ੴ

ਸਿੱਖਬਾਣੀ · SikhBani

ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥

ddanddaa mundraa khinthaa aadhaaree
Bhagat Kabir Ji ਭਗਤ ਕਬੀਰ ਜੀ · Raag Bilaaval · Ang 856, 857 · 7 lines
Translations

ਬਿਲਾਵਲੁ ॥

bilaaval | Ang 856

Sant Singh KhalsaBilaaval:
Manmohan SinghBilawal
Manmohan Singh (Punjabi)ਬਿਲਾਵਲ।
SikhNet (Spanish)Bilawal

ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥

ddanddaa mundraa khinthaa aadhaaree | Ang 856

Sant Singh KhalsaHe has a walking stick, ear-rings, a patched coat and a begging bowl.
Manmohan SinghThe Yogi, with his staff, ear-rings, patched coat and wallet,
Manmohan Singh (Punjabi)ਯੋਗੀ, ਸੋਟੇ, ਕੰਨਾਂ ਦੀਆਂ ਮੁੰਦਰਾਂ, ਖਫਣੀ ਅਤੇ ਝੋਲੀ ਸਮੇਤ,
Fareedkot Teekaਹਾਥ ਮੇਂ ਡੰਡਾ ਔ ਕਾਨੋਂ ਮੇਂ ਮੁੰਦ੍ਰਾਂ ਔ ਗਲ ਮੇਂ (ਖਿੰਥਾ) ਖਫਨੀ (ਆਧਾਰੀ) ਝੋਲੀ ਧਾਰਨੇ ਵਾਲੇ ਜੋਗੀ॥
Prof. Sahib Singhਹੇ ਜੋਗੀ! ਤੂੰ ਡੰਡਾ, ਮੁੰਦ੍ਰਾ, ਖ਼ਫ਼ਨੀ ਤੇ ਝੋਲੀ

ਪਦ ਅਰਥ ਖਿੰਥਾ = ਗੋਦੜੀ, ਖ਼ਫ਼ਨੀ। ਆਧਾਰੀ = ਝੋਲੀ ਜਿਸ ਵਿਚ ਜੋਗੀ ਭਿੱਛਿਆ ਮੰਗ ਕੇ ਪਾ ਲੈਂਦਾ ਹੈ।

SikhNet (Spanish)Tiene su bastón para caminar, sus aretes, su abrigo y su bolsa de limosna

ਭ੍ਰਮ ਕੈ ਭਾਇ; ਭਵੈ ਭੇਖਧਾਰੀ ॥੧॥

bhram kai bhaae; bhavai bhekhadhaaree |1| Ang 856

Sant Singh KhalsaWearing the robes of a beggar, he wanders around, deluded by doubt. ||1||
Manmohan Singhand wearing a yogi's grab, wanders about under erroneous notion.
Manmohan Singh (Punjabi)ਯੋਗੀ ਦਾ ਭੇਸ ਪਹਿਨ ਕੇ, ਅਸ਼ੁੱਧ ਖਿਆਲ ਅੰਦਰ ਭਟਕਦਾ ਫਿਰਦਾ ਹੈ।
Fareedkot Teekaਭਰਮ ਕੇ (ਭਾਇ) ਅਨੁਸਾਰ ਹੂਆ ਪੜਾ (ਭਵੈ) ਭਰਮਤਾ ਫਿਰਤਾ ਹੈ, ਹੇ ਪਾਖੰਡ ਭੇਖ ਕੇ ਧਾਰਨੇਹਾਰੇ ਜੋਗੀ! ॥੧॥
Prof. Sahib Singhਆਦਿਕ ਦਾ ਧਾਰਮਿਕ ਬਾਣਾ ਪਾ ਕੇ, ਭਟਕਣਾ ਵਿਚ ਪੈ ਕੇ ਕੁਰਾਹੇ ਪੈ ਗਿਆ ਹੈਂ ॥੧॥

