ਨਟ ਮਹਲਾ ੪ ॥
natt mahalaa 4 |
Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.
ਮਨ ਮਿਲੁ ਸੰਤਸੰਗਤਿ; ਸੁਭਵੰਤੀ ॥
man mil santasangat; subhavantee |
Sant Singh KhalsaO mind, join the Society of the Saints, and become noble and exalted.
Manmohan SinghMeeting with the society of saints, O my soul become thou illustrious.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ, ਹੇ ਮੇਰੀ ਜਿੰਦੜੀਏ! ਤੂੰ ਕੀਰਤੀਮਾਨ ਥੀ ਵੰਝ।
Fareedkot Teekaਹੇ ਮਨ! ਸਾਧ ਸੰਗਤ ਮੇਂ ਮਿਲ, ਜੋ (ਸੁਭਵੰਤੀ) ਸ੍ਰੇਸ੍ਟ ਅਚਾਰ ਵਾਲੀ ਹੈ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ ਸੰਗਤ ਵਿਚ ਜੁੜਿਆ ਰਹੁ, (ਇਹ ਸੰਗਤ) ਭਲੇ ਗੁਣ ਪੈਦਾ ਕਰਨ ਵਾਲੀ ਹੈ।ਪਦ ਅਰਥ ਮਨ = ਹੇ ਮਨ! ਸੁਭਵੰਤੀ = (ਸੰਗਤ) ਭਲੇ ਗੁਣ ਦੇਣ ਵਾਲੀ ਹੈ।
SikhNet (Spanish)Oh mi mente, reúnete con los Santos y encuentra la Gloria;
ਸੁਨਿ ਅਕਥ ਕਥਾ ਸੁਖਵੰਤੀ ॥
sun akath kathaa sukhavantee |
Sant Singh KhalsaListen to the Unspoken Speech of the peace-giving Lord.
Manmohan SinghHear thou the peace-bestowing discourse, of the Ineffable Lord.
Manmohan Singh (Punjabi)ਤੂੰ ਅਕਹਿ ਸੁਆਮੀ ਦੀ, ਸੁਖਦਾਨੀ ਕਥਾ ਵਾਰਤਾ ਨੂੰ ਸ੍ਰਵਣ ਕਰ।
Fareedkot Teekaਅਰ ਮਿਲ ਕਰ (ਅਕਥ) ਪ੍ਰਮੇਸਰ ਕੀ ਕਥਾ ਸੁਖ ਵਾਲੀ ਸੁਨ॥
Prof. Sahib Singh(ਹੇ ਮੇਰੇ ਮਨ!) ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ (ਗੁਰੂ ਦੀ ਸੰਗਤ ਵਿਚ) ਸੁਣਿਆ ਕਰ, (ਇਹ ਸਿਫ਼ਤ-ਸਾਲਾਹ) ਆਤਮਕ ਆਨੰਦ ਦੇਣ ਵਾਲੀ ਹੈ;ਪਦ ਅਰਥ ਅਕਥ = ਉਹ ਪ੍ਰਭੂ ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਅਕਥ ਕਥਾ = ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ। ਸੁਖਵੰਤੀ = ਸੁਖਦਾਈ।
SikhNet (Spanish)sí, escucha de la Palabra Inefable de Dios que te trae la Paz.
ਸਭ ਕਿਲਬਿਖ ਪਾਪ; ਲਹੰਤੀ ॥
sabh kilabikh paap; lahantee |
Sant Singh KhalsaAll sins will be washed away.
Manmohan SinghAll thy misdeeds and sins shall be washed off.
