ੴ

ਸਿੱਖਬਾਣੀ · SikhBani

Ang 670

Sri Guru Granth Sahib · Raag Dhanaasree · 4 shabads, 32 lines
Translations
Shabad Guru Ramdas Ji Raag Dhanaasree continued from Ang 669

ਜਪਿ ਮਨ ਸਤਿ ਨਾਮੁ; ਸਦਾ ਸਤਿ ਨਾਮੁ ॥

jap man sat naam; sadaa sat naam |

Sant Singh KhalsaChant, O my mind, the True Name, Sat Naam, the True Name.
Manmohan SinghO my mind, ever, contemplate thou the True Name, the Name.
Manmohan Singh (Punjabi)ਹੇ ਮੇਰੇ ਮਨ! ਤੂੰ ਸਦੀਵ ਹੀ ਸੱਚੇ ਨਾਮ, ਸੱਚੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮਨ! ਤੀਨੋਂ ਕਾਲ ਮੇਂ ਸਦਾ ਸਤਿਨਾਮੁ ਕੌ ਜਪ॥
Prof. Sahib Singhਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਸਤਿ ਨਾਮੁ = ਸਦਾ-ਥਿਰ ਰਹਿਣ ਵਾਲਾ ਹਰਿ-ਨਾਮ।

SikhNet (Spanish)Canta, oh mi mente, el Nombre Verdadero, Sat Nam, el Verdadero Nombre.

ਹਲਤਿ ਪਲਤਿ ਮੁਖ ਊਜਲ ਹੋਈ ਹੈ; ਨਿਤ ਧਿਆਈਐ. ਹਰਿ ਪੁਰਖੁ ਨਿਰੰਜਨਾ ॥ ਰਹਾਉ ॥

halat palat mukh aoojal hoee hai; nit dhiaaeeai. har purakh niranjanaa | rahaau |

Sant Singh KhalsaIn this world, and in the world beyond, your face shall be radiant, by meditating continually on the immaculate Lord God. ||Pause||
Manmohan SinghBy ever meditating on the Immaculate God Lord, the mortal's face becomes bright in this world and the world beyond. Pause.
Manmohan Singh (Punjabi)ਹਮੇਸ਼ਾਂ ਪਵਿੱਤਰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦਾ ਚਿਹਰਾ ਇਸ ਲੋਕ ਤੇ ਪ੍ਰਲੋਕ ਵਿੱਚ ਰੌਸ਼ਨ ਹੋ ਜਾਂਦਾ ਹੈ। ਠਹਿਰਾਓ।
Fareedkot Teekaਇਸ ਲੋਕ ਔ ਪ੍ਰਲੋਕ ਮੇਂ ਤੇਰਾ ਮੁਖ ਉਜਲ ਹੋਵੇਗਾ, ਤਾਂ ਤੇ ਨਿਤ ਹਰੀ ਨਿਰੰਜਨ ਪੁਰਖ ਕੌ ਧਿਆਵਣਾ ਕਰੀਏ॥ ਰਹਾਉ ॥
Prof. Sahib Singhਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ ਰਹਾਉ॥

ਪਦ ਅਰਥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼-ਰੂ। ਪੁਰਖੁ = ਸਰਬ-ਵਿਆਪਕ। ਨਿਰੰਜਨਾ = ਮਾਇਆ ਤੋਂ ਨਿਰਲੇਪ ਪ੍ਰਭੂ ॥ਰਹਾਉ॥

SikhNet (Spanish)En este mundo y en el más allá, tu semblante estará radiante, meditando continuamente en el Señor, en el Purusha Inmaculado. (Pausa)

ਜਹ ਹਰਿ ਸਿਮਰਨੁ ਭਇਆ. ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ ॥

jeh har simaran bheaa. teh upaadh gat keenee; vaddabhaagee har japanaa |

Sant Singh KhalsaWherever anyone remembers the Lord in meditation, disaster runs away from that place. By great good fortune, we meditate on the Lord.
Manmohan SinghWherever is the God's meditation, from there hasten away all the calamities, Only the very fortunate ones contemplate on the Lord.
Manmohan Singh (Punjabi)ਜਿਥੇ ਕਿਤੇ ਵਾਹਿਗੁਰੂ ਦੀ ਭਜਨ ਬੰਦਗੀ ਹੈ, ਓਥੋਂ ਸਾਰੀਆਂ ਮੁਸੀਬਤਾਂ ਦੌੜ ਜਾਂਦੀਆਂ ਹਨ। ਕੇਵਲ ਪਰਮ ਚੰਗੇ ਨਸੀਬਾਂ ਵਾਲੇ ਹੀ ਸਾਈਂ ਦਾ ਆਰਾਧਨ ਕਰਦੇ ਹਨ।
Fareedkot Teekaਜਹਾਂ ਹਰੀ ਕਾ ਸਿਮਰਨ ਭਯਾ ਹੈ ਤਹਾਂ ਸਰਬ ਉਪਾਧੀ ਗਤ ਕੀਨੀ, ਭਾਵ ਸੇ ਦੂਰ ਕਰੀ ਹੈ। ਤਾਂ ਤੇ ਇਉਂ ਜਾਣ ਕਰ ਵਡਭਾਗੀਓਂ ਨੇ ਹਰਿ ਨਾਮ ਕਾ ਜਪਨਾ ਕੀਆ ਹੈ॥
Prof. Sahib Singhਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ।

ਪਦ ਅਰਥ ਜਹ = ਜਿਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚੋਂ। ਉਪਾਧਿ = ਝਗੜਾ-ਬਖੇੜਾ। ਗਤੁ ਕੀਨੀ = ਚਾਲੇ ਪਾ ਜਾਂਦਾ ਹੈ।

SikhNet (Spanish)Donde sea que alguien haga la Meditación del Señor, ahí ese ser podrá alejar las maldades de su interior, ya que por una gran fortuna habita en el Señor.

