ੴ

ਸਿੱਖਬਾਣੀ · SikhBani

ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥

bhaanai hukam manaaeon bhaanai sukh paaeaa
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1093 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਭਾਣੈ ਹੁਕਮੁ ਮਨਾਇਓਨੁ; ਭਾਣੈ ਸੁਖੁ ਪਾਇਆ ॥

bhaanai hukam manaaeon; bhaanai sukh paaeaa |

Sant Singh KhalsaBy the Pleasure of His Will, the Lord inspires us to obey the Hukam of His Command; by the Pleasure of His Will, we find peace.
Manmohan SinghIn His will, the Lord makes man submit to his command and in His will he attains peace.
Manmohan Singh (Punjabi)ਆਪਣੀ ਰਜ਼ਾ ਅੰਦਰ ਪ੍ਰਭੂ ਬੰਦੇ ਪਾਸੋਂ ਆਪਣਾ ਫ਼ੁਰਮਾਨ ਮਨਵਾਉਂਦਾ ਹੈ ਤੇ ਉਸ ਦੀ ਰਜ਼ਾ ਅੰਦਰ ਹੀ ਉਹ ਆਰਾਮ ਪਾਉਂਦਾ ਹੈ।
Fareedkot Teekaਜਿਸ ਕੋ ਆਪਣੇ ਭਾਣੇ ਅਨੁਸਾਰ ਹੁਕਮ ਮਨਾਇਆ ਹੈ ਤਿਸ ਨੇ ਭਾਣੇ ਕੋ ਮੰਨ ਕੇ ਸੁਖ ਪਾਇਆ ਹੈ॥
Prof. Sahib Singhਉਸ ਪਰਮਾਤਮਾ ਨੇ (ਜਿਸ ਮਨੁੱਖ ਤੋਂ) ਆਪਣੀ ਰਜ਼ਾ ਵਿਚ ਆਪਣਾ ਹੁਕਮ ਮਨਾਇਆ ਹੈ ਉਸ ਮਨੁੱਖ ਨੇ ਰਜ਼ਾ ਵਿਚ ਰਹਿ ਕੇ ਸੁਖ ਲੱਭਾ ਹੈ।

ਪਦ ਅਰਥ ਭਾਣੈ = ਰਜ਼ਾ ਵਿਚ। ਮਨਾਇਓਨੁ = ਮਨਾਇਆ ਉਸ (ਪ੍ਰਭੂ) ਨੇ।

SikhNet (Spanish)Por Su Voluntad el Señor nos hace someternos a Su Comando y uno alcanza el Estado de Éxtasis.

ਭਾਣੈ ਸਤਿਗੁਰੁ ਮੇਲਿਓਨੁ; ਭਾਣੈ ਸਚੁ ਧਿਆਇਆ ॥

bhaanai satigur melion; bhaanai sach dhiaaeaa |

Sant Singh KhalsaBy the Pleasure of His Will, He leads us to meet the True Guru; by the Pleasure of His Will, we meditate on the Truth.
Manmohan SinghIn His will, the Lord unites man with the True Guru and in His will he remembers the True Name.
Manmohan Singh (Punjabi)ਆਪਣੀ ਰਜ਼ਾ ਅੰਦਰ ਪ੍ਰਭੂ ਬੰਦੇ ਨੂੰ ਸੱਚੇ ਗੁਰਾਂ ਨਾਲ ਜੋੜਦਾ ਹੈ ਅਤੇ ਉਸ ਦੀ ਰਜ਼ਾ ਅੰਦਰ ਹੀ ਉਹ ਸੱਚੇ ਨਾਮ ਨੂੰ ਸਿਮਰਦਾ ਹੈ।
Fareedkot Teekaਆਪਣੇ ਭਾਣੇ ਮੇਂ ਹੀ ਸਤਿਗੁਰੋਂ ਕੋ ਮੇਲਿਆ ਹੈ, ਔ ਤਿਸ ਕੇ ਭਾਣੇ ਬੀਚ ਹੀ ਜਗ੍ਯਾਸੂ ਨੇ ਸਚ ਨੂੰ ਧਿਆਇਆ ਹੈ॥
Prof. Sahib Singhਉਸ ਪ੍ਰਭੂ ਨੇ ਆਪਣੀ ਰਜ਼ਾ ਵਿਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ ਉਹ ਮਨੁੱਖ ਰਜ਼ਾ ਵਿਚ ਰਹਿ ਕੇ 'ਨਾਮ' ਸਿਮਰਦਾ ਹੈ।

ਪਦ ਅਰਥ ਮੇਲਿਓਨੁ = ਮਿਲਾਇਆ ਉਸ (ਪ੍ਰਭੂ) ਨੇ। ਸਚੁ = ਸਦਾ-ਥਿਰ ਰਹਿਣ ਵਾਲੇ ਦਾ ਨਾਮ।

SikhNet (Spanish)Por Su Voluntad, Él nos conduce hasta el Guru Verdadero y contemplamos al Señor Verdadero.

