ੴ

ਸਿੱਖਬਾਣੀ · SikhBani

Ang 977

Sri Guru Granth Sahib · Raag Nat Naaraayan · 4 shabads, 31 lines
Translations
Shabad Guru Ramdas Ji Raag Nat Naaraayan continued from Ang 976

ਹਰਿ ਤੁਮ ਵਡ ਅਗਮ ਅਗੋਚਰ ਸੁਆਮੀ; ਸਭਿ ਧਿਆਵਹਿ ਹਰਿ ਰੁੜਣੇ ॥

har tum vadd agam agochar suaamee; sabh dhiaaveh har rurrane |

Sant Singh KhalsaO my Lord and Master, You are great, inaccessible and unfathomable; all meditate on You, O Beautiful Lord.
Manmohan SinghO Lord Master, Thou art Great, Inaccessible and Incomprehensible. All meditate on Thee, O my Beauteous Lord.
Manmohan Singh (Punjabi)ਹੇ ਸਾਹਿਬ ਮਾਲਕ! ਤੂੰ ਵਿਸ਼ਾਲ, ਪਹੁੰਚ ਤੋਂ ਪਰੇ ਅਤੇ ਅਗਾਧ ਹੈਂ। ਸਾਰੇ ਤੇਰਾ ਸਿਮਰਨ ਕਰਦੇ ਹਨ, ਹੇ ਸੋਹਣੇ ਸੁਨੱਖੇ ਵਾਹਿਗੁਰੂ।
Fareedkot Teekaਹੇ ਹਰੀ! ਤੁਮ ਬਡੇ ਅਗਮ ਔ ਅਗੋਚਰ ਹੋ। ਹੇ ਹਰੀ (ਰੁੜਣੇ) ਸੁੰਦਰ ਸ੍ਵਾਮੀ! ਸਭਿ ਤੇਰੇ ਕੋ ਧਿਆਵਤੇ ਹੈਂ॥
Prof. Sahib Singhਹੇ ਹਰੀ! ਤੂੰ ਬਹੁਤ ਅਪਹੁੰਚ ਹੈਂ, ਮਨੁੱਖ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ। ਹੇ ਸੁਆਮੀ! ਸਾਰੇ ਜੀਵ ਤੈਨੂੰ ਸੁੰਦਰ-ਸਰੂਪ ਨੂੰ ਸਿਮਰਦੇ ਹਨ।

ਪਦ ਅਰਥ ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਸਭਿ = ਸਾਰੇ (ਜੀਵ)। ਰੁੜਣੇ = ਰੂੜ, ਸੁੰਦਰ।

SikhNet (Spanish)Oh Dios, eres lo más Alto de lo alto, Insondable, Imperceptible y todos meditan en Ti.

ਜਿਨ ਕਉ ਤੁਮੑਰੇ ਵਡ ਕਟਾਖ ਹੈ; ਤੇ ਗੁਰਮੁਖਿ ਹਰਿ ਸਿਮਰਣੇ ॥੧॥

jin kau tumare vadd kattaakh hai; te guramukh har simarane |1|

Sant Singh KhalsaThose whom You view with Your Great Eye of Grace, meditate on You, Lord, and become Gurmukh. ||1||
Manmohan SinghThey, whom Thou see with Thy eye of great grace, remember Thee, through the Guru, O Lord.
Manmohan Singh (Punjabi)ਜਿਨ੍ਹਾਂ ਨੂੰ ਤੂੰ ਆਪਣੀ ਭਾਰੀ ਮਿਹਰ ਦੀ ਅੱਖ ਨਾਲ ਵੇਖਦਾ ਹੈਂ, ਉਹ ਗੁਰਾਂ ਦੇ ਰਾਹੀਂ, ਤੈਨੂੰ ਆਰਾਧਦੇ ਹਨ, ਹੇ ਸੁਆਮੀ!
Fareedkot Teekaਜਿਨੋਂ ਕੇ ਊਪਰ ਤੁਮਾਰੇ ਬਡੇ ਕਟਾਖ ਹੈਂ, ਭਾਵ ਕ੍ਰਿਪਾ ਕਰ ਕੇ ਦੇਖਨਾ ਹੈ ਤੇ ਗੁਰੋਂ ਦ੍ਵਾਰੇ ਹੇ ਹਰੀ! ਤੇਰੇ ਕੋ ਸਿਮਰਤੇ ਹੈਂ॥੧॥
Prof. Sahib Singhਹੇ ਹਰੀ! ਜਿਨ੍ਹਾਂ ਉਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ, ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ ॥੧॥

ਪਦ ਅਰਥ ਜਿਨ ਕਉ = ਜਿਨ੍ਹਾਂ ਜੀਵਾਂ ਉਤੇ। ਕਟਾਖ = ਨਿਗਾਹ, ਨਜ਼ਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥

SikhNet (Spanish)Oh mi Bello Señor, en quien posas Tu Mirada de Gracia, por Gracia del Guru, ese ser habita sólo en Ti.(1)

ਇਹੁ ਪਰਪੰਚੁ ਕੀਆ ਪ੍ਰਭ ਸੁਆਮੀ; ਸਭੁ ਜਗਜੀਵਨੁ ਜੁਗਣੇ ॥

eihu parapanch keea prabh suaamee; sabh jagajeevan jugane |

Sant Singh KhalsaThe expanse of this creation is Your work, O God, my Lord and Master, Life of the entire universe, united with all.
Manmohan SinghThis world is the creation of the Lord Master. He is the life of The Universe and is united with all.
Manmohan Singh (Punjabi)ਇਹ ਸੰਸਾਰ ਸੁਆਮੀ ਮਾਲਕ ਦੀ ਰਚਨਾ ਹੈ। ਉਹ ਆਲਮ ਦੀ ਜਿੰਦ ਜਾਨ ਹੈ ਅਤੇ ਸਾਰਿਆਂ ਨਾਲ ਜੁੜਿਆ ਹੋਇਆ ਹੈ।
Fareedkot Teekaਹੇ ਪ੍ਰਭੂ ਸ੍ਵਾਮੀ! ਏਹੁ ਜੋ ਸੰਸਾਰ ਤੈਨੇ ਕੀਆ ਹੈ। ਜਗ ਜੀਵਨ ਪ੍ਰਮੇਸਰ ਆਪ ਸਭ ਮੇਂ (ਜੁਗਣੇ) ਜੁੜੇ, ਭਾਵ ਬਿਆਪੇ ਹੂਏ ਹੋ॥☬ਇਸ ਮੇਂ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ।

ਪਦ ਅਰਥ ਪਰਪੰਚੁ = ਜਗਤ-ਰਚਨਾ। ਸਭੁ = (ਇਸ ਵਿਚ) ਹਰ ਥਾਂ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਜੁਗਣੇ = ਜੁੜਿਆ ਹੋਇਆ ਹੈ, ਮਿਲਿਆ ਹੋਇਆ ਹੈ।

SikhNet (Spanish)Este teatro del mundo es toda Creación Tuya, y Tú eres la Vida de su vida compenetrándolo en cada poro.

