ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗੁਰ ਕੇ ਚਰਨ ਬਸੇ ਰਿਦ ਭੀਤਰਿ; ਸੁਭ ਲਖਣ ਪ੍ਰਭਿ ਕੀਨੇ ॥
gur ke charan base rid bheetar; subh lakhan prabh keene |
Sant Singh KhalsaThe Guru's feet abide within my heart; God has blessed me with good fortune.
Manmohan SinghThe Guru's feet abide in my mind and the Lord has blessed me with sublime qualities.
Manmohan Singh (Punjabi)ਗੁਰਾਂ ਦੇ ਪੈਰ ਮੇਰੇ ਹਿਰਦੇ ਅੰਦਰ ਵੱਸਦੇ ਹਨ ਅਤੇ ਸੁਆਮੀ ਨੇ ਮੇਨੂੰ ਸ੍ਰੇਸ਼ਟ ਗੁਣ ਪ੍ਰਦਾਨ ਕਰ ਦਿੱਤੇ ਹਨ।
Fareedkot Teekaਹੇ ਭਾਈ! ਮੇਰੇ ਰਿਦੇ ਕੇ ਬੀਚ ਗੁਰੋਂ ਕੇ ਚਰਨ ਬਸੇ ਹੈਂ, ਇਸੀ ਸੇ ਗੁਰੂ (ਪ੍ਰਭੂ) ਸਮਰਥ ਨੇ ਸੁਭ ਲੱਖਣ ਮੇਰੇ ਰਿਦੇ ਮੇਂ ਕਰ ਦੀਏ ਹੈਂ ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸ ਪਏ, ਪ੍ਰਭੂ ਨੇ (ਉਸ ਦੀ ਜ਼ਿੰਦਗੀ ਵਿਚ) ਸਫਲਤਾ ਪੈਦਾ ਕਰਨ ਵਾਲੇ ਲੱਛਣ ਪੈਦਾ ਕਰ ਦਿੱਤੇ।ਪਦ ਅਰਥ ਰਿਦ ਭੀਤਰਿ = ਹਿਰਦੇ ਵਿਚ। ਸੁਭ ਲਖਣ = ਸਫਲਤਾ ਦੇਣ ਵਾਲੇ ਲੱਛਣ। ਪ੍ਰਭਿ = ਪ੍ਰਭੂ ਨੇ।
SikhNet (Spanish)Enaltezco los Pies del Guru en mi mente, y mira, la fortuna me ha sonreído.
ਭਏ ਕ੍ਰਿਪਾਲ ਪੂਰਨ ਪਰਮੇਸਰ; ਨਾਮ ਨਿਧਾਨ ਮਨਿ ਚੀਨੇ ॥੧॥
bhe kripaal pooran paramesar; naam nidhaan man cheene |1|
Sant Singh KhalsaThe Perfect Transcendent Lord became merciful to me, and I found the treasure of the Naam within my mind. ||1||
Manmohan SinghThe Immaculate supreme Lord has become king and I have found the name treasure within my mind.
Manmohan Singh (Punjabi)ਸਰਬ-ਵਿਆਪਕ ਸ਼੍ਰੋਮਣੀ ਸਾਹਿਬ ਦਇਆਲੂ ਹੋ ਗਿਆ ਹੈ ਅਤੇ ਨਾਮ ਦੇ ਖਜਾਨੇ ਨੂੰ ਰਿਦੇ ਵਿੱਚ ਹੀ ਵੇਖ ਲਿਆ ਹੈ।
Fareedkot Teekaਪੂਰਨ ਪਰਮੇਸਰ ਮੇਰੇ ਪਰ ਕ੍ਰਿਪਾਲ ਹੂਏ ਹੈਂ, ਜਿਸ ਕਰ ਕੇ ਨਾਮ ਨਿਧੀਓਂ ਕੇ ਘਰ ਮੈਨੇ ਪਛਾਨੇ ਹੈਂ॥੧॥
Prof. Sahib Singhਸਰਬ-ਵਿਆਪਕ ਪ੍ਰਭੂ ਜੀ ਜਿਸ ਮਨੁੱਖ ਉਤੇ ਦਇਆਵਾਨ ਹੋ ਗਏ, ਉਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਖ਼ਜ਼ਾਨੇ ਆਪਣੇ ਮਨ ਵਿਚ (ਟਿਕੇ ਹੋਏ) ਪਛਾਣ ਲਏ ॥੧॥ਪਦ ਅਰਥ ਮਨਿ = ਮਨ ਵਿਚ। ਚੀਨੇ = ਪਛਾਣ ਲਏ ॥੧॥
SikhNet (Spanish)El Perfecto Dios de dioses tuvo Compasión de mí y he encontrado el Tesoro del Nombre del Señor en mi interior. (1)
ਮੇਰੋ ਗੁਰੁ; ਰਖਵਾਰੋ ਮੀਤ ॥
mero gur; rakhavaaro meet |
Sant Singh KhalsaMy Guru is my Saving Grace, my only best friend.
