ੴ

ਸਿੱਖਬਾਣੀ · SikhBani

ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥

jis suniai man hoe rehas at ridai maan dukh johan
Guru Arjan Dev Ji ਗੁਰੂ ਅਰਜਨ ਦੇਵ ਜੀ · Raag Saarang · Ang 1211 · 7 lines
Translations

ਸਾਰਗ ਮਹਲਾ ੫ ॥

saarag mahalaa 5 |

Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.

ਰਸਨਾ; ਰਾਮ ਕਹਤ ਗੁਣ. ਸੋਹੰ ॥

rasanaa; raam kehat gun. sohan |

Sant Singh KhalsaThe tongue becomes beautiful, uttering the Glorious Praises of the Lord.
Manmohan SinghUttering the Lord's praise, the tongue looks beauteous.
Manmohan Singh (Punjabi)ਸਾਈਂ ਦਾ ਜੱਸ ਉਚਾਰਨ ਕਰਨ ਦੁਆਰਾ, ਜੀਭ ਸੁੰਦਰ ਲਗਦੀ ਹੈ।
Fareedkot Teekaਰਸਨਾ ਰਾਮ ਕੇ ਗੁਣ ਕਹਿਤੀ ਹੂਈ ਸੋਭਤੀ ਹੈ॥☬ਜੇ ਕਹੇ ਵਹੁ ਰਾਮ ਕੈਸਾ ਹੈ? ਸੋ ਕਹਿਤੇ ਹੈਂ:
Prof. Sahib Singhਪਰਮਾਤਮਾ ਦੇ ਗੁਣ ਉਚਾਰਦਿਆਂ ਜੀਭ ਸੋਹਣੀ ਲੱਗਦੀ ਹੈ।

ਪਦ ਅਰਥ ਰਸਨਾ = ਜੀਭ। ਰਾਮ ਕਹਤ ਗੁਣ = ਰਾਮ ਦੇ ਗੁਣ ਕਹਿੰਦਿਆਂ। ਸੋਹੰ = ਸੋਹਣੀ ਲੱਗਦੀ ਹੈ।

SikhNet (Spanish)Los labios relucen cantando el Nombre del Señor, sí, el Señor construye y demuele en un instante,

ਏਕ ਨਿਮਖ ਓਪਾਇ ਸਮਾਵੈ; ਦੇਖਿ ਚਰਿਤ ਮਨ ਮੋਹੰ ॥੧॥ ਰਹਾਉ ॥

ek nimakh opaae samaavai; dekh charit man mohan |1| rahaau |

Sant Singh KhalsaIn an instant, He creates and destroys. Gazing upon His Wondrous Plays, my mind is fascinated. ||1||Pause||
Manmohan SinghThe Lord creates and destroys in moment. Seeing His wondrous plays, my soul is bewitched. Pause.
Manmohan Singh (Punjabi)ਪ੍ਰਭੂ ਇਕ ਮੁਹਤ ਵਿੱਚ ਪੈਦਾ ਤੇ ਨਾਸ ਕਰ ਦਿੰਦਾ ਹੈ। ਉਸ ਦੀਆਂ ਅਦਭੁਤ ਖੇਡਾਂ ਵੇਖ, ਮੇਰੀ ਜਿੰਦੜੀ ਫਰੇਫਤਾ ਹੋ ਗਈ ਹੈ। ਠਹਿਰਾਉ।
Fareedkot Teekaਜੋ ਏਕ ਨਿਮਖ ਮਾਤ੍ਰ ਮੇਂ ਜਗਤ ਕੋ ਉਤਪਤ ਕਰ ਕੇ (ਸਮਾਵੈ) ਲ੍ਯ ਕਰਤਾ ਹੈ, ਤਿਸ ਕੇ ਚਰਿਤਰੋਂ ਕੋ ਦੇਖ ਕਰ ਕੇ ਮੇਰਾ ਮਨ ਮੋਹਤ ਹੂਆ ਹੈ॥੧॥ ਰਹਾਉ ॥
Prof. Sahib Singhਉਹ ਪ੍ਰਭੂ ਅੱਖ ਝਮਕਣ ਜਿਤਨੇ ਸਮੇ ਵਿਚ ਪੈਦਾ ਕਰ ਕੇ (ਮੁੜ ਆਪਣੇ ਵਿਚ ਜਗਤ ਨੂੰ) ਲੀਨ ਕਰ ਸਕਦਾ ਹੈ। ਉਸ ਦੇ ਚੋਜ-ਤਮਾਸ਼ੇ ਵੇਖ ਕੇ ਮਨ ਮੋਹਿਆ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਓਪਾਇ = ਪੈਦਾ ਕਰ ਕੇ। ਸਮਾਵੈ = ਲੀਨ ਕਰ ਲੈਂਦਾ ਹੈ। ਦੇਖਿ = ਵੇਖ ਕੇ। ਚਰਿਤ = ਕੌਤਕ-ਤਮਾਸ਼ੇ। ਮੋਹੇ = ਮੋਹਿਆ ਜਾਂਦਾ ਹੈ ॥੧॥ ਰਹਾਉ ॥