ਜਿਉ ਸਲਲੈ ਸਲਲ ਉਠਹਿ ਬਹੁ ਲਹਰੀ; ਮਿਲਿ ਸਲਲੈ ਸਲਲ ਸਮਣੇ ॥੨॥

jiau salalai salal uttheh bahu laharee; mil salalai salal samane |2|

Sant Singh KhalsaCountless waves rise up from the water, and then they merge into the water again. ||2||
Manmohan SinghAs the millions of water-waves well up from the water and finally the water-waves blend with and merge in the water, so is the Lord's creation.
Manmohan Singh (Punjabi)ਜਿਸ ਤਰ੍ਹਾਂ ਕ੍ਰੋੜਾਂ ਦੀ ਪਾਣੀ ਦੀਆਂ ਲਹਿਰਾਂ ਪਾਣੀ ਤੋਂ ਉਤਪੰਨ ਹੁੰਦੀਆਂ ਹਨ ਅਤੇ ਓੂੜਕ ਨੂੰ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਹੀ ਅਭੇਦ ਅਤੇ ਪਾਣੀ ਵਿੱਚ ਲੀਨ ਹੋ ਜਾਂਦੀਆਂ ਹਨ, ਏਸੇ ਤਰ੍ਹਾਂ ਦੀ ਹੀ ਹੈ ਸੁਆਮੀ ਦੀ ਰਚਨਾ।
Fareedkot Teekaਜੈਸੇ ਜਲ ਮੇਂ ਸਲਲ ਰੂਪ ਬਹੁਤ ਲਹਰੀ ਉਠਤੀ ਹੈਂ, ਸੋ ਜਲ ਮੇਂ ਮਿਲ ਕੇ ਜਲ ਰੂਪ ਹੋ ਕੇ ਸਮਾਇ ਜਾਤੀਆਂ ਹੈ॥੨॥
Prof. Sahib Singhਜਿਵੇਂ ਪਾਣੀ ਵਿਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ ॥੨॥

ਪਦ ਅਰਥ ਸਲਲੈ = ਪਾਣੀ ਵਿਚ। ਸਲਲ ਲਹਰੀ = ਪਾਣੀ ਦੀਆਂ ਲਹਿਰਾਂ। ਉਠਹਿ = ਉਠਦੀਆਂ ਹਨ {ਬਹੁ-ਵਚਨ}। ਮਿਲਿ = ਮਿਲ ਕੇ। ਸਲਲ ਸਮਣੇ = ਪਾਣੀ ਵਿਚ ਸਮਾ ਜਾਂਦੀਆਂ ਹਨ ॥੨॥

SikhNet (Spanish)Somos como un millón de olas que se levantan del mar y después regresan al mar.(2)

ਜੋ ਪ੍ਰਭ ਕੀਆ, ਸੁ ਤੁਮ ਹੀ ਜਾਨਹੁ; ਹਮ ਨਹ ਜਾਣੀ, ਹਰਿ ਗਹਣੇ ॥

jo prabh keea, su tum hee jaanahu; ham neh jaanee, har gahane |

Sant Singh KhalsaYou alone, God, know whatever You do. O Lord, I do not know.
Manmohan SinghMy Lord, Thou alone knowest what Thou doest. I can comprehend (grasp) not Thine plays.
Manmohan Singh (Punjabi)ਮੇਰੇ, ਸੁਆਮੀ, ਜਿਹੜਾ ਕੁਛ ਤੂੰ ਕਰਦਾ ਹੈਂ, ਉਸ ਨੂੰ ਕੇਵਲ ਤੂੰ ਹੀ ਜਾਣਦਾ ਹੈ। ਮੈਂ ਤੇਰਿਆਂ ਕੌਤਕਾਂ ਨੂੰ ਅਨੁਭਵ ਜਾਂ ਪਕੜ ਨਹੀਂ ਸਕਦਾ।
Fareedkot Teekaਹੇ ਪ੍ਰਭੂ! ਜੋ ਸੰਸਾਰ ਤੁਮਨੇ ਕੀਆ ਹੈ ਇਸ ਕੀ ਗਤੀ ਕੋ ਤੁਮ ਹੀ ਜਾਨਤੇ ਹੋ। ਹੇ ਹਰੀ! ਤੇਰੀ ਕਠਨ ਗਤੀ ਹਮ ਨਹੀਂ ਜਾਨਤੇ ਹੈਂ, ਭਾਵ ਤੇਰੇ ਸੇ ਸੰਸਾਰ ਉਪਜ ਕੇ ਤੇਰੇ ਅਧਾਰ ਇਸਥਿਤ ਹੈ ਔਰੁ ਤੇਰੇ ਮੇਂ ਹੀ ਲੀਨ ਹੋ ਜਾਤਾ ਹੈ॥
Prof. Sahib Singhਹੇ ਪ੍ਰਭੂ! ਜਿਹੜਾ (ਇਹ ਪਰਪੰਚ) ਤੂੰ ਬਣਾਇਆ ਹੈ ਇਸ ਨੂੰ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੀ ਡੂੰਘਾਈ ਨਹੀਂ ਸਮਝ ਸਕਦੇ।

ਪਦ ਅਰਥ ਪ੍ਰਭ = ਹੇ ਪ੍ਰਭੂ! ਗਹਣੇ = ਡੂੰਘੀ ਅਵਸਥਾ, ਡੂੰਘਾਈ।

SikhNet (Spanish)Oh Dios, lo que sea que haces, ese Misterio sólo Tú lo conoces; no puedo sondear en esa profundidad.

ਹਮ ਬਾਰਿਕ ਕਉ. ਰਿਦ ਉਸਤਤਿ ਧਾਰਹੁ; ਹਮ ਕਰਹ ਪ੍ਰਭੂ ਸਿਮਰਣੇ ॥੩॥

ham baarik kau. rid usatat dhaarahu; ham karah prabhoo simarane |3|

Sant Singh KhalsaI am Your child; please enshrine Your Praises within my heart, God, so that I may remember You in meditation. ||3||
Manmohan SinghI am Thy child, O Lord, Enshrine Thou Thy praise within my mind that I may meditate on Thee.
Manmohan Singh (Punjabi)ਮੈਂ ਤਰਾ ਬੱਚਾ ਹਾਂ, ਹੇ ਸੁਆਮੀ! ਤੂੰ ਆਪਣੀ ਕੀਰਤੀ ਮੇਰੇ ਹਿਰਦੇ ਅੰਦਰ ਟਿਕਾ, ਤਾਂ ਜੋ ਮੈਂ ਤੇਰਾ ਆਰਾਧਨ ਕਰਾਂ।
Fareedkot Teekaਮੈਂ ਬਾਰਿਕੇ ਕਉ ਆਪਨਾ ਜਾਨ ਕੇ ਮੇਰੇ ਰਿਦੇ ਮੇਂ ਅਪਨੀ ਉਸਤਤੀ ਧਾਰਨ ਕਰੁ। ਜਿਸ ਤੇ ਹੇ ਹਰੀ ਪ੍ਰਭੂ! ਹਮ ਆਪਕਾ ਸਿਮਰਨ ਕਰੀਏ॥੩॥
Prof. Sahib Singhਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਅਸਾਡੇ ਹਿਰਦੇ ਵਿਚ ਆਪਣੀ ਸਿਫ਼ਤ-ਸਾਲਾਹ ਟਿਕਾ ਰੱਖ, ਤਾ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ ॥੩॥

ਪਦ ਅਰਥ ਬਾਰਿਕ = ਬੱਚੇ। ਰਿਦ = ਹਿਰਦੇ ਵਿਚ। ਉਸਤਤਿ = ਸਿਫ਼ਤ-ਸਾਲਾਹ। ਧਾਰਹੁ = ਟਿਕਾਓ। ਕਰਹ = ਅਸੀਂ ਕਰੀਏ ॥੩॥

SikhNet (Spanish)Soy Tu niño, oh Dios, déjame alabar y meditar siempre en Ti y sólo en Ti.(3)