ਜਨ ਨਾਨਕ ਕਉ. ਗੁਰਿ ਇਹ ਮਤਿ ਦੀਨੀ; ਜਪਿ ਹਰਿ. ਭਵਜਲੁ ਤਰਨਾ ॥੨॥੬॥੧੨॥

jan naanak kau. gur ih mat deenee; jap har. bhavajal taranaa |2|6|12|

Sant Singh KhalsaThe Guru has blessed servant Nanak with this understanding, that by meditating on the Lord, we cross over the terrifying world-ocean. ||2||6||12||
Manmohan SinghThe Guru has blessed slave Nanak with this understanding that by meditating on the Lord Master, man crosses the terrible world ocean.
Manmohan Singh (Punjabi)ਗੁਰਾਂ ਨੇ ਦਾਸ ਨਾਨਕ ਨੂੰ ਇਹ ਸਮਝ ਪ੍ਰਦਾਨ ਕੀਤੀ ਹੈ ਕਿ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਬੰਦਾ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨ ਕੋ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਹਰਿ ਨਾਮ ਜਾਪ ਕੀ (ਮਤਿ) ਸਿਖ੍ਯਾ ਦੀਨੀ ਹੈ, ਤਿਸੀ ਤੇ ਹਰਿ ਨਾਮ ਜਪ ਕਰ ਹਮ ਨੇ ਸੰਸਾਰ ਸਮੁੰਦਰ ਸੇ ਤਰਨਾ ਹੈ॥੨॥੬॥੧੨॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ॥੨॥੬॥੧੨॥

ਪਦ ਅਰਥ ਕਉ = ਨੂੰ। ਗੁਰਿ = ਗੁਰੂ ਨੇ। ਭਵਜਲੁ = ਸੰਸਾਰ-ਸਮੁੰਦਰ ॥੨॥੬॥੧੨॥

SikhNet (Spanish)El Guru ha bendecido a Nanak con Sabiduría y, contemplando al Señor, nada a través del mar de las existencias. (2-6-12)

Open this shabad (7 lines, Angs 669-670) →

Shabad Guru Ramdas Ji Raag Dhanaasree

ਧਨਾਸਰੀ ਮਹਲਾ ੪ ॥

dhanaasaree mahalaa 4 |

Sant Singh KhalsaDhanaasaree, Fourth Mehl:
Manmohan SinghDhanasri 4th Guru.
Manmohan Singh (Punjabi)ਧਨਾਸਰੀ ਚੌਥੀ ਪਾਤਿਸ਼ਾਹੀ।
SikhNet (Spanish)Dhanasri, Mejl Guru Ram Das, Cuarto Canal Divino.

ਮੇਰੇ ਸਾਹਾ; ਮੈ. ਹਰਿ ਦਰਸਨ ਸੁਖੁ ਹੋਇ ॥

mere saahaa; mai. har darasan sukh hoe |

Sant Singh KhalsaO my King, beholding the Blessed Vision of the Lord's Darshan, I am at peace.
Manmohan SinghMy Lord, seeing God's vision I obtain peace.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ।
Fareedkot Teekaਹੇ ਮੇਰੇ ਸ਼ਾਹਿ ਵਾ ਪਾਤਸ਼ਾਹਿ! ਮੈਨੂੰ ਹਰ ਪ੍ਰਕਾਰ ਤੇਰੇ ਦਰਸ਼ਨ ਤੇ ਹੀ ਸੁਖ ਹੋਤਾ ਹੈ॥
Prof. Sahib Singhਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ।

ਪਦ ਅਰਥ ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ।

SikhNet (Spanish)Oh Maestro, teniendo Tu Visión entro en Éxtasis,

ਹਮਰੀ ਬੇਦਨਿ. ਤੂ ਜਾਨਤਾ ਸਾਹਾ; ਅਵਰੁ. ਕਿਆ ਜਾਨੈ ਕੋਇ ॥ ਰਹਾਉ ॥

hamaree bedan. too jaanataa saahaa; avar. kiaa jaanai koe | rahaau |

Sant Singh KhalsaYou alone know my inner pain, O King; what can anyone else know? ||Pause||
Manmohan SinghMy pain Thou knowest, O king, What can anyone else know? Pause.
Manmohan Singh (Punjabi)ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? ਠਹਿਰਾਓ।
Fareedkot Teekaਕਿਉਂਕਿ ਹਮਾਰੀ (ਬੇਦਨ) ਪੀੜਾ ਕੋ ਤੂੰ ਹੀ ਜਾਨਤਾ ਹੈਂ ਮੇਰੇ ਸ਼ਾਹਾ ਔਰ ਕੋਈ ਕਿਸ ਪ੍ਰਕਾਰ ਜਾਣੈ, ਭਾਵ ਸੇ ਕੋਈ ਨਹੀਂ ਜਾਨਤਾ ਹੈ॥ ਰਹਾਉ ॥
Prof. Sahib Singhਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ? ਰਹਾਉ॥

ਪਦ ਅਰਥ ਬੇਦਨਿ = (ਦਿਲ ਦੀ) ਪੀੜ। ਅਵਰੁ ਕੋਇ = ਹੋਰ ਕੋਈ ॥ਰਹਾਉ॥

SikhNet (Spanish)pues sólo Tu conoces mi más íntimo estado de dolor y no, nadie más podría conocer la intensidad de ese dolor. (Pausa)

ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ; ਤੇਰਾ ਕੀਆ ਸਚੁ ਸਭੁ ਹੋਇ ॥

saachaa saahib sach too mere saahaa; teraa keea sach sabh hoe |

Sant Singh KhalsaO True Lord and Master, You are truly my King; whatever You do, all that is True.
Manmohan SinghO King, verily Thou art my True Lord and whatever Thou doest, all that is true.
Manmohan Singh (Punjabi)ਹੇ ਪਾਤਿਸ਼ਾਹ! ਨਿਸਚਿਤ ਹੀ ਤੂੰ ਮੇਰਾ ਸੱਚਾ ਸੁਆਮੀ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਸਭ ਸੱਚ ਹੈ।
Fareedkot Teekaਹੇ ਮੇਰੇ ਸ਼ਾਹਿ! ਤੂੰ (ਸਚੁ) ਨਿਹਚੇ ਕਰ ਕੇ ਸਾਚਾ ਸਾਹਿਬੁ ਹੈਂ ਔਰ ਤੇਰਾ ਕੀਆ ਹੂਆ ਸਭ ਸਚ ਹੀ ਹੋਤਾ ਹੈ॥
Prof. Sahib Singhਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ।

SikhNet (Spanish)Sólo Tú eres mi Maestro Verdadero, y lo que sea que haces es para siempre Verdad.

