ੴ

ਸਿੱਖਬਾਣੀ · SikhBani

Ang 311

Sri Guru Granth Sahib · Raag Gauree · 6 shabads, 39 lines
Translations
Shabad Guru Ramdas Ji Raag Gauree continued from Ang 310

ਸਚੁ ਸਚਾ ਰਸੁ ਜਿਨੀ ਚਖਿਆ; ਸੇ ਤ੍ਰਿਪਤਿ ਰਹੇ ਆਘਾਈ ॥

sach sachaa ras jinee chakhiaa; se tripat rahe aaghaaee |

Sant Singh KhalsaThose who have tasted the true essence of the True Lord, remain satisfied and fulfilled.
Manmohan SinghThey, who enjoy the True Lord's true elixir, remain sated and satiated.
Manmohan Singh (Punjabi)ਜੋ ਸੱਚੇ ਸਾਹਿਬ ਦੇ ਸੱਚੇ ਅੰਮ੍ਰਿਤ ਨੂੰ ਮਾਣਦੇ ਹਨ, ਉਹ ਰੱਜੇ ਤੇ ਧਰਾਪੇ ਰਹਿੰਦੇ ਹਨ।
Fareedkot Teekaਜਿਨੋਂ ਨੇ ਨਿਸਚੇ ਕਰ ਕੇ (ਸਚਾ ਰਸੁ) ਆਤਮਾਨੰਦ ਚਖਿਆ ਹੈ ਸੇ ਮਨ ਤਨ ਕਰ ਤ੍ਰਿਪਤਿ ਹੋ ਰਹੇ ਹੈਂ॥
Prof. Sahib Singhਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਵਲੋਂ) ਤ੍ਰਿਪਤ ਹੋ ਕੇ ਰੱਜੇ ਰਹਿੰਦੇ ਹਨ।

ਪਦ ਅਰਥ ਆਘਾਈ ਰਹੇ = ਆਘਾਇ ਰਹੇ, ਰੱਜੇ ਰਹਿੰਦੇ ਹਨ।

SikhNet (Spanish)Aquéllos que prueban la Esencia del Verdadero Maestro, quedan satisfechos,

ਇਹੁ ਹਰਿ ਰਸੁ ਸੇਈ ਜਾਣਦੇ; ਜਿਉ ਗੂੰਗੈ ਮਿਠਿਆਈ ਖਾਈ ॥

eihu har ras seee jaanade; jiau goongai mitthiaaee khaaee |

Sant Singh KhalsaThey know this essence of the Lord, but they say nothing, like the mute who tastes the sweet candy, and says nothing.
Manmohan SinghLike the dumb person's eating sweets they can only realise the deliciousness of this Nectar of God.
Manmohan Singh (Punjabi)ਗੁੰਗੇ ਪੁਰਸ਼ ਦੇ ਮਿਠਿਆਈ ਖਾਣ ਦੀ ਤਰ੍ਹਾਂ ਉਹ ਵਾਹਿਗੁਰੂ ਦੇ ਇਸ ਅੰਮ੍ਰਿਤ ਦੇ ਸੁਆਦ ਨੂੰ ਕੇਵਲ ਅਨੁਭਵ ਹੀ ਕਰ ਸਕਦੇ ਹਨ।
Fareedkot Teekaਇਸ ਹਰੀ ਰਸੁ ਕੋ ਸੋਈ ਜਾਣਤੇ ਹੈਂ ਜਿਨ ਕੋ ਪ੍ਰਾਪਤਿ ਹੂਆ ਹੈ, ਗੁੰਗਾ ਜੈਸੇ ਮਿਠਾਈ ਖਾਇ ਕਰ ਕਹ ਨਹੀਂ ਸਕਤਾ ਤੈਸੇ ਬਾਣੀ ਕਰ ਕਹਾ ਨਹੀਂ ਜਾਤਾ॥
Prof. Sahib Singhਇਸ ਸੁਆਦ ਨੂੰ ਜਾਣਦੇ ਭੀ ਉਹੀ ਹਨ, (ਪਰ ਬਿਆਨ ਨਹੀਂ ਕਰ ਸਕਦੇ) ਜਿਵੇਂ ਗੂੰਗਾ ਮਿਠਿਆਈ ਖਾਂਦਾ ਹੈ (ਤੇ ਸੁਆਦ ਨਹੀਂ ਦੱਸ ਸਕਦਾ)।
SikhNet (Spanish)pero sin embargo, al tratar de expresar la experiencia de esta Esencia se quedan mudos, como el mudo que prueba los dulces y no puede decir en palabras el sabor que han probado

ਗੁਰਿ ਪੂਰੈ ਹਰਿ ਪ੍ਰਭੁ ਸੇਵਿਆ; ਮਨਿ ਵਜੀ ਵਾਧਾਈ ॥੧੮॥

gur poorai har prabh seviaa; man vajee vaadhaaee |18|

Sant Singh KhalsaThe Perfect Guru serves the Lord God; His vibration vibrates and resounds in the mind. ||18||
Manmohan SinghThe Perfect Guru performs the service of the Lord God and people congratulate him.
Manmohan Singh (Punjabi)ਪੂਰਨ ਗੁਰੂ ਵਾਹਿਗੁਰੂ ਸੁਆਮੀ ਦੀ ਘਾਲ ਕਮਾਉਣਾ ਹੈ ਅਤੇ ਲੋਕ ਉਸ ਨੂੰ ਮੁਬਾਰਕਬਾਦ ਦਿੰਦੇ ਹਨ।
Fareedkot Teekaਜਿਨੋਂ ਨੇ ਪੂਰੇ ਗੁਰੋਂ ਦ੍ਵਾਰਾ ਹਰੀ ਪ੍ਰਭ ਕਾ ਸੇਵਨ ਕੀਆ ਹੈ, ਤਿਨ ਕੇ ਮਨ ਮੇਂ ਵਧਾਈ ਵਜੀ ਹੈ॥੧੮॥☬ਵਿਜੋਗ ਕਾਲ ਮੇਂ ਜੋ ਪ੍ਰੇਮੀਆਂ ਕੋ ਦੁਖ ਹੋਤਾ ਹੈ ਤਿਸ ਕਾ ਹਾਲ ਸੂਚਨ ਕਰਾਵਤੇ ਹੂਏ ਕਹਤੇ ਹੈਂ:
Prof. Sahib Singhਪੂਰੇ ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਦੇ ਮਨ ਵਿਚ ਉਤਸ਼ਾਹ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦੇ ਮਨ ਖਿੜੇ ਰਹਿੰਦੇ ਹਨ) ॥੧੮॥

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਵਜੀ ਵਾਧਾਈ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਜ਼ੋਰਾਂ ਵਿਚ ਹੁੰਦੀ ਹੈ ॥੧੮॥

SikhNet (Spanish)El Verdadero Guru sirve solamente a su Señor y Maestro, y así está lleno de Éxtasis. (18)

Open this shabad (6 lines, Angs 310-311) →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSalok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok, Mejl Guru Ram Das, Cuarto Canal Divino.

ਜਿਨਾ ਅੰਦਰਿ ਉਮਰਥਲ; ਸੇਈ ਜਾਣਨਿ ਸੂਲੀਆ ॥

jinaa andar umarathal; seee jaanan sooleea |

Sant Singh KhalsaThose who have a festering boil within - they alone know its pain.
Manmohan SinghThey who have carbuncle within knows its pain.
Manmohan Singh (Punjabi)ਜਿਨ੍ਹਾਂ ਦੇ ਅੰਦਰ ਗਦੋਧਾਣਾ ਹੈ, ਉਹ ਇਸ ਦੀ ਪੀੜ ਨੂੰ ਸਮਝਦੇ ਹਨ।
Fareedkot Teekaਜਿਨ ਕੇ ਅੰਦਰਿ ਪ੍ਰੇਮ ਰੂਪ (ਉਮਰਥਲ) ਫੋੜਾ ਹੈ, ਸੋਈ (ਸੂਲੀਆ) ਦੁਖੋਂ ਕੋ ਜਾਨਤੇ ਹੈਂ। (ਉਮਰਥਲ) ਵਹੁ ਫੋੜਾ ਹੈ, ਜੋ ਪੀਠ ਪਰ ਹੋਤਾ ਹੈ, ਉਸ ਕਾ ਗਦੋਂ ਧਾਣਾ ਭੀ ਹੈ, ਸੋ ਬਹੁਤ ਦੁਖਦਾਇਕ ਹੋਤਾ ਹੈ। ਵਾ ਜਿਨ ਕਾ ਅੰਦਰ ਅਸਥਲ ਪ੍ਰੇਮ ਕਰ (ਉਮਰ) ਉਮਗਿਆ ਹੈ, ਸੋਈ ਤਿਨ ਦੁਖੋਂ ਕੋ ਜਾਣਤੇ ਹੈਂ॥
Prof. Sahib Singh(ਜਿਵੇਂ) ਜਿਨ੍ਹਾਂ ਦੇ ਸਰੀਰ ਵਿਚ ਗੱਦਹੁਧਾਣਾ ਫੋੜਾ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ।

ਪਦ ਅਰਥ ਉਮਰਥਲ = ਗੱਦਹੁਧਾਣਾ, ਅੰਦਰ ਦਾ ਫੋੜਾ। ਸੂਲੀ = ਤ੍ਰਿੱਖੀ ਪੀੜ।

SikhNet (Spanish)Aquéllos que desarrollan un carbúnculo en el interior, solo ellos entienden su dolor.