ਤੁਮ ਜਲ ਨਿਧਿ ਹਰਿ ਮਾਨ ਸਰੋਵਰ; ਜੋ ਸੇਵੈ ਸਭ ਫਲਣੇ ॥

tum jal nidh har maan sarovar; jo sevai sabh falane |

Sant Singh KhalsaYou are the treasure of water, O Lord, the Maansarovar Lake. Whoever serves You receives all fruitful rewards.
Manmohan SinghThou, O Lord, art the Treasure of water, the Mansrowar lake. They who serve Thee gather the Fruit.
Manmohan Singh (Punjabi)ਤੂੰ, ਹੇ ਸਾਈਂ। ਪਾਣੀ ਦਾ ਖਜ਼ਾਨਾ, ਮਾਨਸਰੋਵਰ ਛੰਭ ਹੈਂ। ਜਿਹੜੇ ਭੀ ਤੇਰੀ ਟਹਿਲ ਕਮਾਉਂਦੇ ਹਨ, ਉਹ ਸਾਰੇ ਮੇਵੇ ਨੂੰ ਪ੍ਰਾਪਤ ਕਰ ਲੈਂਦੇ ਹਨ।
Fareedkot Teekaਹੇ ਹਰੀ! ਤੁਮ ਸੰਸਾਰ ਸਮੁੰਦ੍ਰ ਮੇਂ ਮਾਨ ਸਰੋਵਰ ਹੋ। ਜੋ ਤੇਰੇ ਕੋ ਸੇਵੇ ਸੋ ਸਭਸ ਫਲੋਂ ਕੋ ਲੇਤਾ ਹੈ। ਭਾਵ ਮਾਨ ਸਰੋਵਰ ਮਨ ਬਾਂਛਤ ਨਹੀਂ ਹੋ ਸਕਤਾ, ਤੁਮ ਸਭ ਫਲ ਮਨ ਬਾਂਛਤ ਦੇਤੇ ਹੋ॥
Prof. Sahib Singhਹੇ ਪ੍ਰਭੂ! ਤੂੰ (ਸਭ ਖ਼ਜ਼ਾਨਿਆਂ ਦਾ) ਸਮੁੰਦਰ ਹੈਂ, ਤੂੰ (ਸਭ ਅਮੋਲਕ ਪਦਾਰਥਾਂ ਨਾਲ ਭਰਿਆ) ਮਾਨਸਰੋਵਰ ਹੈਂ। ਜਿਹੜਾ ਮਨੁੱਖ ਤੇਰੀ ਸੇਵਾ-ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ।

ਪਦ ਅਰਥ ਜਲਨਿਧਿ = ਸਮੁੰਦਰ, ਪਾਣੀ ਦਾ ਖ਼ਜ਼ਾਨਾ। ਮਾਨਸਰੋਵਰ = ਉਹ ਝੀਲ ਜਿਸ ਉਤੇ ਹੰਸ ਰਹਿੰਦੇ ਮੰਨੇ ਜਾਂਦੇ ਹਨ ਤੇ ਜਿਸ ਵਿਚੋਂ ਮੋਤੀ ਨਿਕਲਦੇ ਮੰਨੇ ਗਏ ਹਨ। ਸਭ ਫਲਣੇ = ਸਾਰੇ ਫਲ।

SikhNet (Spanish)Eres la Fuente inagotable de agua; sí, el Lago Mansarovar, y quien sea que viene a Ti con Fe, cosecha Tus perlas.

ਜਨੁ ਨਾਨਕੁ. ਹਰਿ, ਹਰਿ, ਹਰਿ ਹਰਿ ਬਾਂਛੈ; ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥

jan naanak. har, har, har har baanchhai; har devahu kar kripane |4|6|

Sant Singh KhalsaServant Nanak longs for the Lord, Har, Har, Har, Har; bless him, Lord, with Your Mercy. ||4||6||
Manmohan SinghSerf Nanak yearns for the Lord, Lord, Lord's Name, O God, by Thine mercy, bless Thou him with it.
Manmohan Singh (Punjabi)ਨਫਰ ਨਾਨਕ ਸਾਂਈਂ, ਸਾਂਈਂ, ਸਾਈਂ ਦੇ ਨਾਮ ਨੂੰ ਲੋਚਦਾ ਹੈ। ਹੇ ਵਾਹਿਗੁਰੂ! ਆਪਣੀ ਦਇਆ ਦੁਆਰਾ ਤੂੰ ਉਸ ਨੂੰ ਇਸ ਦੀ ਦਾਤ ਬਖਸ਼।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਨਿਤ੍ਯੰਪ੍ਰਤੀ ਮਨ ਬਾਣੀ ਸਰੀਰ ਕਰ ਕੇ ਹੇ ਹਰੀ! ਤੇਰੇ ਨਾਮ ਕੋ ਹੀ ਚਾਹੁਤਾ ਹੂੰ। ਹੇ ਹਰੀ! ਕ੍ਰਿਪਾ ਕਰ ਕੇ ਨਾਮ ਹੀ ਦੇਵੋ॥੪॥੬॥
Prof. Sahib Singhਹੇ ਹਰੀ! ਤੇਰਾ ਦਾਸ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ, ਦਇਆ ਕਰ ਕੇ ਇਹ ਦਾਤ ਦੇਹ ॥੪॥੬॥

ਪਦ ਅਰਥ ਬਾਂਛੈ = ਮੰਗਦਾ ਹੈ। ਕ੍ਰਿਪਣੇ = ਕਿਰਪਾ (ਕਰ ਕੇ) ॥੪॥੬॥

SikhNet (Spanish)El Sirviente Nanak, añora al Señor, Jar, Jar, Jar, Jar, bendícelo, oh Señor, con tu Misericordia.(4-6)

Open this shabad (11 lines, Angs 976-977) →

Shabad Guru Ramdas Ji Raag Nat Naaraayan

ਨਟ ਨਾਰਾਇਨ ਮਹਲਾ ੪ ਪੜਤਾਲ ॥

natt naaraaein mahalaa 4 parrataal |

Sant Singh KhalsaNat Naaraayan, Fourth Mehl, Partaal:
Manmohan SinghNat Narain. 4th Guru.
Manmohan Singh (Punjabi)ਨਟ ਨਾਰਾਇਨ। ਚੌਥੀ ਪਾਤਸ਼ਾਹੀ।
Prof. Sahib Singhਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।

ਪਦ ਅਰਥ ਪੜਤਾਲ = {पटहताल। ਪਟਹ = ਢੋਲ।} xxx

SikhNet (Spanish)Nat Narayan, Mejl Guru Ram Das, Cuarto Canal Divino, Partala.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਮੇਰੇ ਮਨ; ਸੇਵ ਸਫਲ ਹਰਿ ਘਾਲ ॥

mere man; sev safal har ghaal |

Sant Singh KhalsaO my mind, serve the Lord, and receive the fruits of your rewards.
Manmohan SinghO my soul, render thou service unto thy God, that thou mayest obtain the Fruit.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦੀ ਟਹਿਲ ਕਮਾ, ਤਾਂ ਜੋ ਤੈਨੂੰ ਫਲ ਪ੍ਰਾਪਤ ਹੋ ਜਾਵੇ।
Fareedkot Teekaਹੇ ਮੇਰੇ ਮਨ! ਹਰੀ ਕੋ ਸੇਵ, ਇਹੁ ਕਮਾਈ ਸਫਲ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੀ ਸੇਵਾ-ਭਗਤੀ (ਕਰ, ਇਹ) ਮਿਹਨਤ ਫਲ ਦੇਣ ਵਾਲੀ ਹੈ।

ਪਦ ਅਰਥ ਮਨ = ਹੇ ਮਨ! ਸੇਵ ਹਰਿ = ਹਰੀ ਦੀ ਸੇਵਾ-ਭਗਤੀ (ਕਰ)। ਘਾਲ = ਮਿਹਨਤ। ਸਫਲ = ਫਲ ਦੇਣ ਵਾਲੀ ਹੈ।

SikhNet (Spanish)Oh mi mente, sirve a tu Dios para que vivas satisfecho; sí, busca ser ungido con el Polvo de los Pies del Guru.

