ਉਲਟਿ ਜਾਤਿ; ਕੁਲ ਦੋਊ ਬਿਸਾਰੀ ॥
aulatt jaat; kul doaoo bisaaree | Ang 1158
Sant Singh KhalsaTurning away from the world, I have forgotten both my social class and ancestry.
Manmohan SinghTurning away from the world, I have forgotten both my caste and lineage.
Manmohan Singh (Punjabi)ਦੁਨੀਆਂ ਵੱਲੋਂ ਮੋੜਾ ਪਾ ਕੇ, ਮੈਂ ਆਪਣੀ ਜਾਤੀ ਅਤੇ ਵੰਸ਼ ਦੋਨਾਂ ਨੂੰ ਹੀ ਭੁਲਾ ਦਿੱਤਾ ਹੈ।
Fareedkot Teekaਸੰਸਾਰ ਕੀ ਤਰਫ ਸੇ ਉਲਟਿ ਕਰ ਜਾਤੀ ਔਰ ਕੁਲ ਕੀ ਅਭਿਮਾਨਤਾ ਦੋਨੋ ਬਿਸਾਰ ਦਈ ਹੈ॥
Prof. Sahib Singh(ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ)।ਪਦ ਅਰਥ ਉਲਟਿ = (ਮਾਇਆ ਵਲੋਂ) ਪਰਤ ਕੇ। ਦੋਊ = ਜਾਤ ਅਤੇ ਕੁਲ ਦੋਵੇਂ।
SikhNet (Spanish)He volteado la cara a Maya y dejado a un lado mi apego por mi profesión de tejedor,
ਸੁੰਨ ਸਹਜ ਮਹਿ; ਬੁਨਤ ਹਮਾਰੀ ॥੧॥
sun sehaj meh; bunat hamaaree |1| Ang 1158
Sant Singh KhalsaMy weaving now is in the most profound celestial stillness. ||1||
Manmohan SinghMy weaving is now in the divine stillness.
Manmohan Singh (Punjabi)ਮੇਰਾ ਬੁਣਨਾ ਹੁਣ ਈਸ਼ਵਰੀ ਚੁਪਚਾਪ ਅੰਦਰ ਹੈ।
Fareedkot Teeka(ਸੁੰਨ ਸਹਜ) ਅਫੁਰ ਅਚੁਤ ਪ੍ਰਮੇਸ੍ਵਰ ਮੇਂ ਹਮਾਰੀ ਬੁਨਿਤ ਹੋ ਰਹੀ ਹੈ, ਭਾਵ ਤਿਸਮੈਂ ਹਮਾਰੀ ਬ੍ਰਿਤੀ ਲਗ ਰਹੀ ਹੈ॥੧॥
Prof. Sahib Singhਮੇਰੀ ਲਿਵ ਹੁਣ ਉਸ ਅਵਸਥਾ ਵਿਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ ॥੧॥ਪਦ ਅਰਥ ਸੁੰਨਿ = ਅਫੁਰ ਅਵਸਥਾ। ਸਹਜ = ਅਡੋਲ ਅਵਸਥਾ। ਬੁਨਤ = ਤਾਣੀ, ਮਨ ਦੀ ਲਗਨ, ਲਿਵ ॥੧॥
SikhNet (Spanish)mi casta y mi familia, ahora sólo tejo nada más que el Nombre de Dios en la experiencia del Equilibrio. (1)
ਹਮਰਾ ਝਗਰਾ; ਰਹਾ ਨ. ਕੋਊ ॥
hamaraa jhagaraa; rahaa na. koaoo | Ang 1158
Sant Singh KhalsaI have no quarrel with anyone.
Manmohan SinghI have no quarrel with any one now.
Manmohan Singh (Punjabi)ਹੁਣ ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ ਰਿਹਾ।
Fareedkot Teekaਹੇ ਭਾਈ! ਹਮਾਰਾ ਝਗਰਾ ਕਿਸੀ ਕੇ ਸਾਥ ਨਹੀਂ ਰਹਾ॥
Prof. Sahib Singhਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)।ਪਦ ਅਰਥ ਝਗਰਾ = ਵਾਸਤਾ, ਸੰਬੰਧ।
SikhNet (Spanish)Sí, he abandonado todo tipo de contienda,
ਪੰਡਿਤ ਮੁਲਾਂ; ਛਾਡੇ ਦੋਊ ॥੧॥ ਰਹਾਉ ॥
panddit mulaan; chhaadde doaoo |1| rahaau | Ang 1159
Sant Singh KhalsaI have abandoned both the Pandits, the Hindu religious scholars, and the Mullahs, the Muslim priests. ||1||Pause||
Manmohan SinghI have abandoned both the Brahmans and the Maulvis. Pause.