ਝੂਠਾ ਕਿਸ ਕਉ ਆਖੀਐ ਸਾਹਾ; ਦੂਜਾ ਨਾਹੀ ਕੋਇ ॥੧॥

jhootthaa kis kau aakheeai saahaa; doojaa naahee koe |1|

Sant Singh KhalsaWho should I call a liar? There is no other than You, O King. ||1||
Manmohan SinghWhom should I call a liar, when there is none else but Thee, O King?
Manmohan Singh (Punjabi)ਮੈਂ ਕੂੜਾ ਕਿਸ ਨੂੰ ਕਹਾਂ, ਜਦ ਕਿ ਤੇਰੇ ਬਗੈਰ ਹੋਰ ਕੋਈ ਹੈ ਹੀ ਨਹੀਂ, ਹੇ ਪਾਤਿਸ਼ਾਹ!
Fareedkot Teekaਹੇ ਸ਼ਾਹਾ! ਜਬ ਤੇਰੇ ਬਿਨਾ ਔਰ ਦੂਸਰਾ ਕੋਈ ਨਹੀਂ ਹੈ ਤਬ ਝੂਠਾ ਕਿਸ ਕੋ ਉਚਾਰਨ ਕਰੀਏ, ਭਾਵ ਸੇ ਸਭ ਤੇਰਾ ਸਰੂਪ ਹੈ ਯਥਾ-☬"ਆਪਿ ਸਤਿ ਕੀਆ ਸਭੁ ਸਤਿ॥"॥੧॥
Prof. Sahib Singhਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥

ਪਦ ਅਰਥ ਕਉ = ਨੂੰ। ਕਿਸ ਕਉ = {ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ} ॥੧॥

SikhNet (Spanish)Oh Señor, ¿a quién podríamos llamar verdadero o falso, cuando no hay nadie más que Tú? (1)

ਸਭਨਾ ਵਿਚਿ ਤੂ ਵਰਤਦਾ ਸਾਹਾ; ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥

sabhanaa vich too varatadaa saahaa; sabh tujheh dhiaaveh din raat |

Sant Singh KhalsaYou are pervading and permeating in all; O King, everyone meditates on You, day and night.
Manmohan SinghThou art contained amongst all O Lord, and everyone thinks of Thee day and night.
Manmohan Singh (Punjabi)ਤੂੰ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਸੁਆਮੀ! ਅਤੇ ਹਰ ਕੋਈ ਤੈਨੂੰ ਦਿਨ ਰਾਤ ਯਾਦ ਕਰਦਾ ਹੈ।
Fareedkot Teekaਹੇ ਸ਼ਾਹਾ! ਤੂੰ ਸਭਨਾ ਬੀਚ ਬਿਆਪਕ ਹੋ ਕਰ ਵਰਤ ਰਹਾ ਹੈ ਔਰ ਸਭ ਜੀਵ ਤੁਝ ਕੋ ਹੀ ਦਿਨੇ ਰਾਤਿ ਧਿਆਵਤੇ ਹੈਂ॥
Prof. Sahib Singhਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ।

ਪਦ ਅਰਥ ਵਰਤਦਾ = ਮੌਜੂਦ। ਸਭਿ = ਸਾਰੇ।

SikhNet (Spanish)Tú prevaleces en todo, oh Dios, todos habitan siempre en Ti,

ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ; ਤੂ ਸਭਨਾ ਕਰਹਿ ਇਕ ਦਾਤਿ ॥੨॥

sabh tujh hee thaavahu mangade mere saahaa; too sabhanaa kareh ik daat |2|

Sant Singh KhalsaEveryone begs of You, O my King; You alone give gifts to all. ||2||
Manmohan SinghEveryone begs of Thee, O Lord, and Thou alone bestowest gifts on all.
Manmohan Singh (Punjabi)ਸਾਰੇ ਜਣੇ ਤੇਰੇ ਪਾਸੋਂ ਮੰਗਦੇ ਹਨ, ਹੇ ਸੁਆਮੀ! ਤੇ ਕੇਵਲ ਤੂੰ ਹੀ ਸਾਰਿਆਂ ਨੂੰ ਬਖ਼ਸ਼ੀਸ਼ਾਂ ਦਿੰਦਾ ਹੈਂ।
Fareedkot Teekaਸੰਪੂਰਨ ਜੀਵ ਤੇਰੇ ਹੀ ਪਾਸੋਂ ਮੰਗਤੇ ਹੈਂ। ਹੇ ਮੇਰੇ ਸ਼ਾਹਾ! ਪੁਨਾ ਤੂੰ ਏਕ ਹੀ ਸਭ ਕੋ ਦਾਤਿ ਕਰਨੇਹਾਰਾ ਹੈਂ॥੨॥
Prof. Sahib Singhਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥

ਪਦ ਅਰਥ ਥਾਵਹੁ = ਪਾਸੋਂ। ਤੂ ਇਕ-ਇਕ ਤੂ ਹੀ ॥੨॥

SikhNet (Spanish)sí, cada uno pregunta por Ti, y Tú bendices a todos. (2)

ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ; ਤੁਝ ਤੇ. ਬਾਹਰਿ ਕੋਈ ਨਾਹਿ ॥

sabh ko tujh hee vich hai mere saahaa; tujh te. baahar koee naeh |

Sant Singh KhalsaAll are under Your Power, O my King; none at all are beyond You.
Manmohan SinghAll are under Thine sway, O Lord and there is none outside of Thee.
Manmohan Singh (Punjabi)ਸਾਰੇ ਤੇਰੇ ਇਖਤਿਆਰ ਅੰਦਰ ਹਨ, ਹੇ ਸੁਆਮੀ ਕੋਈ ਭੀ ਤੇਰੇ ਤੋਂ ਬਾਹਰ ਨਹੀਂ।
Fareedkot Teekaਸਭ ਕੋਈ ਤੇਰੇ ਹੀ ਬੀਚ ਹੈ, ਹੇ ਮੇਰੇ ਸ਼ਾਹਾ! ਤੁਝ ਸੇ ਕੋਈ ਬਾਹਰ ਨਹੀਂ ਹੈ॥
Prof. Sahib Singhਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ।

ਪਦ ਅਰਥ ਸਭੁ ਕੋ = ਹਰੇਕ ਜੀਵ। ਤੇ = ਤੋਂ।

SikhNet (Spanish)Todos están bajo Tu Comando, oh Dios,

ਸਭਿ ਜੀਅ ਤੇਰੇ. ਤੂ ਸਭਸ ਦਾ ਮੇਰੇ ਸਾਹਾ; ਸਭਿ ਤੁਝ ਹੀ ਮਾਹਿ ਸਮਾਹਿ ॥੩॥

sabh jeea tere. too sabhas daa mere saahaa; sabh tujh hee maeh samaeh |3|

Sant Singh KhalsaAll beings are Yours-You belong to all, O my King. All shall merge and be absorbed in You. ||3||
Manmohan SinghAll the beings are Thine, and Thou belongst to all, my Lord. Everyone shall ultimately merge in Thee.
Manmohan Singh (Punjabi)ਸਾਰੇ ਜੀਵ ਤੇਰੇ ਹਨ ਤੇ ਤੂੰ ਸਾਰਿਆਂ ਦਾ ਸੁਆਮੀ ਹੈਂ, ਹੇ ਸਾਹਿਬ! ਅਤੇ ਹਰ ਕੋਈ ਤੇਰੇ ਵਿੱਚ ਲੀਨ ਹੋ ਜਾਵੇਗਾ।
Fareedkot Teekaਇਹ ਸੰਪੂਰਨ ਜੀਵ ਤੇਰੇ ਦਾਸ ਹੈਂ ਔਰ ਤੂੰ ਸਭਨੋਂ ਜੀਵੋਂ ਕਾ ਸ੍ਵਾਮੀ ਹੈਂ। ਹੇ ਮੇਰੇ ਸ਼ਾਹਾ! ਪੁਨਾ ਸੰਪੂਰਨ ਤੇਰੇ ਮੇਂ ਹੀ ਸਮਾਇ ਜਾਵੈਂਗੇ ਵਾ ਸਮਾਵਤੇ ਹੈਂ॥੩॥
Prof. Sahib Singhਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥

ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ = ਵਿਚ ॥੩॥

SikhNet (Spanish)no hay nada ni nadie fuera de Ti. (3)

ਸਭਨਾ ਕੀ ਤੂ ਆਸ ਹੈ. ਮੇਰੇ ਪਿਆਰੇ; ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥

sabhanaa kee too aas hai. mere piaare; sabh tujheh dhiaaveh mere saah |

Sant Singh KhalsaYou are the hope of all, O my Beloved; all meditate on You, O my King.
Manmohan SinghThou art the hope of all, O my Beloved, and everyone meditates on thee, O my Banker.
Manmohan Singh (Punjabi)ਤੂੰ ਸਾਰਿਆਂ ਦੀ ਆਸ ਉਮੈਦ ਹੈਂ, ਹੇ ਮੇਰੇ ਪ੍ਰੀਤਮਾ! ਅਤੇ ਹਰ ਕੋਈ ਤੈਨੂੰ ਯਾਦ ਕਰਦਾ ਹੈ, ਹੇ ਮੇਰੇ ਸ਼ਾਹੂਕਾਰ!
Fareedkot Teekaਹੇ ਮੇਰੇ ਪਿਆਰੇ! ਤੂੰ ਹੀ ਸਭਨੋਂ ਕੀ ਆਸ ਹੈਂ, ਭਾਵ ਸੇ ਆਸਾ ਪੂਰਨ ਕਰਨੇਹਾਰਾ ਹੈਂ। ਇਸੀ ਤੇ ਹੇ ਮੇਰੇ ਸਾਹਾ! ਸਭ ਤੁਝ ਕੋ ਹੀ ਧਿਆਵਤੇ ਹੈਂ॥
Prof. Sahib Singhਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ।

ਪਦ ਅਰਥ ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ!

SikhNet (Spanish)Oh mi Amor, todos se apoyan en Ti, todos habitan sólo en Ti, oh mi Rey Verdadero,

ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ; ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

jiau bhaavai tiau rakh too mere piaare; sach naanak ke paatisaah |4|7|13|

Sant Singh KhalsaAs it pleases You, protect and preserve me, O my Beloved; You are the True King of Nanak. ||4||7||13||
Manmohan SinghAs it pleaseth Thee, so keep Thou me, O my Beloved Of slave Nanak, Thou art the True King.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ, ਹੇ ਮੇਰੇ ਪ੍ਰੀਤਮ! ਗੋਲੇ ਨਾਨਕ ਦਾ, ਤੂੰ ਹੀ ਸੱਚਾ ਬਾਦਸ਼ਾਹ ਹੈਂ।
Fareedkot Teekaਤਾਂ ਤੇ ਹੇ ਮੇਰੇ ਪਿਆਰੇ! ਜੈਸੇ ਤੁਝਕੌ ਭਾਵੈ ਤੈਸੇ ਤੂੰ ਮੇਰੇ ਕੋ ਰਾਖ। ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਜਨ ਕੇ ਵਾ ਸਭ ਜਨੋਂ ਕੇ ਆਪ ਸਚੇ ਪਾਤਿਸ਼ਾਹਿ ਹੋ॥੪॥੭॥੧੩॥☬ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥

ਪਦ ਅਰਥ ਸਚੁ = ਸਦਾ-ਥਿਰ ॥੪॥੭॥੧੩॥

* ਨੋਟ: ੭ ਸ਼ਬਦ 'ਘਰੁ ੫' ਦੇ ਹਨ। ਧਨਾਸਰੀ ਵਿਚ ਗੁਰੂ ਰਾਮਦਾਸ ਜੀ ਦੇ ਕੁੱਲ ੧੩ ਸ਼ਬਦ ਹਨ। ਘਰੁ ੧ = ੬। ਘਰੁ ੫ = ੭। ਜੋੜ ੧੩।

SikhNet (Spanish)Tú eres el Maestro de Nanak, por favor, consérvalo en Tu Voluntad. (4-7-13)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ਘਰੁ ੧ ਚਉਪਦੇ ॥

dhanaasaree mahalaa 5 ghar 1 chaupade |

Sant Singh KhalsaDhanaasaree, Fifth Mehl, First House, Chau-Padhay:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਧਨਾਸਰੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God By True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਭਵ ਖੰਡਨ ਦੁਖ ਭੰਜਨ ਸ੍ਵਾਮੀ; ਭਗਤਿ ਵਛਲ ਨਿਰੰਕਾਰੇ ॥

bhav khanddan dukh bhanjan svaamee; bhagat vachhal nirankaare |

Sant Singh KhalsaO Destroyer of fear, Remover of suffering, Lord and Master, Lover of Your devotees, Formless Lord.
Manmohan SinghMy Lord, is the Destroyer of fear, Remover of pain, the Lover of His saints and without form and feature.
Manmohan Singh (Punjabi)ਮੇਰਾ ਸਾਹਿਬ ਡਰ ਦੂਰ ਕਰਨਹਾਰ, ਪੀੜ ਹਰਤਾ, ਆਪਣੇ ਸੰਤਾਂ ਦਾ ਪ੍ਰੇਮੀ ਅਤੇ ਚੱਕਰ ਚਿਹਨ ਰਹਿਤ ਹੈ।
Fareedkot Teekaਹੇ ਜਨਮੋਂ ਕੇ ਖੰਡਨ ਕਰਨੇ ਵਾਲੇ ਔਰ ਦੁਖੋਂ ਕੇ ਨਸਟ ਕਰਨੇ ਹਾਰੇ ਮੇਰੇ ਸ੍ਵਾਮੀ! ਹੇ ਭਗਤੋਂ ਕੇ (ਵਛਲ) ਪਿਆਰੇ ਨਿਰੰਕਾਰ! ॥
Prof. Sahib Singhਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ-ਰਹਿਤ!

ਪਦ ਅਰਥ ਭਵ ਖੰਡਨ = ਹੇ ਜਨਮ ਮਰਨ (ਦੇ ਗੇੜ ਦਾ) ਨਾਸ ਕਰਨ ਵਾਲੇ! ਦੁਖ ਭੰਜਨ = ਹੇ ਦੁੱਖਾਂ ਦਾ ਨਾਸ ਕਰਨ ਵਾਲੇ! ਭਗਤਿ ਵਛਲ = ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਨਿਰੰਕਾਰੇ = ਹੇ ਆਕਾਰ-ਰਹਿਤ ਪ੍ਰਭੂ!

