ਧਨਾਸਰੀ ਮਹਲਾ ੫ ਘਰੁ ੧੨ ॥
dhanaasaree mahalaa 5 ghar 12 | Ang 683
Sant Singh KhalsaDhanaasaree, Fifth Mehl, Twelfth House:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਧਨਾਸਰੀ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 683
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਬੰਦਨਾ ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
bandanaa har bandanaa; gun gaavahu gopaal raae | rahaau | Ang 683
Sant Singh KhalsaI bow in reverence to the Lord, I bow in reverence. I sing the Glorious Praises of the Lord, my King. ||Pause||
Manmohan SinghI make obeisance, obeisance unto my God. Sing I the praise of the Sovereign Lord, the World cherisher. Pause.
Manmohan Singh (Punjabi)ਮੈਂ ਆਪਣੇ ਵਾਹਿਗੁਰੂ ਨੂੰ ਪ੍ਰਣਾਮ, ਪ੍ਰਣਾਮ ਕਰਦਾ ਹਾਂ। ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਪ੍ਰਭੂ ਪਾਤਿਸ਼ਾਹ ਦੀ ਮੈਂ ਕੀਰਤੀ ਗਾਉਂਦਾ ਹਾਂ। ਠਹਿਰਾਉ।
Fareedkot Teekaਹੇ ਭਾਈ! ਮਨ ਤਨ ਸੇ ਬੰਦਨਾ ਕਰ ਕੇ ਤਿਸ ਹਰੀ ਗੋਪਾਲ ਰਾਇ ਕੇ ਗੁਣੋਂ ਕੋ ਗਾਇਨ ਕਰੋ॥ ਰਹਾਉ ॥
Prof. Sahib Singhਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ ਰਹਾਉ॥ਪਦ ਅਰਥ ਬੰਦਨਾ = ਨਮਸਕਾਰ। ਗੁਣ ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ ਦੇ ਗੁਣ ॥ਰਹਾਉ॥
SikhNet (Spanish)Me postro en Reverencia a mi Señor, me postro en Reverencia, cantemos las Alabanzas del Maestro de la Tierra, el Rey. (Pausa)
ਵਡੈ ਭਾਗਿ; ਭੇਟੇ ਗੁਰਦੇਵਾ ॥
vaddai bhaag; bhette guradevaa | Ang 683
Sant Singh KhalsaBy great good fortune, one meets the Divine Guru.
Manmohan SinghBy the great good fortune, one meets with the Divine Guru.
Manmohan Singh (Punjabi)ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ।
Fareedkot Teekaਜਿਨ ਕਉ ਵਡੇ ਭਾਗੋਂ ਕਰ (ਦੇਵਾ) ਪ੍ਰਕਾਸ਼ ਰੂਪ ਸਤਿਗੁਰੂ ਮਿਲੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,ਪਦ ਅਰਥ ਭਾਗਿ = ਕਿਸਮਤ ਨਾਲ। ਭੇਟੇ = ਮਿਲਦਾ ਹੈ।
SikhNet (Spanish)Es por una buena fortuna que uno logra conocer al Sublime Guru.
ਕੋਟਿ ਪਰਾਧ ਮਿਟੇ; ਹਰਿ ਸੇਵਾ ॥੧॥
kott paraadh mitte; har sevaa |1| Ang 683
Sant Singh KhalsaMillions of sins are erased by serving the Lord. ||1||
Manmohan SinghMillions of sins are erased by the Lord's service.
