ੴ

ਸਿੱਖਬਾਣੀ · SikhBani

Ang 1351

Sri Guru Granth Sahib · Raag Prabhaatee · 4 shabads, 47 lines
Translations
Shabad Bhagat Namdev Ji Raag Prabhaatee continued from Ang 1350

ਸਭੋ ਹੁਕਮੁ. ਹੁਕਮੁ ਹੈ ਆਪੇ; ਨਿਰਭਉ ਸਮਤੁ ਬੀਚਾਰੀ ॥੩॥

sabho hukam. hukam hai aape; nirbhau samat beechaaree |3|

Sant Singh KhalsaHe Himself is the Commander; all are under His Command. The Fearless Lord looks on all alike. ||3||
Manmohan SinghAll are subject to the Lord's command and He, of Himself, issues commands. The Fearless Lord regards all alike.
Manmohan Singh (Punjabi)ਸਾਰੇ ਸੁਆਮੀ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਹ ਆਪੇ ਹੀ ਫੁਰਮਾਨ ਜਾਰੀ ਕਰਦਾ ਹੈ। ਨਫਰ ਸੁਆਮੀ ਸਾਰਿਆਂ ਵਲ ਇਕੋ ਜੇਹਾ ਧਿਆਨ ਦਿੰਦਾ ਹੈ।
Fareedkot Teekaਹੁਕਮ ਔ ਹੁਕਮ ਕੇ ਕਰਨੇ ਵਾਲਾ ਔ ਹੁਕਮ ਮਾਨਣੇ ਵਾਲਾ ਸੰਪੂਰਣ ਰੂਪ ਆਪ ਹੈ, ਵਾਹਿਗੁਰੂ ਤੂੰ ਹੈਂ। ਐਸੀ ਸਮ ਦ੍ਰਿਸ੍ਟੀ ਕਰ ਵੀਚਾਰਵਾਨ ਹੋ ਕਰ ਕੇ ਹਮ ਨਿਰਭੈ ਭਏ ਹੈਂ ਅਰਥਾਤ ਯਮ ਕੇ ਵਾ ਜਨਮ ਮ੍ਰਿਤ ਕੇ ਭੈ ਸੇ ਰਹਿਤ ਹੂਏ ਹੈਂ॥੩॥
Prof. Sahib Singhਉਹ ਸਮ-ਦਰਸੀ ਹੋ ਜਾਂਦਾ ਹੈ, ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਨੂੰ (ਹਰ ਥਾਂ) ਪ੍ਰਭੂ ਦਾ ਹੀ ਹੁਕਮ ਵਰਤਦਾ ਦਿੱਸਦਾ ਹੈ, ਪ੍ਰਭੂ ਆਪ ਹੀ ਹੁਕਮ ਚਲਾ ਰਿਹਾ ਜਾਪਦਾ ਹੈ ॥੩॥

ਪਦ ਅਰਥ ਆਪੇ = ਆਪ ਹੀ। ਸਮਤੁ = ਇਕ-ਸਮਾਨ। ਬੀਚਾਰੀ = ਵਿਚਾਰਦਾ ਹੈ, ਸਮਝਦਾ ਹੈ ॥੩॥

SikhNet (Spanish)Él Mismo es el Comandante, todos están bajo Su Mandato, el Intrépido Señor mira a todos de la misma manera. (3)

ਜੋ ਜਨ ਜਾਨਿ ਭਜਹਿ ਪੁਰਖੋਤਮੁ; ਤਾ ਚੀ ਅਬਿਗਤੁ ਬਾਣੀ ॥

jo jan jaan bhajeh purakhotam; taa chee abigat baanee |

Sant Singh KhalsaThat humble being who knows, and meditates on the Supreme Primal Being - his word becomes eternal.
Manmohan SinghThe man who realises and contemplates the Sublime Person, brimful with gnosis is his speech.
Manmohan Singh (Punjabi)ਜਿਹੜਾ ਇਨਸਾਨ ਸ਼੍ਰੇਸ਼ਟ ਪੁਰਸ਼ ਨੂੰ ਅਨੁਭਵ ਕਰਦਾ ਤੇ ਸਿਮਰਦਾ ਹੈ, ਬ੍ਰਹਮ ਗਿਆਨ ਨਾਲ ਪਰੀਪੂਰਨ ਹੈ ਉਸ ਦੀ ਬੋਲ ਬਾਣੀ।
Fareedkot Teekaਹੇ (ਪੁਰਖੋਤਮੁ) ਵਾਹਿਗੁਰੂ! ਜੋ ਜਨ ਤੇਰੇ ਕੋ ਸਭ ਮੇਂ ਪੂਰਨ ਜਾਨ ਕਰ ਕੇ ਸਿਮਰਨ ਕਰਤੇ ਹੈਂ (ਤਾ ਚੀ) ਤਿਨੋਂ ਕੀ ਬਾਣੀ (ਅਬਿ) ਬਿਸੇਸ ਕਰ ਕੇ (ਗਤੁ) ਮੁਕਤਿ ਕਰਨੇ ਵਾਲੀ ਹੈ॥
Prof. Sahib Singhਜੋ ਮਨੁੱਖ ਉੱਤਮ ਪੁਰਖ ਪ੍ਰਭੂ ਨੂੰ (ਇਉਂ ਸਰਬ-ਵਿਆਪਕ) ਜਾਣ ਕੇ ਸਿਮਰਦੇ ਹਨ, ਉਹਨਾਂ ਦੀ ਬਾਣੀ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ (ਭਾਵ, ਉਹ ਹਰ ਵੇਲੇ ਸਿਫ਼ਤ-ਸਾਲਾਹ ਹੀ ਕਰਦੇ ਹਨ)।

ਪਦ ਅਰਥ ਜਾਨਿ = ਜਾਣ ਕੇ, ਇਉਂ ਜਾਣ ਕੇ, ਪ੍ਰਭੂ ਨੂੰ ਇਹੋ ਜਿਹਾ ਸਮਝ ਕੇ। ਚੀ = ਦੀ। ਤਾ ਚੀ = ਉਹਨਾਂ ਦੀ। ਅਬਿਗਤੁ = ਅਦ੍ਰਿਸ਼ਟ ਪ੍ਰਭੂ (ਦਾ ਨਾਮ)। ਤਾ ਚੀ ਬਾਣੀ = ਉਹਨਾਂ ਦੀ ਬਾਣੀ।

SikhNet (Spanish)La Palabra de aquél ser humilde que conoce y medita en el Supremo Ser Primordial, se vuelve eterna.

ਨਾਮਾ ਕਹੈ. ਜਗਜੀਵਨੁ ਪਾਇਆ; ਹਿਰਦੈ ਅਲਖ ਬਿਡਾਣੀ ॥੪॥੧॥

naamaa kahai. jagajeevan paaeaa; hiradai alakh biddaanee |4|1|

Sant Singh KhalsaSays Naam Dayv, I have found the Invisible, Wondrous Lord, the Life of the World, within my heart. ||4||1||
Manmohan SinghSays Nam Dev, within my mind, I have attained the invisible and wondrous Lord, the life of the world.
Manmohan Singh (Punjabi)ਨਾਮ ਦੇਵ ਜੀ ਆਖਦੇ ਹਨ, ਮੈਂ ਆਪਣੇ ਮਨ ਅੰਦਰ ਜਗਤ ਦੀ ਜਿੰਦ-ਜਾਨ, ਅਦ੍ਰਿਸ਼ਟ ਅਤੇ ਅਦਭੁਤ ਸਾਈਂ ਨੂੰ ਪਾ ਲਿਆ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: ਹੇ ਜਗਤ ਕੇ ਜੀਵਨ ਅਲਖ ਔ (ਬਿਡਾਣੀ) ਅਸਚਰਪ ਰੂਪ ਪ੍ਰਮੇਸ੍ਵਰ! ਤੁਝ ਕੌ ਹਮਨੇ ਹ੍ਰਿਦੇ ਮੇਂ ਪਾਇ ਲੀਆ ਹੈ॥੪॥੧॥☬ਸਨਮੁਖ ਬੇਨਤੀ ਕਰਤੇ ਹੈਂ:!
Prof. Sahib Singhਨਾਮਦੇਵ ਆਖਦਾ ਹੈ ਉਹਨਾਂ ਬੰਦਿਆਂ ਨੇ ਅਸਚਰਜ ਅਲੱਖ ਤੇ ਜਗਤ-ਦੇ-ਜੀਵਨ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ ॥੪॥੧॥

ਪਦ ਅਰਥ ਵਿਡਾਣੀ = ਅਚਰਜ ॥੪॥੧॥

* ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਸਰਬ-ਵਿਆਪਕ ਪਰਮਾਤਮਾ ਹਿਰਦੇ ਵਿਚ ਹੀ ਲੱਭ ਪੈਂਦਾ ਹੈ। ਇਸ ਵਾਸਤੇ ਨਿਡਰਤਾ ਪੈਦਾ ਹੁੰਦੀ ਹੈ।

SikhNet (Spanish)Dice Nam Dev, he encontrado al Maravilloso e Invisible Señor, la Vida del mundo en el interior de mi corazón. (4-1)

Open this shabad (12 lines, Angs 1350-1351) →

Shabad Bhagat Namdev Ji Raag Prabhaatee

ਪ੍ਰਭਾਤੀ ॥

prabhaatee |

Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati

ਆਦਿ ਜੁਗਾਦਿ. ਜੁਗਾਦਿ ਜੁਗੋ ਜੁਗੁ; ਤਾ ਕਾ ਅੰਤੁ. ਨ ਜਾਨਿਆ ॥

aad jugaad. jugaad jugo jug; taa kaa ant. na jaaniaa |

Sant Singh KhalsaHe existed in the beginning, in the primeval age, and all throughout the ages; His limits cannot be known.
Manmohan SinghThe Lord was in the beginning, commencement of ages, yea, the commencement of ages and all the ages through; His limit is known not.
Manmohan Singh (Punjabi)ਪ੍ਰਭੂ ਸ਼ੁਰੂ, ਯੁਗਾਂ ਦੇ ਅਰੰਭ ਹਾਂ ਯੁਗਾਂ ਦੇ ਆਰੰਭ ਤੋਂ ਹੀ ਹੈ ਅਤੇ ਸਾਰਿਆਂ ਯੁਗਾਂ ਵਿੱਚ ਵੀ ਉਸ ਦਾ ਓੜਕ ਜਾਣਿਆਂ ਨਹੀਂ ਜਾ ਸਕਿਆ!
Fareedkot Teekaਹੇ ਵਾਹਿਗੁਰੂ! ਤੂੰ ਸਰਬ ਕੀ ਆਦਿ ਔ ਜੁਗੋਂ ਕੇ ਭੀ ਆਦਿ ਪੁਨਾ ਸਤਿਜੁਗ ਦ੍ਵਾਪਰ ਆਦੀ ਜੁਗੋਂ ਕੇ ਸਾਥ (ਜੁਗੁ) ਜੁੜਿਆ ਹੂਆ ਅਰਥਾਤ ਵਿਆਪਕ ਸਰੂਪ ਜੋ ਤੂੰ ਹੈਂ, ਤਿਸ (ਤਾ ਕਾ) ਤੇਰਾ ਅੰਤੁ ਨਹੀਂ ਜਾਣਿਆ ਹੈ॥
Prof. Sahib Singh(ਉਹ ਪ੍ਰਭੂ) ਸਾਰੇ ਸੰਸਾਰ ਦਾ ਮੂਲ ਹੈ, ਜੁਗਾਂ ਦੇ ਆਦਿ ਤੋਂ ਹੈ, ਹਰੇਕ ਜੁਗ ਵਿਚ ਮੌਜੂਦ ਹੈ, ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ।