SikhNet (Spanish)y atónita queda mi mente observando Sus Maravillas. (1-Pausa)

ਜਿਸੁ ਸੁਣਿਐ. ਮਨਿ ਹੋਇ ਰਹਸੁ ਅਤਿ; ਰਿਦੈ ਮਾਨ ਦੁਖ ਜੋਹੰ ॥

jis suniai. man hoe rehas at; ridai maan dukh johan |

Sant Singh KhalsaListening to His Praises, my mind is in utter ecstasy, and my heart is rid of pride and pain.
Manmohan SinghHearing whose praise, man's mind is in supreme bliss and he is rid of ego and sorrow of his heart.
Manmohan Singh (Punjabi)ਜਿਸ ਦੀ ਮਹਿਮਾ ਸੁਣਨ ਦੁਆਰਾ ਬੰਦੇ ਦੇ ਚਿੱਤ ਅੰਦਰ ਪਰਮ ਖੁਸ਼ੀ ਹੋ ਜਾਂਦੀ ਹੈ ਅਤੇ ਉਹ ਆਪਣੇ ਦਿਲ ਦੇ ਹੰਕਾਰ ਤੇ ਦੁਖੜੇ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਸ ਕੇ ਚਰਿਤ੍ਰੋਂ ਕੋ ਸੁਨਣੇ ਸੇ ਮਨ ਕੋ ਅਤ੍ਯੰਤ ਅਨੰਦ ਪ੍ਰਾਪਤਿ ਹੋਤਾ ਹੈ ਔਰ ਰਿਦੇ ਮੇਂ (ਮਾਨ) ਮਨਨ ਕਰਨੇ ਸੇ ਦੁਖੁ (ਜੋਹੰ) ਨਸ੍ਟ ਹੋ ਜਾਤਾ ਹੈ॥
Prof. Sahib Singh(ਹੇ ਪ੍ਰਭੂ! ਤੂੰ ਐਸਾ ਹੈਂ) ਜਿਸ ਦਾ ਨਾਮ ਸੁਣਿਆਂ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ, ਜਿਸ ਨੂੰ ਹਿਰਦੇ ਵਿਚ ਵਸਾਇਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।

ਪਦ ਅਰਥ ਜਿਸੁ ਸੁਣਿਐ = ਜਿਸ ਦਾ (ਨਾਮ) ਸੁਣਿਆਂ। ਮਨਿ = ਮਨ ਵਿਚ। ਰਹਸੁ = ਖ਼ੁਸ਼ੀ। ਅਤਿ = ਬਹੁਤ। ਰਿਦੈ ਮਾਨ = (ਜਿਸ ਨੂੰ) ਹਿਰਦੇ ਵਿਚ ਮੰਨਿਆਂ। ਜੋਹੰ = ਤਾੜਨਾ। ਦੁਖ ਜੋਹੰ = ਦੁੱਖਾਂ ਨੂੰ ਤਾੜਨਾ, ਦੁੱਖਾਂ ਦਾ ਨਾਸ।

