ੴ

ਸਿੱਖਬਾਣੀ · SikhBani

ਗੁਰੁ ਜਿਨੑ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥

gur jina kau suprasan naam har ridai nivaasai
Bhatt Kalh Sahar ਭੱਟ ਕਲੵ ਸਹਾਰ · Svaiyay Fourth Mehl · Ang 1398 · 6 lines
Translations

ਗੁਰੁ. ਜਿਨੑ ਕਉ ਸੁਪ੍ਰਸੰਨੁ; ਨਾਮੁ ਹਰਿ ਰਿਦੈ ਨਿਵਾਸੈ ॥

gur. jina kau suprasan; naam har ridai nivaasai |

Sant Singh KhalsaThe Lord's Name abides in the hearts of those who are pleasing to the Guru.
Manmohan SinghThey, on whom is the pleasure of the Guru; the Lord's Name abides in their mind.
Manmohan Singh (Punjabi)ਜਿਨ੍ਹਾਂ ਉਤੇ ਗੁਰਦੇਵ ਜੀ ਦੀ ਖੁਸ਼ੀ ਹੁੰਦੀ ਹੈ, ਪ੍ਰਭੂ ਦਾ ਨਾਮ ਉਨ੍ਹਾਂ ਦੇ ਮਨ ਅੰਦਰ ਵਸਦਾ ਹੈ।
Fareedkot Teekaਜਿਨੋਂ ਕੋ ਗੁਰ ਸੁਪ੍ਰਸੰਨ ਹੋਤੇ ਹੈਂ ਤਿਨ ਕੇ ਰਿਦੇ ਮੇਂ ਹਰੀ ਕੇ ਨਾਮ ਕਾ ਨਿਵਾਸ ਹੋਤਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਉਤੇ ਸਤਿਗੁਰੂ ਤ੍ਰੁੱਠਦਾ ਹੈ, (ਉਹਨਾਂ ਦੇ) ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਵਸਾਉਂਦਾ ਹੈ।

ਪਦ ਅਰਥ ਜਿਨ੍ਹ੍ਹ ਕਉ = ਜਿਨ੍ਹਾਂ ਮਨੁੱਖਾਂ ਉਤੇ। ਰਿਦੈ = (ਉਹਨਾਂ ਦੇ) ਰਿਹਦੇ ਵਿਚ। ਨਿਵਾਸੈ = ਵਸਾਉਂਦਾ ਹੈ।

SikhNet (Spanish)El Nombre del Señor habita en los corazones de quienes están complaciendo al Guru,

ਜਿਨੑ ਕਉ. ਗੁਰੁ ਸੁਪ੍ਰਸੰਨੁ; ਦੁਰਤੁ ਦੂਰੰਤਰਿ ਨਾਸੈ ॥

jina kau. gur suprasan; durat doorantar naasai |

Sant Singh KhalsaSins run far away from those who are pleasing to the Guru.
Manmohan SinghThe sins run away from them, with whom the Guru is mightily pleased.
Manmohan Singh (Punjabi)ਜਿਨ੍ਹਾਂ ਨਾਲ ਗੁਰੂ ਜੀ ਪਰਮ ਪ੍ਰਸੰਨ ਹਨ, ਉਨ੍ਹਾਂ ਪਾਸੋ ਪਾਪ ਬਹੁਤ ਦੂਰ ਭਜ ਜਾਂਦੇ ਹਨ।
Fareedkot Teekaਜਿਨੋਂ ਕੋ ਸਤਿਗੁਰ ਸੁਪ੍ਰਸੰਨ ਹੋਤੇ ਹੈਂ ਤਿਨ ਕੇ (ਦੁਰਤੁ) ਪਾਪ (ਦੂਰੰਤਰਿ) ਰਿਦੇ ਅੰਤਰ ਤੇ ਦੂਰ ਨਸ ਜਾਤੇ ਹੈਂ॥
Prof. Sahib Singhਜਿਨ੍ਹਾਂ ਉਤੇ ਗੁਰੂ ਤ੍ਰੁਠਦਾ ਹੈ, (ਉਹਨਾਂ ਤੋਂ) ਪਾਪ ਦੂਰੋਂ ਹੀ (ਵੇਖ ਕੇ) ਭੱਜ ਜਾਂਦਾ ਹੈ।

ਪਦ ਅਰਥ ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ।

SikhNet (Spanish)los errores se alejan de quienes están complaciendo al Guru, ellos erradican el orgullo y el egoísmo de su interior.