Manmohan Singh (Punjabi)ਤੇਰੇ ਸਾਰੇ ਕੁਕਰਮ ਅਤੇ ਗੁਨਾਹ ਧੋਤੇ ਜਾਣਗੇ।
Fareedkot Teekaਸਭ ਪਾਪ ਜੋ ਭਾਰੀ ਬ੍ਰਹਮ ਹਤ੍ਯਾ ਦੀ ਹੈਂ, ਸੋ ਤਿਨ ਕੋ (ਲਹੰਤੀ) ਦੂਰ ਕਰਣੇ ਵਾਲੀ ਹੈ॥
Prof. Sahib Singhਹੇ ਮਨ! ਇਹ ਸਾਰੇ ਪਾਪ ਵਿਕਾਰ ਦੂਰ ਕਰ ਦੇਂਦੀ ਹੈ;ਪਦ ਅਰਥ ਕਿਲਬਿਖ = ਪਾਪ। ਲਹੰਤੀ = ਦੂਰ ਕਰ ਸਕਣ ਵਾਲੀ।
SikhNet (Spanish)Así serás liberado de tus errores
ਹਰਿ ਹੋ; ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥
har ho; ho ho likhat likhantee |1| rahaau |
Sant Singh KhalsaMeet with the Lord, according to your pre-ordained destiny. ||1||Pause||
Manmohan SinghBe, be, be thou dedicated unto thy God, in accordance with the preordained writ for thee. Pause.
Manmohan Singh (Punjabi)ਆਪਣੇ ਲਈ ਪੂਰਬਲੀ ਲਿਖੀ ਹੋਈ ਲਿਖਤਕਾਰ ਅਨੁਸਾਰ ਤੂੰ ਆਪਣੇ ਵਾਹਿਗੁਰੂ ਦੇ ਸਮਰਪਣ ਥੀ ਵੰਝ। ਠਹਿਰਾਉ।
Fareedkot Teekaਹੇ ਭਾਈ! ਜੇ ਮਸਤਕ ਵਿਖੈ ਲਿਖਤ ਲਿਖੀ ਹੋਵੈ ਤਉ ਹਰੀ ਕੀ ਕਥਾ ਪ੍ਰਾਪਤਿ ਹੋਤੀ ਹੈ॥੧॥ ਰਹਾਉ ॥
Prof. Sahib Singhਹੇ ਮਨ! (ਇਹ ਕਥਾ ਤੇਰੇ ਅੰਦਰ) ਹਰਿ-ਨਾਮ ਦਾ ਲੇਖ ਲਿਖਣ-ਜੋਗੀ ਹੈ ॥੧॥ ਰਹਾਉ ॥ਪਦ ਅਰਥ ਹੋ = ਹੇ ਮਨ! ਲਿਖਤੁ = ਲੇਖ। ਲਿਖੰਤੀ = ਲਿਖਣ ਵਾਲੀ ॥੧॥ ਰਹਾਉ ॥
SikhNet (Spanish)y serás bendecido con Dios así como está inscrito en tu Destino por el Señor.(1-Pausa)
ਹਰਿ ਕੀਰਤਿ ਕਲਜੁਗ ਵਿਚਿ ਊਤਮ; ਮਤਿ ਗੁਰਮਤਿ ਕਥਾ ਭਜੰਤੀ ॥
har keerat kalajug vich aootam; mat guramat kathaa bhajantee |
Sant Singh KhalsaIn this Dark Age of Kali Yuga, the Kirtan of the Lord's Praise is lofty and exalted. Following the Guru's Teachings, the intellect dwells on the sermon of the Lord.
Manmohan SinghSublime is the Lord's praise in this Darkage. Acquiring understanding through the Guru's instruction dwell thou upon thy Lord's gospel.
