ਪ੍ਰਭਾਤੀ ॥
prabhaatee |
Sant Singh KhalsaPrabhaatee:
Manmohan SinghParbhati.
Manmohan Singh (Punjabi)ਪ੍ਰਭਾਤੀ।
SikhNet (Spanish)Parbhati
ਅਕੁਲ ਪੁਰਖ; ਇਕੁ ਚਲਿਤੁ ਉਪਾਇਆ ॥
akul purakh; ik chalit upaaeaa |
Sant Singh KhalsaThe Primal Being has no ancestry; He has staged this play.
Manmohan SinghThe Unlineal God has created a play.
Manmohan Singh (Punjabi)ਕੁਲ-ਰਹਿਤ ਵਾਹਿਗੁਰੂ ਨੇ ਇਹ ਖੇਡ ਰਚੀ ਹੈ।
Fareedkot Teekaਹੇ (ਅਕੁਲ) ਕਲਪਨਾ ਤੇ ਰਹਿਤ ਪੁਰਖ! ਤੈਂਨੇ ਏਕ ਚਲਿਤ੍ਰ ਰੂਪ ਏਹੁ ਜਗਤੁ ਉਤਪਤਿ ਕੀਆ ਹੈ॥
Prof. Sahib Singhਜਿਸ ਪਰਮਾਤਮਾ ਦੀ ਕੋਈ ਖ਼ਾਸ ਕੁਲ ਨਹੀਂ ਹੈ ਉਸ ਸਰਬ-ਵਿਆਪਕ ਨੇ ਇਹ ਜਗਤ-ਰੂਪ ਇਕ ਖੇਡ ਬਣਾ ਦਿੱਤੀ ਹੈ।ਪਦ ਅਰਥ ਕੁ = ਧਰਤੀ। ਕੁਲ = ਧਰਤੀ ਤੇ ਪੈਦਾ ਹੋਇਆ, ਖ਼ਾਨਦਾਨ, ਬੰਸ। ਅਕੁਲ = (ਅ-ਕੁਲ) ਜੋ ਧਰਤੀ ਉਤੇ ਜੰਮੀ (ਕਿਸੇ ਕੁਲ) ਵਿਚੋਂ ਨਹੀਂ ਹੈ। ਪੁਰਖ = ਸਭ ਵਿਚ ਵਿਆਪਕ (Skt. पुरि शेते इति पुरुषः)। ਚਲਿਤੁ = ਜਗਤ-ਰੂਪ ਤਮਾਸ਼ਾ।
SikhNet (Spanish)El Ser Primordial no tiene ancestros, Él ha establecido este teatro
ਘਟਿ ਘਟਿ ਅੰਤਰਿ; ਬ੍ਰਹਮੁ ਲੁਕਾਇਆ ॥੧॥
ghatt ghatt antar; braham lukaaeaa |1|
Sant Singh KhalsaGod is hidden deep within each and every heart. ||1||
Manmohan SinghThe Transcendent Lord is hid in every heart.
Manmohan Singh (Punjabi)ਪਰਮ ਪ੍ਰਭੂ ਹਰ ਦਿਲ ਅੰਦਰ ਛੁਪਿਆ ਹੋਇਆ ਹੈ।
Fareedkot Teekaਹੇ ਬ੍ਰਹਮ! ਪੁਨਾ ਤੁਮ ਨੇ ਅਪਨਾ ਸਰੂਪ ਘਟੋਂ ਘਟੋਂ ਕੇ ਬੀਚ ਲੁਕਾਯਾ ਹੈ ਅਰਥਾਤ ਗੁਪਤ ਰਖਿਆ ਹੈ॥੧॥
Prof. Sahib Singhਹਰੇਕ ਸਰੀਰ ਵਿਚ, ਹਰੇਕ ਦੇ ਅੰਦਰ ਉਸ ਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ॥੧॥ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਅੰਤਰਿ = ਹਰੇਕ ਦੇ ਅੰਦਰ। ਬ੍ਰਹਮੁ = ਆਤਮਾ, ਜਿੰਦ ॥੧॥
SikhNet (Spanish)y permanece escindido en el interior de cada corazón. (1)
ਜੀਅ ਕੀ ਜੋਤਿ; ਨ ਜਾਨੈ ਕੋਈ ॥
jeea kee jot; na jaanai koee |
Sant Singh KhalsaNo one knows the Light of the soul.
