ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦ ॥
raag soohee mahalaa 4 asattapadeea ghar 10 | Ang 758
Sant Singh KhalsaRaag Soohee, Fourth Mehl, Ashtpadheeyaa, Tenth House:
Manmohan SinghSuhi Measure 4th Guru. Ashtpadian
Manmohan Singh (Punjabi)ਰਾਗੁ ਸੂਹੀ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।
Prof. Sahib Singhਰਾਗ ਸੂਹੀ, ਘਰ ੧੦ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Rag Suji, Cuarto Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 758
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਅੰਦਰਿ ਸਚਾ ਨੇਹੁ; ਲਾਇਆ ਪ੍ਰੀਤਮ ਆਪਣੈ ॥
andar sachaa nehu; laaeaa preetam aapanai | Ang 758
Sant Singh KhalsaDeep within myself, I have enshrined true love for my Beloved.
Manmohan SinghWithin my mind, I have enshrined true love for my Beloved.
Manmohan Singh (Punjabi)ਆਪਣੇ ਹਿਰਦੇ ਅੰਦਰ ਆਪਣੇ ਪਿਆਰੇ ਲਈ ਸੱਚਾ ਪ੍ਰੇਮ ਧਾਰਨ ਕਰ ਲਿਆ ਹੈ।
Fareedkot Teekaਹੇ ਭਾਈ! ਮੈਨੇ ਅੰਦਰ ਅਪਨੇ ਅਰਥਾਤ ਰਿਦੇ ਮੇਂ ਪ੍ਰੀਤਮ ਕੇ ਨਾਲ ਸਚਾ (ਨੇਹੁ) ਪ੍ਰੇਮ ਲਾਇਆ ਹੈ॥
Prof. Sahib Singhਹੇ ਭਾਈ! (ਗੁਰੂ ਨੇ) ਆਪਣੇ ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਪਿਆਰ ਮੇਰੇ ਹਿਰਦੇ ਵਿਚ ਪੈਦਾ ਕਰ ਦਿੱਤਾ ਹੈ,ਪਦ ਅਰਥ ਅੰਦਰਿ = (ਮੇਰੇ) ਹਿਰਦੇ ਵਿਚ। ਸਚਾ ਨੇਹੁ = ਸਦਾ ਕਾਇਮ ਰਹਿਣ ਵਾਲਾ ਪਿਆਰਿ। ਪ੍ਰੀਤਮ ਆਪਣੈ = ਆਪਣੇ ਪ੍ਰੀਤਮ ਪ੍ਰਭੂ ਦਾ।
SikhNet (Spanish)Mi Bienamado Señor me ha bendecido con Su Amor Verdadero;
ਤਨੁ ਮਨੁ ਹੋਇ ਨਿਹਾਲੁ; ਜਾ. ਗੁਰੁ ਦੇਖਾ ਸਾਮੑਣੇ ॥੧॥
tan man hoe nihaal; jaa. gur dekhaa saamane |1| Ang 758
Sant Singh KhalsaMy body and soul are in ecstasy; I see my Guru before me. ||1||
Manmohan SinghMy body and soul are enraptured, when I behold the Guru before me.
Manmohan Singh (Punjabi)ਜਦ ਮੈਂ ਗੁਰਾਂ ਨੂੰ ਆਪਣੇ ਮੂਹਰੇ ਵੇਖਦਾ ਹਾਂ, ਤਾਂ ਮੇਰੀ ਦੇਹ ਤੇ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੇ ਹਨ।
Fareedkot Teekaਅਰ ਮੇਰਾ ਤਨ ਅਰ ਮਨ ਤਬ ਨਿਹਾਲ, ਭਾਵ ਸੁਖੀ ਹੋਵੈ ਜਬ ਮੈਂ (ਗੁਰੂ) ਪੂਜ੍ਯ ਪਰਮੇਸ੍ਵਰ ਕੋ ਦੇਖਾਂਗਾ॥੧॥
Prof. Sahib Singh(ਤਾਹੀਏਂ) ਜਦੋਂ ਮੈਂ ਗੁਰੂ ਨੂੰ ਆਪਣੇ ਸਾਹਮਣੇ ਵੇਖਦਾ ਹਾਂ, ਤਾਂ ਮੇਰਾ ਤਨ ਮੇਰਾ ਮਨ ਖਿੜ ਪੈਂਦਾ ਹੈ ॥੧॥ਪਦ ਅਰਥ ਨਿਹਾਲੁ = ਪ੍ਰਸੰਨ। ਜਾ = ਜਦੋਂ। ਦੇਖਾ = ਦੇਖਾਂ, ਮੈਂ ਦੇਖਦਾ ਹਾਂ ॥੧॥
SikhNet (Spanish)mi cuerpo y mi mente son bendecidos cuando veo la Presencia del Guru. (1)
ਮੈ. ਹਰਿ ਹਰਿ ਨਾਮੁ; ਵਿਸਾਹੁ ॥
mai. har har naam; visaahu | Ang 758
Sant Singh KhalsaI have purchased the Name of the Lord, Har, Har.
Manmohan SinghI have purchased the Lord God's Name.
Manmohan Singh (Punjabi)ਮੈਂ ਸੁਆਮੀ ਵਾਹਿਗੁਰੂ ਦਾ ਨਾਮ ਖਰੀਦ ਲਿਆ ਹੈ।
Fareedkot Teekaਗੁਰੂ ਪੂਰੇ ਤੇ ਮੈਂ ਹਰਿ ਹਰਿ ਨਾਮ ਖਰੀਦਿਆ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦਾ ਨਾਮ-ਸਰਮਾਇਆ ਪ੍ਰਾਪਤ ਕਰ ਲਿਆ ਹੈ,ਪਦ ਅਰਥ ਵਿਸਾਹੁ = ਸਰਮਾਇਆ।
SikhNet (Spanish)He traído a mi hogar el Nombre del Señor, a través del Guru
ਗੁਰ ਪੂਰੇ ਤੇ ਪਾਇਆ; ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥
gur poore te paaeaa; amrit agam athaahu |1| rahaau | Ang 758
Sant Singh KhalsaI have obtained the Inaccessible and Unfathomable Ambrosial Nectar from the Perfect Guru. ||1||Pause||
Manmohan SinghFrom the Perfect Guru, I have obtained the Unapproachable and Unfathomable Name Nectar. Pause.
Manmohan Singh (Punjabi)ਪੂਰਨ ਗੁਰਾਂ ਪਾਸੋਂ ਮੈਂ ਅਪਹੁੰਚ ਅਤੇ ਬੇਥਾਹ ਨਾਮ-ਸੁਧਾਰਸ ਪਰਾਪਤ ਕੀਤਾ ਹੈ। ਠਹਿਰਾਉ।
Fareedkot Teekaਪੁਨਾ (ਅਗਮ ਅਥਾਹੁ) ਜੋ ਮਨਿ ਤੇ ਅਵਿਖੇ ਅਰ ਬੇਅੰਤ ਹਰੀ ਹੈ ਤਿਸ ਅਬਿਨਾਸੀ ਕੋ ਮੈਂਨੇ ਪਾਇਆ ਹੈ॥੧॥ ਰਹਾਉ ॥
Prof. Sahib Singhਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ (ਗੁਰੂ ਤੋਂ ਬਿਨਾ) ਅਪਹੁੰਚ ਹੈ, ਜੋ ਬੜੇ ਡੂੰਘੇ ਦਿਲ ਵਾਲਾ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਅਗਮ = ਅਪਹੁੰਚ। ਅਥਾਹ = ਬਹੁਤ ਡੂੰਘਾ ॥੧॥ ਰਹਾਉ ॥
SikhNet (Spanish)he logrado la Palabra Ambrosial que es Infinita e Insondable. (1-Pausa)
ਹਉ. ਸਤਿਗੁਰੁ ਵੇਖਿ ਵਿਗਸੀਆ; ਹਰਿ ਨਾਮੇ ਲਗਾ ਪਿਆਰੁ ॥
hau. satigur vekh vigaseea; har naame lagaa piaar | Ang 758
Sant Singh KhalsaGazing upon the True Guru, I blossom forth in ecstasy; I am in love with the Name of the Lord.