ਪਦ ਅਰਥ ਭਾਇ = ਭਾਵਨਾ ਵਿਚ, ਅਨੁਸਾਰ। ਭ੍ਰਮ ਕੈ ਭਾਇ = ਭਰਮ ਦੇ ਆਸਰੇ, ਭਰਮ ਦੇ ਅਧੀਨ ਹੋ ਕੇ, ਭਟਕਣਾ ਵਿਚ ਪੈ ਕੇ। ਭਵੈ = ਭਵੈਂ, ਤੂੰ ਭੌਂ ਰਿਹਾ ਹੈਂ। ਭੇਖ ਧਾਰੀ = ਧਰਮੀਆਂ ਵਾਲਾ ਪਹਿਰਾਵਾ ਪਾ ਕੇ ॥੧॥

SikhNet (Spanish)y vistiéndose como pordiosero vaga engañado por la duda.(1)

ਆਸਨੁ ਪਵਨ; ਦੂਰਿ ਕਰਿ ਬਵਰੇ ॥

aasan pavan; door kar bavare | Ang 857

Sant Singh KhalsaAbandon your Yogic postures and breath control exercises, O madman.
Manmohan SinghAbandon thy postures and suspension of breath, O demented man.
Manmohan Singh (Punjabi)ਆਪਣੇ ਬੈਠਣ ਦੇ ਢੰਗ ਅਤੇ ਸਵਾਸ ਦਾ ਰੋਕਣਾ ਛੱਡ ਦੇ, ਹੇ ਪਗਲੇ ਪੁਰਸ਼!
Fareedkot Teekaਹੇ ਬਾਵਰੇ! (ਪਵਨ) ਭੂਤੋਂ ਪਰ ਆਸਨ ਕਰ ਕੇ ਬੈਠਣਾ, ਇਸ ਪਾਖੰਡ ਕੋ ਦੂਰ ਕਰ ਅਰਥਾਤ ਤਿਆਗਣ ਕਰ ਦੇਹਿ॥
Prof. Sahib Singhਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ।

ਪਦ ਅਰਥ ਆਸਨੁ = ਜੋਗ-ਅੱਭਿਆਸ ਦੇ ਆਸਣ। ਪਵਨ = ਪ੍ਰਾਣਾਯਾਮ। ਬਵਰੇ = ਹੇ ਕਮਲੇ ਜੋਗੀ!

SikhNet (Spanish)Abandona tus posturas y el control de la respiración, oh tonto,

ਛੋਡਿ ਕਪਟੁ; ਨਿਤ ਹਰਿ ਭਜੁ ਬਵਰੇ ॥੧॥ ਰਹਾਉ ॥

chhodd kapatt; nit har bhaj bavare |1| rahaau | Ang 857

Sant Singh KhalsaRenounce fraud and deception, and meditate continuously on the Lord, O madman. ||1||Pause||
Manmohan SinghRenounce thou thy postures and ever meditate on God, O crazy man. Pause.
Manmohan Singh (Punjabi)ਤੂੰ ਆਪਣਾ ਵਲਛਲ ਤਿਆਗ ਦੇ ਅਤੇ ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰ, ਹੇ ਸ਼ੁਦਾਈ ਬੰਦੇ! ਠਹਿਰਾਉ।
Fareedkot Teekaਹੇ ਬਾਵਰੇ ਜੋਗੀ! ਕਪਟ ਕੋ ਛੋਡ ਕਰ ਕੇ ਨਿਤ ਹੀ ਹਰੀ ਕੇ ਨਾਮ ਕਾ ਭਜਨ ਕਰ॥੧॥ ਰਹਾਉ ॥
Prof. Sahib Singhਹੇ ਝੱਲੇ ਜੋਗੀ! ਇਸ ਪਖੰਡ ਨੂੰ ਛੱਡ, ਤੇ ਸਦਾ ਪ੍ਰਭੂ ਦੀ ਬੰਦਗੀ ਕਰ ॥੧॥ ਰਹਾਉ ॥