SikhNet (Spanish)Eres Tú el Destructor del dolor de nacimientos y muertes, y Amante de Tus Devotos, el Ser sin Forma;

ਕੋਟਿ ਪਰਾਧ ਮਿਟੇ ਖਿਨ ਭੀਤਰਿ; ਜਾਂ ਗੁਰਮੁਖਿ ਨਾਮੁ ਸਮਾਰੇ ॥੧॥

kott paraadh mitte khin bheetar; jaan guramukh naam samaare |1|

Sant Singh KhalsaMillions of sins are eradicated in an instant when, as Gurmukh, one contemplates the Naam, the Name of the Lord. ||1||
Manmohan SinghMillions of sins are effaced in an instant, when, through the Guru, on remember the Name.
Manmohan Singh (Punjabi)ਜਦ, ਗੁਰਾਂ ਦੇ ਰਾਹੀਂ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ ਤਾਂ ਕਰੋੜਾਂ ਹੀ ਪਾਪ ਇੱਕ ਨਿਮਖ ਵਿੱਚ ਨਾਸ ਹੋ ਜਾਂਦੇ ਹਨ।
Fareedkot Teekaਜਬ ਗੁਰੋਂ ਦ੍ਵਾਰੇ ਤੇਰੇ ਨਾਮ ਜਿਸ ਨੇ ਸਿਮਰਨ ਕੀਏ ਹੈਂ ਤਬ ਤਿਸ ਕੇ ਕੋਟਾਨ ਕੋਟ ਅਪਰਾਧ ਏਕ ਖਿਨ ਮੇਂ ਮਿਟ ਗਏ ਹੈਂ॥੧॥
Prof. Sahib Singhਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ ॥੧॥

ਪਦ ਅਰਥ ਕੋਟਿ = ਕ੍ਰੋੜਾਂ। ਭੀਤਰਿ = ਵਿਚ। ਜਾਂ = ਜਦੋਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਮਾਰੇ = ਸੰਭਾਲਦਾ ਹੈ ॥੧॥

SikhNet (Spanish)y cuando uno alaba Tu Nombre, a través del Guru, uno es liberado de las consecuencias de haber cometido miles de errores. (1)

ਮੇਰਾ ਮਨੁ; ਲਾਗਾ ਹੈ ਰਾਮ ਪਿਆਰੇ ॥

meraa man; laagaa hai raam piaare |

Sant Singh KhalsaMy mind is attached to my Beloved Lord.
Manmohan SinghMy soul is attached to my beloved Lord.
Manmohan Singh (Punjabi)ਮੇਰੀ ਜਿੰਦੜੀ, ਮੇਰੇ ਪ੍ਰੀਤਮ ਪ੍ਰਭੂ ਨਾਲ ਜੁੜੀ ਹੋਈ ਹੈ।
Fareedkot Teekaਹੇ ਰਾਮ ਪਿਆਰੇ! ਮੇਰਾ ਮਨ ਤੇਰੇ ਸਰੂਪ ਮੇਂ ਲਗ ਰਹਿਆ ਹੈ॥
Prof. Sahib Singhਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ।
SikhNet (Spanish)Mi mente está entonada en mi amado Señor,

ਦੀਨ ਦਇਆਲਿ ਕਰੀ ਪ੍ਰਭਿ ਕਿਰਪਾ; ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥

deen deaal karee prabh kirapaa; vas keene panch dootaare |1| rahaau |

Sant Singh KhalsaGod, Merciful to the meek, granted His Grace, and placed the five enemies under my control. ||1||Pause||
Manmohan SinghMy Lord, compassionate to the poor, has shown mercy and has put my five enemies under my control. Pause.
Manmohan Singh (Punjabi)ਗਰੀਬਾਂ ਤੇ ਮਿਹਰਬਾਨ, ਮੇਰੇ ਸੁਆਮੀ ਨੇ ਮਿਹਰ ਕੀਤੀ ਹੈ ਅਤੇ ਮੇਰੇ ਪੰਜੇ ਹੀ ਵੈਰੀ ਮੇਰੇ ਵੱਸ ਕਰ ਦਿੱਤੇ ਹਨ। ਠਹਿਰਾਓ।
Fareedkot Teekaਹੇ ਦੀਨਦਿਆਲ ਪ੍ਰਭੂ! ਤੁਝਨੇ ਮੇਰੇ ਪਰ ਐਸੀ ਕ੍ਰਿਪਾ ਕਰੀ ਤਬ ਮੈਨੇ ਕਾਮ ਕ੍ਰੋਧ ਆਦੀ ਪੰਜ ਸਤ੍ਰੂ ਵਸ ਕਰ ਲੀਏ ਹੈਂ॥੧॥ ਰਹਾਉ ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ ॥੧॥ ਰਹਾਉ ॥

ਪਦ ਅਰਥ ਦੀਨ ਦਇਆਲਿ = ਦੀਨਾਂ ਉਤੇ ਦਇਆ ਕਰਨ ਵਾਲੇ ਨੇ। ਪ੍ਰਭਿ = ਪ੍ਰਭੂ ਨੇ। ਪੰਚ ਦੂਤਾਰੇ = (ਕਾਮਾਦਿਕ) ਪੰਜ ਵੈਰੀ ॥੧॥ ਰਹਾਉ ॥

SikhNet (Spanish)el Señor Bondadoso ha sido Compasivo conmigo y así he conquistado mis cincos enemigos. (1-Pausa)

ਤੇਰਾ ਥਾਨੁ ਸੁਹਾਵਾ. ਰੂਪੁ ਸੁਹਾਵਾ; ਤੇਰੇ ਭਗਤ ਸੋਹਹਿ ਦਰਬਾਰੇ ॥

teraa thaan suhaavaa. roop suhaavaa; tere bhagat soheh darabaare |

Sant Singh KhalsaYour place is so beautiful; Your form is so beautiful; Your devotees look so beautiful in Your Court.
Manmohan SinghBeauteous is Thy seat and beauteous Thine form. Thine saints look beauteous in Thy court.
Manmohan Singh (Punjabi)ਸੁੰਦਰ ਹੈ ਤੇਰਾ ਟਿਕਾਣਾ ਅਤੇ ਸੁੰਦਰ ਤੇਰਾ ਸਰੂਪ। ਤੇਰੇ ਸਾਧੂ ਤੇਰੀ ਦਰਗਾਹ ਵਿੱਚ ਸੁੰਦਰ ਲੱਗਦੇ ਹਨ।
Fareedkot Teekaਤੇਰਾ ਅਸਥਾਨ ਬਿਕੁੰਠ ਭੀ ਸੋਭਨੀਕ ਹੈ ਔਰ ਤੇਰਾ ਸਰੂਪ ਬੀ ਸੁਭਾਇਮਾਨ ਹੈ, ਤੇਰੇ ਭਗਤ ਤੇਰੇ ਦਰਬਾਰ ਮੇਂ ਵਾ ਸਤਸੰਗ ਮੇਂ ਸੋਭਤੇ ਹੈਂ॥
Prof. Sahib Singhਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ।

ਪਦ ਅਰਥ ਸੋਹਹਿ = ਸੋਹਣੇ ਲੱਗਦੇ ਹਨ।

SikhNet (Spanish)Bendito, oh Dios, es Tu Recinto, bendita es Tu Forma, Tus Devotos se ven bellos en Tu Corte.