Manmohan SinghSeeing the True Guru, I have blossomed and imbued love for the Lord's Name.
Manmohan Singh (Punjabi)ਸੱਚੇ ਗੁਰਾਂ ਨੂੰ ਦੇਖ ਕੇ ਮੈਂ ਪ੍ਰਫੁਲਤ ਹੋ ਗਿਆ ਹਾਂ ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਪ੍ਰੇਮ ਪੈ ਗਿਆ ਹੈ।
Fareedkot Teekaਮੈਂ ਸਤਿਗੁਰੋਂ ਕੇ ਦੇਖ ਕਰ ਕੇ ਪ੍ਰਸੰਨ ਹੋਇਆ ਹੂੰ ਔ ਹਰੀ ਨਾਮ ਮੇਂ ਪਿਆਰ ਲੱਗਾ ਹੈ॥
Prof. Sahib Singhਹੇ ਭਾਈ! ਗੁਰੂ ਨੂੰ ਵੇਖ ਕੇ ਮੇਰੀ ਜਿੰਦ ਖਿੜ ਪੈਂਦੀ ਹੈ, (ਗੁਰੂ ਦੀ ਕਿਰਪਾ) ਪਰਮਾਤਮਾ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ।ਪਦ ਅਰਥ ਹਉ = ਮੈਂ। ਵੇਖਿ = ਵੇਖ ਕੇ। ਵਿਗਸੀਆ = ਖਿੜ ਗਈ ਹਾਂ। ਨਾਮੇ = ਨਾਮਿ, ਨਾਮ ਵਿਚ।
SikhNet (Spanish)Viendo al Guru Verdadero, me entono en el Nombre del Señor
ਕਿਰਪਾ ਕਰਿ ਕੈ ਮੇਲਿਅਨੁ; ਪਾਇਆ ਮੋਖ ਦੁਆਰੁ ॥੨॥
kirapaa kar kai melian; paaeaa mokh duaar |2| Ang 758
Sant Singh KhalsaThrough His Mercy, the Lord has united me with Himself, and I have found the Door of Salvation. ||2||
Manmohan SinghThe Lord has mercifully united me with Himself and I have obtained the door of salvation
Manmohan Singh (Punjabi)ਮਿਹਰ ਧਾਰ ਮੇ ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ ਅਤੇ ਮੈਨੂੰ ਮੁਕਤੀ ਦਾ ਦਰ ਪਰਾਪਤ ਹੋ ਗਿਆ ਹੈ।
Fareedkot Teekaਮੋਖ ਕਾ ਦੁਆਰਾ ਗ੍ਯਾਨ ਪਾਇਆ ਹੈ ਔਰ ਇਸੀ ਤੇ ਵਾਹਿਗੁਰੂ ਨੇ ਕ੍ਰਿਪਾ ਕਰ ਕੇ ਮਿਲਾਏ ਹੈਂ॥੨॥
Prof. Sahib Singh(ਜਿਨ੍ਹਾਂ ਨੂੰ ਗੁਰੂ ਨੇ) ਮੇਹਰ ਕਰ ਕੇ (ਪਰਮਾਤਮਾ ਦੇ ਚਰਨਾਂ ਨਾਲ) ਜੋੜ ਦਿੱਤਾ, ਉਹਨਾਂ ਨੇ (ਦੁਨੀਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲਿਆ ॥੨॥ਪਦ ਅਰਥ ਮੇਲਿਅਨੁ = ਮਿਲਾ ਲਏ ਹਨ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ ॥੨॥
SikhNet (Spanish)y uniéndome al Señor por Su Gracia soy emancipado. (2)
ਸਤਿਗੁਰੁ ਬਿਰਹੀ. ਨਾਮ ਕਾ; ਜੇ ਮਿਲੈ ਤ ਤਨੁ ਮਨੁ ਦੇਉ ॥
satigur birahee. naam kaa; je milai ta tan man deo | Ang 758
Sant Singh KhalsaThe True Guru is the Lover of the Naam, the Name of the Lord. Meeting Him, I dedicate my body and mind to Him.
Manmohan SinghThe True Guru is the lover of the Name. If I meet him, then shall I surrender my body and soul unto him.
Manmohan Singh (Punjabi)ਸੱਚੇ ਗੁਰੂ ਜੀ ਨਾਮ ਦੇ ਪ੍ਰੇਮੀ ਹਨ, ਜੇਕਰ ਉਹ ਮੈਨੂੰ ਮਿਲ ਪੈਣ ਮੈਂ ਆਪਣੀ ਦੇਹ ਅਤੇ ਆਤਮਾ ਉਨ੍ਹਾਂ ਦੇ ਅਰਪਣ ਕਰ ਦੇਵਾਂਗਾ।
Fareedkot Teekaਨਾਮ ਕਾ ਪ੍ਰੇਮੀ ਜੋ ਸਤਿਗੁਰੂ ਹੈ ਜੇਕਰ ਮੈਨੂੰ ਮਿਲ ਜਾਵੈ ਤਾਂ ਮੈਂ ਉਸ ਕੋ ਤਨ ਮਨ ਦੇ ਦੇਵੋਂ॥
Prof. Sahib Singhਹੇ ਭਾਈ! ਗੁਰੂ ਪਰਮਾਤਮਾ ਦੇ ਨਾਮ ਦਾ ਪ੍ਰੇਮੀ ਹੈ, ਜੇ ਮੈਨੂੰ ਗੁਰੂ ਮਿਲ ਪਏ ਤਾਂ ਮੈਂ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਦਿਆਂ।ਪਦ ਅਰਥ ਬਿਰਹੀ = ਪ੍ਰੇਮੀ। ਤ = ਤਾਂ। ਦੇਉ = ਦੇਉਂ, ਮੈਂ ਦੇ ਦਿਆਂ।
SikhNet (Spanish)El Guru Verdadero es el Amante del Nombre del Señor; entrego mi ser al Guru, Quien me bendice con tal Nombre.
ਜੇ ਪੂਰਬਿ ਹੋਵੈ ਲਿਖਿਆ; ਤਾ ਅੰਮ੍ਰਿਤੁ ਸਹਜਿ ਪੀਏਉ ॥੩॥
je poorab hovai likhiaa; taa amrit sehaj peeo |3| Ang 758
Sant Singh KhalsaAnd if it is so pre-ordained, then I shall automatically drink in the Ambrosial Nectar. ||3||
Manmohan SinghIf it be so pre-ordained, then do I easily quaff the Name-Nectar.
