ੴ

ਸਿੱਖਬਾਣੀ · SikhBani

ਮਿਲਿ ਸਤਸੰਗਤਿ ਸੰਗਿ ਗੁਰਾਹਾ ॥

mil satasangat sang guraahaa
Guru Ramdas Ji ਗੁਰੂ ਰਾਮਦਾਸ ਜੀ · Raag Jaithsree · Ang 699 · 13 lines
Translations

ਜੈਤਸਰੀ ਮਹਲਾ ੪ ॥

jaitasaree mahalaa 4 |

Sant Singh KhalsaJaitsree, Fourth Mehl:
Manmohan SinghJaitsri 4th Guru.
Manmohan Singh (Punjabi)ਜੈਤਸਰੀ ਚੌਥੀ ਪਾਤਿਸ਼ਾਹੀ।
SikhNet (Spanish)Yaitsri, Mejl Guru Ram Das, Cuarto Canal Divino.

ਮਿਲਿ ਸਤਸੰਗਤਿ, ਸੰਗਿ ਗੁਰਾਹਾ ॥

mil satasangat, sang guraahaa |

Sant Singh KhalsaJoining the Sat Sangat, the True Congregation, and associating with the Guru,
Manmohan SinghMeeting the Guru, in the saints society, the pious person gathers the Name capital.
Manmohan Singh (Punjabi)ਸਾਧ ਸੰਗਤ ਅੰਦਰ ਗੁਰਾਂ ਨੂੰ ਮਿਲ ਕੇ ਪਵਿੱਤਰ ਪੁਰਸ਼ ਨਾਮ ਦੇ ਰਾਸ ਨੂੰ ਖਰੀਦਦਾ ਹੈ।
Fareedkot Teekaਹੇ ਵਾਹਿਗੁਰੂ! ਸਤਿਗੁਰੋਂ ਔਰ ਸੰਤੋਂ ਕੀ ਸਤਸੰਗਤਿ ਸਾਥ ਮਿਲ ਕਰਕੇ॥
Prof. Sahib Singh(ਹੇ ਪ੍ਰਭੂ! ਆਪਣੀ ਮਿਹਰ ਕਰ ਕਿ ਅਸੀਂ) ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੀ ਸੰਗਤਿ ਵਿਚ ਮਿਲ ਕੇ,

ਪਦ ਅਰਥ ਮਿਲਿ = ਮਿਲ ਕੇ। ਸੰਗਿ ਗੁਰਾਹਾ = ਗੁਰੂ ਦੀ ਸੰਗਤਿ ਵਿਚ। ਸੰਗਿ = ਨਾਲ।

SikhNet (Spanish)Oh Gurmukj, únete a la Saad Sangat, la Verdadera Congregación, y encuentra al Guru;

ਪੂੰਜੀ ਨਾਮੁ, ਗੁਰਮੁਖਿ ਵੇਸਾਹਾ ॥

poonjee naam, guramukh vesaahaa |

Sant Singh Khalsathe Gurmukh gathers in the merchandise of the Naam.
Manmohan SinghThe Destroyer of Madh demon,
Manmohan Singh (Punjabi)ਹੇ ਮੱਧ ਰਾਖਸ਼ ਨੂੰ ਨਾਸ ਕਰਨ ਵਾਲੇ,
Fareedkot Teekaਸਰਧਾ ਰੂਪੀ ਪੂੰਜੀ ਅਰਪਣ ਕਰ ਕੇ ਗੁਰੋਂ ਦ੍ਵਾਰੇ ਹੇ ਹਰੀ! ਤੇਰਾ ਨਾਮ ਮੈਨੇ (ਵੇਸਾਹਾ) ਖਰੀਦਿਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ

ਪਦ ਅਰਥ ਪੂੰਜੀ = ਸਰਮਾਇਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਿਸਾਹਾ = ਖ਼ਰੀਦੋ, ਇਕੱਠਾ ਕਰੋ।

SikhNet (Spanish)junta los Bienes del Nombre del Señor por Su Gracia.

ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ; ਮਿਲਿ ਸਤਸੰਗਿ ਓੁਮਾਹਾ ਰਾਮ ॥੧॥

har har kripaa dhaar madhusoodan; mil satasang oumaahaa raam |1|

Sant Singh KhalsaO Lord, Har, Har, Destroyer of demons, have mercy upon me; bless me with a sincere yearning to join the Sat Sangat. ||1||
Manmohan SinghO Lord God, show me mercy, that I may have a keen desire to unite with the saints congregation.
Manmohan Singh (Punjabi)ਵਾਹਿਗੁਰੂ ਸੁਆਮੀ! ਮੇਰੇ ਉਤੇ ਰਹਿਮ ਕਰ, ਤਾਂ ਜੋ ਸਾਧ ਸੰਗਤ ਅੰਦਰ ਜੁੜਨ ਦੀ ਮੈਨੂੰ ਤੀਬਰ ਇਛਿਆ ਹੋਵੇ।
Fareedkot Teekaਹੇ ਹਰਿ ਹਰਿ ਮਧੁ ਸੂਧਨ! ਮੇਰੇ ਪਰ ਅਪਨੀ ਕ੍ਰਿਪਾ ਧਾਰੋ, ਸੰਸਕਾਰ ਸਤਸੰਗ ਮੇਂ ਮਿਲਕਰ ਤੇਰੇ ਰਾਮ ਨਾਮ ਜਾਪ ਕਾ ਮੇਰੇ ਕੋ ਉਮਾਹਾ ਹੋਵੈ॥੧॥
Prof. Sahib Singhਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤਿ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ ॥੧॥

ਪਦ ਅਰਥ ਹਰਿ = ਹੇ ਹਰੀ! ਮਧੁ ਸੂਦਨ = {ਮਧੂ ਦੈਂਤ ਨੂੰ ਮਾਰਨ ਵਾਲਾ} ਹੇ ਪ੍ਰਭੂ! ਓ‍ੁਮਾਹਾ = ਉਤਸ਼ਾਹ ॥੧॥

SikhNet (Spanish)Oh Señor, Jar Jar, Destructor de los malvados, ten Misericordia para que encontrando a los Santos la Dicha de Tu Alabanza brote en mí. (1)

ਹਰਿ ਗੁਣ ਬਾਣੀ, ਸ੍ਰਵਣਿ ਸੁਣਾਹਾ ॥

har gun baanee, sravan sunaahaa |

Sant Singh KhalsaLet me hear with my ears the Banis, the Hymns, in praise of the Lord;
Manmohan SinghO God, mercifully unite me with the True Guru and,
Manmohan Singh (Punjabi)ਹੇ ਹਰੀ! ਮਿਹਰ ਧਾਰ ਕੇ ਮੈਨੂੰ ਸੱਚੇ ਗੁਰਾਂ ਨਾਲ ਜੋੜ ਦੇ,
Fareedkot Teekaਹੇ ਹਰੀ! ਤੇਰੇ ਗੁਣੋਂ ਕੀ ਬਾਣੀ ਅਬ ਮੈਂ ਸ੍ਰਵਣੋਂ ਸੇ ਸੁਣਤਾ ਹੂੰ॥
Prof. Sahib Singhਹੇ ਹਰੀ! ਤੇਰੇ ਗੁਣਾਂ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ,

ਪਦ ਅਰਥ ਸ੍ਰਵਣਿ = ਕੰਨ ਨਾਲ।

SikhNet (Spanish)Escucha la Palabra de la Alabanza del Señor y reza,

ਕਰਿ ਕਿਰਪਾ, ਸਤਿਗੁਰੂ ਮਿਲਾਹਾ ॥

kar kirapaa, satiguroo milaahaa |

Sant Singh Khalsabe merciful, and let me meet the True Guru.
Manmohan Singhwith my ears, make me hear the hymns in Thine praise.
Manmohan Singh (Punjabi)ਅਤੇ ਮੇਰੇ ਕੰਨਾਂ ਨਾਲ ਮੈਨੂੰ ਆਪਣੇ ਜੱਸ ਦੇ ਸ਼ਬਦ ਸ੍ਰਵਣ ਕਰਾ।
Fareedkot Teekaਕਿਉਂਕਿ ਆਪ ਨੇ ਕ੍ਰਿਪਾ ਕਰ ਕੇ ਮੇਰੇ ਕੋ ਸਤਿਗੁਰੂ ਮਿਲਾਯਾ ਹੈ, ਭਾਵ ਸੇ ਗੁਰ ਉਪਦੇਸੁ ਸੁਣਤੇ ਹੈਂ॥
Prof. Sahib Singhਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ,
SikhNet (Spanish)oh Dios, ten Compasión de mí y guíame hasta el Guru Verdadero.