ਪਦ ਅਰਥ ਕਪਟੁ = ਠੱਗੀ, ਪਖੰਡ ॥੧॥ ਰਹਾਉ ॥

SikhNet (Spanish)renuncia al fraude y al engaño y medita continuamente en el Señor, oh loco. (1-Pausa)

ਜਿਹ ਤੂ ਜਾਚਹਿ; ਸੋ ਤ੍ਰਿਭਵਨ ਭੋਗੀ ॥

jih too jaacheh; so tribhavan bhogee | Ang 857

Sant Singh KhalsaThat which you beg for, has been enjoyed in the three worlds.
Manmohan SinghThe wealth, which thou beggest for, that has been enjoyed by the three worlds.
Manmohan Singh (Punjabi)ਜਿਸ ਧਨ-ਦੌਲਤ ਨੂੰ ਤੂੰ ਮੰਗਦਾ ਹੈਂ, ਉਹ ਤਿੰਨਾਂ ਜਹਾਨਾਂ ਦੀ ਮਾਣੀ ਹੋਈ ਹੈ।
Fareedkot Teekaਜਿਸ ਮਾਇਆ ਕੋ ਤੂੰ ਚਾਹਿਤਾ ਹੈਂ, ਸੋ ਤ੍ਰਿਲੋਕੀ ਕੇ ਜੀਵੋਂ ਕੀ ਭੋਗੀ ਹੋਈ ਹੈ, ਭਾਵ ਏਹ ਕਿ ਸਰਬ ਕੀ ਜੂਠ ਅਪਵਿਤ੍ਰ ਹੈ॥
Prof. Sahib Singh(ਜੋਗ-ਅੱਭਿਆਸ ਤੇ ਪ੍ਰਾਣਾਯਾਮ ਦੇ ਨਾਟਕ-ਚੇਟਕ ਵਿਖਾ ਕੇ) ਜਿਹੜੀ ਮਾਇਆ ਤੂੰ ਮੰਗਦਾ ਫਿਰਦਾ ਹੈਂ, ਉਸ ਨੂੰ ਤਾਂ ਸਾਰੇ ਜਗਤ ਦੇ ਜੀਵ ਭੋਗ ਰਹੇ ਹਨ।

ਪਦ ਅਰਥ ਜਿਹ = ਜੋ ਕੁਝ, ਜਿਸ (ਮਾਇਆ) ਨੂੰ। ਜਾਚਹਿ = ਤੂੰ ਮੰਗਦਾ ਹੈਂ। ਤ੍ਰਿਭਵਣ = ਤਿੰਨਾਂ ਭਵਨਾਂ ਦੇ ਜੀਵਾਂ ਨੇ, ਸਾਰੇ ਜਗਤ ਦੇ ਜੀਵਾਂ ਨੇ।

SikhNet (Spanish)Esta Maya a la que tanto buscas ha sido disfrutada antes por los tres mundos

ਕਹਿ ਕਬੀਰ; ਕੇਸੌ ਜਗਿ ਜੋਗੀ ॥੨॥੮॥

keh kabeer; kesau jag jogee |2|8| Ang 857

Sant Singh KhalsaSays Kabeer, the Lord is the only Yogi in the world. ||2||8||
Manmohan SinghSays Kabir, the Lord alone is the Yogi in this world.
Manmohan Singh (Punjabi)ਕਬੀਰ ਜੀ ਆਖਦੇ ਹਨ, ਕੇਵਲ ਸੁਆਮੀ ਹੀ ਇਸ ਸੰਸਾਰ ਅੰਦਰ ਯੋਗੀ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਾਂ ਤੇ ਇਸ ਮਾਯਾ ਕੀ ਪ੍ਰੀਤ ਕੋ ਤਿਆਗ ਕਰ ਜੋ (ਕੇਸੌ) ਪਰਮੇਸ੍ਵਰ ਸਰਬ ਜਗਤ ਮੇਂ (ਜੋਗੀ) ਮਿਲਾ ਹੂਆ ਵਾ ਅਸੰਗ ਹੈ ਤਿਸ ਕੇ ਨਾਮ ਮੇਂ ਪ੍ਰੀਤੀ ਧਾਰਨ ਕਰ ਤਬ ਤੇਰੀ ਕਲ੍ਯਾਨ ਹੋਵੇਗੀ॥੨॥੮॥☬ਵਾਹਿਗੁਰੂ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਹੇ ਜੋਗੀ! ਜਗਤ ਵਿਚ ਮੰਗਣ-ਜੋਗ ਇਕ ਪ੍ਰਭੂ ਦਾ ਨਾਮ ਹੀ ਹੈ ॥੨॥੮॥

