ੴ

ਸਿੱਖਬਾਣੀ · SikhBani

ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥

kaajal fool tanbol ras le dhan keea seegaar
Guru Amardas Ji ਗੁਰੂ ਅਮਰਦਾਸ ਜੀ · Raag Soohee · Ang 788 · 3 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਕਾਜਲ ਫੂਲ ਤੰਬੋਲ ਰਸੁ; ਲੇ ਧਨ ਕੀਆ ਸੀਗਾਰੁ ॥

kaajal fool tanbol ras; le dhan keea seegaar |

Sant Singh KhalsaThe wife takes flowers, and fragrance of betel, and decorates herself.
Manmohan SinghThe wife takes collyrium, flowers, betel and otto of roses and decorates herself.
Manmohan Singh (Punjabi)ਵਹੁਟੀ ਸੁਰਮਾ, ਫੁੱਲ, ਪਾਨ ਅਤੇ ਗੁਲਾਬ ਦੇ ਅਤਰ ਨੂੰ ਲੈ ਕੇ ਆਪਣੇ ਆਪ ਨੂੰ ਸਜਾਉਂਦੀ ਹੈ।
Fareedkot Teeka(ਕਾਜਲ) ਕੱਜਲ ਸਮਾਧੀ ਲਗਾਵਨੀ, (ਫੂਲ) ਪ੍ਰਫੁਲਤ ਹੋ ਕਰ ਗੁਣ ਗਾਉਣੇ, (ਤੰਬੋਲ ਰਸੁ) ਪਾਨਾ ਕਾ ਬੀੜਾ, ਪ੍ਰੇਮੁ ਕਰਨਾ। ਪਰੰਤੂ ਏਹ ਸਭ ਦਿਖਾਵੇ ਮਾਤ੍ਰ ਲੋਕ ਵਾਸਨਾ ਕਰ ਕੀਏ ਹੈਂ, ਇਨ ਕੋ ਲੇ ਕਰ ਜੋ ਧਨ ਨੇ ਸੀਗਾਰ ਕੀਆ ਹੈ॥
Prof. Sahib Singhਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ,

ਪਦ ਅਰਥ ਕਾਜਲ = ਸੁਰਮਾ। ਧਨ = ਇਸਤ੍ਰੀ ਨੇ।

SikhNet (Spanish)La esposa tonta se puso colirio en sus ojos, flores en su cabello y fragancia en sus labios,

ਸੇਜੈ ਕੰਤੁ. ਨ ਆਇਓ; ਏਵੈ ਭਇਆ ਵਿਕਾਰੁ ॥੨॥

sejai kant. na aaeo; evai bheaa vikaar |2|

Sant Singh KhalsaBut her Husband Lord does not come to her bed, and so these efforts are useless. ||2||
Manmohan SinghBut if her husband comes not to her bed, it all goes in vain.
Manmohan Singh (Punjabi)ਪਰ ਜੇਕਰ ਉਸ ਦਾ ਖਸਮ ਉਸ ਦੇ ਬਿਸਤਰੇ ਤੇ ਨਹੀਂ ਆਉਂਦਾ ਤਾਂ ਇਹ ਸਭ ਵਿਅਰਥ ਜਾਂਦਾ ਹੈ।
Fareedkot Teekaਅੰਤਸਕਰਣ ਮੇਂ ਜੋ ਕੰਤ ਨਾ ਆਇਆ, ਭਾਵ ਸਾਖ੍ਯਾਤਕਾਰ ਜੋ ਨਾ ਹੂਆ ਤਉ ਸੀਗਾਰ ਬਿਕਾਰ ਰੂਪ ਅਰੁ ਬਿਅਰਥ ਹੋਤਾ ਭਇਆ॥੨॥
Prof. Sahib Singh(ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ॥੨॥

ਪਦ ਅਰਥ ਵਿਕਾਰੁ = ਮੰਦਾ ਕੰਮ। ਏਵੈ = ਐਵੇਂ, ਸਗੋਂ ॥੨॥

SikhNet (Spanish)con hojas de areca, pero el Esposo no llegó a su aposento y así sus esfuerzos fueron inútiles. (2)
Answers quote the Granth verbatim with Ang citations. AI commentary is not Gurbani and not a religious ruling.