Manmohan Singh (Punjabi)ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ।
Fareedkot Teekaਤਿਨੋਂ ਨੇ ਹਰੀ ਕੋ ਸੇਵਿਆ ਹੈ ਇਸੀ ਤੇ ਤਿਨ ਕੇ ਕ੍ਰੋੜੋਂ ਅਪਰਾਧ ਮਿਟ ਗਏ ਹੈਂ॥੧॥
Prof. Sahib Singh(ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੧॥ਪਦ ਅਰਥ ਕੋਟਿ = ਕ੍ਰੋੜਾਂ। ਸੇਵਾ = ਭਗਤੀ ॥੧॥
SikhNet (Spanish)Millones de errores son eliminados si uno sirve al Señor. (1)
ਚਰਨ ਕਮਲ; ਜਾ ਕਾ ਮਨੁ ਰਾਪੈ ॥
charan kamal; jaa kaa man raapai | Ang 684
Sant Singh KhalsaOne whose mind is imbued with the Lord's lotus feet
Manmohan SinghWho's mind is attached with the Lord's lotus feet,
Manmohan Singh (Punjabi)ਜਿਸ ਦੀ ਜਿੰਦੜੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਰੰਗੀ ਗਈ ਹੈ,
Fareedkot Teekaਜਿਸ ਕਾ ਮਨ ਪ੍ਰਭੂ ਕੇ ਚਰਨ ਕਮਲੋਂ ਮੇਂ ਪ੍ਰੇਮ ਸਾਥ (ਰਾਪੈ) ਰੰਗਿਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ,ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ। ਰਾਪੈ = ਰੰਗਿਆ ਜਾਂਦਾ ਹੈ।
SikhNet (Spanish)Y aquél que está imbuido en los Pies de Loto del Señor,
ਸੋਗ ਅਗਨਿ; ਤਿਸੁ ਜਨ. ਨ ਬਿਆਪੈ ॥੨॥
sog agan; tis jan. na biaapai |2| Ang 684
Sant Singh Khalsais not afflicted by the fire of sorrow. ||2||
Manmohan Singhhim, the fire of sorrow clings not.
Manmohan Singh (Punjabi)ਅਫਸੋਸ ਦੀ ਅੱਗ ਉਸ ਪੁਰਸ਼ ਨੂੰ ਨਹੀਂ ਚਿਮੜਦੀ।
Fareedkot Teekaਤਿਸ ਜਨ ਕੋ ਸੋਗ ਕੀ ਅਗਨੀ ਵਿਆਪਤੀ ਨਹੀਂ॥੨॥
Prof. Sahib Singhਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ॥੨॥ਪਦ ਅਰਥ ਸੋਗ = ਚਿੰਤਾ। ਬਿਆਪੈ = ਜ਼ੋਰ ਪਾਂਦੀ ॥੨॥
SikhNet (Spanish)no será afectado por el fuego de la tristeza. (2)
ਸਾਗਰੁ ਤਰਿਆ; ਸਾਧੂ ਸੰਗੇ ॥
saagar tariaa; saadhoo sange | Ang 684
Sant Singh KhalsaHe crosses over the world-ocean in the Saadh Sangat, the Company of the Holy.
Manmohan SinghThe world ocean, he crosses joining the society of saints.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਔ ਸਤਿਸੰਗ ਕਰ ਕੇ ਤਿਨੋਂ ਨੇ ਸੰਸਾਰ ਸਮੁੰਦਰ ਤਰਿਆ ਹੈ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।ਪਦ ਅਰਥ ਸਾਗਰੁ = ਸਮੁੰਦਰ। ਸਾਧੂ = ਗੁਰੂ।
SikhNet (Spanish)Uno cruza el mar de las existencias materiales,
ਨਿਰਭਉ ਨਾਮੁ ਜਪਹੁ; ਹਰਿ ਰੰਗੇ ॥੩॥
nirbhau naam japahu; har range |3| Ang 684
Sant Singh KhalsaHe chants the Name of the Fearless Lord, and is imbued with the Lord's Love. ||3||
Manmohan SinghImbued with His love, he remember the Name of the Fearless Lord.
Manmohan Singh (Punjabi)ਉਸ ਦੀ ਪ੍ਰੀਤ ਨਾਲ ਰੰਗੀਜ ਕੇ, ਉਹ ਨਿੱਡਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਤਿਸੀ ਤੇ ਮੈਂ ਹਰੀ ਨਿਰਭਉ ਕਾ ਨਾਮ (ਰੰਗੇ) ਪ੍ਰੇਮ ਕਰ ਜਪਤਾ ਹੂੰ॥੩॥
Prof. Sahib Singhਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ ॥੩॥ਪਦ ਅਰਥ ਰੰਗੇ = ਰੰਗਿ, ਪ੍ਰੇਮ ਨਾਲ ॥੩॥
SikhNet (Spanish)cuando uno se asocia con los Santos. (3)
ਪਰ ਧਨ ਦੋਖ; ਕਿਛੁ ਪਾਪ. ਨ ਫੇੜੇ ॥
par dhan dokh; kichh paap. na ferre | Ang 684
Sant Singh KhalsaOne who does not steal the wealth of others, who does not commit evil deeds or sinful acts
Manmohan SinghWho takes not others wealth nor commits any evil deeds and sins,
Manmohan Singh (Punjabi)ਜੋ ਹੋਰਨਾਂ ਦੀ ਦੌਲਤ ਨਹੀਂ ਲੈਂਦਾ, ਨਾਂ ਹੀ ਉਹ ਕੁਕਰਮ ਤੇ ਗੁਨਾਹ ਕਮਾਉਂਦਾ ਹੈ,
Fareedkot Teeka(ਪਰ ਧਨ) ਚੁਰਾਵਣ ਆਦੀ ਦੋਸ਼ ਔਰ ਭੀ (ਕਿਛੁ) ਰੰਚਕ ਮਾਤ੍ਰ ਕੋਈ ਪਾਪ ਜਿਨੋਂ ਨੇ ਨਹੀਂ (ਫੇੜੇ) ਕਰੇ ਹੈਂ॥
Prof. Sahib Singhਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ,ਪਦ ਅਰਥ ਪਰ ਧਨ = ਪਰਾਇਆ ਧਨ। ਦੋਖ = ਐਬ। ਫੇੜੇ = ਮੰਦੇ ਕਰਮ।
SikhNet (Spanish)Si uno contempla el Nombre del Intrépido Señor, envuelto en Su Amor,
ਜਮ ਜੰਦਾਰੁ; ਨ ਆਵੈ ਨੇੜੇ ॥੪॥
jam jandaar; na aavai nerre |4| Ang 684
Sant Singh Khalsa- the Messenger of Death does not even approach him. ||4||
Manmohan Singhdeath's courier, the enemy of life, draws, not near him.