ਪਦ ਅਰਥ ਆਦਿ = (ਸਭ ਦਾ) ਮੁੱਢ। ਜੁਗਾਦਿ = ਜੁਗਾਂ ਦੇ ਆਦਿ ਤੋਂ। ਜੁਗੋ ਜੁਗੁ = ਹਰੇਕ ਜੁਗ ਵਿਚ। ਤਾ ਕਾ = ਉਸ (ਪ੍ਰਭੂ) ਦਾ।

SikhNet (Spanish)Él existía desde el principio, en la era más temprana y a través de todas las épocas, Sus Límites no se han encontrado.

ਸਰਬ ਨਿਰੰਤਰਿ ਰਾਮੁ ਰਹਿਆ ਰਵਿ; ਐਸਾ ਰੂਪੁ ਬਖਾਨਿਆ ॥੧॥

sarab nirantar raam rahiaa rav; aisaa roop bakhaaniaa |1|

Sant Singh KhalsaThe Lord is pervading and permeating amongst all; this is how His Form can be described. ||1||
Manmohan SinghThe Lord is contained amongst all, this way is His form described.
Manmohan Singh (Punjabi)ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ਇਸ ਤਰ੍ਹਾਂ ਵਰਨਣ ਕੀਤਾ ਜਾਂਦਾ ਹੈ ਉਸ ਦਾ ਸਰੂਪ।
Fareedkot Teekaਸੋ ਤੇਰਾ ਸਰੂਪ ਸਰਬ ਮੇਂ ਨਿਰੰਤਰ (ਰਵਿ) ਪੂਰਨ ਹੋਇ ਰਹਿਆ ਹੈ, ਹੇ ਰਾਮ! ਇਸ ਪ੍ਰਕਾਰ ਕਰ ਕੇ ਤੁਝ ਕੋ ਬੇਦੋਂ ਨੇ ਉਚਾਰਨ ਕੀਆ ਹੈ॥੧॥
Prof. Sahib Singhਉਹ ਰਾਮ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, (ਸਭ ਧਰਮ-ਪੁਸਤਕਾਂ ਨੇ) ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ॥੧॥

ਪਦ ਅਰਥ ਨਿਰੰਤਰਿ = ਅੰਦਰ ਇਕ-ਰਸ। ਰਵਿ ਰਹਿਆ = ਵਿਆਪਕ ਹੈ। ਬਖਾਨਿਆ = ਬਿਆਨ ਕੀਤਾ ਗਿਆ ਹੈ, (ਧਰਮ-ਪੁਸਤਕਾਂ ਵਿਚ) ਦੱਸਿਆ ਗਿਆ ਹੈ ॥੧॥

SikhNet (Spanish)El Señor está prevaleciendo y compenetrándolo todo y a todos, así es como Su Forma puede ser descrita. (1)

ਗੋਬਿਦੁ ਗਾਜੈ; ਸਬਦੁ ਬਾਜੈ ॥

gobid gaajai; sabad baajai |

Sant Singh KhalsaThe Lord of the Universe appears when the Word of His Shabad is chanted.
Manmohan SinghWhen His name is repeated, the Master of the World becomes manifest.
Manmohan Singh (Punjabi)ਜਦ ਉਸ ਦੇ ਨਾਮ ਦਾ ਜਾਪ ਕੀਤਾ ਹੈ ਤਾ ਸੰਸਾਰ ਦਾ ਮਾਲਕ ਪ੍ਰਗਟ ਹੋ ਜਾਂਦਾ ਹੈ।
Prof. Sahib Singhਜਦ (ਹਿਰਦੇ ਵਿਚ ਗੁਰੂ ਦਾ) ਗੋਬਿੰਦ-ਨਾਮ ਦਾ ਸ਼ਬਦ-ਵਾਜਾ ਵੱਜਦਾ ਹੈ,

ਪਦ ਅਰਥ ਗਾਜੇ = ਗੱਜਦਾ ਹੈ, ਪਰਗਟ ਹੋ ਜਾਂਦਾ ਹੈ। ਬਾਜੈ = ਵੱਜਦਾ ਹੈ। ਸਬਦੁ ਬਾਜੈ = ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ।

SikhNet (Spanish)El Señor del Universo aparece cuando la Palabra del Shabd del Guru es entonada,

ਆਨਦ ਰੂਪੀ. ਮੇਰੋ ਰਾਮਈਆ ॥੧॥ ਰਹਾਉ ॥

aanad roopee. mero raameea |1| rahaau |

Sant Singh KhalsaMy Lord is the Embodiment of Bliss. ||1||Pause||
Manmohan SinghMy Omnipresent Lord is the Embodiment of bliss. Pause.
Manmohan Singh (Punjabi)ਮੈਡਾ ਸਰਵ-ਵਿਆਪਕ ਸੁਆਮੀ, ਪਰਸੰਨਤਾ ਦਾ ਸਰੂਪ ਹੈ। ਠਹਿਰਾਉ।
Fareedkot Teekaਹੇ ਗੋਬਿੰਦ (ਸਬਦੁ) ਬ੍ਰਹਮ ਆਨੰਦ ਸਰੂਪ! ਮੇਰੇ ਰਾਮਈਆ ਤੇਰਾ ਨਾਮ (ਗਾਜੈ) ਜਪਨੇ ਤੇ ਤੂੰ (ਬਾਜੈ) ਸਾਖ੍ਯਾਤ ਹੂਆ ਹੈਂ॥੧॥ ਰਹਾਉ ॥
Prof. Sahib Singhਤਾਂ ਮੇਰਾ ਸੋਹਣਾ ਸੁਖ-ਸਰੂਪ ਰਾਮ ਪਰਗਟ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਰਾਮਈਆ = ਸੋਹਣਾ ਰਾਮ ॥੧॥ ਰਹਾਉ ॥

SikhNet (Spanish)mi Señor es la Encarnación del Éxtasis. (1-Pausa)

ਬਾਵਨ ਬੀਖੂ, ਬਾਨੈ ਬੀਖੇ; ਬਾਸੁ ਤੇ, ਸੁਖ ਲਾਗਿਲਾ ॥

baavan beekhoo, baanai beekhe; baas te, sukh laagilaa |

Sant Singh KhalsaThe beautiful fragrance of sandalwood emanates from the sandalwood tree, and attaches to the other trees of the forest.
Manmohan SinghIt is from the sandal tree, that pleasant perform attaches to the other forest trees.
Manmohan Singh (Punjabi)ਚੰਦਨ ਦੇ ਬ੍ਰਿਛ ਤੋਂ ਜੰਗਲ ਦੇ ਹੋਰਨਾਂ ਬਿਰਛਾਂ ਨੂੰ ਅਨੰਦ ਮਈ ਸੁੰਗਧੀ ਲੱਗ ਜਾਂਦੀ ਹੈ।
Fareedkot Teekaਪੈਸੇ ਬਾਵਨ ਚੰਦਨ ਕੇ (ਬੀਖੂ) ਬ੍ਰਿਛ ਕੀ ਔਰ ਬਨ ਕੇ (ਬੀਖੇ) ਬ੍ਰਿਛੋਂ ਕੋ ਸੁਖੈਂਨ ਹੀ ਸੁਗੰਧੀ ਮਹਕਾਰੁ ਲਾਗਤਾ ਹੈ। 'ਲਾਗਿਲਾ' ਜੈ ਪੁਰ ਕੀ ਬੋਲੀ ਹੈ, ਯਥਾ- 'ਆਵੇਲਾ', 'ਜਾਵੇਲਾ' ਆਦੀ। ਤੈਸੇ ਸੰਸਾਰ ਬਨ ਮੇਂ ਤੇਰੇ ਸੰਤ ਚੰਦਨ ਕੇ ਸੰਬੰਧ ਕਰ ਕੇ ਸੰਸਾਰੀ ਜੀਵ ਬ੍ਰਿਛੋਂ ਕੋ, ਹੇ ਵਾਹਿਗੁਰੂ! ਤੇਰੇ ਜਸ ਕੀ ਸੁਗੰਧੀ ਪ੍ਰਵੇਸ ਹੋਤੀ ਹੈ॥☬ਸੋ ਤੂੰ ਕੈਸਾ ਹੈਂ?
Prof. Sahib Singhਜਿਵੇਂ ਜੰਗਲ ਵਿਚ ਚੰਦਨ ਦੇ ਬੂਟੇ ਤੋਂ (ਸਭ ਨੂੰ) ਸੁਗੰਧੀ ਦਾ ਸੁਖ ਮਿਲਦਾ ਹੈ (ਉਸ ਦੀ ਸੰਗਤ ਨਾਲ ਸਾਧਾਰਨ) ਰੁੱਖ ਚੰਦਨ ਵਾਂਗ ਬਣ ਜਾਂਦਾ ਹੈ;

ਪਦ ਅਰਥ ਬਾਵਨ = ਚੰਦਨ। ਬੀਖੂ = (वृक्ष) ਬਿਰਖ, ਰੁੱਖ। ਬਾਨੈ ਬੀਖੇ = ਬਨ ਵਿਖੇ, ਜੰਗਲ ਵਿਚ। ਬਾਸੁ ਤੇ = (ਚੰਦਨ ਦੀ) ਸੁਗੰਧੀ ਤੋਂ। ਲਾਗਿਲਾ = ਲੱਗਦਾ ਹੈ, ਮਿਲਦਾ ਹੈ।

SikhNet (Spanish)La deliciosa fragancia de Sándalo emana del árbol de Sándalo y compenetra a otros árboles en el bosque.

