ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਊੜੀ।
SikhNet (Spanish)Pauri
ਰਾਜੇ ਰਯਤਿ ਸਿਕਦਾਰ; ਕੋਇ. ਨ ਰਹਸੀਓ ॥
raaje rayat sikadaar; koe. na rahaseeo |
Sant Singh KhalsaNeither the kings, nor their subjects, nor the leaders shall remain.
Manmohan SinghOf the kings, subjects and chiefs none shall remain.
Manmohan Singh (Punjabi)ਪਾਤਸ਼ਾਹਾਂ, ਪਰਜਾ ਅਤੇ ਚੋਧਰੀਆਂ ਵਿਚੋਂ ਕਿਸੇ ਨੇ ਭੀ ਨਹੀਂ ਰਹਿਣਾ।
Fareedkot Teekaਰਾਜੇ ਰਯਿਤ ਪੁਨਾ (ਸਿਕਦਾਰ) ਸਰਦਾਰ ਕੋਈ ਨਹੀਂ ਰਹੇਗਾ॥
Prof. Sahib Singhਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।ਪਦ ਅਰਥ ਸਿਕਦਾਰ = ਚੌਧਰੀ।
SikhNet (Spanish)Por voluntad propia, ni los reyes, ni los súbditos, ni los jefes permanecerán,
ਹਟ ਪਟਣ ਬਾਜਾਰ; ਹੁਕਮੀ ਢਹਸੀਓ ॥
hatt pattan baajaar; hukamee dtahaseeo |
Sant Singh KhalsaThe shops, the cities and the streets shall eventually disintegrate, by the Hukam of the Lord's Command.
Manmohan SinghThe shops cities and streets shall disintegrate by the order of God.
Manmohan Singh (Punjabi)ਦੁਕਾਨਾਂ ਸ਼ਹਿਰ ਅਤੇ ਬਾਜਾਰ ਵਾਹਿਗੁਰੂ ਦੇ ਹੁਕਮ ਦੁਆਰਾ ਖੇਰੂ ਖੇਰੂ ਹੋ ਜਾਣਗੇ।
Fareedkot Teekaਹਟੀਆਂ (ਪਟਣ) ਸ਼ਹਰ ਅਰ ਬਜਾਰ ਹੁਕਮ ਸੇ ਸਭ ਢਹ ਜਾਣਗੇ॥
Prof. Sahib Singhਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।ਪਦ ਅਰਥ ਪਟਣ = ਸ਼ਹਿਰ।
SikhNet (Spanish)ni tampoco las ciudades, las calles, ni las tiendas.
ਪਕੇ ਬੰਕ ਦੁਆਰ; ਮੂਰਖੁ ਜਾਣੈ ਆਪਣੇ ॥
pake bank duaar; moorakh jaanai aapane |
Sant Singh KhalsaThose solid and beautiful mansions-the fools think that they belong to them.
Manmohan SinghThe solidly built and beautiful mansions the fool deems his own.
Manmohan Singh (Punjabi)ਪੁਖਤਾ ਬਣੇ ਹੋਏ ਅਤੇ ਸੁੰਦਰ ਮੰਦਰ ਨੂੰ ਮੁੜ੍ਹ ਆਪਣੇ ਨਿੱਜ ਦੇ ਸਮਝਦਾ ਹੈ।
Fareedkot Teeka(ਬੰਕ) ਸੁੰਦਰ ਦਰੋਂ ਵਾਲੇ ਪਕੇ ਮੰਦਰੋਂ ਕੋ ਮੂਰਖ ਆਪਣੇ ਜਾਣਤਾ ਹੈ॥
Prof. Sahib Singhਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,ਪਦ ਅਰਥ ਬੰਕ = ਸੋਹਣੇ, ਬਾਂਕੇ।
SikhNet (Spanish)El tonto piensa que las bellas mansiones seguirán siendo suyas,
ਦਰਬਿ ਭਰੇ ਭੰਡਾਰ; ਰੀਤੇ ਇਕਿ ਖਣੇ ॥
darab bhare bhanddaar; reete ik khane |
Sant Singh KhalsaThe treasure-houses, filled with wealth, shall be emptied out in an instant.
Manmohan SinghThe treasures filled with wealth become empty in an instant.
Manmohan Singh (Punjabi)ਧੰਨ ਦੌਲਤ ਨਾਲ ਪਰੀ-ਪੂਰਨ ਖ਼ਜ਼ਾਨੇ ਇਕ ਮੁਹਤ ਅੰਦਰ ਖਾਲੀ ਹੋ ਜਾਂਦੇ ਹਨ।
Fareedkot Teekaਜੋ ਭੰਡਾਰ ਦਰਬ ਕਰ ਭਰੇ ਹੂਏ ਹੈਂ, ਸੋ ਇਕ ਖਿਨ ਮੇਂ (ਰੀਤੇ) ਖਾਲੀ ਹੋ ਜਾਤੇ ਹੈਂ॥
Prof. Sahib Singh(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।ਪਦ ਅਰਥ ਦਰਬਿ = ਧਨ ਨਾਲ। ਰੀਤੇ = ਸੱਖਣੇ। ਇਕਿ = ਇਕ ਵਿਚ। ਇਕਿ ਖਣੇ = ਇਕ ਖਿਨ ਵਿਚ।
SikhNet (Spanish)pero sabe tú que almacenes enteros de riquezas son vaciados en un instante.
