ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਅੰਮ੍ਰਿਤੁ ਨਾਮੁ ਨਿਧਾਨੁ ਹੈ; ਮਿਲਿ ਪੀਵਹੁ ਭਾਈ ॥
amrit naam nidhaan hai; mil peevahu bhaaee |
Sant Singh KhalsaThe treasure of the Naam, the Name of the Lord, is Ambrosial Nectar; meet together and drink it in, O Siblings of Destiny.
Manmohan SinghThe nectar is the treasure of God's Name. Meet together and quaff it, O my brethren.
Manmohan Singh (Punjabi)ਸੁਧਾਰਸ ਹੈ ਵਾਹਿਗੁਰੂ ਦੇ ਨਾਮ ਦਾ ਖ਼ਜ਼ਾਨਾ। ਰਲ ਮਿਲ ਕੇ ਹੈ ਮੇਰੇ ਵੀਰਨੋ! ਇਸ ਨੂੰ ਪਾਨ ਕਰੋ।
Fareedkot Teekaਹੇ ਭਾਈ! ਤਿਸ ਅੰਮ੍ਰਿਤ ਰੂਪ ਨਾਮ ਨਿਧਾਨ ਕੋ ਅਕਤ੍ਰ ਹੋ ਕਰ ਪਾਨ ਕਰੋ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਅੰਮ੍ਰਿਤ-(ਰੂਪ) ਖ਼ਜ਼ਾਨਾ ਹੈ, (ਇਸ ਅੰਮ੍ਰਿਤ ਨੂੰ ਸਤਿਸੰਗ ਵਿਚ) ਮਿਲ ਕੇ ਪੀਵੋ।
ਪਦ ਅਰਥ ਨਿਧਾਨੁ = ਖ਼ਜ਼ਾਨਾ। ਮਿਲਿ = ਮਿਲ ਕੇ।
SikhNet (Spanish)Dulce como el Néctar es el Tesoro del Naam, el Nombre del Señor; uno tiene que tomarlo en la Saad Sangat, la Sociedad de los Santos.
ਜਿਸੁ ਸਿਮਰਤ. ਸੁਖੁ ਪਾਈਐ; ਸਭ ਤਿਖਾ ਬੁਝਾਈ ॥
jis simarat. sukh paaeeai; sabh tikhaa bujhaaee |
Sant Singh KhalsaRemembering Him in meditation, peace is found, and all thirst is quenched.
Manmohan SinghBy remembering whom peace is obtained and all the thirst is slaked.
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ ਅਤੇ ਸਾਰੀ ਤੇਹ ਬੁੱਝ ਜਾਂਦੀ ਹੈ।
Fareedkot Teekaਜਿਸ ਕੇ ਸਿਮਰਨੇ ਸੇ ਸੁਖ ਪਾਈਤਾ ਹੈ ਔਰ ਤਿਸਨਾ ਬੁਝ ਜਾਤੀ ਹੈ॥
Prof. Sahib Singhਉਸ ਨਾਮ ਨੂੰ ਸਿਮਰਿਆਂ ਸੁਖ ਮਿਲਦਾ ਹੈ, ਤੇ (ਮਾਇਆ ਦੀ) ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਪਦ ਅਰਥ ਜਿਸੁ = ਜਿਸ ਨੂੰ। ਤਿਖਾ = ਤ੍ਰੇਹ, ਮਾਇਆ ਦੀ ਤੇਹ।
SikhNet (Spanish)Contemplando el Naam, el Nombre del Señor, uno recolecta Paz
ਕਰਿ ਸੇਵਾ ਪਾਰਬ੍ਰਹਮ ਗੁਰ; ਭੁਖ ਰਹੈ ਨ. ਕਾਈ ॥
kar sevaa paarabraham gur; bhukh rahai na. kaaee |
Sant Singh KhalsaSo serve the Supreme Lord God and the Guru, and you shall never be hungry again.
Manmohan SinghServe thou the Transcendent Lord and the Guru that thou mayest hunger no more.
