ੴ

ਸਿੱਖਬਾਣੀ · SikhBani

ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥

eik ratan padaarath vanajade ik kachai de vaapaaraa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 141 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri

ਇਕਿ ਰਤਨ ਪਦਾਰਥ ਵਣਜਦੇ; ਇਕਿ ਕਚੈ ਦੇ ਵਾਪਾਰਾ ॥

eik ratan padaarath vanajade; ik kachai de vaapaaraa |

Sant Singh KhalsaSome trade in priceless jewels, while others deal in mere glass.
Manmohan SinghSome trade in the invaluable commodity and others are the dealers in glass.
Manmohan Singh (Punjabi)ਕਈ ਅਮੋਲਕ ਵੱਖਰ ਦਾ ਵਪਾਰ ਕਰਦੇ ਹਨ ਅਤੇ ਹੋਰ ਸ਼ੀਸ਼ੇ ਦੇ ਸੁਦਾਗਰ ਹਨ।
Fareedkot Teekaਏਕ ਪੁਰਸ ਜੋ (ਰਤਨ) ਵੈਰਾਗਾਦਿ ਪਦਾਰਥ ਹੈਂ ਤਿਨ ਕੋ ਪ੍ਰੇਮ ਰੂਪੀ ਪੂੰਜੀ ਦੇ ਕਰ ਗੁਰੋਂ ਸੇ ਖਰੀਦਤੇ ਹੈਂ, ਏਕ (ਕਚੈ) ਅਨਿਤ ਵਿਖੈ ਸੁਖੋਂ ਕਾ ਵਪਾਰ ਕਰਤੇ ਹੈਂ॥☬ਜੇ ਕਹੈ ਵਹੁ ਕੈਸੇ ਮਿਲਤੇ ਹੈਂ ਅਰੁ ਕਹਾਂ ਹੈਂ?
Prof. Sahib Singhਕਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।

ਪਦ ਅਰਥ ਇਕਿ = ਕਈ ਮਨੁੱਖ।

SikhNet (Spanish)Algunos comercian con joyas, otros con vidrio;

ਸਤਿਗੁਰਿ ਤੁਠੈ ਪਾਈਅਨਿ; ਅੰਦਰਿ ਰਤਨ ਭੰਡਾਰਾ ॥

satigur tutthai paaeean; andar ratan bhanddaaraa |

Sant Singh KhalsaWhen the True Guru is pleased, we find the treasure of the jewel, deep within the self.
Manmohan SinghIf the True Guru be mightily pleased man finds the treasure of jewels within him.
Manmohan Singh (Punjabi)ਜੇਕਰ ਸੱਚੇ ਗੁਰੂ ਪਰਮ ਪ੍ਰਸੰਨ ਹੋ ਜਾਣ ਤਾਂ ਬੰਦੇ ਨੂੰ ਜਵਾਹਰਾਤਾਂ ਦਾ ਖ਼ਜ਼ਾਨਾ ਅੰਦਰੋਂ ਹੀ ਲੱਭ ਪੈਦਾ ਹੈ।
Fareedkot Teekaਜਬ ਸਤਿਗੁਰ ਪ੍ਰਸਿੰਨ ਹੋਵੇਂ ਤਬ ਪਾਈਤੇ ਹੈਂ, ਅਰੁ ਸਰੀਰ ਕੇ (ਅੰਦਰਿ) ਅੰਤਹਕਰਣ ਸੁਭ ਗੁਣ ਰੂਪ ਰਤਨੋਂ ਕਾ (ਭੰਡਾਰਾ) ਖਜਾਨਾ ਹੈ॥
Prof. Sahib Singh(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।

ਪਦ ਅਰਥ ਪਾਈਅਨਿ = ਮਿਲਦੇ ਹਨ।

SikhNet (Spanish)si el Verdadero Guru está complacido con nosotros, encontramos el Tesoro de Joyas dentro de nosotros mismos.

