ੴ

ਸਿੱਖਬਾਣੀ · SikhBani

ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥

ddittharro habh tthaae aoon na kaaee jaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 318 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਡਿਠੜੋ ਹਭ ਠਾਇ; ਊਣ ਨ ਕਾਈ ਜਾਇ ॥

ddittharro habh tthaae; aoon na kaaee jaae |

Sant Singh KhalsaI have seen all places; there is no place without Him.
Manmohan SinghI have seen all the places. There is no place without the Master.
Manmohan Singh (Punjabi)ਮੈਂ ਸਾਰੇ ਥਾਂ ਵੇਖੇ ਹਨ, ਕੋਈ ਥਾਂ ਭੀ ਮਾਲਕ ਦੇ ਬਗੈਰ ਨਹੀਂ।
Fareedkot Teeka(ਹਭ) ਸੰਪੂਰਨ (ਜਾਇ) ਜਗਾ ਮੇਂ ਦੇਖਿਆ ਹੈ ਕੋਈ ਅਸਥਾਨ (ਊਣ) ਖਾਲੀ ਨਹੀਂ॥☬ਪ੍ਰਸ਼ਨ: ਤਿਸ ਕੀ ਪ੍ਰਾਪਤੀ ਕਾ ਆਨੰਦ ਕਿਸੀ ਕੋ ਆਇਆ ਹੈ ਵਾ ਕਹਣ ਮਾਤ੍ਰ ਹੀ ਹੈ?☬ਉੱਤਰ:
Prof. Sahib Singhਮੈਂ (ਪ੍ਰਭੂ ਨੂੰ) ਹਰ ਥਾਂ ਮੌਜੂਦ ਵੇਖਿਆ ਹੈ, ਕੋਈ ਭੀ ਥਾਂ (ਪ੍ਰਭੂ ਤੋਂ) ਖ਼ਾਲੀ ਨਹੀਂ ਹੈ (ਭਾਵ, ਹਰੇਕ ਜੀਵ ਵਿਚ ਪ੍ਰਭੂ ਹੈ।)

ਪਦ ਅਰਥ ਹਭ ਠਾਇ = ਸਾਰੀਆਂ ਥਾਵਾਂ ਵਿਚ। ਠਾਉ = ਥਾਂ। ਠਾਇ = ਥਾਂ ਵਿਚ। ਊਣ = ਖ਼ਾਲੀ। ਜਾਇ = ਥਾਂ।

SikhNet (Spanish)He buscado por todas partes, y no encuentro ningún lugar sin el Señor.

ਨਾਨਕ. ਲਧਾ ਤਿਨ ਸੁਆਉ; ਜਿਨਾ. ਸਤਿਗੁਰੁ ਭੇਟਿਆ ॥੧॥

naanak. ladhaa tin suaau; jinaa. satigur bhettiaa |1|

Sant Singh KhalsaO Nanak, those who meet with the True Guru find the object of life. ||1||
Manmohan SinghNanak they who meet the True Guru attain to their object.
Manmohan Singh (Punjabi)ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹ ਆਪਣੇ ਮਨੋਰਥ ਨੂੰ ਪਾ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਸਤਿਗੁਰੂ (ਭੇਟਿਆ) ਮਿਲਿਆ ਹੈ, ਤਿਨ ਕੋ (ਸੁਆਉ) ਅਨੰਦ (ਲਧਾ) ਪ੍ਰਾਪਤਿ ਹੂਆ ਹੈ। ਧਨੀ ਕੇ ਨਾਮ ਕੋ ਜੋ ਜਪਦਾ ਹੈ ਤਿਸ ਕੋ ਹਰੀ ਰੂਪ ਸੋਭਨੀਕ ਜੋ ਬਸਤੂ ਹੈ, ਸੋ ਪ੍ਰਾਪਤਿ ਹੋਤੀ ਹੈ॥੧॥☬ਜਗਤ ਕੀ ਛਿਨ ਭੰਗਰਤਾ ਦੇਖਾਵਤੇ ਹੈਂ:
Prof. Sahib Singhਪਰ; ਹੇ ਨਾਨਕ! ਜੀਵਨ ਦਾ ਮਨੋਰਥ (ਭਾਵ, ਪ੍ਰਭੂ ਦਾ ਨਾਮ ਸਿਮਰਨ) ਉਹਨਾਂ ਮਨੁੱਖਾਂ ਨੇ ਹੀ ਲੱਭਾ ਹੈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ॥੧॥

ਪਦ ਅਰਥ ਸੁਆਉ = ਜੀਵਨ ਦਾ ਮਨੋਰਥ ॥੧॥

SikhNet (Spanish)Solamente aquéllos que han encontrado a su Guru han encontrado el objetivo de su vida.(1)
Answers quote the Granth verbatim with Ang citations. AI commentary is not Gurbani and not a religious ruling.