ਸੇਜ ਸਧਾ. ਸਹਜੁ ਛਾਵਾਣੁ, ਸੰਤੋਖੁ ਸਰਾਇਚਉ; ਸਦਾ ਸੀਲ ਸੰਨਾਹੁ ਸੋਹੈ ॥
sej sadhaa. sehaj chhaavaan, santokh saraaeichau; sadaa seel sanaahu sohai |
Sant Singh KhalsaOn the bed of faith, with the blankets of intuitive peace and poise and the canopy of contentment, You are embellished forever with the armor of humility.
Manmohan SinghThou, O Guru, have the couch of faith, the bedding of equipoise and the canopy of contentment and the armour of humility ever embellishes thee.
Manmohan Singh (Punjabi)ਸ਼ਰਧਾ ਦਾ ਪਲੰਘ, ਅਡੋਲਤਾ ਦਾ ਵਛਾਉਣਾ ਅਤੇ ਸੰਤੁਸ਼ਟਤਾ ਦੀ ਤੇਰੀ ਚਾਨਣੀ ਹੈ, ਹੇ ਗੁਰਦੇਵ! ਅਤੇ ਨਿੰਮਰਤਾ ਦੀ ਸੰਜੋਅ ਹਮੇਸ਼ਾਂ ਹੀ ਤੈਨੂੰ ਸ਼ਸ਼ੋਭਤ ਕਰਦੀ ਹੈ।
Fareedkot Teekaਹੇ ਸਤਿਗੁਰ ਜੀ! (ਸਧਾ) ਸਰਧਾ ਰੂਪੀ ਆਪ ਕੀ ਸਿਹਜਾ ਵਿਛ ਰਹੀ ਹੈ ਔ ਆਪ ਪਰ (ਸਹਜ) ਗਿਆਨ ਕਾ ਛਾਇਵਾਨ ਤਣ ਰਹਾ ਹੈ ਔਰ ਸੰਤੋਖ ਕੀ (ਸਰਾਇਚਉ) ਕਨਾਤ ਲਗ ਰਹੀ ਹੈ ਔਰ (ਸੀਲ) ਸਾਂਤੀ ਸੁਭਾਵ ਕਾ (ਸੰਨਾਹੁ) ਸੰਜੋਇ ਆਪ ਕੇ ਸਰੀਰ ਪਰ ਪਹਰਾ ਹੂਆ ਸੋਭਾ ਪਾਇ ਰਹਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਸਰਧਾ ਨੂੰ (ਪਰਮਾਤਮਾ ਲਈ) ਸੇਜ ਬਣਾਇਆ ਹੈ, (ਆਪ ਦੇ) ਹਿਰਦੇ ਦਾ ਟਿਕਾਉ ਸ਼ਾਮੀਆਨਾ ਹੈ, ਸੰਤੋਖ ਕਨਾਤ ਹੈ ਅਤੇ ਨਿੱਤ ਦਾ ਮਿੱਠਾ ਸੁਭਾਉ ਸੰਜੋਅ ਹੈ।ਪਦ ਅਰਥ ਸਧਾ = ਸਰਧਾ, ਸਿਦਕ। ਸਹਜੁ = ਸ਼ਾਂਤੀ, ਟਿਕਾਉ, ਆਤਮਕ ਅਡੋਲਤਾ। ਛਾਵਾਣੁ = ਸ਼ਾਮਿਆਨਾ। ਸਰਾਇਚਉ = ਕਨਾਤ। ਸਦਾ ਸੀਲ = ਸਦਾ ਮਿੱਠੇ ਸੁਭਾਉ ਵਾਲਾ ਰਹਿਣਾ। ਸੰਨਾਹੁ = ਸੰਜੋਅ। ਸੋਹੈ = ਸੋਹਣਾ ਲੱਗਦਾ ਹੈ, ਸੋਭਦਾ ਹੈ।
SikhNet (Spanish)Sobre la cama de la Fe, la cobija de la Paz y la Tranquilidad Intuitiva y el dosel del Contentamiento, eres embellecido para siempre con la armadura de la Humildad.
ਗੁਰ ਸਬਦਿ. ਸਮਾਚਰਿਓ; ਨਾਮੁ ਟੇਕ. ਸੰਗਾਦਿ ਬੋਹੈ ॥
gur sabad. samaachario; naam ttek. sangaad bohai |
Sant Singh KhalsaThrough the Word of the Guru's Shabad, you practice the Naam; You lean on its Support, and give Your Fragrance to Your companions.
