ੴ

ਸਿੱਖਬਾਣੀ · SikhBani

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

jog na khinthaa jog na ddanddai jog na bhasam charraaeeai
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 730 · 16 lines
Translations

ਸੂਹੀ ਮਹਲਾ ੧ ਘਰੁ ੭ ॥

soohee mahalaa 1 ghar 7 |

Sant Singh KhalsaSoohee, First Mehl, Seventh House:
Manmohan SinghSuhi 1st Guru.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੭ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Suji, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਨਾਲ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੋਗੁ ਨ. ਖਿੰਥਾ, ਜੋਗੁ ਨ. ਡੰਡੈ; ਜੋਗੁ ਨ. ਭਸਮ ਚੜਾਈਐ ॥

jog na. khinthaa, jog na. ddanddai; jog na. bhasam charraaeeai |

Sant Singh KhalsaYoga is not the patched coat, Yoga is not the walking stick. Yoga is not smearing the body with ashes.
Manmohan SinghYoga is not in the patched coat, nor the Yoga is in staff, nor Yoga is in smearing the body with ashes
Manmohan Singh (Punjabi)ਯੋਗ ਖਫਣੀ ਵਿੱਚ ਨਹੀਂ, ਨਾਂ ਯੋਗ ਸੋਟੇ ਵਿੱਚ ਹੈ, ਨਾਂ ਹੀ ਯੋਗ ਹੈ ਸਰੀਰ ਨੂੰ ਸੁਆਹ ਮਲਣ ਵਿੱਚ।
Fareedkot Teeka(ਖਿੰਥਾ) ਖਫਨੀ ਵਾ ਗੋਦੜੀ, (ਡੰਡੈ) ਫਾਹੁਰੀ ਹਾਥ ਮੇਂ ਲੀਆ, ਭਸਮ ਸਰੀਰ ਪਰ ਲਗਾਈ, ਇਨ ਬਾਤੋਂ ਸੇ ਜੋਗ ਪ੍ਰਾਪਤ ਨਹੀਂ ਹੋਤਾ॥
Prof. Sahib Singhਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ।

ਪਦ ਅਰਥ ਜੋਗੁ = ਜੋਗ ਸਾਧਨਾਂ ਦਾ ਅੱਭਿਆਸ, ਪਰਮਾਤਮਾ ਨਾਲ ਮਿਲਾਪ। ਖਿੰਥਾ = ਗੋਦੜੀ। ਡੰਡੈ = ਡੰਡੇ ਦੀ ਰਾਹੀਂ, ਡੰਡਾ ਹੱਥ ਵਿਚ ਫੜਿਆਂ। ਭਸਮ = ਸੁਆਹ। ਚੜਾਈਐ = ਸਰੀਰ ਉਤੇ ਮਲ ਲਈਏ।

SikhNet (Spanish)La Yoga no consiste en vestirse con harapos, ni en portar el bastón del Yogui, ni en untarse el cuerpo de cenizas;

ਜੋਗੁ ਨ. ਮੁੰਦੀ ਮੂੰਡਿ ਮੁਡਾਇਐ; ਜੋਗੁ ਨ. ਸਿੰਙੀ ਵਾਈਐ ॥

jog na. mundee moondd muddaaeiai; jog na. singee vaaeeai |

Sant Singh KhalsaYoga is not the ear-rings, and not the shaven head. Yoga is not the blowing of the horn.
Manmohan SinghYoga consists not ear-rings, or in shaven head and Yoga not even in the blowing of horn
Manmohan Singh (Punjabi)ਯੋਗ ਮੁੰਦਰਾਂ ਵਿੱਚ, ਜਾਂ ਸਿਰ ਮੁਨਾਉਣ ਵਿੱਚ ਨਹੀਂ, ਯੋਗ ਸਿੰਗ ਵਜਾਉਣ ਵਿੱਚ ਵੀ ਨਹੀਂ।
Fareedkot Teekaਕੰਨ ਪੜਾਏ ਮੁੰਦ੍ਰੈ ਪਹਿਰੇ, ਸਿਰ ਮੁਨਾ ਲੀਆ, ਸਿੰਗੀਆਂ ਵਜਾਈਆਂ, ਇਨੋਂ ਭੇਖੋਂ ਸੇ (ਜੋਗੁ ਨ) ਸ੍ਵਰੂਪ ਮੇਂ ਜੁੜਨਾ ਨਹੀਂ ਹੋਤਾ॥☬ਪ੍ਰਸ਼ਨ: ਜੁੜਨਾ ਕੈਸੇ ਹੋ?☬ਉਤਰੁ:
Prof. Sahib Singh(ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ।