Manmohan Singh (Punjabi)ਜੇਕਰ ਧੁਰੋ ਦੀ ਇਹੋ ਜਿਹੀ ਸਿਖਤਾਕਾਰ ਹੋਵੇ, ਤਦ ਮੈਂ ਸੁਖੈਨ ਹੀ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ।
Fareedkot Teekaਪਰੰਤੂ ਜੇ ਪੂਰਬ ਸੁਭ ਲਿਖਿਆ ਹੋਵੈ ਤੋ (ਸਹਜਿ) ਗ੍ਯਾਨ ਅੰਮ੍ਰਿਤ ਪੀਵਉ॥੩॥
Prof. Sahib Singhਜੇ ਪੂਰਬਲੇ ਸਮੇ ਵਿਚ (ਗੁਰੂ ਦੇ ਮਿਲਾਪ ਦਾ ਲੇਖ ਮੱਥੇ ਉਤੇ) ਲਿਖਿਆ ਹੋਵੇ, ਤਾਂ ਹੀ (ਗੁਰੂ ਪਾਸੋਂ ਲੈ ਕੇ) ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਤਮਕ ਅਡੋਲਤਾ ਵਿਚ ਪੀ ਸਕਦਾ ਹਾਂ ॥੩॥ਪਦ ਅਰਥ ਪੂਰਬਿ = ਪਹਿਲੇ ਜਨਮ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜਿ = ਆਤਮਕ ਅਡੋਲਤਾ ਵਿਚ। ਪੀਏਉ = ਪੀਏਉਂ, ਪੀਵਾਂ ॥੩॥
SikhNet (Spanish)Si así es el destino de mis acciones pasadas, voy a poder chupar del Néctar del Señor con toda naturalidad.(3)
ਸੁਤਿਆ. ਗੁਰੁ ਸਾਲਾਹੀਐ; ਉਠਦਿਆ ਭੀ. ਗੁਰੁ ਆਲਾਉ ॥
sutiaa. gur saalaaheeai; utthadiaa bhee. gur aalaau | Ang 758
Sant Singh KhalsaPraise the Guru while you are asleep, and call on the Guru while you are up.
Manmohan SinghPraise thou the Guru, O man, while asleep and utter thou the Guru's Name while awake
Manmohan Singh (Punjabi)ਸੁੱਤਾ ਹੋਇਆ ਤੂੰ ਗੁਰਾਂ ਦੀ ਸਿਫ਼ਤ ਕਰ, ਹੇ ਬੰਦੇ, ਅਤੇ ਜਾਗਦਾ ਹੋਇਆ ਵੀ ਗੁਰਾਂ ਦਾ ਨਾਮ ਜਪ।
Fareedkot Teekaਸੁਤਿਆਂ ਭੀ ਗੁਰੁ ਕੋ ਸਾਲਾਹੀਏ, ਉਠਤਿਆਂ ਭੀ ਗੁਰੋਂ ਕੀ ਉਸਤਤੀ ਕਰੂੰ॥
Prof. Sahib Singhਹੇ ਭਾਈ! ਸੁੱਤੇ ਪਿਆਂ ਭੀ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ, ਉੱਠਦੇ ਸਾਰ ਭੀ ਮੈਂ ਗੁਰੂ ਦਾ ਨਾਮ ਉਚਾਰਾਂ-ਪਦ ਅਰਥ ਆਲਾਉ = ਆਲਾਉਂ, ਮੈਂ ਉੱਚਾਰਾਂ।
SikhNet (Spanish)Descansa en Paz en la Alabanza del Guru, oh mi mente, mientras estás despierta.
ਕੋਈ ਐਸਾ ਗੁਰਮੁਖਿ ਜੇ ਮਿਲੈ; ਹਉ ਤਾ ਕੇ ਧੋਵਾ ਪਾਉ ॥੪॥
koee aisaa guramukh je milai; hau taa ke dhovaa paau |4| Ang 758
Sant Singh KhalsaIf only I could meet such a Gurmukh; I would wash His Feet. ||4||
Manmohan SinghIf I meet with such a beloved of the Guru, I would wash his feet
Manmohan Singh (Punjabi)ਜੇਕਰ ਮੈਨੂੰ ਇਹੋ ਜਿਹਾ ਗੁਰਾਂ ਦਾ ਪਿਆਰ ਮਿਲ ਪਵੇ, ਤਾਂ ਮੈਂ ਉਸ ਦੇ ਚਰਨ ਧੋਵਾਂਗਾ।
Fareedkot Teekaਉਸਤਤੀ ਕਰਨੇ ਵਾਲਾ ਜੇ ਕੋਈ ਐਸਾ ਪਰੰਤੂ ਪ੍ਰੇਮੀ ਗੁਰਮੁਖਿ ਮਿਲੇ ਤੋ ਤਿਸ ਕੇ ਪੈਰ ਧੋਵੂੰ॥੪॥
Prof. Sahib Singhਜੇ ਇਹੋ ਜਿਹੀ ਮਤਿ ਦੇਣ ਵਾਲੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੱਜਣ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰ ਧੋਵਾਂ ॥੪॥ਪਦ ਅਰਥ ਤਾ ਕੇ = ਉਸ ਦੇ। ਪਾਉ = ਪੈਰ ॥੪॥
SikhNet (Spanish)Si pudiera encontrar a tal Gurmukj, lavaría Sus Pies. (4)
ਕੋਈ ਐਸਾ ਸਜਣੁ ਲੋੜਿ ਲਹੁ; ਮੈ ਪ੍ਰੀਤਮੁ ਦੇਇ ਮਿਲਾਇ ॥
koee aisaa sajan lorr lahu; mai preetam dee milaae | Ang 758
Sant Singh KhalsaI long for such a Friend, to unite me with my Beloved.
Manmohan SinghO my soul, search thou some such friend, who may unite thee with thy Beloved.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਇਹੋ ਜਿਹਾ ਮਿੱਤਰ ਭਾਲ ਲੈ, ਜਿਹੜਾ ਤੈਨੂੰ ਤੇਰੇ ਪਿਆਰੇ ਨਾਲ ਮਿਲਾ ਦੇਵੇ।
Fareedkot Teekaਕੋਈ ਐਸਾ ਮਿਤ੍ਰ ਚਾਹ ਕਰ ਕੇ (ਲਹੁ) ਲਵਾਂ ਜੋ ਮੈਨੂੰ ਪ੍ਰੀਤਮ ਮਿਲਾ ਦੇਵੇ॥
Prof. Sahib Singhਹੇ ਭਾਈ! ਕੋਈ ਅਜੇਹਾ ਸੱਜਣ ਮੈਨੂੰ ਲੱਭ ਦੇਵੋ, ਜੇਹੜਾ ਮੈਨੂੰ ਪ੍ਰੀਤਮ-ਗੁਰੂ ਮਿਲਾ ਦੇਵੇ।ਪਦ ਅਰਥ ਲੋੜਿ ਲਹੁ = ਲੱਭ ਲਵੋ, ਲੱਭ ਦੇਵੋ। ਮੈ = ਮੈਨੂੰ।
SikhNet (Spanish)Añoro a tal Amigo que me una con mi Bienamado;
ਸਤਿਗੁਰਿ ਮਿਲਿਐ ਹਰਿ ਪਾਇਆ; ਮਿਲਿਆ ਸਹਜਿ ਸੁਭਾਇ ॥੫॥
satigur miliai har paaeaa; miliaa sehaj subhaae |5| Ang 758
Sant Singh KhalsaMeeting the True Guru, I have found the Lord. He has met me, easily and effortlessly. ||5||
Manmohan SinghMeeting the True Guru, I have obtained my God and He has met me spontaneously.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਮੈਨੂੰ ਸੌਖੇ ਹੀ ਆਪਣੇ ਆਪ ਆ ਮਿਲਿਆ ਹੈ।
Fareedkot Teekaਸਤਿਗੁਰ ਜਿਨੋਂ ਕੋ ਮਿਲ੍ਯਾ ਹੈ ਤਿਨੋਂ ਨੇ ਹਰੀ ਪਾਯਾ ਹੈ॥☬ਪ੍ਰਸ਼ਨ: ਕੁਛ ਜਤਨ ਕੀਆ ਹੋਗਾ?☬ਉੱਤਰੁ: ਉਨ ਕੋ (ਸਹਜਿ ਸੁਭਾਇ) ਨਿਰਜਤਨ ਹੀ ਮਿਲਾ ਹੈ॥੫॥
Prof. Sahib Singhਗੁਰੂ ਦੇ ਮਿਲਿਆਂ ਹੀ ਪਰਮਾਤਮਾ (ਦਾ ਮਿਲਾਪ) ਹਾਸਲ ਹੁੰਦਾ ਹੈ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ) ਪਰਮਾਤਮਾ ਆਤਮਕ ਅਡੋਲਤਾ ਵਿਚ ਪਿਆਰ-ਰੰਗ ਵਿਚ ਮਿਲ ਪੈਂਦਾ ਹੈ ॥੫॥ਪਦ ਅਰਥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸੁਭਾਇ = ਪਿਆਰ-ਰੰਗ ਵਿਚ ॥੫॥
SikhNet (Spanish)pues encontrando al Verdadero Guru he encontrado al Señor de forma espontánea.(5)
ਸਤਿਗੁਰੁ ਸਾਗਰੁ ਗੁਣ ਨਾਮ ਕਾ; ਮੈ ਤਿਸੁ ਦੇਖਣ ਕਾ ਚਾਉ ॥
satigur saagar gun naam kaa; mai tis dekhan kaa chaau | Ang 759
Sant Singh KhalsaThe True Guru is the Ocean of Virtue of the Naam, the Name of the Lord. I have such a yearning to see Him!
