ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਚਰਣ ਠਾਕੁਰ ਕੇ; ਰਿਦੈ ਸਮਾਣੇ ॥
charan tthaakur ke; ridai samaane |
Sant Singh KhalsaI cherish in my heart the Feet of my Lord and Master.
Manmohan SinghLord's feet I have treasured up in my mind,
Manmohan Singh (Punjabi)ਪ੍ਰਭੂ ਦੇ ਪੈਰ ਮੈਂ ਆਪਣੇ ਮਨ ਅੰਦਰ ਟਿਕਾਏ ਹਨ।
Fareedkot Teekaਹੇ ਠਾਕੁਰ! ਆਪ ਕੇ ਚਰਣ ਜਿਨ ਕੇ ਰਿਦੇ ਮੇਂ ਇਸਥਿਤ ਹੂਏ ਹੈਂ ਅਰਥਾਤ ਜਿਨਿ ਭਗਤੋਂ ਨੇ ਤੁਮਾਰੇ ਚਰਨੋਂ ਕਾ ਧਿਆਨੁ ਕੀਆ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਪਾਲਣਹਾਰ ਪ੍ਰਭੂ ਦੇ ਚਰਨ (ਸਦਾ) ਟਿਕੇ ਰਹਿੰਦੇ ਹਨ,ਪਦ ਅਰਥ ਰਿਦੈ = ਹਿਰਦੇ ਵਿਚ। ਸਮਾਣੇ = ਟਿਕ ਗਏ।
SikhNet (Spanish)Como un Tesoro guardo los Pies del Maestro en mi corazón,
ਕਲਿ ਕਲੇਸ ਸਭ; ਦੂਰਿ ਪਇਆਣੇ ॥
kal kales sabh; door peaane |
Sant Singh KhalsaAll my troubles and sufferings have run away.
Manmohan SinghAll my botherations and sufferings have fled far away.
Manmohan Singh (Punjabi)ਮੇਰੀਆਂ ਸਾਰੀਆਂ ਕਲਪਨਾਂ ਤੇ ਦੁਖੜੇ ਦੁਰੇਡੇ ਨੱਸ ਗਏ ਹਨ।
Fareedkot Teekaਤਿਨ ਪੁਰਸੋਂ ਕੈ (ਕਲਿ) ਕਲਪਨਾਂ ਅਰ ਕਲੇਸ⁽¹⁾ ਸਭ ਦੂਰ (ਪਇਆਣੇ) ਚਲੇ ਗਏ ਹੈਂ॥
Prof. Sahib Singhਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਝਗੜੇ ਦੁੱਖ ਕਲੇਸ਼ ਕੂਚ ਕਰ ਜਾਂਦੇ ਹਨਪਦ ਅਰਥ ਕਲਿ = ਝਗੜੇ। ਕਲੇਸ = ਦੁੱਖ। ਪਇਆਣੇ = ਚਲੇ ਗਏ, ਕੂਚ ਕਰ ਗਏ {प्रया = ਕੂਚ ਕਰ ਜਾਣਾ}।
SikhNet (Spanish)y toda mi tristeza y dolor son disipados.
ਸਾਂਤਿ ਸੂਖ ਸਹਜ ਧੁਨਿ ਉਪਜੀ; ਸਾਧੂ ਸੰਗਿ ਨਿਵਾਸਾ ਜੀਉ ॥੧॥
saant sookh sehaj dhun upajee; saadhoo sang nivaasaa jeeo |1|
Sant Singh KhalsaThe music of intuitive peace, poise and tranquility wells up within; I dwell in the Saadh Sangat, the Company of the Holy. ||1||
Manmohan SinghWithin me naturally rings the music of peace and pleasure and I abide in the society of saints.
