ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਙੰਙਾ; ਙਿਆਨੁ ਨਹੀ. ਮੁਖ ਬਾਤਉ ॥
ngangaa; ngiaan nahee. mukh baatau |
Sant Singh KhalsaNGANGA: Spiritual wisdom is not obtained by mere words of mouth.
Manmohan SinghNg: Divine Knowledge is not obtained by words of mouth.
Manmohan Singh (Punjabi)ਬ੍ਰਹਿਮ ਗਿਆਨ ਮੂੰਹ ਜ਼ਬਾਨੀ ਦੀਆਂ ਗੱਲਾਂ ਨਾਲ ਹਾਸਲ ਨਹੀਂ ਹੁੰਦਾ।
Fareedkot Teekaਙੰਙੇ ਦ੍ਵਾਰੇ ਕਹਤੇ ਹੈਂ: ਧਾਰਨਾ ਸੇ ਬਿਨਾ ਜੋ ਗ੍ਯਾਨ ਕੀਆਂ ਮੁਖ ਸੇ ਬਾਤਾਂ ਕਰਨੀਆਂ ਹੈ, ਸੋ ਯਿਹ ਗ੍ਯਾਨ ਨਹੀਂ ਕਹਾਵਤਾ ਹੈ॥
Prof. Sahib Singhਨਿਰੀਆਂ ਮੂੰਹ ਦੀਆਂ ਗੱਲਾਂ ਨਾਲ,ਪਦ ਅਰਥ ਙਿਆਨੁ = ਪਰਮਾਤਮਾ ਨਾਲ ਜਾਣ-ਪਛਾਣ। ਮੁਖ ਬਾਤਉ = ਮੂੰਹ ਦੀਆਂ ਗੱਲਾਂ ਨਾਲ।
SikhNet (Spanish)GANGAN: La Sabiduría no viene por hablar con elegancia,
ਅਨਿਕ ਜੁਗਤਿ; ਸਾਸਤ੍ਰ ਕਰਿ ਭਾਤਉ ॥
anik jugat; saasatr kar bhaatau |
Sant Singh KhalsaIt is not obtained through the various debates of the Shaastras and scriptures.
Manmohan SinghNor is it obtained through many kinds of arguments, which the Shastras tell.
Manmohan Singh (Punjabi)ਸ਼ਾਸਤਰਾਂ ਦੀਆਂ ਦੱਸੀਆਂ ਹੋਈਆਂ ਅਨੇਕਾਂ ਕਿਸਮਾਂ ਦੀਆਂ ਦਲੀਲਾਂ ਰਾਹੀਂ ਭੀ ਇਹ ਪ੍ਰਾਪਤ ਨਹੀਂ ਹੁੰਦਾ।
Fareedkot Teekaਅਨੇਕ ਸਾਸਤ੍ਰੋਂ ਕੀਆਂ ਜੁਗਤੀਓਂ ਅਰਥਾਤ ਦ੍ਰਿਸ਼ਟਾਂਤੋਂ ਕੇ (ਭਾਤਉ) ਪ੍ਰਕਾਰ ਕਰਨੇ ਅਰਥਾਤ ਉਚਾਰਨ ਕਰਨੇ ਸੇ ਭੀ ਗ੍ਯਾਨ ਨਹੀਂ ਹੋਤਾ॥☬ਜੇ ਕਹੈ ਗ੍ਯਾਨ ਕਾ ਕਿਆ ਲਛਣ ਹੈ? ਸੋ ਕਹਤੇ ਹੈਂ:
Prof. Sahib Singhਸ਼ਾਸਤਰਾਂ ਦੀਆਂ ਅਨੇਕ ਕਿਸਮ ਦੀਆਂ ਜੁਗਤੀਆਂ ਵਰਤਿਆਂ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਹੋ ਸਕਦੀ।ਪਦ ਅਰਥ ਅਨਿਕ ਭਾਤਉ ਜੁਗਤਿ = ਅਨੇਕ ਭਾਂਤ ਦੀਆਂ ਜੁਗਤੀਆਂ ਨਾਲ।
SikhNet (Spanish)tampoco de las muchas formas que indican los Shastras.
ਙਿਆਨੀ ਸੋਇ; ਜਾ ਕੈ ਦ੍ਰਿੜ ਸੋਊ ॥
ngiaanee soe; jaa kai drirr soaoo |
Sant Singh KhalsaThey alone are spiritually wise, whose minds are firmly fixed on the Lord.
