ੴ

ਸਿੱਖਬਾਣੀ · SikhBani

ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥

hau aakh salaahee sifat sach sach sache kee vaddiaaee
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 310, 311 · 6 lines
Translations

ਪਉੜੀ ॥

paurree | Ang 310

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਉ ਆਖਿ ਸਲਾਹੀ ਸਿਫਤਿ ਸਚੁ; ਸਚੁ ਸਚੇ ਕੀ ਵਡਿਆਈ ॥

hau aakh salaahee sifat sach; sach sache kee vaddiaaee | Ang 310

Sant Singh KhalsaI chant the Praises and Glories of the True One. True is the glorious greatness of the True Lord.
Manmohan SinghI utter and eulogise the praise of the True One. True is the glory of the True Lord.
Manmohan Singh (Punjabi)ਮੈਂ ਸਤਿਪੁਰਖ ਦੀ ਕੀਰਤੀ ਕਹਿੰਦਾ ਤੇ ਵਡਿਆਉਂਦਾ ਹਾਂ। ਸੱਚੀ ਹੈ ਪ੍ਰਭੁਤਾ ਸੱਚੇ ਸੁਆਮੀ ਦੀ।
Fareedkot Teekaਮੈਂ ਨਿਸਚੇ ਕਰ ਕੇ ਸਚੇ ਕੀ (ਸਿਫਤਿ) ਉਸਤਤੀ (ਆਖਿ) ਮੁਖ ਸੇ ਸਲਾਹੁਣੀ ਕਰਤਾ ਹੂੰ, ਸੋ ਸਚੇ ਕੀ ਵਡਿਆਈ ਸਚ ਰੂਪ ਕਰ ਦੇਤੀ ਹੈ॥
Prof. Sahib Singh(ਮੇਰੀ ਇਹ ਅਰਦਾਸ ਹੈ ਕਿ) ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਹਵਾਂ,

ਪਦ ਅਰਥ ਹਉ = ਮੈਂ।

SikhNet (Spanish)Sólo hay Regocijo en la Gloria de mi Verdadero Señor,

ਸਾਲਾਹੀ ਸਚੁ ਸਲਾਹ ਸਚੁ; ਸਚੁ ਕੀਮਤਿ ਕਿਨੈ. ਨ ਪਾਈ ॥

saalaahee sach salaah sach; sach keemat kinai. na paaee | Ang 310

Sant Singh KhalsaI praise the True Lord, and the Praises of the True Lord. His worth cannot be estimated.
Manmohan SinghI eulogise the True Lord and the praise of the True Lord. None knows the worth of the True one.
Manmohan Singh (Punjabi)ਮੈਂ ਸੱਚੇ ਸਾਈਂ ਅਤੇ ਸੱਚੇ ਸਾਈਂ ਦੀ ਕੀਰਤੀ ਦਾ ਜੱਸ ਕਰਦਾ ਹਾਂ। ਸਤਿਪੁਰਖ ਦੇ ਮੁੱਲ ਨੂੰ ਕੋਈ ਨਹੀਂ ਜਾਣਦਾ।
Fareedkot Teekaਵਾਹਿਗੁਰੂ ਸਚਾ (ਸਾਲਾਹੀ) ਸਲਾਹੁਣੇ ਜੋਗ੍ਯ ਹੈ ਔਰ (ਸਾਲਾਹ) ਉਸਤਤੀ ਭੀ ਤਿਸ ਕੀ ਸਚੀ ਹੈ, ਸਚੇ ਕੀ ਕੀਮਤ ਕਿਸੇ ਨੇ ਨਹੀਂ ਪਾਈ॥
Prof. Sahib Singh(ਜਿਸ) ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ। ਉਹ ਸੱਚਾ ਪ੍ਰਭੂ ਸਲਾਹੁਣ-ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ,

ਪਦ ਅਰਥ ਸਾਲਾਹ = ਸਲਾਹੁਣ-ਯੋਗ।

SikhNet (Spanish)pero por más que Lo alabo, no acabo de comprender todo Su Valor.

ਸਚੁ ਸਚਾ ਰਸੁ ਜਿਨੀ ਚਖਿਆ; ਸੇ ਤ੍ਰਿਪਤਿ ਰਹੇ ਆਘਾਈ ॥

sach sachaa ras jinee chakhiaa; se tripat rahe aaghaaee | Ang 311

Sant Singh KhalsaThose who have tasted the true essence of the True Lord, remain satisfied and fulfilled.
Manmohan SinghThey, who enjoy the True Lord's true elixir, remain sated and satiated.
Manmohan Singh (Punjabi)ਜੋ ਸੱਚੇ ਸਾਹਿਬ ਦੇ ਸੱਚੇ ਅੰਮ੍ਰਿਤ ਨੂੰ ਮਾਣਦੇ ਹਨ, ਉਹ ਰੱਜੇ ਤੇ ਧਰਾਪੇ ਰਹਿੰਦੇ ਹਨ।
Fareedkot Teekaਜਿਨੋਂ ਨੇ ਨਿਸਚੇ ਕਰ ਕੇ (ਸਚਾ ਰਸੁ) ਆਤਮਾਨੰਦ ਚਖਿਆ ਹੈ ਸੇ ਮਨ ਤਨ ਕਰ ਤ੍ਰਿਪਤਿ ਹੋ ਰਹੇ ਹੈਂ॥
Prof. Sahib Singhਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਵਲੋਂ) ਤ੍ਰਿਪਤ ਹੋ ਕੇ ਰੱਜੇ ਰਹਿੰਦੇ ਹਨ।