Manmohan SinghThe Guru is my preserver and friend.
Manmohan Singh (Punjabi)ਗੁਰੂ ਜੀ ਮੇਰੇ ਰੱਖਿਅਕ ਅਤੇ ਮਿੱਤ੍ਰ ਹਨ।
Fareedkot Teekaਮੇਰਾ ਮਿਤ੍ਰ ਗੁਰੂ ਰਾਖਾ ਹੂਆ ਹੈ॥
Prof. Sahib Singhਹੇ ਭਾਈ! ਮੇਰਾ ਗੁਰੂ ਮੇਰਾ ਰਾਖਾ ਹੈ ਮੇਰਾ ਮਿੱਤਰ ਹੈ।ਪਦ ਅਰਥ ਮੇਰੋ = ਮੇਰਾ। ਰਖਵਾਰੋ = ਰਖਵਾਲਾ।
SikhNet (Spanish)El Guru es mi protección, mi amigo,
ਦੂਣ ਚਊਣੀ ਦੇ ਵਡਿਆਈ; ਸੋਭਾ ਨੀਤਾ ਨੀਤ ॥੧॥ ਰਹਾਉ ॥
doon chaoonee de vaddiaaee; sobhaa neetaa neet |1| rahaau |
Sant Singh KhalsaOver and over again, He blesses me with double, even four-fold, greatness. ||1||Pause||
Manmohan SinghHe ever blesses me with two-fold and four-fold greatness and celebrity. Pause.
Manmohan Singh (Punjabi)ਉਹ ਸਦਾ ਮੈਨੂੰ ਮਹਿਮਾ ਅਤੇ ਕੀਰਤੀ ਦੀ ਦੁਗਣੀ ਤੇ ਚੌਗੁਣੀ ਦਾਤ ਦਿੰਦਾ ਹੈ। ਠਹਿਰਾਉ।
Fareedkot Teekaਦੂਣੀ ਤਥਾ ਚੋਣੀ ਮੇਰੇ ਕੋ ਬਡਾਈ ਦਈ ਹੈ, ਪੁਨਃ ਸੋਭਾ ਹਮਾਰੀ ਨਿਤ੍ਯੰਪ੍ਰਤੀ ਅਧਿਕ ਕਰਾਈ ਹੈ। ਦੂਣੀ ਚਉਣੀ ਕਾ ਭਾਵ ਇਹੁ ਹੈ ਕਿ ਦੋ ਅਖਰ ਰਾਮ ਨਾਮ ਕੇ ਪੁਨਃ ਚਾਰ ਪਦਾਰਥੋਂ ਜੋ ਧਰਮ ਅਰਥ ਕਾਮ ਮੋਖ ਰੂਪ ਵਡਿਆਈ ਹੈ, ਸੋ ਮੇਰੇ ਕੋ ਸਤਿਗੁਰੋਂ ਨੇ ਦਈ ਹੈ॥੧॥ ਰਹਾਉ ॥
Prof. Sahib Singh(ਪ੍ਰਭੂ ਦਾ ਨਾਮ ਦੇ ਕੇ, ਮੈਨੂੰ) ਉਹ ਵਡਿਆਈ ਬਖ਼ਸ਼ਦਾ ਹੈ ਜੋ ਦੂਣੀ ਚਉਣੀ ਹੁੰਦੀ ਜਾਂਦੀ ਹੈ (ਸਦਾ ਵਧਦੀ ਜਾਂਦੀ ਹੈ), ਮੈਨੂੰ ਸਦਾ ਸੋਭਾ ਦਿਵਾਂਦਾ ਹੈ ॥੧॥ ਰਹਾਉ ॥ਪਦ ਅਰਥ ਚਊਣੀ = ਚਉ-ਗੁਣੀ। ਦੇ = ਦੇਂਦਾ ਹੈ। ਨੀਤਾ ਨੀਤ = ਸਦਾ ਹੀ ॥੧॥ ਰਹਾਉ ॥
SikhNet (Spanish)pues él incrementa cada vez más mi resplandor y mi Gloria. (1‑Pausa)
ਜੀਅ ਜੰਤ ਪ੍ਰਭਿ ਸਗਲ ਉਧਾਰੇ; ਦਰਸਨੁ ਦੇਖਣਹਾਰੇ ॥
jeea jant prabh sagal udhaare; darasan dekhanahaare |
Sant Singh KhalsaGod saves all beings and creatures, giving them the Blessed Vision of His Darshan.