Manmohan SinghNo one knows the glory of the soul's Light.
Manmohan Singh (Punjabi)ਕੋਈ ਜਣਾ ਭੀ ਆਤਮਾ ਦੇ ਪ੍ਰਕਾਸ਼ ਦੀ ਵਡਿਆਈ ਨੂੰ ਨਹੀਂ ਜਾਣਦਾ।
Fareedkot Teekaਹੇ ਜੋਤੀ ਸਰੂਪ ਤੇਰੀ (ਜੀਅ) ਚੇਤਨਸਤਾ ਕੋ ਕੋਈ ਨਹੀਂ ਜਾਨਤਾ ਹੈ॥
Prof. Sahib Singhਸਾਰੇ ਜੀਵਾਂ ਵਿਚ ਵੱਸਦੀ ਜੋਤਿ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ,ਪਦ ਅਰਥ ਜੀਅ ਕੀ ਜੋਤਿ = ਹਰੇਕ ਜੀਵ ਦੇ ਅੰਦਰ ਵੱਸਦੀ ਜੋਤਿ। ਕੋਈ = ਕੋਈ ਪ੍ਰਾਣੀ।
SikhNet (Spanish)Nadie conoce la Luz del Alma,
ਤੈ. ਮੈ ਕੀਆ; ਸੁ ਮਾਲੂਮੁ ਹੋਈ ॥੧॥ ਰਹਾਉ ॥
tai. mai keea; su maaloom hoee |1| rahaau |
Sant Singh KhalsaWhatever I do, is known to You, Lord. ||1||Pause||
Manmohan SinghWhatever I do, that is known to Thee, O Lord. Pause.
Manmohan Singh (Punjabi)ਜਿਹੜਾ ਕੁਛ ਭੀ ਮੈਂ ਕਰਦਾ ਹਾਂ, ਉਸ ਦਾ ਤੈਨੂੰ ਪਤਾ ਹੈ, ਹੇ ਸੁਆਮੀ! ਠਹਿਰਾਉ।
Fareedkot Teekaਜੋ ਤੈਂਨੇ ਕੀਆ ਹੈ, ਸੋ (ਮੈ) ਮੈਨੂੰ ਜਗਤ ਕੇ ਰਚਨੇ ਕੀ ਰੀਤੀ, ਜੋ ਮੈਨੇ ਕੀਆ ਹੈ, ਸੋ ਤੈਨੂੰ ਮਲੂਮੁ (ਹੋਈ) ਹੋਤਾ ਹੈ॥੧॥ ਰਹਾਉ ॥
Prof. Sahib Singhਪਰ ਅਸੀਂ ਜੋ ਕੁਝ ਕਰਦੇ ਹਾਂ ਉਹ (ਸਾਡੇ ਅੰਦਰ) ਅੰਦਰ-ਵੱਸਦੀ-ਜੋਤਿ ਨੂੰ ਮਲੂਮ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਤੈ ਮੈ ਕੀਆ = ਅਸਾਂ ਜੀਵਾਂ ਨੇ ਜੋ ਕੁਝ ਕੀਤਾ, ਅਸੀਂ ਜੀਵ ਜੋ ਕੁਝ ਕਰਦੇ ਹਾਂ। ਮੈ = ਤੂੰ ਤੇ ਮੈਂ, ਅਸੀਂ ਸਾਰੇ ਜੀਵ। ਹੋਈ = ਹੁੰਦਾ ਹੈ ॥੧॥ ਰਹਾਉ ॥
SikhNet (Spanish)lo que sea que hago Tú lo sabes, oh Señor. (1-Pausa)
ਜਿਉ ਪ੍ਰਗਾਸਿਆ; ਮਾਟੀ ਕੁੰਭੇਉ ॥
jiau pragaasiaa; maattee kunbheo |
Sant Singh KhalsaJust as the pitcher is made from clay,
Manmohan SinghAs a pitcher is produced from clay,
Manmohan Singh (Punjabi)ਜਿਸ ਤਰ੍ਹਾਂ ਘੜਾ ਮਿੱਟੀ ਤੋਂ ਪੈਦਾ ਹੁੰਦਾ ਹੈ,
Fareedkot Teekaਜੈਸੇ ਮਾਟੀ ਤੇ ਘੜਾ ਉਤਪਤਿ ਕੀਆ ਹੂਆ ਹੈ, ਸੋ ਘੜਾ ਮ੍ਰਿਤਕਾ ਰੂਪੁ ਹੀ ਹੈ॥
Prof. Sahib Singhਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ,ਪਦ ਅਰਥ ਜਿਉ = ਜਿਵੇਂ। ਕੁੰਭੇਉ = ਕੁੰਭ, ਘੜਾ।
