ੴ

ਸਿੱਖਬਾਣੀ · SikhBani

ਖਾਨ ਮਲੂਕ ਕਹਾਇਦੇ ਕੋ ਰਹਣੁ ਨ ਪਾਈ ॥

khaan malook kahaaeide ko rehan na paaee
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1246 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਖਾਨ ਮਲੂਕ ਕਹਾਇਦੇ; ਕੋ ਰਹਣੁ. ਨ ਪਾਈ ॥

khaan malook kahaaeide; ko rehan. na paaee |

Sant Singh KhalsaThey call themselves emperors and rulers, but none of them will be allowed to stay.
Manmohan SinghThey, who call themselves chiefs and kings; none of them is allowed to stay here.
Manmohan Singh (Punjabi)ਜੋ ਆਪਣੇ ਆਪ ਨੂੰ ਸਰਦਾਰ ਅਤੇ ਰਾਜੇ ਅਖਵਾਉਣੇ ਹਨ, ਉਹਨਾਂ ਵਿਚੋਂ ਕਿਸੇ ਨੂੰ ਭੀ ਏਥੇ ਠਹਿਰਨਾ ਨਹੀਂ ਮਿਲਦਾ।
Fareedkot Teekaਜੋ ਆਪ ਕੋ ਖਾਨ ਔਰ ਮਲੂਕ ਕਹਾਵਤੇ ਹੈਂ ਸੰਸਾਰ ਮੇਂ ਕੋਈ ਰਹਿਣਾ ਨਹੀਂ ਪਾਵਤਾ ਹੈ॥
Prof. Sahib Singh(ਜੋ ਲੋਕ ਆਪਣੇ ਆਪ ਨੂੰ) ਖ਼ਾਨ ਤੇ ਬਾਦਸ਼ਾਹ ਅਖਵਾਂਦੇ ਹਨ (ਤਾਂ ਭੀ ਕੀਹ ਹੋਇਆ?) ਕੋਈ (ਇਥੇ ਸਦਾ) ਨਹੀਂ ਰਹਿ ਸਕਦਾ;

ਪਦ ਅਰਥ ਮਲੂਕ = ਬਾਦਸ਼ਾਹ।

SikhNet (Spanish)Aún el que se hace llamar rey o líder no permanecerá,

ਗੜੑ ਮੰਦਰ ਗਚ ਗੀਰੀਆ; ਕਿਛੁ ਸਾਥਿ. ਨ ਜਾਈ ॥

garra mandar gach geereea; kichh saath. na jaaee |

Sant Singh KhalsaTheir sturdy forts and mansions - none of them will go along with them.
Manmohan SinghThe lime-plastered fortresses and mansions; none of them goes along with the mortal.
Manmohan Singh (Punjabi)ਚੂਨੇ ਗੱਚ ਕਿਲ੍ਹੇ ਮਹਿਲ, ਉਨ੍ਹਾਂ ਵਿਚੋਂ ਕੋਈ ਭੀ ਪ੍ਰਾਣੀ ਦੇ ਨਾਲ ਨਹੀਂ ਜਾਂਦਾ।
Fareedkot Teekaਜੋ ਕਿਲੇ ਅਰ ਮਹਿਲ ਚੂਨੇ ਕੇ ਸੰਗ ਲੀਪੇ ਹੂਏ ਹੈਂ ਇਨਮੈਂ ਸੇ ਕੁਛ ਭੀ ਸਾਥ ਨਹੀਂ ਜਾਣਾ ਹੈ॥
Prof. Sahib Singhਜੇ ਕਿਲ੍ਹੇ, ਸੋਹਣੇ ਘਰ ਤੇ ਚੂਨੇ-ਗੱਚ ਇਮਾਰਤਾਂ ਹੋਣ (ਤਾਂ ਭੀ ਕੀਹ ਹੈ?) ਕੋਈ ਚੀਜ਼ (ਮਨੁੱਖ ਦੇ ਮਰਨ ਤੇ) ਨਾਲ ਨਹੀਂ ਜਾਂਦੀ,