ਸਰਬ ਜੀਆ ਕੇ ਦਾਤੇ ਸੁਆਮੀ; ਕਰਿ ਕਿਰਪਾ ਲੇਹੁ ਉਬਾਰੇ ॥੨॥

sarab jeea ke daate suaamee; kar kirapaa lehu ubaare |2|

Sant Singh KhalsaO Lord and Master, Giver of all beings, please, grant Your Grace, and save me. ||2||
Manmohan SinghO the Beneficent Lord of all the beings, extend Thou Thy mercy and deliver me.
Manmohan Singh (Punjabi)ਹੇ, ਸਮੂਹ ਜੀਵਾਂ ਦੇ ਦਾਤਾਰ ਪ੍ਰਭੂ! ਮਿਹਰ ਧਾਰ ਅਤੇ ਮੇਰਾ ਪਾਰ ਉਤਾਰਾ ਕਰ।
Fareedkot Teekaਸੰਪੂਰਨ ਜੀਵੋਂ ਕੇ ਦਾਤੇ ਹੇ ਮੇਰੇ ਸ੍ਵਾਮੀ! ਮੇਰੇ ਕੌ ਕ੍ਰਿਪਾ ਕਰ ਕੇ ਉਬਾਰ ਲੀਜੀਏ, ਭਾਵ ਸੇ ਰਖ੍ਯਾ ਕਰੀਏ॥੨॥
Prof. Sahib Singhਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ-ਪ੍ਰਭੂ! ਮੇਹਰ ਕਰ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖ ॥੨॥

ਪਦ ਅਰਥ ਦਾਤੇ = ਹੇ ਦਾਤਾਰ! ਲੇਹੁ ਉਬਾਰੇ = ਬਚਾ ਲਵੋ ॥੨॥

SikhNet (Spanish)Oh Señor de todos, Ser Bondadoso, Ten Compasión de mí y sálvame. (2)

ਤੇਰਾ ਵਰਨੁ. ਨ ਜਾਪੈ, ਰੂਪੁ ਨ ਲਖੀਐ; ਤੇਰੀ ਕੁਦਰਤਿ. ਕਉਨੁ ਬੀਚਾਰੇ ॥

teraa varan. na jaapai, roop na lakheeai; teree kudarat. kaun beechaare |

Sant Singh KhalsaYour color is not known, and Your form is not seen; who can contemplate Your Almighty Creative Power?
Manmohan SinghThy colour is known not, nor is Thine form seen who can realise Thy power?
Manmohan Singh (Punjabi)ਤੇਰਾ ਰੰਗ ਜਾਣਿਆਂ ਨਹੀਂ ਜਾਂਦਾ, ਨਾਂ ਹੀ ਤੇਰਾ ਸਰੂਪ ਵੇਖਿਆ ਜਾਂਦਾ ਹੈ। ਤੇਰੀ ਸ਼ਕਤੀ ਨੂੰ ਕੌਣ ਅਨੁਭਵ ਕਰ ਸਕਦਾ ਹੈ?
Fareedkot Teekaਨਾ ਤੇਰਾ ਕੋਈ ਵਰਨ ਜਾਪਤਾ ਹੈ ਔਰ ਨਾ ਰੂਪ ਹੀ ਲਖੀਤਾ ਹੈ, ਤੇਰੀ ਕੁਦਰਤ ਅਨਰ ਵਚਨੀ ਹੋਨੇ ਸੇ ਮਾਯਾ ਕੋ ਕੌਨ ਬੀਚਾਰੇ, ਭਾਵ ਕੋਈ ਵਿਚਾਰ ਨਹੀਂ ਸਕਤਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ।

ਪਦ ਅਰਥ ਵਰਨੁ = ਰੰਗ। ਰੂਪੁ = ਸ਼ਕਲ। ਕੁਦਰਤਿ = ਤਾਕਤ।

SikhNet (Spanish)Uno no podría conocer Tu Forma ni Tu Color, oh, ¿quién podría saber de todos Tus Poderes?

ਜਲਿ ਥਲਿ ਮਹੀਅਲਿ. ਰਵਿਆ ਸ੍ਰਬ ਠਾਈ; ਅਗਮ ਰੂਪ ਗਿਰਧਾਰੇ ॥੩॥

jal thal maheeal. raviaa srab tthaaee; agam roop giradhaare |3|

Sant Singh KhalsaYou are contained in the water, the land and the sky, everywhere, O Lord of unfathomable form, Holder of the mountain. ||3||
Manmohan SinghThou art contained in the water, land, sky and all the places, O Lord of Infinite beauty and the Holder of mountain.
Manmohan Singh (Punjabi)ਤੂੰ ਪਾਣੀ, ਧਰਤੀ, ਅਸਮਾਨ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈਂ, ਹੇ ਬੇਅੰਤ ਸੁੰਦਰ ਅਤੇ ਪਹਾੜ ਨੂੰ ਚੁਕਣ ਵਾਲੇ ਸਾਹਿਬ।
Fareedkot Teekaਜਲੋਂ ਥਲੋਂ ਪ੍ਰਿਥਵੀ (ਅਲਿ) ਅਕਾਸ ਆਦੀ ਸਰਬ ਅਸਥਾਨੋਂ ਮੇਂ, ਹੇ ਅਗਮ ਰੂਪ (ਗਿਰ) ਗੁਵਰਧਨ ਕੇ ਧਾਰਨੇਹਾਰੇ! ਤੂੰ ਵਿਆਪਕ ਹੋਇ ਰਹਾ ਹੈਂ॥੩॥
Prof. Sahib Singhਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ ॥੩॥

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸ੍ਰਬ ਠਾਈ = ਸਭਨੀਂ ਥਾਈਂ। ਗਿਰਧਾਰੇ = ਹੇ ਗਿਰਧਾਰੀ! {ਗਿਰਿ = ਪਹਾੜ} ਹੇ ਪ੍ਰਭੂ! ॥੩॥

SikhNet (Spanish)Tú Prevaleces en la tierra, en las agua y en los espacios inferiores, oh Insondable, eres sólo Tú. (3)