Manmohan SinghThe True Guru is the ocean of virtue and the Lord's Name to see him, I have great yearning.
Manmohan Singh (Punjabi)ਸੱਚੇ ਗੁਰੂ ਜੀ ਨੇਕੀ ਅਤੇ ਪ੍ਰਭੂ ਦੇ ਨਾਮ ਦੇ ਸਮੁੰਦਰ ਹਨ, ਉਨ੍ਹਾਂ ਨੂੰ ਵੇਖਣ ਦਾ ਮੈਨੂੰ ਬੜਾ ਉਤਸ਼ਾਹ ਹੈ।
Fareedkot Teekaਸਤਗੁਰੂ ਨਾਮ ਆਦੀ ਦੈਵੀ ਗੁਣੋਂ ਕਾ ਸਮੁੰਦ੍ਰ ਹੈ, ਮੇਰੇ ਕੋ ਤਿਸੁ ਗੁਰੂ ਜੀ ਕੇ ਦੇਖਨੇ ਕਾ ਚਾਉ ਹੈ॥
Prof. Sahib Singhਹੇ ਭਾਈ! ਗੁਰੂ ਗੁਣਾਂ ਦਾ ਸਮੁੰਦਰ ਹੈ, ਪਰਮਾਤਮਾ ਦੇ ਨਾਮ ਦਾ ਸਮੁੰਦਰ ਹੈ। ਉਸ ਗੁਰੂ ਦਾ ਦਰਸਨ ਕਰਨ ਦੀ ਤੈਨੂੰ ਤਾਂਘ ਲੱਗੀ ਹੋਈ ਹੈ।ਪਦ ਅਰਥ ਸਾਗਰੁ = ਸਮੁੰਦਰ। ਤਿਸੁ = ਉਸ (ਗੁਰੂ) ਨੂੰ।
SikhNet (Spanish)El Guru Verdadero es el Océano de Virtud del Naam, el Nombre del Señor, oh, tengo tal añoranza de verlo,
ਹਉ ਤਿਸੁ ਬਿਨੁ. ਘੜੀ ਨ ਜੀਵਊ; ਬਿਨੁ ਦੇਖੇ. ਮਰਿ ਜਾਉ ॥੬॥
hau tis bin. gharree na jeevaoo; bin dekhe. mar jaau |6| Ang 759
Sant Singh KhalsaWithout Him, I cannot live, even for an instant. If I do not see Him, I die. ||6||
Manmohan SinghWithout him, I can live not even for an instant. I die if I see him not.
Manmohan Singh (Punjabi)ਉਸ ਦੇ ਬਗੈਰ ਮੈਂ ਇਕ ਮੁਹਤ ਭਰ ਲਈ ਭੀ ਜਿਊ ਨਹੀਂ ਸਕਦਾ। ਉਸ ਨੂੰ ਵੇਖਣ ਦੇ ਬਾਝੋਂ ਮੈਂ ਮਰ ਮੁਕਦਾ ਹਾਂ।
Fareedkot Teekaਤਾਂ ਤੇ ਮੈਂ ਤਿਸ ਗੁਰੂ ਬਿਨਾਂ ਏਕ ਘੜੀ ਭੀ ਨਹੀਂ ਜੀਵਤਾ, ਬਿਨ ਦੇਖੇ ਮਰ ਜਾਤਾ ਹੂੰ, ਭਾਵ ਅਤੀ ਦੁਖਤ ਹੋਤਾ ਹੂੰ॥੬॥
Prof. Sahib Singhਮੈਂ ਉਸ ਗੁਰੂ ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ। ਗੁਰੂ ਦਾ ਦਰਸਨ ਕਰਨ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੬॥ਪਦ ਅਰਥ ਹਉ = ਮੈਂ। ਨ ਜੀਵਊ = (ਆਤਮਕ ਜੀਵਨ) ਜੀਊ ਨਹੀਂ ਸਕਦਾ। ਮਰਿ ਜਾਉ = ਮਰਿ ਜਾਉਂ, ਮੇਰੀ ਆਤਮਕ ਮੌਤ ਹੋ ਜਾਂਦੀ ਹੈ ॥੬॥
SikhNet (Spanish)que sin Él no puedo vivir ni por un instante, si no Lo veo, muero(6)
ਜਿਉ ਮਛੁਲੀ. ਵਿਣੁ ਪਾਣੀਐ; ਰਹੈ ਨ. ਕਿਤੈ ਉਪਾਇ ॥
jiau machhulee. vin paaneeai; rahai na. kitai upaae | Ang 759
Sant Singh KhalsaAs the fish cannot survive at all without water,
Manmohan SinghAs the fish, by no means, can live without water,
Manmohan Singh (Punjabi)ਜਿਸ ਤਰ੍ਹਾਂ ਮੱਛੀ ਕਿਸੇ ਤਰੀਕੇ ਨਾਲ ਭੀ ਜਲ ਦੇ ਬਾਝੋਂ ਰਹਿ ਨਹੀਂ ਸਕਦੀ,
Fareedkot Teekaਜਿਉਂ ਮਛਲੀ ਬਿਨਾਂ ਪਾਣੀ ਸੇ ਦੁਖੀ ਹੋਤੀ ਹੈ ਅਰ ਕਿਸੇ ਉਪਾ੍ਯ ਕਰ ਕੇ (ਰਹੈ) ਬਚਤੀ ਨਹੀਂ॥
Prof. Sahib Singhਹੇ ਭਾਈ! ਜਿਵੇਂ ਮੱਛੀ ਪਾਣੀ ਤੋਂ ਬਿਨਾ ਹੋਰ ਕਿਸੇ ਭੀ ਜਤਨ ਨਾਲ ਜੀਊਂਦੀ ਨਹੀਂ ਰਹਿ ਸਕਦੀ,ਪਦ ਅਰਥ ਕਿਤੈ ਉਪਾਇ = ਕਿਸੇ ਭੀ ਜਤਨ ਨਾਲ।
SikhNet (Spanish)Así como el pez no puede vivir sin agua,
ਤਿਉ ਹਰਿ ਬਿਨੁ ਸੰਤੁ. ਨ ਜੀਵਈ; ਬਿਨੁ ਹਰਿ ਨਾਮੈ. ਮਰਿ ਜਾਇ ॥੭॥
tiau har bin sant. na jeevee; bin har naamai. mar jaae |7| Ang 759
Sant Singh Khalsathe Saint cannot live without the Lord. Without the Lord's Name, he dies. ||7||
Manmohan Singhso the saint can live not without his Lord's Name, dies he.
