ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਦੇਵਣਹਾਰੁ ਦਾਤਾਰੁ; ਕਿਤੁ ਮੁਖਿ ਸਾਲਾਹੀਐ ॥
devanahaar daataar; kit mukh saalaaheeai |
Sant Singh KhalsaHe is the Great Giver, the Generous Lord; with what mouth can I praise Him?
Manmohan SinghWith what mouth should praise the ever-giving beneficent Lord,
Manmohan Singh (Punjabi)ਕਿਹੜੇ ਮੂੰਹ ਨਾਲ ਮੈਂ ਸਦਾ ਹੀ ਦੇਣ ਵਾਲੇ ਦਾਤੇ ਸੁਆਮੀ ਦੀ ਸਿਫ਼ਤ ਗਾਇਨ ਕਰਾਂ,
Fareedkot Teekaਦੇਵਣੇ ਵਾਲਾ ਜੋ ਦਾਤਾ ਹੈ ਤਿਸ ਕੋ ਕਿਸ ਪ੍ਰਕਾਰ ਮੁਖ ਕਰ ਕੇ ਸਲਾਹੀਏ॥
Prof. Sahib Singh(ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਭੀ ਸਲਾਹਿਆ ਨਹੀਂ ਜਾ ਸਕਦਾ (ਕੋਈ ਭੀ ਜੀਵ ਉਸ ਦੀ ਸਿਫ਼ਤ ਪੂਰੀ ਤਰ੍ਹਾਂ ਨਹੀਂ ਕਰ ਸਕਦਾ)।ਪਦ ਅਰਥ ਕਿਤੁ ਮੁਖਿ = ਕੇਹੜੇ ਮੂੰਹ ਨਾਲ?
SikhNet (Spanish)¿Cómo Te voy a alabar? Oh mi Dios siempre Dador, siempre Benévolo.
ਜਿਸੁ ਰਖੈ ਕਿਰਪਾ ਧਾਰਿ; ਰਿਜਕੁ ਸਮਾਹੀਐ ॥
jis rakhai kirapaa dhaar; rijak samaaheeai |
Sant Singh KhalsaIn His Mercy, He protects, preserves and sustains us.
Manmohan Singhwho mercifully preserves us and reaches us sustenance?
Manmohan Singh (Punjabi)ਜੋ ਮਿਹਰ ਧਾਰ ਕੇ ਸਾਡੀ ਰੱਖਿਆ ਕਰਦਾ ਹੈ ਅਤੇ ਸਾਨੂੰ ਰੋਜ਼ੀ ਪਹੁੰਚਾਉਂਦਾ ਹੈ?
Fareedkot Teekaਜਿਸ ਨੇ ਸਭ ਜੀਵ ਕ੍ਰਿਪਾ ਧਾਰ ਕੇ ਰਖੇ ਹੂਏ ਹੈਂ, ਸੋ ਸਭ ਕੋ ਰਿਜਕੁ ਪਹੁਚਾਵਤਾ ਹੈ॥
Prof. Sahib Singhਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ।ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਸਮਾਹੀਐ = ਅਪੜਾਂਦਾ ਹੈ।
SikhNet (Spanish)Sí, Tú nos sostienes a todos y nos provees de alimento diario.
ਕੋਇ. ਨ ਕਿਸ ਹੀ ਵਸਿ; ਸਭਨਾ ਇਕ ਧਰ ॥
koe. na kis hee vas; sabhanaa ik dhar |
Sant Singh KhalsaNo one is under anyone else's control; He is the One Support of all.
Manmohan SinghNo one is under the sway of another, There is but one support of all.
Manmohan Singh (Punjabi)ਕੋਈ ਭੀ ਕਿਸੇ ਦੀ ਅਧੀਨ ਨਹੀਂ। ਸਾਰਿਆਂ ਦਾ ਕੇਵਲ ਇੱਕੋ ਹੀ ਆਸਰਾ ਹੈ।
Fareedkot Teekaਕੋਈ ਕਿਸੇ ਕੈ ਵਸ ਨਹੀਂ ਹੈ, ਸਭਨਾਂ ਕਾ ਇਕ ਵਾਹਿਗੁਰੂ ਹੀ ਆਸਰਾ ਹੈ॥
Prof. Sahib Singh(ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ।ਪਦ ਅਰਥ ਵਸਿ = ਵੱਸ ਵਿਚ, ਆਸਰੇ। ਇਕ ਧਰ = ਇਕ (ਪ੍ਰਭੂ ਹੀ) ਆਸਰਾ।
SikhNet (Spanish)Nadie tiene dominio sobre el otro, sólo hay un Soporte para todos.