ਹਰਿ ਜਾਣਹਿ ਸੇਈ ਬਿਰਹੁ; ਹਉ ਤਿਨ ਵਿਟਹੁ. ਸਦ ਘੁਮਿ ਘੋਲੀਆ ॥

har jaaneh seee birahu; hau tin vittahu. sad ghum gholeea |

Sant Singh KhalsaThose who know the pain of separation from the Lord - I am forever a sacrifice, a sacrifice to them.
Manmohan SinghI am ever a sacrifice unto those who realise the pang of separation from God.
Manmohan Singh (Punjabi)ਮੈਂ ਉਨ੍ਹਾਂ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹਾਂ, ਜੋ ਵਾਹਿਗੁਰੂ ਨਾਲੋਂ ਵਿਛੋੜੇ ਦੀ ਪੀੜ ਨੂੰ ਅਨੁਭਵ ਕਰਦੇ ਹਨ।
Fareedkot Teekaਜਾਂ (ਸੋਈ) ਉਸ ਬਿਯੋਗ ਕੋ ਹਰੀ ਜਾਣਤਾ ਹੈ, ਮੈਂ ਤਿਨ ਕੇ ਊਪਰ ਸੇ (ਘੁਮਿ ਘੋਲੀਆ) ਸਦਾ ਵਾਰਨੇ ਜਾਤਾ ਹੂੰ, ਸੇਈ ਹਰੀ ਕੇ ਵਿਛੋੜੇ ਕੇ ਦੁਖ ਕੋ ਜਾਣਤੇ ਹੈਂ॥
Prof. Sahib Singh(ਤਿਵੇਂ ਜਿਨ੍ਹਾਂ ਦੇ ਹਿਰਦੇ ਵਿਚ ਵਿਛੋੜੇ ਦਾ ਸੱਲ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ, ਤੇ) ਵਿਛੋੜੇ ਤੋਂ ਪੈਦਾ ਹੋਏ ਪਿਆਰ ਨੂੰ ਭੀ ਉਹੀ ਸਮਝਦੇ ਹਨ-ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।

ਪਦ ਅਰਥ ਬਿਰਹੁ = ਵਿਛੋੜੇ ਤੋਂ ਉਪਜਿਆ ਪਿਆਰ।

SikhNet (Spanish)Los Gurmukjs que están separados de su Señor, sólo ellos conocen lo agudo que se siente la separación del Amor.

ਹਰਿ ਮੇਲਹੁ ਸਜਣੁ ਪੁਰਖੁ; ਮੇਰਾ ਸਿਰੁ. ਤਿਨ ਵਿਟਹੁ. ਤਲ ਰੋਲੀਆ ॥

har melahu sajan purakh; meraa sir. tin vittahu. tal roleea |

Sant Singh KhalsaO Lord, please lead me to meet the Guru, the Primal Being, my Friend; my head shall roll in the dust under His feet.
Manmohan SinghO Omnipotent God unite me with the Guru the friend. My head is a sacrifice unto him and shall roll under his feet.
Manmohan Singh (Punjabi)ਹੇ ਸਰਬ-ਸ਼ਕਤੀਵਾਨ ਵਾਹਿਗੁਰੂ ਮੇਨੂੰ ਗੁਰੂ ਮਿੱਤ੍ਰ ਨਾਲ ਮਿਲਾ ਦੇ। ਮੇਰਾ ਸੀਸ ਤਿੰਨ੍ਹਾਂ ਉਤੋਂ ਕੁਰਬਾਨ ਹੈ ਅਤੇ ਉਨ੍ਹਾਂ ਦੇ ਪੈਰਾਂ ਹੇਠ ਰੁਲੇਗਾ।
Fareedkot Teekaਹੇ ਹਰੀ! ਸਜਣ ਪੁਰਖ ਮੇਲੋ, ਮੇਰਾ ਸੀਸੁ ਤਿਨ ਕੇ ਉਪਰਿ ਵਾਰਿਆ ਹੂਆ ਚਰਨਾਂ ਕੇ ਨੀਚੇ ਰੁਲੇ॥
Prof. Sahib Singhਹੇ ਹਰੀ! ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਾ, ਅਜੇਹੇ ਬੰਦਿਆਂ (ਦੇ ਦੀਦਾਰ) ਦੀ ਖ਼ਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੁਲੇ।

ਪਦ ਅਰਥ ਤਲ = ਚਰਨਾਂ ਦੇ ਹੇਠ।

SikhNet (Spanish)En sacrificio ofrezco mi ser a ellos.

ਜੋ ਸਿਖ. ਗੁਰ ਕਾਰ ਕਮਾਵਹਿ; ਹਉ ਗੁਲਮੁ ਤਿਨਾ ਕਾ ਗੋਲੀਆ ॥

jo sikh. gur kaar kamaaveh; hau gulam tinaa kaa goleea |

Sant Singh KhalsaI am the slave of the slaves of those GurSikhs who serve Him.
Manmohan SinghI am a slave of the slaves of those disciples of the Guru who perform his service.
Manmohan Singh (Punjabi)ਮੈਂ ਉਨ੍ਹਾਂ ਗੁਰੂ ਦੇ ਮੁਰੀਦਾ ਦੇ ਸੇਵਕਾਂ ਦਾ ਸੇਵਕ ਹਾਂ, ਜੋ ਗੁਰਾਂ ਦੀ ਚਾਕਰੀ ਬਜਾਉਂਦੇ ਹਨ।
Fareedkot Teekaਜੋ ਸਿਖ ਗੁਰੋਂ ਕੀ ਕਾਰ ਕਮਾਵਤੇ ਹੈ ਅਰਥਾਤ ਭਗਤੀ ਕਰਤੇ ਹੈਂ, ਮੈਂ ਤਿਨ ਕੇ ਗੁਲਾਮੋਂ ਕਾ ਗੁਲਾਮ ਹਾਂ॥
Prof. Sahib Singhਜੋ ਸਿੱਖ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ, ਮੈਂ ਉਹਨਾਂ ਦੇ ਗ਼ੁਲਾਮਾਂ ਦਾ ਗ਼ੁਲਾਮ ਹਾਂ।
SikhNet (Spanish)Oh mi Señor, guíame hacia mi amigo, el Guru; voy a ungir en mi frente el Polvo Sagrado de Sus Pies.

ਹਰਿ ਰੰਗਿ ਚਲੂਲੈ ਜੋ ਰਤੇ; ਤਿਨ ਭਿਨੀ. ਹਰਿ ਰੰਗਿ ਚੋਲੀਆ ॥

har rang chaloolai jo rate; tin bhinee. har rang choleea |

Sant Singh KhalsaThose who are imbued with the deep crimson color of the Lord's Love - their robes are drenched in the Love of the Lord.
Manmohan SinghDrenched in God's love are the raiment of those who are imbued with the fast red dye of the Lord.
Manmohan Singh (Punjabi)ਜੋ ਪ੍ਰਭੂ ਦੀ ਪੱਕੀ ਲਾਲ ਰੰਗਤ ਨਾਲ ਰੰਗੀਜੇ ਹਨ, ਉਨ੍ਹਾਂ ਦੇ ਪੁਸ਼ਾਕੇ ਵਾਹਿਗੁਰੂ ਦੀ ਪ੍ਰੀਤ ਅੰਦਰ ਗੱਚ ਹਨ।
Fareedkot Teekaਜੋ ਹਰੀ ਕੇ (ਚਲੂਲੈ) ਸਘਨ ਪ੍ਰੇਮ ਮੇਂ ਰਤੇ ਹੈਂ ਤਿਨ ਕੀ (ਚੋਲੀਆ) ਦੇਹ ਵਾ ਬੁਧੀ ਹਰੀ ਕੇ (ਰੰਗਿ) ਪ੍ਰੇਮ ਮੇਂ (ਭਿੰਨੀ) ਸਨਿਗਧ ਹੋ ਰਹੀ ਹੈ॥
Prof. Sahib Singhਜਿਨ੍ਹਾਂ ਦੇ ਮਨ ਪ੍ਰਭੂ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਹਨ, ਉਹਨਾਂ ਦੇ ਚੋਲੇ (ਭੀ, ਭਾਵ, ਸਰੀਰ) ਪ੍ਰਭੂ ਦੇ ਪਿਆਰ ਵਿਚ ਭਿੱਜੇ ਹੋਏ ਹੁੰਦੇ ਹਨ।

ਪਦ ਅਰਥ ਚਲੂਲਾ = ਗੂੜ੍ਹਾ। ਰੰਗਿ ਚਲੂਲੈ = ਗੂੜ੍ਹੇ ਰੰਗ ਵਿਚ। ਭਿਨੀ = ਭਿੱਜੀ ਹੋਈ।

SikhNet (Spanish)Soy un esclavo amarrado al Devoto que camina en el Sendero del Guru. Imbuido en el Amor del Señor, el ropaje de su cuerpo es teñido con el Color Profundo del Señor.

