ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਪੰਡਿਤ ਮੈਲੁ. ਨ ਚੁਕਈ; ਜੇ ਵੇਦ ਪੜੈ ਜੁਗ ਚਾਰਿ ॥
panddit mail. na chukee; je ved parrai jug chaar |
Sant Singh KhalsaO Pandit, O religious scholar, your filth shall not be erased, even if you read the Vedas for four ages.
Manmohan SinghEven though thou readest the Vedas for four ages, thou shalt not be freed of the filth, O Pandit.
Manmohan Singh (Punjabi)ਭਾਵੇਂ ਤੂੰ ਚਾਰੇ ਹੀ ਯੁੱਗ ਵੇਦਾਂ ਨੂੰ ਵਾਚਦਾ ਰਹੇ, ਤੇਰੀ ਮਲੀਣਤਾ ਦੂਰ ਨਹੀਂ ਹੋਣੀ, ਹੇ ਪੰਡਤ!
Fareedkot Teekaਹੇ ਪੰਡਿਤ! ਹੌਮੈਂ ਰੂਪੀ ਮੈਲ ਦੂਰ ਨਹੀਂ ਹੋਤੀ ਹੈ, ਜੇਕਰ ਕੋਈ ਚਾਰ ਜੁਗ ਪਰਯੰਤ ਬੇਦ ਪੜਤਾ ਰਹੈ॥
Prof. Sahib Singhਪੰਡਿਤ ਦੀ (ਭੀ) ਮੈਲ ਦੂਰ ਨਹੀਂ ਹੁੰਦੀ, ਭਾਵੇਂ ਚਾਰੇ ਜੁਗ ਵੇਦ ਪੜ੍ਹਦਾ ਰਹੇ।
SikhNet (Spanish)Oh erudito, la carroña propia no la limpias, aunque leas los Vedas durante épocas enteras.
ਤ੍ਰੈ ਗੁਣ ਮਾਇਆ ਮੂਲੁ ਹੈ; ਵਿਚਿ ਹਉਮੈ. ਨਾਮੁ ਵਿਸਾਰਿ ॥
trai gun maaeaa mool hai; vich haumai. naam visaar |
Sant Singh KhalsaThe three qualities are the roots of Maya; in egotism, one forgets the Naam, the Name of the Lord.
Manmohan SinghThe three modes are the roots of worldly attachments. In ego, the mortal forgets the Name.
Manmohan Singh (Punjabi)ਤਿੰਨੇ ਅਵਸਥਾਵਾਂ ਦਨਿਆਦਾਰੀ ਦੀ ਜੜ੍ਹ ਹਨ। ਹੰਕਾਰ ਅੰਦਰ ਪ੍ਰਾਣੀ ਨਾਮ ਨੂੰ ਭੁਲਾ ਦਿੰਦਾ ਹੈ।
Fareedkot Teekaਕਿਉਂਕਿ ਤੀਨ ਗੁਣੋਂ ਕਾ ਕਾਰਣ ਮਾਇਆ ਹੈ ਔ ਵੇਦ ਤੀਨ ਗੁਣੋਂ ਮੇਂ ਹੈ, ਇਸੀ ਤੇ ਤੈਨੇ ਵੇਦ ਪਾਠ ਕੇ ਹੰਕਾਰ ਮੇਂ ਆਇ ਕਰ ਕੇ ਨਾਮ ਕੋ ਵਿਸਾਰ ਦੀਆ ਹੈ॥
Prof. Sahib Singh(ਕਿਉਂਕਿ) ਤਿੰਨਾਂ ਗੁਣਾਂ ਵਾਲੀ ਮਾਇਆ (ਇਸ ਮੈਲ ਦਾ) ਕਾਰਨ ਹੈ, (ਜਿਸ ਕਰਕੇ ਪੰਡਿਤ) ਹਉਮੈ ਵਿਚ ਨਾਮ ਵਿਸਾਰ ਦੇਂਦਾ ਹੈ।
SikhNet (Spanish)Las tres Gunas son la fuente de Maya, y siendo seducido por ella te plagas de ego, abandonando el Nombre del Señor.