ਪਾਲੇ ਬਾਲਕ ਵਾਗਿ; ਦੇ ਕੈ ਆਪਿ ਕਰ ॥
paale baalak vaag; de kai aap kar |
Sant Singh KhalsaHe cherishes all as His children, and reaches out with His hand.
Manmohan SinghGiving His hand, the Lords cherishes all, like His children.
Manmohan Singh (Punjabi)ਆਪਣਾ ਹੱਥ ਦੇ ਕੇ ਸੁਆਮੀ ਸਾਰਿਆਂ ਦੀ ਆਪਣੇ ਬੱਚਿਆਂ ਵਾਂਗੂੰ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਦਾਸੋਂ ਕੀ ਪਾਲਨਾ ਐਸੇ ਕਰਤਾ ਹੈ ਜੈਸੇ ਮਾਂ ਬਾਪ ਬਾਲਕੇ ਕੋ ਸਿਰ ਪਰ ਅਪਣਾ ਹਥ ਦੇ ਕੇ ਪਾਲਤੇ ਹੈਂ॥
Prof. Sahib Singhਉਹ ਆਪ ਹੀ (ਆਪਣੇ) ਹੱਥ ਦੇ ਕੇ ਬਾਲਕ ਵਾਂਗ ਪਾਲਦਾ ਹੈ।ਪਦ ਅਰਥ ਕਰ = ਹੱਥ {ਬਹੁ-ਵਚਨ}।
SikhNet (Spanish)Él nos toma de la mano y nos apoya como a un hijo.
ਕਰਦਾ ਅਨਦ ਬਿਨੋਦ; ਕਿਛੂ. ਨ ਜਾਣੀਐ ॥
karadaa anad binod; kichhoo. na jaaneeai |
Sant Singh KhalsaHe stages His joyous plays, which no one understands at all.
Manmohan SinghThe Lord enacts joyous plays, which one can understand not the least.
Manmohan Singh (Punjabi)ਸੁਆਮੀ ਅਨੰਦਮਈ ਖੇਡਾਂ ਕਰਦਾ ਹੈ। ਜਿਨ੍ਹਾਂ ਨੂੰ ਇਨਸਾਨ ਕੁੱਝ ਭੀ ਸਮਝ ਨਹੀਂ ਸਕਦਾ।
Fareedkot Teekaਅਨੰਦ ਸਰੂਪ ਜੋ ਹੈ, ਸੋ ਕੌਤਕਾਂ ਕੋ ਕਰਤਾ ਹੈ, ਤਿਸ ਕਾ ਅੰਤ ਕਛੂ ਨਹੀਂ ਜਾਣੀਤਾ; ਵਾ ਜਿਸ ਕੀ ਕਿਰਪਾ ਤੇ ਅਨੰਦ ਰਹਤਾ ਹੈ ਅਰ ਬਿਲਾਸ ਕਰਤਾ ਹੈ ਜੀਵ ਤਿਸ ਕੋ ਕਛੁ ਜਾਨਤਾ ਨਹੀਂ ਹੈ॥
Prof. Sahib Singhਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ।ਪਦ ਅਰਥ ਬਿਨੋਦ = ਖੇਲ-ਤਮਾਸ਼ੇ।
SikhNet (Spanish)Sus Maravillas son múltiples y no sabemos el por qué ni el dónde.
ਸਰਬ ਧਾਰ ਸਮਰਥ; ਹਉ ਤਿਸੁ ਕੁਰਬਾਣੀਐ ॥
sarab dhaar samarath; hau tis kurabaaneeai |
Sant Singh KhalsaThe all-powerful Lord gives His Support to all; I am a sacrifice to Him.
Manmohan SinghThe Omnipotent Lord lends support to all. Unto Him, I am a sacrifice.
