ੴ

ਸਿੱਖਬਾਣੀ · SikhBani

ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥

nadeea hoveh dhenavaa sunm hoveh dudh gheeo
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 141, 142 · 5 lines
Translations

ਸਲੋਕੁ ਮਃ ੧ ॥

salok mahalaa 1 | Ang 141

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਨਦੀਆ ਹੋਵਹਿ ਧੇਣਵਾ; ਸੁੰਮ ਹੋਵਹਿ ਦੁਧੁ ਘੀਉ ॥

nadeea hoveh dhenavaa; sunm hoveh dudh gheeo | Ang 141

Sant Singh KhalsaIf the rivers became cows, giving milk, and the spring water became milk and ghee;
Manmohan SinghWere the streams to become milk-cattle and springs to become milk and clarified butter.
Manmohan Singh (Punjabi)ਜੇਕਰ ਦਰਿਆ ਦੁੱਧ ਦੇਣ ਵਾਲੀਆਂ ਗਾਈਆਂ ਹੋ ਜਾਣ ਅਤੇ ਚਸ਼ਮੇ, ਖੀਰ ਅਤੇ ਘਿਓ ਦੇ ਹੋ ਜਾਣ।
Fareedkot Teekaਜੇ ਕਰ ਨਦੀਆਂ (ਧੇਣਵੇ) ਲਵੇਰਾ ਵਾ (ਧੇਣਵਾ) ਗਊਆਂ ਵਾ ਵਿਕਲਪ ਹੈ ਵਾ ਭੈਂਸਾ ਹੋਵੇ, (ਸੁੰਮ) ਜੋ ਅਪਨੇ ਆਪ ਹੀ ਜਲ ਨਿਕਲੇ ਸੋ ਦੁਧ ਘੀ ਹੋਵੇ॥
Prof. Sahib Singhਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,

ਪਦ ਅਰਥ ਧੇਣਵਾ = ਗਾਈਆਂ। ਸੁੰਮ = ਸੋਮੇ, ਚਸ਼ਮੇ।

SikhNet (Spanish)Si los riachuelos fueran vacas dando leche, y de los ojos de agua brotara leche y mantequilla.

ਸਗਲੀ ਧਰਤੀ ਸਕਰ ਹੋਵੈ; ਖੁਸੀ ਕਰੇ ਨਿਤ ਜੀਉ ॥

sagalee dharatee sakar hovai; khusee kare nit jeeo | Ang 141

Sant Singh KhalsaIf all the earth became sugar, to continually excite the mind;
Manmohan SinghWere the entire earth to become sugar, so that the mind might ever rejoice,
Manmohan Singh (Punjabi)ਜੇਕਰ ਸਾਰੀ ਜਮੀਨ ਸ਼ੱਕਰ ਹੋ ਜਾਵੇ ਤਾਂ ਜੋ ਮਨ ਸਦਾ ਹੀ ਮੌਜਾਂ ਮਾਣੇ,
Fareedkot Teekaਸਰਬ ਧਰਤੀ (ਸਕਰ) ਖੰਡ ਵਾ ਮਿਠਾਈ ਕੀ ਹੋਵੇ, ਇਨ ਪਦਾਰਥੋਂ ਕੋ ਪਾ ਕਰ ਜੀਉ ਨਿਤ ਹੀ ਖੁਸ਼ੀ ਕਰੇ॥
Prof. Sahib Singhਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,

ਪਦ ਅਰਥ ਜੀਉ = ਜਿੰਦ, ਜੀਵ।

SikhNet (Spanish)Si toda la tierra estuviera hecha de azúcar, excitando constantemente a la mente.

ਪਰਬਤੁ ਸੁਇਨਾ ਰੁਪਾ ਹੋਵੈ; ਹੀਰੇ ਲਾਲ ਜੜਾਉ ॥

parabat sueinaa rupaa hovai; heere laal jarraau | Ang 142

Sant Singh Khalsaif the mountains became gold and silver, studded with gems and jewels
Manmohan Singhand were the mountains to become gold and silver and be studded with jewels and gems.
Manmohan Singh (Punjabi)ਅਤੇ ਜੇਕਰ ਪਹਾੜ ਸੋਨੇ ਤੇ ਚਾਂਦੀ ਦੇ ਹੋ ਜਾਣ, ਅਤੇ ਜਵਾਹਿਰਾਤ ਤੇ ਮਾਣਕਾ ਨਾਲ ਜੜੇ ਜਾਣ।
Fareedkot Teekaਸੁਇਨੇ ਚਾਂਦੀ ਕੇ ਪਰਬਤ ਹੀਰੇ ਔਰ ਲਾਲੋਂ ਸਹਿਤ ਜੜੇ ਹੂਏ ਹੋ ਜਾਵੈਂ॥
Prof. Sahib Singhਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ,

ਪਦ ਅਰਥ ਰੁਪਾ = ਰੁੱਪਾ, ਚਾਂਦੀ।

SikhNet (Spanish)Si las montañas fueran de oro y plata, engarzadas con joyas y rubíes,

ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੧॥

bhee toonhai saalaahanaa; aakhan. lahai na chaau |1| Ang 142

Sant Singh Khalsa-even then, I would worship and adore You, and my longing to chant Your Praises would not decrease. ||1||
Manmohan SinghEven then, I would admire Thee, O Lord! and my yearning to utter Thine praises shall not abate.
Manmohan Singh (Punjabi)ਤਾਂ ਭੀ ਮੈਂ ਤੇਰਾ ਜੰਸ ਹੀ ਕਰਾਂਗਾ, ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਣ ਦੀ ਮੇਰੀ ਉਮੰਗ ਮੁੱਕੇਗੀ ਨਹੀਂ।
Fareedkot Teekaਤੌ ਭੀ ਤੇਰਾ ਸਲਾਹੁਣਾ ਕਰੀਏ ਔਰ ਜਸ ਉਚਾਰਨ ਕਰਤੇ ਹੂਏ ਚਾਉ ਨ ਲਹੈ, ਭਾਵ ਇਹ ਬਾਰੰਬਾਰ ਸਲਾਹੁਤਾ ਰਹੂੰ॥੧॥
Prof. Sahib Singhਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ ॥੧॥

ਪਦ ਅਰਥ ਆਖਣ ਚਾਉ = ਤੇਰੀ ਵਡਿਆਈ ਕਰਨ ਦਾ ਚਾਉ। ਤੂੰ ਹੈ = ਤੈਨੂੰ ਹੀ ॥੧॥

SikhNet (Spanish)aun así yo Te alabaría, oh Señor, y mi deseo por recitar Tu Alabanza no se acabaría jamás.(1)
Answers quote the Granth verbatim with Ang citations. AI commentary is not Gurbani and not a religious ruling.