ਪੰਡਿਤ ਭੂਲੇ ਦੂਜੈ ਲਾਗੇ; ਮਾਇਆ ਕੈ ਵਾਪਾਰਿ ॥
panddit bhoole doojai laage; maaeaa kai vaapaar |
Sant Singh KhalsaThe Pandits are deluded, attached to duality, and they deal only in Maya.
Manmohan SinghThe Pandits are deluded, being attached to another and they deal in worldly goods.
Manmohan Singh (Punjabi)ਹੋਰਸ ਨਾਲ ਜੁੜ ਜਾਣ ਦੇ ਕਾਰਨ ਪੰਡਤ ਘੁੱਸੇ ਹੋਏ ਹਨ। ਉਹ ਸੰਸਾਰੀ ਪਦਾਰਥਾ ਦਾ ਵਣਜ ਕਰਦੇ ਹਨ।
Fareedkot Teekaਤੇਰੇ ਜੈਸੇ ਪੰਡਿਤ ਮਾਇਆ ਮੇਂ ਭੂਲੇ ਹੂਏ ਦ੍ਵੈਤ ਭਾਵ ਸੇ ਮਾਇਆ ਕੇ ਵਾਪਾਰ ਮੇਂ ਲਾਗੇ ਹੂਏ ਹੈਂ॥
Prof. Sahib Singhਭੁੱਲੇ ਹੋਏ ਪੰਡਿਤ ਮਾਇਆ ਦੇ ਵਪਾਰ ਵਿਚ ਤੇ ਮਾਇਆ ਦੇ ਮੋਹ ਵਿਚ ਲੱਗੇ ਹੋਏ ਹਨ।
SikhNet (Spanish)Los eruditos son engañados; se apegan al otro, y se relacionan con Maya.
ਅੰਤਰਿ ਤ੍ਰਿਸਨਾ ਭੁਖ ਹੈ; ਮੂਰਖ ਭੁਖਿਆ ਮੁਏ ਗਵਾਰ ॥
antar trisanaa bhukh hai; moorakh bhukhiaa mue gavaar |
Sant Singh KhalsaThey are filled with thirst and hunger; the ignorant fools starve to death.
Manmohan SinghWithin them are desires and cravings and they, the ignorant fools, are starved to death.
Manmohan Singh (Punjabi)ਉਨ੍ਹਾਂ ਦੇ ਅੰਦਰ ਖਾਹਿਸ਼ ਤੇ ਲਾਲਸਾ ਹਨ। ਉਹ ਬੇਸਮਝ ਮੂੜ੍ਹ, ਭੁੱਖੇ ਮਰ ਜਾਂਦੇ ਹਨ।
Fareedkot Teekaਕਿਉਂਕਿ ਜਿਨ ਕੇ ਅੰਤਸਕਰਨ ਮੇਂ ਤ੍ਰਿਸਨਾ ਕੀ ਭੂਖ ਹੈ, ਵੁਹ ਮਨ ਕਰ ਮੂਰਖ ਤਨ ਕਰ ਗਵਾਰ ਭੂਖ ਮੇਂ ਹੀ ਮਰੇ ਹੈਂ॥
Prof. Sahib Singhਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਭੁੱਖ ਹੈ, ਗਵਾਰ ਮੂਰਖ ਭੁੱਲੇ ਹੀ ਮਰ ਗਏ ਹਨ (ਭਾਵੇਂ ਧਰਮ ਪੁਸਤਕਾਂ ਪੜ੍ਹਦੇ ਹਨ) (ਭਾਵ, ਮਾਇਆ ਦੇ ਲਾਲਚ ਵਿਚ ਰਹਿ ਕੇ ਆਤਮਕ ਮੌਤ ਸਹੇੜ ਗਏ)।
SikhNet (Spanish)En ellos vive la angustia, y con un hambre voraz son destruidos.
ਸਤਿਗੁਰਿ ਸੇਵਿਐ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥
satigur seviai sukh paaeaa; sachai sabad veechaar |
Sant Singh KhalsaServing the True Guru, peace is obtained, contemplating the True Word of the Shabad.
