ੴ

ਸਿੱਖਬਾਣੀ · SikhBani

ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥

sach naam karataar su drirr naanak sangrahiaau
Bhatt Keerat ਭੱਟ ਕੀਰਤੁ · Svaiyay Third Mehl · Ang 1395 · 6 lines
Translations

ਸਚੁ ਨਾਮੁ ਕਰਤਾਰੁ; ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥

sach naam karataar; su drirr naanak sangrahiaau |

Sant Singh KhalsaGuru Nanak gathered up the True Name of the Creator Lord, and implanted it within.
Manmohan SinghThe true Name of the Creator-Lord' that Guru Nanak has grasped and gathered.
Manmohan Singh (Punjabi)ਸਿਰਜਣਹਾਰ ਸੁਆਮੀ ਦਾ ਸੱਚਾ ਨਾਮ, ਉਸ ਨੂੰ ਗੁਰੂ ਨਾਨਕ ਦੇ ਗ੍ਰਹਿਣ ਅਤੇ ਇਕੱਤਰ ਕੀਤਾ ਹੈ।
Fareedkot Teekaਜੋ ਕਰਤਾਰ ਕਾ ਸਚਾ ਨਾਮ ਹੈ, ਸੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦ੍ਰਿੜੁ ਕਰ ਕੇ (ਸੰ) ਭਲੀ ਪ੍ਰਕਾਰ ਸੇ ਗ੍ਰਹਿਣ ਕੀਆ ਹੈ॥
Prof. Sahib Singh(ਗੁਰੂ) ਨਾਨਕ (ਦੇਵ ਜੀ) ਨੇ ਅਕਾਲ ਪੁਰਖ ਦਾ ਨਾਮ ਜੋ ਸਦਾ-ਥਿਰ ਰਹਿਣ ਵਾਲਾ ਹੈ, ਪੱਕੇ ਤੌਰ ਤੇ ਗ੍ਰਹਿਣ ਕੀਤਾ;

ਪਦ ਅਰਥ ਦ੍ਰਿੜੁ = ਪੱਕੇ ਤੌਰ ਤੇ, ਚੰਗੀ ਤਰ੍ਹਾਂ। ਨਾਨਕਿ = (ਗੁਰੂ) ਨਾਨਕ ਨੇ। ਸੰਗ੍ਰਹਿਅਉ = ਗ੍ਰਹਣ ਕੀਤਾ ਹੈ।

SikhNet (Spanish)Guru Nanak obtuvo el Nombre Verdadero y lo implantó en Su Interior.

ਤਾ ਤੇ ਅੰਗਦੁ ਲਹਣਾ ਪ੍ਰਗਟਿ; ਤਾਸੁ ਚਰਣਹ ਲਿਵ ਰਹਿਅਉ ॥

taa te angad lahanaa pragatt; taas charanah liv rahiaau |

Sant Singh KhalsaThrough Him, Lehnaa became manifest in the form of Guru Angad, who remained lovingly attuned to His Feet.
Manmohan SinghFrom him became manifest Lehna in the form of Guru Angad, who remains attuned to his feet.
Manmohan Singh (Punjabi)ਉਨ੍ਹਾ ਤੋਂ ਲਹਿਣਾ, ਗੁਰੂ ਅੰਗਦ ਦੇ ਰੂਪ ਵਿੱਚ ਜਾਹਰ ਹੋਇਆ, ਜੋ ਉਨ੍ਹਾਂ ਦੇ ਪੈਰਾ ਦੇ ਪਿਆਰ ਅੰਦਰ ਲੀਨ ਰਹਿੰਦਾ ਹੈ।
Fareedkot Teekaਤਿਸ ਸ੍ਰੀ ਗੁਰੂ ਨਾਨਕ ਦੇਵ ਜੀ ਸੇ ਸ੍ਰੀ ਲਹਣਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਰੂਪ ਪ੍ਰਗਟ ਹੋ ਕਰ ਤਿਸ ਕਰਤਾਰ ਰੂਪ ਗੁਰ ਨਾਨਕ ਦੇਵ ਜੀ ਕੇ ਚਰਨੋਂ ਮੇਂ ਲਿਵ ਲਗਾਇ ਰਹੇ ਹੈਂ॥
Prof. Sahib Singhਉਹਨਾਂ ਤੋਂ ਲਹਣਾ ਜੀ ਗੁਰੂ ਅੰਗਦ ਹੋ ਕੇ ਪਰਗਟ ਹੋਏ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਆਪਣੀ ਬ੍ਰਿਤੀ ਲਾ ਰੱਖੀ।

