ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਕਾਮਣਿ ਤਉ ਸੀਗਾਰੁ ਕਰਿ; ਜਾ ਪਹਿਲਾਂ ਕੰਤੁ ਮਨਾਇ ॥
kaaman tau seegaar kar; jaa pahilaan kant manaae |
Sant Singh KhalsaO bride, decorate yourself, after you surrender and accept your Husband Lord.
Manmohan SinghO bride, then alone decorate thou Thyself, when thou first conciliates t thy Spouse.
Manmohan Singh (Punjabi)ਹੇ ਸਹੇਲੀਓ! ਤੂੰ ਕੇਵਲ ਤਾਂ ਹੀ ਹਾਰ-ਸ਼ਿੰਗਾਰ ਲਾ ਜਦ ਤੂੰ ਪਹਿਲਾ ਆਪਣੇ ਭਰਤੇ ਨੂੰ ਰਿਝਾ ਲਵੇਂ।
Fareedkot Teekaਹੇ ਜੀਵ ਇਸਤ੍ਰੀ! ਜੌ ਪਹਿਲੇ ਕੰਤ ਕੋ ਮਨਾ੍ਯ ਲੇਵੇ, ਭਾਵ ਪਹਿਲੇ ਆਸਤਕ ਭਾਵਨਾ ਕਰੁ ਤਉ ਸਾਧਨ ਰੂਪੁ ਸੀਗਾਰੁ ਕਰੁ॥
Prof. Sahib Singhਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ,
ਪਦ ਅਰਥ ਕਾਮਣਿ = ਹੇ ਇਸਤ੍ਰੀ! ਤਉ = ਤਦੋਂ।
SikhNet (Spanish)Oh esposa, adorna tu ser sólo después de haber complacido a tu Señor.
ਮਤੁ ਸੇਜੈ ਕੰਤੁ. ਨ ਆਵਈ; ਏਵੈ ਬਿਰਥਾ ਜਾਇ ॥
mat sejai kant. na aavee; evai birathaa jaae |
Sant Singh KhalsaOtherwise, your Husband Lord will not come to your bed, and your ornaments will be useless.
Manmohan SinghLest thy Groom comes not to thy couch and thine decorations go in vain.
Manmohan Singh (Punjabi)ਮਤੇ ਤੇਰਾ ਭਰਤਾ ਤੇਰੇ ਪਲੰਘ ਤੇ ਆਵੇ ਹੀ ਨਾਂ ਅਤੇ ਤੇਰੇ ਹਾਰ-ਸ਼ਿੰਗਾਰ ਬੇਫਾਇਦਾ ਹੀ ਚਲੇ ਜਾਣ।
Fareedkot Teekaਅੰਤਸਕਰਣ ਰੂਪ ਸੇਜਾ ਮੇਂ ਕੰਤ ਨਾ ਆਵੈ, ਭਾਵ ਸਾਖ੍ਯਾਤਕਾਰ ਨਾ ਹੋਵੇ ਤੌ ਸਾਧਨ ਰੂਪ ਸਿੰਗਾਰ ਐਵੇਂ ਹੀ ਬਿ੍ਯਰਥ ਜਾਵੈ॥
Prof. Sahib Singh(ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ।
ਪਦ ਅਰਥ ਮਤੁ = ਮਤਾ। ਬਿਰਥਾ = ਵਿਅਰਥ।
SikhNet (Spanish)Podría ser que tu Esposo no llegue a tu aposento y en ese caso, desperdiciarías tu vida en vano.
ਕਾਮਣਿ ਪਿਰ ਮਨੁ ਮਾਨਿਆ; ਤਉ ਬਣਿਆ ਸੀਗਾਰੁ ॥
kaaman pir man maaniaa; tau baniaa seegaar |
Sant Singh KhalsaO bride, your decorations will adorn you, only when your Husband Lord's Mind is pleased.
Manmohan SinghWhen the mind of bride's Groom is pleased, then alone the decorations become her.
Manmohan Singh (Punjabi)ਜਦ ਪਤਨੀ ਦੇ ਪਤੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ।
Fareedkot Teekaਜਿਸ ਕਾਮਨੀ ਕਾ ਪਹਿਲੇ ਮਨ ਪਿਰੀ ਮੇਂ ਮਾਨਿਆ ਹੈ, ਭਾਵ ਪਹਿਲੇ ਆਸਤਕ ਭਾਵਨਾ ਹੋਈ ਹੈ ਤੌ ਸਾਧਨ ਰੂਪ ਸੀਗਾਰ (ਬਣਿਆ) ਸੋਭਤਾ ਭਯਾ ਹੈ॥
Prof. Sahib Singhਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ।
ਪਦ ਅਰਥ ਪਿਰ ਮਨੁ = ਖਸਮ ਦਾ ਮਨ।
SikhNet (Spanish)Cuando la esposa está complacida con su Señor, sólo así se ve bella de Verdad
ਕੀਆ ਤਉ ਪਰਵਾਣੁ ਹੈ; ਜਾ ਸਹੁ ਧਰੇ ਪਿਆਰੁ ॥
keea tau paravaan hai; jaa sahu dhare piaar |
Sant Singh KhalsaYour ornaments will be acceptable and approved, only when your Husband Lord loves you.