SikhNet (Spanish)Así como la vasija se hace de barro, todo lo que existe se ha hecho de la Materia del Bienamado
ਆਪ ਹੀ ਕਰਤਾ. ਬੀਠੁਲੁ ਦੇਉ ॥੨॥
aap hee karataa. beetthul deo |2|
Sant Singh Khalsaeverything is made from the Beloved Divine Creator Himself. ||2||
Manmohan Singhso is everything produced from the Loved and Luminous Creator Himself.
Manmohan Singh (Punjabi)ਏਸ ਤਰ੍ਹਾਂ ਹਰ ਸ਼ੈ ਖੁਦ ਪਿਆਰੇ ਅਤੇ ਪ੍ਰਕਾਸ਼ਵਾਨ ਸਿਰਜਣਹਾਰ ਤੋਂ ਪੈਦਾ ਹੁੰਦੀ ਹੈ।
Fareedkot Teekaਤੈਸੇ ਹੇ ਕਰਤਾ ਬੀਠਲ ਦੇਵ! ਤੈਂਨੇ ਆਪ ਤੇ ਹੀ ਜਗਤ ਕੌ ਉਪਾਇਆ ਹੈ, ਭਾਵ ਇਹਿ ਸਰਬ ਰੂਪ ਤੁਹੀਂ ਹੈਂ॥੨॥
Prof. Sahib Singhਤਿਵੇਂ ਉਹ ਬੀਠੁਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ॥੨॥ਪਦ ਅਰਥ ਕਰਤਾ = ਪੈਦਾ ਕਰਨ ਵਾਲਾ। ਬੀਠੁਲ ਦੇਉ = ਮਾਇਆ ਤੋਂ ਰਹਿਤ ਪ੍ਰਭੂ ॥੨॥
SikhNet (Spanish)y Divino Señor Creador. (2)
ਜੀਅ ਕਾ ਬੰਧਨੁ; ਕਰਮੁ ਬਿਆਪੈ ॥
jeea kaa bandhan; karam biaapai |
Sant Singh KhalsaThe mortal's actions hold the soul in the bondage of karma.
Manmohan SinghThe mortal's very deeds become entanglement for his soul,
Manmohan Singh (Punjabi)ਪ੍ਰਾਣੀ ਦੇ ਅਮਲ ਹੀ ਉਸ ਦੀ ਆਤਮਾ ਦਾ ਜੰਜਾਲ ਬਣ ਜਾਂਦੇ ਹਨ,
Fareedkot Teekaਇਸ ਜੀਵ ਕੋ ਅਪਨੇ ਕੀਏ ਹੂਏ ਕਰਮ ਕਾ ਹੀ ਬੰਧਨੁ ਵਿਆਪਤਾ ਹੈ॥
Prof. Sahib Singhਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਢੁਕਦਾ ਹੈ,ਪਦ ਅਰਥ ਬੰਧਨੁ = ਜੰਜਾਲ। ਕਰਮੁ = ਕੀਤਾ ਹੋਇਆ ਕੰਮ। ਬਿਆਪੈ = ਪ੍ਰਭਾਵ ਪਾ ਰੱਖਦਾ ਹੈ।
SikhNet (Spanish)Las acciones del mortal mantienen al Alma en las amarras del Karma,
ਜੋ ਕਿਛੁ ਕੀਆ; ਸੁ ਆਪੈ ਆਪੈ ॥੩॥
jo kichh keea; su aapai aapai |3|
Sant Singh KhalsaWhatever he does, he does on his own. ||3||
Manmohan Singhhe himself is responsible for whatever he does.