ਸਰਬੇ ਆਦਿ. ਪਰਮਲਾਦਿ; ਕਾਸਟ ਚੰਦਨੁ. ਭੈਇਲਾ ॥੨॥

sarabe aad. paramalaad; kaasatt chandan. bhaieilaa |2|

Sant Singh KhalsaGod, the Primal Source of everything, is like the sandalwood tree; He transforms us woody trees into fragrant sandalwood. ||2||
Manmohan SinghGod, the source of all, is like the sandal tree, through whom the base wood becomes sandal.
Manmohan Singh (Punjabi)ਸਾਰਿਆਂ ਦਾ ਸੋਮਾ ਵਾਹਿਗੁਰੂ ਚੰਨਣ ਦੇ ਬਿਰਛ ਦੀ ਮਾਨੰਦ ਹੈ, ਜਿਸ ਦੇ ਰਾਹੀਂ ਸਾਧਾਰਨ ਲਕੜੀ ਵੀ ਚੰਨਣ ਹੋ ਜਾਂਦੀ ਹੈ।
Fareedkot Teekaਸਰਬ ਜੀਵੋਂ ਕੀ ਆਦਿ ਔਰ (ਪਰਮਲਾਦਿ) ਚੰਦਨ ਰੂਪ ਸੰਤੋਂ ਕੀ ਭੀ ਆਦਿ ਰੂਪ ਤੂੰ ਹੀ ਹੈਂ ਔਰ ਕਾਸਟ ਰੂਪ ਅੰਨ੍ਯ ਜੀਵ ਔ ਚੰਦਨ ਰੂਪ ਸੰਤ ਸਰਬ ਰੂਪ ਤੂੰ ਹੀ ਹੋਇ ਰਹਿਆ ਹੈਂ॥੨॥
Prof. Sahib Singhਤਿਵੇਂ, ਉਹ ਸਭ ਜੀਵਾਂ ਦਾ ਮੂਲ ਰਾਮ (ਸਭ ਗੁਣਾਂ-ਰੂਪ) ਸੁਗੰਧੀਆਂ ਦਾ ਮੂਲ ਹੈ (ਉਸ ਦੀ ਸੰਗਤ ਵਿਚ ਸਾਧਾਰਨ ਜੀਵ ਗੁਣਾਂ ਵਾਲੇ ਹੋ ਜਾਂਦੇ ਹਨ) ॥੨॥

ਪਦ ਅਰਥ ਪਰਮਲਾਦਿ = ਪਰਮਲ ਆਦਿ, ਸੁਗੰਧੀਆਂ ਦਾ ਮੂਲ। ਕਾਸਟ = (ਸਾਧਾਰਨ) ਕਾਠ। ਭੈਇਲਾ = ਹੋ ਜਾਂਦਾ ਹੈ ॥੨॥

SikhNet (Spanish)Dios, la Fuente Principal de todo, es como el árbol de Sándalo, nos transforma a nosotros, árboles sin fragancia, en fragancia de Sándalo. (2)

ਤੁਮੑ ਚੇ ਪਾਰਸੁ. ਹਮ ਚੇ ਲੋਹਾ; ਸੰਗੇ. ਕੰਚਨੁ ਭੈਇਲਾ ॥

tuma che paaras. ham che lohaa; sange. kanchan bhaieilaa |

Sant Singh KhalsaYou, O Lord, are the Philosopher's Stone, and I am iron; associating with You, I am transformed into gold.
Manmohan SinghThou, O Lord, are the philosopher's stone and I am like iron. In Thine association I have becomes gold.
Manmohan Singh (Punjabi)ਤੂੰ ਹੇ ਸਾਈਂ! ਰਸਾਇਣ ਹੈ ਅਤੇ ਮੈਂ ਲੋਹੇ ਵਰਗਾ ਹਾਂ। ਤੇਰੀ ਸੰਸਗਤ ਅੰਦਰ ਮੈਂ ਸੋਨਾ ਥੀ ਗਿਆ ਹਾਂ।
Fareedkot Teekaਤੁਮ ਤੋ (ਚੇ) ਪੁਨਾ ਪਾਰਸ ਰੂਪ ਹੋ ਔਰ ਪੁਨਾ ਹਮ ਲੋਹਾ ਰੂਪ ਥੇ, ਪਰੰਤੂ ਤੁਮਾਰੇ ਸਾਥ ਮਿਲਨੇ ਕਰ ਕੇ (ਕੰਚਨੁ) ਸ੍ਵਰਨਵਤ ਅਰਥਾਤ ਸੁਧ ਰੂਪ ਹੂਆ ਹੂੰ॥
Prof. Sahib Singh(ਹੇ ਰਾਮ!) ਤੂੰ ਪਾਰਸ ਹੈਂ, ਮੈਂ ਲੋਹਾ ਹਾਂ, ਤੇਰੀ ਸੰਗਤ ਵਿਚ ਮੈਂ ਸੋਨਾ ਬਣ ਗਿਆ ਹਾਂ।

ਪਦ ਅਰਥ ਤੁਮ੍ਹ੍ਹ ਚੇ = ਤੇਰੇ ਵਰਗਾ (ਭਾਵ, ਤੂੰ) ਪਾਰਸ ਹੈਂ। ਹਮ ਚੇ = ਮੇਰੇ ਵਰਗਾ (ਭਾਵ, ਮੈਂ)। ਸੰਗੇ = ਤੇਰੀ ਸੰਗਤ ਵਿਚ, ਤੇਰੇ ਨਾਲ ਛੋਹਿਆਂ। ਕੰਚਨ = ਸੋਨਾ।

SikhNet (Spanish)Eres, oh Señor, la Piedra Filosofal y yo soy el hierro, acercándome a Ti soy transformado en oro.

ਤੂ ਦਇਆਲੁ ਰਤਨੁ ਲਾਲੁ; ਨਾਮਾ ਸਾਚਿ ਸਮਾਇਲਾ ॥੩॥੨॥

too deaal ratan laal; naamaa saach samaaeilaa |3|2|

Sant Singh KhalsaYou are Merciful; You are the gem and the jewel. Naam Dayv is absorbed in the Truth. ||3||2||
Manmohan SinghThou are Merciful, Thou are jewel of the jewels, Name Dev and merged in Thee. O True Lord.
Manmohan Singh (Punjabi)ਤੂੰ ਮਿਹਰਬਾਨ ਹੈ, ਤੂੰ ਜਵੇਹਰਾਂ ਦਾ ਜਵੇਹਰ ਹੈ। ਨਾਮਦੇਵ ਤੇਰੇ ਵਿੱਚ ਲੀਨ ਹੋ ਗਿਆ ਹੈ, ਹੇ ਸੱਚੇ ਸੁਆਮੀ!
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: ਹੇ (ਲਾਲੁ) ਪਿਆਰੇ! ਤੂੰ ਜੋ ਪਰਮ ਦਇਆਲ ਰਤਨ ਸਰੂਪ ਹੈਂ, ਤਾਂ ਤੇ ਅਬ ਮੈਂ ਤੇਰੀ ਕ੍ਰਿਪਾ ਤੇ ਤੇਰੇ ਸਚ ਸਰੂਪ ਮੇਂ ਸਮਾਇਆ ਹੂੰ॥੩॥੨॥☬ਜੀਵੋਂ ਕੀ ਬਾਸ਼ਨਾਂ ਅਨੁਸਾਰ ਗਤੀ ਕਹ ਕਰ ਬੇਨਤੀ ਉਚਾਰਨ ਕਰਤੇ ਹੈਂ॥
Prof. Sahib Singhਤੂੰ ਦਇਆ ਦਾ ਘਰ ਹੈਂ, ਤੂੰ ਰਤਨ ਹੈਂ, ਤੂੰ ਲਾਲ ਹੈਂ। ਮੈਂ ਨਾਮਾ ਤੈਂ ਸਦਾ-ਥਿਰ ਰਹਿਣ ਵਾਲੇ ਵਿਚ ਲੀਨ ਹੋ ਗਿਆ ਹਾਂ ॥੩॥੨॥

ਪਦ ਅਰਥ ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਇਲਾ = ਲੀਨ ਹੋ ਗਿਆ ਹੈ ॥੩॥੨॥

* ਸ਼ਬਦ ਦਾ ਭਾਵ: ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਵਾਲੇ ਗੁਣ ਭਗਤ ਦੇ ਅੰਦਰ ਪੈਦਾ ਹੋ ਜਾਂਦੇ ਹਨ।

SikhNet (Spanish)Eres Misericordioso, eres la Gema y la Joya, Nam Dev está absorbido en la Verdad. (3-2)

Open this shabad →

Shabad Bhagat Namdev Ji Raag Prabhaatee

ਪ੍ਰਭਾਤੀ ॥

prabhaatee |

Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati

ਅਕੁਲ ਪੁਰਖ; ਇਕੁ ਚਲਿਤੁ ਉਪਾਇਆ ॥

akul purakh; ik chalit upaaeaa |

Sant Singh KhalsaThe Primal Being has no ancestry; He has staged this play.
Manmohan SinghThe Unlineal God has created a play.
Manmohan Singh (Punjabi)ਕੁਲ-ਰਹਿਤ ਵਾਹਿਗੁਰੂ ਨੇ ਇਹ ਖੇਡ ਰਚੀ ਹੈ।
Fareedkot Teekaਹੇ (ਅਕੁਲ) ਕਲਪਨਾ ਤੇ ਰਹਿਤ ਪੁਰਖ! ਤੈਂਨੇ ਏਕ ਚਲਿਤ੍ਰ ਰੂਪ ਏਹੁ ਜਗਤੁ ਉਤਪਤਿ ਕੀਆ ਹੈ॥
Prof. Sahib Singhਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ।

ਪਦ ਅਰਥ ਕੁ = ਧਰਤੀ। ਕੁਲ = ਧਰਤੀ ਤੇ ਪੈਦਾ ਹੋਇਆ, ਖ਼ਾਨਦਾਨ, ਬੰਸ। ਅਕੁਲ = (ਅ-ਕੁਲ) ਜੋ ਧਰਤੀ ਉਤੇ ਜੰਮੀ (ਕਿਸੇ ਕੁਲ) ਵਿਚੋਂ ਨਹੀਂ ਹੈ। ਪੁਰਖ = ਸਭ ਵਿਚ ਵਿਆਪਕ (Skt. पुरि शेते इति पुरुषः)। ਚਲਿਤੁ = ਜਗਤ-ਰੂਪ ਤਮਾਸ਼ਾ।

SikhNet (Spanish)El Ser Primordial no tiene ancestros, Él ha establecido este teatro