Manmohan SinghWhen the Groom loves His bride, then does the making of her decorations become acceptable.
Manmohan Singh (Punjabi)ਜਦ ਕੰਮ ਆਪਣੀ ਵਹੁਟੀ ਨੂੰ ਪਿਆਰ ਕਰਦਾ ਹੈ, ਤਦ ਉਸ ਦੇ ਹਾਰ-ਸ਼ਿੰਗਾਰ ਕਰਨੇ ਕਬੂਲ ਹੋ ਜਾਂਦੇ ਹਨ।
Fareedkot Teekaਪੁਨਾ ਕੀਆ ਹੂਆ ਸੀਗਾਰ ਤੋ ਪਰਵਾਣੁ ਹੈ, ਜੋ ਸ੍ਵਾਮੀ ਜੀਵ ਰੂਪ ਇਸਤ੍ਰੀ ਮੇਂ ਪ੍ਯਾਰੁ ਧਾਰੇ॥
Prof. Sahib Singhਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ।
ਪਦ ਅਰਥ ਕੀਆ = (ਸਿੰਗਾਰ) ਕੀਤਾ ਹੋਇਆ।
SikhNet (Spanish)Cuando el Esposo ama a su esposa entonces sólo así sus adornos son de valor.
ਭਉ ਸੀਗਾਰੁ ਤਬੋਲ ਰਸੁ; ਭੋਜਨੁ ਭਾਉ ਕਰੇਇ ॥
bhau seegaar tabol ras; bhojan bhaau karee |
Sant Singh KhalsaSo make the Fear of God your ornaments, joy your betel nuts to chew, and love your food.
Manmohan SinghO bride, make thou Lord's fear thy ornaments, the Name-Nectar thy betel and the Lord's love thy food,
Manmohan Singh (Punjabi)ਹੇ ਪਤਨੀਏ! ਤੂੰ ਸੁਆਮੀ ਦੇ ਡਰ ਨੂੰ ਆਪਣਾ ਗਹਿਣਾ ਗੱਟਾ, ਨਾਮ-ਅੰਮ੍ਰਿਤ ਨੂੰ ਆਪਣਾ ਪਾਨ ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਆਹਾਰ ਬਣਾ!
Fareedkot Teekaਜਉ ਭਉ ਕਾ ਸੀਗਾਰ ਕਰੇ, (ਰਸੁ) ਪ੍ਰੇਮ ਰੂਪ ਪਾਨ ਖਾਏ, ਗ੍ਯਾਨ ਕਾ ਭੋਜਨ ਕਰੇ॥
Prof. Sahib Singhਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ,
ਪਦ ਅਰਥ ਤਬੋਲ = ਪਾਨ। ਭਾਉ = ਪਿਆਰ।
SikhNet (Spanish)Deja que la esposa adorne su ser con el Temor Reverencial del Señor y que Su Amor sea su comida
ਤਨੁ ਮਨੁ ਸਉਪੇ ਕੰਤ ਕਉ; ਤਉ ਨਾਨਕ ਭੋਗੁ ਕਰੇਇ ॥੧॥
tan man saupe kant kau; tau naanak bhog karee |1|
Sant Singh KhalsaSurrender your body and mind to your Husband Lord, and then, O Nanak, He will enjoy you. ||1||
Manmohan Singhand surrender thou thy body and soul to thy Spouse and then shall He enjoy thee.
Manmohan Singh (Punjabi)ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਨੂੰ ਅਰਪਨ ਕਰ ਦੇ ਅਤੇ ਤਦ ਹੀ ਉਹ ਤੈਨੂੰ ਮਾਣੇਗਾ।
Fareedkot Teekaਤਨ ਔਰ ਮਨ ਕੰਤ ਕੋ ਅਰਪਨ ਕਰੇ, ਸ੍ਰੀ ਗੁਰੂ ਜੀ ਕਹਤੇ ਹੈਂ: ਤਉ ਭੋਗ ਕਰਤਾ ਹੈ, ਭਾਵ ਪਰਮੇਸਰ ਅਪਨੇ ਮੇਂ ਜੀਵ ਰੂਪ ਇਸਤ੍ਰੀ ਕੋ ਅਭੇਦ ਕਰ ਲੇਤਾ ਹੈ॥੧॥
Prof. Sahib Singhਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਤਾਂ ਹੇ ਨਾਨਕ! ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ॥੧॥
SikhNet (Spanish)y que la hoja de areca endulce su paladar, pues si ella entrega su cuerpo y su mente al Señor, Él la toma en Su Abrazo Intimo. (1)