SikhNet (Spanish)Escuchando la Palabra, oh Dios, la mente de uno entra en Éxtasis, uno se libera de su ego negativo

ਸੁਖੁ ਪਾਇਓ. ਦੁਖੁ ਦੂਰਿ ਪਰਾਇਓ; ਬਣਿ ਆਈ ਪ੍ਰਭ ਤੋਹੰ ॥੧॥

sukh paaeo. dukh door paraaeo; ban aaee prabh tohan |1|

Sant Singh KhalsaI have found peace, and my pains have been taken away, since I became one with God. ||1||
Manmohan SinghSince I have ingratiated Thee, O Lord, I obtained peace and shaken off sorrow.
Manmohan Singh (Punjabi)ਕਿਉਂਕਿ ਮੈਂ ਤੈਨੂੰ ਪ੍ਰਸੰਨ ਕਰ ਲਿਆ ਹੈ, ਹੇ ਸੁਆਮੀ! ਮੈਨੂੰ ਆਰਾਮ ਪਰਾਪਤ ਹੋ ਗਿਆ ਹੈ ਤੇ ਮੇਰੇ ਦੁਖੜੇ ਦੂਰ ਹੋ ਗਏ ਹਨ।
Fareedkot Teekaਹੇ ਪ੍ਰਭੂ! ਤੇਰੇ ਸਾਥ ਹਮਾਰੀ ਪ੍ਰੀਤੀ ਬਣ ਆਈ ਹੈ, ਯਾਂ ਤੇ ਹਮਨੇ ਸੁਖ ਪਾਇਆ ਹੈ ਔਰ ਦੁਖ ਦੂਰ ਹੋ ਗਿਆ ਹੈ॥੧॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੀ ਪ੍ਰੀਤ ਤੇਰੇ ਨਾਲ ਬਣ ਜਾਂਦੀ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਉਹ ਸਦਾ ਸੁਖ ਮਾਣਦਾ ਹੈ ॥੧॥

ਪਦ ਅਰਥ ਦੂਰਿ ਪਰਾਇਓ = ਦੂਰ ਹੋ ਜਾਂਦਾ ਹੈ। ਪ੍ਰਭ = ਹੇ ਪ੍ਰਭੂ! ਬਣਿ ਆਈ ਤੋਹੰ = ਤੇਰੇ ਨਾਲ (ਪ੍ਰੀਤ) ਬਣ ਜਾਂਦੀ ਹੈ ॥੧॥

SikhNet (Spanish)y de las penas del corazón, así uno obtiene la Bondad, sus aflicciones ya no atacan más cuando uno se congratula Contigo. (1)