Manmohan Singh (Punjabi)ਤੂੰ ਪਰਮ ਪ੍ਰਭੂ ਅਤੇ ਗੁਰਾਂ ਦੀ ਚਾਕਰੀ ਕਰ, ਤਾਂ ਜੋ ਤੈਨੂੰ ਕੋਈ ਭੀ ਭੁੱਖ ਨਾਂ ਰਹੇ।
Fareedkot Teekaਔਰ ਪਾਰਬ੍ਰਹਮ ਰੂਪ ਗੁਰ ਕੀ ਸੇਵਾ ਕਰਤੇ ਕੋਈ ਭੂਖ ਨਹੀਂ ਰਹੇਗੀ॥
Prof. Sahib Singh(ਹੇ ਭਾਈ!) ਗੁਰੂ ਅਕਾਲ ਪੁਰਖ ਦੀ ਸੇਵਾ ਕਰ, (ਮਾਇਆ ਦੀ) ਕੋਈ ਭੁਖ ਨਹੀਂ ਰਹਿ ਜਾਏਗੀ।
ਪਦ ਅਰਥ ਕਾਈ = ਕੋਈ। ਪੁੰਨਿਆ = ਪੂਰੇ ਹੋ ਜਾਂਦੇ ਹਨ।
SikhNet (Spanish)y toda su hambre es saciada.
ਸਗਲ ਮਨੋਰਥ ਪੁੰਨਿਆ; ਅਮਰਾ ਪਦੁ ਪਾਈ ॥
sagal manorath puniaa; amaraa pad paaee |
Sant Singh KhalsaAll your desires shall be fulfilled, and you shall obtain the status of immortality.
Manmohan SinghAll thy desire shall be fulfilled and thou shalt obtain an immortal status.
Manmohan Singh (Punjabi)ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਅਬਿਨਾਸ਼ੀ ਮਰਤਬੇ ਨੂੰ ਪਾ ਲਵੇਗਾ।
Fareedkot Teekaਸੰਪੂਰਨ ਮਨੋਰਥ ਪੂਰੇ ਹੋਏ ਹੈਂ ਔਰ ਅਮਰ ਪਦਵੀ ਪਾ ਲਈ ਹੈ॥
Prof. Sahib Singh(ਨਾਮ ਸਿਮਰਿਆਂ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਉਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜੋ ਕਦੇ ਨਾਸ ਨਹੀਂ ਹੁੰਦੀ।
ਪਦ ਅਰਥ ਅਮਰਾ ਪਦੁ = ਅਟੱਲ ਦਰਜਾ, ਉਹ ਉੱਚੀ ਅਵਸਥਾ ਜੋ ਕਦੇ ਨਾਸ ਨਹੀਂ ਹੁੰਦੀ।
SikhNet (Spanish)Aquél que sirve al Guru y al Señor Trascendente, no tiene hambre más, conoce la Plenitud y obtiene la Vida Eterna.
ਤੁਧੁ ਜੇਵਡੁ ਤੂਹੈ ਪਾਰਬ੍ਰਹਮ; ਨਾਨਕ ਸਰਣਾਈ ॥੩॥
tudh jevadd toohai paarabraham; naanak saranaaee |3|
Sant Singh KhalsaYou alone are as great as Yourself, O Supreme Lord God; Nanak seeks Your Sanctuary. ||3||
Manmohan SinghAs great as Thee, Thou alone art O my Supreme Lord. Nanak seeks Thine protection.
Manmohan Singh (Punjabi)ਤੇਰੇ ਜਿੱਡਾ ਵੱਡਾ ਕੇਵਲ ਤੂੰ ਹੀ ਹੈ, ਹੇ ਮੇਰੇ ਸ਼ਰੋਮਣੀ ਸਾਹਿਬ! ਨਾਨਕ ਤੇਰੀ ਪਨਾਹ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਐਸੇ ਬੇਨਤੀ ਕਰੁ: ਹੇ ਪਾਰਬ੍ਰਹਮ! ਤੇਰੇ ਜੈਸਾ ਵੱਡਾ ਤੂੰ ਹੀ ਹੈਂ। ਮੈਂ ਤੇਰੀ ਸਰਨ ਮੇਂ ਆਇਆ ਹੂੰ॥੩॥☬ਜੇ ਕਹੇ ਜਿਸ ਕਾ ਆਸਰਾ ਕਰਨਾ ਆਪਨੇ ਕਹਾ ਹੈ, ਵਹੁ ਪਰਮੇਸ੍ਵਰ ਕਹਾਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਪਾਰਬ੍ਰਹਮ! ਤੇਰੇ ਬਰਾਬਰ ਦਾ ਤੂੰ ਆਪ ਹੀ ਹੈਂ। ਹੇ ਨਾਨਕ! ਉਸ ਪਾਰਬ੍ਰਹਮ ਦੀ ਸ਼ਰਨ ਪਓ ॥੩॥
ਪਦ ਅਰਥ ਜੇਵਡੁ = ਜੇਡਾ, ਬਰਾਬਰ ਦਾ ॥੩॥
SikhNet (Spanish)Oh Señor, Tú eres Único; y busco Tu Refugio. (3)