ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSalok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.
ਜਿਨਾ ਅੰਦਰਿ ਉਮਰਥਲ; ਸੇਈ ਜਾਣਨਿ ਸੂਲੀਆ ॥
jinaa andar umarathal; seee jaanan sooleea |
Sant Singh KhalsaThose who have a festering boil within - they alone know its pain.
Manmohan SinghThey who have carbuncle within knows its pain.
Manmohan Singh (Punjabi)ਜਿਨ੍ਹਾਂ ਦੇ ਅੰਦਰ ਗਦੋਧਾਣਾ ਹੈ, ਉਹ ਇਸ ਦੀ ਪੀੜ ਨੂੰ ਸਮਝਦੇ ਹਨ।
Fareedkot Teekaਜਿਨ ਕੇ ਅੰਦਰਿ ਪ੍ਰੇਮ ਰੂਪ (ਉਮਰਥਲ) ਫੋੜਾ ਹੈ, ਸੋਈ (ਸੂਲੀਆ) ਦੁਖੋਂ ਕੋ ਜਾਨਤੇ ਹੈਂ। (ਉਮਰਥਲ) ਵਹੁ ਫੋੜਾ ਹੈ, ਜੋ ਪੀਠ ਪਰ ਹੋਤਾ ਹੈ, ਉਸ ਕਾ ਗਦੋਂ ਧਾਣਾ ਭੀ ਹੈ, ਸੋ ਬਹੁਤ ਦੁਖਦਾਇਕ ਹੋਤਾ ਹੈ। ਵਾ ਜਿਨ ਕਾ ਅੰਦਰ ਅਸਥਲ ਪ੍ਰੇਮ ਕਰ (ਉਮਰ) ਉਮਗਿਆ ਹੈ, ਸੋਈ ਤਿਨ ਦੁਖੋਂ ਕੋ ਜਾਣਤੇ ਹੈਂ॥
Prof. Sahib Singh(ਜਿਵੇਂ) ਜਿਨ੍ਹਾਂ ਦੇ ਸਰੀਰ ਵਿਚ ਗੱਦਹੁਧਾਣਾ ਫੋੜਾ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ।ਪਦ ਅਰਥ ਉਮਰਥਲ = ਗੱਦਹੁਧਾਣਾ, ਅੰਦਰ ਦਾ ਫੋੜਾ। ਸੂਲੀ = ਤ੍ਰਿੱਖੀ ਪੀੜ।
SikhNet (Spanish)Aquéllos que desarrollan un carbúnculo en el interior, solo ellos entienden su dolor.
ਹਰਿ ਜਾਣਹਿ ਸੇਈ ਬਿਰਹੁ; ਹਉ ਤਿਨ ਵਿਟਹੁ. ਸਦ ਘੁਮਿ ਘੋਲੀਆ ॥
har jaaneh seee birahu; hau tin vittahu. sad ghum gholeea |
Sant Singh KhalsaThose who know the pain of separation from the Lord - I am forever a sacrifice, a sacrifice to them.
Manmohan SinghI am ever a sacrifice unto those who realise the pang of separation from God.
Manmohan Singh (Punjabi)ਮੈਂ ਉਨ੍ਹਾਂ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹਾਂ, ਜੋ ਵਾਹਿਗੁਰੂ ਨਾਲੋਂ ਵਿਛੋੜੇ ਦੀ ਪੀੜ ਨੂੰ ਅਨੁਭਵ ਕਰਦੇ ਹਨ।
Fareedkot Teekaਜਾਂ (ਸੋਈ) ਉਸ ਬਿਯੋਗ ਕੋ ਹਰੀ ਜਾਣਤਾ ਹੈ, ਮੈਂ ਤਿਨ ਕੇ ਊਪਰ ਸੇ (ਘੁਮਿ ਘੋਲੀਆ) ਸਦਾ ਵਾਰਨੇ ਜਾਤਾ ਹੂੰ, ਸੇਈ ਹਰੀ ਕੇ ਵਿਛੋੜੇ ਕੇ ਦੁਖ ਕੋ ਜਾਣਤੇ ਹੈਂ॥
Prof. Sahib Singh(ਤਿਵੇਂ ਜਿਨ੍ਹਾਂ ਦੇ ਹਿਰਦੇ ਵਿਚ ਵਿਛੋੜੇ ਦਾ ਸੱਲ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ, ਤੇ) ਵਿਛੋੜੇ ਤੋਂ ਪੈਦਾ ਹੋਏ ਪਿਆਰ ਨੂੰ ਭੀ ਉਹੀ ਸਮਝਦੇ ਹਨ-ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।ਪਦ ਅਰਥ ਬਿਰਹੁ = ਵਿਛੋੜੇ ਤੋਂ ਉਪਜਿਆ ਪਿਆਰ।
SikhNet (Spanish)Los Gurmukjs que están separados de su Señor, sólo ellos conocen lo agudo que se siente la separación del Amor.