ਕਰਿ ਕਿਰਪਾ ਨਾਨਕ ਮੇਲਿ; ਗੁਰ ਪਹਿ. ਸਿਰੁ ਵੇਚਿਆ ਮੋਲੀਆ ॥੧॥

kar kirapaa naanak mel; gur peh. sir vechiaa moleea |1|

Sant Singh KhalsaGrant Your Grace, and lead Nanak to meet the Guru; I have sold my head to Him. ||1||
Manmohan SinghMy master mercifully cause Nanak to meet the Guru to whom he has sold his head for consideration.
Manmohan Singh (Punjabi)ਮੇਰੇ ਮਾਲਕ ਮਿਹਰਬਾਨੀ ਕਰਕੇ ਨਾਨਕ ਨੂੰ ਗੁਰਾਂ ਨਾਲ ਮਿਲਾ ਦੇ ਜਿਨ੍ਹਾਂ ਦੇ ਕੋਲ ਉਸਨੇ ਆਪਣਾ ਸੀਸ ਰਕਮ ਵਸੂਲ ਪਾ ਕੇ ਫਰੋਖਤ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਵਾਹਿਗੁਰੂ ਨੇ ਕ੍ਰਿਪਾ ਕਰੀ ਤਬ ਗੁਰ ਮੇਲੇ, ਗੁਰੋਂ ਕੇ ਪਾਸ ਸਿਰ ਬੇਚ ਦੀਆ॥੧॥
Prof. Sahib Singhਹੇ ਨਾਨਕ! ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਨਾਲ ਮਿਲਾਇਆ ਹੈ, ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੈ ॥੧॥
SikhNet (Spanish)Sé Compasivo, oh Señor; llévame hasta mi Guru, para que pueda entregar mi cabeza a Sus Pies.(1)

Open this shabad →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਪਾਤਸ਼ਾਹੀ ਚੋਥੀ।
SikhNet (Spanish)Mejl Guru Ram Das, Cuarto Canal Divino.

ਅਉਗਣੀ ਭਰਿਆ ਸਰੀਰੁ ਹੈ; ਕਿਉ ਸੰਤਹੁ. ਨਿਰਮਲੁ ਹੋਇ ॥

aauganee bhariaa sareer hai; kiau santahu. niramal hoe |

Sant Singh KhalsaThe body is full of mistakes and misdeeds; how can it become pure, O Saints?
Manmohan SinghThe body is full of sins. How can this become pure, O saints?
Manmohan Singh (Punjabi)ਦੇਹਿ ਪਾਪਾ ਨਾਲ ਪਰੀ-ਪੂਰਨ ਹੈ। ਇਹ ਕਿਸ ਤਰ੍ਹਾਂ ਪਵਿੱਤ੍ਰ ਹੋ ਸਕਦੀ ਹੈ, ਹੇ ਸਾਧੂਓ?
Fareedkot Teekaਹੇ ਸੰਤੋ! ਇਹੁ ਸਰੀਰ ਅਵਗੁਣੋਂ ਕਾ ਭਰਾ ਹੂਆ ਹੈ, ਨਿਰਮਲੁ ਕੈਸੇ ਹੋਵੇ? ॥☬ਉੱਤ੍ਰ:
Prof. Sahib Singh(ਪ੍ਰਸ਼ਨ) ਹੇ ਸੰਤ ਜਨੋ! (ਇਹ) ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ, ਸਾਫ਼ ਕਿਵੇਂ ਹੋ ਸਕਦਾ ਹੈ?
SikhNet (Spanish)El cuerpo está saturado de errores, ¿cómo, oh Santos, puedo yo purificarlo?

ਗੁਰਮੁਖਿ ਗੁਣ ਵੇਹਾਝੀਅਹਿ; ਮਲੁ ਹਉਮੈ ਕਢੈ ਧੋਇ ॥

guramukh gun vehaajheeeh; mal haumai kadtai dhoe |

Sant Singh KhalsaThe Gurmukh purchases virtues, which wash off the sin of egotism.
Manmohan SinghThrough the Guru the virtues are purchased which wash off the filth of pride.
Manmohan Singh (Punjabi)ਗੁਰਾਂ ਦੇ ਰਾਹੀਂ, ਨੇਕੀਆਂ ਖਰੀਦੀਆਂ ਜਾਂਦੀਆਂ ਹਨ, ਜੋ ਹੰਕਾਰ ਦੀ ਮੈਲ ਨੂੰ ਧੋ ਕੇ ਕੱਢ ਸੁੱਟਦੀਆਂ ਹਨ।
Fareedkot Teekaਗੁਰਮੁਖੋਂ ਸੇ ਗੁਣੋਂ ਕਾ ਖਰੀਦਨਾ ਕਰੀਏ, ਸੋ ਗੁਣ ਹੰਤਾ ਮਮਤਾ ਰੂਪ ਮੈਲ ਕੋ ਧੋਇ ਕਰ ਨਿਕਾਲ ਦੇਤੇ ਹੈਂ॥
Prof. Sahib Singh(ਉੱਤਰ) ਸਤਿਗੁਰੂ ਦੇ ਸਨਮੁਖ ਹੋ ਕੇ ਗੁਣ ਖ਼ਰੀਦੇ ਜਾਣ, ਤਾਂ (ਇਸ ਤਰ੍ਹਾਂ ਮਨੁੱਖਾ ਸਰੀਰ ਵਿਚੋਂ) ਹਉਮੈ-ਰੂਪ ਮੈਲ ਕੋਈ ਧੋ ਕੇ ਕੱਢ ਸਕਦਾ ਹੈ।
SikhNet (Spanish)Si compro la mercancía a través del Guru, la suciedad del ego que está en el interior será lavada.

ਸਚੁ ਵਣੰਜਹਿ ਰੰਗ ਸਿਉ; ਸਚੁ ਸਉਦਾ ਹੋਇ ॥

sach vananjeh rang siau; sach saudaa hoe |

Sant Singh KhalsaTrue is the trade which purchases the True Lord with love.
Manmohan SinghTrue is the trade of buying the True Load with love.
Manmohan Singh (Punjabi)ਸੱਚੇ ਸੁਆਮੀ ਨੂੰ ਪਿਆਰ ਨਾਲ ਮੁੱਲ ਲੈਣ ਦਾ ਵਣਜ ਸੱਚਾ ਹੈ।
Fareedkot Teekaਜੋ (ਰੰਗ) ਪ੍ਰੇਮ ਸੇ ਸਚੇ ਸਬਦ ਕਾ ਬਨਜਣਾ ਕਰਤੇ ਹੈਂ ਤਿਨ ਕਾ ਸਉਦਾ ਸਚਾ ਹੋਤਾ ਹੈ॥
Prof. Sahib Singhਜੋ ਮਨੁੱਖ ਪਿਆਰ ਨਾਲ ਸੱਚ ਨੂੰ (ਭਾਵ, ਸੱਚੇ ਦੇ ਨਾਮ ਨੂੰ) ਖ਼ਰੀਦਦੇ ਹਨ, ਉਹਨਾਂ ਦਾ ਇਹ ਸੌਦਾ ਸਦਾ ਨਾਲ ਨਿਭਦਾ ਹੈ।

ਪਦ ਅਰਥ ਵਣੰਜਹਿ = ਵਣਜਦੇ ਹਨ। ਰੰਗ = ਪਿਆਰ।

SikhNet (Spanish)Comercia con todo tu Amor en la Verdad,

ਤੋਟਾ. ਮੂਲਿ ਨ ਆਵਈ; ਲਾਹਾ ਹਰਿ ਭਾਵੈ ਸੋਇ ॥

tottaa. mool na aavee; laahaa har bhaavai soe |

Sant Singh KhalsaNo loss will come from this, and the profit comes by the Lord's Will.
Manmohan SinghLike this man never suffers a loss and earns profit as is the will of that Lord.
Manmohan Singh (Punjabi)ਇਸ ਤਰ੍ਹਾਂ ਬੰਦੇ ਨੂੰ ਕਦਾਚਿੱਤ ਘਾਟਾ ਨਹੀਂ ਪੈਦਾ ਅਤੇ ਜਿਸ ਤਰ੍ਹਾਂ ਉਸ ਪ੍ਰਭੂ ਦੀ ਰਜ਼ਾ ਹੈ, ਉਹ ਨਫ਼ਾ ਕਮਾਉਂਦਾ ਹੈ।
Fareedkot Teekaਜਿਨ ਕੋ ਸੋ ਹਰੀ ਰੂਪ ਨਫਾ ਭਾਵਤਾ ਹੈ, ਤਿਨ ਕੋ ਤੋਟਾ ਮੂਲ ਨਹੀਂ ਅਰਥਾਤ ਜਮਾ ਨਹੀਂ ਆਵਤਾ, ਲਾਭ ਹੀ ਰਹਤਾ ਹੈ॥
Prof. Sahib Singh(ਇਸ ਸੌਦੇ ਵਿਚ) ਘਾਟਾ ਕਦੇ ਹੁੰਦਾ ਹੀ ਨਹੀਂ; (ਤੇ, ਸੌਦੇ ਵਿਚੋਂ) ਲਾਭ (ਇਹ ਮਿਲਦਾ) ਹੈ ਕਿ ਪਰਮਾਤਮਾ ਉਹਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਲਾਹਾ = ਲਾਭ, ਨਫ਼ਾ। ਤੋਟਾ = ਘਾਟਾ।

SikhNet (Spanish)y en nada más que en la Verdad, así nunca perderás, y el fruto será el de la Voluntad del Señor.