Manmohan Singh (Punjabi)ਸਰਬ ਸ਼ਕਤੀਵਾਨ ਪ੍ਰਭੂ ਸਾਰਿਆਂ ਨੂੰ ਆਸਰਾ ਦਿੰਦਾ ਹੈ। ਉਸ ਉਤੋਂ ਮੈਂ ਬਲਿਹਾਰਨੇ ਵੰਝਦਾ ਹਾਂ।
Fareedkot Teekaਸਰਬ ਸਾਮ੍ਰਥਾ ਕੇ ਧਾਰਨੇਹਾਰਾ ਹੈ, ਮੈਂ ਤਿਸ ਪੈ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।ਪਦ ਅਰਥ ਸਰਬ ਧਾਰ = ਸਭ ਨੂੰ ਆਸਰਾ ਦੇਣ ਵਾਲਾ। ਹਉ = ਮੈਂ।
SikhNet (Spanish)Él nos sostiene a todos, el Dios Todopoderoso; oh, yo ofrezco mi ser en sacrificio a Él.
ਗਾਈਐ ਰਾਤਿ ਦਿਨੰਤੁ; ਗਾਵਣ ਜੋਗਿਆ ॥
gaaeeai raat dinant; gaavan jogiaa |
Sant Singh KhalsaNight and day, sing the Praises of the One who is worthy of being praised.
Manmohan SinghNight and day sing thou the praise of Him, who is worthy of being eulogised.
Manmohan Singh (Punjabi)ਰਾਤ ਦਿਨ ਤੂੰ ਉਸ ਦੀ ਸਿਫ਼ਤ ਗਾਇਨ ਕਰ, ਜੋ ਸ਼ਲਾਘਾ ਕਰਨ ਦੇ ਲਾਇਕ ਹੈ।
Fareedkot Teekaਤਿਸ ਵਾਹਿਗੁਰੂ ਕੋ ਰਾਤ ਦਿਨ ਅੰਤ ਪ੍ਰਯੰਤ ਗਾਵੀਐ, ਵਹੀ (ਆ) ਸਰਬ ਓਰ ਤੇ ਗਾਵਣ ਜੋਗ੍ਯ ਹੈ॥
Prof. Sahib Singhਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ।
SikhNet (Spanish)Cantemos Su Alabanza siempre, pues Él es Digno de Toda Alabanza.
ਜੋ ਗੁਰ ਕੀ ਪੈਰੀ ਪਾਹਿ; ਤਿਨੀ ਹਰਿ ਰਸੁ ਭੋਗਿਆ ॥੨॥
jo gur kee pairee paeh; tinee har ras bhogiaa |2|
Sant Singh KhalsaThose who fall at the Guru's Feet, enjoy the sublime essence of the Lord. ||2||
Manmohan SinghThey, who repair to the Guru's Feet, enjoy the Lord's elixir.
Manmohan Singh (Punjabi)ਜਿਹੜੇ ਗੁਰਾਂ ਦੇ ਪੈਰੀਂ ਪੈਂਦੇ ਹਨ ਉਹ ਸੁਆਮ ਦੇ ਅੰਮ੍ਰਿਤ ਨੂੰ ਮਾਣਦੇ ਹਨ।
Fareedkot Teekaਜੋ ਗੁਰੋਂ ਕੀ ਪੈਰੀ ਪਏ ਹੈਂ ਤਿਨੋਂ ਨੇ ਹਰੀ ਕਾ ਰਸ ਭੋਗਿਆ ਹੈ॥੨॥
Prof. Sahib Singh(ਪਰ) ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ ॥੨॥ਪਦ ਅਰਥ ਜੋ ਪਾਹਿ = ਜੇਹੜੇ (ਬੰਦੇ) ਪੈਂਦੇ ਹਨ। ਤਿਨੀ = ਉਹਨਾਂ ਨੇ ਹੀ। ਰਸੁ = ਆਨੰਦ। ਭੋਗਿਆ = ਮਾਣਿਆ ॥੨॥
SikhNet (Spanish)Sí, quien sea que llegue a postrarse a los Pies de Guru, disfruta del Sabor de Dios.