Manmohan SinghHe alone is the theologian, within whose mind that Lord, firmly fixed.
Manmohan Singh (Punjabi)ਕੇਵਲ ਉਹੀ ਬ੍ਰਹਿਮ-ਬੇਤਾ ਹੈ, ਜਿਸ ਦੇ ਚਿੱਤ ਅੰਦਰ ਉਹ ਸਾਹਿਬ ਪੱਕੀ ਤਰ੍ਹਾਂ ਟਿਕਿਆ ਹੋਇਆ ਹੈ।
Fareedkot Teekaਗ੍ਯਾਨੀ ਵਹੁ ਪੁਰਸ ਹੈ ਜਿਸ ਕੇ ਹਿਰਦੇ ਮੇਂ (ਸੋਊ) ਸੋ ਅਕਾਲ ਪੁਰਖ ਦ੍ਰਿੜ ਹੋ ਰਹਾ ਹੈ॥
Prof. Sahib Singhਪਰਮਾਤਮਾ ਨਾਲ ਉਹੀ ਜਾਣ-ਪਛਾਣ ਪਾਣ ਵਾਲਾ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪੱਕਾ ਨਿਵਾਸ ਬਣੇ।ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ।
SikhNet (Spanish)Sólo es sabio aquél que enaltece al Señor en su mente.
ਕਹਤ ਸੁਨਤ; ਕਛੁ ਜੋਗੁ ਨ ਹੋਊ ॥
kehat sunat; kachh jog na hoaoo |
Sant Singh KhalsaHearing and telling stories, no one attains Yoga.
Manmohan SinghThrough tell-tale and hearsay, one becomes not worthy at all.
Manmohan Singh (Punjabi)ਆਖਣ ਅਤੇ ਸ੍ਰੋਤ ਰਾਹੀਂ ਇਨਸਾਨ ਮੂਲੋਂ ਹੀ ਲਾਇਕ ਨਹੀਂ ਹੁੰਦਾ।
Fareedkot Teekaਕਹਿਨੇ ਅਰ ਸ੍ਰਵਣ ਕਰਨੇ ਸੇ ਕੁਛ ਪਰਮੇਸ੍ਵਰ ਕੇ ਸਾਥ (ਜੋਗੁ) ਜੁੜਨਾ ਨਹੀਂ ਹੋਤਾ॥
Prof. Sahib Singhਨਿਰਾ ਪ੍ਰਭੂ-ਮਿਲਾਪ ਦੀਆਂ ਗੱਲਾਂ ਆਖਣ ਸੁਣਨ ਨਾਲ ਪ੍ਰਭੂ-ਮਿਲਾਪ ਨਹੀਂ ਹੋ ਸਕਦਾ।ਪਦ ਅਰਥ ਜੋਗੁ = ਮਿਲਾਪ।
SikhNet (Spanish)Escuchando historietas uno no llega a nada.
ਙਿਆਨੀ ਰਹਤ; ਆਗਿਆ ਦ੍ਰਿੜੁ ਜਾ ਕੈ ॥
ngiaanee rehat; aagiaa drirr jaa kai |
Sant Singh KhalsaThey alone are spiritually wise, who remain firmly committed to the Lord's Command.
Manmohan SinghHe is the Divine, who remains firmly committed to obey Lord's fiat.
Manmohan Singh (Punjabi)ਉਹੀ ਵਾਹਿਗੁਰੂ ਦਾ ਵੀਚਾਰਵਾਨ ਹੈ, ਜੋ ਪ੍ਰਭੂ ਦਾ ਹੁਕਮ ਮੰਨਣ ਵਿੱਚ ਤਤਪਰ ਰਹਿੰਦਾ ਹੈ।
Fareedkot Teekaਗ੍ਯਾਨੀ ਸੋਈ ਹੈ ਜਿਸ ਕੇ ਮਨ ਅੰਤ੍ਰ ਪਰਮੇਸ੍ਵਰ ਕੀ ਆਗ੍ਯਾ (ਦ੍ਰਿੜੁ) ਨਿਸਚੈ ਹੋਈ ਰਹਿਤੀ ਹੈ, ਭਾਵ ਸੇ ਪਰਮੇਸ੍ਵਰ ਕੇ ਹੁਕਮ ਕੋ ਪ੍ਰਸੰਨ ਹੋ ਕਰ ਮਾਨਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਰਜ਼ਾ ਪੱਕੀ ਟਿਕੀ ਰਹੇ, ਉਹੀ ਅਸਲ ਗਿਆਨੀ ਹੈ।ਪਦ ਅਰਥ ਆਗਿਆ = ਰਜ਼ਾ।
SikhNet (Spanish)El Sabio es el que habita en la Voluntad del Señor
ਉਸਨ ਸੀਤ ਸਮਸਰਿ ਸਭ; ਤਾ ਕੈ ॥
ausan seet samasar sabh; taa kai |
Sant Singh KhalsaHeat and cold are all the same to them.