ਹਰਿ ਮੇਲਹੁ ਸਜਣੁ ਪੁਰਖੁ; ਮੇਰਾ ਸਿਰੁ. ਤਿਨ ਵਿਟਹੁ. ਤਲ ਰੋਲੀਆ ॥
har melahu sajan purakh; meraa sir. tin vittahu. tal roleea |
Sant Singh KhalsaO Lord, please lead me to meet the Guru, the Primal Being, my Friend; my head shall roll in the dust under His feet.
Manmohan SinghO Omnipotent God unite me with the Guru the friend. My head is a sacrifice unto him and shall roll under his feet.
Manmohan Singh (Punjabi)ਹੇ ਸਰਬ-ਸ਼ਕਤੀਵਾਨ ਵਾਹਿਗੁਰੂ ਮੇਨੂੰ ਗੁਰੂ ਮਿੱਤ੍ਰ ਨਾਲ ਮਿਲਾ ਦੇ। ਮੇਰਾ ਸੀਸ ਤਿੰਨ੍ਹਾਂ ਉਤੋਂ ਕੁਰਬਾਨ ਹੈ ਅਤੇ ਉਨ੍ਹਾਂ ਦੇ ਪੈਰਾਂ ਹੇਠ ਰੁਲੇਗਾ।
Fareedkot Teekaਹੇ ਹਰੀ! ਸਜਣ ਪੁਰਖ ਮੇਲੋ, ਮੇਰਾ ਸੀਸੁ ਤਿਨ ਕੇ ਉਪਰਿ ਵਾਰਿਆ ਹੂਆ ਚਰਨਾਂ ਕੇ ਨੀਚੇ ਰੁਲੇ॥
Prof. Sahib Singhਹੇ ਹਰੀ! ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਾ, ਅਜੇਹੇ ਬੰਦਿਆਂ (ਦੇ ਦੀਦਾਰ) ਦੀ ਖ਼ਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੁਲੇ।ਪਦ ਅਰਥ ਤਲ = ਚਰਨਾਂ ਦੇ ਹੇਠ।
SikhNet (Spanish)En sacrificio ofrezco mi ser a ellos.
ਜੋ ਸਿਖ. ਗੁਰ ਕਾਰ ਕਮਾਵਹਿ; ਹਉ ਗੁਲਮੁ ਤਿਨਾ ਕਾ ਗੋਲੀਆ ॥
jo sikh. gur kaar kamaaveh; hau gulam tinaa kaa goleea |
Sant Singh KhalsaI am the slave of the slaves of those GurSikhs who serve Him.
Manmohan SinghI am a slave of the slaves of those disciples of the Guru who perform his service.
Manmohan Singh (Punjabi)ਮੈਂ ਉਨ੍ਹਾਂ ਗੁਰੂ ਦੇ ਮੁਰੀਦਾ ਦੇ ਸੇਵਕਾਂ ਦਾ ਸੇਵਕ ਹਾਂ, ਜੋ ਗੁਰਾਂ ਦੀ ਚਾਕਰੀ ਬਜਾਉਂਦੇ ਹਨ।
Fareedkot Teekaਜੋ ਸਿਖ ਗੁਰੋਂ ਕੀ ਕਾਰ ਕਮਾਵਤੇ ਹੈ ਅਰਥਾਤ ਭਗਤੀ ਕਰਤੇ ਹੈਂ, ਮੈਂ ਤਿਨ ਕੇ ਗੁਲਾਮੋਂ ਕਾ ਗੁਲਾਮ ਹਾਂ॥
Prof. Sahib Singhਜੋ ਸਿੱਖ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ, ਮੈਂ ਉਹਨਾਂ ਦੇ ਗ਼ੁਲਾਮਾਂ ਦਾ ਗ਼ੁਲਾਮ ਹਾਂ।
SikhNet (Spanish)Oh mi Señor, guíame hacia mi amigo, el Guru; voy a ungir en mi frente el Polvo Sagrado de Sus Pies.