ਘਟਿ ਘਟਿ ਅੰਤਰਿ; ਬ੍ਰਹਮੁ ਲੁਕਾਇਆ ॥੧॥

ghatt ghatt antar; braham lukaaeaa |1|

Sant Singh KhalsaGod is hidden deep within each and every heart. ||1||
Manmohan SinghThe Transcendent Lord is hid in every heart.
Manmohan Singh (Punjabi)ਪਰਮ ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ।
Fareedkot Teekaਹੇ ਬ੍ਰਹਮ! ਪੁਨਾ ਤੁਮ ਨੇ ਅਪਨਾ ਸਰੂਪ ਘਟੋਂ ਘਟੋਂ ਕੇ ਬੀਚ ਲੁਕਾਯਾ ਹੈ ਅਰਥਾਤ ਗੁਪਤ ਰਖਿਆ ਹੈ॥੧॥
Prof. Sahib Singhਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ॥੧॥

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਅੰਤਰਿ = ਹਰੇਕ ਦੇ ਅੰਦਰ। ਬ੍ਰਹਮੁ = ਆਤਮਾ, ਜਿੰਦ ॥੧॥

SikhNet (Spanish)y permanece escindido en el interior de cada corazón. (1)

ਜੀਅ ਕੀ ਜੋਤਿ; ਨ ਜਾਨੈ ਕੋਈ ॥

jeea kee jot; na jaanai koee |

Sant Singh KhalsaNo one knows the Light of the soul.
Manmohan SinghNo one knows the glory of the soul's Light.
Manmohan Singh (Punjabi)ਕੋਈ ਜਣਾ ਭੀ ਆਤਮਾ ਦੇ ਪ੍ਰਕਾਸ਼ ਦੀ ਵਡਿਆਈ ਨੂੰ ਨਹੀਂ ਜਾਣਦਾ।
Fareedkot Teekaਹੇ ਜੋਤੀ ਸਰੂਪ ਤੇਰੀ (ਜੀਅ) ਚੇਤਨਸਤਾ ਕੋ ਕੋਈ ਨਹੀਂ ਜਾਨਤਾ ਹੈ॥
Prof. Sahib Singhਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ,

ਪਦ ਅਰਥ ਜੀਅ ਕੀ ਜੋਤਿ = ਹਰੇਕ ਜੀਵ ਦੇ ਅੰਦਰ ਵੱਸਦੀ ਜੋਤਿ। ਕੋਈ = ਕੋਈ ਪ੍ਰਾਣੀ।

SikhNet (Spanish)Nadie conoce la Luz del Alma,

ਤੈ. ਮੈ ਕੀਆ; ਸੁ ਮਾਲੂਮੁ ਹੋਈ ॥੧॥ ਰਹਾਉ ॥

tai. mai keea; su maaloom hoee |1| rahaau |

Sant Singh KhalsaWhatever I do, is known to You, Lord. ||1||Pause||
Manmohan SinghWhatever I do, that is known to Thee, O Lord. Pause.
Manmohan Singh (Punjabi)ਜਿਹੜਾ ਕੁਛ ਭੀ ਮੈਂ ਕਰਦਾ ਹਾਂ, ਉਸ ਦਾ ਤੈਨੂੰ ਪਤਾ ਹੈ, ਹੇ ਸੁਆਮੀ! ਠਹਿਰਾਉ।
Fareedkot Teekaਜੋ ਤੈਂਨੇ ਕੀਆ ਹੈ, ਸੋ (ਮੈ) ਮੈਨੂੰ ਜਗਤ ਕੇ ਰਚਨੇ ਕੀ ਰੀਤੀ, ਜੋ ਮੈਨੇ ਕੀਆ ਹੈ, ਸੋ ਤੈਨੂੰ ਮਲੂਮੁ (ਹੋਈ) ਹੋਤਾ ਹੈ॥੧॥ ਰਹਾਉ ॥
Prof. Sahib Singhਪਰ ਅਸੀਂ ਜੋ ਕੁਝ ਕਰਦੇ ਹਾਂ ਉਹ (ਸਾਡੇ ਅੰਦਰ) ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਤੈ ਮੈ ਕੀਆ = ਅਸਾਂ ਜੀਵਾਂ ਨੇ ਜੋ ਕੁਝ ਕੀਤਾ, ਅਸੀਂ ਜੀਵ ਜੋ ਕੁਝ ਕਰਦੇ ਹਾਂ। ਮੈ = ਤੂੰ ਤੇ ਮੈਂ, ਅਸੀਂ ਸਾਰੇ ਜੀਵ। ਹੋਈ = ਹੁੰਦਾ ਹੈ ॥੧॥ ਰਹਾਉ ॥

SikhNet (Spanish)lo que sea que hago Tú lo sabes, oh Señor. (1-Pausa)

ਜਿਉ ਪ੍ਰਗਾਸਿਆ; ਮਾਟੀ ਕੁੰਭੇਉ ॥

jiau pragaasiaa; maattee kunbheo |

Sant Singh KhalsaJust as the pitcher is made from clay,
Manmohan SinghAs a pitcher is produced from clay,
Manmohan Singh (Punjabi)ਜਿਸ ਤਰ੍ਹਾਂ ਘੜਾ ਮਿੱਟੀ ਤੋਂ ਪੈਦਾ ਹੁੰਦਾ ਹੈ,
Fareedkot Teekaਜੈਸੇ ਮਾਟੀ ਤੇ ਘੜਾ ਉਤਪਤਿ ਕੀਆ ਹੂਆ ਹੈ, ਸੋ ਘੜਾ ਮ੍ਰਿਤਕਾ ਰੂਪੁ ਹੀ ਹੈ॥
Prof. Sahib Singhਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ,

ਪਦ ਅਰਥ ਜਿਉ = ਜਿਵੇਂ। ਕੁੰਭੇਉ = ਕੁੰਭ, ਘੜਾ।

SikhNet (Spanish)Así como la vasija se hace de barro, todo lo que existe se ha hecho de la Materia del Bienamado

ਆਪ ਹੀ ਕਰਤਾ. ਬੀਠੁਲੁ ਦੇਉ ॥੨॥

aap hee karataa. beetthul deo |2|

Sant Singh Khalsaeverything is made from the Beloved Divine Creator Himself. ||2||
Manmohan Singhso is everything produced from the Loved and Luminous Creator Himself.
Manmohan Singh (Punjabi)ਏਸ ਤਰ੍ਹਾਂ ਹਰ ਸ਼ੈ ਖੁਦ ਪਿਆਰੇ ਅਤੇ ਪ੍ਰਕਾਸ਼ਵਾਨ ਸਿਰਜਣਹਾਰ ਤੋਂ ਪੈਦਾ ਹੁੰਦੀ ਹੈ।
Fareedkot Teekaਤੈਸੇ ਹੇ ਕਰਤਾ ਬੀਠਲ ਦੇਵ! ਤੈਂਨੇ ਆਪ ਤੇ ਹੀ ਜਗਤ ਕੌ ਉਪਾਇਆ ਹੈ, ਭਾਵ ਇਹਿ ਸਰਬ ਰੂਪ ਤੁਹੀਂ ਹੈਂ॥੨॥
Prof. Sahib Singhਤਿਵੇਂ ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ॥੨॥

ਪਦ ਅਰਥ ਕਰਤਾ = ਪੈਦਾ ਕਰਨ ਵਾਲਾ। ਬੀਠੁਲ ਦੇਉ = ਮਾਇਆ ਤੋਂ ਰਹਿਤ ਪ੍ਰਭੂ ॥੨॥

SikhNet (Spanish)y Divino Señor Creador. (2)

ਜੀਅ ਕਾ ਬੰਧਨੁ; ਕਰਮੁ ਬਿਆਪੈ ॥

jeea kaa bandhan; karam biaapai |

Sant Singh KhalsaThe mortal's actions hold the soul in the bondage of karma.
Manmohan SinghThe mortal's very deeds become entanglement for his soul,
Manmohan Singh (Punjabi)ਪ੍ਰਾਣੀ ਦੇ ਅਮਲ ਹੀ ਉਸ ਦੀ ਆਤਮਾ ਦਾ ਜੰਜਾਲ ਬਣ ਜਾਂਦੇ ਹਨ,
Fareedkot Teekaਇਸ ਜੀਵ ਕੋ ਅਪਨੇ ਕੀਏ ਹੂਏ ਕਰਮ ਕਾ ਹੀ ਬੰਧਨੁ ਵਿਆਪਤਾ ਹੈ॥
Prof. Sahib Singhਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ,

ਪਦ ਅਰਥ ਬੰਧਨੁ = ਜੰਜਾਲ। ਕਰਮੁ = ਕੀਤਾ ਹੋਇਆ ਕੰਮ। ਬਿਆਪੈ = ਪ੍ਰਭਾਵ ਪਾ ਰੱਖਦਾ ਹੈ।

SikhNet (Spanish)Las acciones del mortal mantienen al Alma en las amarras del Karma,

ਜੋ ਕਿਛੁ ਕੀਆ; ਸੁ ਆਪੈ ਆਪੈ ॥੩॥

jo kichh keea; su aapai aapai |3|

Sant Singh KhalsaWhatever he does, he does on his own. ||3||
Manmohan Singhhe himself is responsible for whatever he does.
Manmohan Singh (Punjabi)ਜਿਹੜਾ ਕੁਛ ਉਹ ਕਰਦਾ ਹੈ, ਉਸ ਲਈ ਉਹ ਕੇਵਲ ਆਪ ਹੀ ਜਿਮੇਵਾਰ ਹੈ।
Fareedkot Teekaਕਿਉਂਕਿ ਜੋ ਕਿਛੁ ਇਸ ਨੇ ਕੀਆ ਹੈ, ਸੋ ਅਪਨੇ ਆਪ ਹੀ ਕੀਆ ਹੈ॥੩॥
Prof. Sahib Singhਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ॥੩॥

ਪਦ ਅਰਥ ਆਪੈ = ਆਪ ਹੀ ਆਪ, ਪ੍ਰਭੂ ਨੇ ਆਪ ਹੀ ॥੩॥

SikhNet (Spanish)lo que hace, él mismo es quien lo hace. (3)

ਪ੍ਰਣਵਤਿ ਨਾਮਦੇਉ; ਇਹੁ ਜੀਉ ਚਿਤਵੈ ਸੁ ਲਹੈ ॥

pranavat naamadeo; ihu jeeo chitavai su lahai |

Sant Singh KhalsaPrays Naam Dayv, whatever this soul wants, it obtains.
Manmohan SinghPrays Name Dev, whatsoever this soul craves for, that it attains.
Manmohan Singh (Punjabi)ਨਾਮ ਦੇਵ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਦੇ ਮੁਤਅਲਕ ਇਹ ਆਤਮਾ ਸੋਚਦੀ ਹੈ, ਉਸ ਨੂੰ ਇਹ ਪਾ ਲੈਂਦੀ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: ਤਾਂ ਤੇ ਇਹੁ ਜੀਵ ਜੋ ਚਿਤਵਤਾ ਹੈ ਅਰਥਾਤ ਜੈਸੀ ਵਾਸ਼ਨਾ ਕਰਤਾ ਹੈ, ਸੋ ਤੈਸੀ ਹੀ ਗਤੀ ਕੋ ਪਾਵਤਾ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ,