ਨਾਨਕ. ਤਿਨ ਸਚੁ ਵਣੰਜਿਆ; ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥੨॥

naanak. tin sach vananjiaa; jinaa dhur likhiaa paraapat hoe |2|

Sant Singh KhalsaO Nanak, they alone purchase the Truth, who are blessed with such pre-ordained destiny. ||2||
Manmohan SinghNanak they alone purchase the True Name who are gifted with such a pre-ordained writ.
Manmohan Singh (Punjabi)ਨਾਨਕ, ਕੇਵਲ ਓਹੀ ਸੱਚੇ ਨਾਮ ਨੂੰ ਵਿਹਾਝਦੇ ਹਨ, ਜਿਨ੍ਹਾਂ ਦੇ ਪੱਲੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਾਕਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸਚ ਤਿਨੋਂ ਨੇ ਬਨਜਿਆ ਹੈ ਜਿਨ ਕੋ ਆਦਿ ਸੇ ਹੀ ਲਿਖਾ ਹੂਆ ਪ੍ਰਾਪਤਿ ਹੂਆ ਹੈ॥੨॥
Prof. Sahib Singhਹੇ ਨਾਨਕ! ਸੱਚੇ ਨਾਮ ਦੀ ਖ਼ਰੀਦ ਉਹ ਮਨੁੱਖ ਕਰਦੇ ਹਨ, ਜਿਨ੍ਹਾਂ ਨੂੰ (ਇਹ ਸੱਚਾ ਨਾਮ) ਮੁਢ ਤੋਂ (ਕੀਤੇ ਹੋਏ ਭਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ) (ਹਿਰਦੇ ਵਿਚ) ਉੱਕਰਿਆ ਹੋਇਆ ਮਿਲਦਾ ਹੈ ॥੨॥
SikhNet (Spanish)Dice Nanak, Sólo comercian en la Verdad los que así lo tienen inscrito en su Destino por Dios. (2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਾਲਾਹੀ ਸਚੁ ਸਾਲਾਹਣਾ; ਸਚੁ ਸਚਾ ਪੁਰਖੁ ਨਿਰਾਲੇ ॥

saalaahee sach saalaahanaa; sach sachaa purakh niraale |

Sant Singh KhalsaI praise the True One, who alone is worthy of praise. The True Primal Being is True - this is His unique quality.
Manmohan SinghI praise the True One who is worthy of praise. Verily the True Lord is unique.
Manmohan Singh (Punjabi)ਮੈਂ ਉਪਮਾ ਯੋਗ ਸਤਿਪੁਰਖ ਦੀ ਉਪਮਾ ਕਰਦਾ ਹਾਂ। ਸੱਚਾ ਸੁਆਮੀ ਨਿਸਚਿਤ ਹੀ, ਬੇਨਜ਼ੀਰ ਹੈ।
Fareedkot Teeka(ਸਚੁ) ਨਿਸਚੇ ਕਰ ਕੇ ਤਿਸ ਸਚੇ (ਸਾਲਾਹੀ) ਵਾਹਿਗੁਰੂ ਕਾ ਸਲਾਹੁਣਾ ਕਰੀਏ ਜੋ ਸਚਾ ਪੁਰਖੁ (ਨਿਰਾਲੇ) ਅਸੰਗ ਸਰੂਪ ਵਾਲਾ ਹੈ॥
Prof. Sahib Singh(ਮੇਰਾ ਚਿੱਤ ਚਾਹੁੰਦਾ ਹੈ ਕਿ) ਜੋ ਨਿਰਾਲਾ ਪੁਰਖ ਸੱਚਾ ਹਰੀ ਹੈ, ਉਸ ਸੱਚੇ ਹਰੀ ਦੀ ਸਿਫ਼ਤਿ ਕਰਾਂ, ਉਸ ਦੀ ਸਿਫ਼ਤਿ ਕੀਤੀ ਹੋਈ ਸਦਾ ਨਾਲ ਨਿਭਦੀ ਹੈ।
SikhNet (Spanish)Yo alabo al Señor de la Verdad, el Purusha, el Espíritu Divino; su distinción es que Él es Verdad.

ਸਚੁ ਸੇਵੀ. ਸਚੁ ਮਨਿ ਵਸੈ; ਸਚੁ ਸਚਾ ਹਰਿ ਰਖਵਾਲੇ ॥

sach sevee. sach man vasai; sach sachaa har rakhavaale |

Sant Singh KhalsaServing the True Lord, the Truth comes to dwell in the mind. The Lord, the Truest of the True, is my Protector.
Manmohan SinghBy serving the True Being truth abides in the mind. God, the Truest of the true is my preserver.
Manmohan Singh (Punjabi)ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚ ਚਿੱਤ ਅੰਦਰ ਟਿਕ, ਜਾਂਦਾ ਹੈ, ਸੱਚਿਆਂ ਦਾ ਪਰਮ ਸੱਚਾ ਵਾਹਿਗੁਰੂ ਮੇਰਾ ਰਖਿਅਕ ਹੈ।
Fareedkot Teekaਸਚਾ ਸੇਵਣੇ ਸੇ ਸਚਾ ਮਨ ਮੇਂ ਵਸਤਾ ਹੈ, (ਸਚਾ) ਨਿਸਚੇ ਕਰ ਕੇ ਸਚੇ ਹਰੀ ਕੇ ਸੰਪੂਰਨ ਨਾਮ ਜੀਵ ਕੀ ਰਖ੍ਯਾ ਕਰਨੇ ਵਾਲੇ ਹੈਂ॥
Prof. Sahib Singh(ਚਿੱਤ ਲੋਚਦਾ ਹੈ ਕਿ) ਜੋ ਸੱਚਾ ਹਰੀ ਸਭ ਦਾ ਰਾਖਾ ਹੈ ਉਸ ਦੀ ਸੇਵਾ ਕਰਾਂ, ਤੇ ਸੱਚਾ ਹਰੀ ਮੇਰੇ ਮਨ ਵਿਚ ਨਿਵਾਸ ਕਰੇ।
SikhNet (Spanish)Conociendo al Uno Verdadero, la Verdad habita en mi mente, y entonces el Señor de la Verdad me protege.

ਸਚੁ ਸਚਾ ਜਿਨੀ ਅਰਾਧਿਆ; ਸੇ ਜਾਇ ਰਲੇ ਸਚ ਨਾਲੇ ॥

sach sachaa jinee araadhiaa; se jaae rale sach naale |

Sant Singh KhalsaThose who worship and adore the Truest of the True, shall go and merge with the True Lord.
Manmohan SinghThey who remember the Truest of the true go and blend with the True Lord.
Manmohan Singh (Punjabi)ਜੋ ਸਚਿਆਰਾ ਦੇ ਮਹਾਂ ਸਚਿਆਰ ਦਾ ਸਿਮਰਨ ਕਰਦੇ ਹਨ, ਉਹ ਜਾ ਕੇ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਨਿਸਚੇ ਕਰ ਕੇ ਸਚੇ ਕਾ ਅਰਾਧਿਨ ਕੀਆ ਹੈ, ਸੋ ਸਚ ਕੇ ਸਾਥ ਜਾਇ ਕੇ (ਰਲੇ) ਅਭੇਦ ਹੋਏ ਹੈਂ॥
Prof. Sahib Singhਜਿਨ੍ਹਾਂ ਨੇ ਸੱਚ-ਮੁਚ ਸੱਚਾ ਹਰੀ ਸੇਵਿਆ ਹੈ ਉਹ ਉਸ ਸੱਚੇ ਦੇ ਨਾਲ ਜਾ ਰਲੇ ਹਨ।
SikhNet (Spanish)Quienes contemplan al Verdadero Uno, se inmergen en el Señor,