ਲੇ ਗੁਰ ਪਗ ਰੇਨ ਰਵਾਲ ॥

le gur pag ren ravaal |

Sant Singh KhalsaReceive the dust of the Guru's feet.
Manmohan SinghObtain thou the earth and dust of the Guru's feet.
Manmohan Singh (Punjabi)ਤੂੰ ਗੁਰਾਂ ਦੇ ਪੈਰਾਂ ਦੀ ਖਾਕ ਤੇ ਧੂੜ ਨੂੰ ਪ੍ਰਾਪਤ ਕਰ।
Fareedkot Teekaਪੁਨਾ ਗੁਰੂ ਕੇ ਚਰਨੋਂ ਕੀ ਧੂੜ (ਰਵਾਲ) ਥੋੜੇ ਮਾਤ੍ਰ ਲੈਣੀ ਕਰੁ॥
Prof. Sahib Singhਗੁਰੂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ ਮੱਥੇ ਉੱਤੇ ਲਾ,

ਪਦ ਅਰਥ ਲੇ = ਲੈ, (ਆਪਣੇ ਮੱਥੇ ਉਤੇ ਲਾ) ਲੈ। ਗੁਰ ਪਗ ਰੇਨ = ਗੁਰੂ ਦੇ ਚਰਨਾਂ ਦੀ ਧੂੜ। ਗੁਰ ਪਗ ਰਵਾਲ = ਗੁਰੂ ਦੇ ਕਦਮਾਂ ਦੀ ਖ਼ਾਕ।

SikhNet (Spanish)De esta forma tus aflicciones y tu pobreza espiritual desaparecerán y serás bendecido con la Mirada de Gracia del Señor.

ਸਭਿ ਦਾਲਿਦ ਭੰਜਿ; ਦੁਖ ਦਾਲ ॥

sabh daalid bhanj; dukh daal |

Sant Singh KhalsaAll poverty will be eliminated, and your pains will disappear.
Manmohan SinghThis wise all thy poverty shall depart and pain disappear.
Manmohan Singh (Punjabi)ਇਸ ਤਰ੍ਹਾਂ, ਤੇਰੀ ਸਾਰੀ ਗਰੀਬੀ ਦੂਰ ਹੋ ਜਾਊਗੀ ਅਤੇ ਤਕਲੀਫ ਅਲੋਪ।
Fareedkot Teekaਸਭ ਦਾਰਿਦ ਕੋ ਭੰਨ ਦੇਤੀ ਹੈ ਔ ਦੁਖ ਕੋ ਭੀ ਦਲ ਦੇਤੇ ਹੈਂ॥
Prof. Sahib Singhਇਸ ਤਰ੍ਹਾਂ ਆਪਣੇ) ਸਾਰੇ ਦਰਿੱਦਰ ਨਾਸ ਕਰ ਲੈ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਦੁੱਖਾਂ ਦੇ ਦਲਣ ਵਾਲੀ ਹੈ।

ਪਦ ਅਰਥ ਸਭਿ = ਸਾਰੇ। ਦਾਲਿਦ = ਦਰਿੱਦਰ। ਭੰਜਿ = ਨਾਸ ਕਰ ਲੈ। ਦਾਲ = ਦਲ ਦੇਣ ਵਾਲੀ।

SikhNet (Spanish)El Hogar del Señor, el Alma, el Señor Mismo la embellece, decorándola con rubís y perlas;

ਹਰਿ ਹੋ; ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥

har ho; ho ho nadar nihaal |1| rahaau |

Sant Singh KhalsaThe Lord shall bless you with His Glance of Grace, and you shall be enraptured. ||1||Pause||
Manmohan SinghThen shalt thou be verily elated, through God's grace. Pause.
Manmohan Singh (Punjabi)ਤਦ ਤੂੰ ਵਾਹਿਗੁਰੂ ਦੀ ਦਇਆ ਦੁਆਰਾ ਅਵੱਸ਼ ਪਰਮ ਪ੍ਰਸੰਨ ਥੀ ਵੰਝੇਗਾ। ਠਹਿਰਾਉ।
Fareedkot Teeka(ਹੋ) ਹੇ ਭਾਈ! ਜੇ ਹਰੀ ਕੀ ਕ੍ਰਿਪਾ ਦ੍ਰਿਸ੍ਟੀ ਹੋਵੈਗੀ ਤਬ ਨਿਹਾਲ ਹੋ ਜਾਵੇਗਾ॥੧॥ ਰਹਾਉ ॥
Prof. Sahib Singhਹੇ ਮਨ! ਹੇ ਮਨ! ਹੇ ਮਨ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਨਿਹਾਲ ਹੋ ਜਾਈਦਾ ਹੈ ॥੧॥ ਰਹਾਉ ॥

ਪਦ ਅਰਥ ਹੋ ਹੋ ਹੋ = ਹੇ ਮਨ! ਹੇ ਮਨ! ਹੇ ਮਨ! ਨਦਰਿ = ਮਿਹਰ ਦੀ ਨਿਗਾਹ। ਨਿਹਾਲ = ਪ੍ਰਸੰਨ ॥੧॥ ਰਹਾਉ ॥

SikhNet (Spanish)sí, el Señor por Misericordia y por la Intercesión del Guru ha entrado en mi hogar, (1-Pausa)

ਹਰਿ ਕਾ ਗ੍ਰਿਹੁ. ਹਰਿ ਆਪਿ ਸਵਾਰਿਓ; ਹਰਿ ਰੰਗ ਰੰਗ ਮਹਲ ਬੇਅੰਤ; ਲਾਲ ਲਾਲ ਹਰਿ ਲਾਲ ॥

har kaa grihu. har aap savaario; har rang rang mehal beant; laal laal har laal |

Sant Singh KhalsaThe Lord Himself embellishes His household. The Lord's Mansion of Love is studded with countless jewels, the jewels of the Beloved Lord.
Manmohan SinghGod's Home, God Himself embellishes. It is the gay mansion to enjoy Divine bliss and is set with numberless jewels, the jewels of the Beloved Lord.
Manmohan Singh (Punjabi)ਵਾਹਿਗੁਰੂ ਦੇ ਘਰ ਨੂੰ ਵਾਹਿਗੁਰੂ ਖੁਦ ਹੀ ਸ਼ਸ਼ੋਭਤ ਕਰਦਾ ਹੈ। ਈਸ਼ਵਰੀ ਆਨੰਦ ਮਾਨਣ ਲਈ ਇਹ ਰਸੀਲਾ ਮੰਦਰ ਹੈ ਅਤੇ ਇਹ ਅਣਗਿਣਤ ਜਵਾਹਿਰਾਤ ਪਿਆਰੇ ਪ੍ਰਭੂ ਦੇ ਜਵਾਹਿਰਾਤ ਨਾਲ ਜੜਿਆ ਹੋਇਆ ਹੈ।
Fareedkot Teekaਲਾਲਾਂ ਵਿਚੋਂ ਬਿਅੰਤ ਲਾਲ ਜੋ ਹਰੀ ਹੈ, ਹਰਿ ਰੰਗਾਂ ਕਾ ਰੰਗ ਮਹਲੁ (ਲਾਲ) ਪਿਆਰਾ। ਤਿਸ ਹਰਿ ਹਰਿ ਕਾ ਸਵਾਰਿਆ ਹੂਆ ਸਰੀਰ ਰੂਪ ਗ੍ਰਹ ਹੈ, ਭਾਵ ਹਰੀ ਕਾ ਨਿਜ ਸਥਾਨੁ ਹੈ॥
Prof. Sahib Singh(ਇਹ ਮਨੁੱਖਾ ਸਰੀਰ) ਪਰਮਾਤਮਾ ਦਾ ਘਰ ਹੈ, ਪਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ, ਉਸ ਬੇਅੰਤ ਅਤੇ ਅੱਤ ਸੋਹਣੇ ਪ੍ਰਭੂ ਦਾ (ਇਹ ਮਨੁੱਖਾ ਸਰੀਰ) ਰੰਗ-ਮਹਲ ਹੈ।

ਪਦ ਅਰਥ ਗ੍ਰਿਹੁ = (ਸਰੀਰ-) ਘਰ। ਸਵਾਰਿਓ = ਸਜਾਇਆ। ਰੰਗ ਮਹਲ = ਖ਼ੁਸ਼ੀਆਂ ਮਾਣਨ ਦਾ ਟਿਕਾਣਾ। ਲਾਲ = ਪਿਆਰਾ।

SikhNet (Spanish)y teniendo Su Visión, me siento enteramente bendecido y me regocijo en Su Éxtasis.

