ੴ

ਸਿੱਖਬਾਣੀ · SikhBani

ਪ੍ਰਭਾਤੀ ॥

prabhaatee
Bhagat Namdev Ji ਭਗਤ ਨਾਮਦੇਵ ਜੀ · Raag Prabhaatee · Ang 1351 · 9 lines
Translations

ਪ੍ਰਭਾਤੀ ॥

prabhaatee |

Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati

ਆਦਿ ਜੁਗਾਦਿ. ਜੁਗਾਦਿ ਜੁਗੋ ਜੁਗੁ; ਤਾ ਕਾ ਅੰਤੁ. ਨ ਜਾਨਿਆ ॥

aad jugaad. jugaad jugo jug; taa kaa ant. na jaaniaa |

Sant Singh KhalsaHe existed in the beginning, in the primeval age, and all throughout the ages; His limits cannot be known.
Manmohan SinghThe Lord was in the beginning, commencement of ages, yea, the commencement of ages and all the ages through; His limit is known not.
Manmohan Singh (Punjabi)ਪ੍ਰਭੂ ਸ਼ੁਰੂ, ਯੁਗਾਂ ਦੇ ਅਰੰਭ ਹਾਂ ਯੁਗਾਂ ਦੇ ਆਰੰਭ ਤੋਂ ਹੀ ਹੈ ਅਤੇ ਸਾਰਿਆਂ ਯੁਗਾਂ ਵਿੱਚ ਵੀ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਿਆ!
Fareedkot Teekaਹੇ ਵਾਹਿਗੁਰੂ! ਤੂੰ ਸਰਬ ਕੀ ਆਦਿ ਔ ਜੁਗੋਂ ਕੇ ਭੀ ਆਦਿ ਪੁਨਾ ਸਤਿਜੁਗ ਦ੍ਵਾਪਰ ਆਦੀ ਜੁਗੋਂ ਕੇ ਸਾਥ (ਜੁਗੁ) ਜੁੜਿਆ ਹੂਆ ਅਰਥਾਤ ਵਿਆਪਕ ਸਰੂਪ ਜੋ ਤੂੰ ਹੈਂ, ਤਿਸ (ਤਾ ਕਾ) ਤੇਰਾ ਅੰਤੁ ਨਹੀਂ ਜਾਣਿਆ ਹੈ॥
Prof. Sahib Singh(ਉਹ ਪ੍ਰਭੂ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ।

ਪਦ ਅਰਥ ਆਦਿ = (ਸਭ ਦਾ) ਮੁੱਢ। ਜੁਗਾਦਿ = ਜੁਗਾਂ ਦੇ ਆਦਿ ਤੋਂ। ਜੁਗੋ ਜੁਗੁ = ਹਰੇਕ ਜੁਗ ਵਿਚ। ਤਾ ਕਾ = ਉਸ (ਪ੍ਰਭੂ) ਦਾ।

SikhNet (Spanish)Él existía desde el principio, en la era más temprana y a través de todas las épocas, Sus Límites no se han encontrado.

ਸਰਬ ਨਿਰੰਤਰਿ ਰਾਮੁ ਰਹਿਆ ਰਵਿ; ਐਸਾ ਰੂਪੁ ਬਖਾਨਿਆ ॥੧॥

sarab nirantar raam rahiaa rav; aisaa roop bakhaaniaa |1|

Sant Singh KhalsaThe Lord is pervading and permeating amongst all; this is how His Form can be described. ||1||
Manmohan SinghThe Lord is contained amongst all, this way is His form described.
Manmohan Singh (Punjabi)ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਇਸ ਤਰ੍ਹਾਂ ਵਰਨਣ ਕੀਤਾ ਜਾਂਦਾ ਹੈ ਉਸ ਦਾ ਸਰੂਪ।
Fareedkot Teekaਸੋ ਤੇਰਾ ਸਰੂਪ ਸਰਬ ਮੇਂ ਨਿਰੰਤਰ (ਰਵਿ) ਪੂਰਨ ਹੋਇ ਰਹਿਆ ਹੈ, ਹੇ ਰਾਮ! ਇਸ ਪ੍ਰਕਾਰ ਕਰ ਕੇ ਤੁਝ ਕੋ ਬੇਦੋਂ ਨੇ ਉਚਾਰਨ ਕੀਆ ਹੈ॥੧॥
Prof. Sahib Singhਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ॥੧॥