ਕਿਲਵਿਖ ਗਏ. ਮਨ ਨਿਰਮਲ ਹੋਈ ਹੈ; ਗੁਰਿ. ਕਾਢੇ ਮਾਇਆ ਦ੍ਰੋਹੰ ॥

kilavikh ge. man niramal hoee hai; gur. kaadte maaeaa drohan |

Sant Singh KhalsaSinful resides have been wiped away, and my mind is immaculate. The Guru has lifted me up and pulled me out of the deception of Maya.
Manmohan SinghMy sins are wiped off and my mind is sanctified. The Guru has pulled me out of the deceitful mammon,
Manmohan Singh (Punjabi)ਮੇਰੇ ਪਾਪ ਮਿਟ ਗਏ ਹਨ ਅਤੇ ਮੇਰਾ ਹਿਰਦਾ ਪਵਿੱਤਰ ਹੋ ਗਿਆ ਹੈ। ਗੁਰਦੇਵ ਜੀ ਨੇ ਮੈਨੂੰ ਠਗਣੀ ਮੋਹਨੀ ਵਿੱਚੋ ਬਾਹਰ ਕਢ ਲਿਆ ਹੈ।
Fareedkot Teekaਪਾਪ ਦੂਰ ਹੋ ਗਏ ਹੈਂ ਔਰ ਮਨ ਕੀ ਬ੍ਰਿਤੀ ਨਿਰਮਲ ਹੋਈ ਹੈ। ਅਰ ਜੋ ਦ੍ਰੋਹ ਕਰਨੇ ਵਾਲੇ ਮਾਯਾ ਕੇ ਵਿਕਾਰ ਥੇ, ਵਾ ਜੋ ਛਲ ਔ ਦ੍ਰੋਹ ਥੇ, ਸੋ ਗੁਰੋਂ ਨੇ ਕਾਢ ਦੀਏ ਹੈਂ॥
Prof. Sahib Singh(ਜਿਸ ਮਨੁੱਖ ਨੇ ਜੀਭ ਨਾਲ ਰਾਮ-ਗੁਣ ਗਾਏ, ਉਸ ਦੇ ਅੰਦਰੋਂ) ਗੁਰੂ ਨੇ ਮਾਇਆ ਦੇ ਛਲ ਕੱਢ ਦਿੱਤੇ, ਉਸ ਦੇ ਸਾਰੇ ਪਾਪ ਦੂਰ ਹੋ ਗਏ, ਉਸ ਦਾ ਮਨ ਪਵਿੱਤਰ ਹੋ ਗਿਆ।

ਪਦ ਅਰਥ ਕਿਲਵਿਖ = ਪਾਪ। ਨਿਰਮਲ = ਪਵਿੱਤਰ। ਗੁਰਿ = ਗੁਰੂ ਨੇ। ਦ੍ਰੋਹੰ = ਠੱਗੀ, ਛਲ।

SikhNet (Spanish)Las faltas de uno son lavadas, la mente se purifica y uno se libera del engaño de la ilusión, por la Gracia del Guru.

ਕਹੁ ਨਾਨਕ. ਮੈ, ਸੋ ਪ੍ਰਭੁ ਪਾਇਆ; ਕਰਣ ਕਾਰਣ ਸਮਰਥੋਹੰ ॥੨॥੧੪॥੩੭॥

kahu naanak. mai, so prabh paaeaa; karan kaaran samarathohan |2|14|37|

Sant Singh KhalsaSays Nanak, I have found God, the All-powerful Creator, the Cause of causes. ||2||14||37||
Manmohan SinghSays Nanak, I have obtained the Lord, who is Omnipotent to do all the deeds.
Manmohan Singh (Punjabi)ਗੁਰੂ ਜੀ, ਫੁਰਮਾਉਂਦੇ ਹਨ, ਮੈਂ ਉਸ ਸੁਆਮੀ ਨੂੰ ਪਾ ਲਿਆ ਹੈ, ਜੋ ਸਾਰੇ ਕੰਮਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਕਾਰਨੋਂ ਕੇ ਕਰਨੇ ਕੋ ਸਮਰਥੁ ਹੈ ਮੈਨੇ ਸੋਈ ਪ੍ਰਭੂ ਪਾਯਾ ਹੈ॥੨॥੧੪॥੩੭॥
Prof. Sahib Singhਨਾਨਕ ਆਖਦਾ ਹੈ- (ਗੁਰੂ ਦੀ ਕਿਰਪਾ ਨਾਲ) ਮੈਂ ਉਹ ਪਰਮਾਤਮਾ ਲੱਭ ਲਿਆ ਹੈ, ਜੋ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ॥੨॥੧੪॥੩੭॥

ਪਦ ਅਰਥ ਕਰਣ = ਜਗਤ। ਕਰਣ ਕਾਰਣ = ਜਗਤ ਦਾ ਮੂਲ। ਸਮਰਥੋਹੰ = ਸਾਰੀਆਂ ਤਾਕਤਾਂ ਦਾ ਮਾਲਕ ॥੨॥੧੪॥੩੭॥

SikhNet (Spanish)Dice Nanak, a ese Señor Lo he logrado encontrar. Él es el Creador y la Causa, sí, mi Todopoderoso Señor. (2-14-37)
Answers quote the Granth verbatim with Ang citations. AI commentary is not Gurbani and not a religious ruling.