ਪਦ ਅਰਥ ਤਾ ਤੇ = ਉਹਨਾਂ ਤੋਂ (ਭਾਵ, ਗੁਰੂ ਨਾਨਕ ਜੀ ਤੋਂ)। ਪ੍ਰਗਟਿ = ਪਰਗਟ ਹੋ ਕੇ, ਚਾਨਣ ਲੈ ਕੇ। ਤਾਸੁ ਚਰਣਹ = ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ।

SikhNet (Spanish)A través de Él, Lejna se manifestó en la forma de Guru Angad, Quien permaneció amorosamente entonado en Sus Pies.

ਤਿਤੁ ਕੁਲਿ ਗੁਰ ਅਮਰਦਾਸੁ, ਆਸਾ ਨਿਵਾਸੁ; ਤਾਸੁ ਗੁਣ. ਕਵਣ ਵਖਾਣਉ ॥

tit kul gur amaradaas, aasaa nivaas; taas gun. kavan vakhaanau |

Sant Singh KhalsaGuru Amar Daas of that dynasty is the home of hope. How can I express His Glorious Virtues?
Manmohan SinghGuru Amar Dass, the abode of hope, became manifest in that dynasty, How can I narrate his praise?
Manmohan Singh (Punjabi)ਉਮੈਦ ਦੇ ਟਿਕਾਣੇ, ਗੁਰੂ ਅਮਰਦਾਸ ਜੀ ਉਸ ਖਾਨਦਾਨ ਵਿੱਚ ਪ੍ਰਗਟ ਹੋਏ। ਉਨ੍ਹਾਂ ਦੀ ਮਹਿਮਾ ਮੈਂ ਕਿਸ ਤਰ੍ਹਾਂ ਵਰਣਨ ਕਰ ਸਕਦਾ ਹਾਂ?
Fareedkot Teekaਤਿਸ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਸੰਪ੍ਰਦਾਇ ਰੂਪ ਕੁਲ ਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਆਸਾ ਕੇ (ਨਿਵਾਸੁ) ਪਾਤ੍ਰ ਭਏ ਹੈਂ, ਭਾਵ ਸਰਬ ਸਿਖੋਂ ਕੀ ਆਸ਼ਾ ਪੂਰਨ ਕਰਨੇ ਵਾਲੇ ਭਏ ਹੈਂ; ਵਾ ਆਸਾ ਤੇ ਨਿਰਵਾਸ ਹੂਏ ਹੈਂ, ਤਾਂ ਤੇ ਤਿਨੋਂ ਕੇ ਗੁਣ ਮੈਂ ਕੌਨ ਉਚਾਰਨ ਕਰੂੰ, ਭਾਵ ਯੇਹ ਕਿ ਤਿਨੋਂ ਕੇ ਗੁਣ ਬਿਅੰਤ ਹੈਂ॥
Prof. Sahib Singhਉਸ ਕੁਲ ਵਿਚ ਗੁਰੂ ਅਮਰਦਾਸ, ਆਸਾਂ ਦਾ ਪੂਰਨ ਵਾਲਾ, (ਪਰਗਟ ਹੋਇਆ)। ਮੈਂ ਉਸ ਦੇ ਕਿਹੜੇ ਗੁਣ ਦੱਸਾਂ?

ਪਦ ਅਰਥ ਤਿਤੁ ਕੁਲਿ = ਉਸ ਕੁਲ ਵਿਚ (ਭਾਵ, ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੀ ਕੁਲ ਵਿਚ)। ਆਸਾ ਨਿਵਾਸੁ = ਆਸਾਂ ਦਾ ਨਿਵਾਸ, ਆਸਾਂ ਦਾ ਟਿਕਾਣਾ (ਭਾਵ, ਆਸਾਂ ਪੂਰੀਆਂ ਕਰਨ ਵਾਲਾ)। ਤਾਸੁ = ਉਸ ਦੇ (तस्य)। ਤਾਸੁ ਗੁਣ ਕਵਣ = ਉਸ (ਗੁਰੂ ਅਮਰਦਾਸ ਜੀ) ਦੇ ਕਿਹੜੇ ਗੁਣ? ਵਖਾਣਉ = ਮੈਂ ਦੱਸਾਂ।