Manmohan Singh (Punjabi)ਇਸੇ ਤਰ੍ਹਾਂ ਹੀ ਸਾਧੂ ਰੱਬ ਦੇ ਨਾਮ ਦੇ ਬਗੈਰ ਬਚ ਨਹੀਂ ਸਕਦਾ। ਆਪਣੇ ਸਾਈਂ ਦੇ ਨਾਮ ਦੇ ਬਗੈਰ ਉਹ ਮਰ ਜਾਂਦਾ ਹੈ।
Fareedkot Teekaਤਿਸੀ ਪ੍ਰਕਾਰ ਹਰੀ ਬਿਨਾਂ ਸੰਤ ਨਹੀਂ ਜੀਵਤਾ, ਬਿਨਾਂ ਹਰਿ ਨਾਮ ਤੋ ਮਰ ਜਾਤਾ ਹੈ॥੭॥
Prof. Sahib Singhਤਿਵੇਂ ਪਰਮਾਤਮਾ ਤੋਂ ਬਿਨਾ ਸੰਤ ਭੀ ਜੀਊ ਨਹੀਂ ਸਕਦਾ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਆਪਣੀ ਆਤਮਕ ਮੌਤ ਸਮਝਦਾ ਹੈ ॥੭॥ਪਦ ਅਰਥ ਨ ਜੀਵਈ = ਨ ਜੀਵੈ, ਆਤਮਕ ਜੀਵਨ ਕਾਇਮ ਨਹੀਂ ਰੱਖ ਸਕਦਾ ॥੭॥
SikhNet (Spanish)el Santo no puede vivir sin el Señor; sin el Nombre del Señor él muere. (7)
ਮੈ ਸਤਿਗੁਰ ਸੇਤੀ ਪਿਰਹੜੀ; ਕਿਉ. ਗੁਰ ਬਿਨੁ ਜੀਵਾ ਮਾਉ ॥
mai satigur setee piraharree; kiau. gur bin jeevaa maau | Ang 759
Sant Singh KhalsaI am so much in love with my True Guru! How could I even live without the Guru, O my mother?
Manmohan SinghI am in love with my True Guru. How can I remain alive without the Guru, O my mother?
Manmohan Singh (Punjabi)ਮੇਰੀ ਸੱਚੇ ਗੁਰਾਂ ਨਾਲ ਪ੍ਰੀਤ ਹੈ। ਗੁਰਾਂ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਉਂਦਾ ਰਹਿ ਸਕਦਾ ਹਾਂ, ਹੇ ਮੇਰੀ ਮਾਤਾ?
Fareedkot Teekaਹੇ ਮੇਰੀ ਸਖੀ! ਮੇਰੀ ਤੋ ਸਤਗੁਰੋਂ ਸਾਥ ਹੀ ਪ੍ਰੀਤੀ ਹੈ, ਕਿਸ ਪ੍ਰਕਾਰ ਗੁਰੋਂ ਬਿਨਾਂ ਜੀਵਾਂ?
Prof. Sahib Singhਹੇ ਮਾਂ! ਮੇਰਾ ਆਪਣੇ ਗੁਰੂ ਨਾਲ ਡੂੰਘਾ ਪਿਆਰ ਹੈ। ਗੁਰੂ ਤੋਂ ਬਿਨਾ ਮੈਂ ਕਿਵੇਂ ਜੀਊ ਸਕਦਾ ਹਾਂ?ਪਦ ਅਰਥ ਸੇਤੀ = ਨਾਲ। ਪਿਰਹੜੀ = ਪਿਆਰ। ਕਿਉ ਜੀਵਾ = ਕਿਉਂ ਜੀਵਾਂ? ਕਿਵੇਂ ਜੀ ਸਕਦਾ ਹਾਂ? ਮਾਉ = ਹੇ ਮਾਂ!
SikhNet (Spanish)Estoy enamorado de mi Guru Verdadero; ¿cómo puedo vivir sin Él, oh madre?
ਮੈ ਗੁਰਬਾਣੀ ਆਧਾਰੁ ਹੈ; ਗੁਰਬਾਣੀ ਲਾਗਿ ਰਹਾਉ ॥੮॥
mai gurabaanee aadhaar hai; gurabaanee laag rahaau |8| Ang 759
Sant Singh KhalsaI have the Support of the Word of the Guru's Bani. Attached to Gurbani, I survive. ||8||
Manmohan SinghI have the support of the Guru's hymns. Attached to Gurbani do I abide.
Manmohan Singh (Punjabi)ਮੈਨੂੰ ਗੁਰਾਂ ਦੀ ਬਾਣੀ ਦਾ ਆਸਰਾ ਹੈ। ਗੁਰਬਾਣੀ ਨਾਲ ਜੁੜ ਕੇ ਹੀ ਮੈਂ ਵਸਦਾ ਹਾਂ।
Fareedkot Teekaਹੇ ਭਾਈ! ਮੇਰੇ ਕੋ ਤੋ ਗੁਰੋਂ ਕੀ ਬਾਣੀ ਕਾ ਹੀ ਆਸਰਾ ਹੈ, ਇਸੀ ਤੇ ਗੁਰੋਂ ਕੀ ਬਾਣੀ ਮੇਂ ਹੀ ਲਗਾ ਰਹਿਤਾ ਹੂੰ॥੮॥
Prof. Sahib Singhਗੁਰੂ ਦੀ ਬਾਣੀ ਮੇਰਾ ਸਹਾਰਾ ਹੈ। ਗੁਰੂ ਦੀ ਬਾਣੀ ਵਿਚ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ ॥੮॥ਪਦ ਅਰਥ ਆਧਾਰੁ = ਆਸਰਾ। ਲਾਗਿ ਰਹਾਉ = ਲੱਗ ਕੇ ਟਿਕ ਸਕਦਾ ਹਾਂ ॥੮॥
SikhNet (Spanish)Me apoyo en la Palabra del Guru y me entono en ella. (8)
ਹਰਿ ਹਰਿ ਨਾਮੁ ਰਤੰਨੁ ਹੈ; ਗੁਰੁ ਤੁਠਾ ਦੇਵੈ ਮਾਇ ॥
har har naam ratan hai; gur tutthaa devai maae | Ang 759
Sant Singh KhalsaThe Name of the Lord, Har, Har, is a jewel; by the Pleasure of His Will, the Guru has given it, O my mother.
Manmohan SinghThe Lord Master's Name is the jewel. By his pleasure, the Guru has blessed me with it, O my mother.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਹੀਰਾ ਹੈ। ਆਪਣੀ ਪਰਸੰਨਤਾ ਦੁਆਰਾ, ਗੁਰਾਂ ਨੇ ਮੈਨੂੰ ਇਹ ਬਖਸ਼ਿਆ ਹੈ, ਹੇ ਮੇਰੀ ਅੰਮੜੀਏ!