ਪਦ ਅਰਥ ਮੁੰਦੀ = ਮੁੰਦੀਂ, ਮੁੰਦ੍ਰਾਂ ਦੀ ਰਾਹੀਂ, ਕੰਨਾਂ ਵਿਚ ਮੁੰਦ੍ਰਾਂ ਪਾ ਲਿਆਂ। ਮੂੰਡੁ = ਸਿਰ। ਮੂੰਡਿ = ਸਿਰ ਦੀ ਰਾਹੀਂ। ਮੂੰਡਿ ਮੁਡਾਇਐ = ਜੇ ਸਿਰ ਮੁਨਾ ਲਈਏ। ਸਿੰਙੀ = ਸਿੰਙ ਦਾ ਵਾਜਾ, ਜੋਗੀਆਂ ਦੀ ਤੁਰੀ ਜੋ ਸਿੰਙ ਦੀ ਹੁੰਦੀ ਹੈ। ਵਾਈਐ = ਜੇ ਵਜਾਈਏ।

SikhNet (Spanish)tampoco, en usar aretes, ni en rasurarse la cabeza, ni en soplar el corno.

ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੧॥

anjan maeh niranjan raheeai; jog jugat iv paaeeai |1|

Sant Singh KhalsaRemaining unblemished in the midst of the filth of the world - this is the way to attain Yoga. ||1||
Manmohan SinghAbide pure amidst the worldly impurities, Thus shalt thou find the way to Yoga.
Manmohan Singh (Punjabi)ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਹੋ ਕੇ ਵੱਸ। ਇਸ ਤਰ੍ਹਾਂ ਤੂੰ ਯੋਗ ਦਾ ਮਾਰਗ ਪਾ ਲਵੇਂਗਾ।
Fareedkot Teekaਮਾਯਾ ਕੇ ਬੀਚ ਹੋਤੇ ਹੀ ਅਸੰਗ ਰਹੀਏ, ਭਾਵ ਸ੍ਵਭਾਵਕ ਜੋ ਹੋ ਉਸੀ ਮੇਂ ਪ੍ਰਸੰਨ ਹੋ ਕਰ ਆਪ ਕੋ ਅਸੰਗ ਜਾਣ ਸ੍ਵੈ ਸਰੂਪ ਮੇਂ ਬ੍ਰਿਤੀ ਜੋੜੀਏ, ਇਸ ਪ੍ਰਕਾਰ ਪਾਈਦੀ ਹੈ॥੧॥☬ਬਾਹਰਲੇ ਭੇਖ ਸੇ ਨਰਾਲਾ ਜੋਗ ਕਥਨ ਕਰਤੇ ਹੈਂ:
Prof. Sahib Singhਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੧॥

ਪਦ ਅਰਥ ਅੰਜਨ = ਕਾਲਖ, ਸੁਰਮਾ, ਮਾਇਆ ਦੇ ਮੋਹ ਦੀ ਕਾਲਖ। ਨਿਰੰਜਨਿ = ਨਿਰੰਜਨ ਵਿਚ, ਉਸ ਪਰਮਾਤਮਾ ਵਿਚ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਜੁਗਤਿ = ਤਰੀਕਾ, ਜਾਚ। ਇਵ = ਇਸ ਤਰ੍ਹਾਂ ॥੧॥

SikhNet (Spanish)Es permaneciendo desapegado en medio de la suciedad del mundo, la forma como se obtiene el Verdadero Estado de Yoga. (1)