Manmohan Singh (Punjabi)ਮੇਰੇ ਅੰਦਰ ਠੰਢ-ਚੈਨ ਤੇ ਖੁਸ਼ੀ ਦੀ ਲੈ ਸੁਭਾਵਕ ਹੀ ਗੂੰਜਦੀ ਹੈ ਤੇ ਮੈਂ ਸਤਿਸੰਗਤ ਅੰਦਰ ਵਸਦਾ ਹਾਂ।
Fareedkot Teekaਜਿਨੋਂ ਨੇ ਸੰਤੋਂ ਕੇ ਸੰਗ ਮੇਂ ਨਿਵਾਸੁ ਕੀਆ ਹੈ ਤਿਨੋਂ ਕੋ ਸਾਂਤੀ ਔਰ ਸੁਖ ਦੇਨੇ ਵਾਲੀ (ਧੁਨਿ) ਅਵਾਜ ਅਰਥਾਤ ਬ੍ਰਿਤੀ ਸਹਜਿ ਸੁਭਾਵਕ ਹੀ ਉਤਪੰਨ ਹੂਈ ਹੈ, ਭਾਵ ਏਹਿ ਕਿ ਸੋ ਪੁਰਸ ਅਖੰਡਕਾਰ ਬ੍ਰਿਤੀ ਰੂਪ ਅਹੰਗ੍ਰ ਉਪਾਸਨਾ ਕਰ ਰਹੇ ਹੈਂ॥੧॥
Prof. Sahib Singhਉਸ ਦੇ ਹਿਰਦੇ ਵਿਚ ਸ਼ਾਂਤ ਆਤਮਕ ਆਨੰਦ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ ਹੈ ਅਤੇ ਉਸ ਦਾ ਨਿਵਾਸ ਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ ॥੧॥ਪਦ ਅਰਥ ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਸਾਧੂ = ਗੁਰੂ ॥੧॥
SikhNet (Spanish)Dentro de mí resuena la Melodía del Éxtasis y la Paz, y habito en la Compañía de los Santos, oh amigo.(1)
ਲਾਗੀ ਪ੍ਰੀਤਿ; ਨ ਤੂਟੈ ਮੂਲੇ ॥
laagee preet; na toottai moole |
Sant Singh KhalsaThe bonds of love with the Lord are never broken.
Manmohan SinghLove contracted with the Lord never sunders.
Manmohan Singh (Punjabi)ਸਾਈਂ ਨਾਲ ਪਿਰਹੜੀ ਪਾਈ ਹੋਈ ਕਦਾਚਿਤ ਨਹੀਂ ਟੁਟਦੀ।
Fareedkot Teekaਔਰ ਉਨੋਂ ਕੀ ਪੂਰਬੋਕਤ ਪ੍ਰਕਾਰ ਸੇ ਆਪ ਮੇਂ ਐਸੀ ਪ੍ਰੀਤਿ ਲਗੀ ਹੈ ਕਿ ਜੋ (ਮੂਲੇ) ਕਦਾਚਿਤ ਨਹੀਂ ਤੁਟਤੀ॥
Prof. Sahib Singhਪ੍ਰਭੂ ਚਰਨਾਂ ਨਾਲ ਲੱਗੀ ਹੋਈ ਉਸ ਦੀ ਪ੍ਰੀਤਿ ਉੱਕਾ ਹੀ ਨਹੀਂ ਟੁੱਟਦੀ,ਪਦ ਅਰਥ ਮੂਲੇ = ਮੂਲਿ, ਬਿਲਕੁਲ।
SikhNet (Spanish)Mi apego al Señor no puede ser quebrantado;
ਹਰਿ ਅੰਤਰਿ ਬਾਹਰਿ; ਰਹਿਆ ਭਰਪੂਰੇ ॥
har antar baahar; rahiaa bharapoore |
Sant Singh KhalsaThe Lord is totally permeating and pervading inside and out.
Manmohan SinghWithin and without the Lord is fully pervading.
Manmohan Singh (Punjabi)ਅੰਦਰ ਤੇ ਬਾਹਰ ਸਾਹਿਬ ਪੂਰੀ ਤਰ੍ਰਾ ਵਿਆਪਕ ਹੋ ਰਿਹਾ ਹੈ।
Fareedkot Teekaਔਰ ਅੰਤਰ ਬਾਹਰ ਹਰੀ ਪੂਰਿ ਰਹਿਆ ਹੈ ਯਹਿ ਉਨ ਕਾ ਨਿਸਚ੍ਯ ਹੈ॥
Prof. Sahib Singhਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ
SikhNet (Spanish)el Señor prevalece en todas partes dentro y fuera de mí.