ਪਦ ਅਰਥ ਗੜ੍ਹ = ਕਿਲ੍ਹੇ। ਗਚ ਗੀਰੀਆ = ਚੂਨੇ-ਗੱਚ ਇਮਾਰਤਾਂ, ਉਹ ਇਮਾਰਤਾਂ ਜਿਨ੍ਹਾਂ ਵਿਚ ਪਕੜ ਚੂਨੇ ਦੀ ਹੋਵੇ (ਗੀਰ = ਪਕੜ)।

SikhNet (Spanish)ni una sola de sus múltiples mansiones se irá consigo al más allá.

ਸੋਇਨ ਸਾਖਤਿ ਪਉਣ ਵੇਗ; ਧ੍ਰਿਗੁ ਧ੍ਰਿਗੁ ਚਤੁਰਾਈ ॥

soein saakhat paun veg; dhrig dhrig chaturaaee |

Sant Singh KhalsaTheir gold and horses, fast as the wind, are cursed, and cursed are their clever tricks.
Manmohan SinghUnstable are the golden cruppers and the horses swift like wind. Accursed, accursed is such cleverness.
Manmohan Singh (Punjabi)ਅਨ-ਸਥਿਰ ਹਨ ਸੁਨਹਿਰੀ ਦੁਮਚੀਆਂ ਅਤੇ ਹਵਾ ਵਰਗੇ ਤੇਜ਼-ਘੋੜੇ। ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਐਹੋ ਜੇਹੀ ਹੁਸ਼ਿਆਰੀ।
Fareedkot Teekaਜਿਨ ਘੋੜੋਂ ਪਰ ਸੁਨਹਿਰੀ ਸਾਖਤਾ ਹੈਂ ਔਰ ਪੌਣ ਵਤ ਜਿਨ ਕਾ ਬੇਗ ਅਰਥਾਤ ਦੌੜਨਾ ਹੈ, ਭਾਵ ਏਹ ਭੀ ਪਾਸ ਹੈਂ ਤਾਂ ਵੀ ਤਿਨ ਕੋ ਧ੍ਰਿਗ ਹੈ, ਮਨਮੁਖੋਂ ਕੀ ਚਤਰਾਈ ਭੀ ਧ੍ਰਿਗ ਹੀ ਹੈ॥
Prof. Sahib Singhਜੇ ਸੋਨੇ ਦੀਆਂ ਦੁਮਚੀਆਂ ਵਾਲੇ ਤੇ ਹਵਾ ਵਰਗੀ ਤੇਜ਼ ਰਫਤਾਰ ਵਾਲੇ ਘੋੜੇ ਹੋਣ (ਤਾਂ ਭੀ ਇਹਨਾਂ ਦੇ ਮਾਣ ਤੇ ਕੋਈ) ਆਕੜ ਵਿਖਾਣੀ ਧਿੱਕਾਰ-ਜੋਗ ਹੈ;

ਪਦ ਅਰਥ ਸਾਖਤਿ = ਘੋੜੇ ਦੀ ਪੂਛਲ ਵਿਚ ਪਾਣ ਵਾਲਾ ਰੱਸਾ, ਦੁਮਚੀ। ਵੇਗ = ਰਫ਼ਤਾਰ।

SikhNet (Spanish)Ni sus piezas de oro, ni sus caballos que galopan como el viento, oh, malditas son todas sus pretensiones.