ਕੀਰਤਿ ਕਰਹਿ ਸਗਲ ਜਨ ਤੇਰੀ; ਤੂ ਅਬਿਨਾਸੀ ਪੁਰਖੁ ਮੁਰਾਰੇ ॥

keerat kareh sagal jan teree; too abinaasee purakh muraare |

Sant Singh KhalsaAll beings sing Your Praises; You are the imperishable Primal Being, the Destroyer of ego.
Manmohan SinghAll the mortals sing Thy praise, O Thou imperishable Lord, the Enemy of pride.
Manmohan Singh (Punjabi)ਹੇ, ਤੂੰ ਹੰਕਾਰ ਦੇ ਵੈਰੀ ਤੇ ਅਮਰ ਸੁਆਮੀ! ਸਮੂਹ ਪ੍ਰਾਣੀ ਤੇਰੀ ਮਹਿਮਾ ਗਾਇਨ ਕਰਦੇ ਹਨ।
Fareedkot Teekaਸੰਪੂਰਨ ਜਨ ਤੇਰੀ ਕੀਰਤੀ ਕੋ ਉਚਾਰਨ ਕਰਤੇ ਹੈਂ, ਹੇ ਮੁਰਾਰੀ! ਤੂੰ ਅਬਿਨਾਸੀ ਪੁਰਖ ਹੈਂ॥
Prof. Sahib Singhਹੇ ਮੁਰਾਰੀ! ਤੂੰ ਨਾਸ-ਰਹਿਤ ਹੈਂ; ਤੂੰ ਸਰਬ-ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤ-ਸਾਲਾਹ ਕਰਦੇ ਹਨ।

ਪਦ ਅਰਥ ਕੀਰਤਿ = ਉਸਤਤਿ, ਸਿਫ਼ਤ-ਸਾਲਾਹ। ਕਰਹਿ = ਕਰਦੇ ਹਨ। ਮੁਰਾਰੇ = ਹੇ ਮੁਰਾਰੀ! ਪੁਰਖੁ = ਸਰਬ-ਵਿਆਪਕ।

SikhNet (Spanish)Todos cantan Tus Alabanzas, oh Persona Eterna.

ਜਿਉ ਭਾਵੈ ਤਿਉ ਰਾਖਹੁ ਸੁਆਮੀ; ਜਨ ਨਾਨਕ ਸਰਨਿ ਦੁਆਰੇ ॥੪॥੧॥

jiau bhaavai tiau raakhahu suaamee; jan naanak saran duaare |4|1|

Sant Singh KhalsaAs it pleases You, please protect and preserve me; servant Nanak seeks Sanctuary at Your Door. ||4||1||
Manmohan SinghSerf Nanak has sought the protection at Thy door, O Lord. As it pleaseth Thee, so save Thou him.
Manmohan Singh (Punjabi)ਨਫ਼ਰ ਨਾਨਕ ਨੇ ਤੇਰੇ ਦਰ ਦੀ ਪਨਾਹ ਲਈ ਹੈ, ਹੇ ਸਾਹਿਬ! ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਉਸ ਦੀ ਰੱਖਿਆ ਕਰ।
Fareedkot Teekaਤਾਂ ਤੇ ਹੇ ਸ੍ਵਾਮੀ! ਜੈਸੇ ਤੁਝਕੋ ਭਾਵੈ ਤੈਸੇ ਤੁਮ ਮੁਝ ਕੋ ਰਾਖੋ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਤੇਰੇ ਦੁਆਰੇ ਕੀ ਸਰਨ ਪੜਾ ਹੂੰ॥੪॥੧॥☬ਮੋਹ ਕਰ ਕੇ ਜੀਵੋਂ ਕਾ ਸੰਸਾਰ ਮੇਂ ਫਸਣਾ ਔਰੁ ਅਨੇਕ ਦ੍ਰਿਸ਼ਟਾਂਤੋਂ ਕਰ ਅਪਨੀ ਪ੍ਰੀਤੀ ਪਰਮੇਸ੍ਵਰ ਮੇਂ ਵਰਨਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ ॥੪॥੧॥
SikhNet (Spanish)Nanak sólo busca Tu Refugio, oh Señor, Consérvalo así como es Tu Voluntad. (4-1)

Open this shabad →

Shabad Guru Arjan Dev Ji Raag Dhanaasree continues on Ang 671

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino,

ਬਿਨੁ ਜਲ. ਪ੍ਰਾਨ ਤਜੇ ਹੈ ਮੀਨਾ; ਜਿਨਿ ਜਲ ਸਿਉ ਹੇਤੁ ਬਢਾਇਓ ॥

bin jal. praan taje hai meenaa; jin jal siau het badtaaeo |

Sant Singh KhalsaThe fish out of water loses its life; it is deeply in love with the water.
Manmohan SinghThe fish, which is in deep love with water, loses its life without it.
Manmohan Singh (Punjabi)ਮੱਛੀ, ਜਿਸ ਨੇ ਪਾਣੀ ਨਾਲ ਘਣਾ ਪਿਆਰ ਪਾਇਆ ਹੋਇਆ ਹੈ, ਪਾਣੀ ਦੇ ਬਗੈਰ ਜਾਨ ਦੇ ਦਿੰਦੀ ਹੈ।
Fareedkot Teekaਜੈਸੇ ਤਿਸੁ ਮਛ ਨੇ ਜਲ ਬਿਨ ਪ੍ਰਾਣ ਤਿਆਗੇ ਹੈਂ, ਜਿਸ ਨੇ ਕੇਵਲ ਜਲ ਕੇ ਸਾਥ ਪ੍ਰੇਮੁ ਵਧਾਇਆ ਹੈ॥
Prof. Sahib Singhਹੇ ਭਾਈ! ਮੱਛੀ ਪਾਣੀ ਤੋਂ ਵਿਛੁੜ ਕੇ ਜਿੰਦ ਦੇ ਦੇਂਦੀ ਹੈ ਕਿਉਂਕਿ ਉਸ (ਮੱਛੀ) ਨੇ ਪਾਣੀ ਨਾਲ ਪਿਆਰ ਵਧਾਇਆ ਹੋਇਆ ਹੈ।

ਪਦ ਅਰਥ ਤਜੇ ਹੈ = ਤਿਆਗ ਦੇਂਦੀ ਹੈ। ਮੀਨਾ = ਮੱਛੀ। ਜਿਨਿ = ਜਿਸ ਨੇ, ਕਿਉਂਕਿ ਉਸ (ਮੱਕੀ) ਨੇ। ਸਿਉ = ਨਾਲ। ਹੇਤੁ = ਪਿਆਰ।

SikhNet (Spanish)Sin agua el pez pierde la vida, pues no puede vivir sin ella; engolosinada en el amor de la flor de loto,

