ਪ੍ਰਭ ਕੀ ਉਸਤਤਿ; ਕਰਹੁ ਸੰਤ ਮੀਤ ॥
prabh kee usatat; karahu sant meet |
Sant Singh KhalsaSing the Praises of God, O Saints, O friends,
Manmohan SinghSing the praise of the Lord, O friendly saints,
Manmohan Singh (Punjabi)ਹੇ ਮਿੱਤ੍ਰ ਸਾਧੂਓ! ਸਾਹਿਬ ਦੀ ਮਹਿਮਾ ਗਾਇਨ ਕਰੋ,
Fareedkot Teekaਹੇ ਸੰਤ ਜਨੋਂ! ਹੇ ਮਿਤ੍ਰੋ! ਇਹ ਪ੍ਰਭ ਕੀ ਉਸਤਤੀ ਰੂਪ ਬਾਣੀ ਕੋ ਉਚਾਰਨ ਕਰੋ॥
Prof. Sahib Singhਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰੋ-
SikhNet (Spanish)cantando las Alabanzas de Dios, oh Santos, oh Amigos,
ਸਾਵਧਾਨ ਏਕਾਗਰ ਚੀਤ ॥
saavadhaan ekaagar cheet |
Sant Singh Khalsawith total concentration and one-pointedness of mind.
Manmohan Singhwith alertness and single-mindedness.
Manmohan Singh (Punjabi)ਚੇਤੰਨ ਅਤੇ ਇੱਕ ਮਨ ਹੋ ਕੇ।
Fareedkot Teekaਸਾਵਧਾਨ ਹੋ ਕਰ ਇਕਾਗਰ ਚਿਤ ਸੇ॥
Prof. Sahib Singhਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ।ਪਦ ਅਰਥ ਸਾਵਧਾਨ = ਅਵਧਾਨ ਸਹਿਤ, ਧਿਆਨ ਨਾਲ। ਏਕਾਗਰ = ਇਕ ਨਿਸ਼ਾਨੇ ਤੇ ਟਿਕਿਆ ਹੋਇਆ।
SikhNet (Spanish)con total concentración, fijando la mente en un punto.
ਸੁਖਮਨੀ ਸਹਜ; ਗੋਬਿੰਦ ਗੁਨ ਨਾਮ ॥
sukhamanee sehaj; gobind gun naam |
Sant Singh KhalsaSukhmani is the peaceful ease, the Glory of God, the Naam.
Manmohan SinghIn the Sukhmani are peace Lord's praise and Name.
Manmohan Singh (Punjabi)ਸੁਖਮਨੀ ਵਿੱਚ ਆਰਾਮ ਚੈਨ, ਸੁਆਮੀ ਦਾ ਜੱਸ ਅਤੇ ਨਾਮ ਹੈ।
Fareedkot Teekaਇਸ ਸੁਖਮਨੀ ਬਾਣੀ ਮੇਂ (ਸਹਜ) ਸੁਭਾਵ ਕਹੇ ਗੋਬਿੰਦ ਕੇ ਗੁਣ ਔਰ ਨਾਮੋਂ ਕਾ ਚਿੰਤਨ ਹੋਤਾ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ,ਪਦ ਅਰਥ ਸਹਜ = ਅਡੋਲ ਅਵਸਥਾ। ਗੋਬਿੰਦ ਗੁਨ = ਪ੍ਰਭੂ ਦੇ ਗੁਣ।
SikhNet (Spanish)Sukjmani es la Paz, la Gloria de Dios, el Naam,
ਜਿਸੁ ਮਨਿ ਬਸੈ; ਸੁ ਹੋਤ ਨਿਧਾਨ ॥
jis man basai; su hot nidhaan |
Sant Singh KhalsaWhen it abides in the mind, one becomes wealthy.
Manmohan SinghHe within whose mind it abides becomes wealthy.
Manmohan Singh (Punjabi)ਜਿਸ ਦੇ ਚਿੱਤ ਵਿੱਚ ਇਹ ਵਸਦੀ ਹੈ, ਉਹ ਧਨਾਢ ਹੋ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਇਸ ਕਾ ਪਾਠ ਬਸਤਾ ਹੈ, ਸੋ ਜਨ ਨਿਧੀਓਂ ਕਾ ਖਜ਼ਾਨਾ ਹੋ ਜਾਤਾ ਹੈ, ਭਾਵ ਸੇ ਧਰਮ, ਅਰਥ, ਕਾਮ, ਮੋਖ, ਚਾਰੋਂ ਫਲੋਂ ਕੀ ਤਿਸ ਕੋ ਪ੍ਰਾਪਤੀ ਹੋ ਜਾਤੀ ਹੈ॥
Prof. Sahib Singhਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ।ਪਦ ਅਰਥ ਨਿਧਾਨ = (ਗੁਣਾਂ ਦਾ) ਖ਼ਜ਼ਾਨਾ।
SikhNet (Spanish)y cuando habita en la mente, uno se vuelve rico.
ਸਰਬ ਇਛਾ; ਤਾ ਕੀ ਪੂਰਨ ਹੋਇ ॥
sarab ichhaa; taa kee pooran hoe |
Sant Singh KhalsaAll desires are fulfilled.
Manmohan SinghAll his desires are fulfilled.