Manmohan SinghHeat and cold are all alike to him.
Manmohan Singh (Punjabi)ਗਰਮੀ ਅਤੇ ਸਰਦੀ ਸਮੂਹ ਉਸ ਨੂੰ ਇਕ ਸਮਾਨ ਹੈ।
Fareedkot Teekaਅਰ (ਉਸਨ) ਤਪਤ ਅਰ (ਸੀਤ) ਠੰਢ ਅਰਥਾਤ ਇਸਟ ਅਨਿਸ੍ਟ ਸਭ ਤਿਸ ਗ੍ਯਾਨੀ ਕੇ (ਸਮਸਰਿ) ਤੁਲ ਹੈ॥
Prof. Sahib Singhਉਸ ਨੂੰ ਸਾਰਾ ਦੁਖ-ਸੁਖ ਇਕ-ਸਮਾਨ ਪ੍ਰਤੀਤ ਹੁੰਦਾ ਹੈ।ਪਦ ਅਰਥ ਉਸਨ = ਗਰਮੀ, ਦੁੱਖ। ਸੀਤ = ਸਰਦੀ, ਸੁਖ। ਸਮਸਰਿ = ਬਰਾਬਰ।
SikhNet (Spanish)y ve al dolor y al placer de la misma forma,
ਙਿਆਨੀ ਤਤੁ; ਗੁਰਮੁਖਿ ਬੀਚਾਰੀ ॥
ngiaanee tat; guramukh beechaaree |
Sant Singh KhalsaThe true people of spiritual wisdom are the Gurmukhs, who contemplate the essence of reality;
Manmohan SinghHe who, through the Guru, meditates on the master,
Manmohan Singh (Punjabi)ਜੋ ਗੁਰਾਂ ਦੇ ਰਾਹੀਂ ਮਾਲਕ ਦਾ ਚਿੰਤਨ ਕਰਦਾ ਹੈ,
Fareedkot Teekaਗ੍ਯਾਨੀ ਵਹੁ ਹੈ, ਜੋ ਗੁਰੋਂ ਦ੍ਵਾਰੇ ਤਤ ਮਿੱਥ੍ਯਾ ਕਾ ਵੀਚਾਰੀ ਹੂਆ ਹੈ ਅਰ ਵੀਚਾਰੀ ਸੋ ਹੂਆ ਹੈ॥
Prof. Sahib Singhਜੇਹੜਾ ਗੁਰੂ ਦੀ ਰਾਹੀਂ ਜਗਤ-ਦੇ-ਮੂਲ ਪ੍ਰਭੂ ਦੇ ਗੁਣਾਂ ਦਾ ਵਿਚਾਰਵਾਨ ਬਣ ਜਾਵੇ,
SikhNet (Spanish)y a través del Guru, vive en la Quintaesencia de la Realidad.
ਨਾਨਕ; ਜਾ ਕਉ ਕਿਰਪਾ ਧਾਰੀ ॥੫॥
naanak; jaa kau kirapaa dhaaree |5|
Sant Singh KhalsaO Nanak, the Lord showers His Mercy upon them. ||5||
Manmohan SinghO Nanak, is the real theologian to whom He extends his mercy.
Manmohan Singh (Punjabi)ਹੇ ਨਾਨਕ! ਉਹ ਅਸਲ ਬ੍ਰਹਿਮ-ਬੇਤਾ ਹੈ ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ ਪਰ ਪਰਮੇਸ੍ਵਰ ਨੇ ਕ੍ਰਿਪਾ ਦ੍ਰਿਸਟੀ ਧਾਰਨ ਕਰੀ ਹੈ॥੫॥
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਕਿਰਪਾ ਕਰੇ, ਉਸ ਦੀ ਸਾਂਝ ਪਰਮਾਤਮਾ ਨਾਲ ਬਣਦੀ ਹੈ ॥੫॥
SikhNet (Spanish)Sobre él, dice Nanak, está la Gracia del Señor.(5)