Fareedkot Teekaਹੇ ਭਾਈ! ਹਰਿ ਹਰਿ ਨਾਮ ਅਮੋਲਕ ਹੈ ਅਰ ਗੁਰ (ਤੁਠਾ) ਪ੍ਰਸਿੰਨ ਹੂਆ ਹੂਆ ਨਾਮ ਦੇਤਾ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ ਰਤਨ (ਵਰਗਾ ਕੀਮਤੀ ਪਦਾਰਥ) ਹੈ। ਗੁਰੂ (ਜਿਸ ਉਤੇ) ਪ੍ਰਸੰਨ (ਹੁੰਦਾ ਹੈ, ਉਸ ਨੂੰ ਇਹ ਰਤਨ) ਦੇਂਦਾ ਹੈ।ਪਦ ਅਰਥ ਤੁਠਾ = ਪ੍ਰਸੰਨ। ਮਾਇ = ਹੇ ਮਾਂ!
SikhNet (Spanish)El Nombre del Señor es la Joya; cuando el Guru tiene Misericordia de mí, me bendice con Ella.
ਮੈ ਧਰ ਸਚੇ ਨਾਮ ਕੀ; ਹਰਿ ਨਾਮਿ ਰਹਾ ਲਿਵ ਲਾਇ ॥੯॥
mai dhar sache naam kee; har naam rahaa liv laae |9| Ang 759
Sant Singh KhalsaThe True Name is my only Support. I remain lovingly absorbed in the Lord's Name. ||9||
Manmohan SinghMy only prop is the True Name. In the Love of the Lord's Name remain I absorbed.
Manmohan Singh (Punjabi)ਮੇਰਾ ਆਸਰਾ ਕੇਵਲ ਸੱਚਾ ਨਾਮ ਹੀ ਹੈ। ਸੁਆਮੀ ਦੇ ਨਾਮ ਦੇ ਪ੍ਰੇਮ ਅੰਦਰ ਹੀ ਮੈਂ ਲੀਨ ਰਹਿੰਦਾ ਹਾਂ।
Fareedkot Teekaਮੈਨੂੰ ਸੱਚੇ ਨਾਮ ਕੀ ਓਟ ਹੈ, ਇਸ ਤੇ ਹਰੀ ਕੇ ਨਾਮ ਮੇਂ ਹੀ ਲਿਵ ਕੋ ਲਾਏ ਰਹਾ ਹੂੰ॥੯॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਮੇਰਾ ਆਸਰਾ ਬਣ ਚੁਕਾ ਹੈ। ਪ੍ਰਭੂ ਦੇ ਨਾਮ ਵਿਚ ਸੁਰਤ ਜੋੜ ਕੇ ਹੀ ਮੈਂ ਰਹਿ ਸਕਦਾ ਹਾਂ ॥੯॥ਪਦ ਅਰਥ ਧਰ = ਆਸਰਾ। ਨਾਮਿ = ਨਾਮ ਵਿਚ। ਲਿਵ ਲਾਇ = ਸੁਰਤ ਜੋੜ ਕੇ। ਰਹਾ = ਰਹਿ ਸਕਦਾ ਹਾਂ ॥੯॥
SikhNet (Spanish)Mi Único Soporte es el Nombre Verdadero; deseo estar siempre entonado en el Naam.(9)
ਗੁਰ ਗਿਆਨੁ ਪਦਾਰਥੁ ਨਾਮੁ ਹੈ; ਹਰਿ ਨਾਮੋ ਦੇਇ ਦ੍ਰਿੜਾਇ ॥
gur giaan padaarath naam hai; har naamo dee drirraae | Ang 759
Sant Singh KhalsaThe wisdom of the Guru is the treasure of the Naam. The Guru implants and enshrines the Lord's Name.
Manmohan SinghIn the Guru-given gnosis is contained the wealth of Lord's Name and the Lord's Name, the Guru imprints in the man's mind.
Manmohan Singh (Punjabi)ਗੁਰਾਂ ਦੀ ਦਰਸਾਈ ਹੋਈ ਬ੍ਰਹਮ ਵੀਚਾਰ ਅੰਦਰ ਹੀ ਸੁਆਮੀ ਦੇ ਨਾਮ ਦੀ ਦੌਲਤ ਹੈ ਅਤੇ ਸੁਆਮੀ ਦਾ ਨਾਮ ਹੀ ਗੁਰੂ ਜੀ ਬੰਦੇ ਦੇ ਅੰਦਰ ਪੱਕਾ ਕਰਦੇ ਹਨ।
Fareedkot Teekaਗੁਰੂ ਪਾਸ ਗ੍ਯਾਨ ਕੇ ਦੇਣੇ ਵਾਲਾ ਨਾਮ ਪਦਾਰਥ ਹੈ, ਜਗ੍ਯਾਸੀਓਂ ਕੋ ਸੋ ਹਰਿ ਨਾਮ ਹੀ ਦ੍ਰਿੜਾ ਦੇਤਾ ਹੈ॥
Prof. Sahib Singhਹੇ ਭਾਈ! ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ ਇਕ ਕੀਮਤੀ ਚੀਜ਼ ਹੈ। ਗੁਰੂ ਦਾ ਦਿੱਤਾ ਹੋਇਆ ਹਰਿ-ਨਾਮ ਕੀਮਤੀ ਪਦਾਰਥ ਹੈ।ਪਦ ਅਰਥ ਗੁਰ ਬਿਆਨੁ = ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ। ਪਦਾਰਥੁ = ਕੀਮਤੀ ਚੀਜ਼। ਨਾਮੋ = ਨਾਮ ਹੀ। ਦੇਇ ਦ੍ਰਿੜਾਇ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ।
SikhNet (Spanish)En el Nombre del Señor está contenida la Sabiduría del Guru; es a través del Nombre que uno la obtiene.
ਜਿਸੁ ਪਰਾਪਤਿ ਸੋ ਲਹੈ; ਗੁਰ ਚਰਣੀ ਲਾਗੈ ਆਇ ॥੧੦॥
jis paraapat so lahai; gur charanee laagai aae |10| Ang 759
Sant Singh KhalsaHe alone receives it, he alone gets it, who comes and falls at the Guru's Feet. ||10||
Manmohan SinghHe alone obtains the Name who is destined to receive it and who comes and falls at the Guru's feet.
Manmohan Singh (Punjabi)ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ ਅਤੇ ਜੋ ਗੁਰਾਂ ਦੇ ਪੈਰੀ ਆ ਡਿੱਗਦਾ ਹੈ।
Fareedkot Teekaਜਿਸ ਕੋ ਪੂਰਬ ਭਾਗ ਦ੍ਵਾਰਾ ਪ੍ਰਾਪਤਿ ਹੋਣਾ ਲਿਖਾ ਹੈ, ਸੋ ਗੁਰ ਕੀ ਚਰਨੀ ਆ ਲਾਗਤਾ ਹੈ ਪੁਨਾ ਵਹੀ ਲੇਤਾ ਹੈ॥੧੦॥
Prof. Sahib Singhਜਿਸ ਮਨੁੱਖ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੈ, ਉਹ ਮਨੁੱਖ ਗੁਰੂ ਦੀ ਚਰਨੀਂ ਆ ਲੱਗਦਾ ਹੈ, ਤੇ ਇਹ ਪਦਾਰਥ ਹਾਸਲ ਕਰ ਲੈਂਦਾ ਹੈ। ਗੁਰੂ ਉਸ ਦੇ ਹਿਰਦੇ ਵਿਚ ਹਰਿ-ਨਾਮ ਪੱਕਾ ਕਰ ਦੇਂਦਾ ਹੈ ॥੧੦॥ਪਦ ਅਰਥ ਲਹੈ = ਹਾਸਲ ਕਰਦਾ ਹੈ। ਆਇ = ਆ ਕੇ ॥੧੦॥
SikhNet (Spanish)Sólo el que tiene la Bendición del Señor se postra a los Pies del Guru y Lo obtiene. (10)
ਅਕਥ ਕਹਾਣੀ ਪ੍ਰੇਮ ਕੀ; ਕੋ ਪ੍ਰੀਤਮੁ ਆਖੈ ਆਇ ॥
akath kahaanee prem kee; ko preetam aakhai aae | Ang 759
Sant Singh KhalsaIf only someone would come and tell me the Unspoken Speech of the Love of my Beloved.