ਪਦ ਅਰਥ ਨਿਰੰਤਰਿ = ਅੰਦਰ ਇਕ-ਰਸ। ਰਵਿ ਰਹਿਆ = ਵਿਆਪਕ ਹੈ। ਬਖਾਨਿਆ = ਬਿਆਨ ਕੀਤਾ ਗਿਆ ਹੈ, (ਧਰਮ-ਪੁਸਤਕਾਂ ਵਿਚ) ਦੱਸਿਆ ਗਿਆ ਹੈ ॥੧॥

SikhNet (Spanish)El Señor está prevaleciendo y compenetrándolo todo y a todos, así es como Su Forma puede ser descrita. (1)

ਗੋਬਿਦੁ ਗਾਜੈ; ਸਬਦੁ ਬਾਜੈ ॥

gobid gaajai; sabad baajai |

Sant Singh KhalsaThe Lord of the Universe appears when the Word of His Shabad is chanted.
Manmohan SinghWhen His name is repeated, the Master of the World becomes manifest.
Manmohan Singh (Punjabi)ਜਦ ਉਸ ਦੇ ਨਾਮ ਦਾ ਜਾਪ ਕੀਤਾ ਹੈ ਤਾ ਸੰਸਾਰ ਦਾ ਮਾਲਕ ਪ੍ਰਗਟ ਹੋ ਜਾਂਦਾ ਹੈ।
Prof. Sahib Singhਜਦ (ਹਿਰਦੇ ਵਿਚ ਗੁਰੂ ਦਾ) ਗੋਬਿੰਦ-ਨਾਮ ਦਾ ਸ਼ਬਦ-ਵਾਜਾ ਵੱਜਦਾ ਹੈ,

ਪਦ ਅਰਥ ਗਾਜੇ = ਗੱਜਦਾ ਹੈ, ਪਰਗਟ ਹੋ ਜਾਂਦਾ ਹੈ। ਬਾਜੈ = ਵੱਜਦਾ ਹੈ। ਸਬਦੁ ਬਾਜੈ = ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ।

SikhNet (Spanish)El Señor del Universo aparece cuando la Palabra del Shabd del Guru es entonada,

ਆਨਦ ਰੂਪੀ. ਮੇਰੋ ਰਾਮਈਆ ॥੧॥ ਰਹਾਉ ॥

aanad roopee. mero raameea |1| rahaau |

Sant Singh KhalsaMy Lord is the Embodiment of Bliss. ||1||Pause||
Manmohan SinghMy Omnipresent Lord is the Embodiment of bliss. Pause.
Manmohan Singh (Punjabi)ਮੈਡਾ ਸਰਵ-ਵਿਆਪਕ ਸੁਆਮੀ, ਪਰਸੰਨਤਾ ਦਾ ਸਰੂਪ ਹੈ। ਠਹਿਰਾਉ।
Fareedkot Teekaਹੇ ਗੋਬਿੰਦ (ਸਬਦੁ) ਬ੍ਰਹਮ ਆਨੰਦ ਸਰੂਪ! ਮੇਰੇ ਰਾਮਈਆ ਤੇਰਾ ਨਾਮ (ਗਾਜੈ) ਜਪਨੇ ਤੇ ਤੂੰ (ਬਾਜੈ) ਸਾਖ੍ਯਾਤ ਹੂਆ ਹੈਂ॥੧॥ ਰਹਾਉ ॥
Prof. Sahib Singhਤਾਂ ਮੇਰਾ ਸੋਹਣਾ ਸੁਖ-ਸਰੂਪ ਰਾਮ ਪਰਗਟ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਰਾਮਈਆ = ਸੋਹਣਾ ਰਾਮ ॥੧॥ ਰਹਾਉ ॥

