ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਸਤਿਗੁਰੁ ਸਿਮਰਹੁ ਆਪਣਾ; ਘਟਿ ਅਵਘਟਿ ਘਟ ਘਾਟ ॥
satigur simarahu aapanaa; ghatt avaghatt ghatt ghaatt |
Sant Singh KhalsaMeditate in remembrance within your heart on the True Guru, whether you are on the most difficult path, on the mountain or by the river bank.
Manmohan SinghIn thy heart, remember thou thy True Guru, whether thou art on the difficult path, or hillock or wharf.
Manmohan Singh (Punjabi)ਭਾਵੇਂ ਤੂੰ ਬਿਖੜੇ ਮਾਰਗ ਜਾਂ ਘਾਟੀ ਜਾਂ ਪੱਤਣ ਉੱਤੇ ਹੋਵੇਂ, ਤੂੰ ਆਪਣੇ ਦਿਲ ਅੰਦਰ ਆਪਣੇ ਸੱਚੇ ਗੁਰਦੇਵ ਜੀ ਨੂੰ ਯਾਦ ਕਰ।
Fareedkot Teekaਅਪਨਾ ਜੋ ਸਤਿਗੁਰੂ ਹੈ ਤਿਸ ਕੋ (ਘਟਿ) ਸੁਖੈਨ ਔਰ (ਅਵਘਟਿ) ਔਖੇ (ਘਾਟ) ਅਸਥਾਨੋਂ ਮੈਂ (ਘਟ) ਅੰਤਹਕਰਨ ਮੈਂ ਸਿਮਰੋ। ਅਰਥਾਤ ਸਰਬ ਸਮੇਂ ਮੈਂ ਗੁਰੂ ਨੂੰ ਹਰੀ ਰੂਪ ਜਾਨ ਕੇ ਚਿੰਤਨ ਕਰੋ; ਵਾ (ਘਟਿ) ਸਰੀਰ ਮੇਂ ਜੋ (ਅਵਘਟਿ) ਔਖੇ (ਘਟ) ਅਸਥਾਨ ਹੈਂ ਤਿਨ ਕੋ ਘਟਾ ਕੇ ਸਿਮਰੋ, ਭਾਵ ਕਾਮਾਦਿ ਬਿਕਾਰੋਂ ਕਾ ਅਭਾਵ ਕਰ ਕੇ ਸਿਮਰੋ॥
Prof. Sahib Singhਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਸਮੇ (ਹਰ ਥਾਂ) ਚੇਤੇ ਰੱਖੋ।
ਪਦ ਅਰਥ ਘਟਿ = ਹਿਰਦੇ ਵਿਚ। ਅਵਘਟਿ = ਹਿਰਦੇ ਵਿਚ। ਘਟ = ਘਾਟੀ। ਘਾਟ = ਪੱਤਣ। ਘਟ ਘਾਟ = ਘਾਟੀ ਹੋਵੇ ਚਾਹੇ ਪੱਤਣ, (ਭਾਵ,) ਹਰ ਸਮੇ ਹਰ ਥਾਂ।
SikhNet (Spanish)Medita siempre en el Guru Verdadero, donde sea y con quien sea que estés.
ਹਰਿ ਹਰਿ ਨਾਮੁ ਜਪੰਤਿਆ; ਕੋਇ. ਨ ਬੰਧੈ ਵਾਟ ॥੨॥
har har naam japantiaa; koe. na bandhai vaatt |2|
Sant Singh KhalsaChanting the Name of the Lord, Har, Har, no one shall block your way. ||2||
Manmohan SinghBecause uttering the Lord God's Name, no one shall obstruct thy path.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੋਈ ਭੀ ਤੇਰੇ ਰਾਹ ਵਿੱਚ ਰੁਕਾਵਟ ਨਹੀਂ ਪਾਵੇਗਾ।
Fareedkot Teekaਹਰਿ ਹਰਿ ਨਾਮ ਕੋ ਜਪਤਿਆਂ ਹੋਇਆਂ ਕੋਈ ਬਿਕਾਰ ਤੁਮਾਰੀ ਵਾਟ ਨਹੀਂ ਰੋਕੇਗਾ, ਭਾਵ ਕੋਈ ਬਿਕਾਰ ਨਹੀਂ ਬਿਘਨ ਕਰੇਗਾ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਿਆਂ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ ॥੨॥
ਪਦ ਅਰਥ ਕੋਇ = ਕੋਈ (ਵਿਕਾਰ)। ਬੰਧੈ = ਰੋਕ ਸਕਦਾ, ਰੁਕਾਵਟ ਪਾ ਸਕਦਾ। ਵਾਟ = ਰਸਤਾ, ਜ਼ਿੰਦਗੀ ਦਾ ਰਸਤਾ ॥੨॥
SikhNet (Spanish)Cantando el Nombre del Señor, Jar, Jar, nadie bloqueará tu camino.(2)