ਸਿਮਰਿ ਸਿਮਰਿ ਸਿਮਰਿ. ਗੁਣ ਗਾਵਾ; ਕਾਟੀ ਜਮ ਕੀ ਫਾਸਾ ਜੀਉ ॥੨॥
simar simar simar. gun gaavaa; kaattee jam kee faasaa jeeo |2|
Sant Singh KhalsaMeditating, meditating, meditating in remembrance on Him, singing His Glorious Praises, the noose of death is cut away. ||2||
Manmohan SinghBy remembering, remembering and ever remembering the Lord and singing His praises the noose of death is moved down.
Manmohan Singh (Punjabi)ਸਾਈਂ ਨੂੰ ਯਾਂਦ ਕਰਨ ਯਾਂਦ ਕਰਨ ਤੇ ਸਦਾ ਯਾਂਦ ਕਰਨ ਅਤੇ ਉਸ ਦਾ ਜੱਸ ਗਾਇਨ ਕਰਨ ਦੁਆਰਾ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਇਸ ਸੇ ਸਿਮਰਨੇ ਜੋਗ੍ਯ ਆਪ ਕੋ ਜਿਨੋਂ ਨੇ ਮਨ ਬਾਣੀ ਸੇ ਸਿਮਰ ਕੇ ਗੁਣ ਗਾਏ ਹੈਂ ਤਿਨੋਂ ਕੀ ਜਮ ਫਾਸੀ ਕਟੀ ਗਈ ਹੈ॥੨॥
Prof. Sahib Singhਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ॥੨॥ਪਦ ਅਰਥ ਗਾਵਾ = ਗਾਇਆ ॥੨॥
SikhNet (Spanish)Dedicándose a Su Alabanza, uno estará a salvo del dogal de Yama, el ministro de la muerte. (2)
ਅੰਮ੍ਰਿਤੁ ਵਰਖੈ; ਅਨਹਦ ਬਾਣੀ ॥
amrit varakhai; anahad baanee |
Sant Singh KhalsaThe Ambrosial Nectar, the Unstruck Melody of Gurbani rains down continually;
Manmohan SinghThe rain of ambrosial Gurbani is incessantly falling.
Manmohan Singh (Punjabi)ਅੰਮ੍ਰਿਤਮਈ ਗੁਰਬਾਣੀ ਦੀ ਬਾਰਸ਼ ਇਕ ਰਸ ਵਰ੍ਹ ਰਹੀ ਹੈ।
Fareedkot Teekaਜੋ ਪੁਰਸ ਆਪ ਕਾ ਸਿਮਰਨ ਕਰਤੇ ਹੈਂ, ਸੋ ਏਕ ਰਸ ਐਸੀ ਬਾਣੀ ਬੋਲਤੇ ਹੈਂ ਮਾਨੋਂ ਅੰਮ੍ਰਿਤ ਕੀ ਵਰਖਾ ਹੋਤੀ ਹੈ, ਭਾਵ ਏਹਿ ਕਿ ਪਰਮੇਸ੍ਵਰ ਵਾਲੀ ਬਾਣੀ ਉਚਾਰਤੇ ਹੈਂ॥
Prof. Sahib Singhਉਹਨਾਂ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਇਕ-ਰਸ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ,ਪਦ ਅਰਥ ਅਨਹਦ ਬਾਣੀ = ਇਕ ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਅਨਹਦ = ਲਗਾਤਾਰ, ਇਕ-ਰਸ।
SikhNet (Spanish)La Palabra del Señor es la Melodía Espontánea, dicen los Yoguis.
ਮਨ ਤਨ ਅੰਤਰਿ; ਸਾਂਤਿ ਸਮਾਣੀ ॥
man tan antar; saant samaanee |
Sant Singh Khalsadeep within my mind and body, peace and tranquility have come.