SikhNet (Spanish)mi Señor es la Encarnación del Éxtasis. (1-Pausa)

ਬਾਵਨ ਬੀਖੂ, ਬਾਨੈ ਬੀਖੇ; ਬਾਸੁ ਤੇ, ਸੁਖ ਲਾਗਿਲਾ ॥

baavan beekhoo, baanai beekhe; baas te, sukh laagilaa |

Sant Singh KhalsaThe beautiful fragrance of sandalwood emanates from the sandalwood tree, and attaches to the other trees of the forest.
Manmohan SinghIt is from the sandal tree, that pleasant perform attaches to the other forest trees.
Manmohan Singh (Punjabi)ਚੰਦਨ ਦੇ ਬ੍ਰਿਛ ਤੋਂ ਜੰਗਲ ਦੇ ਹੋਰਨਾਂ ਬਿਰਛਾਂ ਨੂੰ ਅਨੰਦ ਮਈ ਸੁੰਗਧੀ ਲੱਗ ਜਾਂਦੀ ਹੈ।
Fareedkot Teekaਪੈਸੇ ਬਾਵਨ ਚੰਦਨ ਕੇ (ਬੀਖੂ) ਬ੍ਰਿਛ ਕੀ ਔਰ ਬਨ ਕੇ (ਬੀਖੇ) ਬ੍ਰਿਛੋਂ ਕੋ ਸੁਖੈਂਨ ਹੀ ਸੁਗੰਧੀ ਮਹਕਾਰੁ ਲਾਗਤਾ ਹੈ। 'ਲਾਗਿਲਾ' ਜੈ ਪੁਰ ਕੀ ਬੋਲੀ ਹੈ, ਯਥਾ- 'ਆਵੇਲਾ', 'ਜਾਵੇਲਾ' ਆਦੀ। ਤੈਸੇ ਸੰਸਾਰ ਬਨ ਮੇਂ ਤੇਰੇ ਸੰਤ ਚੰਦਨ ਕੇ ਸੰਬੰਧ ਕਰ ਕੇ ਸੰਸਾਰੀ ਜੀਵ ਬ੍ਰਿਛੋਂ ਕੋ, ਹੇ ਵਾਹਿਗੁਰੂ! ਤੇਰੇ ਜਸ ਕੀ ਸੁਗੰਧੀ ਪ੍ਰਵੇਸ ਹੋਤੀ ਹੈ॥☬ਸੋ ਤੂੰ ਕੈਸਾ ਹੈਂ?
Prof. Sahib Singhਜਿਵੇਂ ਜੰਗਲ ਵਿਚ ਚੰਦਨ ਦੇ ਬੂਟੇ ਤੋਂ (ਸਭ ਨੂੰ) ਸੁਗੰਧੀ ਦਾ ਸੁਖ ਮਿਲਦਾ ਹੈ (ਉਸ ਦੀ ਸੰਗਤ ਨਾਲ ਸਾਧਾਰਨ) ਰੁੱਖ ਚੰਦਨ ਵਾਂਗ ਬਣ ਜਾਂਦਾ ਹੈ;

ਪਦ ਅਰਥ ਬਾਵਨ = ਚੰਦਨ। ਬੀਖੂ = (वृक्ष) ਬਿਰਖ, ਰੁੱਖ। ਬਾਨੈ ਬੀਖੇ = ਬਨ ਵਿਖੇ, ਜੰਗਲ ਵਿਚ। ਬਾਸੁ ਤੇ = (ਚੰਦਨ ਦੀ) ਸੁਗੰਧੀ ਤੋਂ। ਲਾਗਿਲਾ = ਲੱਗਦਾ ਹੈ, ਮਿਲਦਾ ਹੈ।

SikhNet (Spanish)La deliciosa fragancia de Sándalo emana del árbol de Sándalo y compenetra a otros árboles en el bosque.