SikhNet (Spanish)Guru Amar Das de esa Dinastía es el Hogar de Esperanza. ¿Cómo podría expresar sus Gloriosas Virtudes?,

ਜੋ ਗੁਣ ਅਲਖ ਅਗੰਮ; ਤਿਨਹ ਗੁਣ ਅੰਤੁ. ਨ ਜਾਣਉ ॥

jo gun alakh agam; tinah gun ant. na jaanau |

Sant Singh KhalsaHis Virtues are unknowable and unfathomable. I do not know the limits of His Virtues.
Manmohan SinghFathomless and infinite are the virtues that he possesses. Of those virtues, I know not the limit.
Manmohan Singh (Punjabi)ਬੇਥਾਹ ਅਤੇ ਬੇਅੰਤ ਹਨ ਨੇਕੀਆਂ ਜਿਹੜੀਆਂ ਉਨ੍ਹਾਂ ਦੇ ਪੱਲੇ ਹਨ। ਉਨ੍ਹਾਂ ਨੇਕੀਆਂ ਦੇ ਓੜਕ ਨੂੰ ਮੈਂ ਨਹੀਂ ਜਾਣਦਾ।
Fareedkot Teekaਜੋ ਅਲਖ ਅਗੰਮ ਵਾਹਿਗੁਰੂ ਕੇ ਬੀਚ ਗੁਣ ਹੈ, ਸੋਈ ਇਨੋਂ ਵਿਖੇ ਹੈਂ, ਤਾਂ ਤੇ ਤਿਨ ਗੁਣੋਂ ਕਾ ਅੰਤ ਨਹੀਂ ਜਾਣਤਾ ਹੂੰ॥
Prof. Sahib Singhਉਹ ਗੁਣ ਅਲੱਖ ਤੇ ਅਗੰਮ ਹਨ, ਮੈਂ ਉਹਨਾਂ ਗੁਣਾਂ ਦਾ ਅੰਤ ਨਹੀਂ ਜਾਣਦਾ।

ਪਦ ਅਰਥ ਤਿਨਹ ਗੁਣ ਅੰਤੁ = ਉਹਨਾਂ ਗੁਣਾਂ ਦਾ ਅੰਤ। ਨ ਜਾਣਉ = ਮੈਂ ਨਹੀਂ ਜਾਣਦਾ। ਅਲਖ = ਅਲੱਖ, ਬਿਆਨ ਤੋਂ ਪਰੇ। ਅਗੰਮ = ਅਪਹੁੰਚ।

SikhNet (Spanish)son Incognoscibles e Insondables, no podría llegar a Sus Limites.

ਬੋਹਿਥਉ ਬਿਧਾਤੈ, ਨਿਰਮਯੌ; ਸਭ ਸੰਗਤਿ, ਕੁਲ ਉਧਰਣ ॥

bohithau bidhaatai, niramayau; sabh sangat, kul udharan |

Sant Singh KhalsaThe Creator, the Architect of Destiny, has made Him a boat to carry all His generations across, along with the Sangat, the Holy Congregation.
Manmohan SinghThe Creator-Lord has made him a boat to ferry across his whole following and lineage.
Manmohan Singh (Punjabi)ਸਿਰਜਣਹਾਰ-ਸੁਆਮੀ ਨੇ ਆਪਦੀ ਸਾਰੀ ਉਮਤ ਅਤੇ ਵੰਸ਼ ਪਾਰ ਕਰਨ ਲਈ ਉਨ੍ਹਾਂ ਨੂੰ ਇਕ ਜਹਾਜ ਬਣਾਇਆ ਹੈ।
Fareedkot Teeka(ਬਿਧਾਤੈ) ਸ੍ਰੀ ਅਕਾਲ ਪੁਰਖ ਜੀ ਨੇ ਸਰਬ ਸੰਗਤ ਔਰ ਕੁਲੋਂ ਕੇ ਉਧਾਰਨੇ ਵਾਸਤੇ ਸਤਿਗੁਰੋਂ ਕੋ (ਬੋਹਿਥਉ) ਜਹਾਜ (ਨਿਰਮਯੌ) ਉਤਪਤ ਕੀਆ ਹੈ॥
Prof. Sahib Singhਸਾਰੀ ਸੰਗਤ ਤੇ ਸਾਰੀਆਂ ਕੁਲਾਂ ਨੂੰ ਤਾਰਨ ਲਈ ਕਰਤਾਰ ਨੇ (ਗੁਰੂ ਅਮਰਦਾਸ ਜੀ ਨੂੰ) ਇਕ ਜਹਾਜ਼ ਬਣਾਇਆ ਹੈ;