ਪਦ ਅਰਥ ਚਿਤਵੈ = ਚਿਤਵਦਾ ਹੈ, ਤਾਂਘ ਕਰਦਾ ਹੈ। ਲਹੈ = ਹਾਸਲ ਕਰ ਲੈਂਦਾ ਹੈ।

SikhNet (Spanish)Reza Nam Dev, lo que sea que el Alma desea, lo obtiene

ਅਮਰੁ ਹੋਇ; ਸਦ ਆਕੁਲ ਰਹੈ ॥੪॥੩॥

amar hoe; sad aakul rahai |4|3|

Sant Singh KhalsaWhoever abides in the Lord, becomes immortal. ||4||3||
Manmohan SinghWhosoever, ever abides in the casteless Lord, he becomes immortal.
Manmohan Singh (Punjabi)ਜੋ ਹਮੇਸ਼ਾਂ ਜਾਤ-ਰਹਿਤ ਸਾਈਂ ਵਿੱਚ ਵਸਦਾ ਹੈ, ਉਹ ਅਬਿਨਾਸ਼ੀ ਹੋ ਜਾਂਦਾ ਹੈ।
Fareedkot Teekaਹੇ (ਆਕੁਲ) ਕੁਲ ਰਹਤ ਪੂਰਨ ਸਰੂਪ ਅਕਾਲ ਪੁਰਖ! ਜਬ ਇਹੁ ਜੀਵ ਤੇਰੇ ਮੇਂ ਰਹੇ ਅਰਥਾਤ ਤੇਰਾ ਧਿਆਨੁ ਔ ਭਜਨੁ ਕਰੇ ਤਬ ਜਨਮ ਮਰਨ ਤੇ ਰਹਿਤ ਅਮਰ ਸਰੂਪ ਹੋਇ ਜਾਤਾ ਹੈ, ਭਾਵ ਤੇਰੇ ਮੇਂ ਹੀ ਲੀਣ ਹੋ ਜਾਤਾ ਹੈ॥੪॥੩॥☬ਏਕ ਪਖੰਡੀ ਵੈਸ਼ਨਵ ਕੋ ਦੇਖ ਕਰ ਤਿਸ ਕੇ ਪਖੰਡ ਕਰਮ ਕੋ ਨਿਸ਼ੇਧ ਕਰ ਕੇ ਉਪਦੇਸੁ ਕਰਤੇ ਹੈਂ:
Prof. Sahib Singhਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ॥੪॥੩॥

ਪਦ ਅਰਥ ਅਮਰੁ = (ਅ-ਮਰੁ) ਮੌਤ-ਰਹਿਤ। ਆਕੁਲ = ਸਰਬ-ਵਿਆਪਕ ॥੪॥੩॥

* ਸ਼ਬਦ ਦਾ ਭਾਵ: ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਇਹ ਖੇਡ ਆਪ ਹੀ ਰਚਾਈ ਹੈ। * ਨੋਟ: ਨਾਮਦੇਵ ਜੀ ਦਾ 'ਬੀਠੁਲ' ਉਹ ਹੈ ਜੋ 'ਆਪ ਹੀ ਕਰਤਾ' ਹੈ ਜਿਸ ਨੇ ਇਹ ਜਗਤ-ਤਮਾਸ਼ਾ ਬਣਾਇਆ ਹੈ ਅਤੇ ਜਿਸ ਨੂੰ ਸਭ ਜੀਵਾਂ ਦੇ ਦਿਲ ਦੇ ਭੇਤ ਮਲੂਮ ਹੋ ਜਾਂਦੇ ਹਨ। ਇਹ ਲਫ਼ਜ਼ 'ਬੀਠੁਲ' ਸਤਿਗੁਰੂ ਜੀ ਨੇ ਭੀ ਆਪਣੀ ਬਾਣੀ ਵਿਚ ਕਈ ਵਾਰ ਵਰਤਿਆ ਹੈ। ਜੇ ਨਿਰਾ ਇਹ ਲਫ਼ਜ਼ ਵਰਤਣ ਤੋਂ ਹੀ ਨਾਮਦੇਵ ਜੀ ਨੂੰ ਕਿਸੇ ਬੀਠੁਲ-ਮੂਰਤੀ ਦਾ ਉਪਾਸ਼ਕ ਮੰਨ ਲੈਣਾ ਹੈ ਤਾਂ ਇਹ ਲਫ਼ਜ਼ ਤਾਂ ਸਤਿਗੁਰੂ ਜੀ ਨੇ ਭੀ ਵਰਤਿਆ ਹੈ।

SikhNet (Spanish)y quien sea que habita en el Señor se vuelve Inmortal. (4-3)

Open this shabad →

Shabad Bhagat Beni Ji Raag Prabhaatee

ਪ੍ਰਭਾਤੀ ਭਗਤ ਬੇਣੀ ਜੀ ਕੀ ॥

prabhaatee bhagat benee jee kee |

Sant Singh KhalsaPrabhaatee, The Word Of Devotee Baynee Jee:
Manmohan SinghParbhati. Hymns on Venerable saint Beni.
Manmohan Singh (Punjabi)ਪ੍ਰਭਾਤੀ। ਸ਼ਬਦ ਪੂਜਯ ਸੰਤ ਬੇਣੀ ਜੀ।
Prof. Sahib Singhਰਾਗ ਪ੍ਰਭਾਤੀ ਵਿੱਚ ਭਗਤ ਬੇਣੀ ਜੀ ਦੀ ਬਾਣੀ।
SikhNet (Spanish)Parbhati, Palabras del Devoto Beni yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਤਨਿ ਚੰਦਨੁ ਮਸਤਕਿ ਪਾਤੀ ॥

tan chandan masatak paatee |

Sant Singh KhalsaYou rub your body with sandalwood oil, and place basil leaves on your forehead.
Manmohan SinghThou rub sandal on thy body and place basil leaves on thy forehead.
Manmohan Singh (Punjabi)ਤੂੰ ਆਪਣੀ ਦੇਹ ਤੇ ਚੰਨਣ ਮਲਦਾ ਹੈ ਅਤੇ ਆਪਣੇ ਮੱਥੇ ਉਤੇ ਤੁਲਸੀ ਦੇ ਪੱਤੇ ਧਰਦਾ ਹੈ।
Fareedkot Teekaਤੇਰੈ ਤਨ ਮੇਂ ਚੰਦਨ ਲਗਾ ਹੂਆ ਹੈ ਔਰ ਮਸਤਕ ਮੇਂ ਤੁਲਸੀ ਕੇ ਪਤ੍ਰ ਲਗਾਏ ਹੋਏ ਹੈਂ॥
Prof. Sahib Singh(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ ਦਾ ਲੇਪ ਤੇ ਮੱਥੇ ਉੱਤੇ ਤੁਲਸੀ ਦੇ ਪੱਤਰ ਲਾਂਦਾ ਹੈਂ,

ਪਦ ਅਰਥ ਤਨਿ = ਸਰੀਰ ਉੱਤੇ। ਮਸਤਕਿ = ਮੱਥੇ ਉੱਤੇ। ਪਾਤੀ = ਤੁਲਸੀ ਦੇ ਪੱਤਰ।

SikhNet (Spanish)Untas tu cuerpo con aceite de Sándalo y pones hojas de basílico sobre tu frente,

ਰਿਦ ਅੰਤਰਿ; ਕਰ ਤਲ ਕਾਤੀ ॥

rid antar; kar tal kaatee |

Sant Singh KhalsaBut you hold a knife in the hand of your heart.
Manmohan SinghHowever, thou hold a knife in the hand palm of thy heart.
Manmohan Singh (Punjabi)ਪਰ ਤੂੰ ਆਪਣੇ ਦਿਲ ਦੇ ਹੱਥ ਦੀ ਤਲੀ ਵਿੱਚ ਛੁਰੀ ਫੜੀ ਹੋਈ ਹੈ।
Fareedkot Teekaਰਿਦੇ ਰੂਪੀ (ਕਰ) ਹਾਥ ਕੀ ਤਲੀ ਮੇਂ ਈਰਖਾ ਰੂਪੀ ਕਾਤੀ ਧਰੀ ਹੋਈ ਹੈ॥
Prof. Sahib Singhਪਰ, ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ।

ਪਦ ਅਰਥ ਰਿਦ = ਹਿਰਦਾ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ, ਹੱਥਾਂ ਵਿਚ। ਕਾਤੀ = ਕੈਂਚੀ।

SikhNet (Spanish)pero llevas un puñal en la mano de tu corazón,

ਠਗ ਦਿਸਟਿ ਬਗਾ ਲਿਵ ਲਾਗਾ ॥

tthag disatt bagaa liv laagaa |

Sant Singh KhalsaYou look like a thug; pretending to meditate, you pose like a crane.
Manmohan SinghThou look like a cheat and fix thy attention like a crane.
Manmohan Singh (Punjabi)ਤੂੰ ਧੋਖੇਬਾਜ਼ ਦਿਸਦਾ ਹੈ ਅਤੇ ਤੂੰ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ।
Fareedkot Teekaਠਗੀ ਕੀ ਦ੍ਰਿਸ੍ਟੀ ਮੇਂ ਬਗਲੇ ਵਤ (ਲਿਵ) ਬ੍ਰਿਤੀ ਕੋ ਲਗਾਇ ਰਹਿਆ ਹੈ ਅਰਥਾਤ ਬਾਹਰ ਤੇ ਇੰਦ੍ਰੀਆਂ ਸੰਕੋਚ ਕਰ ਪਖੰਡ ਦਿਖਲਾਇ ਰਹਾ ਹੈ॥
Prof. Sahib Singhਤੇਰੀ ਨਿਗਾਹ ਠੱਗਾਂ ਵਾਲੀ ਹੈ, ਪਰ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ,

ਪਦ ਅਰਥ ਦਿਸਟਿ = ਨਜ਼ਰ, ਤੱਕ। ਬਗਾ = ਬਗਲਾ।

SikhNet (Spanish)te sientas inmóvil como una grulla pretendiendo meditar, tratas de parecerte a un Vaishnava,