Manmohan SinghThere with within my mind and body the Divine peace has entered.
Manmohan Singh (Punjabi)ਉਸ ਨਾਲ ਮੇਰੇ ਚਿੱਤ ਤੇ ਦੇਹਿ ਅੰਦਰ ਇਲਾਹੀ ਠੰਢ ਚੈਨ ਪ੍ਰਵੇਸ਼ ਕਰ ਗਈ ਹੈ।
Fareedkot Teekaਜਿਨ ਕੇ ਅੰਤਰਿ ਇਹ ਬਾਣੀ ਸਮਾਈ ਹੈ, ਤਿਨ ਕੇ ਮਨ ਤਨ ਮੇਂ ਸਾਂਤੀ ਹੋਈ ਹੈ॥
Prof. Sahib Singhਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਗਿਆਨ-ਇੰਦ੍ਰਿਆਂ ਵਿਚ) ਸ਼ਾਂਤੀ ਟਿਕੀ ਰਹਿੰਦੀ ਹੈ
SikhNet (Spanish)Como lluvia de Néctar llueve en la mente, y así mi cuerpo y mi mente se sumergen en la Paz.
ਤ੍ਰਿਪਤਿ ਅਘਾਇ ਰਹੇ ਜਨ ਤੇਰੇ; ਸਤਿਗੁਰਿ ਕੀਆ ਦਿਲਾਸਾ ਜੀਉ ॥੩॥
tripat aghaae rahe jan tere; satigur keea dilaasaa jeeo |3|
Sant Singh KhalsaYour humble servants remain satisfied and fulfilled, and the True Guru blesses them with encouragement and comfort. ||3||
Manmohan SinghSated and satiated remain Thine serfs, O Lord! and the True Guru patronizes them.
Manmohan Singh (Punjabi)ਰਜੇ ਤੇ ਧ੍ਰਾਪੇ ਰਹਿੰਦੇ ਹਨ ਤੇਰੇ ਨਫਰ, ਹੇ ਸੁਆਮੀ! ਅਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਢਾਰਸ ਤੇ ਸਹਾਰਾ ਦਿੰਦੇ ਹਨ।
Fareedkot Teekaਤੇਰੇ ਭਗਤ ਜਨੋਂ ਕਾ ਸਤਿਗੁਰੋਂ ਨੇ (ਦਿਲਾਸਾ) ਆਦਰੁ ਕੀਆ ਹੈ ਇਸ ਸੇ ਸੋ ਮਨ ਤਨ ਕਰ ਕੇ ਤ੍ਰਿਪਤਿ ਹੋ ਰਹੇ ਹੈਂ॥
Prof. Sahib Singhਹੇ ਪ੍ਰਭੂ! (ਜਿਨ੍ਹਾਂ ਵਡ-ਭਾਗੀਆਂ ਨੂੰ ਵਿਕਾਰਾਂ ਦਾ ਟਾਕਰਾ ਕਰਨ ਲਈ) ਗੁਰੂ ਨੇ ਹੌਸਲਾ ਦਿੱਤਾ, ਉਹ ਤੇਰੇ ਸੇਵਕ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ ॥੩॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦਿਲਾਸਾ = ਹੌਸਲਾ, ਧੀਰਜ ॥੩॥
SikhNet (Spanish)Tus Sirvientes, oh Señor, están satisfechos; el Guru les ha dado la Esperanza de liberar su Ser. (3)
ਜਿਸ ਕਾ ਸਾ; ਤਿਸ ਤੇ ਫਲੁ ਪਾਇਆ ॥
jis kaa saa; tis te fal paaeaa |
Sant Singh KhalsaWe are His, and from Him, we receive our rewards.
Manmohan SinghI have obtained the boom from Him (the Guru) to whom I belong.