Manmohan SinghIneffable is the story of Divine Love Let some friend of mine come and narrate it.
Manmohan Singh (Punjabi)ਅਕਹਿ ਹੈ ਸਾਖੀ ਈਸ਼ਵਰੀ-ਪਿਆਰ ਦੀ। ਮੇਰਾ ਕੋਈ ਮਿੱਤਰ ਆ ਕੇ ਇਸ ਨੂੰ ਦੱਸੇ।
Fareedkot Teekaਪ੍ਰੇਮ ਕੀ ਕਹਾਣੀ ਅਕਥ ਹੈ, ਜੋ ਕੋਈ ਪ੍ਰੀਤਮ ਆਕਰ ਮੇਰੇ ਕੋ ਕਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਪ੍ਰੇਮ ਦੀ ਕਹਾਣੀ ਹਰ ਕੋਈ ਬਿਆਨ ਨਹੀਂ ਕਰ ਸਕਦਾ। ਜੇ ਕੋਈ ਪਿਆਰਾ ਸੱਜਣ ਮੈਨੂੰ ਆ ਕੇ ਇਹ ਕਹਾਣੀ ਸੁਣਾਏ,ਪਦ ਅਰਥ ਅਕਥ = ਜੋ ਬਿਆਨ ਨਾਹ ਕੀਤੀ ਜਾ ਸਕੇ। ਕੋ ਪ੍ਰੀਤਮੁ = (ਜੇ) ਕੋਈ ਪਿਆਰਾ ਸੱਜਣ। ਆਇ = ਆ ਕੇ।
SikhNet (Spanish)La Historia del Amor del Señor es Indescriptible;
ਤਿਸੁ ਦੇਵਾ ਮਨੁ ਆਪਣਾ; ਨਿਵਿ ਨਿਵਿ ਲਾਗਾ ਪਾਇ ॥੧੧॥
tis devaa man aapanaa; niv niv laagaa paae |11| Ang 759
Sant Singh KhalsaI would dedicate my mind to him; I would bow down in humble respect, and fall at his feet. ||11||
Manmohan SinghUnto him I surrender my soul and bowing low I repair to his feet.
Manmohan Singh (Punjabi)ਉਸ ਨੂੰ ਮੈਂ ਆਪਣੀ ਆਤਮਾ ਅਰਪਣ ਕਰਦਾ ਹਾਂ, ਅਤੇ ਨੀਵਾਂ ਝੁਕ ਕੇ ਉਸ ਦੇ ਪੈਰੀ ਪੈਂਦਾ ਹਾਂ।
Fareedkot Teekaਤਿਸ ਕੋ ਮੈਂ ਅਪਨਾ ਮਨ ਦੇਵਾਂ ਔ ਨਿਵ ਨਿਵ ਕੇ ਉਸ ਕੇ ਪਾਵੋਂ ਕੋ ਲਾਗੂੰ॥੧੧॥
Prof. Sahib Singhਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਲਿਫ਼ ਲਿਫ਼ ਕੇ ਉਸ ਦੇ ਪੈਰਾਂ ਤੇ ਢਹਿ ਪਵਾਂ ॥੧੧॥ਪਦ ਅਰਥ ਦੇਵਾ = ਦੇਵਾਂ। ਨਿਵਿ = ਨਿਊਂ ਕੇ। ਲਾਗਾ = ਲਾਗਾਂ। ਪਾਇ = ਪੈਰੀਂ ॥੧੧॥
SikhNet (Spanish)si algún amigo me la recitara le entregaría mi mente y caería a sus pies con toda humildad.(11)
ਸਜਣੁ ਮੇਰਾ ਏਕੁ ਤੂੰ; ਕਰਤਾ ਪੁਰਖੁ ਸੁਜਾਣੁ ॥
sajan meraa ek toon; karataa purakh sujaan | Ang 759
Sant Singh KhalsaYou are my only Friend, O my All-knowing, All-powerful Creator Lord.
Manmohan SinghThou alone art my Friend, O my Omnipotent and Omniscient Creator.
Manmohan Singh (Punjabi)ਕੇਵਲ ਤੂੰ ਹੀ ਮੇਰਾ ਮਿੱਤਰ ਹੈ, ਹੇ ਮੇਰੇ ਸਰਬ-ਸ਼ਕਤਮਾਨ ਅਤੇ ਸਰਬੱਗ ਸਿਰਜਣਹਾਰ!
Fareedkot Teekaਹੇ ਕਰਤਾ ਪੁਰਖ! ਮੇਰਾ ਸੱਜਨ ਤੋ ਏਕ ਤੂੰ ਹੀ ਹੈਂ, ਸੋ ਤੁਝ ਕੋ ਹੀ ਮੈਂ ਜਾਨਤਾ ਹੂੰ॥
Prof. Sahib Singhਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ (ਅਸਲ) ਸੱਜਣ ਹੈਂ। ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੀ ਜਾਣਨ ਵਾਲਾ ਹੈਂ।ਪਦ ਅਰਥ ਏਕੁ ਤੂੰ = ਸਿਰਫ਼ ਤੂੰ ਹੀ। ਸੁਜਾਣੁ = ਸਿਆਣਾ।
SikhNet (Spanish)Eres mi Único Amigo, Sabio Señor Creador.
ਸਤਿਗੁਰਿ ਮੀਤਿ ਮਿਲਾਇਆ; ਮੈ ਸਦਾ ਸਦਾ ਤੇਰਾ ਤਾਣੁ ॥੧੨॥
satigur meet milaaeaa; mai sadaa sadaa teraa taan |12| Ang 759
Sant Singh KhalsaYou have brought me to meet with my True Guru. Forever and ever, You are my only strength. ||12||
Manmohan SinghThou hast united me with the True hast united me with the True Guru, my intimate. ever, ever Thou art my support.
Manmohan Singh (Punjabi)ਤੂੰ ਮੈਨੂੰ ਮੇਰੇ ਯਾਰ ਗੁਰਾਂ ਨਾਲ ਜੋੜ ਦਿੱਤਾ ਹੈ। ਸਦੀਵ, ਸਦੀਵ ਹੀ ਤੂੰ ਮੇਰਾ ਆਸਰਾ ਹੈਂ।
Fareedkot Teekaਸਤਿਗੁਰ ਮਿਤ੍ਰ ਨੇ ਮੁਝੇ ਤੇਰੇ ਸਾਥ ਮਿਲਾਯਾ ਹੈ, ਮੈਨੂੰ ਮਨ ਤਨ ਕਰ ਕੇ ਸਦਾ ਤੇਰਾ ਹੀ (ਤਾਣੁ) ਬਲ ਹੈ॥੧੨॥
Prof. Sahib Singhਮਿੱਤਰ ਗੁਰੂ ਨੇ ਮੈਨੂੰ ਤੇਰੇ ਨਾਲ ਮਿਲਾ ਦਿੱਤਾ ਹੈ। ਮੈਨੂੰ ਸਦਾ ਹੀ ਤੇਰਾ ਸਹਾਰਾ ਹੈ ॥੧੨॥ਪਦ ਅਰਥ ਸਤਿਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ। ਤਾਣੁ = ਆਸਰਾ ॥੧੨॥
SikhNet (Spanish)Me has llevado hasta el Guru Verdadero, mi Amigo; eres siempre mi Único Soporte. (12)
ਸਤਿਗੁਰੁ ਮੇਰਾ ਸਦਾ; ਸਦਾ; ਨਾ ਆਵੈ. ਨਾ ਜਾਇ ॥
satigur meraa sadaa; sadaa; naa aavai. naa jaae | Ang 759
Sant Singh KhalsaMy True Guru, forever and ever, does not come and go.