ਦੇਖਿ ਬੈਸਨੋ; ਪ੍ਰਾਨ ਮੁਖ ਭਾਗਾ ॥੧॥

dekh baisano; praan mukh bhaagaa |1|

Sant Singh KhalsaYou try to look like a Vaishnaav, but the breath of life escapes through your mouth. ||1||
Manmohan SinghSeeing a vegetarian like thee, one's life escapes through one's mouth.
Manmohan Singh (Punjabi)ਤੇਰੇ ਵਰਗੇ ਫਲ ਫੁਲ ਅਹਾਰੀ ਨੂੰ ਵੇਖ ਕੇ, ਜੀਵ ਦੀ ਜਿੰਦ-ਜਾਨ ਉਸ ਦੇ ਮੂੰਹ ਥਾਣੀ ਨਿਕਲ ਜਾਂਦੀ ਹੈ।
Fareedkot Teekaਦੇਖਨੇ ਮੇਂ ਤੋ ਐਸਾ ਬੈਸਨਵ ਬਨਾ ਹੂਆ ਹੈ ਮਾਨੋਂ ਮੁਖ ਤੇ ਪ੍ਰਾਣੋਂ ਕਾ ਸਮਦਾਯ ਭੀ ਭਾਗ ਗ੍ਯਾ ਹੈ ਅਰਥਾਤ ਸਵਾਸ ਹੀ ਦੂਰ ਹੋ ਗਏ ਹੈਂ, ਭਾਵ ਯੇਹਿ ਅਤਿ ਸੂਖਮ ਬੋਲਤਾ ਹੈ॥੧॥
Prof. Sahib Singhਪਰ ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ॥੧॥

ਪਦ ਅਰਥ ਦੇਖਿ = ਵੇਖ ਕੇ, ਵੇਖਣ ਨੂੰ। ਪ੍ਰਾਨ = ਸੁਆਸ। ਭਾਗਾ = ਨੱਸ ਗਏ ਹਨ ॥੧॥

SikhNet (Spanish)pero la respiración de la vida se escapa de tu boca. (1)

ਕਲਿ ਭਗਵਤ; ਬੰਦ ਚਿਰਾਂਮੰ ॥

kal bhagavat; band chiraaman |

Sant Singh KhalsaYou pray for hours to God the Beautiful.
Manmohan SinghThou make obeisance for a long time before the beauteous idol of Vishnu.
Manmohan Singh (Punjabi)ਤੂੰ ਵਿਸ਼ਨੂੰ ਦੇ ਸੁੰਦਰ ਬੁੱਤ ਮੂਹਰੇ ਬੜਾ ਚਿਰ ਬੰਦਨਾ ਕਰਦਾ ਹੈ।
Fareedkot Teekaਹੇ ਭਾਈ! ਬਾਹਰ ਤੇ ਤੂੰ (ਕਲਿ) ਸੁੰਦਰ ਸਰੂਪ ਭਗਵੰਤ ਕੋ ਲੋਕੋਂ ਕੇ ਦਿਖਲਾਵੇ ਹੇਤ (ਚਿਰਾਮੰ) ਚਿਰਕਾਲ ਪ੍ਰਯੰਤ ਬੰਦਨਾ ਕਰਤਾ ਹੈਂ॥
Prof. Sahib Singh(ਹੇ ਵਿਸ਼ਈ ਮਨੁੱਖ!) ਤੂੰ ਕਲਜੁਗੀ ਸੁਭਾਵ ਵਿਚ ਅਪ੍ਰਵਿਰਤ ਹੈਂ, ਪਰ, ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ।

ਪਦ ਅਰਥ ਕਲਿ = ਕਲਜੁਗ ਵਿਚ। ਚਿਰਾਮੰ = ਚਿਰ ਤੱਕ।

SikhNet (Spanish)Rezas al Bello Dios por horas, pero hay maldad en tu mirada y,

ਕ੍ਰੂਰ ਦਿਸਟਿ; ਰਤਾ ਨਿਸਿ ਬਾਦੰ ॥੧॥ ਰਹਾਉ ॥

kraoor disatt; rataa nis baadan |1| rahaau |

Sant Singh KhalsaBut your gaze is evil, and your nights are wasted in conflict. ||1||Pause||
Manmohan SinghHowever, thou are imbued with evil glance, vain are thine nights and days. Pause.
Manmohan Singh (Punjabi)ਪ੍ਰੰਤੂ ਤੂੰ ਮੰਦੀ ਨਿਗ੍ਹਾ ਨਾਲ ਰੰਗਿਆ ਹੋਇਆ ਹੈ। ਫਜੂਲ ਹਨ ਤੇਰੀਆਂ ਰਾਤਾ ਅਤੇ ਦਿਹੁੰ। ਠਹਿਰਾਉ।
Fareedkot Teekaਪਰੰਤੂ ਅੰਤ੍ਰੀਵ ਤੇ ਕ੍ਰੂਰ ਦ੍ਰਿਸਟੀ ਮੇਂ ਤੇਰਾ ਮਨੁ ਰਤਾ ਹੂਆ ਹੈ, ਤਾਂ ਤੇ ਤੇਰੇ ਦਿਨ ਰਾਤ੍ਰ ਵਿਅਰਥ ਬੀਤਤੇ ਹੈਂ॥੧॥ ਰਹਾਉ ॥
Prof. Sahib Singhਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ), ਤੇ ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ ॥੧॥ ਰਹਾਉ ॥

ਪਦ ਅਰਥ ਕ੍ਰੂਰ = ਟੇਢੀ। ਰਤਾ = ਮਸਤ। ਨਿਸ = (ਭਾਵ) ਨਿਸਿ ਦਿਨ, ਰਾਤ ਦਿਨੇ, ਹਰ ਵੇਲੇ। ਬਾਦੰ = ਝਗੜਾ, ਮਾਇਆ ਲਈ ਝਗੜਾ, ਮਾਇਆ ਲਈ ਦੌੜ-ਭੱਜ ॥੧॥ ਰਹਾਉ ॥

SikhNet (Spanish)en las noches, tu mente entra en conflicto. (1-Pausa)

ਨਿਤਪ੍ਰਤਿ; ਇਸਨਾਨੁ ਸਰੀਰੰ ॥

nitaprat; isanaan sareeran |

Sant Singh KhalsaYou perform daily cleansing rituals,
Manmohan SinghThou take daily bath and wash your body,
Manmohan Singh (Punjabi)ਤੂੰ ਹਰ ਰੋਜ ਆਪਣੀ ਦੇਹ ਨੂੰ ਧੋਦਾਂ ਹੈ,
Fareedkot Teekaਨਿਤੰਪ੍ਰਤੀ ਸਰੀਰ ਸੇ ਇਸਨਾਨ ਭੀ ਕਰਤਾ ਹੈਂ॥
Prof. Sahib Singh(ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ,

ਪਦ ਅਰਥ ਨਿਤ ਪ੍ਰਤਿ = ਸਦਾ।

SikhNet (Spanish)Realizas ritos de limpia a diario, usas taparrabo,

ਦੁਇ ਧੋਤੀ; ਕਰਮ ਮੁਖਿ ਖੀਰੰ ॥

due dhotee; karam mukh kheeran |

Sant Singh Khalsawear two loin-cloths, perform religious rituals and put only milk in your mouth.
Manmohan Singhyou have two loin cloths, you perform religious rites and only take milk products,
Manmohan Singh (Punjabi)ਤੇਰੇ ਕੋਲ ਦੋ ਤੇੜ ਦੀਆਂ ਚਾਦਰਾ ਹਨ, ਤੂੰ ਧਾਰਮਕ ਸੰਸਕਾਰ ਕਰਦਾ ਹੈ ਅਤੇ ਆਪਣੇ ਮੂੰਹ ਵਿੱਚ ਕੇਵਲ ਦੁੱਧ ਹੀ ਪਾਉਂਦਾ ਹੈਂ,
Fareedkot Teekaਦੋ ਧੋਤੀਆਂ ਰਾਖਤਾ ਹੈਂ, ਭਾਵ ਪਵਿਤ੍ਰ ਰਹਿਤਾ ਹੈਂ ਪੁਨਾ ਮੁਖ ਕਰ ਕੇ ਦੁਧੁ ਪੀਂਦਾ ਹੈਂ ਅਰਥਾਤ ਦੂਧਾ ਧਾਰੀ ਕਹਾਉਂਦਾ ਹੈਂ॥
Prof. Sahib Singhਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ), ਦੂਧਾਧਾਰੀ ਹੈਂ;

ਪਦ ਅਰਥ ਮੁਖਿ ਖੀਰੰ = ਮੂੰਹ ਵਿਚ ਦੁੱਧ ਹੈ, ਦੂਧਾਧਾਰੀ ਹੈ।

SikhNet (Spanish)bebes sólo leche y pasas tu tiempo en rituales religiosos,

ਰਿਦੈ ਛੁਰੀ ਸੰਧਿਆਨੀ ॥

ridai chhuree sandhiaanee |

Sant Singh KhalsaBut in your heart, you have drawn out the sword.
Manmohan Singhhowever, in thy heart thou have drawn a scalpel to stab others.
Manmohan Singh (Punjabi)ਪ੍ਰੰਤੂ ਆਪਣੇ ਦਿਲ ਵਿੱਚ ਹੋਰਨਾਂ ਨੂੰ ਮਾਰਨ ਲਈ ਤੂੰ ਕਰਦ ਖਿਚੀ ਹੋਈ ਹੈ।
Fareedkot Teekaਰਿਦੇ ਮੇਂ ਹਿੰਸਾ ਰੂਪੀ ਛੁਰੀ ਜੋੜੀ ਹੂਈ ਹੈ॥
Prof. Sahib Singhਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ,

ਪਦ ਅਰਥ ਸੰਧਿਆਨੀ = ਤੱਕ ਕੇ ਰੱਖੀ ਹੋਈ ਹੈ, ਨਿਸ਼ਾਨਾ ਬੰਨ੍ਹ ਕੇ ਰੱਖੀ ਹੋਈ ਹੈ।

SikhNet (Spanish)pero en tu corazón has desenvainado la espada,

ਪਰ ਦਰਬੁ ਹਿਰਨ ਕੀ ਬਾਨੀ ॥੨॥

par darab hiran kee baanee |2|

Sant Singh KhalsaYou routinely steal the property of others. ||2||
Manmohan SinghIt is thy habit to snatch others wealth.
Manmohan Singh (Punjabi)ਤੇਰੀ ਆਦਤ ਦਿਲ ਵਿੱਚ ਹੋਰਨਾਂ ਦਾ ਧਨ ਖੋਹਣ-ਖਿੰਜਣ ਦੀ ਹੈ।
Fareedkot Teekaਪਰ ਦਰਬ ਹਿਰਨੇ ਕੀ ਬਾਣੀ ਬੋਲਤਾ ਹੈਂ॥
Prof. Sahib Singhਤੇ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ॥੨॥