Manmohan SinghBy serving the True Guru and remembering the True Name, I have obtained peace.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਤੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਖ ਪਾ ਲਿਆ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਸੇਵਿਆ ਹੈ, ਤਿਨੋਂ ਨੇ ਤਿਸ ਸੇਵਣੇ ਸੇ ਸਚੇ ਉਪਦੇਸ ਕੋ ਵੀਚਾਰ ਕਰ ਸੁਖੁ ਪਾਇਆ ਹੈ॥
Prof. Sahib Singhਸਤਿਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਤੇ ਸੱਚੇ ਸ਼ਬਦ ਵਿਚ ਵਿਚਾਰ ਕੀਤਿਆਂ ਸੁਖ ਮਿਲਦਾ ਹੈ।
SikhNet (Spanish)Cuando uno sirve al Guru, meditando en la Palabra Verdadera,
ਅੰਦਰਹੁ ਤ੍ਰਿਸਨਾ ਭੁਖ ਗਈ; ਸਚੈ ਨਾਇ ਪਿਆਰਿ ॥
andarahu trisanaa bhukh gee; sachai naae piaar |
Sant Singh KhalsaHunger and thirst have departed from within me; I am in love with the True Name.
Manmohan SinghBy enshrining affection for the True Name, desires and cravings have departed from within me.
Manmohan Singh (Punjabi)ਸੱਚੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਮੇਰੇ ਅੰਦਰੋ ਖਾਹਿਸ਼ ਤੇ ਲਾਲਸਾ ਦੂਰ ਹੋ ਗਈਆਂ ਹਨ।
Fareedkot Teekaਤਿਸੀ ਤੇ ਤਿਨ ਕੇ ਅੰਤਸਕਰਨ ਸੇ ਸਚੇ ਨਾਮ ਕੇ ਪ੍ਰੇਮ ਕਰ ਕੇ ਤ੍ਰਿਸਨਾ ਭੁਖ ਦੂਰ ਭਈ ਹੈ॥
Prof. Sahib Singhਸੱਚੇ ਨਾਮ ਵਿਚ ਪਿਆਰ ਕਰਨ ਨਾਲ ਅੰਦਰੋਂ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।
SikhNet (Spanish)obtiene el Verdadero Estado de Éxtasis. Y es entonces, en el Amor al Nombre, cuando las angustias desaparecen.
ਨਾਨਕ. ਨਾਮਿ ਰਤੇ ਸਹਜੇ ਰਜੇ; ਜਿਨਾ ਹਰਿ ਰਖਿਆ ਉਰਿ ਧਾਰਿ ॥੧॥
naanak. naam rate sahaje raje; jinaa har rakhiaa ur dhaar |1|
Sant Singh KhalsaO Nanak, those who are imbued with the Naam, who keep the Lord clasped tightly to their hearts, are automatically satisfied. ||1||
Manmohan SinghNanak, they who are imbued with the name and who keep the Lord clasped to their heart are automatically satiated.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੇ ਹਨ ਅਤੇ ਜੋ ਪ੍ਰਭੂ ਨੂੰ ਆਪਦੇ ਦਿਲ ਨਾਲ ਲਾਈ ਰਖਦੇ ਹਨ ਉਹ ਕੁਦਰਤੀ ਤੌਰ ਉਤੇ ਸੰਤੁਸ਼ਟ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਬਾਣੀ ਕਰ ਨਾਮ ਮੇਂ ਰਤੇ ਹੈਂ ਪੁਨਾ ਹਰੀ ਕੋ ਹਿਰਦੇ ਮੇਂ ਧਾਰ ਰਖਿਆ ਹੈ, ਸੋ ਸੁਭਾਵਕ ਤ੍ਰਿਪਤ ਹੂਏ ਹੈਂ॥੧॥
Prof. Sahib Singhਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਤੇ ਜਿਨ੍ਹਾਂ ਨੇ ਹਰੀ ਨੂੰ ਹਿਰਦੇ ਵਿਚ ਪਰੋਇਆ ਹੋਇਆ ਹੈ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੰਤੋਖੀ ਹੋ ਗਏ ਹਨ ॥੧॥
SikhNet (Spanish)Dice Nanak, aquéllos que están imbuidos en el Nombre del Señor y que han enaltecido al Señor en su corazón, son emancipados espontáneamente. (1)