ਗੁਰੁ. ਜਿਨੑ ਕਉ ਸੁਪ੍ਰਸੰਨੁ; ਮਾਨੁ ਅਭਿਮਾਨੁ ਨਿਵਾਰੈ ॥

gur. jina kau suprasan; maan abhimaan nivaarai |

Sant Singh KhalsaThose who are pleasing to the Guru eradicate pride and egotism from within.
Manmohan SinghThey, on whom is the pleasure of the Guru, they do away with self-pride and self-conceit.
Manmohan Singh (Punjabi)ਜਿਨ੍ਹਾਂ ਉਤੇ ਗੁਰਾ ਦੀ ਖੁਸ਼ੀ ਹੈ, ਉਹ ਆਪਣੇ ਸਵੈ-ਸਨਮਾਨ ਅਤੇ ਸਵੈ-ਹੰਗਤਾ ਨੂੰ ਨਸ਼ਟ ਕਰ ਦਿੰਦੇ ਹਨ।
Fareedkot Teekaਜਿਨ ਕਉ ਸੁ ਸਤਿਗੁਰ ਸੁਪ੍ਰਸੰਨ ਹੋਤੇ ਹੈਂ ਤਿਨ ਕੇ ਰਿਦੇ ਮੇਂ ਸੇ ਮਾਨ ਅਭਿਮਾਨ ਆਦੀ ਵਿਕਾਰੋਂ ਕੋ ਨਿਵਾਰ ਦੇਤੇ ਹੈਂ॥
Prof. Sahib Singhਜਿਨ੍ਹਾਂ ਉੱਤੇ ਸਤਿਗੁਰੂ ਖ਼ੁਸ਼ ਹੁੰਦਾ ਹੈ, ਉਹਨਾਂ ਮਨੁੱਖਾਂ ਦਾ ਅਹੰਕਾਰ ਦੂਰ ਕਰ ਦੇਂਦਾ ਹੈ।

ਪਦ ਅਰਥ ਨਿਵਾਰੈ = ਦੂਰ ਕਰਦਾ ਹੈ।

SikhNet (Spanish)Apegados al Shabd, la Palabra de Dios, son llevados a través del aterrador océano del mundo.

ਜਿਨੑ ਕਉ. ਗੁਰੁ ਸੁਪ੍ਰਸੰਨੁ; ਸਬਦਿ ਲਗਿ. ਭਵਜਲੁ ਤਾਰੈ ॥

jina kau. gur suprasan; sabad lag. bhavajal taarai |

Sant Singh KhalsaThose who are pleasing to the Guru are attached to the Shadad, the Word of God; they are carried across the terrifying world-ocean.
Manmohan SinghThey, with whom the Guru is greatly pleased, attached to the Name, they are ferried across the world ocean.
Manmohan Singh (Punjabi)ਜਿਨ੍ਹਾਂ ਨਾਲ ਗੁਰੂ ਜੀ ਘਣੇਰੇ ਖੁਸ਼ ਹਨ, ਨਾਮ ਨਾਲ ਜੋੜ ਕੇ ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ।
Fareedkot Teekaਜੋ ਸਤਿਗੁਰ ਜਿਨੋਂ ਪਰ ਪ੍ਰਸੰਨ ਹੋਤੇ ਹੈਂ ਤਿਨੋਂ ਕੋ ਅਪਨੇ ਉਪਦੇਸ਼ ਮੇਂ ਲਗਾਇ ਕਰ ਕੇ ਸੰਸਾਰ ਸਮੁੰਦ੍ਰ ਸੇ ਤਾਰ ਦੇਤੇ ਹੈਂ॥
Prof. Sahib Singhਜਿਨ੍ਹਾਂ ਉੱਤੇ ਗੁਰੂ ਮਿਹਰ ਕਰਦਾ ਹੈ, ਉਹਨਾਂ ਮਨੁੱਖਾਂ ਨੂੰ ਸ਼ਬਦ ਵਿਚ ਜੋੜ ਕੇ ਇਸ ਸੰਸਾਰ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਸਬਦਿ ਲਗਿ = ਸ਼ਬਦ ਵਿਚ ਜੁੜ ਕੇ। ਭਵਜਲੁ = ਸੰਸਾਰ-ਸਾਗਰ। ਤਾਰੈ = ਤਾਰ ਦੇਂਦਾ ਹੈ।

SikhNet (Spanish)Quienes son bendecidos con la Sabiduría del Guru Aprobado, bendito y fructífero es su nacimiento en el mundo.

ਪਰਚਉ ਪ੍ਰਮਾਣੁ, ਗੁਰ ਪਾਇਅਉ; ਤਿਨ ਸਕਯਥਉ ਜਨਮੁ ਜਗਿ ॥

parchau pramaan, gur paaeaau; tin sakaythau janam jag |

Sant Singh KhalsaThose who are blessed with the wisdom of the certified Guru - blessed and fruitful is their birth into the world.
Manmohan SinghWhosoever is blessed with the gnosis of the approved Guru, fruitful is his advent in this world.
Manmohan Singh (Punjabi)ਜਿਸ ਕਿਸੇ ਨੂੰ ਪ੍ਰਮਾਣੀਕ ਗੁਰਾਂ ਦੇ ਗਿਆਨ ਦੀ ਦਾਤ ਪਰਾਪਤ ਹੋਈ ਹੈ, ਫਲਦਾਇਕ ਹੈ ਉਸ ਦਾ ਆਗਮਨ ਇਸ ਜਹਾਨ ਅੰਦਰ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਿਨੋਂ ਨੇ ਆਪ ਕੇ (ਪ੍ਰਮਾਣੁ) ਸਚੇ ਸਬਦ ਕਾ ਪਰਚਾ ਪਾਯਾ ਹੈ ਤਿਨੋਂ ਕਾ ਜਨਮ ਜਗਤ ਕੇ ਬੀਚ (ਸਕਯਥਉ) ਸਫਲ ਭ੍ਯਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦਾ ਪ੍ਰਮਾਣੀਕ ਉਪਦੇਸ਼ ਪ੍ਰਾਪਤ ਕੀਤਾ ਹੈ, ਉਹਨਾਂ ਦਾ ਜੰਮਣਾ ਜਗਤ ਵਿਚ ਸਫਲ ਹੋ ਗਿਆ ਹੈ।

