ੴ

ਸਿੱਖਬਾਣੀ · SikhBani

ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥

man kee patree vaachanee sukhee hoo sukh saar
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1093, 1094 · 9 lines
Translations

ਮਃ ੩ ॥

mahalaa 3 | Ang 1093

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਮਨ ਕੀ ਪਤ੍ਰੀ ਵਾਚਣੀ; ਸੁਖੀ ਹੂ ਸੁਖੁ ਸਾਰੁ ॥

man kee patree vaachanee; sukhee hoo sukh saar | Ang 1093

Sant Singh KhalsaTo read the horoscope of the mind, is the most sublime joyful peace.
Manmohan SinghThe very sublime of the comforts is the comfort to read the almanac of the mind.
Manmohan Singh (Punjabi)ਆਰਾਮਾਂ ਵਿਚੋਂ ਪਰਮ ਸ਼੍ਰੇਸ਼ਟ ਆਰਾਮ, ਮਨ ਦੀ ਪੱਤ੍ਰੀ ਦਾ ਵਾਚਣਾ ਹੈ।
Fareedkot Teekaਹੇ ਬ੍ਰਾਹਮਣ! ਜੋ ਆਪਨੇ ਮਨ ਕਾ ਹਾਲ ਗੁਰੋਂ ਪਾਸ ਸੁਣਾਵਣਾ ਹੈ ਇਹ ਮਨ ਕੀ ਪਤ੍ਰੀ ਵਾਚਣੇ ਕਰ। ਇਸ ਸੇ ਫਲ ਇਹ ਹੋਵੇਗਾ ਕਿ ਸੁਖਾਂ ਵਿਖੇ ਜੋ ਸਾਰ ਆਤਮ ਸੁਖ ਹੈ, ਸੋ ਪ੍ਰਾਪਤ ਹੋਵੈਗਾ॥
Prof. Sahib Singh(ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤ੍ਰੀ ਪੜ੍ਹਨ ਦੇ ਥਾਂ) ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।

ਪਦ ਅਰਥ ਪਤ੍ਰੀ = ਉਹ ਪੋਥੀ ਜਿਸ ਵਿਚੋਂ ਬ੍ਰਾਹਮਣ ਆਪਣੇ ਜਜਮਾਨ ਆਦਿਕਾਂ ਨੂੰ ਥਿੱਤਾਂ ਦੱਸਦੇ ਹਨ। ਵਾਚਣੀ = ਪੜ੍ਹਨੀ।

SikhNet (Spanish)Uno debe leer el horóscopo de la mente. Sí, esto es lo que trae Paz.

ਸੋ ਬ੍ਰਾਹਮਣੁ ਭਲਾ ਆਖੀਐ; ਜਿ ਬੂਝੈ ਬ੍ਰਹਮੁ ਬੀਚਾਰੁ ॥

so braahaman bhalaa aakheeai; ji boojhai braham beechaar | Ang 1093

Sant Singh KhalsaHe alone is called a good Brahmin, who understands God in contemplative meditation.
Manmohan SinghHe alone is called a good-Brahman, who realises the Lord's Meditation.
Manmohan Singh (Punjabi)ਕੇਵਲ ਉਹ ਹੀ ਸ੍ਰੇਸ਼ਟ ਬ੍ਰਹਮਣ ਕਿਹਾ ਜਾਂਦਾ ਹੈ, ਜੋ ਸੁਆਮੀ ਦੇ ਸਿਮਰਨ ਨੂੰ ਅਨੁਭਵ ਕਰਦਾ ਹੈ।
Fareedkot Teekaਸੋ ਬ੍ਰਾਹਮਣ ਭਲਾ ਕਹੀਤਾ ਹੈ, ਜੋ ਬ੍ਰਹਮ ਕੇ ਬੀਚਾਰ ਕੋ ਜਾਣਤਾ ਹੈ॥
Prof. Sahib Singh(ਜੋ ਥਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ) ਰੱਬੀ ਵਿਚਾਰ ਨੂੰ ਸਮਝਦਾ ਹੈ ਉਸ ਬ੍ਰਾਹਮਣ ਨੂੰ ਚੰਗਾ ਜਾਣੋ।
SikhNet (Spanish)Bendito el Brahmán que realiza la Sabiduría del Señor,

ਹਰਿ ਸਾਲਾਹੇ ਹਰਿ ਪੜੈ; ਗੁਰ ਕੈ ਸਬਦਿ ਵੀਚਾਰਿ ॥

har saalaahe har parrai; gur kai sabad veechaar | Ang 1093

Sant Singh KhalsaHe praises the Lord, and reads of the Lord, and contemplates the Word of the Guru's Shabad.
Manmohan SinghHe praises his Lord, reads of his Lord and reflects over the Guru's instruction.
Manmohan Singh (Punjabi)ਉਹ ਆਪਣੇ ਸੁਆਮੀ ਦਾ ਜੱਸ ਕਰਦਾ ਹੈ, ਆਪਣੇ ਸੁਆਮੀ ਬਾਰੇ ਪੜ੍ਹਦਾ ਹੈ ਅਤੇ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਸਮਝਦਾ ਹੈ।
Fareedkot Teekaਗੁਰੋਂ ਕੇ ਉਪਦੇਸ ਕੇ ਬੀਚਾਰ ਦਵਾਰਾ ਹਰੀ ਕੀ ਸਲਾਘਾ ਕਰੇ ਪੁਨਃ ਹਰੀ ਕੀਆਂ ਕਥਾ ਪੜੈ॥
Prof. Sahib Singhਜੋ (ਬ੍ਰਾਹਮਣ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਪ੍ਰਭੂ ਦਾ ਨਾਮ ਪੜ੍ਹਦਾ ਹੈ,
SikhNet (Spanish)que alaba a su Dios y lee sólo de Él, meditando en la Palabra del Shabd del Guru.