ਹਰਿ ਆਪਨੀ ਕ੍ਰਿਪਾ ਕਰੀ, ਆਪਿ ਗ੍ਰਿਹਿ ਆਇਓ; ਹਮ. ਹਰਿ ਕੀ ਗੁਰ ਕੀਈ ਹੈ ਬਸੀਠੀ; ਹਮ. ਹਰਿ ਦੇਖੇ, ਭਈ ਨਿਹਾਲ. ਨਿਹਾਲ ਨਿਹਾਲ ਨਿਹਾਲ ॥੧॥

har aapanee kripaa karee, aap grihi aaeo; ham. har kee gur keeee hai baseetthee; ham. har dekhe, bhee nihaal. nihaal nihaal nihaal |1|

Sant Singh KhalsaThe Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||
Manmohan SinghShowering His benediction, God Himself has walked into my home. The Guru has advocated my cause before the Lord, it is on beholding my Master, that I have become joyful, joyful, joyful, joyful.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਵਾਹਿਗੁਰੂ ਖੁਦ ਹੀ ਮੇਰੇ ਹਿਰਦੇ-ਘਰ ਵਿੱਚ ਆ ਗਿਆ ਹੈ। ਗੁਰਦੇਵ ਜੀ ਨੇ ਪ੍ਰਭੂ ਅੱਗੇ ਮੇਰੇ ਪੱਖ ਦੀ ਵਕਾਲਤ ਕੀਤੀ ਹੈ। ਆਪਣੇ ਮਾਲਕ ਨੂੰ ਵੇਖ ਕੇ, ਮੈਂ ਅਨੰਦ, ਅਨੰਦ, ਅਨੰਦ, ਅਨੰਦ ਥੀ ਗਿਆ ਹਾਂ।
Fareedkot Teekaਹਰੀ ਨੇ ਅਪਨੀ ਕ੍ਰਿਪਾ ਕਰੀ ਜੋ ਹਮਾਰੀ ਔ ਹਰੀ ਕੀ ਗੁਰੋਂ ਨੇ ਵਕਾਲਤ ਕਰੀ ਤੋ ਆਪ ਘਰ ਆਇਯਾ, ਭਾਵ ਸਾਛਾਤ ਹੂਆ ਹੈ। ਹਰੀ ਨਿਹਾਲ ਰੂਪ ਕੋ ਦੇਖ ਕੈ ਮਨ ਬਾਨੀ ਤਨ ਕਰਿ ਨਿਹਾਲ ਹੋ ਗਈ ਹੂੰ॥੧॥
Prof. Sahib Singhਜਿਸ ਉੱਤੇ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, (ਉਸ ਦੇ ਹਿਰਦੇ-) ਘਰ ਵਿਚ ਉਹ ਆਪ ਆ ਵੱਸਦਾ ਹੈ। ਮੈਂ ਉਸ ਪਰਮਾਤਮਾ ਦੇ ਮਿਲਾਪ ਲਈ ਗੁਰੂ ਦਾ ਵਿਚੋਲਾ-ਪਨ ਕੀਤਾ ਹੈ (ਗੁਰੂ ਨੂੰ ਵਿਚੋਲਾ ਬਣਾਇਆ ਹੈ, ਗੁਰੂ ਦੀ ਸਰਨ ਲਈ ਹੈ। ਗੁਰੂ ਦੀ ਕਿਰਪਾ ਨਾਲ) ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਈ ਹਾਂ, ਬਹੁਤ ਹੀ ਨਿਹਾਲ ਹੋ ਗਈ ਹਾਂ ॥੧॥

ਪਦ ਅਰਥ ਕਰੀ = ਕੀਤੀ। ਗ੍ਰਿਹਿ = ਘਰ ਵਿਚ। ਬਸੀਠੀ = ਵਿਚੋਲਾ-ਪਨ। ਦੇਖਿ = ਵੇਖ ਕੇ ॥੧॥

SikhNet (Spanish)Cuando escuché los Pasos de mi Dios, por la Gracia del Guru,

ਹਰਿ ਆਵਤੇ ਕੀ ਖਬਰਿ. ਗੁਰਿ ਪਾਈ, ਮਨਿ ਤਨਿ ਆਨਦੋ ਆਨੰਦ ਭਏ; ਹਰਿ ਆਵਤੇ ਸੁਨੇ. ਮੇਰੇ ਲਾਲ ਹਰਿ ਲਾਲ ॥

har aavate kee khabar. gur paaee, man tan aanado aanand bhe; har aavate sune. mere laal har laal |

Sant Singh KhalsaFrom the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.
Manmohan SinghIt is from the Guru, that I received the news of my Lord's arrival. Hearing of the arrival of God, my Beloved God, my Beloved, my mind and body were overjoyed.
Manmohan Singh (Punjabi)ਗੁਰਦੇਵ ਜੀ ਪਾਸੋਂ ਮੈਨੂੰ ਆਪਣੇ ਸੁਆਮੀ ਦੇ ਆਉਣ ਦੀ ਕਣਸੋ ਮਿਲੀ! ਵਾਹਿਗੁਰੂ ਆਪਣੇ ਪ੍ਰੀਤਮ ਵਾਹਿਗੁਰੂ ਦਾ ਆਉਣਾ ਸੁਣ ਕੇ, ਮੇਰਾ ਚਿੱਤ ਅਤੇ ਸਰੀਰ ਪਰਮ ਪ੍ਰਸੰਨ ਹੋ ਗਏ।
Fareedkot Teekaਜੋ ਗੁਰੋਂ ਦ੍ਵਾਰਾ ਹਰੀ ਆਵਤੇ ਕੀ ਖਬਰ ਪਾਈ, ਭਾਵ ਜੋ ਹਰੀ ਪ੍ਰੀਤੀ ਸੇ ਆਵਤੇ ਹੈਂ, ਅਨੰਦ ਸੇ ਮਨ ਤਨ ਅਨੰਦਤ ਭਏ। ਸੋ ਮੇਰੇ ਪ੍ਯਾਰੇ ਜੋ ਹਰੀ ਆਵਤੇ ਸੁਨੇ ਤੌ ਮੈਂ ਲਾਲ ਗੁਲਾਲ ਹੋ ਗਈ, ਭਾਵ ਸਘਨ ਅਨੰਦ ਹੂਆ॥
Prof. Sahib Singhਗੁਰੂ ਦੀ ਰਾਹੀਂ ਹੀ (ਜਦੋਂ) ਮੈਂ (ਆਪਣੇ ਹਿਰਦੇ ਵਿਚ) ਪਰਮਾਤਮਾ ਦੇ ਆ ਵੱਸਣ ਦੀ ਖ਼ਬਰ ਸੁਣੀ, (ਜਦੋਂ) ਮੈਂ ਸੋਹਣੇ ਲਾਲ-ਪ੍ਰਭੂ ਦਾ ਆਉਣਾ ਸੁਣਿਆ, ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋ ਗਈਆਂ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਪਾਈ = ਪ੍ਰਾਪਤ ਕੀਤੀ। ਮਨਿ = ਮਨ ਵਿਚ। ਤਨਿ = ਤਨ ਵਿਚ। ਆਨਦੋ ਆਨੰਦ-ਖ਼ੁਸ਼ੀਆਂ ਹੀ ਖ਼ੁਸ਼ੀਆਂ।

SikhNet (Spanish)mi cuerpo y mi mente se estremecieron; mira, ya escucho al Señor venir a mi hogar.