Manmohan SinghAll the men and other creatures, who see His sight, are saved by the Lord.
Manmohan Singh (Punjabi)ਸਾਰਿਆਂ ਇਨਸਾਨਾਂ ਤੇ ਹੋਰ ਜੀਵਾਂ ਦਾ, ਜੋ ਉਸ ਦਾ ਦੀਦਾਰ ਵੇਖਦੇ ਹਨ, ਸੁਆਮੀ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਜੋ ਦਰਸਨ ਦੇਖਨਹਾਰੇ ਸੂਖਮ ਅਸਥੂਲ ਜੀਵ ਸੇ ਸੋ (ਪ੍ਰਭੂ) ਸਾਮ੍ਰਥ ਨੇ ਸਭ ਉਧਾਰੇ ਹੈਂ॥
Prof. Sahib Singhਹੇ ਭਾਈ! ਗੁਰੂ ਦਾ ਦਰਸਨ ਕਰਨ ਵਾਲੇ ਸਾਰੇ ਮਨੁੱਖਾਂ ਨੂੰ ਪ੍ਰਭੂ ਨੇ (ਵਿਕਾਰਾਂ ਤੋਂ) ਬਚਾ ਲਿਆ।ਪਦ ਅਰਥ ਜੀਅ ਜੰਤ ਸਗਲੇ = ਸਾਰੇ ਹੀ ਜੀਵ। ਪ੍ਰਭਿ = ਪ੍ਰਭੂ ਨੇ। ਦੇਖਣਹਾਰੇ = ਵੇਖਣ ਵਾਲੇ।
SikhNet (Spanish)El Señor ha emancipado a todas las criaturas que han tenido Su Visión Maravillosa,
ਗੁਰ ਪੂਰੇ ਕੀ. ਅਚਰਜ ਵਡਿਆਈ; ਨਾਨਕ. ਸਦ ਬਲਿਹਾਰੇ ॥੨॥੯॥੩੭॥
gur poore kee. acharaj vaddiaaee; naanak. sad balihaare |2|9|37|
Sant Singh KhalsaWondrous is the glorious greatness of the Perfect Guru; Nanak is forever a sacrifice to Him. ||2||9||37||
Manmohan SinghWondrous is the greatness of the Perfect Guru and Nanak is ever a sacrifice unto him.
Manmohan Singh (Punjabi)ਅਦਭੁੱਤ ਹੈ ਪੂਰਨ ਗੁਰਦੇਵ ਦੀ ਪ੍ਰਭਤਾ। ਨਾਨਕ, ਹਮੇਸ਼ਾਂ ਹੀ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਇਸ ਤੇ ਗੁਰੂ ਪੂਰਿਓਂ ਕੀ ਅਸਚਰਜ ਵਡਿਆਈ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੋ ਗੁਰੋਂ ਪਰ ਸਦਾ ਬਲਿਹਾਰ ਜਾਤੇ ਹੈਂ॥੨॥੯ ॥੩੭॥
Prof. Sahib Singhਪੂਰੇ ਗੁਰੂ ਦਾ ਇਤਨਾ ਵੱਡਾ ਦਰਜਾ ਹੈ ਕਿ (ਵੇਖ ਕੇ) ਹੈਰਾਨ ਹੋ ਜਾਈਦਾ ਹੈ। ਹੇ ਨਾਨਕ! (ਆਖ-ਮੈਂ ਗੁਰੂ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੨॥੯॥੩੭॥ਪਦ ਅਰਥ ਅਚਰਜ = ਹੈਰਾਨ ਕਰ ਦੇਣ ਵਾਲੀ। ਵਡਿਆਈ = ਵੱਡਾ ਦਰਜਾ। ਸਦ = ਸਦਾ। ਬਲਿਹਾਰੇ = ਕੁਰਬਾਨ ॥੨॥੯॥੩੭॥
SikhNet (Spanish)esa es la Gloria de mi Guru Perfecto; Nanak ofrece su ser en sacrificio a Él. (2‑9‑37)