ੴ

ਸਿੱਖਬਾਣੀ · SikhBani

ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥

bhe kripaal guroo govindaa sagal manorath paae
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 618 · 7 lines
Translations

ਸੋਰਠਿ ਮਃ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਭਏ ਕ੍ਰਿਪਾਲ ਗੁਰੂ ਗੋਵਿੰਦਾ; ਸਗਲ ਮਨੋਰਥ ਪਾਏ ॥

bhe kripaal guroo govindaa; sagal manorath paae |

Sant Singh KhalsaThe Guru, the Lord of the Universe, became merciful to me, and I obtained all of my mind's desires.
Manmohan SinghWhen the Great Lord of the World become merciful, I obtained all the desires of my heart.
Manmohan Singh (Punjabi)ਜਦ ਦ੍ਰਿਸ਼ਟੀ ਦਾ ਸ਼ਰੋਮਣੀ ਸਾਹਿਬ ਮਿਹਰਬਾਨ ਥੀ ਗਿਆ ਤਾਂ ਮੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ।
Fareedkot Teekaਜਬ ਗੁਰੂ ਗੋਬਿੰਦ ਸਰੂਪ ਕ੍ਰਿਪਾਲ ਹੂਏ ਹੈਂ ਤਬ ਸਭ ਮਨ ਕੇ ਆਤਮ ਗ੍ਯਾਨਾਦਿ ਅਰਥ ਪਾਏ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਦਾ ਰੂਪ ਗੁਰੂ ਦਇਆਵਾਨ ਹੁੰਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਕਿਉਂਕਿ)

ਪਦ ਅਰਥ ਕ੍ਰਿਪਾਲ = ਦਇਆਵਾਨ। ਗੋਵਿੰਦਾ = ਪਰਮਾਤਮਾ। ਸਗਲ = ਸਾਰੇ। ਮਨੋਰਥ = ਮਨ ਦੀਆਂ ਮੁਰਾਦਾਂ।

SikhNet (Spanish)El Guru, mi Maestro, es Compasivo conmigo, he sido liberado.

ਅਸਥਿਰ ਭਏ. ਲਾਗਿ ਹਰਿ ਚਰਣੀ; ਗੋਵਿੰਦ ਕੇ ਗੁਣ ਗਾਏ ॥੧॥

asathir bhe. laag har charanee; govind ke gun gaae |1|

Sant Singh KhalsaI have become stable and steady, touching the Lord's Feet, and singing the Glorious Praises of the Lord of the Universe. ||1||
Manmohan SinghTouching the Lord's feet and singing the Master's praise I have become eternal.
Manmohan Singh (Punjabi)ਪ੍ਰਭੁ ਦੇ ਪੈਰਾਂ ਨੂੰ ਪਰਸ ਅਤੇ ਮਾਲਕ ਦੀ ਕੀਰਤੀ ਗਾਇਨ ਕਰ ਕੇ ਮੈਂ ਅਮਰ ਹੋ ਗਿਆ ਹੈ।
Fareedkot Teekaਔ ਹਰੀ ਕੀ ਚਰਣੀ ਲਾਗਕੈ ਪੁਨਃ ਗੋਬਿੰਦ ਕੇ ਗੁਨ ਗਾਏ ਹੈਂ, ਤਾਂ ਤੇ ਥਿਰੁ ਹੂਏ ਹੈਂ॥੧॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਪ੍ਰਭੂ-ਚਰਨਾਂ ਵਿਚ ਲਗਨ ਲਾ ਕੇ ਉਹ ਮਨੁੱਖ (ਮਾਇਆ ਦੇ ਹੱਲਿਆਂ ਅੱਗੇ) ਡੋਲਣੋਂ ਹਟ ਜਾਂਦਾ ਹੈ ॥੧॥