ਗੁਣ ਗਾਵਹ. ਗੁਣ ਬੋਲਹ ਬਾਣੀ; ਹਰਿ ਗੁਣ ਜਪਿ ਓੁਮਾਹਾ ਰਾਮ ॥੨॥

gun gaavah. gun bolah baanee; har gun jap oumaahaa raam |2|

Sant Singh KhalsaI sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||
Manmohan SinghI sing God's praise utter the hymns in His praise and the joy of repeating the Lord's excellence, wells up in me.
Manmohan Singh (Punjabi)ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਉਸ ਦੀ ਕੀਰਤੀ ਦੇ ਸ਼ਬਦ ਉਚਾਰਦਾ ਹਾਂ ਅਤੇ ਸੁਆਮੀ ਦੀਆਂ ਖੂਬੀਆਂ ਵਰਣਨ ਕਰਨ ਦੀ ਪ੍ਰਸੰਨਤਾ ਮੇਰੇ ਅੰਦਰ ਪ੍ਰਬਲਤਾ ਹੋ ਜਾਂਦੀ ਹੈ।
Fareedkot Teekaਰਾਗ ਕਰ ਤੇਰੇ ਗੁਣ ਗਾਵਤੇ ਹੈਂ ਔਰ ਬਾਣੀ ਕਰ ਕੇ ਗੁਣੋਂ ਕੋ ਸੁਭਾਵਕ ਬੋਲਤੇ ਹੈਂ। ਔਰ ਹੇ ਰਾਮ! ਤੇਰੇ ਗੁਣ ਹਰ ਪ੍ਰਕਾਰ ਸੇ ਜਪ ਕਰ ਉਮਾਹ ਰਹਿਤਾ ਹੈ॥੨॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ ਅਸੀਂ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ॥੨॥

ਪਦ ਅਰਥ ਗਾਵਹੁ = ਅਸੀਂ ਗਾਵੀਏ। ਬੋਲਹ = ਅਸੀਂ ਬੋਲੀਏ ॥੨॥

SikhNet (Spanish)Recita sólo las Palabras de Alabanza del Señor, pues de esa forma la Dicha de la Alabanza del Señor se posará en Ti. (2)

ਸਭਿ ਤੀਰਥ ਵਰਤ ਜਗ; ਪੁੰਨ ਤੋੁਲਾਹਾ ॥

sabh teerath varat jag; pun tuolaahaa |

Sant Singh KhalsaI have tried visiting all the sacred shrines of pilgrimage, fasting, ceremonial feasts and giving to charities.
Manmohan SinghI have weighed all the merits of visiting the places of pilgrimage, observing fasts, performing sacred feasts and giving of alms.
Manmohan Singh (Punjabi)ਮੈਂ ਧਰਮ ਅਸਥਾਨਾਂ ਤੇ ਜਾਣ, ਵਰਤ ਰੱਖਣ, ਪਵਿੱਤ੍ਰ ਲੰਗਰ ਲਾਉਣ ਅਤੇ ਪੁੰਨ ਦਾਨ ਦੇਣ ਦੇ ਸਾਰਿਆਂ ਫਲਾਂ ਨੂੰ ਜੋਖ ਲਿਆ ਹੈ।
Fareedkot Teekaਸੰਪੂਰਨ ਤੀਰਥ ਇਸਨਾਨ ਔ ਬ੍ਰਤ ਜਗ ਆਦੀ ਜੇਤੇ ਹੈਂ, ਸੋ ਤੋਲੇ ਹੈਂ, ਭਾਵ ਸੇ ਵਿਚਾਰੇ ਹੈਂ॥
Prof. Sahib Singhਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ,