ਹਰਿ ਰੰਗਿ ਚਲੂਲੈ ਜੋ ਰਤੇ; ਤਿਨ ਭਿਨੀ. ਹਰਿ ਰੰਗਿ ਚੋਲੀਆ ॥
har rang chaloolai jo rate; tin bhinee. har rang choleea |
Sant Singh KhalsaThose who are imbued with the deep crimson color of the Lord's Love - their robes are drenched in the Love of the Lord.
Manmohan SinghDrenched in God's love are the raiment of those who are imbued with the fast red dye of the Lord.
Manmohan Singh (Punjabi)ਜੋ ਪ੍ਰਭੂ ਦੀ ਪੱਕੀ ਲਾਲ ਰੰਗਤ ਨਾਲ ਰੰਗੀਜੇ ਹਨ, ਉਨ੍ਹਾਂ ਦੇ ਪੁਸ਼ਾਕੇ ਵਾਹਿਗੁਰੂ ਦੀ ਪ੍ਰੀਤ ਅੰਦਰ ਗੱਚ ਹਨ।
Fareedkot Teekaਜੋ ਹਰੀ ਕੇ (ਚਲੂਲੈ) ਸਘਨ ਪ੍ਰੇਮ ਮੇਂ ਰਤੇ ਹੈਂ ਤਿਨ ਕੀ (ਚੋਲੀਆ) ਦੇਹ ਵਾ ਬੁਧੀ ਹਰੀ ਕੇ (ਰੰਗਿ) ਪ੍ਰੇਮ ਮੇਂ (ਭਿੰਨੀ) ਸਨਿਗਧ ਹੋ ਰਹੀ ਹੈ॥
Prof. Sahib Singhਜਿਨ੍ਹਾਂ ਦੇ ਮਨ ਪ੍ਰਭੂ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਹਨ, ਉਹਨਾਂ ਦੇ ਚੋਲੇ (ਭੀ, ਭਾਵ, ਸਰੀਰ) ਪ੍ਰਭੂ ਦੇ ਪਿਆਰ ਵਿਚ ਭਿੱਜੇ ਹੋਏ ਹੁੰਦੇ ਹਨ।ਪਦ ਅਰਥ ਚਲੂਲਾ = ਗੂੜ੍ਹਾ। ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਭਿਨੀ = ਭਿੱਜੀ ਹੋਈ।
SikhNet (Spanish)Soy un esclavo amarrado al Devoto que camina en el Sendero del Guru. Imbuido en el Amor del Señor, el ropaje de su cuerpo es teñido con el Color Profundo del Señor.
ਕਰਿ ਕਿਰਪਾ ਨਾਨਕ ਮੇਲਿ; ਗੁਰ ਪਹਿ. ਸਿਰੁ ਵੇਚਿਆ ਮੋਲੀਆ ॥੧॥
kar kirapaa naanak mel; gur peh. sir vechiaa moleea |1|
Sant Singh KhalsaGrant Your Grace, and lead Nanak to meet the Guru; I have sold my head to Him. ||1||
Manmohan SinghMy master mercifully cause Nanak to meet the Guru to whom he has sold his head for consideration.
Manmohan Singh (Punjabi)ਮੇਰੇ ਮਾਲਕ ਮਿਹਰਬਾਨੀ ਕਰਕੇ ਨਾਨਕ ਨੂੰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਦੇ ਕੋਲ ਉਸਨੇ ਆਪਣਾ ਸੀਸ ਰਕਮ ਵਸੂਲ ਪਾ ਕੇ ਫਰੋਖਤ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾਹਿਗੁਰੂ ਨੇ ਕ੍ਰਿਪਾ ਕਰੀ ਤਬ ਗੁਰ ਮੇਲੇ, ਗੁਰੋਂ ਕੇ ਪਾਸ ਸਿਰ ਬੇਚ ਦੀਆ॥੧॥
Prof. Sahib Singhਹੇ ਨਾਨਕ! ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਨਾਲ ਮਿਲਾਇਆ ਹੈ, ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੈ ॥੧॥
SikhNet (Spanish)Sé Compasivo, oh Señor; llévame hasta mi Guru, para que pueda entregar mi cabeza a Sus Pies.(1)