ਗਲੀ ਜੋਗੁ; ਨ ਹੋਈ ॥

galee jog; na hoee |

Sant Singh KhalsaBy mere words, Yoga is not attained.
Manmohan SinghBy mere words Yoga is obtained not.
Manmohan Singh (Punjabi)ਨਿਰੀਆਂ ਗੱਲਾਂ ਨਾਲ ਯੋਗ ਪਰਾਪਤ ਨਹੀਂ ਹੁੰਦਾ।
Fareedkot Teekaਹੇ ਸਿੱਧੋ! ਬਾਤੋਂ ਸੇ ਜੋਗ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ।

ਪਦ ਅਰਥ ਗਲੀ = ਗੱਲੀਂ, ਗੱਲਾਂ ਕਰਨ ਨਾਲ ਹੀ।

SikhNet (Spanish)Con sólo palabras y discursos claros, la Yoga no es obtenida,

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ; ਜੋਗੀ ਕਹੀਐ ਸੋਈ ॥੧॥ ਰਹਾਉ ॥

ek drisatt kar samasar jaanai; jogee kaheeai soee |1| rahaau |

Sant Singh KhalsaOne who looks upon all with a single eye, and knows them to be one and the same - he alone is known as a Yogi. ||1||Pause||
Manmohan SinghHe is called a Yogi who looks upon all mortals with the same eye and deems them as equal. Pause.
Manmohan Singh (Punjabi)ਉਹ ਹੀ ਯੋਗੀ ਆਖਿਆ ਜਾਂਦਾ ਹੈ, ਜੋ ਸਾਰਿਆਂ ਪ੍ਰਾਣੀਆਂ ਨੂੰ ਇਕੋ ਅੱਖ ਨਾਲ ਵੇਖਦਾ ਹੈ ਅਤੇ ਉਨ੍ਹਾਂ ਨੂੰ ਇਕ ਸਮਾਨ ਕਰ ਕੇ ਜਾਣਦਾ ਹੈ। ਠਹਿਰਾਉ।
Fareedkot Teekaਜੋ (ਏਕ ਦ੍ਰਿਸਟਿ ਕਰਿ) ਏਕਤਾ ਕੀ ਦ੍ਰਿਸਟੀ ਕਰ ਕੇ (ਸਮਸਰਿ) ਤੁਲ ਏਕ ਰਸ ਸਮਾਇਆ ਹੋਇਆ ਸਾਰੇ ਵਾਹਿਗੁਰੂ ਜਾਣੇ, ਸੋ ਜੋਗੀ ਕਹੀਤਾ ਹੈ॥੧॥ ਰਹਾਉ ॥
Prof. Sahib Singhਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ ॥੧॥ ਰਹਾਉ ॥

ਪਦ ਅਰਥ ਦ੍ਰਿਸਟਿ = ਨਿਗਾਹ, ਨਜ਼ਰ। ਕਰਿ = ਕਰ ਕੇ। ਸਮਸਰਿ = ਬਰਾਬਰ, ਇਕੋ ਜੇਹਾ ॥੧॥ ਰਹਾਉ ॥

SikhNet (Spanish)quien contempla todo con mirada equitativa y sabe que todo es uno y lo mismo, sólo él es el verdadero Yogui.(1-Pausa)