ਪਦ ਅਰਥ ਆਘਾਈ ਰਹੇ = ਆਘਾਇ ਰਹੇ, ਰੱਜੇ ਰਹਿੰਦੇ ਹਨ।

SikhNet (Spanish)Aquéllos que prueban la Esencia del Verdadero Maestro, quedan satisfechos,

ਇਹੁ ਹਰਿ ਰਸੁ ਸੇਈ ਜਾਣਦੇ; ਜਿਉ ਗੂੰਗੈ ਮਿਠਿਆਈ ਖਾਈ ॥

eihu har ras seee jaanade; jiau goongai mitthiaaee khaaee | Ang 311

Sant Singh KhalsaThey know this essence of the Lord, but they say nothing, like the mute who tastes the sweet candy, and says nothing.
Manmohan SinghLike the dumb person's eating sweets they can only realise the deliciousness of this Nectar of God.
Manmohan Singh (Punjabi)ਗੁੰਗੇ ਪੁਰਸ਼ ਦੇ ਮਿਠਿਆਈ ਖਾਣ ਦੀ ਤਰ੍ਹਾਂ ਉਹ ਵਾਹਿਗੁਰੂ ਦੇ ਇਸ ਅੰਮ੍ਰਿਤ ਦੇ ਸੁਆਦ ਨੂੰ ਕੇਵਲ ਅਨੁਭਵ ਹੀ ਕਰ ਸਕਦੇ ਹਨ।
Fareedkot Teekaਇਸ ਹਰੀ ਰਸੁ ਕੋ ਸੋਈ ਜਾਣਤੇ ਹੈਂ ਜਿਨ ਕੋ ਪ੍ਰਾਪਤਿ ਹੂਆ ਹੈ, ਗੁੰਗਾ ਜੈਸੇ ਮਿਠਾਈ ਖਾਇ ਕਰ ਕਹ ਨਹੀਂ ਸਕਤਾ ਤੈਸੇ ਬਾਣੀ ਕਰ ਕਹਾ ਨਹੀਂ ਜਾਤਾ॥
Prof. Sahib Singhਇਸ ਸੁਆਦ ਨੂੰ ਜਾਣਦੇ ਭੀ ਉਹੀ ਹਨ, (ਪਰ ਬਿਆਨ ਨਹੀਂ ਕਰ ਸਕਦੇ) ਜਿਵੇਂ ਗੂੰਗਾ ਮਿਠਿਆਈ ਖਾਂਦਾ ਹੈ (ਤੇ ਸੁਆਦ ਨਹੀਂ ਦੱਸ ਸਕਦਾ)।
SikhNet (Spanish)pero sin embargo, al tratar de expresar la experiencia de esta Esencia se quedan mudos, como el mudo que prueba los dulces y no puede decir en palabras el sabor que han probado

ਗੁਰਿ ਪੂਰੈ ਹਰਿ ਪ੍ਰਭੁ ਸੇਵਿਆ; ਮਨਿ ਵਜੀ ਵਾਧਾਈ ॥੧੮॥

gur poorai har prabh seviaa; man vajee vaadhaaee |18| Ang 311

Sant Singh KhalsaThe Perfect Guru serves the Lord God; His vibration vibrates and resounds in the mind. ||18||
Manmohan SinghThe Perfect Guru performs the service of the Lord God and people congratulate him.
Manmohan Singh (Punjabi)ਪੂਰਨ ਗੁਰੂ ਵਾਹਿਗੁਰੂ ਸੁਆਮੀ ਦੀ ਘਾਲ ਕਮਾਉਣਾ ਹੈ ਅਤੇ ਲੋਕ ਉਸ ਨੂੰ ਮੁਬਾਰਕਬਾਦ ਦਿੰਦੇ ਹਨ।
Fareedkot Teekaਜਿਨੋਂ ਨੇ ਪੂਰੇ ਗੁਰੋਂ ਦ੍ਵਾਰਾ ਹਰੀ ਪ੍ਰਭ ਕਾ ਸੇਵਨ ਕੀਆ ਹੈ, ਤਿਨ ਕੇ ਮਨ ਮੇਂ ਵਧਾਈ ਵਜੀ ਹੈ॥੧੮॥☬ਵਿਜੋਗ ਕਾਲ ਮੇਂ ਜੋ ਪ੍ਰੇਮੀਆਂ ਕੋ ਦੁਖ ਹੋਤਾ ਹੈ ਤਿਸ ਕਾ ਹਾਲ ਸੂਚਨ ਕਰਾਵਤੇ ਹੂਏ ਕਹਤੇ ਹੈਂ:
Prof. Sahib Singhਪੂਰੇ ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੇ ਮਨ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦੇ ਮਨ ਖਿੜੇ ਰਹਿੰਦੇ ਹਨ) ॥੧੮॥

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਵਜੀ ਵਾਧਾਈ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਜ਼ੋਰਾਂ ਵਿਚ ਹੁੰਦੀ ਹੈ ॥੧੮॥

SikhNet (Spanish)El Verdadero Guru sirve solamente a su Señor y Maestro, y así está lleno de Éxtasis. (18)
Answers quote the Granth verbatim with Ang citations. AI commentary is not Gurbani and not a religious ruling.