ਸਚੁ ਸਚਾ. ਜਿਨੀ ਨ ਸੇਵਿਆ; ਸੇ ਮਨਮੁਖ ਮੂੜ ਬੇਤਾਲੇ ॥

sach sachaa. jinee na seviaa; se manamukh moorr betaale |

Sant Singh KhalsaThose who do not serve the Truest of the True - those self-willed manmukhs are foolish demons.
Manmohan SinghThey who serve not the Truest of the true are foolish and self-conceited devils.
Manmohan Singh (Punjabi)ਜੋ ਸਚਿਆਰਾ ਦੇ ਮਹਾਂ ਸਚਿਆਰ ਦੀ ਘਾਲ ਨਹੀਂ ਕਮਾਉਂਦੇ, ਉਹ ਮੂਰਖ ਅਤੇ ਆਪ-ਹੁਦਰੇ ਭੂਤਨੇ ਹਨ।
Fareedkot Teekaਔਰ ਨਿਸਚੇ ਕਰ ਕੇ ਜਿਨੋਂ ਨੇ ਸਚੇ ਕੌ ਸੇਵਨ ਨਹੀਂ ਕੀਆ ਹੈ, ਸੋ ਮਨਮੁਖ ਮੂਰਖ (ਬੇਤਾਲੇ) ਭੂਤ ਸਮ ਹੈਂ॥
Prof. Sahib Singhਜਿਨ੍ਹਾਂ ਨੇ ਸੱਚੇ ਹਰੀ ਨੂੰ ਨਹੀਂ ਸੇਵਿਆ, ਉਹ ਮਨਮੁਖ ਮੂਰਖ ਤੇ ਭੂਤਨੇ ਹਨ,
SikhNet (Spanish)mientras que los soberbios Manmukjs son tontos y malvados,

ਓਹ ਆਲੁ ਪਤਾਲੁ ਮੁਹਹੁ ਬੋਲਦੇ; ਜਿਉ ਪੀਤੈ ਮਦਿ ਮਤਵਾਲੇ ॥੧੯॥

oeh aal pataal muhahu bolade; jiau peetai mad matavaale |19|

Sant Singh KhalsaWith their mouths, they babble on about this and that, like the drunkard who has drunk his wine. ||19||
Manmohan SinghWith their mouth they talk high and low. like the drunkard who has quaffed wine.
Manmohan Singh (Punjabi)ਸ਼ਰਾਬ ਪੀ ਕੇ ਗੁਟ ਹੋਏ ਹੋਏ ਸ਼ਰਾਬੀ ਦੀ ਤਰ੍ਹਾਂ ਉਹ ਆਪਣੇ ਮੂੰਹ ਨਾਲ ਉਲਟ ਪੁਲਟ ਬੋਲਦੇ ਹਨ।
Fareedkot Teekaਵਹੁ ਮੁਖ ਸੇ ਅਸਤ ਬਿਅਸਤ ਬੋਲਤੇ ਹੈਂ, ਜੈਸੇ ਮਦ ਪੀ ਕਰ ਮਤਵਾਲੇ ਬੋਲਤੇ ਹੈਂ॥☬ਗੁਰੂ ਅਮਰਦਾਸ ਜੀ ਕੇ ਪਾਸ ਕਿਸੀ ਨੇ ਗਉੜੀ ਰਾਗ ਮੇਂ ਖਿਆਲ ਗਾਵਿਆ। ਲੋਕੋਂ ਨੇ ਤਿਸ ਕੀ ਉਸਤਤੀ ਕਰੀ, ਤਿਸ ਪਰ ਗੁਰੂ ਜੀ ਕਹਤੇ ਹੈਂ:
Prof. Sahib Singhਮੂੰਹੋਂ ਅਜਿਹਾ ਬਕਵਾਸ ਕਰਦੇ ਹਨ ਜਿਵੇਂ ਸ਼ਰਾਬ ਪੀਤਿਆਂ ਸ਼ਰਾਬੀ (ਬਕਵਾਸ ਕਰਦੇ ਹਨ) ॥੧੯॥

ਪਦ ਅਰਥ ਆਲੁ ਪਤਾਲੁ = ਅਕਾਸ਼ ਪਤਾਲ, ਉੱਚਾ ਨੀਵਾਂ, ਬਕਵਾਸ। ਮਦਿ = ਸ਼ਰਾਬ ਦੇ ਕਾਰਨ। ਮਤਵਾਲੇ = ਸ਼ਰਾਬੀ, ਮਸਤ ॥੧੯॥

SikhNet (Spanish)pues sólo balbucean de esto y lo otro, así como el borracho pegado a su botella de vino. (19)

Open this shabad →

Shabad Guru Amardas Ji Raag Gauree

ਸਲੋਕ ਮਹਲਾ ੩ ॥

salok mahalaa 3 |

Sant Singh KhalsaSalok, Third Mehl:
Manmohan SinghSalok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗਉੜੀ ਰਾਗਿ ਸੁਲਖਣੀ; ਜੇ ਖਸਮੈ ਚਿਤਿ ਕਰੇਇ ॥

gaurree raag sulakhanee; je khasamai chit karee |

Sant Singh KhalsaGauree Raga is auspicious, if, through it, one comes to think of his Lord and Master.
Manmohan SinghGauri Rag is auspicious if in it man remembers His Master.
Manmohan Singh (Punjabi)ਗਉੜੀ ਰਾਗ ਮੁਬਾਰਕ ਹੈ ਜੇਕਰ ਇਸ ਵਿੱਚ ਇਨਸਾਨ ਆਪਣੇ ਮਾਲਕ ਨੂੰ ਚੇਤੇ ਕਰੇ।
Fareedkot Teekaਗਉੜੀ ਰਾਗਣੀ ਗਾਈ ਹੂਈ ਤੋ ਸੁਲਖਣੀ ਹੈ ਜੇ ਪਰਮੇਸ੍ਵਰ ਕੋ ਯਾਦ ਕਰੇ; ਵਾ (ਗਉੜੀ) ਬੁਧੀ (ਰਾਗਿ) ਪ੍ਰੇਮ ਵਾਲੀ (ਸੁਲਖਣੀ) ਉਤਮ ਲਖਣੋਂ ਵਾਲੀ ਤੌ ਹੈ ਜੇ ਮਾਲਕ ਕੋ ਯਾਦ ਚਿੰਤਨ ਕਰੇ॥
Prof. Sahib Singh(ਜੀਵ-ਰੂਪੀ ਇਸਤ੍ਰੀ) ਗਉੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਏ;
SikhNet (Spanish)Los versos cantados en Raga Gauri son benditos si a través de ellos la mente descansa en Dios y adornada así, camina en la Voluntad del Verdadero Guru.

ਭਾਣੈ ਚਲੈ ਸਤਿਗੁਰੂ ਕੈ; ਐਸਾ ਸੀਗਾਰੁ ਕਰੇਇ ॥

bhaanai chalai satiguroo kai; aisaa seegaar karee |

Sant Singh KhalsaHe should walk in harmony with the Will of the True Guru; this should be his decoration.
Manmohan SinghHe should walk in the will of the True Guru, such decoration he ought to make.
Manmohan Singh (Punjabi)ਉਹ ਗੁਰਾਂ ਦੀ ਰਜ਼ਾ ਅੰਦਰ ਟੁਰੇ। ਐਹੋ ਜੇਹਾ ਹਾਰਸ਼ਿੰਗਾਰ ਉਸ ਨੂੰ ਕਰਣਾ ਉਚਿਤ ਹੈ।
Fareedkot Teekaਸਤਿਗੁਰੂ ਕੈ ਭਾਣੈ ਮੇਂ ਚਲਣ ਰੂਪ ਜੋ ਸਿੰਗਾਰ ਹੈ, ਸੋ ਕਰੇ ਸਜਾਵੇ॥
Prof. Sahib Singhਸਤਿਗੁਰੂ ਦੇ ਭਾਣੇ ਵਿਚ ਤੁਰੇ-ਇਹੋ ਜਿਹਾ ਸ਼ਿੰਗਾਰ ਕਰੇ;
SikhNet (Spanish)Casándonos con la Palabra Verdadera del Shabd, gozamos de nuestro Verdadero Esposo y disfrutamos siempre de Él.