ਸਰਬੇ ਆਦਿ. ਪਰਮਲਾਦਿ; ਕਾਸਟ ਚੰਦਨੁ. ਭੈਇਲਾ ॥੨॥

sarabe aad. paramalaad; kaasatt chandan. bhaieilaa |2|

Sant Singh KhalsaGod, the Primal Source of everything, is like the sandalwood tree; He transforms us woody trees into fragrant sandalwood. ||2||
Manmohan SinghGod, the source of all, is like the sandal tree, through whom the base wood becomes sandal.
Manmohan Singh (Punjabi)ਸਾਰਿਆਂ ਦਾ ਸੋਮਾ ਵਾਹਿਗੁਰੂ ਚੰਨਣ ਦੇ ਬਿਰਛ ਦੀ ਮਾਨੰਦ ਹੈ, ਜਿਸ ਦੇ ਰਾਹੀਂ ਸਾਧਾਰਨ ਲਕੜੀ ਵੀ ਚੰਨਣ ਹੋ ਜਾਂਦੀ ਹੈ।
Fareedkot Teekaਸਰਬ ਜੀਵੋਂ ਕੀ ਆਦਿ ਔਰ (ਪਰਮਲਾਦਿ) ਚੰਦਨ ਰੂਪ ਸੰਤੋਂ ਕੀ ਭੀ ਆਦਿ ਰੂਪ ਤੂੰ ਹੀ ਹੈਂ ਔਰ ਕਾਸਟ ਰੂਪ ਅੰਨ੍ਯ ਜੀਵ ਔ ਚੰਦਨ ਰੂਪ ਸੰਤ ਸਰਬ ਰੂਪ ਤੂੰ ਹੀ ਹੋਇ ਰਹਿਆ ਹੈਂ॥੨॥
Prof. Sahib Singhਤਿਵੇਂ, ਉਹ ਸਭ ਜੀਵਾਂ ਦਾ ਮੂਲ ਰਾਮ (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ॥੨॥

ਪਦ ਅਰਥ ਪਰਮਲਾਦਿ = ਪਰਮਲ ਆਦਿ, ਸੁਗੰਧੀਆਂ ਦਾ ਮੂਲ। ਕਾਸਟ = (ਸਾਧਾਰਨ) ਕਾਠ। ਭੈਇਲਾ = ਹੋ ਜਾਂਦਾ ਹੈ ॥੨॥

SikhNet (Spanish)Dios, la Fuente Principal de todo, es como el árbol de Sándalo, nos transforma a nosotros, árboles sin fragancia, en fragancia de Sándalo. (2)

ਤੁਮੑ ਚੇ ਪਾਰਸੁ. ਹਮ ਚੇ ਲੋਹਾ; ਸੰਗੇ. ਕੰਚਨੁ ਭੈਇਲਾ ॥

tuma che paaras. ham che lohaa; sange. kanchan bhaieilaa |

Sant Singh KhalsaYou, O Lord, are the Philosopher's Stone, and I am iron; associating with You, I am transformed into gold.
Manmohan SinghThou, O Lord, are the philosopher's stone and I am like iron. In Thine association I have becomes gold.
Manmohan Singh (Punjabi)ਤੂੰ ਹੇ ਸਾਈਂ! ਰਸਾਇਣ ਹੈ ਅਤੇ ਮੈਂ ਲੋਹੇ ਵਰਗਾ ਹਾਂ। ਤੇਰੀ ਸੰਸਗਤ ਅੰਦਰ ਮੈਂ ਸੋਨਾ ਥੀ ਗਿਆ ਹਾਂ।
Fareedkot Teekaਤੁਮ ਤੋ (ਚੇ) ਪੁਨਾ ਪਾਰਸ ਰੂਪ ਹੋ ਔਰ ਪੁਨਾ ਹਮ ਲੋਹਾ ਰੂਪ ਥੇ, ਪਰੰਤੂ ਤੁਮਾਰੇ ਸਾਥ ਮਿਲਨੇ ਕਰ ਕੇ (ਕੰਚਨੁ) ਸ੍ਵਰਨਵਤ ਅਰਥਾਤ ਸੁਧ ਰੂਪ ਹੂਆ ਹੂੰ॥
Prof. Sahib Singh(ਹੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤ ਵਿਚ ਮੈਂ ਸੋਨਾ ਬਣ ਗਿਆ ਹਾਂ।