ਜਨੁ ਨਾਨਕੁ. ਹਰਿ ਹਰਿ ਮਿਲੇ; ਭਏ ਗਲਤਾਨ ਹਾਲ. ਨਿਹਾਲ ਨਿਹਾਲ ॥੨॥੧॥੭॥

jan naanak. har har mile; bhe galataan haal. nihaal nihaal |2|1|7|

Sant Singh KhalsaServant Nanak has met with the Lord, Har, Har; he is intoxicated, enraptured, enraptured. ||2||1||7||
Manmohan SinghMeeting with the Lord-God, serf Nanak is transmuted and is immensely pleased.
Manmohan Singh (Punjabi)ਸੁਆਮੀ ਵਾਹਿਗੁਰੂ ਨਾਲ ਮਿਲ ਕੇ, ਨਫਰ ਨਾਨਕ ਮਗਨਤਾ ਦੀ ਹਾਲਤ ਵਿੱਚ ਹੋ ਗਿਆ ਹੈ ਅਤੇ ਨਿਹਾਹਿਤ ਹੀ ਖੁਸ਼ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਦਾਸ ਕੋ ਹਰੀ ਹਰ ਪ੍ਰਕਾਰ ਸੇ ਮਿਲੇ ਤੌ ਤਦ ਰੂਪ ਹੋ ਗਏ। (ਹਾਲ) ਸੀਘ੍ਰ ਵਾ ਵਰਤਮਾਨ ਕਾਲ ਮੇਂ ਮਨ ਬਾਨੀ ਕਰਿ ਜਨਮ ਮਰਨ ਰੂਪ ਦੁਖ ਰਹਿਤ ਹੋਏ (ਨਿਹਾਲ ਨਿਹਾਲ) ਕ੍ਰਿਤ ਕ੍ਰਿਤ ਹੂਏ ਹਾਂ॥੨॥੧॥੭॥
Prof. Sahib Singh(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਮਸਤ-ਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ ॥੨॥੧॥੭॥

ਪਦ ਅਰਥ ਜਨੁ = ਦਾਸ। ਮਿਲੇ = ਮਿਲਿ, ਮਿਲ ਕੇ। ਗਲਤਾਨ ਹਾਲ = ਮਸਤ ਹਾਲਤ ਵਾਲਾ, ਹਰ ਵੇਲੇ ਮਸਤ ॥੨॥੧॥੭॥

SikhNet (Spanish)Encontrando a mi Dios, estoy extasiado y satisfecho; sí, he sido bendecido y muy bendecido.(2-1-7)

Open this shabad →

Shabad Guru Ramdas Ji Raag Nat Naaraayan

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਮਨ ਮਿਲੁ ਸੰਤਸੰਗਤਿ; ਸੁਭਵੰਤੀ ॥

man mil santasangat; subhavantee |

Sant Singh KhalsaO mind, join the Society of the Saints, and become noble and exalted.
Manmohan SinghMeeting with the society of saints, O my soul become thou illustrious.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ, ਹੇ ਮੇਰੀ ਜਿੰਦੜੀਏ! ਤੂੰ ਕੀਰਤੀਮਾਨ ਥੀ ਵੰਝ।
Fareedkot Teekaਹੇ ਮਨ! ਸਾਧ ਸੰਗਤ ਮੇਂ ਮਿਲ, ਜੋ (ਸੁਭਵੰਤੀ) ਸ੍ਰੇਸ੍ਟ ਅਚਾਰ ਵਾਲੀ ਹੈ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ ਸੰਗਤ ਵਿਚ ਜੁੜਿਆ ਰਹੁ, (ਇਹ ਸੰਗਤ) ਭਲੇ ਗੁਣ ਪੈਦਾ ਕਰਨ ਵਾਲੀ ਹੈ।

ਪਦ ਅਰਥ ਮਨ = ਹੇ ਮਨ! ਸੁਭਵੰਤੀ = (ਸੰਗਤ) ਭਲੇ ਗੁਣ ਦੇਣ ਵਾਲੀ ਹੈ।

SikhNet (Spanish)Oh mi mente, reúnete con los Santos y encuentra la Gloria;

ਸੁਨਿ ਅਕਥ ਕਥਾ ਸੁਖਵੰਤੀ ॥

sun akath kathaa sukhavantee |

Sant Singh KhalsaListen to the Unspoken Speech of the peace-giving Lord.
Manmohan SinghHear thou the peace-bestowing discourse, of the Ineffable Lord.
Manmohan Singh (Punjabi)ਤੂੰ ਅਕਹਿ ਸੁਆਮੀ ਦੀ, ਸੁਖਦਾਨੀ ਕਥਾ ਵਾਰਤਾ ਨੂੰ ਸ੍ਰਵਣ ਕਰ।
Fareedkot Teekaਅਰ ਮਿਲ ਕਰ (ਅਕਥ) ਪ੍ਰਮੇਸਰ ਕੀ ਕਥਾ ਸੁਖ ਵਾਲੀ ਸੁਨ॥
Prof. Sahib Singh(ਹੇ ਮੇਰੇ ਮਨ!) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ (ਗੁਰੂ ਦੀ ਸੰਗਤ ਵਿਚ) ਸੁਣਿਆ ਕਰ, (ਇਹ ਸਿਫ਼ਤ-ਸਾਲਾਹ) ਆਤਮਕ ਆਨੰਦ ਦੇਣ ਵਾਲੀ ਹੈ;

ਪਦ ਅਰਥ ਅਕਥ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਅਕਥ ਕਥਾ = ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ। ਸੁਖਵੰਤੀ = ਸੁਖਦਾਈ।

SikhNet (Spanish)sí, escucha de la Palabra Inefable de Dios que te trae la Paz.

ਸਭ ਕਿਲਬਿਖ ਪਾਪ; ਲਹੰਤੀ ॥

sabh kilabikh paap; lahantee |

Sant Singh KhalsaAll sins will be washed away.
Manmohan SinghAll thy misdeeds and sins shall be washed off.
Manmohan Singh (Punjabi)ਤੇਰੇ ਸਾਰੇ ਕੁਕਰਮ ਅਤੇ ਗੁਨਾਹ ਧੋਤੇ ਜਾਣਗੇ।
Fareedkot Teekaਸਭ ਪਾਪ ਜੋ ਭਾਰੀ ਬ੍ਰਹਮ ਹਤ੍ਯਾ ਦੀ ਹੈਂ, ਸੋ ਤਿਨ ਕੋ (ਲਹੰਤੀ) ਦੂਰ ਕਰਣੇ ਵਾਲੀ ਹੈ॥
Prof. Sahib Singhਹੇ ਮਨ! ਇਹ ਸਾਰੇ ਪਾਪ ਵਿਕਾਰ ਦੂਰ ਕਰ ਦੇਂਦੀ ਹੈ;