Manmohan Singh (Punjabi)ਸ਼੍ਰੇਸ਼ਟ ਹੈ ਸੁਆਮੀ ਦੀ ਸਿਫ਼ਤ ਸ਼ਲਾਘਾ ਇਸ ਕਾਲੇਯੁੱਗ ਅੰਦਰ। ਗੁਰਾਂ ਦੀ ਸਿਖਿਆ ਰਾਹੀਂ ਸਮਝ ਪ੍ਰਾਪਤ ਕਰ। ਤੂੰ ਆਪਣੇ ਪ੍ਰਭੁ ਦੀ ਕਥਾ ਵਾਰਤਾ ਦੀ ਸੋਚ ਵਿਚਾਰ ਕਰ।
Fareedkot Teekaਕਲਿਜੁਗ ਮੇਂ ਹਰੀ ਕੀ ਕੀਰਤੀ ਹੀ ਊਤਮ ਹੈ। ਜਿਸ ਬੁਧੀ ਨੇ ਗੁਰੂ ਸਿਖ੍ਯਾ ਪਾਈ ਹੈ, ਸੋ ਕਥਾ ਕੋ (ਭਜੰਤੀ) ਸੇਵਨ ਕਰਤੀ ਹੈ॥
Prof. Sahib Singhਹੇ ਮਨ! ਇਸ ਸੰਸਾਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ, ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਮ ਹੈ।ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਲਜੁਗ ਵਿਚਿ = ਕਲਹ-ਭਰਪੂਰ ਸਮੇ ਵਿਚ, ਜਗਤ ਵਿਚ। ਕਥਾ = ਸਿਫ਼ਤ-ਸਾਲਾਹ। ਭਜੰਤੀ = ਉਚਾਰਨੀ (ਉਤਮ ਕਰਮ ਹੈ)।
SikhNet (Spanish)La Alabanza del Señor es lo único Sublime en la Era de Kali Yug;
ਜਿਨਿ; ਜਨਿ ਸੁਣੀ. ਮਨੀ ਹੈ ਜਿਨਿ ਜਨਿ; ਤਿਸੁ ਜਨ ਕੈ. ਹਉ ਕੁਰਬਾਨੰਤੀ ॥੧॥
jin; jan sunee. manee hai jin jan; tis jan kai. hau kurabaanantee |1|
Sant Singh KhalsaI am a sacrifice to that person who listens and believes. ||1||
Manmohan SinghThe person who hears God's praise and the person who believes in it; unto that person, I am a sacrifice.
Manmohan Singh (Punjabi)ਜੋ ਪੁਰਸ਼ ਵਾਹਿਗੁਰੂ ਦੀ ਮਹਿਮਾ ਸੁਣਦਾ ਹੈ ਅਤੇ ਜੋ ਪੁਰਸ਼ ਇਸ ਅੰਦਰ ਵਿਸ਼ਵਾਸ਼ ਧਾਰਦਾ ਹੈ; ਉਸ ਪੁਰਸ਼ ਉੱਤੋਂ ਮੈਂ ਬਲਿਹਾਰਨੇ ਵੰਝਦਾ ਹਾਂ।
Fareedkot Teekaਜਿਸ ਪੁਰਸ ਨੇ ਸੁਣੀ ਹੈ ਔ ਜਿਸ ਪੁਰਸ ਨੇ ਮੰਨੀ ਹੈ, ਤਿਸ ਜਨ ਕੇ ਮੈਂ ਕੁਰਬਾਨ ਹੋਤੀ ਹੂੰ॥੧॥
Prof. Sahib Singhਹੇ ਮਨ! ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਸੁਣੀ ਹੈ ਜਿਸ ਮਨੁੱਖ ਨੇ ਇਹ ਸਿਫ਼ਤ-ਸਾਲਾਹ ਮਨ ਵਿਚ ਵਸਾਈ ਹੈ, ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ॥੧॥ਪਦ ਅਰਥ ਜਿਨਿ = ਜਿਸ ਨੇ। ਜਿਨਿ ਜਨਿ = ਜਿਸ ਜਨ ਨੇ। ਮਨੀ ਹੈ = ਮੰਨੀ ਹੈ, ਮਨ ਵਿਚ ਵਸਾਈ ਹੈ। ਹਉ = ਮੈਂ ॥੧॥
SikhNet (Spanish)habita en tu Dios a través de la Palabra del Guru, oh, doy mi vida en sacrificio al Santo que ha escuchado al Señor y tiene Fe en Él.(1)
ਹਰਿ ਅਕਥ ਕਥਾ ਕਾ. ਜਿਨਿ ਰਸੁ ਚਾਖਿਆ; ਤਿਸੁ ਜਨ ਸਭ ਭੂਖ ਲਹੰਤੀ ॥
har akath kathaa kaa. jin ras chaakhiaa; tis jan sabh bhookh lahantee |
Sant Singh KhalsaOne who tastes the sublime essence of the Unspoken Speech of the Lord - all his hunger is satisfied.
Manmohan SinghHe, who tastes the elixir of the unutterable discourse of God; that man's hunger is all satisfied.