Manmohan Singh (Punjabi)ਜਿਹੜਾ ਕੁਛ ਉਹ ਕਰਦਾ ਹੈ, ਉਸ ਲਈ ਉਹ ਕੇਵਲ ਆਪ ਹੀ ਜਿਮੇਵਾਰ ਹੈ।
Fareedkot Teekaਕਿਉਂਕਿ ਜੋ ਕਿਛੁ ਇਸ ਨੇ ਕੀਆ ਹੈ, ਸੋ ਅਪਨੇ ਆਪ ਹੀ ਕੀਆ ਹੈ॥੩॥
Prof. Sahib Singhਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ॥੩॥ਪਦ ਅਰਥ ਆਪੈ = ਆਪ ਹੀ ਆਪ, ਪ੍ਰਭੂ ਨੇ ਆਪ ਹੀ ॥੩॥
SikhNet (Spanish)lo que hace, él mismo es quien lo hace. (3)
ਪ੍ਰਣਵਤਿ ਨਾਮਦੇਉ; ਇਹੁ ਜੀਉ ਚਿਤਵੈ ਸੁ ਲਹੈ ॥
pranavat naamadeo; ihu jeeo chitavai su lahai |
Sant Singh KhalsaPrays Naam Dayv, whatever this soul wants, it obtains.
Manmohan SinghPrays Name Dev, whatsoever this soul craves for, that it attains.
Manmohan Singh (Punjabi)ਨਾਮ ਦੇਵ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਦੇ ਮੁਤਅਲਕ ਇਹ ਆਤਮਾ ਸੋਚਦੀ ਹੈ, ਉਸ ਨੂੰ ਇਹ ਪਾ ਲੈਂਦੀ ਹੈ।
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: ਤਾਂ ਤੇ ਇਹੁ ਜੀਵ ਜੋ ਚਿਤਵਤਾ ਹੈ ਅਰਥਾਤ ਜੈਸੀ ਵਾਸ਼ਨਾ ਕਰਤਾ ਹੈ, ਸੋ ਤੈਸੀ ਹੀ ਗਤੀ ਕੋ ਪਾਵਤਾ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ, ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ,ਪਦ ਅਰਥ ਚਿਤਵੈ = ਚਿਤਵਦਾ ਹੈ, ਤਾਂਘ ਕਰਦਾ ਹੈ। ਲਹੈ = ਹਾਸਲ ਕਰ ਲੈਂਦਾ ਹੈ।
SikhNet (Spanish)Reza Nam Dev, lo que sea que el Alma desea, lo obtiene
ਅਮਰੁ ਹੋਇ; ਸਦ ਆਕੁਲ ਰਹੈ ॥੪॥੩॥
amar hoe; sad aakul rahai |4|3|
Sant Singh KhalsaWhoever abides in the Lord, becomes immortal. ||4||3||
Manmohan SinghWhosoever, ever abides in the casteless Lord, he becomes immortal.