Manmohan SinghEternal and immortal is my True Guru He comes not, nor goes he.
Manmohan Singh (Punjabi)ਅਨੰਤ ਅਤੇ ਅਮਰ ਹੈ ਮੇਰਾ ਸੱਚਾ ਗੁਰੂ। ਉਹ ਨਾਂ ਆਉਂਦਾ ਹੈ ਅਤੇ ਨਾਂ ਹੀ ਜਾਂਦਾ ਹੈ।
Fareedkot Teekaਮੇਰਾ ਸਤਿਗੁਰ ਸਦਾ ਸਦਾ ਨਿਤ੍ਯ ਹੈ ਵਹ ਨਾ ਜਨਮਤਾ ਹੈ ਨਾ ਮਰਤਾ ਹੈ॥
Prof. Sahib Singhਹੇ ਭਾਈ! ਪਿਆਰਾ ਗੁਰੂ (ਦੱਸਦਾ ਹੈ ਕਿ) ਪਰਮਾਤਮਾ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ।ਪਦ ਅਰਥ ਆਵੈ = ਜੰਮਦਾ। ਜਾਇ = ਮਰਦਾ।
SikhNet (Spanish)Mi Guru Verdadero es Eterno; no va ni viene.
ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ॥੧੩॥
ohu abinaasee purakh hai; sabh meh rahiaa samaae |13| Ang 759
Sant Singh KhalsaHe is the Imperishable Creator Lord; He is permeating and pervading among all. ||13||
Manmohan SinghHe Himself is the imperishable Lord, who is contained amongst all.
Manmohan Singh (Punjabi)ਉਹ ਖੁਦ ਸਦੀਵ ਸਥਿਰ ਸੁਆਮੀ ਹੈ, ਜੋ ਸਾਰਿਆਂ ਅੰਦਰ ਰਵਿ ਰਹਿਆ ਹੈ।
Fareedkot Teekaਵਹ ਪੁਰਸ ਪਰਮਾਤਮਾਂ ਨਾਸ ਤੇ ਰਹਿਤ ਹੈ ਪੁਨਾ ਸਭ ਮੇਂ ਸਮਾਇ ਰਹਾ ਹੈ॥੧੩॥
Prof. Sahib Singhਉਹ ਪੁਰਖ-ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਸਭਨਾਂ ਵਿਚ ਮੌਜੂਦ ਹੈ ॥੧੩॥ਪਦ ਅਰਥ ਅਭਿਨਾਸੀ = ਨਾਸ-ਰਹਿਤ ॥੧੩॥
SikhNet (Spanish)Él es el Siempre Duradero y Todo Prevaleciente Purusha.(13)
ਰਾਮ ਨਾਮ ਧਨੁ ਸੰਚਿਆ; ਸਾਬਤੁ ਪੂੰਜੀ ਰਾਸਿ ॥
raam naam dhan sanchiaa; saabat poonjee raas | Ang 759
Sant Singh KhalsaI have gathered in the wealth of the Lord's Name. My facilities and faculties are intact, safe and sound.
Manmohan SinghI have amassed the wealth of the Lord's Name and intact is my capital and merchandise.
Manmohan Singh (Punjabi)ਮੈਂ ਸਾਈਂ ਦੇ ਨਾਮ ਦੀ ਦੌਲਤ ਇਕੱਤਰ ਕੀਤੀ ਹੈ ਅਤੇ ਸਹੀ ਸਲਾਮਤ ਹੈ ਮੇਰਾ ਮਾਲ ਤੇ ਸੌਦਾ ਸੂਤ।
Fareedkot Teekaਜਿਨੋਂ ਨੇ ਰਾਮ ਨਾਮ ਧਨ ਇਕੱਤ੍ਰ ਕੀਆ ਹੈ ਉਨ ਕੀ ਸ੍ਵਾਸਾਂ ਰੂਪ ਪੂੰਜੀ ਸਾਬਤ ਰਹੀ ਹੈ ਔ (ਰਾਸਿ) ਸੱਚੀ ਭਾਵ ਸਫਲੀ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਥਾਪਣਾ ਦੇ ਦਿੱਤੀ ਉਸ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ਲਿਆ, ਉਸ ਦੀ ਇਹ ਰਾਸਿ-ਪੂੰਜੀ ਸਦਾ ਅਖੁੱਟ ਰਹਿੰਦੀ ਹੈ,ਪਦ ਅਰਥ ਸੰਚਿਆ = ਇਕੱਠਾ ਕੀਤਾ। ਸਾਬਤੁ = ਕਦੇ ਨਾਹ ਘਟਣ ਵਾਲੀ।
SikhNet (Spanish)He acumulado la Riqueza del Nombre del Señor y he conservado mi capital íntegro.
ਨਾਨਕ ਦਰਗਹ ਮੰਨਿਆ; ਗੁਰ ਪੂਰੇ ਸਾਬਾਸਿ ॥੧੪॥੧॥੨॥੧੧॥
naanak daragah maniaa; gur poore saabaas |14|1|2|11| Ang 759
Sant Singh KhalsaO Nanak, I am approved and respected in the Court of the Lord; the Perfect Guru has blessed me! ||14||1||2||11||
Manmohan SinghO Nanak, the Perfect Guru has blessed me and I am approved at the Lord's court.
Manmohan Singh (Punjabi)ਹੇ ਨਾਨਕ! ਪੂਰਨ ਗੁਰਾਂ ਨੇ ਮੈਨੂੰ ਨਿਵਾਜਿਆ ਹੈ ਅਤੇ ਮੈਂ ਪ੍ਰਭੂ ਦੇ ਦਰਬਾਹ ਅੰਦਰ ਪ੍ਰਮਾਣੀਕ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੀ ਦਰਗਾਹ ਮੇਂ ਮੰਨੇ ਹੈਂ ਜਿਨੋਂ ਕੋ ਗੁਰੂ ਪੂਰਿਆਂ ਨੇ ਸਾਬਾਸੀ ਦਈ ਹੈ॥੧੪॥੧॥੨॥੧੧॥☬ਜੀਵ ਕੀ ਦਸਾ ਕਹਿਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਤੇ ਹੇ ਨਾਨਕ! (ਆਖ-) ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਸਤਕਾਰ ਪ੍ਰਾਪਤ ਹੁੰਦਾ ਹੈ ॥੧੪॥੧॥੨॥੧੧॥ਪਦ ਅਰਥ ਮੰਨਿਆ = ਸਤਕਾਰਿਆ ਜਾਂਦਾ ਹੈ। ਸਾਬਾਸਿ = ਸਾਬਾਸ਼, ਥਾਪਣਾ ॥੧੪॥੧॥੨॥੧੧॥
* ਵੇਰਵਾ: ਘਰ ੧੦ ਦੀ ਅਸਟਪਦੀ ੧। ਸੂਹੀ ਵਿਚ ਮ: ੪ ਦੀਆਂ ਅਸ਼ਟਪਦੀਆਂ ੨। ਕੁਲ ਅਸ਼ਟਪਦੀਆਂ = ੧੧।
SikhNet (Spanish)He sido aprobado en la Corte del Señor, y ahora el Señor me ha bendecido con Su Misericordia. (14-1-2-11)