ਪਦ ਅਰਥ ਦਰਬੁ = ਧਨ। ਹਿਰਨ = ਚੁਰਾਉਣਾ। ਬਾਨੀ = ਆਦਤ ॥੨॥

SikhNet (Spanish)como rutina robas la propiedad de otros. (2)

ਸਿਲ ਪੂਜਸਿ; ਚਕ੍ਰ ਗਣੇਸੰ ॥

sil poojas; chakr ganesan |

Sant Singh KhalsaYou worship the stone idol, and paint ceremonial marks of Ganesha.
Manmohan SinghThou adore the stone-image and, on thy body, make the mark of the elephant headed god.
Manmohan Singh (Punjabi)ਤੂੰ ਪੱਥਰ ਦੀ ਮੂਰਤੀ ਨੂੰ ਪੂਜਦਾ ਹੈ ਅਤੇ ਆਪਣੀ ਦੇਹ ਤੇ ਹਾਥੀ ਦੇ ਸਿਰ ਵਾਲੇ ਦੇਵਤੇ ਦੇ ਚਿੰਨ੍ਹ ਲਾਉਂਦਾ ਹੈ।
Fareedkot Teekaਪੁਨਾ (ਸਿਲਿ) ਸਾਲਗਰਾਮ ਪੂਜਤਾ ਹੈਂ ਔ ਗਣੇਸ ਚਕਰ, ਵਾ ਗਣੇਸ ਕੀ ਪੂਜਾ ਕਰਦਾ ਦਵਾਰਕਾ ਮੇਂ ਜਾਇ ਕਰ (ਚਕ੍ਰ) ਛਾਪੇ ਆਦੀ ਲਗਾਵਤਾ ਹੈਂ॥
Prof. Sahib Singh(ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ,
SikhNet (Spanish)Alabas al ídolo de piedra, y te pintas marcas de ceremonia de Ganesha.

ਨਿਸਿ ਜਾਗਸਿ; ਭਗਤਿ ਪ੍ਰਵੇਸੰ ॥

nis jaagas; bhagat pravesan |

Sant Singh KhalsaYou remain awake throughout the night, pretending to worship God.
Manmohan SinghThou remain awake at night to show that thou have entered the Lord's loving adoration.
Manmohan Singh (Punjabi)ਇਹ ਵਿਖਾਵਾ ਕਰਨ ਲਈ ਕਿ ਤੂੰ ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਅੰਦਰ ਦਾਖਲ ਹੋ ਗਿਆ ਹੈ, ਤੂੰ ਰਾਤ ਨੂੰ ਜਾਗਦਾ ਰਹਿੰਦਾ ਹੈ।
Fareedkot Teekaਰਾਤ੍ਰੀ ਮੇਂ ਜਾਗਤਾ ਹੈਂ, ਅਪਨੇ ਮੇਂ ਭਗਤੀ ਕਾ ਪਰਵੇਸ ਹੂਆ ਦਿਖਲਾਵਤਾ ਹੈਂ॥
Prof. Sahib Singhਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ, ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ,

ਪਦ ਅਰਥ ਨਿਸਿ = ਰਾਤ ਨੂੰ। ਭਗਤਿ = ਰਾਸਾਂ ਦੀ ਭਗਤੀ।

SikhNet (Spanish)Permaneces despierto en la noche pretendiendo alabar a Dios,

ਪਗ ਨਾਚਸਿ; ਚਿਤੁ ਅਕਰਮੰ ॥

pag naachas; chit akaraman |

Sant Singh KhalsaYou dance, but your consciousness is filled with evil.
Manmohan SinghThou dance with thine foot, however, thy mind is engrossed in evil deeds.
Manmohan Singh (Punjabi)ਤੂੰ ਆਪਣੇ ਪੈਰਾਂ ਨਾਲ ਨੱਚਦਾ ਹੈ ਪ੍ਰੰਤੂ ਤੇਰਾ ਮਨ ਕੁਕਰਮਾ ਅੰਦਰ ਖਚਤ ਹੋਇਆ ਹੈ।
Fareedkot Teekaਪੈਰੋਂ ਕਰ ਕੇ ਤੌ ਤੂੰ ਨਾਚਤਾ ਹੈਂ ਔ ਚਿਤ ਕੁਕਰਮੋਂ ਮੇਂ ਲਗਾ ਹੂਆ ਹੈ॥
Prof. Sahib Singhਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ,

ਪਦ ਅਰਥ ਪਗ = ਪੈਰਾਂ ਨਾਲ। ਅਕਰਮੰ = ਮੰਦੇ ਕੰਮਾਂ ਵਿਚ।

SikhNet (Spanish)bailas pero tu conciencia está llena de maldad.

ਏ ਲੰਪਟ; ਨਾਚ ਅਧਰਮੰ ॥੩॥

e lanpatt; naach adharaman |3|

Sant Singh KhalsaYou are lewd and depraved - this is such an unrighteous dance! ||3||
Manmohan SinghO libertine, thy dancing is wicked.
Manmohan Singh (Punjabi)ਹੇ ਬਦਕਾਰ! ਨਾਪਾਕ ਹੈ ਤੇਰੀ ਨਿਰਤਕਾਰੀ।
Fareedkot Teekaਤਾਂ ਤੇ ਹੇ ਵਿਸਿਅਹੁ ਮੇਂ ਲੰਪਟ ਹੂਏ ਹੂਏ! ਇਹੁ ਤੇਰਾ ਨਾਚ ਕਰਨਾ ਅਧਰਮ ਰੂਪ ਹੈ॥੩॥
Prof. Sahib Singhਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ ॥੩॥

ਪਦ ਅਰਥ ਏ ਲੰਪਟ = ਹੇ ਵਿਸ਼ਈ! ਅਧਰਮੰ = ਧਰਮ ਲਈ ਨਹੀਂ ॥੩॥

SikhNet (Spanish)Con tal engaño y depravación, tu baile se vuelve horrible. (3)

ਮ੍ਰਿਗ ਆਸਣੁ; ਤੁਲਸੀ ਮਾਲਾ ॥

mrig aasan; tulasee maalaa |

Sant Singh KhalsaYou sit on a deer-skin, and chant on your mala.
Manmohan SinghThou sit on the deer-skin and tell the rosary of sweet basil.
Manmohan Singh (Punjabi)ਤੂੰ ਮਿਰਗ-ਛਾਲਾ ਉਤੇ ਬਹਿੰਦਾ ਹੈ ਅਤੇ ਨਿਆਜਬੇ ਦੀ ਜਪਣੀ ਫੇਰਦਾ ਹੈ।
Fareedkot Teekaਮਿਰਗ ਕੇ ਮਿਰਗਾਨ ਕਾ ਤੋ ਆਸਣ ਦੀਆ ਹੈ ਔ ਤੁਲਸੀ ਕੀ ਮਾਲਾ ਹਾਥ ਮੇਂ ਧਾਰੀ ਹੂਈ ਹੈ॥
Prof. Sahib Singh(ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ,

ਪਦ ਅਰਥ ਮ੍ਰਿਗ = ਹਿਰਨ।

SikhNet (Spanish)Te sientas en tu piel a meditar en tu Mala, te pones el tilak, l

ਕਰ ਊਜਲ; ਤਿਲਕੁ ਕਪਾਲਾ ॥

kar aoojal; tilak kapaalaa |

Sant Singh KhalsaYou put the sacred mark, the tilak, on your forehead.
Manmohan SinghThou put a bright sacred mark on thy brow.
Manmohan Singh (Punjabi)ਤੂੰ ਆਪਣੇ ਮੱਥੇ ਤੇ ਚਮਕੀਲਾ ਟਿੱਕਾ ਲਾਉਂਦਾ ਹੈ।
Fareedkot Teekaਮਸਤਕ ਪਰ ਉਜਲ ਚੰਦਨ ਕਾ ਤਿਲਕ ਕੀਆ ਹੂਆ ਹੈ॥
Prof. Sahib Singhਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ,

ਪਦ ਅਰਥ ਕਰ ਊਜਲ = ਸਾਫ਼ ਹੱਥਾਂ ਨਾਲ। ਕਪਾਲਾ = ਮੱਥੇ ਉੱਤੇ।

SikhNet (Spanish)a marca sagrada sobre tu frente, llevas el rosario de Shiva alrededor de tu cuello,

ਰਿਦੈ ਕੂੜੁ; ਕੰਠਿ ਰੁਦ੍ਰਾਖੰ ॥

ridai koorr; kantth rudraakhan |

Sant Singh KhalsaYou wear the rosary beads of Shiva around your neck, but your heart is filled with falsehood.
Manmohan SinghWhile within thy mind is falsehood, on thy neck, thou wear the rosary of eleocarpus.
Manmohan Singh (Punjabi)ਤੇਰੇ ਮਨ ਅੰਦਰ ਤਾਂ ਝੂਠ ਹੈ ਪ੍ਰੰਤੂ ਆਪਣੀ ਗਰਦਨ ਉਦਾਲੇ ਤੂੰ ਰੁਦਰ ਦੀ ਮਾਲਾ ਪਾਉਂਦਾ ਹੈ।
Fareedkot Teekaਰਿਦੇ ਮੇਂ ਝੂਠੇ ਸੰਕਲਪ ਧਾਰੇ ਹੈਂ ਔ ਕੰਠ ਮੇਂ ਰੁਦਰਾਖ ਕੀ ਮਾਲਾ ਪਹਿਰੀ ਹੈ॥
Prof. Sahib Singhਗਲ ਵਿਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿਚ ਠੱਗੀ ਹੈ।

ਪਦ ਅਰਥ ਕੰਠਿ = ਗਲ ਵਿਚ।

SikhNet (Spanish)pero mira, tu corazón está lleno de falsedad

ਰੇ ਲੰਪਟ; ਕ੍ਰਿਸਨੁ ਅਭਾਖੰ ॥੪॥

re lanpatt; krisan abhaakhan |4|

Sant Singh KhalsaYou are lewd and depraved - you do not chant God's Name. ||4||
Manmohan SinghO sinner, thou recite not the Lord's Name.
Manmohan Singh (Punjabi)ਹੇ ਪਾਪੀ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
Fareedkot Teekaਰੇ ਵਿਸ਼ਿਅਹੁ ਮੇਂ ਲੰਪਟਿ ਕ੍ਰਿਸ਼ਨ ਸੋ ਤੂੰ ਅਭਾਖ ਹੈਂ, ਭਾਵ ਯੇਹਿ ਤਿਸ ਕੇ ਨਾਮ ਕੋ ਪ੍ਰੇਮ ਸੇ ਨਹੀਂ ਉਚਾਰਨ ਕਰਤਾ ਹੈਂ॥੪॥
Prof. Sahib Singh(ਹੇ ਲੰਪਟ!) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ ॥੪॥