ਪਦ ਅਰਥ ਬੋਹਿਥਉ = ਜਹਾਜ਼। ਬਿਧਾਤੈ = ਕਰਤਾਰ ਨੇ। ਨਿਰਮਯੌ = ਬਣਾਇਆ ਹੈ। ਉਧਰਣ = ਉਧਾਰਨ ਲਈ, ਤਾਰਨ ਲਈ।

SikhNet (Spanish)El Creador, el Arquitecto del Destino, le ha dado una Barca para que lleve a todas Sus Generaciones a través,

ਗੁਰ ਅਮਰਦਾਸ ਕੀਰਤੁ ਕਹੈ; ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥੧॥੧੫॥

gur amaradaas keerat kahai; traeh traeh tua paa saran |1|15|

Sant Singh KhalsaSo speaks Keerat: O Guru Amar Daas, please protect me and save me; I seek the Sanctuary of Your Feet. ||1||15||
Manmohan SinghSays Kirat, the bard, save thou me and protect me, O Guru Amar Dass, for, I have sought the refuge of Thine feet.
Manmohan Singh (Punjabi)ਕੀਰਤ ਭੱਟ ਆਖਦਾ ਹੈ, ਤੂੰ ਮੇਰੀ ਰੱਖਿਆ ਕਰ ਅਤੇ ਬਚਾ ਲੈ, ਹੇ ਗੁਰੂ ਅਮਰਦਾਸ! ਕਿਉਂ ਜੋ ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ।
Fareedkot Teekaਸ੍ਰੀ 'ਕੀਰਤਿ' ਭੱਟ ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਮੈਂ ਆਪ ਕੇ ਜਸ ਕੋ ਉਚਾਰਣ ਕਰਤਾ ਹੂੰ, ਤਾਂ ਤੇ ਮੁਝ ਕੋ ਲੋਕ ਪ੍ਰਲੋਕ ਮੇਂ (ਤ੍ਰਾਹਿ ਤ੍ਰਾਹਿ) ਰਖ੍ਯਾ ਕਰੋ, ਕਿਉਂ ਕਿ ਮੈਂ ਆਪ ਕੇ ਚਰਨ ਕਮਲੋਂ ਕੀ ਸਰਨ ਪੜਾ ਹੂੰ॥੧॥੧੫॥
Prof. Sahib Singhਕੀਰਤ (ਭੱਟ) ਆਖਦਾ ਹੈ- ਹੇ ਗੁਰੂ ਅਮਰਦਾਸ (ਜੀ)! ਮੈਨੂੰ ਰੱਖ ਲੈ, ਮੈਨੂੰ ਬਚਾ ਲੈ, ਮੈਂ ਤੇਰੇ ਚਰਨਾਂ ਦੀ ਸਰਨ ਪਿਆ ਹਾਂ ॥੧॥੧੫॥

ਪਦ ਅਰਥ ਗੁਰ ਅਮਰਦਾਸ = ਹੇ ਗੁਰੂ ਅਮਰਦਾਸ ਜੀ! ਕੀਰਤੁ ਕਹੈ = ਕੀਰਤ (ਭੱਟ) ਆਖਦਾ ਹੈ। ਤ੍ਰਾਹਿ = ਰੱਖ ਲੈ, ਬਚਾ ਲੈ। ਤੁਅ ਪਾ = ਤੇਰੇ ਚਰਨਾਂ ਦੀ ॥੧॥੧੫॥

* ਵੇਰਵਾ: ਭੱਟ 'ਕੀਰਤ' ਦਾ ਇਹ ਪਹਿਲਾ ਸਵਈਆ ਹੈ। ਹੁਣ ਤਕ: ਕਲ੍ਯ੍ਯਸਹਾਰ ਦੇ ਸਵਈਏ = ੯। ਜਾਲਪ ਦੇ = ੫। ਕੀਰਤ ਦਾ = ੧। ਜੋੜ = ੧੫।

SikhNet (Spanish)junto con la Sangat, la Santa Congregación. Kirat dice, oh Guru Amar Das, por favor protégeme y sálvame, busco con añoranza el Santuario de Tu Pies. (1-15)
Answers quote the Granth verbatim with Ang citations. AI commentary is not Gurbani and not a religious ruling.