ਤਾਜੀ ਰਥ ਤੁਖਾਰ; ਹਾਥੀ ਪਾਖਰੇ ॥
taajee rath tukhaar; haathee paakhare |
Sant Singh KhalsaThe horses, chariots, camels and elephants, with all their decorations;
Manmohan SinghStallions, chariots, camels, elephants with decorations,
Manmohan Singh (Punjabi)ਕੋਤਲ, ਸੁੰਦਰ ਗੱਡੀਆਂ, ਊਠ, ਹਾਥੀ ਸਣੇ ਅੰਬਾਰੀਆਂ ਦੇ,
Fareedkot Teeka(ਤਾਜੀ) ਘੋੜੇ ਰਥ (ਤੁਖਾਰ) ਊਠ ਅੰਬਾਰੀਓਂ ਵਾਲੇ ਹਾਥੀ॥
Prof. Sahib Singhਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,ਪਦ ਅਰਥ ਤਾਜੀ = ਅਰਬੀ ਨਸਲ ਦੇ ਘੋੜੇ। ਤੁਖਾਰ = ਊਠ। ਪਾਖਰੇ = ਹਉਦੇ, ਪਲਾਣੇ।
SikhNet (Spanish)De los caballos, carrozas, camellos, elefantes, y cotas de malla;
ਬਾਗ ਮਿਲਖ ਘਰ ਬਾਰ; ਕਿਥੈ. ਸਿ ਆਪਣੇ ॥
baag milakh ghar baar; kithai. si aapane |
Sant Singh Khalsathe gardens, lands, houses, tents, soft beds and satin pavilions -
Manmohan Singhthe gardens, properties, houses and buildings, O where are they which man considers his own,
Manmohan Singh (Punjabi)ਬਗੀਚੇ ਜਾਇਦਾਦਾਂ ਮਕਾਨ ਤੇ ਇਮਾਰਤਾ ਖੈਮੇ, ਓ ਕਿਸ ਥਾਂ ਤੇ ਹਨ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ;
Fareedkot Teekaਪੁਨਾ ਬਾਗ ਮਿਲਖ ਘਰ ਬਾਰ ਜਿਨ ਕੋ ਆਪਣੇ ਜਾਣਤਾ ਸੋ ਆਪਣੇ ਕਿਥੇ ਹੈਂ ਅਰਥਾਤ ਨਹੀਂ ਹੈਂ॥ ਵਾ ਕਿਥੇ ਸਿਆਣੀਏਂਗੇ, ਭਾਵ ਪ੍ਰਲੋਕ ਮੇਂ ਕੋਈ ਸਾਥ ਨਹੀਂ ਹੋਵੇਗਾ॥
Prof. Sahib Singhਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।ਪਦ ਅਰਥ ਸਿ = ਉਹ।
SikhNet (Spanish)jardines, tierras, casas, tiendas, camas lujosas, paredes satinadas.
ਤੰਬੂ ਪਲੰਘ ਨਿਵਾਰ; ਸਰਾਇਚੇ ਲਾਲਤੀ ॥
tanboo palangh nivaar; saraaeiche laalatee |
Sant Singh KhalsaOh, where are those things, which they believe to be their own?
Manmohan Singhincluding tents, cotton-tape webbed couches and satin pavillions?
Manmohan Singh (Punjabi)ਸਮੈਤ ਨਵਾਰ ਦੇ ਉਣੇ ਹੋਏ ਪਲੰਘ ਅਤੇ ਅਤਲਸੀ ਕਨਾਤਾ?
Fareedkot Teekaਤੰਬੂ ਅਰ ਨਿਵਾਰ ਕੇ ਪਲੰਘ (ਲਾਲਤੀ) ਅਤਲਸ ਕੀਆਂ (ਸਰਾਇਚੇ) ਕਨਾਤਾਂ ਪੂਰਬ ਕਹੇ ਪਦਾਰਥ ਸਭ ਮਿਥਯਾ ਹੈਂ॥
Prof. Sahib Singhਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।ਪਦ ਅਰਥ ਸਰਾਇਚੇ = ਕਨਾਤਾਂ। ਲਾਲਤੀ = ਅਤਲਸੀ।
SikhNet (Spanish)Oh, ¿qué de todo esto es tuyo?
ਨਾਨਕ. ਸਚ ਦਾਤਾਰੁ; ਸਿਨਾਖਤੁ ਕੁਦਰਤੀ ॥੮॥
naanak. sach daataar; sinaakhat kudaratee |8|
Sant Singh KhalsaO Nanak, the True One is the Giver of all; He is revealed through His All-powerful Creative Nature. ||8||
Manmohan SinghNanak, true is the Lord, the Bestower, who is recognised by His Omnipotence.
Manmohan Singh (Punjabi)ਨਾਨਕ, ਸਤਿ ਹੈ ਬਖਸ਼ਸ਼ਾ ਕਰਨ ਵਾਲਾ ਸੁਆਮੀ ਜੋ ਆਪਣੀ ਅਪਾਰ ਸ਼ਕਤੀ ਦੁਆਰਾ ਪਛਾਣਿਆਂ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ ਤੌ ਇਨ ਪਦਾਰਥੋਂ ਕੇ ਦੇਣੇ ਵਾਲਾ ਵਾਹਿਗੁਰੂ ਹੈ ਅਰ ਕੁਦਰਤੋਂ ਦੁਆਰਾ (ਸਿਨਾਖਤੁ) ਪਛਾਣੀਤਾ ਹੈ॥੮॥☬ਸਿਧੋਂ ਕੇ ਗਰਬ ਪ੍ਰਹਾਰਕ ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥ਪਦ ਅਰਥ ਸਿਨਾਖਤੁ = ਪਛਾਣ। ਸਚੁ = ਸਦਾ ਕਾਇਮ ਰਹਿਣ ਵਾਲਾ ॥੮॥
SikhNet (Spanish)Oh dice Nanak, el Verdadero es el Dador de todo; Él se revela a través de su naturaleza creadora todopoderosa. (8)