ਜੋਗੁ ਨ. ਬਾਹਰਿ ਮੜੀ ਮਸਾਣੀ; ਜੋਗੁ ਨ. ਤਾੜੀ ਲਾਈਐ ॥

jog na. baahar marree masaanee; jog na. taarree laaeeai |

Sant Singh KhalsaYoga is not wandering to the tombs of the dead; Yoga is not sitting in trances.
Manmohan SinghYoga consists not in wandering to yonder tombs, or crematoriums , or sitting in trance.
Manmohan Singh (Punjabi)ਯੋਗ ਪਰੇਡੀਆਂ ਕਬਰਾਂ ਜਾਂ ਸ਼ਮਸ਼ਾਨ ਭੂਮੀਆਂ, ਜਾਂ ਸਮਾਧੀ ਲਾ ਕੇ ਬੈਠਣ ਵਿੱਚ ਨਹੀਂ।
Fareedkot Teeka(ਬਾਹਰਿ ਮੜੀ) ਜੋ ਸਤੀਓਂ ਕੇ ਮਨ ਹੈਂ ਔ ਸਮਸਾਨ ਜੋ ਹੈਂ, ਊਹਾਂ ਬੈਠਨੇ ਸੇ ਜੁੜਨਾ ਨਹੀਂ ਹੋਤਾ ਹੈ ਅਰ ਤਾੜੀ ਲਾਇਕੇ ਅਖੀਂ ਮੀਟ ਬਹੇ ਤਬ ਜੁੜਨਾ ਨਹੀਂ ਹੋਤਾ ਹੈ॥
Prof. Sahib Singh(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ।

ਪਦ ਅਰਥ ਮੜੀ = ਮੜ੍ਹੀਆਂ ਵਿਚ। ਮਸਾਣੀ = ਮਸਾਣਾਂ ਵਿਚ। ਤਾੜੀ = ਸਮਾਧੀ।

SikhNet (Spanish)Yoga no es rendir culto en tumbas o crematorios, ni buscar el trance mental.

ਜੋਗੁ ਨ. ਦੇਸਿ ਦਿਸੰਤਰਿ ਭਵਿਐ; ਜੋਗੁ ਨ. ਤੀਰਥਿ ਨਾਈਐ ॥

jog na. des disantar bhaviai; jog na. teerath naaeeai |

Sant Singh KhalsaYoga is not wandering through foreign lands; Yoga is not bathing at sacred shrines of pilgrimage.
Manmohan SinghYoga consists not in wandering in native and foreign lands, nor in bathing at places of pilgrimage.
Manmohan Singh (Punjabi)ਯੋਗ ਆਪਣੇ ਵਤਨੁ ਅਤੇ ਪਰਦੇਸਾਂ ਦੇ ਵਿੱਚ ਫਿਰਨ ਵਿੱਚ ਨਹੀਂ, ਨਾਂ ਹੀ ਯਾਤ੍ਰਾ-ਅਸਥਾਨਾਂ ਉਤੇ ਨ੍ਹਾਉਣ ਵਿੱਚ ਹੈ।
Fareedkot Teekaਨਿਜ ਦੇਸ ਸੇ ਅਨ੍ਯਦੇਸ ਮੇਂ ਭੌਣਾ ਇਸ ਤੇ ਜੁੜਨਾ ਨਹੀਂ ਹੋਤਾ ਅਰ ਤੀਰਥ ਮੇਂ ਸਨਾਨ ਕਰ ਵਾਹਗੁਰੂ ਮੇਂ ਜੁੜਨਾ ਨਹੀਂ ਹੋਤਾ॥
Prof. Sahib Singhਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ। ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ।

ਪਦ ਅਰਥ ਦੇਸਿ = ਦੇਸ ਵਿਚ। ਦਿਸੰਤਰਿ = ਦੇਸ ਅੰਤਰਿ, ਹੋਰ ਹੋਰ ਦੇਸਾਂ ਵਿਚ। ਦੇਸਿ ਦਿਸੰਤਰਿ ਭਵਿਐ = ਦੇਸ ਪਰਦੇਸ ਵਿਚ ਭੌਣ ਨਾਲ। ਤੀਰਥਿ = ਤੀਰਥ ਉਤੇ।

SikhNet (Spanish)Yoga no consiste en vagar por el mundo, ni en bañarse en los lugares de peregrinaje.

ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੨॥

anjan maeh niranjan raheeai; jog jugat iv paaeeai |2|

Sant Singh KhalsaRemaining unblemished in the midst of the filth of the world - this is the way to attain Yoga. ||2||
Manmohan SinghAbide thou pure amid the worldly impurities. Thus shalt thou find the way of Yoga.
Manmohan Singh (Punjabi)ਤੂੰ ਦੁਨਿਆਵੀ ਅਪਵਿਤਰਤਾਈਆਂ ਅੰਦਰ ਪਵਿਤਰ ਰਹੁ। ਇਸ ਤਰ੍ਹਾਂ ਤੂੰ ਯੋਗ ਦੇ ਰਸਤੇ ਨੂੰ ਪਾ ਲਵੇਂਗਾ।
Fareedkot Teekaਮਾਇਆ ਹੋਤੇ ਹੀ ਨਿਰਮਾਇਆ ਹੋ ਰਹੀਏ, ਜੁੜਨੇ ਕੀ ਜੁਗਤੀ ਤਉ ਪਾਈਏਗੀ॥੨॥
Prof. Sahib Singhਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੨॥
SikhNet (Spanish)Sólo permaneciendo puro en medio de la suciedad del mundo, es que se obtiene el Verdadero Estado de Yoga. (2)

ਸਤਿਗੁਰੁ ਭੇਟੈ ਤਾ ਸਹਸਾ ਤੂਟੈ; ਧਾਵਤੁ ਵਰਜਿ ਰਹਾਈਐ ॥

satigur bhettai taa sahasaa toottai; dhaavat varaj rahaaeeai |

Sant Singh KhalsaMeeting with the True Guru, doubt is dispelled, and the wandering mind is restrained.
Manmohan SinghIf man meets with the True Guru, then is his doubts dispelled and the wandering mind is restrained.
Manmohan Singh (Punjabi)ਜੇ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਅਤੇ ਉਸ ਦਾ ਭਟਕਦਾ ਹੋਇਆ ਮਨ ਕਾਬੂ ਆ ਜਾਂਦਾ ਹੈ।
Fareedkot Teekaਜਬ ਸਤਿਗੁਰ ਮਿਲੈ ਅਰ ਸੰਸਾ ਦੂਰ ਹੋਵੈ, ਮਨ ਜੋ ਦਸਾਂ ਦਿਸਾ ਵਲ ਭਾਗਾ ਫਿਰਤਾ ਹੈ, ਜੋ ਤਿਸ ਕੋ ਰੋਕ ਰਖੀਏ॥
Prof. Sahib Singhਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ,

ਪਦ ਅਰਥ ਭੇਟੈ = ਮਿਲੇ। ਸਹਸਾ = ਸਹਿਮ, ਡਰ। ਧਾਵਤੁ = ਭਟਕਦਾ ਹੋਇਆ (ਮਨ)। ਵਰਜਿ = ਵਰਜ ਕੇ, ਰੋਕ ਕੇ। ਰਹਾਈਐ = ਰੱਖ ਲਈਦਾ ਹੈ।

SikhNet (Spanish)Si uno encuentra al Guru Perfecto, sus dudas son suprimidas y así termina con la inquietud de la mente.

ਨਿਝਰੁ ਝਰੈ. ਸਹਜ ਧੁਨਿ ਲਾਗੈ; ਘਰ ਹੀ ਪਰਚਾ ਪਾਈਐ ॥

nijhar jharai. sehaj dhun laagai; ghar hee parachaa paaeeai |

Sant Singh KhalsaNectar rains down, celestial music resounds, and deep within, wisdom is obtained.
Manmohan SinghIt rains nectar, celestial music plays and from within his mind, man obtains gnosis.
Manmohan Singh (Punjabi)ਅੰਮ੍ਰਿਤ ਵਰਸਦਾ ਹੈ, ਬੈਕੁੰਨੀ ਕੀਰਤਨ ਹੁੰਦਾ ਹੈ ਅਤੇ ਆਪਣੇ ਹਿਰਦੇ ਅੰਦਰੋਂ ਹੀ ਬੰਦਾ ਬ੍ਰਹਿਮ ਗਿਆਨ ਪਰਾਪਤ ਕਰ ਲੈਂਦਾ ਹੈ।
Fareedkot Teekaਜਬ ਘਰ ਹੀ ਸੇ ਪਰਚਾ (ਪਾਈਐ) ਪਾਵਤਾ ਹੈ ਤਬ ਏਕ ਰਸ ਆਤਮਾ ਨੰਦ ਪ੍ਰਾਪਤ ਹੋਤਾ ਹੈ ਔਰ ਸਹਜੇ ਹੀ (ਧੁਨਿ) ਸਾਂਤਿ ਰੂਪ ਬ੍ਰਿਤੀ ਉਸ ਅਨੰਦ ਮੇਂ ਲਾਗੇਗੀ॥
Prof. Sahib Singh(ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ।