Manmohan Singh (Punjabi)ਮੈਂ ਬ੍ਰਾਹਮਣਾ ਅਤੇ ਮੋਲਵੀਆ ਦੋਨਾ ਨੂੰ ਹੀ ਤਿਆਗ ਦਿੱਤਾ ਹੈ। ਠਹਿਰਾਉ।
Fareedkot Teekaਪੰਡਤ ਅਰ ਮੁਲਾਂ ਦੋਨੋਂ ਹਮਨੇ ਛੋਡ ਦੀਏ ਹੈਂ॥੧॥ ਰਹਾਉ ॥☬ਜਾਹੁ ਰੇ ਜੁਲਾਹੇ ਜਾ ਕੇ ਤਾਣੀਆਂ ਬੁਣ। ਤਿਸ ਪਰ ਕਹਤੇ ਹੈਂ:
Prof. Sahib Singh(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ ॥
SikhNet (Spanish)también he dejado al Pundit y al Muláh. (1-Pausa)
ਬੁਨਿ ਬੁਨਿ; ਆਪ ਆਪੁ ਪਹਿਰਾਵਉ ॥
bun bun; aap aap pahiraavau | Ang 1159
Sant Singh KhalsaI weave and weave, and wear what I weave.
Manmohan SinghWeaving, weaving the clothes myself, I myself wear them,
Manmohan Singh (Punjabi)ਖੁਦ ਕੱਪੜਿਆਂ ਨੂੰ ਉਣ ਉਣ ਕੇ, ਮੈਂ ਖੁਦ ਹੀ ਉਨ੍ਹਾਂ ਨੂੰ ਪਹਿਨਦਾ ਹਾਂ।
Fareedkot Teekaਬ੍ਰਿਤੀ ਕੋ ਲਗਾਇ ਲਗਾਇ ਕਰ ਆਪ ਕੋ ਪਹਿਰਾਵਤਾ ਹੂੰ ਅਰਥਾਤ ਅਨੰਦ ਭੋਗਤਾ ਹੂੰ॥
Prof. Sahib Singh(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ।ਪਦ ਅਰਥ ਬੁਨਿ ਬੁਨਿ = ਉਣ ਉਣ ਕੇ, ਪ੍ਰਭੂ-ਚਰਨਾਂ ਵਿਚ ਲਿਵ ਲਾਣ ਦੀ ਤਾਣੀ ਉਣ ਉਣ ਕੇ। ਆਪੁ = ਆਪਣੇ ਆਪ ਨੂੰ।
SikhNet (Spanish)Tejo y tejo y mi ser usa todo lo que voy tejiendo
ਜਹ ਨਹੀ ਆਪੁ; ਤਹਾ ਹੋਇ ਗਾਵਉ ॥੨॥
jeh nahee aap; tahaa hoe gaavau |2| Ang 1159
Sant Singh KhalsaWhere egotism does not exist, there I sing God's Praises. ||2||
Manmohan SinghWhere ego is not, there sing I the Lord's praise.
Manmohan Singh (Punjabi)ਜਿਥੇ ਹੰਗਤਾ ਨਹੀਂ, ਉਥੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਜਹਾਂ ਆਪਾ ਭਾਉ ਨਹੀਂ ਹੈ ਅਰਥਾਤ ਸਤਸੰਗ ਮੇਂ ਨਿਰਅਭਮਾਨ ਹਿਰਦੈ ਮੇਂ ਇਸਥਿਤ ਹੋਇਕੇ ਪਰਮੇਸ੍ਵਰ ਕੇ ਜਸੁ ਕੋ ਗਾਵਤਾ ਹੂੰ॥੨॥
Prof. Sahib Singhਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥ਪਦ ਅਰਥ ਜਹ ਨਹੀ ਆਪੁ = ਜਿੱਥੇ ਆਪਾ-ਭਾਵ ਨਹੀਂ। ਤਹਾ ਹੋਇ = ਉਸ ਅਵਸਥਾ ਵਿਚ ਟਿਕ ਕੇ ॥੨॥
SikhNet (Spanish)y así le canto a mi Dios en un Estado en donde ya no soy más. (2)
ਪੰਡਿਤ ਮੁਲਾਂ; ਜੋ ਲਿਖਿ ਦੀਆ ॥
panddit mulaan; jo likh deea | Ang 1159
Sant Singh KhalsaWhatever the Pandits and Mullahs have written,
Manmohan SinghWhatever the Pandits and the Mullas have written,
Manmohan Singh (Punjabi)ਜਿਹੜਾ ਕੁਝ ਪੰਡਤਾਂ ਅਤੇ ਮੌਲਵੀਆਂ ਨੇ ਲਿਖਿਆ ਹੈ,
Fareedkot Teekaਪੰਡਿਤੋਂ ਔਰ ਮੁਲਾਣਿਓਂ ਨੇ ਜੋ ਕਰਮ ਕਾਂਡੁ ਔਰ ਸ਼ਰਹ ਕੋ ਲਿਖ ਦੀਆ ਹੈ॥
Prof. Sahib Singh(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,ਪਦ ਅਰਥ ਜੋ ਲਿਖ ਦੀਆ = (ਕਰਮ-ਕਾਂਡ ਤੇ ਸ਼ਰਹ ਦੀਆਂ ਗੱਲਾਂ) ਜੋ ਉਹਨਾਂ ਲਿਖ ਦਿੱਤੀਆਂ ਹਨ।
SikhNet (Spanish)Lo que sea que fue escrito por el Pundit y el Muláh,
ਛਾਡਿ ਚਲੇ ਹਮ; ਕਛੂ. ਨ ਲੀਆ ॥੩॥
chhaadd chale ham; kachhoo. na leea |3| Ang 1159
Sant Singh KhalsaI reject; I do not accept any of it. ||3||
Manmohan Singhthat I have rejected and have accepted but nothing.