ਆਇਆ ਓਹੁ ਪਰਵਾਣੁ ਹੈ; ਜਿ ਕੁਲ ਕਾ ਕਰੇ ਉਧਾਰੁ ॥

aaeaa ohu paravaan hai; ji kul kaa kare udhaar | Ang 1094

Sant Singh KhalsaCelebrated and approved is the coming into the world of such a person, who saves all his generations as well.
Manmohan SinghApproved is the birth of him, who emancipates his entire lineage.
Manmohan Singh (Punjabi)ਪ੍ਰਮਾਣੀਕ ਹੈ ਉਸ ਦਾ ਜਨਮ ਜੋ ਆਪਣੀ ਸਾਰੀ ਵੰਸ਼ ਨੂੰ ਤਾਰ ਦਿੰਦਾ ਹੈ।
Fareedkot Teekaਸੰਸਾਰ ਮੇਂ ਆਇਆ ਤਾਂ ਸੋ ਪਰਵਾਨ ਹੈ, ਜੋ ਕੁਲੋਂ ਕਾ ਉਧਾਰ ਕਰੇ॥
Prof. Sahib Singh(ਤੇ ਇਸ ਤਰ੍ਹਾਂ) ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ।

ਪਦ ਅਰਥ ਉਧਾਰੁ = ਪਾਰ-ਉਤਾਰਾ।

SikhNet (Spanish)Bendita y aprobada es la venida a este mundo de quien emancipa a todas sus generaciones,

ਅਗੈ ਜਾਤਿ. ਨ ਪੁਛੀਐ; ਕਰਣੀ ਸਬਦੁ ਹੈ ਸਾਰੁ ॥

agai jaat. na puchheeai; karanee sabad hai saar | Ang 1094

Sant Singh KhalsaHereafter, no one is questioned about social status; excellent and sublime is the practice of the Word of the Shabad.
Manmohan SinghHereafter, one is questioned not about one's caste, Sublime is the practice of the Name.
Manmohan Singh (Punjabi)ਅੱਗੇ, ਬੰਦੇ ਪਾਸੋਂ ਉਸ ਦੀ ਜਾਤੀ ਬਾਰੇ ਪੁੱਛ ਗਿੱਛ ਨਹੀਂ ਹੁੰਦੀ। ਸ੍ਰੇਸ਼ਟ ਹੈ ਨਾਮ ਦੀ ਕਮਾਈ।
Fareedkot Teeka(ਅਗੈ) ਪਰਲੋਕ ਮੇਂ ਜਾਤ ਨਹੀਂ ਪੂਛੀਤੀ, ਜੋ ਬ੍ਰਹਮ ਪ੍ਰਾਪਤੀ ਕੀ ਕਰਣੀ ਹੈ, ਸੋ ਸ੍ਰੇਸਟ ਹੈ॥
Prof. Sahib Singhਪ੍ਰਭੂ ਦੀ ਹਜ਼ੂਰੀ ਵਿਚ (ਉੱਚੀ) ਜਾਤਿ ਦੀ ਪੁੱਛ-ਗਿੱਛ ਨਹੀਂ ਹੁੰਦੀ, ਓਥੇ ਤਾਂ (ਸਿਫ਼ਤ-ਸਾਲਾਹ ਦੀ) ਬਾਣੀ (ਦਾ ਅੱਭਿਆਸ) ਹੀ ਸ੍ਰੇਸ਼ਟ ਕਰਨੀ (ਮਿਥੀ ਜਾਂਦੀ) ਹੈ,

ਪਦ ਅਰਥ ਸਾਰੁ = ਸ੍ਰੇਸ਼ਟ।

SikhNet (Spanish)quién ya no se fija en el estatus social, pues Excelente y Sublime es la práctica del Shabd del Guru,