ਪਦ ਅਰਥ ਸਭਿ = ਸਾਰੇ {ਬਹੁ-ਵਚਨ}। ਤਲਾਹਾ = ਜੇ ਤੋਲੀਏ {ਅੱਖਰ 'ਤ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਤੋਲਾਹਾ' ਹੈ, ਇਥੇ 'ਤੁਲਾਹਾ' ਪੜ੍ਹਨਾ ਹੈ।

SikhNet (Spanish)He evaluado el mérito que tiene visitar los lugares Santos, hacer ritos religiosos,

ਹਰਿ ਹਰਿ ਨਾਮ; ਨ ਪੁਜਹਿ ਪੁਜਾਹਾ ॥

har har naam; na pujeh pujaahaa |

Sant Singh KhalsaThey do not measure up to the Name of the Lord, Har, Har.
Manmohan SinghBut they equal not and measure not up to the Lord God's Name.
Manmohan Singh (Punjabi)ਪਰ ਉਹ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਅਪੜਦੇ, ਅਤੇ ਪੁਜਦੇ ਹਨ।
Fareedkot Teekaਹੇ ਹਰੀ! ਤੇਰੇ ਹਰਿ ਨਾਮ ਤੁਲ ਪੁਜਾਏ ਹੂਏ ਨਹੀਂ ਪੁਜਤੇ ਹੈਂ। ਯਥਾ-☬"ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤਉ ਨ ਪੁਜਹਿ ਹਰਿ ਕੀਰਤਿ ਨਾਮਾ॥"
Prof. Sahib Singhਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ।

ਪਦ ਅਰਥ ਪੁਜਹਿ = ਅੱਪੜਦੇ।

SikhNet (Spanish)ayunar y hacer actos piadosos. Sin embargo, nada de esto iguala al Nombre del Señor.

ਹਰਿ ਹਰਿ ਅਤੁਲੁ. ਤੋਲੁ ਅਤਿ ਭਾਰੀ; ਗੁਰਮਤਿ ਜਪਿ ਓੁਮਾਹਾ ਰਾਮ ॥੩॥

har har atul. tol at bhaaree; guramat jap oumaahaa raam |3|

Sant Singh KhalsaThe Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||
Manmohan SinghGod's Name, is unweighable and very heavy is its weight, Under Guru's instruction the yearning to utter God's Name wells up in me.
Manmohan Singh (Punjabi)ਵਾਹਿਗੁਰੂ ਦਾ ਨਾਮ ਅਜੋਖ ਹੇ ਅਤੇ ਬਹੁਤਾ ਵਜਨਦਾਰ ਹੈ ਇਸ ਦਾ ਭਾਰ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਸਾਡੇ ਅੰਦਰ ਉਤਪੰਨ ਹੁੰਦਾ ਹੈ।
Fareedkot Teekaਹੇ ਹਰੀ! ਤੇਰਾ ਹਰਿ ਨਾਮ ਅਤੁਲ ਹੈ ਜਿਸ ਕਾ ਅਤਯੰਤ ਭਾਰੀ ਤੋਲੁ ਹੈ। ਹੇ ਰਾਮ! ਸੋ ਤੇਰਾ ਨਾਮ ਗੁਰੋਂ ਕੀ ਸਿਖ੍ਯਾ ਸੇ ਜਪ ਕਰ ਹਮਾਰੇ ਮਨ ਮੇਂ ਅਨੰਦ ਭਯਾ ਹੈ॥੩॥
Prof. Sahib Singhਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮਤਿ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ॥੩॥

ਪਦ ਅਰਥ ਜਪਿ = ਜਪ ਕੇ ॥੩॥

SikhNet (Spanish)El Señor es Incomparable, no tiene igual, pero sólo es a través de la Palabra del Shabd del Guru que la Dicha de Dios vive en mí. (3)