Manmohan Singh (Punjabi)ਜੋ ਵਾਹਿਗੁਰੂ ਦੀ ਅਕਹਿ ਵਾਰਤਾ ਦੇ ਅੰਮ੍ਰਿਤ ਨੂੰ ਚੱਖਦਾ ਹੈ; ਉਸ ਇਨਸਾਨ ਦੀ ਸਾਰੀ ਭੁੱਖ ਨਵਿਰਤ ਹੋ ਜਾਂਦੀ ਹੈ।
Fareedkot Teekaਹਰੀ ਕੀ ਜੋ ਅਕਥ ਕਥਾ ਹੈ, ਤਿਸ ਕਾ ਜਿਸ ਨੇ ਰਸ ਚਾਖਿਆ ਹੈ ਤਿਸ ਪੁਰਸ ਕੀ ਸਭ ਭੂਖ ਤ੍ਰਿਸਨਾ ਲਹਿ ਗਈ ਹੈ॥
Prof. Sahib Singhਹੇ ਮਨ! ਅਕੱਥ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੁਆਦ ਜਿਸ ਮਨੁੱਖ ਨੇ ਚੱਖਿਆ ਹੈ, ਇਹ ਉਸ ਮਨੁੱਖ ਦੀ (ਮਾਇਆ ਦੀ) ਸਾਰੀ ਭੁੱਖ ਦੂਰ ਕਰ ਦੇਂਦੀ ਹੈ।ਪਦ ਅਰਥ ਰਸੁ = ਸੁਆਦ। ਲਹੰਤੀ = ਦੂਰ ਕਰ ਦੇਂਦੀ ਹੈ।
SikhNet (Spanish)Aquél que ha saboreado la Inefable Palabra del Shabd del Guru, es bendecido con toda Gloria,
ਨਾਨਕ ਜਨ. ਹਰਿ ਕਥਾ ਸੁਣਿ ਤ੍ਰਿਪਤੇ; ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥
naanak jan. har kathaa sun tripate; jap har har har hovantee |2|2|8|
Sant Singh KhalsaServant Nanak listens to the sermon of the Lord, and is satisfied; chanting the Lord's Name, Har, Har, Har, he has become like the Lord. ||2||2||8||
Manmohan SinghSlave Nanak is satiated by hearing God's gospel and uttering God's Name, has himself become God-like.
Manmohan Singh (Punjabi)ਗੋਲਾ ਨਾਨਕ ਵਾਹਿਗੁਰੂ ਦੀ ਕਥਾਵਾਰਤਾ ਸ੍ਰਵਨ ਕਰਨ ਦੁਆਰਾ ਰੱਜ ਗਿਆ ਹੈ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰ ਕੇ ਖੁਦ ਵਾਹਿਗੁਰੂ ਦਾ ਰੂਪ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੇ ਜਨ ਹਰੀ ਕੀ ਕਥਾ ਸੁਨ ਕੇ ਤ੍ਰਿਪਤ ਹੂਏ ਹੈਂ ਔ ਹਰੀ ਹਰਿ ਨਾਮ ਕੋ ਜਪ ਕੇ ਬ੍ਰਿਤੀ ਹਰੀ ਰੂਪ ਹੀ ਹੋ ਗਈ ਹੈ॥੨॥੨॥੮॥
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ ਉਸ ਦੇ ਸੇਵਕ (ਮਾਇਆ ਵਲੋਂ) ਰੱਜ ਜਾਂਦੇ ਹਨ, ਪਰਮਾਤਮਾ ਦਾ ਨਾਮ ਜਪ ਕੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੨॥੨॥੮॥ਪਦ ਅਰਥ ਤ੍ਰਿਪਤੇ = ਰੱਜ ਗਏ। ਜਪਿ = ਜਪ ਕੇ। ਹੋਵੰਤ = ਹੋ ਜਾਂਦੇ ਹਨ ॥੨॥੨॥੮॥
SikhNet (Spanish)dice Nanak, los Santos son confortados escuchando la Palabra del Shabd del Señor y Contemplándolo se vuelven como Él.(2-2-8)