ਕਮਲ ਹੇਤਿ ਬਿਨਸਿਓ ਹੈ ਭਵਰਾ; ਉਨਿ ਮਾਰਗੁ ਨਿਕਸਿ. ਨ ਪਾਇਓ ॥੧॥

kamal het binasio hai bhavaraa; un maarag nikas. na paaeo |1|

Sant Singh KhalsaThe bumble bee, totally in love with the lotus flower, is lost in it; it cannot find the way to escape from it. ||1||
Manmohan SinghInvolved in the love of lotus, the bumble-bee dies, It finds not its way out to escape.
Manmohan Singh (Punjabi)ਕੰਵਲ ਦੇ ਪ੍ਰੇਮ ਅੰਦਰ ਫਸ, ਭਉਰਾ ਮਰ ਮੁਕਦਾ ਹੈ। ਇਸ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਲੱਭਦਾ।
Fareedkot Teekaਔਰ ਜੈਸੇ ਕਮਲ ਕੇ ਪ੍ਰੇਮ ਸੇ ਭਵਰਾ ਬਿਨਸਿਆ ਹੈ, ਕਿਉਂਕਿ ਉਸ ਨੇ ਕਮਲ ਕੇ ਬੀਚ ਸੇ ਨਿਕਸਣੇ ਕਾ ਰਸਤਾ ਨਹੀਂ ਪਾਯਾ ਹੈ, ਭਾਵ ਸੇ ਤਿਸਮੇਂ ਬੰਧਾ ਹੂਆ ਕਵਲ ਕੋ ਕਾਟਤਾ ਨਹੀਂ ਹੈ॥੧॥
Prof. Sahib Singhਕੌਲ-ਫੁੱਲ ਦੇ ਪਿਆਰ ਵਿਚ ਭੌਰੇ ਨੇ ਮੌਤ ਸਹੇੜ ਲਈ, (ਕਿਉਂਕਿ) ਉਸ ਨੇ (ਕੌਲ-ਫੁੱਲ ਵਿਚੋਂ) ਨਿਕਲ ਕੇ (ਬਾਹਰ ਦਾ) ਰਸਤਾ ਨਾਹ ਲੱਭਾ ॥੧॥

ਪਦ ਅਰਥ ਕਮਲ ਹੇਤਿ = ਕੌਲ-ਫੁੱਲ ਦੇ ਪਿਆਰ ਵਿਚ। ਉਨਿ = ਉਸ (ਭੌਰੇ) ਨੇ। ਮਾਰਗੁ = ਰਸਤਾ। ਨਿਕਸਿ = (ਫੁੱਲ ਵਿਚੋਂ) ਨਿਕਲ ਕੇ ॥੧॥

SikhNet (Spanish)la abeja negra se pierde en su dulzura y muere. (1)

ਅਬ ਮਨ; ਏਕਸ ਸਿਉ ਮੋਹੁ ਕੀਨਾ ॥

ab man; ekas siau mohu keenaa |

Sant Singh KhalsaNow, my mind has nurtured love for the One Lord.
Manmohan SinghNow my soul has cultivated love with one Lord.
Manmohan Singh (Punjabi)ਹੁਣ ਮੇਰੇ ਮਨ ਨੇ ਇੱਕ ਸੁਆਮੀ ਨਾਲ ਪ੍ਰੇਮ ਪਾ ਲਿਆ ਹੈ।
Fareedkot Teekaਹੇ ਭਾਈ! ਅਬ ਹਮ ਨੇ ਏਕ ਵਾਹਿਗੁਰੂ ਕੇ ਸਾਥ ਮੋਹਿ ਕਰਿਆ ਹੈ ਅਰਥਾਤ ਪ੍ਰੇਮ ਕੀਆ ਹੈ॥
Prof. Sahib Singhਹੇ ਮਨ! ਜਿਸ ਮਨੁੱਖ ਨੇ ਹੁਣ (ਇਸ ਜਨਮ ਵਿਚ) ਇੱਕ ਪਰਮਾਤਮਾ ਨਾਲ ਪਿਆਰ ਪਾ ਲਿਆ ਹੈ,

ਪਦ ਅਰਥ ਮਨ = ਹੇ ਮਨ! ਅਬ = ਹੁਣ, ਇਸ ਮਨੁੱਖਾ ਜਨਮ ਵਿਚ। ਮੋਹੁ = ਪ੍ਰੇਮ।

SikhNet (Spanish)Mi mente también ama solo al Único Señor, Quien no se va, ni muere,

ਮਰੈ ਨ ਜਾਵੈ. ਸਦ ਹੀ ਸੰਗੇ; ਸਤਿਗੁਰਸਬਦੀ ਚੀਨਾ ॥੧॥ ਰਹਾਉ ॥

marai na jaavai. sad hee sange; satigurasabadee cheenaa |1| rahaau |

Sant Singh KhalsaHe does not die, and is not born; He is always with me. Through the Word of the True Guru's Shabad, I know Him. ||1||Pause||
Manmohan SinghBy Guru's instruction, I have known Him, who dies not, nor is born and is ever with me. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਉਸ ਨੂੰ ਜਾਣ ਲਿਆ ਹੈ, ਜੋ ਮਰਦਾ ਨਹੀਂ, ਨਾਂ ਹੀ ਜੰਮਦਾ ਹੈ ਅਤੇ ਹਮੇਸ਼ਾਂ ਮੇਰੇ ਅੰਗ ਸੰਗ ਹੈ। ਠਹਿਰਾਓ।
Fareedkot Teekaਜੋ ਨ ਮਰਤਾ ਹੈ ਔਰ ਨ ਕਹੀਂ ਜਾਤਾ ਹੈ, ਸਦਾ ਸੰਗ ਰਹਿਤਾ ਹੈ। ਤਿਸ ਕੌ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ (ਸਬਦੀ) ਉਪਦੇਸੋਂ ਦ੍ਵਾਰੇ ਹਮ ਨੇ (ਚੀਨਾ) ਜਾਣਿਆ ਹੈ॥੧॥ ਰਹਾਉ ॥
Prof. Sahib Singhਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਸਦਾ ਹੀ ਪਰਮਾਤਮਾ ਦੇ ਚਰਨਾਂ ਵਿਚ ਮਗਨ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਸਦ ਹੀ = ਸਦਾ ਹੀ। ਸਬਦੀ = ਸ਼ਬਦ ਦੀ ਰਾਹੀਂ। ਚੀਨਾ = ਪਛਾਣ ਲਿਆ ॥੧॥ ਰਹਾਉ ॥

SikhNet (Spanish)Está siempre con nosotros y Es conocido a través de la Palabra del Shabd Verdadero del Guru. (1-Pausa)

Open this shabad (11 lines, Angs 670-671) →

Ang 670 of 1430