ਸਚਾ ਸਬਦੁ ਭਤਾਰੁ ਹੈ; ਸਦਾ ਸਦਾ ਰਾਵੇਇ ॥

sachaa sabad bhataar hai; sadaa sadaa raavee |

Sant Singh KhalsaThe True Word of the Shabad is our spouse; ravish and enjoy it, forever and ever.
Manmohan SinghThe True Word is mortal's spouse Ever and ever, he should enjoy it.
Manmohan Singh (Punjabi)ਸੱਚਾ ਸ਼ਬਦ ਪ੍ਰਾਣੀ ਦਾ ਕੰਤ ਹੈ। ਹਮੇਸ਼ਾਂ ਤੇ ਹਮੇਸ਼ਾਂ ਉਸ ਨੂੰ ਉਸੇ ਦਾ ਆਨੰਦ ਲੈਣਾ ਚਾਹੀਦਾ ਹੈ।
Fareedkot Teekaਜੋ ਸਚਾ ਬ੍ਰਹਮ (ਭਤਾਰੁ) ਪਤੀ ਹੈ, ਸੋ ਸਦਾ ਸਦਾ ਤਿਸ ਕੋ ਰਾਵਤੀ ਹੈ॥
Prof. Sahib Singhਸੱਚਾ ਸ਼ਬਦ (ਰੂਪ ਜੋ) ਖਸਮ (ਹੈ) ਉਸ ਦਾ ਸਦਾ ਆਨੰਦ ਲਏ (ਭਾਵ, ਉਸ ਨੂੰ ਸਦਾ ਜਪੇ)।
SikhNet (Spanish)Como el profundo carmesí de la raíz de rubia es permanente,

ਜਿਉ ਉਬਲੀ ਮਜੀਠੈ ਰੰਗੁ ਗਹਗਹਾ; ਤਿਉ ਸਚੇ ਨੋ ਜੀਉ ਦੇਇ ॥

jiau ubalee majeetthai rang gahagahaa; tiau sache no jeeo dee |

Sant Singh KhalsaLike the deep crimson color of the madder plant - such is the dye which shall color you, when you dedicate your soul to the True One.
Manmohan SinghAs is the deep red dye of boiled madder such a dye thou shalt have by devoting thy soul to the True Lord.
Manmohan Singh (Punjabi)ਜਿਸ ਤਰ੍ਹਾਂ ਦਾ ਗੂੜ੍ਹਾ ਲਾਲ ਰੰਗ ਉਬਲੀ ਹੋਈ ਮਜੀਠ ਦਾ ਹੈ, ਸੱਚੇ ਸਾਹਿਬ ਨੂੰ ਆਪਣੀ ਆਤਮਾ ਸਮਰਪਣ ਕਰਨ ਦੁਆਰ ਤੇਰਾ ਉਹੋ ਜਿਹਾ ਰੰਗ ਹੋ ਜਾਵੇਗਾ।
Fareedkot Teekaਜੈਸੇ ਮਜੀਠ ਉਬਲੀ ਹੂਈ ਕਾਰੰਗ (ਗਹਗਹਾ) ਗਾੜਾ ਹੋਤਾ ਹੈ। ਜੇ ਕਰ ਸਚੇ ਕੋ ਅਪਨਾ ਜੀਉ ਦੇਵੇ ਤੌ ਤੈਸੇ ਤਿਸ ਕਉ ਆਨੰਦ ਪ੍ਰਾਪਤਿ ਹੋਤਾ ਹੈ॥
Prof. Sahib Singhਜਿਵੇਂ ਮਜੀਠ ਉਬਾਲਾ ਸਹਾਰਦੀ ਹੈ ਤੇ ਉਸ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ, ਤਿਵੇਂ (ਜੀਵ ਰੂਪ ਇਸਤ੍ਰੀ) ਆਪਣਾ ਆਪ ਖਸਮ ਤੋਂ ਸਦਕੇ ਕਰੇ,

ਪਦ ਅਰਥ ਗਹਗਹਾ = ਗੂੜ੍ਹਾ।

SikhNet (Spanish)así el Alma se embulle en el Color del Señor.

ਰੰਗਿ ਚਲੂਲੈ ਅਤਿ ਰਤੀ; ਸਚੇ ਸਿਉ ਲਗਾ ਨੇਹੁ ॥

rang chaloolai at ratee; sache siau lagaa nehu |

Sant Singh KhalsaOne who loves the True Lord is totally imbued with the Lord's Love, like the deep crimson color of the poppy.
Manmohan SinghShe who bears love to the True One is thoroughly dyed like the dye of the tulip.
Manmohan Singh (Punjabi)ਜੋ ਸਤਿਪੁਰਖ ਨੂੰ ਪਿਆਰ ਕਰਦੀ ਹੈ, ਉਹ ਪੋਸਤ ਦੇ ਫੁੱਲ ਦੀ ਰੰਗਤ ਦੀ ਤਰ੍ਹਾਂ ਚੰਗੀ ਤਰ੍ਹਾਂ ਚੰਗੀ ਜਾਂਦੀ ਹੈ।
Fareedkot Teekaਜਿਸ ਕਾ ਸਚੇ ਕੇ ਸਾਥ (ਨੇਹੁ) ਪ੍ਰੇਮ ਲਗਾ ਹੈ, ਸੋ ਜਗ੍ਯਾਸੂ ਰੂਪ ਇਸਤ੍ਰੀ ਅਤਿ ਸਘਨ ਪ੍ਰੇਮ ਮੇਂ ਰਤੀ ਹੈ॥☬ਜੋ ਨੇਹ ਸੇ ਬਿਨਾਂ ਹੈਂ ਤਿਨ ਕਾ ਹਾਲ ਕਹਤੇ ਹੈਂ:
Prof. Sahib Singh(ਇਸ ਨੂੰ ਭੀ ਨਾਮ ਦਾ ਗੂੜ੍ਹਾ ਰੰਗ ਚੜ੍ਹ ਜਾਏ) ਤਾਂ ਉਸ ਦਾ ਸੱਚੇ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ, ਉਹ (ਨਾਮ ਦੇ) ਗੂੜ੍ਹੇ ਰੰਗ ਵਿਚ ਰੱਤੀ ਜਾਂਦੀ ਹੈ।
SikhNet (Spanish)Lo que se tiñe con la Verdad del Señor, se manifiesta como la Flor de Loto,

ਕੂੜੁ ਠਗੀ. ਗੁਝੀ ਨਾ ਰਹੈ; ਕੂੜੁ ਮੁਲੰਮਾ ਪਲੇਟਿ ਧਰੇਹੁ ॥

koorr tthagee. gujhee naa rahai; koorr mulamaa palett dharehu |

Sant Singh KhalsaFalsehood and deception may be covered with false coatings, but they cannot remain hidden.
Manmohan SinghFalsehood and deception wrapped up in false gilding remain not undetected.
Manmohan Singh (Punjabi)ਝੂਠੀ ਗਿਲਟ ਨਾਲ ਲਪੇਟੇ ਹੋਏ, ਝੂਠ ਅਤੇ ਵਲਛਲ ਲੁਕੇ ਨਹੀਂ ਰਹਿੰਦੇ।
Fareedkot Teekaਜੋ ਝੂਠ ਔ ਠਗੀ ਹੈ, ਸੋ ਛਿਪੀ ਨਹੀਂ ਰਹਤੀ ਹੈ, ਜੈਸੇ ਝੂਠੇ ਮੁਲੰਮੇ ਕੋ ਕੋਈ ਲਪੇਟ ਕਰ ਕੇ ਰਖੇ ਪ੍ਰਗਟ ਹੋ ਜਾਤਾ ਹੈ॥
Prof. Sahib Singhਕੂੜ (ਰੂਪ) ਮੁਲੰਮਾ (ਬੇਸ਼ੱਕ ਸੱਚ ਨਾਲ) ਲਪੇਟ ਕੇ ਰਖੋ, (ਫਿਰ ਭੀ) ਜੋ ਝੂਠ ਤੇ ਠੱਗੀ ਹੈ ਉਹ ਲੁਕੇ ਨਹੀਂ ਰਹਿ ਸਕਦੇ।
SikhNet (Spanish)pero lo que es falso se delata siempre como tal, aunque uno trate de cubrirlo.

ਕੂੜੀ ਕਰਨਿ ਵਡਾਈਆ; ਕੂੜੇ ਸਿਉ ਲਗਾ ਨੇਹੁ ॥

koorree karan vaddaaeea; koorre siau lagaa nehu |

Sant Singh KhalsaFalse is the uttering of praises, by those who love falsehood.
Manmohan SinghFalse is the uttering of praises of those who love falsehood.
Manmohan Singh (Punjabi)ਝੂਠ ਹੈ ਉਨ੍ਹਾਂ ਦੀ ਸਿਫ਼ਤ ਕਰਨੀ, ਜਿਨ੍ਹਾਂ ਦਾ ਝੂਠ ਨਾਲ ਪਿਆਰ ਹੈ।
Fareedkot Teekaਤੈਸੇ ਪ੍ਰਗਟ ਹੋ ਜਾਤੀ ਹੈ, ਜੋ ਝੂਠੀਆਂ ਵਡਿਆਈਆਂ ਕਰਤੇ ਹੈਂ ਤਿਨ ਕਾ ਝੂਠ ਸੇ ਪ੍ਰੇਮ ਲਗਾ ਹੈ॥
Prof. Sahib Singh(ਹਿਰਦੇ ਵਿਚ ਠੱਗੀ ਰੱਖਣ ਵਾਲੇ ਐਵੇਂ) ਝੂਠੀ ਵਡਿਆਈ ਕਰਦੇ ਹਨ, ਉਹਨਾਂ ਦਾ ਪਿਆਰ ਝੂਠ ਨਾਲ ਹੀ ਹੁੰਦਾ ਹੈ (ਤੇ ਇਹ ਗੱਲ ਲੁਕੀ ਨਹੀਂ ਰਹਿੰਦੀ)।
SikhNet (Spanish)Falsa es la alabanza de los falsos porque ellos aman sólo lo que es falso.