ਵਿਣੁ ਗੁਰ. ਕਿਨੈ ਨ ਲਧਿਆ; ਅੰਧੇ. ਭਉਕਿ ਮੁਏ ਕੂੜਿਆਰਾ ॥

vin gur. kinai na ladhiaa; andhe. bhauk mue koorriaaraa |

Sant Singh KhalsaWithout the Guru, no one has found this treasure. The blind and the false have died in their endless wanderings.
Manmohan SinghWithout the Guru, none has found the Treasure. The false and the blind have perished in ceaseless wanderings.
Manmohan Singh (Punjabi)ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ।
Fareedkot Teekaਗੁਰੋਂ ਸੇ ਬਿਨਾਂ ਕਿਸੀ ਕੋ ਨਹੀਂ ਪ੍ਰਾਪਤਿ ਹੂਆ, ਅਗਿਆਨੀ ਝੂਠੇ ਭਉਂਕ ਕਰ ਮੂਏ ਹੈਂ॥
Prof. Sahib Singhਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।
SikhNet (Spanish)Sin el Guru nadie ha encontrado nada;

ਮਨਮੁਖ ਦੂਜੈ ਪਚਿ ਮੁਏ; ਨਾ ਬੂਝਹਿ ਵੀਚਾਰਾ ॥

manamukh doojai pach mue; naa boojheh veechaaraa |

Sant Singh KhalsaThe self-willed manmukhs putrefy and die in duality. They do not understand contemplative meditation.
Manmohan SinghThe wayward putrefy and dies in duality and understand not Divine comprehension.
Manmohan Singh (Punjabi)ਆਪ-ਹੁਦਰੇ ਦਵੈਤ-ਭਾਵ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਬ੍ਰਹਿਮ ਗਿਆਨ ਨੂੰ ਨਹੀਂ ਸਮਝਦੇ।
Fareedkot Teekaਮਨਮੁਖ ਜੀਵ ਦ੍ਵੈਤ ਮੇਂ ਸੜ ਮੂਏ ਹੈਂ ਵਿਚਾਰ ਕਰ ਨਹੀਂ ਸਮਝਤੇ ਹੈਂ॥
Prof. Sahib Singhਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।
SikhNet (Spanish)los falsos y los ciegos han gritado con todo su fervor en vano. La gente ególatra es consumida por la dualidad porque no habita en la Realidad.

ਇਕਸੁ ਬਾਝਹੁ. ਦੂਜਾ ਕੋ ਨਹੀ; ਕਿਸੁ ਅਗੈ ਕਰਹਿ ਪੁਕਾਰਾ ॥

eikas baajhahu. doojaa ko nahee; kis agai kareh pukaaraa |

Sant Singh KhalsaWithout the One Lord, there is no other at all. Unto whom should they complain?
Manmohan SinghWithout one Lord there is no other. Before whom should thy lodge a complaint?
Manmohan Singh (Punjabi)ਇਕ ਸੁਆਮੀ ਦੇ ਬਾਝੋਂ ਹੋਰ ਕੋਈ ਨਹੀਂ। ਉਹ ਕੀਹਦੇ ਮੂਹਰੇ ਜਾ ਕੇ ਫਰਿਆਦ ਕਰਨ?
Fareedkot Teekaਏਕ ਪਰਮੇਸ੍ਵਰ ਬਿਨਾਂ ਦੂਸਰਾ ਕੋਈ ਨਹੀਂ ਹੈ ਫਿਰ ਕਿਸ ਕੇ ਆਗੇ ਪੁਕਾਰ ਕਰੇਂ?
Prof. Sahib Singh(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।
SikhNet (Spanish)Sin el Uno, no puede haber otro; ¿quién hay que pueda escuchar nuestro lamento?

ਇਕਿ ਨਿਰਧਨ. ਸਦਾ ਭਉਕਦੇ; ਇਕਨਾ ਭਰੇ ਤੁਜਾਰਾ ॥

eik niradhan. sadaa bhaukade; ikanaa bhare tujaaraa |

Sant Singh KhalsaSome are destitute, and wander around endlessly, while others have storehouses of wealth.
Manmohan SinghSome are without wealth and ceaselessly roam about and some have treasures full of wealth.
Manmohan Singh (Punjabi)ਕਈ ਦੌਲਤ-ਹੀਨ ਹਨ ਅਤੇ ਹਮੇਸ਼ਾਂ ਭਟਕਦੇ ਫਿਰਦੇ ਹਨ ਤੇ ਕਈਆਂ ਦੇ ਖ਼ਜ਼ਾਨੇ ਦੌਲਤ ਨਾਲ ਪਰੀ-ਪੂਰਨ ਹਨ।
Fareedkot Teekaਏਕ ਪੁਰਸ਼ ਧਨ ਸੇ ਰਹਤ ਹੂਏ ਸਦਾ ਭਟਕਤੇ ਹੈਂ, ਇਕਨਾਂ ਕੇ (ਤੁਜਾਰਾ) ਖਜਾਨੇ ਵਾ ਸੰਦੂਕ ਭਰੇ ਹੂਏ ਹੈਂ॥
Prof. Sahib Singh(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।