Manmohan Singh (Punjabi)ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਪੁਨਾ ਤਿਸ ਪਾਠਕ ਕੀਆਂ ਸਰਬ ਇਛਾ ਪੂਰਨ ਹੋ ਜਾਤੀ ਹੈਂ॥
Prof. Sahib Singhਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,
SikhNet (Spanish)Todos los deseos son cumplidos
ਪ੍ਰਧਾਨ ਪੁਰਖੁ; ਪ੍ਰਗਟੁ ਸਭ ਲੋਇ ॥
pradhaan purakh; pragatt sabh loe |
Sant Singh KhalsaOne becomes the most respected person, famous all over the world.
Manmohan SinghHe becomes the most distinguished man and gets renowned in the entire world.
Manmohan Singh (Punjabi)ਉਹ ਮੁਖੀਆਂ ਪੁਰਸ਼ ਹੋ ਜਾਂਦਾ ਹੈ ਅਤੇ ਸਾਰੇ ਸੰਸਾਰ ਅੰਦਰ ਉੱਘਾ ਹੋ ਜਾਂਦਾ ਹੈ।
Fareedkot Teekaਵਹੁ ਪੁਰਸ ਸਰਬ ਮੇਂ ਸੇ ਮੁਖ ਹੋ ਕਰ ਲੋਕੋਂ ਮੇਂ ਪਰਗਟ ਹੋ ਜਾਤਾ ਹੈ॥
Prof. Sahib Singhਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ।ਪਦ ਅਰਥ ਪ੍ਰਧਾਨ = ਸਭ ਤੋਂ ਵੱਡਾ, ਤੁਰਨੇ-ਸਿਰ। ਲੋਇ = ਲੋਕਿ, ਲੋਕ ਵਿਚ, ਜਗਤ ਵਿਚ। ਪ੍ਰਗਟੁ = ਪ੍ਰਸਿੱਧ, ਉੱਘਾ।
SikhNet (Spanish)y uno se vuelva el ser más respetado y famoso en el mundo entero,
ਸਭ ਤੇ ਊਚ; ਪਾਏ ਅਸਥਾਨੁ ॥
sabh te aooch; paae asathaan |
Sant Singh KhalsaHe obtains the highest place of all.
Manmohan SinghHe obtains the highest place of all.
Manmohan Singh (Punjabi)ਉਹ ਸਾਰਿਆਂ ਤੋਂ ਉੱਚਾ ਟਿਕਾਣਾ ਪਾ ਲੈਦਾ ਹੈ।
Fareedkot Teekaਪੁਨਾ ਵਹੁ ਸਰਬ ਸੇ ਊਚਾ ਅਸਥਾਨ ਪਰਮ ਪਦ ਪਾਵਤਾ ਹੈ॥
Prof. Sahib Singhਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ,
SikhNet (Spanish)al obtener el Estatus más elevado.
ਬਹੁਰਿ ਨ ਹੋਵੈ; ਆਵਨ ਜਾਨੁ ॥
bahur na hovai; aavan jaan |
Sant Singh KhalsaHe does not come and go in reincarnation any longer.
Manmohan SinghHe does not again come and go.
Manmohan Singh (Punjabi)ਉਹ ਮੁੜ ਕੇ, ਆਉਂਦਾ ਤੇ ਜਾਂਦਾ ਨਹੀਂ।
Fareedkot Teekaਜਿਸ ਸੇ ਪੁਨਾ ਤਿਸ ਕਾ ਇਸ ਸੰਸਾਰ ਮੇਂ ਆਵਣਾ ਜਾਣਾ ਅਰਥਾਤ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singhਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ।ਪਦ ਅਰਥ ਆਵਨ ਜਾਨੁ = ਆਉਣਾ ਜਾਣਾ, ਜੰਮਣਾ ਮਰਨਾ।
SikhNet (Spanish)Él ya no vuelve a reencarnar,
ਹਰਿ ਧਨੁ ਖਾਟਿ ਚਲੈ; ਜਨੁ ਸੋਇ ॥
har dhan khaatt chalai; jan soe |
Sant Singh KhalsaOne who departs, after earning the wealth of the Lord's Name,
Manmohan SinghHe departs after earning the wealth of God's Name,
Manmohan Singh (Punjabi)ਰੱਬ ਦੇ ਨਾਮ ਦੀ ਦੌਲਤ ਕਮਾ ਕੇ ਟੁਰਦਾ ਹੈ,
Fareedkot Teekaਸੋ ਜਨ ਹਰਿ ਨਾਮ ਧਨ ਕੋ ਖਟ ਕਰ ਪ੍ਰਲੋਕ ਮੇਂ ਚਲਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,
SikhNet (Spanish)pues quien parte después de haber obtenido la Riqueza del Naam, el Nombre del Señor,
ਨਾਨਕ; ਜਿਸਹਿ ਪਰਾਪਤਿ ਹੋਇ ॥੫॥
naanak; jiseh paraapat hoe |5|
Sant Singh KhalsaO Nanak, realizes it. ||5||
Manmohan Singhwho obtains (the Sukhmani), O Nanak!
Manmohan Singh (Punjabi)ਨਾਨਕ, ਜੋ (ਸੁਖਮਨੀ ਨੂੰ) ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਇਹੁ ਸੁਖਮਨੀ ਬਾਣੀ ਪ੍ਰਾਪਤਿ ਹੋਵੈ॥੫॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤ ਮਿਲਦੀ ਹੈ ॥੫॥ਪਦ ਅਰਥ ਜਿਸਹਿ = ਜਿਸ ਨੂੰ। ਪਰਾਪਤਿ ਹੋਇ = ਮਿਲਦਾ ਹੈ, ਦਾਤਿ ਹੁੰਦੀ ਹੈ ॥੫॥
SikhNet (Spanish)oh dice Nanak, toma Conciencia de esto.(5)