ਪਦ ਅਰਥ ਅਸਥਿਰ = ਅਡੋਲ। ਗਾਏ = ਗਾਇ, ਗਾ ਕੇ ॥੧॥

SikhNet (Spanish)Me he vuelto Eterno postrándome a Sus Pies y canto siempre la Alabanza del Señor. (1)

ਭਲੋ ਸਮੂਰਤੁ; ਪੂਰਾ ॥

bhalo samoorat; pooraa |

Sant Singh KhalsaIt is a good time, a perfectly auspicious time.
Manmohan SinghIt is a good and wholly auspicious time.
Manmohan Singh (Punjabi)ਇਹ ਚੰਗਾ ਅਤੇ ਪੂਰਨ ਸੁਲੱਖਣਾ ਸਮਾਂ ਹੈ।
Fareedkot Teekaਸੋ ਮਹੂਰਤ ਭਲਾ ਹੈ ਔ ਪੂਰਾ ਹੈ॥
Prof. Sahib Singh(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹ ਸਮਾ ਸੁਹਾਵਣਾ ਹੁੰਦਾ ਹੈ ਸ਼ੁਭ ਹੁੰਦਾ ਹੈ,

ਪਦ ਅਰਥ ਭਲੋ = ਭਲਾ, ਚੰਗਾ। ਪੂਰਾ = ਸ਼ੁਭ। ਸ ਮੂਰਤੁ = ਉਹ ਸਮਾ।

SikhNet (Spanish)Auspicioso y bendito es el momento en que, meditando en el Nombre del Señor,

ਸਾਂਤਿ ਸਹਜ ਆਨੰਦ. ਨਾਮੁ ਜਪਿ; ਵਾਜੇ ਅਨਹਦ ਤੂਰਾ ॥੧॥ ਰਹਾਉ ॥

saant sehaj aanand. naam jap; vaaje anahad tooraa |1| rahaau |

Sant Singh KhalsaI am in celestial peace, tranquility and ecstasy, chanting the Naam, the Name of the Lord; the unstruck melody of the sound current vibrates and resounds. ||1||Pause||
Manmohan SinghWhen by uttering the Lord's Name, I attain peace, composure and happiness and unstruck melody rings within me. Pause.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ, ਧੀਰਜ ਅਤੇ ਖੁਸ਼ੀ ਪ੍ਰਾਪਤ ਹੋ ਗਏ ਹਨ ਅਤੇ ਮੇਰੇ ਮੰਦਰ ਅੰਦਰ (ਆਤਮਕ ਅਨੰਦ ਦੇ) ਬਿਨਾ ਬਜਾਏ ਵਾਜੇ ਵੱਜਦੇ ਹਨ। ਠਹਿਰਾਉ।
Fareedkot Teekaਜਿਸ ਮਹੂਰਤ ਮੇਂ ਨਾਮ ਕੋ ਜਪ ਕੇ ਸਾਂਤੀ ਔ ਗ੍ਯਾਨ ਕਾ ਅਨੰਦ ਪ੍ਰਾਪਤਿ ਹੂਆ ਹੈ, ਪੁਨਃ ਨਾਮ ਕੇ ਅਨਾਹਦ ਵਾਜੇ ਵਜੇ ਹੈਂ॥੧॥ ਰਹਾਉ ॥
Prof. Sahib Singhਜਦੋਂ ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਅੰਦਰ ਸ਼ਾਂਤੀ, ਆਤਮਕ ਅਡੋਲਤਾ, ਆਨੰਦ ਦੇ ਇਕ-ਰਸ ਵਾਜੇ ਵੱਜਦੇ ਹਨ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਜਪਿ = ਜਪ ਕੇ। ਵਾਜੇ = ਵੱਜ ਪਏ। ਅਨਹਦ = ਬਿਨਾ ਵਜਾਏ, ਇੱਕ-ਰਸ। ਤੂਰਾ = ਤੂਰੇ, ਵਾਜੇ ॥੧॥ ਰਹਾਉ ॥