ਨਾਨਕ. ਸਚਾ ਆਪਿ ਹੈ; ਆਪੇ ਨਦਰਿ ਕਰੇਇ ॥੧॥

naanak. sachaa aap hai; aape nadar karee |1|

Sant Singh KhalsaO Nanak, He alone is True; He Himself casts His Glance of Grace. ||1||
Manmohan SinghNanak God alone is True and He Himself casts His favourable glance.
Manmohan Singh (Punjabi)ਨਾਨਕ, ਕੇਵਲ ਵਾਹਿਗੁਰੂ ਦੀ ਸੱਚਾ ਹੈ ਅਤੇ ਉਹ ਆਪ ਹੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਆਪ ਹੀ ਸਚਾ ਹੈ, ਸੋ ਆਪ ਹੀ ਦ੍ਰਿਸਟੀ ਕਰੇ ਤੋ ਠਗੀਆਂ ਦੂਰ ਹੋਤੀਆਂ ਹੈਂ॥੧॥
Prof. Sahib Singh(ਪਰ) ਹੇ ਨਾਨਕ! (ਇਹ ਕਿਸੇ ਦੇ ਵੱਸ ਨਹੀਂ) ਜੋ ਹਰੀ ਸੱਚਾ ਆਪ ਹੈ ਉਹੋ ਹੀ ਮਿਹਰ ਕਰਦਾ ਹੈ (ਤੇ ਹਿਰਦੇ ਵਿਚੋਂ ਠੱਗੀ ਦੂਰ ਹੋ ਸਕਦੀ ਹੈ) ॥੧॥
SikhNet (Spanish)Dice Nanak, oh, solamente el Señor es Verdad y es por Su Gracia que somos bendecidos. (1)

Open this shabad →

Shabad Guru Ramdas Ji Raag Gauree continues on Ang 312

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਤਸੰਗਤਿ ਮਹਿ ਹਰਿ ਉਸਤਤਿ ਹੈ; ਸੰਗਿ ਸਾਧੂ ਮਿਲੇ ਪਿਆਰਿਆ ॥

satasangat meh har usatat hai; sang saadhoo mile piaariaa |

Sant Singh KhalsaIn the Sat Sangat, the True Congregation, the Lord's Praises are sung. In the Saadh Sangat, the Company of the Holy, the Beloved Lord is met.
Manmohan SinghIn the saints guild God's praise is sung. By associating with the saints the Beloved is met.
Manmohan Singh (Punjabi)ਸਤਿ ਸੰਗਤ ਅੰਦਰ ਰੱਬ ਦਾ ਜੱਸ ਗਾਇਨ ਹੁੰਦਾ ਹੈ। ਸੰਤਾਂ ਨਾਲ ਸੰਗਤ ਕਰਨ ਦੁਆਰਾ ਪ੍ਰੀਤਮ ਮਿਲਦਾ ਹੈ।
Fareedkot Teekaਹੇ ਹਰੀ! ਸੰਤੋਂ ਕੀ ਸੰਗਤਿ ਮੇਂ ਤੇਰੀ ਉਸਤਤੀ ਹੋਤੀ ਹੈ, ਤਿਸੀ ਤੇ ਤੇਰੇ ਪਿਆਰਿਆਂ ਸਾਧੂਓਂ ਕੀ ਸੰਗਤ ਮੈਨੂੰ ਮਿਲੇ॥
Prof. Sahib Singhਸਤਸੰਗ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ (ਕਿਉਂਕਿ ਓਥੇ) ਪਿਆਰੇ (ਗੁਰਸਿੱਖ, ਸੰਤ ਜਨ) ਸਤਿਗੁਰੂ ਦੇ ਨਾਲ ਮਿਲਦੇ ਹਨ।
SikhNet (Spanish)La Saad Sangat, la Sociedad de los Santos resuena con la Alabanza del Señor; es ahí en donde el Señor es obtenido.

ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ; ਉਪਦੇਸੁ ਕਰਹਿ ਪਰਉਪਕਾਰਿਆ ॥

oe purakh praanee dhan jan heh; upades kareh praupakaariaa |

Sant Singh KhalsaBlessed is that mortal being, who shares the Teachings for the good of others.
Manmohan SinghAmongst men blest is that mortal being who imparts instruction for the good of others.
Manmohan Singh (Punjabi)ਬੰਦਿਆਂ ਵਿਚੋਂ ਉਹ ਫਾਨੀ ਜੀਵ ਮੁਬਾਰਕ ਹੈ, ਜੋ ਹੋਰਨਾਂ ਦੇ ਭਲੇ ਲਈ ਸਿੱਖ-ਮਤ ਦਿੰਦਾ ਹੈ।
Fareedkot Teekaਵਹੁ ਸੰਤ ਜਨ ਪੁਰਸ ਧੰਨ ਹੈਂ, ਜੋ ਪਰਉਪਕਾਰ ਹੇਤ (ਪ੍ਰਾਣੀ) ਜੀਵ ਕੌ ਉਪਦੇਸ਼ ਕਰਤੇ ਹੈਂ॥
Prof. Sahib Singhਉਹ ਮਨੁੱਖ ਮੁਬਾਰਿਕ ਹਨ (ਕਿਉਂਕਿ) ਪਰਉਪਕਾਰ ਲਈ ਉਹ (ਹੋਰਨਾਂ ਨੂੰ ਭੀ) ਉਪਦੇਸ਼ ਕਰਦੇ ਹਨ।
SikhNet (Spanish)Benditos son los Santos de Bien que instruyen a otros en los Modos del Señor.

ਹਰਿ ਨਾਮੁ ਦ੍ਰਿੜਾਵਹਿ. ਹਰਿ ਨਾਮੁ ਸੁਣਾਵਹਿ; ਹਰਿ ਨਾਮੇ ਜਗੁ ਨਿਸਤਾਰਿਆ ॥

har naam drirraaveh. har naam sunaaveh; har naame jag nisataariaa |

Sant Singh KhalsaHe implants the Name of the Lord, and he preaches the Name of the Lord; through the Name of the Lord, the world is saved.
Manmohan SinghGod's Name he enjoins and God's Name he preaches. Through God's Name the world is emancipated.
Manmohan Singh (Punjabi)ਰੱਬ ਦੇ ਨਾਮ ਦੀ ਉਹ ਤਾਕੀਦ ਕਰਦਾ ਹੈ ਅਤੇ ਰੱਬ ਦਾ ਨਾਮ ਹੀ ਉਹ ਪਰਚਾਰਦਾ ਹੈ। ਰੱਬ ਦੇ ਨਾਮ ਰਾਹੀਂ ਹੀ ਦੁਨੀਆਂ ਬੰਦ-ਖਲਾਸ ਹੁੰਦੀ ਹੈ।
Fareedkot Teekaਹੇ ਹਰੀ! ਤੇਰਾ ਨਾਮ ਹੀ ਦ੍ਰਿੜ ਕਰਵਾਤੇ ਹੈਂ, ਔਰ ਹੇ ਹਰੀ! ਨਾਮ ਹੀ ਸੁਣਾਵਤੇ ਹੈਂ, ਔਰ ਹੇ ਹਰੀ! ਤੇਰੇ ਨਾਮ ਸੇ ਹੀ ਉਨ ਸੰਤੋਂ ਨੇ ਜੀਵੋਂ ਕੋ ਸੰਸਾਰ ਸਾਗਰ ਸੇ ਤਾਰਿਆ ਹੈ॥
Prof. Sahib Singhਪ੍ਰਭੂ ਦੇ ਨਾਮ ਵਿਚ ਸਿਦਕ ਬੰਨ੍ਹਾਉਂਦੇ ਹਨ, ਪ੍ਰਭੂ ਦਾ ਨਾਮ ਹੀ ਸੁਣਾਉਂਦੇ ਹਨ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਸੰਸਾਰ ਨੂੰ ਤਾਰਦੇ ਹਨ, (ਇਹ ਸਾਰੀ ਬਰਕਤਿ ਇਸ ਲਈ ਹੈ ਕਿ ਉਹ ਵਡਭਾਗੀ ਸਤਸੰਗਤਿ ਵਿਚ ਜਾ ਕੇ ਸਤਿਗੁਰੂ ਵਿਚ ਜੁੜਦੇ ਹਨ)।
SikhNet (Spanish)Imparten el Naam, el Nombre del Señor a otros, y a través del Nombre, emancipan al mundo entero.