ਪਦ ਅਰਥ ਕੇਸੌ = ਪਰਮਾਤਮਾ (ਦਾ ਨਾਮ ਹੀ ਮੰਗਣ-ਯੋਗ ਹੈ)। ਜੋਗੀ = ਹੇ ਜੋਗੀ! ॥੨॥੮॥

* ਸ਼ਬਦ ਦਾ ਭਾਵ: ਪ੍ਰਭੂ ਦਾ ਨਾਮ ਹੀ ਮਨੁੱਖਾ ਜਨਮ ਦਾ ਮਨੋਰਥ ਹੈ। ਨਾਮ ਸਿਮਰਨ ਵਾਸਤੇ ਜੋਗੀਆਂ ਦੇ ਆਸਣਾਂ ਅਤੇ ਪ੍ਰਾਣਾਯਾਮ ਦੀ ਕੋਈ ਲੋੜ ਨਹੀਂ ਹੈ। * ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਵਿਚ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ ਜੋਗ-ਅੱਭਿਆਸ ਤੇ ਪ੍ਰਾਣਯਾਮ ਨੂੰ ਕਪਟ ਕਹਿ ਰਹੇ ਹਨ, ਤੇ ਕਿਸੇ ਜੋਗੀ ਨੂੰ ਸਮਝਾਉਂਦੇ ਹਨ ਕਿ ਇਹ ਕੁਰਾਹ ਛੱਡ ਦੇਹ। ਇਹ ਮਾਇਆ ਦੀ ਖ਼ਾਤਰ ਹੀ ਇਕ ਡਿੰਭ ਹੈ। ਜੋਗ-ਅੱਭਿਆਸੀ ਪ੍ਰਾਣਾਯਾਮ ਬਾਬਤ ਕਬੀਰ ਜੀ ਦੇ ਆਪਣੇ ਇਹ ਸਾਫ਼ ਖ਼ਿਆਲ ਛੱਡ ਕੇ ਹੋਰ ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਤੇ ਵਿਛ ਕੇ ਕਬੀਰ ਜੀ ਨੂੰ ਜੋਗ-ਅੱਭਿਆਸੀ ਮਿੱਥ ਲੈਣਾ ਭਾਰੀ ਭੁੱਲ ਹੈ। * ਨੋਟ: ਜੋਗ-ਅੱਭਿਆਸ, ਪ੍ਰਾਣਾਯਾਮ ਛੱਡ ਕੇ ਪ੍ਰਭੂ-ਸਿਮਰਨ ਦਾ ਉਪਦੇਸ਼ ਕਰਨ ਤੋਂ ਇਕ ਗੱਲ ਸਾਫ਼ ਪ੍ਰਤੱਖ ਹੈ ਕਿ ਕਬੀਰ ਜੀ ਭਗਤੀ ਵਾਸਤੇ ਇਹਨਾਂ ਦੀ ਕੋਈ ਲੋੜ ਨਹੀਂ ਸਮਝਦੇ।

SikhNet (Spanish)y comprende que el único Yogui en el mundo es mi Dios de Bello Semblante. (2-8)
Answers quote the Granth verbatim with Ang citations. AI commentary is not Gurbani and not a religious ruling.