ਭਾਣੇ ਜੇਵਡ. ਹੋਰ ਦਾਤਿ ਨਾਹੀ; ਸਚੁ ਆਖਿ ਸੁਣਾਇਆ ॥

bhaane jevadd. hor daat naahee; sach aakh sunaaeaa |

Sant Singh KhalsaThere is no other gift as great as the Pleasure of His Will; this Truth is spoken and proclaimed.
Manmohan SinghNo other gift is as great as the submission to the Lord's will. This truth alone, Nanak utters and preaches.
Manmohan Singh (Punjabi)ਪ੍ਰਭੂ ਦੀ ਰਜ਼ਾ ਸਵੀਕਾਰ ਕਰਨ ਜਿੱਡੀ ਵੱਡੀ ਹੋਰ ਕੋਈ ਬਖ਼ਸ਼ੀਸ਼ ਨਹੀਂ। ਇਸ ਸਚਾਈ ਨੂੰ ਹੀ ਨਾਨਕ ਉਚਾਰਦਾ ਤੇ ਪ੍ਰਚਾਰਦਾ ਹੈ।
Fareedkot Teekaਭਾਣੇ ਮੰਨਣ ਜੇਡੀ ਵੱਡੀ ਹੋਰ ਦਾਤ ਕੋਈ ਨਹੀਂ। ਇਹ ਸਤਿਗੁਰੋਂ ਔ ਬੇਦੋਂ ਨੇ ਭੀ ਨਿਸਚੇ ਆਖ ਕੇ ਸੁਣਾਇਆ ਹੈ ਵਾ ਅਸੀਂ ਸਚੁ ਕਹਿ ਕੇ ਸੁਣਾਇਆ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਸਭ ਤੋਂ ਵੱਡੀ ਰੱਬੀ ਬਖ਼ਸ਼ਸ਼ ਪ੍ਰਤੀਤ ਹੁੰਦੀ ਹੈ ਉਹ ਆਪ 'ਨਾਮ' ਸਿਮਰਦਾ ਹੈ ਤੇ ਹੋਰਨਾਂ ਨੂੰ ਸੁਣਾਂਦਾ ਹੈ।

ਪਦ ਅਰਥ ਦਾਤਿ = ਬਖ਼ਸ਼ਸ਼। ਸਚੁ ਆਖਿ = ਨਾਮ (ਆਪ) ਸਿਮਰ ਕੇ। ਸੁਣਾਇਆ = (ਹੋਰਨਾਂ ਨੂੰ 'ਨਾਮ') ਸੁਣਾਇਆ ਹੈ।

SikhNet (Spanish)No existe nada mejor que la Sumisión a Su Voluntad, ésta es la Verdad de verdades.

ਜਿਨ ਕਉ ਪੂਰਬਿ ਲਿਖਿਆ; ਤਿਨ ਸਚੁ ਕਮਾਇਆ ॥

jin kau poorab likhiaa; tin sach kamaaeaa |

Sant Singh KhalsaThose who have such pre-ordained destiny, practice and live the Truth.
Manmohan SinghThey for whom it is so writ by the Primal Lord, practise His truth.
Manmohan Singh (Punjabi)ਜਿਨ੍ਹਾਂ ਲਈ ਆਦੀ ਪ੍ਰਭੂ ਨੇ ਐਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਉਸ ਦੇ ਸੱਚ ਦੀ ਕਮਾਈ ਕਰਦੇ ਹਨ।
Fareedkot Teekaਜਿਨ ਕਉ ਪੂਰਬ ਜਨਮ ਮੇਂ ਮਥੇ ਤੇ ਉਤਮ ਲੇਖ ਲਿਖ੍ਯਾ ਹੈ ਤਿਨੋਂ ਨੇ ਭਾਣੇ ਕੋ ਨਿਸਚੇ ਕਰ ਕਮਾਇਆ ਵਾ ਸਚ ਨਾਮ ਜਪਿਆ ਹੈ॥
Prof. Sahib Singhਪਰ 'ਨਾਮ' ਸਿਮਰਦੇ ਉਹੀ ਹਨ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਮੁੱਢ ਤੋਂ ਲਿਖਿਆ ਹੋਇਆ ਹੈ (ਭਾਵ, ਜਿਨ੍ਹਾਂ ਦੇ ਅੰਦਰ ਪੂਰਬਲੇ ਕਰਮਾਂ ਅਨੁਸਾਰ ਸਿਮਰਨ ਦੇ ਸੰਸਕਾਰ ਮੌਜੂਦ ਹਨ)।

ਪਦ ਅਰਥ ਪੂਰਬਿ = ਮੁੱਢ ਤੋਂ, ਪਹਿਲਾਂ ਤੋਂ। ਜਿਨ ਕਉ = ਜਿਨ੍ਹਾਂ ਦੇ ਭਾਗਾਂ ਵਿਚ, ਜਿਨ੍ਹਾਂ ਵਾਸਤੇ।

SikhNet (Spanish)Sí, sólo aquéllos que así lo tienen inscrito en su Destino, practican la Verdad de Dios.

ਨਾਨਕ. ਤਿਸੁ ਸਰਣਾਗਤੀ; ਜਿਨਿ ਜਗਤੁ ਉਪਾਇਆ ॥੨੧॥

naanak. tis saranaagatee; jin jagat upaaeaa |21|

Sant Singh KhalsaNanak has entered His Sanctuary; He created the world. ||21||
Manmohan SinghNanak has entered the sanctuary of Him, who has created the world.
Manmohan Singh (Punjabi)ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਨੇ ਸੰਸਾਰ ਨੂੰ ਰਚਿਆ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਮੈਨੇ ਤਿਸ ਕੀ ਸਰਣ ਲਈ ਹੈ ਜਿਸ ਨੇ ਜਗਤ ਉਤਪਤ ਕੀਆ ਹੈ॥੨੧॥
Prof. Sahib Singh(ਸੋ) ਹੇ ਨਾਨਕ! ਉਸ ਪ੍ਰਭੂ ਦੀ ਸਰਨ ਵਿਚ ਰਹੁ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ॥੨੧॥
SikhNet (Spanish)Nanak sólo busca el Refugio de Aquél que ha creado el mundo. (21)
Answers quote the Granth verbatim with Ang citations. AI commentary is not Gurbani and not a religious ruling.