ੴ

ਸਿੱਖਬਾਣੀ · SikhBani

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥

nak nath khasam hath kirat dhake de
Guru Angad Dev Ji ਗੁਰੂ ਅੰਗਦ ਦੇਵ ਜੀ · Raag Sorath · Ang 653 · 3 lines
Translations

ਮਃ ੨ ॥

mahalaa 2 |

Sant Singh KhalsaSecond Mehl:
Manmohan Singh2nd Guru.
Manmohan Singh (Punjabi)ਦੂਜੀ ਪਾਤਿਸ਼ਾਹੀ।
SikhNet (Spanish)Mejl Guru Angad, Segundo Canal Divino.

ਨਕਿ ਨਥ ਖਸਮ ਹਥ; ਕਿਰਤੁ ਧਕੇ ਦੇ ॥

nak nath khasam hath; kirat dhake de |

Sant Singh KhalsaThe string through the nose is in the hands of the Lord Master; one's own actions drive him on.
Manmohan SinghThe nose-string is in the Master's hands and man's own acts drive him on.
Manmohan Singh (Punjabi)ਨੱਕ ਦੀ ਨਕੇਲ ਮਾਲਕ ਦੇ ਹੱਥ ਵਿੱਚ ਹੈ ਅਤੇ ਆਦਮੀ ਦੇ ਅਮਲ ਉਸ ਨੂੰ ਧਕੇਲਦੇ ਹਨ।
Fareedkot Teekaਇਸ ਜੀਵ ਰੂਪ ਪਸ਼ੂ ਕੇ ਨਕ ਮੇਂ ਹੁਕਮ ਰੂਪੀ ਨਥ ਪੜੀ ਹੂਈ ਹੈ ਵਾਹਿਗੁਰੂ ਕੇ ਹਾਥ ਮੇਂ ਪਕੜੀ ਹੂਈ ਹੈ ਔ ਪੂਰਬਲੇ ਕਰਮੋਂ ਕੇ ਫਲ ਇਸ ਕੋ ਧਕੇ ਦੇਤੇ ਹੈਂ॥
Prof. Sahib Singhਜੀਵ ਦੇ ਨੱਕ ਵਿਚ (ਰਜ਼ਾ ਦੀ) ਨੱਥ (ਨਕੇਲ) ਹੈ ਜੋ ਖਸਮ ਪ੍ਰਭੂ ਦੇ (ਆਪਣੇ) ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ।

ਪਦ ਅਰਥ ਨਕਿ = ਨੱਕ ਵਿਚ। ਹਥਿ = ਹੱਥ ਵਿਚ। ਦੇ = ਦੇਂਦਾ ਹੈ।

SikhNet (Spanish)El Señor conserva en Sus Manos el Comando de Su Voluntad, pero así como forjamos nuestro pasado,

ਜਹਾ ਦਾਣੇ ਤਹਾਂ ਖਾਣੇ; ਨਾਨਕਾ ਸਚੁ ਹੇ ॥੨॥

jahaa daane tahaan khaane; naanakaa sach he |2|

Sant Singh KhalsaWherever his food is, there he eats it; O Nanak, this is the Truth. ||2||
Manmohan SinghWheresoever is man's feed, thither he goes to eat it. O Nanak, this alone is the only truth.
Manmohan Singh (Punjabi)ਜਿੱਥੇ ਕਿਤੇ ਭੀ ਬੰਦੇ ਦੀ ਰੋਜ਼ੀ ਹੈ, ਓਥੇ ਹੀ ਉਹ ਇਸ ਨੂੰ ਖਾਣ ਲਈ ਜਾਂਦਾ ਹੈ, ਹੇ ਨਾਨਕ! ਕੇਵਲ ਏਹੀ ਨਿਰੋਲ ਸੱਚ ਹੈ।
Fareedkot Teekaਤਿਸੀ ਤੇ ਜਹਾਂ ਕਿਸੀ ਕੇ ਦਾਣੇ ਹੋਤੇ ਹੈਂ ਤਹਾਂ ਜਾਇ ਕਰ ਕੇ ਹੀ ਤਿਸ ਕੋ ਖਾਣੇ ਪੜਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਇਹੀ ਬਾਤ ਸਚੀ ਹੈ, ਭਾਵ ਜੀਵ ਪਰਾਧੀਨ ਹੈ॥੨॥
Prof. Sahib Singhਹੇ ਨਾਨਕ! ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਖਾਣਾ ਪੈਂਦਾ ਹੈ ॥੨॥
SikhNet (Spanish)así nos mueve en el presente, así como es nuestro alimento, así nos desarrollamos. Esto, oh, dice Nanak, es la Verdad. (2)
Answers quote the Granth verbatim with Ang citations. AI commentary is not Gurbani and not a religious ruling.