ਪਦ ਅਰਥ ਪਰਚਉ = ਉਪਦੇਸ਼। ਪ੍ਰਮਾਣੁ = ਪ੍ਰਮਾਣੀਕ, ਮੰਨਿਆ-ਪ੍ਰਮੰਨਿਆ। ਗੁਰ = ਗੁਰੂ ਦਾ। ਤਿਨ ਜਨਮੁ = ਉਹਨਾਂ ਦਾ ਜਨਮ। ਸਕਯਥਉ = ਸਫਲ। ਜਗਿ = ਜਗਤ ਵਿਚ।

SikhNet (Spanish)Kal, el poeta, corre hacia el Santuario del Grandioso Guru,

ਸ੍ਰੀ ਗੁਰੂ ਸਰਣਿ ਭਜੁ. ਕਲੵ ਕਬਿ; ਭੁਗਤਿ ਮੁਕਤਿ ਸਭ. ਗੁਰੂ ਲਗਿ ॥੧੧॥

sree guroo saran bhaj. kalay kab; bhugat mukat sabh. guroo lag |11|

Sant Singh KhalsaKALL the poet runs to the Sanctuary of the Great Guru; attached to the Guru, they are blessed with worldly enjoyments, liberation and everything. ||11||
Manmohan SinghPoet Kall hastens to the protection of the sire Guru. Attached to the Guru one is all blessed with the worldly prosperity, spiritual emancipation and every-thing.
Manmohan Singh (Punjabi)ਕਵੀਸ਼ਰ ਕਲ ਦੌੜ ਕੇ ਮਹਾਰਾਜ ਗੁਰਦੇਵ ਜੀ ਦੀ ਪਨਾਹ ਲੈਂਦਾ ਹੈ। ਗੁਰਾਂ ਦੇ ਨਾਲ ਜੁੜਨ ਦੁਆਰਾ ਜੀਵ ਨੂੰ ਸੰਸਾਰੀ ਇਕਬਾਲ ਆਤਮਕ ਮੋਖਸ਼ ਅਤੇ ਹਰ ਕਿਸਮ ਦੀ ਦਾਤ ਮਿਲ ਜਾਂਦੀ ਹੈ।
Fareedkot Teekaਸ੍ਰੀ 'ਕਲ' ਕਵੀ ਜੀ ਕਹਤੇ ਹੈਂ: ਹੇ ਮਨ! ਵਾ ਹੇ ਭਾਈ! ਐਸੇ ਸਤਿਗੁਰੋਂ ਕੀ ਸਰਨ ਕੋ ਭਜ ਅਰਥਾਤ ਪ੍ਰਾਪਤ ਹੋਹੁ, ਕਿਉਂ ਕਿ ਭੋਗ ਔ ਮੋਖ ਆਦੀ ਸੰਪੂਰਨ ਪਦਾਰਥ ਸਤਿਗੁਰੋਂ ਕੇ ਸਾਥ ਮਿਲਨੇ ਕਰ ਪ੍ਰਾਪਤ ਹੋਤੇ ਹੈਂ॥੧੧॥
Prof. Sahib Singhਹੇ ਕਵੀ ਕਲ੍ਯ੍ਯਸਹਾਰ! ਸਤਿਗੁਰ ਦੀ ਸਰਨੀ ਪਉ, ਗੁਰੂ ਦੀ ਸਰਨੀ ਪਿਆਂ ਹੀ ਮੁਕਤੀ ਅਤੇ ਸਾਰੇ ਪਦਾਰਥ (ਮਿਲ ਸਕਦੇ ਹਨ) ॥੧੧॥

ਪਦ ਅਰਥ ਭਜੁ = ਪਉ। ਕਲ੍ਯ੍ਯ ਕਬਿ = ਹੇ ਕਵੀ ਕਲ੍ਯ੍ਯਸਹਾਰ! ਭੁਗਤਿ = ਪਦਾਰਥ। ਗੁਰੂ ਲਗਿ = ਗੁਰੂ ਸ਼ਰਨ ਪਿਆਂ ॥੧੧॥

SikhNet (Spanish)apegados a Él, ellos son bendecidos con los placeres que el mundo ofrece, con la Liberación y con todo. (11)
Answers quote the Granth verbatim with Ang citations. AI commentary is not Gurbani and not a religious ruling.