SikhNet (Spanish)obtuve el Éxtasis, la Paz y el Equilibrio, y la Melodía Divina se escuchó en mi interior. (1‑Pausa)

ਮਿਲੇ ਸੁਆਮੀ ਪ੍ਰੀਤਮ ਅਪੁਨੇ; ਘਰ ਮੰਦਰ ਸੁਖਦਾਈ ॥

mile suaamee preetam apune; ghar mandar sukhadaaee |

Sant Singh KhalsaMeeting with my Beloved Lord and Master, my home has become a mansion filled with happiness.
Manmohan SinghOn meeting the Lord, my Beloved, my home and mansion have become comfortable.
Manmohan Singh (Punjabi)ਆਪਣੇ ਪਿਆਰੇ ਪ੍ਰਭੂ ਨੂੰ ਭੇਟ ਕੇ, ਮੇਰਾ ਘਰ ਤੇ ਮਹਿਲ ਆਰਾਮ ਦੇਣਹਾਰ ਹੋ ਗਏ ਹਨ।
Fareedkot Teekaਅਪਨੇ ਸ੍ਵਾਮੀ ਪ੍ਰੀਤਮ ਮਿਲੇ ਹੈਂ ਔ ਘਰ ਤਥਾ ਮੰਦਰ ਸੁਖਦਾਈ ਹੂਏ ਹੈਂ; ਵਾ ਸੁਖ ਦੇਣੇ ਵਾਲੇ ਅਪਨੇ ਪ੍ਯਾਰੇ ਸੁਆਮੀ ਕੋ ਘਰ ਅੰਦਰ, ਭਾਵ ਰਿਦੇ ਮੇਂ ਮਿਲੇ ਹਾਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਆਪਣੇ ਮਾਲਕ ਪ੍ਰੀਤਮ ਪ੍ਰਭੂ ਜੀ ਮਿਲ ਪੈਂਦੇ ਹਨ, ਉਸ ਨੂੰ ਇਹ ਘਰ-ਘਾਟ ਸੁਖ ਦੇਣ ਵਾਲੇ ਪ੍ਰਤੀਤ ਹੁੰਦੇ ਹਨ।
SikhNet (Spanish)Encontré a mi Bienamado Maestro y mi hogar se volvió placentero.

ਹਰਿ ਨਾਮੁ ਨਿਧਾਨੁ. ਨਾਨਕ ਜਨ ਪਾਇਆ; ਸਗਲੀ ਇਛ ਪੁਜਾਈ ॥੨॥੮॥੩੬॥

har naam nidhaan. naanak jan paaeaa; sagalee ichh pujaaee |2|8|36|

Sant Singh KhalsaServant Nanak has attained the treasure of the Lord's Name; all his desires have been fulfilled. ||2||8||36||
Manmohan SinghSerf Nanak has attained the treasure of God's Name and all his heart's desires are fulfilled.
Manmohan Singh (Punjabi)ਨਫਰ ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਅਤੇ ਉਸ ਦੇ ਦਿਲ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਰੀ ਨਾਮ ਜੋ ਨਿਧੋਂ ਕਾ ਘਰੁ ਹੈ, ਸੋ ਮੈਂ ਦਾਸ ਨੇ ਪਾਇਆ ਹੈ, ਜਿਸ ਨੇ ਸਭ ਪ੍ਰਕਾਰ ਕੀ ਇਛਾ ਪੂਰਨ ਕਰੀ ਹੈ॥੨ ॥੮ ॥੩੬॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੮॥੩੬॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਪੁਜਾਈ = ਪੂਰੀ ਹੋ ਗਈ ॥੨॥੮॥੩੬॥

SikhNet (Spanish)Nanak ha obtenido el Tesoro del Nombre del Señor y vive en total Felicidad. (2‑8‑36)
Answers quote the Granth verbatim with Ang citations. AI commentary is not Gurbani and not a religious ruling.