ਪਦ ਅਰਥ ਕਿਲਬਿਖ = ਪਾਪ। ਲਹੰਤੀ = ਦੂਰ ਕਰ ਸਕਣ ਵਾਲੀ।

SikhNet (Spanish)Así serás liberado de tus errores

ਹਰਿ ਹੋ; ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥

har ho; ho ho likhat likhantee |1| rahaau |

Sant Singh KhalsaMeet with the Lord, according to your pre-ordained destiny. ||1||Pause||
Manmohan SinghBe, be, be thou dedicated unto thy God, in accordance with the preordained writ for thee. Pause.
Manmohan Singh (Punjabi)ਆਪਣੇ ਲਈ ਪੂਰਬਲੀ ਲਿਖੀ ਹੋਈ ਲਿਖਤਕਾਰ ਅਨੁਸਾਰ ਤੂੰ ਆਪਣੇ ਵਾਹਿਗੁਰੂ ਦੇ ਸਮਰਪਣ ਥੀ ਵੰਝ। ਠਹਿਰਾਉ।
Fareedkot Teekaਹੇ ਭਾਈ! ਜੇ ਮਸਤਕ ਵਿਖੈ ਲਿਖਤ ਲਿਖੀ ਹੋਵੈ ਤਉ ਹਰੀ ਕੀ ਕਥਾ ਪ੍ਰਾਪਤਿ ਹੋਤੀ ਹੈ॥੧॥ ਰਹਾਉ ॥
Prof. Sahib Singhਹੇ ਮਨ! (ਇਹ ਕਥਾ ਤੇਰੇ ਅੰਦਰ) ਹਰਿ-ਨਾਮ ਦਾ ਲੇਖ ਲਿਖਣ-ਜੋਗੀ ਹੈ ॥੧॥ ਰਹਾਉ ॥

ਪਦ ਅਰਥ ਹੋ = ਹੇ ਮਨ! ਲਿਖਤੁ = ਲੇਖ। ਲਿਖੰਤੀ = ਲਿਖਣ ਵਾਲੀ ॥੧॥ ਰਹਾਉ ॥

SikhNet (Spanish)y serás bendecido con Dios así como está inscrito en tu Destino por el Señor.(1-Pausa)

ਹਰਿ ਕੀਰਤਿ ਕਲਜੁਗ ਵਿਚਿ ਊਤਮ; ਮਤਿ ਗੁਰਮਤਿ ਕਥਾ ਭਜੰਤੀ ॥

har keerat kalajug vich aootam; mat guramat kathaa bhajantee |

Sant Singh KhalsaIn this Dark Age of Kali Yuga, the Kirtan of the Lord's Praise is lofty and exalted. Following the Guru's Teachings, the intellect dwells on the sermon of the Lord.
Manmohan SinghSublime is the Lord's praise in this Darkage. Acquiring understanding through the Guru's instruction dwell thou upon thy Lord's gospel.
Manmohan Singh (Punjabi)ਸ਼੍ਰੇਸ਼ਟ ਹੈ ਸੁਆਮੀ ਦੀ ਸਿਫ਼ਤ ਸ਼ਲਾਘਾ ਇਸ ਕਾਲੇਯੁੱਗ ਅੰਦਰ। ਗੁਰਾਂ ਦੀ ਸਿਖਿਆ ਰਾਹੀਂ ਸਮਝ ਪ੍ਰਾਪਤ ਕਰ। ਤੂੰ ਆਪਣੇ ਪ੍ਰਭੁ ਦੀ ਕਥਾ ਵਾਰਤਾ ਦੀ ਸੋਚ ਵਿਚਾਰ ਕਰ।
Fareedkot Teekaਕਲਿਜੁਗ ਮੇਂ ਹਰੀ ਕੀ ਕੀਰਤੀ ਹੀ ਊਤਮ ਹੈ। ਜਿਸ ਬੁਧੀ ਨੇ ਗੁਰੂ ਸਿਖ੍ਯਾ ਪਾਈ ਹੈ, ਸੋ ਕਥਾ ਕੋ (ਭਜੰਤੀ) ਸੇਵਨ ਕਰਤੀ ਹੈ॥
Prof. Sahib Singhਹੇ ਮਨ! ਇਸ ਸੰਸਾਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ, ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਮ ਹੈ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਲਜੁਗ ਵਿਚਿ = ਕਲਹ-ਭਰਪੂਰ ਸਮੇ ਵਿਚ, ਜਗਤ ਵਿਚ। ਕਥਾ = ਸਿਫ਼ਤ-ਸਾਲਾਹ। ਭਜੰਤੀ = ਉਚਾਰਨੀ (ਉਤਮ ਕਰਮ ਹੈ)।

SikhNet (Spanish)La Alabanza del Señor es lo único Sublime en la Era de Kali Yug;

ਜਿਨਿ; ਜਨਿ ਸੁਣੀ. ਮਨੀ ਹੈ ਜਿਨਿ ਜਨਿ; ਤਿਸੁ ਜਨ ਕੈ. ਹਉ ਕੁਰਬਾਨੰਤੀ ॥੧॥

jin; jan sunee. manee hai jin jan; tis jan kai. hau kurabaanantee |1|

Sant Singh KhalsaI am a sacrifice to that person who listens and believes. ||1||
Manmohan SinghThe person who hears God's praise and the person who believes in it; unto that person, I am a sacrifice.
Manmohan Singh (Punjabi)ਜੋ ਪੁਰਸ਼ ਵਾਹਿਗੁਰੂ ਦੀ ਮਹਿਮਾ ਸੁਣਦਾ ਹੈ ਅਤੇ ਜੋ ਪੁਰਸ਼ ਇਸ ਅੰਦਰ ਵਿਸ਼ਵਾਸ਼ ਧਾਰਦਾ ਹੈ; ਉਸ ਪੁਰਸ਼ ਉੱਤੋਂ ਮੈਂ ਬਲਿਹਾਰਨੇ ਵੰਝਦਾ ਹਾਂ।
Fareedkot Teekaਜਿਸ ਪੁਰਸ ਨੇ ਸੁਣੀ ਹੈ ਔ ਜਿਸ ਪੁਰਸ ਨੇ ਮੰਨੀ ਹੈ, ਤਿਸ ਜਨ ਕੇ ਮੈਂ ਕੁਰਬਾਨ ਹੋਤੀ ਹੂੰ॥੧॥
Prof. Sahib Singhਹੇ ਮਨ! ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਸੁਣੀ ਹੈ ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਮਨ ਵਿਚ ਵਸਾਈ ਹੈ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਜਿਨਿ = ਜਿਸ ਨੇ। ਜਿਨਿ ਜਨਿ = ਜਿਸ ਜਨ ਨੇ। ਮਨੀ ਹੈ = ਮੰਨੀ ਹੈ, ਮਨ ਵਿਚ ਵਸਾਈ ਹੈ। ਹਉ = ਮੈਂ ॥੧॥

SikhNet (Spanish)habita en tu Dios a través de la Palabra del Guru, oh, doy mi vida en sacrificio al Santo que ha escuchado al Señor y tiene Fe en Él.(1)

