ੴ

ਸਿੱਖਬਾਣੀ · SikhBani

ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥

maaeaa saath na chalee kiaa lapattaaveh andh
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1093 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਮਾਇਆ ਸਾਥਿ. ਨ ਚਲਈ; ਕਿਆ ਲਪਟਾਵਹਿ ਅੰਧ ॥

maaeaa saath. na chalee; kiaa lapattaaveh andh |

Sant Singh KhalsaMaya and its wealth shall not go along with you, so why do you cling to it - are you blind?
Manmohan SinghThe worldly valuables shall go not with thee, why cling thou to them O blind man?
Manmohan Singh (Punjabi)ਸੰਸਾਰੀ ਪਦਾਰਥ ਤੇਰੇ ਨਾਲ ਨਹੀਂ ਜਾਣੇ, ਤੂੰ ਉਨ੍ਹਾਂ ਨਾਲ ਕਿਉਂ ਚਿਮੜਦਾ ਹੈਂ, ਹੇ ਅੰਨ੍ਹੇ ਇਨਸਾਨ!
Fareedkot Teekaਮਾਇਆ ਤਾਂ ਸਾਥ ਨਹੀਂ ਜਾਣੀ, ਹੇ ਅੰਧੇ! ਤੂੰ ਇਸਮੈਂ ਕਿਆ ਲਪਟਾਇਆ ਹੈਂ॥
Prof. Sahib Singhਹੇ ਅੰਨ੍ਹੇ (ਜੀਵ)! ਤੂੰ (ਮੁੜ ਮੁੜ) ਮਾਇਆ ਨੂੰ ਕਿਉਂ ਚੰਬੜਦਾ ਹੈਂ? ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ।
SikhNet (Spanish)Oh ciego, Maya no se irá contigo, ¿por qué aferrarse a ella?

ਗੁਰ ਕੇ ਚਰਣ ਧਿਆਇ ਤੂ; ਤੂਟਹਿ ਮਾਇਆ ਬੰਧ ॥੨॥

gur ke charan dhiaae too; tootteh maaeaa bandh |2|

Sant Singh KhalsaMeditate on the Guru's Feet, and the bonds of Maya shall be cut away from you. ||2||
Manmohan SinghMeditate thou on the Guru's fee that thy bonds of mammon may be snapped.
Manmohan Singh (Punjabi)ਤੂੰ ਗੁਰਾਂ ਦੇ ਚਰਨਾਂ ਦਾ ਆਰਾਧਨ ਕਰ, ਤਾਂ ਜੋ ਤੇਰੇ ਮਾਇਆ ਦੇ ਜੂੜ ਵੱਢੇ ਜਾਣ।
Fareedkot Teekaਤੂੰ ਗੁਰੋਂ ਕੇ ਚਰਣ ਧਿਆਇ, ਜਿਸ ਤੇ ਮਾਇਆ ਕੇ (ਬੰਧ) ਫਾਹੇ ਤੂਟ ਜਾਏਂ॥੨॥
Prof. Sahib Singhਤੂੰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਹਉਮੈ ਛੱਡ ਕੇ ਗੁਰੂ ਦਾ ਆਸਰਾ ਲੈ) (ਤਾਂ ਜੁ) ਤੇਰੀਆਂ ਇਹ ਮੁਸ਼ਕਾਂ ਜੋ ਮਾਇਆ ਨੇ ਕੱਸੀਆਂ ਹੋਈਆਂ ਹਨ ਟੁੱਟ ਜਾਣ ॥੨॥
SikhNet (Spanish)Contempla los Pies del Guru, para que tus amarras que te atan a Maya se rompan. (2)
Answers quote the Granth verbatim with Ang citations. AI commentary is not Gurbani and not a religious ruling.