ਪਦ ਅਰਥ ਕ੍ਰਿਸਨੁ = ਪਰਮਾਤਮਾ। ਅਭਾਖੰ = ਅ-ਭਾਖੰ, ਨਹੀਂ ਬੋਲਦਾ, ਨਹੀਂ ਸਿਮਰਦਾ ॥੪॥

SikhNet (Spanish)y en tu depravación no cantas el Nombre de Dios. (4)

ਜਿਨਿ ਆਤਮ ਤਤੁ; ਨ ਚੀਨੑਿਆ ॥

jin aatam tat; na cheenaa |

Sant Singh KhalsaWhoever does not realize the essence of the soul
Manmohan SinghWhosoever realises not the real soul;
Manmohan Singh (Punjabi)ਜੋ ਕੋਈ ਅਸਲੀ ਆਤਮਾ ਨੂੰ ਅਨੁਭਵ ਨਹੀਂ ਕਰਦਾ,
Fareedkot Teekaਤਾਂ ਤੇ ਹੇ ਭਾਈ! ਜਿਨੋਂ ਨੇ ਆਪਨੇ ਆਪ ਸਾਰ ਸਰੂਪ ਕੋ ਨਹੀਂ ਜਾਣਿਆ ਹੈ॥
Prof. Sahib Singhਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ,

ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਤੁ = ਅਸਲੀਅਤ।

SikhNet (Spanish)Quien no toma conciencia de la Esencia del Alma,

ਸਭ ਫੋਕਟ ਧਰਮ; ਅਬੀਨਿਆ ॥

sabh fokatt dharam; abeeniaa |

Sant Singh Khalsaall his religious actions are hollow and false.
Manmohan Singhvain and blind are all his religious deeds.
Manmohan Singh (Punjabi)ਵਿਅਰਥ ਅਤੇ ਅੰਨ੍ਹੇ ਹਨ ਉਸ ਦੇ ਸਾਰੇ ਧਾਰਮਕ ਸੰਸਕਾਰ।
Fareedkot Teekaਤਿਨ ਅਗ੍ਯਾਨ ਕਰ (ਅਬੀਨਿਆ) ਅੰਧਿਓਂ ਕੇ ਸੰਪੂਰਨ ਪਖੰਡ ਕਰਮ (ਫੋਕਟ) ਫੋਕ ਰੂਪ ਅਰਥਾਤ ਨਿਸਫਲ ਹੈਂ॥☬ਐਸੇ ਬਚਨ ਸੁਨ ਕਰ ਵੈਸ਼ਨੋ ਸਰਣ ਹੋ ਕਰ ਪੂਛਤਾ ਭ੍ਯਾ: ਪ੍ਰਮੇਸ੍ਵਰ ਕੇ ਮਿਲਨੇ ਕਾ ਕੌਨ ਮਾਰਗ ਹੈ? ਤਬ ਭਗਤ ਜੀ ਕਹਿਤੇ ਹੈਂ:
Prof. Sahib Singhਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ।

ਪਦ ਅਰਥ ਅਬੀਨਿਆ = ਅੰਨ੍ਹੇ ਦੇ।

SikhNet (Spanish)todos sus ritos religiosos son falsos y vacíos.

ਕਹੁ ਬੇਣੀ; ਗੁਰਮੁਖਿ ਧਿਆਵੈ ॥

kahu benee; guramukh dhiaavai |

Sant Singh KhalsaSays Baynee, as Gurmukh, meditate.
Manmohan SinghSays Beni, meditate thou on thy Lord, by the Guru's grace.
Manmohan Singh (Punjabi)ਬੇਣੀ ਜੀ ਆਖਦੇ ਹਨ, ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ।
Fareedkot Teekaਸ੍ਰੀ ਬੇਣੀ ਜੀ ਕਹਿਤੇ ਹੈਂ: ਹੇ ਭਾਈ! ਗੁਰੋਂ ਦ੍ਵਾਰੇ ਵਾਹਿਗੁਰੂ ਕੇ ਨਾਮ ਕੋ ਧਿਆਵਣਾ ਕਰੇ ਤਬ ਸਰੂਪ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਬੇਣੀ ਆਖਦਾ ਹੈ- ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)Dice Beni, como Gurmukj medita,

ਬਿਨੁ ਸਤਿਗੁਰ; ਬਾਟ. ਨ ਪਾਵੈ ॥੫॥੧॥

bin satigur; baatt. na paavai |5|1|

Sant Singh KhalsaWithout the True Guru, you shall not find the Way. ||5||1||
Manmohan SinghWithout the true Guru, thou shall find not the way.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਤੈਨੂੰ ਰਸਤਾ ਨਹੀਂ ਲੱਭਣਾ।
Fareedkot Teekaਸਤਿਗੁਰੋਂ ਤੇ ਬਿਨਾਂ ਪ੍ਰਮੇਸ੍ਵਰ ਕੋ ਪਾਵਣੇ ਕਾ ਮਾਰਗ ਇਹੁ ਜੀਵ ਨਹੀਂ ਪਾਵਤਾ ਹੈ, ਤਾਂ ਤੇ ਸਤਿਗੁਰੋਂ ਕੀ ਸਰਨ ਹੋ॥੫॥੧॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਕਰਤੇ ਹੈਂ:
Prof. Sahib Singhਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ॥੫॥੧॥

ਪਦ ਅਰਥ ਬਾਟ = ਜੀਵਨ ਦਾ ਸਹੀ ਰਸਤਾ।੫ ॥੫॥੧॥

* ਨੋਟ: ਇਸ ਸ਼ਬਦ ਦੇ ਲਫ਼ਜ਼ਾਂ ਨੂੰ ਰਤਾ ਗਹੁ ਨਾਲ ਵੇਖੋ; ਕਿਸੇ ਚੰਗੇ ਵਿਦਵਾਨ ਦੇ ਮੂੰਹੋਂ ਨਿਕਲੇ ਦਿੱਸਦੇ ਹਨ। ਬੇਣੀ ਜੀ ਜਾਤਿ ਦੇ ਬ੍ਰਾਹਮਣ ਸਨ, ਵਿਦਵਾਨ ਬ੍ਰਾਹਮਣ ਸਨ। ਬ੍ਰਾਹਮਣ ਦੇ ਵਿਛਾਏ ਹੋਏ ਕਰਮ-ਕਾਂਡ ਦੇ ਜਾਲ ਨੂੰ ਨਸ਼ਰ ਕਰ ਰਹੇ ਹਨ। ਇਹ ਸੂਰਮੇ ਮਰਦ ਦਾ ਹੀ ਕੰਮ ਹੋ ਸਕਦਾ ਸੀ ਕਿ ਆਪਣੇ ਜਾਤਿ-ਭਾਈ ਬ੍ਰਾਹਮਣਾਂ ਦੇ ਨਾਲ ਮਿਲ ਕੇ ਇਸ ਕਰਮ-ਕਾਂਡੀ ਜਾਲ ਤੋਂ ਮਾਇਕ ਉਠਾਣ ਦੇ ਥਾਂ, ਬੇਣੀ ਜੀ ਨੇ ਇਸ ਦਾ ਥੋਥਾ-ਪਨ ਜ਼ਾਹਰ ਕਰ ਦਿੱਤਾ। ਇਸ ਸੂਰਮੇ ਮਰਦ ਦੀ ਇਹ ਦਲੇਰੀ ਹੀ ਸੀ, ਜਿਸ ਨੇ ਸਤਿਗੁਰੂ ਨਾਨਕ ਪਾਤਿਸ਼ਾਹ ਦੇ ਹਿਰਦੇ ਵਿਚ ਖਿੱਚ ਪਾਈ। ਪਹਿਲੀ 'ਉਦਾਸੀ' ਵਿਚ ਗੁਰੂ ਨਾਨਕ ਸਾਹਿਬ ਨੇ ਬੇਣੀ ਜੀ ਦੇ ਸ਼ਬਦ ਲਿਆਂਦੇ ਸਨ, ਅਤੇ ਆਪਣੀ ਬਾਣੀ ਨਾਲ ਸਾਂਭ ਕੇ ਰੱਖੇ ਸਨ। ਬੇਣੀ ਜੀ ਕਿਸੇ ਪਖੰਡੀ ਦਾ ਨਕਸ਼ਾ ਖਿੱਚ ਰਹੇ ਹਨ ਕਿ ਕਿਵੇਂ ਬਾਹਰੋਂ ਧਾਰਮਿਕ ਭੇਖ ਧਾਰ ਕੇ ਅੰਦਰੋਂ ਕਾਤੀ ਚਲਾਂਦਾ ਹੈ। ਇਸੇ ਹੀ ਰਾਗ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ ਨੰ: ੧੪ ਗਹੁ ਨਾਲ ਪੜ੍ਹ ਕੇ ਵੇਖੋ। ਇਹਨਾਂ ਦੋਹਾਂ ਸ਼ਬਦਾਂ ਵਿਚ ਬੜੀ ਡੂੰਘੀ ਸਾਂਝ ਹੈ: (੧) ਦੋਹਾਂ ਸ਼ਬਦਾਂ ਦੇ ਪੰਜ ਪੰਜ ਬੰਦ ਹਨ, (੨) ਹਰੇਕ ਬੰਦ ਵਿਚ ਚਾਰ ਚਾਰ ਤੁਕਾਂ ਹਨ, (੩) ਤੁਕਾਂ ਦੀ ਬਨਾਵਟ ਤਕਰੀਬਨ ਇਕੋ ਜਿਹੀ ਹੈ, (੪) ਬੇਣੀ ਜੀ ਤਾਂ ਕਿਸੇ ਪਖੰਡੀ ਦਾ ਹਾਲ ਦੱਸਦੇ ਹਨ, ਗੁਰੂ ਨਾਨਕ ਦੇਵ ਜੀ 'ਗੁਰਮੁਖ' ਦਾ ਜੀਵਨ ਬਿਆਨ ਕਰਦੇ ਹਨ; ਵੇਖੋ ਟਾਕਰਾ ਕਰ ਕੇ- . . ਬੇਣੀ ਜੀ . . ਗੁਰੂ ਨਾਨਕ ਸਾਹਿਬ (ੳ) ਪਖੰਡੀ ਦੇ

SikhNet (Spanish)pues sin el Guru Verdadero, no podrás encontrar el Camino. (5-1)

Open this shabad →

Ang 1351 of 1430