Manmohan Singh (Punjabi)ਜੋ ਹਮੇਸ਼ਾਂ ਜਾਤ-ਰਹਿਤ ਸਾਈਂ ਵਿੱਚ ਵਸਦਾ ਹੈ, ਉਹ ਅਬਿਨਾਸ਼ੀ ਹੋ ਜਾਂਦਾ ਹੈ।
Fareedkot Teekaਹੇ (ਆਕੁਲ) ਕੁਲ ਰਹਤ ਪੂਰਨ ਸਰੂਪ ਅਕਾਲ ਪੁਰਖ! ਜਬ ਇਹੁ ਜੀਵ ਤੇਰੇ ਮੇਂ ਰਹੇ ਅਰਥਾਤ ਤੇਰਾ ਧਿਆਨੁ ਔ ਭਜਨੁ ਕਰੇ ਤਬ ਜਨਮ ਮਰਨ ਤੇ ਰਹਿਤ ਅਮਰ ਸਰੂਪ ਹੋਇ ਜਾਤਾ ਹੈ, ਭਾਵ ਤੇਰੇ ਮੇਂ ਹੀ ਲੀਣ ਹੋ ਜਾਤਾ ਹੈ॥੪॥੩॥☬ਏਕ ਪਖੰਡੀ ਵੈਸ਼ਨਵ ਕੋ ਦੇਖ ਕਰ ਤਿਸ ਕੇ ਪਖੰਡ ਕਰਮ ਕੋ ਨਿਸ਼ੇਧ ਕਰ ਕੇ ਉਪਦੇਸੁ ਕਰਤੇ ਹੈਂ:
Prof. Sahib Singhਜੇ ਇਹ ਜੀਵ ਸਰਬ-ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿਚ ਟਿਕਾਏ ਤਾਂ (ਉਸ ਅਮਰ ਪ੍ਰਭੂ ਵਿਚ ਟਿਕ ਕੇ ਆਪ ਭੀ) ਅਮਰ ਹੋ ਜਾਂਦਾ ਹੈ ॥੪॥੩॥ਪਦ ਅਰਥ ਅਮਰੁ = (ਅ-ਮਰੁ) ਮੌਤ-ਰਹਿਤ। ਆਕੁਲ = ਸਰਬ-ਵਿਆਪਕ ॥੪॥੩॥
* ਸ਼ਬਦ ਦਾ ਭਾਵ: ਸਰਬ-ਵਿਆਪਕ ਪਰਮਾਤਮਾ ਨੇ ਜਗਤ ਦੀ ਇਹ ਖੇਡ ਆਪ ਹੀ ਰਚਾਈ ਹੈ। * ਨੋਟ: ਨਾਮਦੇਵ ਜੀ ਦਾ 'ਬੀਠੁਲ' ਉਹ ਹੈ ਜੋ 'ਆਪ ਹੀ ਕਰਤਾ' ਹੈ ਜਿਸ ਨੇ ਇਹ ਜਗਤ-ਤਮਾਸ਼ਾ ਬਣਾਇਆ ਹੈ ਅਤੇ ਜਿਸ ਨੂੰ ਸਭ ਜੀਵਾਂ ਦੇ ਦਿਲ ਦੇ ਭੇਤ ਮਲੂਮ ਹੋ ਜਾਂਦੇ ਹਨ। ਇਹ ਲਫ਼ਜ਼ 'ਬੀਠੁਲ' ਸਤਿਗੁਰੂ ਜੀ ਨੇ ਭੀ ਆਪਣੀ ਬਾਣੀ ਵਿਚ ਕਈ ਵਾਰ ਵਰਤਿਆ ਹੈ। ਜੇ ਨਿਰਾ ਇਹ ਲਫ਼ਜ਼ ਵਰਤਣ ਤੋਂ ਹੀ ਨਾਮਦੇਵ ਜੀ ਨੂੰ ਕਿਸੇ ਬੀਠੁਲ-ਮੂਰਤੀ ਦਾ ਉਪਾਸ਼ਕ ਮੰਨ ਲੈਣਾ ਹੈ ਤਾਂ ਇਹ ਲਫ਼ਜ਼ ਤਾਂ ਸਤਿਗੁਰੂ ਜੀ ਨੇ ਭੀ ਵਰਤਿਆ ਹੈ।
SikhNet (Spanish)y quien sea que habita en el Señor se vuelve Inmortal. (4-3)