Manmohan SinghThrough the Guru's word, thou practise the Name and leaning on it alone, thou perfume thine comrades.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਤੂੰ ਨਾਮ ਦੀ ਕਮਾਈ ਅਤੇ ਇਸ ਦਾ ਹੀ ਆਸਰਾ ਲੈ, ਤੂੰ ਆਪਣੇ ਸੰਗੀਆਂ ਨੂੰ ਮਹਿਕਾਉਂਦਾ ਹੈ।
Fareedkot Teekaਐਸੇ ਸੂਰਬੀਰ ਆਪ ਮਹਾਰਾਜ ਹੋ ਔ ਸਤਿਗੁਰ ਤੀਸਰੇ ਪਾਤਸ਼ਾਹ ਜੀ ਕਾ ਉਪਦੇਸ਼ ਰੂਪੀ ਖਜਾਨਾ ਆਪ ਨੇ (ਸੰ) ਭਲੀ ਪ੍ਰਕਾਰ ਕਰ (ਆਚਰਿਓ) ਇਕਤ੍ਰ ਕੀਆ ਹੈ; ਪੁਨਾ ਨਾਮ ਕਾ ਹੀ (ਟੇਕ) ਤਕੀਆ ਰੂਪ ਆਸਰਾ ਕਰ ਕੇ ਜੋ ਆਪ ਕੇ ਆਦਿ ਸੇ ਸੰਗੀ ਭਏ ਹੈਂ, ਭਾਵ ਸਿਖ ਹੂਏ ਹੈਂ ਤੇ ਜਨ ਆਪ ਨੇ ਜਸ ਰੂਪੀ (ਬੋਹੈ) ਸੁਗੰਧੀ ਸਹਿਤ ਕੀਏ ਹੈਂ॥
Prof. Sahib Singhਗੁਰੂ (ਅਮਰਦਾਸ ਜੀ) ਦੇ ਸ਼ਬਦ ਦੀ ਬਰਕਤਿ ਨਾਲ (ਆਪ ਨੇ) ਕਮਾਇਆ ਹੈ, (ਗੁਰੂ ਦੀ) ਟੇਕ (ਆਪ ਦੇ) ਸੰਗੀ ਆਦਿਕਾਂ ਨੂੰ ਸੁਗੰਧਿਤ ਕਰ ਰਹੀ ਹੈ।ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਮਾਚਰਿਓ = ਕਮਾਇਆ ਹੈ। ਟੇਕ = (ਸਤਿਗੁਰੂ ਦਾ) ਆਸਰਾ। ਸੰਗਾਦਿ = ਸੰਗੀ ਆਦਿਕਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।
SikhNet (Spanish)Mediante la Palabra del Shabd del Guru, practicas el Naam, Te apoyas en Su Soporte y das Tu Fragancia a quienes Te acompañan,
ਅਜੋਨੀਉ ਭਲੵੁ ਅਮਲੁ; ਸਤਿਗੁਰ ਸੰਗਿ ਨਿਵਾਸੁ ॥
ajoneeo bhalayu amal; satigur sang nivaas |
Sant Singh KhalsaYou abide with the Unborn Lord, the Good and Pure True Guru.
Manmohan SinghThou abide with Amar Dass, the birth-free, and sublime True Guru, free from any blemish.
Manmohan Singh (Punjabi)ਤੂੰ ਜਨਮ-ਰਹਿਤ, ਸ਼੍ਰੇਸ਼ਟ ਅਤੇ ਨਿਰਮਲ ਸੱਚੇ ਗੁਰੂ ਅਮਰਦਾਸ ਨਾਲ ਵਸਦਾ ਹੈ।
Fareedkot Teekaਹੇ ਸਤਿਗੁਰ! ਤੀਸਰੇ ਪਾਤਸ਼ਾਹ ਕੇ ਸਾਥ ਆਪ ਨਿਵਾਸ ਕਰ ਭਲੇ (ਅਮਲੁ) ਕਰਮ ਕੋ ਕਰ ਕੇ ਆਪ ਜਨਮੋਂ ਸੇ ਰਹਿਤ ਭਏ ਹੋ॥
Prof. Sahib Singhਗੁਰੂ ਰਾਮਦਾਸ ਜਨਮ (ਮਰਨ) ਤੋਂ ਰਹਿਤ ਹੈ, ਭਲਾ ਹੈ ਅਤੇ ਸੁੱਧ-ਆਤਮਾ ਹੈ।ਪਦ ਅਰਥ ਅਜੋਨੀਉ = ਜੂਨਾਂ ਤੋਂ ਰਹਿਤ। ਭਲ੍ਯ੍ਯੁ = ਭਲਾ। ਅਮਲੁ = (ਅ-ਮਲੁ) ਨਿਰਮਲ, ਸੁੱਧ।
SikhNet (Spanish)habitas en el Señor Nonato, en el Bueno, Puro y Verdadero Guru.
ਗੁਰ ਰਾਮਦਾਸ ਕਲੵੁਚਰੈ; ਤੁਅ ਸਹਜ ਸਰੋਵਰਿ ਬਾਸੁ ॥੧੦॥
gur raamadaas kalayucharai; tua sehaj sarovar baas |10|
Sant Singh KhalsaSo speaks KALL: O Guru Raam Daas, You abide in the sacred pool of intuitive peace and poise. ||10||
Manmohan SinghSays Kall, the bard, thou, O Guru Ram Dass, abide in the ocean of Divine knowledge.
Manmohan Singh (Punjabi)ਭੱਟ ਕਲ ਆਖਦਾ ਹੈ, ਤੂੰ ਹੇ ਗੁਰੂ ਰਾਮਦਾਸ, ਬ੍ਰਹਿਮ-ਗਿਆਨ ਦੇ ਸਮੁੰਦਰ ਅੰਦਰ ਵਸਦਾ ਹੈ।
Fareedkot Teekaਸ੍ਰੀ ਕਲ ਜੀ ਕਹਤੇ ਹੈਂ: ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਕਾ ਗਿਆਨ ਰੂਪੀ ਸਰੋਵਰ ਮੇਂ ਸਦਾ ਹੀ ਨਿਵਾਸ ਹੋ ਰਹਿਆ ਹੈ॥੧੦॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੇਰਾ ਵਾਸ ਆਤਮਕ ਅਡੋਲਤਾ ਦੇ ਸਰੋਵਰ ਵਿਚ ਹੈ' ॥੧੦॥ਪਦ ਅਰਥ ਤੁਅ = ਤੇਰਾ। ਬਾਸ = ਟਿਕਾਣਾ। ਸਹਜ ਸਰੋਵਰਿ = ਆਤਮਕ ਅਡੋਲਤਾ ਦੇ ਸਰ ਵਿਚ ॥੧੦॥
SikhNet (Spanish)Dice entonces Kal, oh Guru Ram Das, Tú Habitas en el Tanque Sagrado de la Paz Intuitiva y el Equilibrio. (10)