ਸਭਿ ਕਰਮ ਧਰਮ; ਹਰਿ ਨਾਮੁ ਜਪਾਹਾ ॥

sabh karam dharam; har naam japaahaa |

Sant Singh KhalsaAll good karma and righteous living are found in meditation on the Lord's Name.
Manmohan SinghAll the virtuous deeds and righteousness are contained in the meditation of God's Name.
Manmohan Singh (Punjabi)ਸਾਰੇ ਨੇਕ ਅਮਲ ਤੇ ਸਚਾਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਵਿੱਚ ਆ ਜਾਂਦੇ ਹਨ।
Fareedkot Teekaਹੇ ਹਰੀ! ਜਿਸ ਨੇ ਤੇਰਾ ਹਰਿ ਨਾਮ ਜਾਪ ਜਪਿਆ ਹੈ, ਤਿਸ ਨੇ ਸੰਪੂਰਨ ਕਰਮ ਧਰਮ ਕਰ ਲੀਏ ਹੈਂ॥
Prof. Sahib Singhਹੇ ਹਰੀ! ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ,
SikhNet (Spanish)Todos los actos buenos y rectos están contenidos en la Contemplación del Nombre del Señor.

ਕਿਲਵਿਖ ਮੈਲੁ ਪਾਪ ਧੋਵਾਹਾ ॥

kilavikh mail paap dhovaahaa |

Sant Singh KhalsaIt washes away the stains of sins and mistakes.
Manmohan SinghIt washes off sins and filth of misdeeds.
Manmohan Singh (Punjabi)ਇਹ ਸਿਮਰਨ ਗੁਨਾਹਾਂ ਅਤੇ ਕੁਕਰਮਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।
Fareedkot Teekaਤਿਸੀ ਕਰ ਕੇ ਤਿਸ ਜਨ ਨੇ ਕਿਲਵਿਖ ਮਹਾਨ ਔ ਸਮਾਨ ਰੂਪੀ ਸੰਪੂਰਨ ਮੈਲ ਕੋ ਧੋਇ ਦੀਆ ਹੈ॥
Prof. Sahib Singh(ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ

ਪਦ ਅਰਥ ਕਿਲਵਿਖ = ਪਾਪ।

SikhNet (Spanish)Ahí todas las faltas de uno son lavadas. Oh Dios, ten Compasión de mí,

ਦੀਨ ਦਇਆਲ ਹੋਹੁ, ਜਨ ਊਪਰਿ; ਦੇਹੁ ਨਾਨਕ. ਨਾਮੁ ਓਮਾਹਾ ਰਾਮ ॥੪॥੫॥੧੧॥

deen deaal hohu, jan aoopar; dehu naanak. naam omaahaa raam |4|5|11|

Sant Singh KhalsaBe merciful to meek, humble Nanak; bless him with sincere love and yearning for the Lord. ||4||5||11||
Manmohan SinghO Lord, be merciful unto Thine humble slave Nanak and let him be so blessed that the joy of Thy Name wells up in him.
Manmohan Singh (Punjabi)ਹੇ ਪ੍ਰਭੂ! ਆਪਣੇ ਅਜਜ਼ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਨਾਮ ਦੀ ਖੁਸ਼ੀ ਪ੍ਰਦਾਨ ਕਰ।
Fareedkot Teekaਤਾਂ ਤੇ ਹੇ ਵਾਹਿਗੁਰੂ! ਮੈਂ ਦੀਨ ਜਨ ਊਪਰ ਆਪ ਦਿਆਲ ਹੋਵੋ ਔਰ ਇਹ ਦਾਨ ਦੋਵੋ, ਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਰਾਮ ਨਾਮ ਜਾਪ ਕਾ ਹੀ ਮੇਰੇ ਕੋ ਉਤਸਾਹ ਬਨਾ ਰਹੇ ॥੪॥੫॥੧੧॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਪਦਾਰਥੋਂ ਸੇ ਵਈਰਾਗ ਲਖਾਯਕ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀਂ ਤੇਰਾ ਨਾਮ ਜਪੀਏ ॥੪॥੫॥੧੧॥

ਪਦ ਅਰਥ ਦੀਨ ਜਨ = ਨਿਮਾਣੇ ਦਾਸ ॥੪॥੫॥੧੧॥

SikhNet (Spanish)Tu débil Sirviente y bendícelo con Amor Sincero y añoranza por el Señor. (4‑5‑11).
Answers quote the Granth verbatim with Ang citations. AI commentary is not Gurbani and not a religious ruling.