ਪਦ ਅਰਥ ਨਿਝਰੁ = {निभर्त्र्र} ਚਸ਼ਮਾ, ਝਾਲ, ਪਹਾੜੀ ਨਦੀ। ਝਰੈ = ਚੱਲ ਪੈਂਦਾ ਹੈ, ਵਹਿਣ ਲੱਗ ਪੈਂਦਾ ਹੈ। ਸਹਜ = ਅਡੋਲ ਅਵਸਥਾ। ਧੁਨਿ = ਤਾਰ, ਰੌ। ਘਰਿ ਹੀ = ਘਰ ਹੀ, ਹਿਰਦੇ-ਘਰ ਵਿਚ ਹੀ। ਪਰਚਾ = {परिचय} ਸਾਂਝ, ਜਾਣ-ਪਛਾਣ, ਮਿਤ੍ਰਤਾ।

SikhNet (Spanish)Entonces el Néctar es rociado, la Melodía Celestial resuena y en lo profundo del ser la Sabiduría es obtenida.

ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੩॥

anjan maeh niranjan raheeai; jog jugat iv paaeeai |3|

Sant Singh KhalsaRemaining unblemished in the midst of the filth of the world - this is the way to attain Yoga. ||3||
Manmohan SinghRemain thou pure amid impurities. Like this shalt thou find the way of Yoga.
Manmohan Singh (Punjabi)ਤੂੰ ਅਪਵਿਤ੍ਰਤਾ ਅੰਦਰ ਪਵਿਤਰ ਵਿਚਾਰ, ਇਸ ਤਰ੍ਹਾਂ ਤੂੰ ਯੋਗ ਦੇ ਮਾਰਗ ਨੂੰ ਪਾ ਲਵੇਂਗਾ।
Fareedkot Teekaਪਰੰਤੂ (ਅੰਜਨ ਮਾਹਿ) ਮਾਇਆ ਮੇਂ ਵਰਤਤੇ ਹੀ ਜੋ ਅਸੰਗ ਹੋਵੋਗੇ ਤੋ ਜੋਗ ਕੀ ਸਾਰ ਜਾਨੋਂਗੇ॥੩॥
Prof. Sahib Singhਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੩॥
SikhNet (Spanish)Sí, conservándose puro en medio de la suciedad del mundo, es la forma de obtener el Estado Verdadero de Yoga. (3)

ਨਾਨਕ. ਜੀਵਤਿਆ ਮਰਿ ਰਹੀਐ; ਐਸਾ ਜੋਗੁ ਕਮਾਈਐ ॥

naanak. jeevatiaa mar raheeai; aisaa jog kamaaeeai |

Sant Singh KhalsaO Nanak, remain dead while yet alive - practice such a Yoga.
Manmohan SinghNanak in the midst of life be thou in death, Practise thou such a Yoga.
Manmohan Singh (Punjabi)ਨਾਨਕ ਤੂੰ ਆਪਣੀ ਜ਼ਿੰਦਗੀ ਵਿੱਚ ਮਰਿਆ ਰਹਿ। ਤੂੰ ਇਹੋ ਜਿਹਾ ਯੋਗ ਕਮਾ।
Fareedkot Teekaਗੁਰੂ ਜੀ ਕਹਤੇ ਹੈਂ: ਜੋ ਜੀਵ ਭਾਵ ਤੋਂ ਮਰ ਰਹੀਏ, ਭਾਵ ਦੇਹ ਅਭਿਮਾਨ ਕੋ ਤਿਆਗੋ, ਜੇ ਐਸਾ ਜੋਗ ਕਮਾਵੋਗੇ॥
Prof. Sahib Singhਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ।

ਪਦ ਅਰਥ ਮਰਿ = ਮਰ ਕੇ, ਵਿਕਾਰ ਵਲੋਂ ਮਰ ਕੇ। ਜੋਗੁ = ਜੋਗ ਦਾ ਅਭਿਆਸ।

SikhNet (Spanish)Dice Nanak, permanece muerto en tu ego mientras vivas; practica tal Yoga