ਪਦ ਅਰਥ ਤੁਜਾਰਾ = ਖ਼ਜ਼ਾਨੇ।

SikhNet (Spanish)Algunos están siempre pobres, quejándose inútilmente, mientras otros tienen almacenes llenos de dinero;

ਵਿਣੁ ਨਾਵੈ. ਹੋਰੁ ਧਨੁ ਨਾਹੀ; ਹੋਰੁ ਬਿਖਿਆ ਸਭੁ ਛਾਰਾ ॥

vin naavai. hor dhan naahee; hor bikhiaa sabh chhaaraa |

Sant Singh KhalsaWithout God's Name, there is no other wealth. Everything else is just poison and ashes.
Manmohan SinghWithout God's Name, there is no other wealth. All else is but poison and ashes.
Manmohan Singh (Punjabi)ਹਰੀ ਨਾਮ ਦੇ ਬਗੇਰ ਬਾਕੀ ਕੋਈ ਦੌਲਤ ਨਹੀਂ। ਹੋਰਸ ਸਾਰਾ ਕੁਝ ਕੇਵਲ ਜ਼ਹਿਰ ਤੇ ਸੁਆਹ ਹੈ।
Fareedkot Teekaਕਿਉਂਕਿ ਨਾਮ ਸੇ ਬਿਨਾਂ ਔਰ ਧਨ ਸਤ ਨਹੀਂ ਹੈ, ਔਰ ਜੋ ਬਿਸੇ ਹੈਂ, ਸੋ ਸੰਪੂਰਨ ਛਾਰ ਰੂਪ ਹੈਂ॥
Prof. Sahib Singh(ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ।

ਪਦ ਅਰਥ ਬਿਖਿਆ = ਮਾਇਆ। ਛਾਰਾ = ਸੁਆਹ, ਤੁੱਛ, ਨਿਕੰਮਾ।

SikhNet (Spanish)pero sin el Nombre del Señor no hay riqueza; todo es veneno y polvo.

ਨਾਨਕ. ਆਪਿ ਕਰਾਏ ਕਰੇ ਆਪਿ; ਹੁਕਮਿ ਸਵਾਰਣਹਾਰਾ ॥੭॥

naanak. aap karaae kare aap; hukam savaaranahaaraa |7|

Sant Singh KhalsaO Nanak, the Lord Himself acts, and causes others to act; by the Hukam of His Command, we are embellished and exalted. ||7||
Manmohan SinghNanak, the Lord himself does and Himself makes others do. By His order He reforms the mortals.
Manmohan Singh (Punjabi)ਨਾਨਕ ਸਾਹਿਬ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਆਪਣੇ ਅਮਰ ਦੁਆਰਾ ਉਹ ਪ੍ਰਾਣੀਆਂ ਨੂੰ ਸੁਧਾਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਹੁਕਮਿ) ਵਾਹਗੁਰੂ ਆਪ ਹੀ ਜੀਵੋਂ ਕੋ ਉਤਪਤ ਕਰਨੇ ਵਾਲਾ ਹੈ ਆਪ ਹੀ ਕਰਮ ਕਰਾਵਤਾ ਹੈ ਪੁਨਾ ਸਵਾਰਨ ਵਾਲਾ ਭੀ ਆਪ ਹੀ ਹੈ॥☬ਜਬ ਸੁਲਤਾਨ ਪੁਰ ਗੁਰੂ ਜੀ ਮੋਦੀਖਾਨਾ ਛੋਡ ਕਰ ਮਸਾਣੋਂ ਮੇਂ ਜਾ ਬੈਠੇ ਔਰ ਬਾਰੰਬਾਰ ਐਸੇ ਕਹੇਂ ਨ ਕੋਈ ਮੁਸਲਮਾਨ ਹੈ ਨ ਹਿੰਦੂ ਹੈ। ਤਬ ਨਵਾਬ ਕੇ ਕਾਜੀ ਨੇ ਪੂਛਾ ਕਿ ਮੁਸਲਮਾਨ ਕੋਈ ਕਿਉਂ ਨਹੀਂ? ਤਿਸ ਪਰ ਕਹਤੇ ਹੈਂ:
Prof. Sahib Singh(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥
SikhNet (Spanish)Dice Nanak, Él, el Uno, hace y causa que otros hagan, y por Su Propio Placer, nos bendice con la Beatitud.(7)
Answers quote the Granth verbatim with Ang citations. AI commentary is not Gurbani and not a religious ruling.