ਛਤੀਹ ਅੰਮ੍ਰਿਤ ਪਰਕਾਰ ਕਰਹਿ; ਬਹੁ ਮੈਲੁ ਵਧਾਈ ॥

chhateeh amrit parakaar kareh; bahu mail vadhaaee |

Sant Singh KhalsaEating the thirty-six delicacies, they become bloated with pollution.
Manmohan SinghEating ambrosial delicacies of thirty-six sorts, man greatly increases his filth.
Manmohan Singh (Punjabi)ਛੱਤੀ ਕਿਸਮ ਦੇ ਅੰਮ੍ਰਿਤ-ਮਈ ਨਿਆਮਤਾਂ ਛਕ ਆਦਮੀ ਆਪਣੀ ਗੰਦਗੀ ਨੂੰ ਘਣੇਰੀ ਜਿਆਦਾ ਕਰ ਲੈਂਦਾ ਹੈ।
Fareedkot Teekaਛਤੀ ਪਰਕਾਰ ਕੇ ਅੰਮ੍ਰਿਤ ਰੂਪ ਭੋਜਨੋਂ ਕਾ ਜੋ ਖਾਣਾ ਕਰਤੇ ਹੈਂ ਤਿਸ ਕਰ ਦੇਹ ਰੂਪ ਬਹੁਤ ਮੈਲ ਵਧਾਈ ਹੈ॥
Prof. Sahib Singhਜੇ ਕਈ ਕਿਸਮਾਂ ਦੇ ਸੁੰਦਰ ਸੁਆਦਲੇ ਖਾਣੇ ਖਾਂਦੇ ਹੋਣ (ਤਾਂ ਭੀ) ਬਹੁਤਾ ਵਿਸ਼ਟਾ ਹੀ ਵਧਾਂਦੇ ਹਨ!

ਪਦ ਅਰਥ ਮੈਲ = ਵਿਸ਼ਟਾ।

SikhNet (Spanish)Se alimenta sólo de delicias, pero la traición a su Conciencia continúa.

ਨਾਨਕ. ਜੋ ਦੇਵੈ ਤਿਸਹਿ. ਨ ਜਾਣਨੑੀ; ਮਨਮੁਖਿ ਦੁਖੁ ਪਾਈ ॥੨੩॥

naanak. jo devai tiseh. na jaananaee; manamukh dukh paaee |23|

Sant Singh KhalsaO Nanak, the self-willed manmukh does not know the One who gives, and so he suffers in pain. ||23||
Manmohan SinghNanak, the egocentric knows not Him, who gives him all these and comes to grief.
Manmohan Singh (Punjabi)ਨਾਨਕ, ਮਨਮਤੀਆਂ ਉਸ ਨੂੰ ਨਹੀਂ ਜਾਣਦਾ, ਜੋ ਉਸ ਨੂੰ ਇਹ ਸਾਰਾ ਕੁਛ ਦਿੰਦਾ ਹੈ ਅਤੇ ਤਕਲੀਫ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਵਾਹਿਗੁਰੂ ਸਰਬ ਪਦਾਰਥ ਦੇਤਾ ਹੈ ਤਿਸ ਕੋ ਜਾਨਤੇ ਨਹੀਂ ਹੈ, ਤਾਂ ਤੇ ਮਨਮੁਖੋਂ ਨੇ ਦੁਖ ਕੀ ਰਾਸ ਪਾਈ ਹੈ॥੨੩॥
Prof. Sahib Singhਹੇ ਨਾਨਕ! ਜੋ ਦਾਤਾਰ ਪ੍ਰਭੂ ਇਹ ਸਾਰੀਆਂ ਚੀਜ਼ਾਂ ਦੇਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਸ ਨਾਲ ਡੂੰਘੀ ਸਾਂਝ ਨਹੀਂ ਬਣਾਂਦੇ (ਇਸ ਵਾਸਤੇ) ਦੁੱਖ ਹੀ ਪਾਂਦੇ ਹਨ ॥੨੩॥
SikhNet (Spanish)Nanak dice, ese tonto lleno de soberbia, que no sabe nada del Dador, termina siempre sufriendo. (23)
Answers quote the Granth verbatim with Ang citations. AI commentary is not Gurbani and not a religious ruling.