Manmohan Singh (Punjabi)ਜਿੰਦਗੀ ਦਾ ਵੈਰੀ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ।
Fareedkot Teekaਜਮ ਜੰਦਾਰ ਰੂਪ ਤਿਨ ਕੇ ਨਿਕਟ ਨਹੀਂ ਆਵਤਾ ਹੈ॥੪॥
Prof. Sahib Singhਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ॥੪॥ਪਦ ਅਰਥ ਜੰਦਾਰੁ = {ਜੰਦਾਲ} ਅਵੈੜਾ ॥੪॥
SikhNet (Spanish)uno deja de envidiar las riquezas de otro, tampoco el error lo contamina más, y por tanto, la salvaje Maya no lo toca de nuevo. (4)
ਤ੍ਰਿਸਨਾ ਅਗਨਿ; ਪ੍ਰਭਿ ਆਪਿ ਬੁਝਾਈ ॥
trisanaa agan; prabh aap bujhaaee | Ang 684
Sant Singh KhalsaGod Himself quenches the fires of desire.
Manmohan SinghThe Lord Himself quenches his fire of desires.
Manmohan Singh (Punjabi)ਪ੍ਰਭੂ ਆਪੇ ਹੀ ਉਸ ਦੀ ਖਾਹਿਸ਼ਾਂ ਦੀ ਅੱਗ ਨੂੰ ਬੁਝਾਉਂਦਾ ਹੈ।
Fareedkot Teekaਤਿਨੋਂ ਕੀ ਤ੍ਰਿਸ਼ਨਾ ਅਗਨੀ ਪ੍ਰਭੂ ਨੇ ਆਪ ਬੁਝਾਈ, ਭਾਵ ਦੂਰ ਕਰੀ ਹੈ॥
Prof. Sahib Singhਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)El fuego de las ansiedades es sofocado por el Mismo Dios,
ਨਾਨਕ ਉਧਰੇ; ਪ੍ਰਭ ਸਰਣਾਈ ॥੫॥੧॥੫੫॥
naanak udhare; prabh saranaaee |5|1|55| Ang 684
Sant Singh KhalsaO Nanak, in God's Sanctuary, one is saved. ||5||1||55||
Manmohan SinghTaking to the Lord's refuge, O Nanak, the mortal is delivered.
Manmohan Singh (Punjabi)ਸੁਆਮੀ ਦੀ ਸ਼ਰਣਾਗਤਿ ਸੰਭਾਲਣ ਨਾਲ, ਹੇ ਨਾਨਕ, ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪ੍ਰਭੂ ਕੀ ਸਰਣਾਈ ਹੋ ਕਰ ਸੰਸਾਰ ਸੇ (ਉਧਰੇ) ਤਰ ਗਏ ਹੈਂ॥੫॥੧॥੫੫॥
Prof. Sahib Singhਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ॥੫॥੧॥੫੫॥ਪਦ ਅਰਥ ਉਧਰੇ = (ਵਿਕਾਰਾਂ ਤੋਂ) ਬਚ ਗਏ ॥੫॥੧॥੫੫॥
SikhNet (Spanish)y siendo llevado hasta el Refugio del Señor, uno es emancipado. (5-1-55)