ਵਾਜੇ ਬਾਝਹੁ ਸਿੰਙੀ ਵਾਜੈ; ਤਉ ਨਿਰਭਉ ਪਦੁ ਪਾਈਐ ॥

vaaje baajhahu singee vaajai; tau nirbhau pad paaeeai |

Sant Singh KhalsaWhen the horn is blown without being blown, then you shall attain the state of fearless dignity.
Manmohan SinghWhen the horn blows without being the fearless status.
Manmohan Singh (Punjabi)ਜਦ ਵੀਣਾ ਬਿਨਾ ਵਜਾਏ ਵੱਜੇਗੀ, ਤਦ ਹੀ ਭੈ-ਰਹਿਤ ਮਰਤਬੇ ਨੂੰ ਪਰਾਪਤ ਹੋਵੇਂਗਾ।
Fareedkot Teekaਤੋ ਵਜਾਏ ਤੋਂ ਬਿਨਾਂ ਹੀ (ਸਿੰਙੀ) ਸਜਾਤੀ ਪ੍ਰਤੈ ਪ੍ਰਵਾਹਿ ਬ੍ਰਿਤੀ ਕਾ ਰਹੇਗਾ ਔ ਨਿਜ ਸਰੂਪ ਜੋ (ਨਿਰਭਉ ਪਦੁ) ਭੈ ਰਹਿਤ ਅਸਥਾਨ ਹੈ, ਸੋ (ਵਾਜੈ) ਪ੍ਰਗਟ ਹੀ ਪਾਵੋਂਗੇ॥
Prof. Sahib Singh(ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ।

ਪਦ ਅਰਥ ਵਾਜੈ = ਵੱਜਦੀ ਹੈ। ਤਉ = ਤਦੋਂ। ਪਦੁ = ਆਤਮਕ ਦਰਜਾ। ਨਿਰਭਉ = ਜਿਥੇ ਡਰ ਨਹੀਂ ।

SikhNet (Spanish)que cuando el corno pueda ser tocado sin ser soplado,

ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਤਉ ਪਾਈਐ ॥੪॥੧॥੮॥

anjan maeh niranjan raheeai; jog jugat tau paaeeai |4|1|8|

Sant Singh KhalsaRemaining unblemished in the midst of the filth of the world - this is the way to attain Yoga. ||4||1||8||
Manmohan SinghWhen man remains detached amidst worldly attachments, then attains he the way of Yoga.
Manmohan Singh (Punjabi)ਜਦ ਇਨਸਾਨ ਸੰਸਾਰੀ ਲਗਨਾਂ ਅੰਦਰ ਨਿਰਲੇਪ ਵਿਚਰਦਾ ਹੈ, ਤਦ ਹੀ ਉਹ ਯੋਗ ਦੇ ਮਾਰਗ ਨੂੰ ਪਰਾਪਤ ਹੁੰਦਾ ਹੈ।
Fareedkot Teekaਹਮਾਰਾ ਤੋ ਸਿਧਾਂਤ ਇਹ ਹੈ ਬਾਰੰਬਾਰ ਮਾਇਆ ਬੀਚ ਹੀ ਅਮਾਏ ਹੋ ਰਹੀਏ, ਤਉ ਜੋਗ ਕੀ ਜੁਗਤੀ ਪਾਈਤੀ ਹੈ ਔਰ ਕੋਈ ਸੁਗਮ ਉਪਾਉ ਨਹੀਂ ਹੈ॥੪॥੧॥੮॥☬ਸਨਮੁਖ ਬੇਨਤੀ:
Prof. Sahib Singhਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ ॥੪॥੧॥੮॥

* ਨੋਟ: ਅੰਕ ੧ ਦੱਸਦਾ ਹੈ ਕਿ 'ਘਰੁ ੭' ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)obtengas el Estado de vivir sin miedo y de forma Digna.(4-1-8)
Answers quote the Granth verbatim with Ang citations. AI commentary is not Gurbani and not a religious ruling.