ਪਦ ਅਰਥ ਤੁਮ੍ਹ੍ਹ ਚੇ = ਤੇਰੇ ਵਰਗਾ (ਭਾਵ, ਤੂੰ) ਪਾਰਸ ਹੈਂ। ਹਮ ਚੇ = ਮੇਰੇ ਵਰਗਾ (ਭਾਵ, ਮੈਂ)। ਸੰਗੇ = ਤੇਰੀ ਸੰਗਤ ਵਿਚ, ਤੇਰੇ ਨਾਲ ਛੋਹਿਆਂ। ਕੰਚਨ = ਸੋਨਾ।

SikhNet (Spanish)Eres, oh Señor, la Piedra Filosofal y yo soy el hierro, acercándome a Ti soy transformado en oro.

ਤੂ ਦਇਆਲੁ ਰਤਨੁ ਲਾਲੁ; ਨਾਮਾ ਸਾਚਿ ਸਮਾਇਲਾ ॥੩॥੨॥

too deaal ratan laal; naamaa saach samaaeilaa |3|2|

Sant Singh KhalsaYou are Merciful; You are the gem and the jewel. Naam Dayv is absorbed in the Truth. ||3||2||
Manmohan SinghThou are Merciful, Thou are jewel of the jewels, Name Dev and merged in Thee. O True Lord.
Manmohan Singh (Punjabi)ਤੂੰ ਮਿਹਰਬਾਨ ਹੈ, ਤੂੰ ਜਵੇਹਰਾਂ ਦਾ ਜਵੇਹਰ ਹੈ। ਨਾਮਦੇਵ ਤੇਰੇ ਵਿੱਚ ਲੀਨ ਹੋ ਗਿਆ ਹੈ, ਹੇ ਸੱਚੇ ਸੁਆਮੀ!
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: ਹੇ (ਲਾਲੁ) ਪਿਆਰੇ! ਤੂੰ ਜੋ ਪਰਮ ਦਇਆਲ ਰਤਨ ਸਰੂਪ ਹੈਂ, ਤਾਂ ਤੇ ਅਬ ਮੈਂ ਤੇਰੀ ਕ੍ਰਿਪਾ ਤੇ ਤੇਰੇ ਸਚ ਸਰੂਪ ਮੇਂ ਸਮਾਇਆ ਹੂੰ॥੩॥੨॥☬ਜੀਵੋਂ ਕੀ ਬਾਸ਼ਨਾਂ ਅਨੁਸਾਰ ਗਤੀ ਕਹ ਕਰ ਬੇਨਤੀ ਉਚਾਰਨ ਕਰਤੇ ਹੈਂ॥
Prof. Sahib Singhਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ॥੩॥੨॥

ਪਦ ਅਰਥ ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਇਲਾ = ਲੀਨ ਹੋ ਗਿਆ ਹੈ ॥੩॥੨॥

* ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਵਾਲੇ ਗੁਣ ਭਗਤ ਦੇ ਅੰਦਰ ਪੈਦਾ ਹੋ ਜਾਂਦੇ ਹਨ।

SikhNet (Spanish)Eres Misericordioso, eres la Gema y la Joya, Nam Dev está absorbido en la Verdad. (3-2)
Answers quote the Granth verbatim with Ang citations. AI commentary is not Gurbani and not a religious ruling.