ਹੋਰੁ ਕੂੜੁ ਪੜਣਾ. ਕੂੜੁ ਕਮਾਵਣਾ; ਬਿਖਿਆ ਨਾਲਿ ਪਿਆਰੁ ॥

hor koorr parranaa. koorr kamaavanaa; bikhiaa naal piaar | Ang 1094

Sant Singh KhalsaOther study is false, and other actions are false; such people are in love with poison.
Manmohan SinghFalse is all other study and false all other acting, as this wise one come in love of poison.
Manmohan Singh (Punjabi)ਝੂਠੀ ਹੈ ਹੋਰ ਸਾਰੀ ਪੜ੍ਹਾਈ ਤੇ ਝੂਠੀ ਹੋਰ ਸਾਰੀ ਕਰਣੀ ਕਿਉਂ ਜੋ ਇਸ ਤਰ੍ਹਾਂ ਬੰਦਾ ਜ਼ਹਿਰ ਨੂੰ ਪ੍ਰੇਮ ਕਰਨ ਲੱਗ ਜਾਂਦਾ ਹੈ।
Fareedkot Teekaਹੋਰ ਪੜਨਾ ਸਭ ਝੂਠ ਹੈ, ਜੋ ਕਰਮੋਂ ਕਾ ਕਮਾਵਣਾ ਹੈ ਓਹ ਭੀ ਝੂਠ ਹੈ, ਕਿਉਂਕਿ (ਬਿਖਿਆ) ਮਾਇਆ ਨਾਲ ਹੀ ਇਨ ਕਰਮੋਂ ਸੇ ਪਿਆਰ ਲਾਗਤਾ ਹੈ॥
Prof. Sahib Singh(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਪੜ੍ਹਨਾ ਤੇ ਕਮਾਣਾ ਵਿਅਰਥ ਹੈ, ਮਾਇਆ ਨਾਲ ਹੀ ਪਿਆਰ (ਵਧਾਂਦਾ) ਹੈ।

ਪਦ ਅਰਥ ਬਿਖਿਆ = ਮਾਇਆ।

SikhNet (Spanish)todo otro tipo de lectura y trabajo es falso, tan falso como amar el veneno.

ਅੰਦਰਿ ਸੁਖੁ. ਨ ਹੋਵਈ; ਮਨਮੁਖ ਜਨਮੁ ਖੁਆਰੁ ॥

andar sukh. na hovee; manamukh janam khuaar | Ang 1094

Sant Singh KhalsaThey do not find any peace within themselves; the self-willed manmukhs waste away their lives.
Manmohan SinghThe life of the perverse person is wasted away, for within him is not peace.
Manmohan Singh (Punjabi)ਮਨਮੁਖ ਪੁਰਸ਼ ਦਾ ਜੀਵਨ ਤਬਾਹ ਹੋ ਜਾਂਦਾ ਹੈ, ਕਿਉਂਕਿ ਉਸ ਦੇ ਅੰਦਰ ਠੰਢ ਚੈਨ ਨਹੀਂ।
Fareedkot Teekaਅੰਤਸਕਰਣ ਮੇਂ ਤੋ ਸੁਖ ਨਹੀਂ ਹੋਤਾ, ਇਸ ਤੇ ਮਨਮੁਖੋਂ ਕਾ ਜਨਮੁ ਖੁਆਰ ਅਰਥਾਤ ਨਿਸਫਲ ਹੈ॥
Prof. Sahib Singh(ਉਸ ਪੜ੍ਹਾਈ ਤੇ ਕਮਾਈ ਨਾਲ) ਮਨ ਵਿਚ ਸੁਖ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਤਰ ਜਾਂਦੀ ਹੈ।
SikhNet (Spanish)Dentro de uno no hay Paz y el voluntarioso Manmukj es destruido.

ਨਾਨਕ. ਨਾਮਿ ਰਤੇ ਸੇ ਉਬਰੇ; ਗੁਰ ਕੈ ਹੇਤਿ ਅਪਾਰਿ ॥੨॥

naanak. naam rate se ubare; gur kai het apaar |2| Ang 1094

Sant Singh KhalsaO Nanak, those who are attuned to the Naam are saved; they have infinite love for the Guru. ||2||
Manmohan SinghNanak, they who infinitely love their Guru; They are imbued with the Name and are emancipated.
Manmohan Singh (Punjabi)ਨਾਨਕ, ਜੋ ਆਪਣੇ ਗੁਰਦੇਵ ਜੀ ਨੂੰ ਬੇਅੰਤ ਪਿਆਰ ਕਰਦੇ ਹਨ; ਉਹ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਮੁਕਤ ਥੀ ਵੰਝਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਮੇਂ ਬਹੁਤ ਪ੍ਰੇਮ ਕੀਆ ਹੈ ਔ ਨਾਮੀ ਮੇਂ ਰੰਗੇ ਹੈਂ, ਸੋ ਬਚੇ ਹੈਂ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ (ਦੇ ਚਰਨਾਂ) ਵਿਚ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ('ਬਿਖਿਆ' ਦੇ ਅਸਰ ਤੋਂ) ਬਚ ਜਾਂਦੇ ਹਨ ॥੨॥

ਪਦ ਅਰਥ ਹੇਤਿ = ਪਿਆਰ ਨਾਲ। ਅਪਾਰਿ ਹੇਤਿ = ਬੇਅੰਤ ਪਿਆਰ ਨਾਲ ॥੨॥

SikhNet (Spanish)Dice Nanak, los que están imbuidos en el Naam, son emancipados a través del Amor Infinito del Guru. (2)
Answers quote the Granth verbatim with Ang citations. AI commentary is not Gurbani and not a religious ruling.