Manmohan Singh (Punjabi)ਮੈਂ ਉਸ (ਗੁਰੂ) ਪਾਸੋਂ ਮੁਰਾਦ ਪਾਈ ਹੈ ਜਿਸ ਦੀ ਮੈਂ ਮਲਕੀਅਤ ਹਾਂ।
Fareedkot Teekaਹੇ ਪ੍ਰਭੁ! ਜਿਸ ਆਪ ਕਾ ਮੈਂ ਦਾਸੁ ਥਾ ਤਿਸ ਤੇਰੇ ਸੇ ਯਹਿ ਫਲੁ ਪਾਇਆ ਹੈ॥
Prof. Sahib Singhਉਸ ਨੇ ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਹੈ।ਪਦ ਅਰਥ ਸਾ = ਸੀ। ਤੇ = ਤੋਂ, ਪਾਸੋਂ।
SikhNet (Spanish)Uno recibe la Recompensa de Aquél a quien pertenece.
ਕਰਿ ਕਿਰਪਾ; ਪ੍ਰਭ ਸੰਗਿ ਮਿਲਾਇਆ ॥
kar kirapaa; prabh sang milaaeaa |
Sant Singh KhalsaShowering His Mercy upon us, God has united us with Him.
Manmohan SinghShowing his mercy the Guru has united me with the Lord.
Manmohan Singh (Punjabi)ਆਪਣੀ ਮਿਹਰ ਧਾਰ ਕੇ, ਗੁਰੂ ਨੇ ਮੈਨੂੰ ਸੁਆਮੀ ਨਾਲ ਮਿਲਾ ਦਿਤਾ ਹੈ।
Fareedkot Teekaਕਿ ਕ੍ਰਿਪਾ ਕਰ ਕੇ ਤੈਨੇ ਅਪਨੇ ਸਾਥ ਮਿਲਾਇ ਲੀਆ ਹੂੰ॥
Prof. Sahib Singh(ਗੁਰੂ ਨੇ) ਕਿਰਪਾ ਕਰਕੇ (ਜਿਸ ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜ ਦਿੱਤਾ,
SikhNet (Spanish)El Señor, en Su Misericordia, nos une con Sus Santos,
ਆਵਣ ਜਾਣ ਰਹੇ ਵਡਭਾਗੀ; ਨਾਨਕ. ਪੂਰਨ ਆਸਾ ਜੀਉ ॥੪॥੩੧॥੩੮॥
aavan jaan rahe vaddabhaagee; naanak. pooran aasaa jeeo |4|31|38|
Sant Singh KhalsaOur comings and goings have ended, and through great good fortune, O Nanak, our hopes are fulfilled. ||4||31||38||
Manmohan SinghThrough great good luck my coming and going have ceased and my hopes have been realized, O Nanak!
Manmohan Singh (Punjabi)ਵਡੇ ਚੰਗੇ ਕਰਮਾਂ ਰਾਹੀਂ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ ਅਤੇ ਮੇਰੀਆਂ ਉਮੀਦਾਂ ਬਰ ਆਈਆਂ ਹਨ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਵਡਭਾਗੀ ਜਨਮ ਮਰਣ ਸੇ ਰਹਿਤ ਹੂਏ ਹੈਂ, ਔਰ ਆਸਾ ਹਮਰੀ ਸਭ ਪੂਰਨ ਹੋਈ ਹੈ॥੪॥੩੧॥੩੮॥
Prof. Sahib Singhਹੇ ਨਾਨਕ! ਉਸ ਵਡਭਾਗੀ ਮਨੁੱਖ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਦੀਆਂ ਆਸਾਂ ਪੂਰੀਆਂ ਹੋ ਗਈਆਂ (ਭਾਵ, ਆਸਾ ਤ੍ਰਿਸ਼ਨਾ ਆਦਿਕ ਉਸ ਨੂੰ ਪੋਹ ਨਹੀਂ ਸਕਦੀਆਂ) ॥੪॥੩੧॥੩੮॥ਪਦ ਅਰਥ ਆਵਣ ਜਾਣ = ਜਨਮ ਮਰਨ ਦੇ ਗੇੜ ॥੪॥
SikhNet (Spanish)tales seres de Destino no van y vienen más, y sus añoranzas son cumplidas, oh, dice Nanak.(4-31-38)