ਗੁਰ ਵੇਖਣ ਕਉ ਸਭੁ ਕੋਈ ਲੋਚੈ; ਨਵ ਖੰਡ ਜਗਤਿ ਨਮਸਕਾਰਿਆ ॥

gur vekhan kau sabh koee lochai; nav khandd jagat namasakaariaa |

Sant Singh KhalsaEveryone longs to see the Guru; the world, and the nine continents, bow down to Him.
Manmohan Singhall long to see the Guru. The world of nine continents bows before him.
Manmohan Singh (Punjabi)ਸਾਰੇ ਹੀ ਗੁਰਾਂ ਨੂੰ ਦੇਖਣਾ ਲੋੜਦੇ ਹਨ ਨੌ ਮਹਾਂ ਦੀਪਾਂ ਵਾਲਾ ਸੰਸਾਰ ਉਨ੍ਹਾਂ ਨੂੰ ਬੰਦਨਾਂ ਕਰਦਾ ਹੈ।
Fareedkot Teekaਇਸੀ ਕਰ ਗੁਰੋਂ ਕੇ ਦੇਖਨੇ ਕੋ ਸਭ ਕੋਈ (ਲੋਚੈ) ਚਾਹਤਾ ਹੈ ਔਰ ਜਗਤ ਮੇਂ ਨੌ ਖੰਡੋਂ ਨੇ ਹੀ ਨਮਸਕਾਰ ਕੀਆ ਹੈ॥
Prof. Sahib Singh(ਇਹ ਬਰਕਤਾਂ ਸੁਣ ਕੇ) ਹਰੇਕ ਜੀਵ ਸਤਿਗੁਰੂ ਦਾ ਦਰਸ਼ਨ ਕਰਨ ਨੂੰ ਤਾਂਘਦਾ ਹੈ ਤੇ ਸੰਸਾਰ ਵਿਚ ਨਵਾਂ ਖੰਡਾਂ (ਦੇ ਜੀਵ) ਸਤਿਗੁਰੂ ਦੇ ਅੱਗੇ ਸਿਰ ਨਿਵਾਂਦੇ ਹਨ।
SikhNet (Spanish)Todos añoran ver al Guru; el Universo entero saluda con Reverencia y aplaude al Guru.

ਤੁਧੁ ਆਪੇ ਆਪੁ, ਰਖਿਆ ਸਤਿਗੁਰ ਵਿਚਿ; ਗੁਰੁ ਆਪੇ ਤੁਧੁ ਸਵਾਰਿਆ ॥

tudh aape aap, rakhiaa satigur vich; gur aape tudh savaariaa |

Sant Singh KhalsaYou Yourself have established the True Guru; You Yourself have adorned the Guru.
Manmohan SinghThine ownself Thou hast places in the True Guru and Thou Thyself has bedecked the Guru, O Lord.
Manmohan Singh (Punjabi)ਆਪਣੇ ਆਪ ਨੂੰ ਤੂੰ ਸੱਚੇ ਗੁਰਾਂ ਅੰਦਰ ਟਿਕਾਇਆ ਹੈ ਅਤੇ ਤੂੰ ਆਪ ਹੀ ਗੁਰਾਂ ਨੂੰ ਸੁਸ਼ੋਭਤ ਕੀਤਾ ਹੈ, ਹੇ ਸੁਆਮੀ!
Fareedkot Teekaਤੈਂ ਸਤਿਗੁਰੋਂ ਕੇ ਬੀਚ ਆਪਣਾ ਆਪ ਰਖਿਆ ਹੈ ਔਰ ਤੈਂ ਆਪ ਹੀ ਗੁਰੋਂ ਕੋ ਸਵਾਰਿਆ ਹੈ॥
Prof. Sahib Singhਸਤਿਗੁਰੂ ਨੂੰ ਪੈਦਾ ਕਰਨ ਵਾਲੇ ਹੇ ਪ੍ਰਭੂ! ਤੂੰ ਆਪਣਾ ਆਪ ਸਤਿਗੁਰੂ ਵਿਚ ਲੁਕਾ ਰੱਖਿਆ ਹੈ ਤੇ ਤੂੰ ਆਪ ਹੀ ਸਤਿਗੁਰੂ ਨੂੰ ਸੁੰਦਰ ਬਣਾਇਆ ਹੈ।
SikhNet (Spanish)Tú, oh Señor, habitas en la mente del Guru, y Tú Mismo adornas al Guru con Gloria.

ਤੂ ਆਪੇ ਪੂਜਹਿ. ਪੂਜ ਕਰਾਵਹਿ; ਸਤਿਗੁਰ ਕਉ ਸਿਰਜਣਹਾਰਿਆ ॥

too aape poojeh. pooj karaaveh; satigur kau sirajanahaariaa |

Sant Singh KhalsaYou Yourself worship and adore the True Guru; You inspire others to worship Him as well, O Creator Lord.
Manmohan SinghMy Creator Thou Thyself adorest the True Guru and causest others to adore him.
Manmohan Singh (Punjabi)ਮੇਰੇ ਕਰਤਾਰ, ਤੂੰ ਆਪ ਸੱਚੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ ਅਤੇ ਹੋਰਨਾ ਤੋਂ ਉਨ੍ਹਾਂ ਦੀ ਉਪਾਸ਼ਨਾ ਕਰਵਾਉਂਦਾ ਹੈ।
Fareedkot Teekaਹੇ ਸਿਰਜਨਹਾਰ ਵਾਹਿਗੁਰੂ! ਤੂੰ ਆਪ ਹੀ ਸਤਿਗੁਰੋਂ ਕੀ ਪੂਜਾ ਕੋ ਕਰਾਵਤਾ ਹੈਂ ਔਰ ਆਪ ਹੀ ਜਗਯਾਸੂਓਂ ਸੇ ਪੂਜਾ ਕਰਾਵਤਾ ਹੈਂ॥
Prof. Sahib Singhਤੂੰ ਆਪ ਹੀ ਸਤਿਗੁਰੂ ਨੂੰ ਵਡਿਆਈ ਦੇਂਦਾ ਹੈਂ ਤੇ ਆਪ ਹੀ (ਹੋਰਨਾਂ ਪਾਸੋਂ ਗੁਰੂ ਦੀ) ਵਡਿਆਈ ਕਰਾਉਂਦਾ ਹੈਂ।
SikhNet (Spanish)Oh mi Señor Creador, eres Tu Propio alabador en la forma de Guru.

ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ; ਤਿਸੁ ਕਾਲਾ ਮੁਹੁ. ਜਮਿ ਮਾਰਿਆ ॥

koee vichhurr jaae satiguroo paasahu; tis kaalaa muhu. jam maariaa |

Sant Singh KhalsaIf someone separates himself from the True Guru, his face is blackened, and he is destroyed by the Messenger of Death.
Manmohan SinghIf some one separates himself from the True Guru his face goes black and him the death's courier destroys.
Manmohan Singh (Punjabi)ਜੇਕਰ ਕੋਈ ਸੱਚੇ ਗੁਰਾਂ ਨਾਲੋਂ ਵੱਖਰਾ ਹੋ ਜਾਵੇ, ਉਸ ਦਾ ਮੂੰਹ ਸਿਆਹ ਹੋ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਾਸ ਕਰ ਦਿੰਦਾ ਹੈ।
Fareedkot Teekaਜੋ ਕੋਈ ਐਸੇ ਸਤਿਗੁਰੂ ਕੇ ਪਾਸ ਸੇ ਵਿਛੜ ਜਾਵੇ, ਭਾਵ ਬੇਮੁਖ ਹੋ ਜਾਵੇ, ਤਿਸ ਕਾ ਜਮੋਂ ਨੇ ਕਾਲਾ ਮੁਹ ਕਰ ਕੇ ਮਾਰਿਆ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਕੋਲੋਂ ਵਿੱਛੜ ਜਾਏ, ਉਸ ਦਾ ਮੂੰਹ ਕਾਲਾ ਹੁੰਦਾ ਹੈ ਤੇ ਜਮਰਾਜ ਪਾਸੋਂ ਉਸ ਨੂੰ ਮਾਰ ਪੈਂਦੀ ਹੈ, (ਭਾਵ, ਉਹ ਜਗਤ ਵਿਚ ਇਕ ਤਾਂ ਮੁਕਾਲਖ ਖੱਟਦਾ ਹੈ, ਦੂਜੇ ਮੌਤ ਆਦਿਕ ਦਾ ਉਸ ਨੂੰ ਸਦਾ ਸਹਿਮ ਪਿਆ ਰਹਿੰਦਾ ਹੈ)।
SikhNet (Spanish)El semblante de aquél que se aparta del Guru, expresa impiedad, y es llevado por Yama, el mensajero de la muerte.

Open this shabad (11 lines, Angs 311-312) →

Ang 311 of 1430