ਹਰਿ ਅਕਥ ਕਥਾ ਕਾ. ਜਿਨਿ ਰਸੁ ਚਾਖਿਆ; ਤਿਸੁ ਜਨ ਸਭ ਭੂਖ ਲਹੰਤੀ ॥

har akath kathaa kaa. jin ras chaakhiaa; tis jan sabh bhookh lahantee |

Sant Singh KhalsaOne who tastes the sublime essence of the Unspoken Speech of the Lord - all his hunger is satisfied.
Manmohan SinghHe, who tastes the elixir of the unutterable discourse of God; that man's hunger is all satisfied.
Manmohan Singh (Punjabi)ਜੋ ਵਾਹਿਗੁਰੂ ਦੀ ਅਕਹਿ ਵਾਰਤਾ ਦੇ ਅੰਮ੍ਰਿਤ ਨੂੰ ਚੱਖਦਾ ਹੈ; ਉਸ ਇਨਸਾਨ ਦੀ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।
Fareedkot Teekaਹਰੀ ਕੀ ਜੋ ਅਕਥ ਕਥਾ ਹੈ, ਤਿਸ ਕਾ ਜਿਸ ਨੇ ਰਸ ਚਾਖਿਆ ਹੈ ਤਿਸ ਪੁਰਸ ਕੀ ਸਭ ਭੂਖ ਤ੍ਰਿਸਨਾ ਲਹਿ ਗਈ ਹੈ॥
Prof. Sahib Singhਹੇ ਮਨ! ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੁਆਦ ਜਿਸ ਮਨੁੱਖ ਨੇ ਚੱਖਿਆ ਹੈ, ਇਹ ਉਸ ਮਨੁੱਖ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਕਰ ਦੇਂਦੀ ਹੈ।

ਪਦ ਅਰਥ ਰਸੁ = ਸੁਆਦ। ਲਹੰਤੀ = ਦੂਰ ਕਰ ਦੇਂਦੀ ਹੈ।

SikhNet (Spanish)Aquél que ha saboreado la Inefable Palabra del Shabd del Guru, es bendecido con toda Gloria,

ਨਾਨਕ ਜਨ. ਹਰਿ ਕਥਾ ਸੁਣਿ ਤ੍ਰਿਪਤੇ; ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥

naanak jan. har kathaa sun tripate; jap har har har hovantee |2|2|8|

Sant Singh KhalsaServant Nanak listens to the sermon of the Lord, and is satisfied; chanting the Lord's Name, Har, Har, Har, he has become like the Lord. ||2||2||8||
Manmohan SinghSlave Nanak is satiated by hearing God's gospel and uttering God's Name, has himself become God-like.
Manmohan Singh (Punjabi)ਗੋਲਾ ਨਾਨਕ ਵਾਹਿਗੁਰੂ ਦੀ ਕਥਾਵਾਰਤਾ ਸ੍ਰਵਨ ਕਰਨ ਦੁਆਰਾ ਰੱਜ ਗਿਆ ਹੈ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰ ਕੇ ਖੁਦ ਵਾਹਿਗੁਰੂ ਦਾ ਰੂਪ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੇ ਜਨ ਹਰੀ ਕੀ ਕਥਾ ਸੁਨ ਕੇ ਤ੍ਰਿਪਤ ਹੂਏ ਹੈਂ ਔ ਹਰੀ ਹਰਿ ਨਾਮ ਕੋ ਜਪ ਕੇ ਬ੍ਰਿਤੀ ਹਰੀ ਰੂਪ ਹੀ ਹੋ ਗਈ ਹੈ॥੨॥੨॥੮॥
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ ਉਸ ਦੇ ਸੇਵਕ (ਮਾਇਆ ਵਲੋਂ) ਰੱਜ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੨॥੨॥੮॥

ਪਦ ਅਰਥ ਤ੍ਰਿਪਤੇ = ਰੱਜ ਗਏ। ਜਪਿ = ਜਪ ਕੇ। ਹੋਵੰਤ = ਹੋ ਜਾਂਦੇ ਹਨ ॥੨॥੨॥੮॥

SikhNet (Spanish)dice Nanak, los Santos son confortados escuchando la Palabra del Shabd del Señor y Contemplándolo se vuelven como Él.(2-2-8)

Open this shabad →

Shabad Guru Ramdas Ji Raag Nat Naaraayan continues on Ang 978

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਕੋਈ ਆਨਿ ਸੁਨਾਵੈ; ਹਰਿ ਕੀ ਹਰਿ ਗਾਲ ॥

koee aan sunaavai; har kee har gaal |

Sant Singh KhalsaIf only someone would come and tell me the Lord's sermon.
Manmohan SinghLet some one come and relate to me the Lord's Divine word.
Manmohan Singh (Punjabi)ਕੋਈ ਜਣਾ ਆ ਕੇ ਮੈਨੂੰ ਪ੍ਰਭੂ ਦੀ ਈਸ਼ਵਰੀ ਗੱਲਬਾਤ ਸੁਣਾਵੇਂ।
Fareedkot Teekaਜੋ ਕੋਈ ਆਨ ਕੇ ਹਰਿ ਹਰਿ ਕੀ ਬਾਤ ਸੁਨਾਵੈ॥
Prof. Sahib Singhਜੇ ਕੋਈ ਮਨੁੱਖ (ਗੁਰੂ ਪਾਸੋਂ ਸੁਨੇਹਾ) ਲਿਆ ਕੇ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਏ;

ਪਦ ਅਰਥ ਆਨਿ = ਲਿਆ ਕੇ, ਸੁਨੇਹਾ ਲਿਆ ਕੇ। ਗਾਲ = ਗੱਲ।

SikhNet (Spanish)¿Hay alguien que me pueda contar de la Palabra de mi Dios?

ਤਿਸ ਕਉ ਹਉ; ਬਲਿ ਬਲਿ ਬਾਲ ॥

tis kau hau; bal bal baal |

Sant Singh KhalsaI would be a sacrifice, a sacrifice, a sacrifice to him.
Manmohan SinghUnto him I am a sacrifice, sacrifice, sacrifice.
Manmohan Singh (Punjabi)ਉਸ ਉਤੋਂ ਮੈਂ ਘੋਲੀ, ਘੋਲੀ, ਘੋਲੀ ਵੰਝਦਾ ਹਾਂ।
Fareedkot Teekaਮੈਂ ਤਿਸ ਕਉ (ਬਾਲ) ਰੋਮ ਰੋਮ ਕਰ ਕੇ ਬਲਿ ਬਲਿ ਜਾਤਾ ਹੂੰ॥
Prof. Sahib Singhਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।

ਪਦ ਅਰਥ ਕਉ = ਨੂੰ, ਤੋਂ। ਹਉ = ਮੈਂ। ਬਾਲ = ਬਲਿਹਾਰ।

SikhNet (Spanish)En verdad daría mi vida en sacrificio, en sacrificio, en total sacrificio y para siempre a él.

ਸੋ ਹਰਿ ਜਨੁ ਹੈ; ਭਲ ਭਾਲ ॥

so har jan hai; bhal bhaal |

Sant Singh KhalsaThat humble servant of the Lord is the best of the best.
Manmohan SinghThat man of God is the sublime of the sublime.
Manmohan Singh (Punjabi)ਉਹ ਰੱਬ ਦਾ ਬੰਦਾ ਸ਼੍ਰੇਸ਼ਟਾਂ ਦਾ ਪਰਮ ਸ਼੍ਰੇਸ਼ਟ ਹੈ।
Fareedkot Teekaਸੋ ਹਰੀ ਕਾ ਦਾਸ ਭਲੇ ਸੇ ਭਲਾ ਹੈ॥
Prof. Sahib Singhਉਹ ਮਨੁੱਖ (ਮੇਰੇ ਭਾ ਦਾ) ਭਲਾ ਹੈ ਭਾਗਾਂ ਵਾਲਾ ਹੈ।

ਪਦ ਅਰਥ ਭਲ ਭਲਾ = ਭਲੇ ਭਾਲ ਵਾਲਾ, ਭਲੇ ਮਸਤਕ ਵਾਲਾ।

SikhNet (Spanish)Bendito, Bendito sea tal Santo, Sirviente Humilde del Señor, él es lo Mejor de lo mejor.

Open this shabad (9 lines, Angs 977-978) →

Ang 977 of 1430