Manmohan Singh (Punjabi)ਉਹ ਮੈਂ ਤਿਆਗ ਦਿਤਾ ਹੈ ਅਤੇ ਕੁਝ ਭੀ ਅੰਗੀਕਾਰ ਨਹੀਂ ਕੀਤਾ।
Fareedkot Teekaਇਨ ਦੋਨੋਂ ਕੋ ਛੋਡ ਕੇ ਚਲੇ ਹੈਂ, ਇਨ ਕਾ ਮਤ ਹਮ ਨੇ ਗ੍ਰਹਨ ਨਹੀਂ ਕੀਆ ॥੩॥
Prof. Sahib Singhਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥
SikhNet (Spanish)eso no lo acepto y lo separo de mi Conciencia. (3)
ਰਿਦੈ ਇਖਲਾਸੁ; ਨਿਰਖਿ ਲੇ ਮੀਰਾ ॥
ridai ikhalaas; nirakh le meeraa | Ang 1159
Sant Singh KhalsaMy heart is pure, and so I have seen the Lord within.
Manmohan SinghThere is purity within my mind, so I have seen the4 sovereign Lord.
Manmohan Singh (Punjabi)ਮੇਰੇ ਹਿਰਦੇ ਅੰਦਰ ਪਵਿੱਤ੍ਰਤਾ ਹੈ, ਇਸੇ ਲਈ ਮੈਂ ਪਾਤਿਸ਼ਾਹ ਪ੍ਰਮੇਸ਼ਰ ਨੂੰ ਵੇਖ ਲਿਆ ਹੈ।
Fareedkot Teekaਰਿਦੇ ਕੇ (ਇਖਲਾਸੁ) ਪ੍ਰੇਮ ਕਰ ਕੇ (ਮੀਰਾ) ਪਾਤਸਾਹ ਪਰਮੇਸ੍ਵਰ ਕੋ (ਨਿਰਖਲੇ) ਦੇਖ ਲੀਆ ਹੈ॥
Prof. Sahib Singhਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)।ਪਦ ਅਰਥ ਇਖਲਾਸੁ = ਪ੍ਰੇਮ, ਪਵਿਤ੍ਰਤਾ। ਨਿਰਖਿ ਲੇ = ਵੇਖ ਲੈ, ਦੀਦਾਰ ਕਰ ਲੈ, ਦੀਦਾਰ ਹੋ ਸਕਦਾ ਹੈ। ਮੀਰਾ = ਮੀਰ, ਪਰਮਾਤਮਾ।
SikhNet (Spanish)Si tienes Pureza de corazón, entonces podrás ver a Dios en tu interior,
ਆਪੁ ਖੋਜਿ ਖੋਜਿ; ਮਿਲੇ ਕਬੀਰਾ ॥੪॥੭॥
aap khoj khoj; mile kabeeraa |4|7| Ang 1159
Sant Singh KhalsaSearching, searching within the self, Kabeer has met the Lord. ||4||7||
Manmohan SinghSearching, searching ownself, Kabir has met with his Lord.
Manmohan Singh (Punjabi)ਆਪਣੇ ਆਪ ਹੀ ਭਾਲ ਭਾਲ ਕਰਕੇ ਕਬੀਰ ਆਪਣੇ ਸੁਆਮੀ ਨਾਲ ਮਿਲ ਗਿਆ ਹੈ।
Fareedkot Teeka(ਆਪੁ) ਆਪਣੈ ਮੇਂ ਹਰੀ ਕੋ (ਖੋਜਿ ਖੋਜਿ) ਢੂੰਢ ਢੂੰਢ ਕਰਕੇ, ਸ੍ਰੀ ਕਬੀਰ ਜੀ ਕਹਤੇ ਹੈਂ: ਹਮ ਮਿਲੇ ਹੈਂ, ਭਾਵ ਅਭੇਦ ਹੂਏ ਹੈਂ॥੪॥੭॥☬ਅਬ ਨਿਰਧਨ ਕੀ ਔਰ ਧਨਾਢ ਕੀ ਸੰਸਾਰ ਮੇਂ ਜੈਸੀ ਦਸਾ ਹੈ, ਸੋ ਕਹਤੇ ਹੈਂ:
Prof. Sahib Singhਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥* ਨੋਟ: ਕਬੀਰ ਜੀ ਜਾਤ ਦੇ ਜੁਲਾਹੇ ਸਨ। ਆਪਣੇ ਹੀ ਕਿੱਤੇ ਦਾ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ ਕਿ ਜਿਉਂ ਜਿਉਂ ਮੈਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜਨ ਦੀ ਤਾਣੀ ਉਣ ਰਿਹਾ ਹਾਂ, ਤਿਉਂ ਤਿਉਂ ਮੈਨੂੰ ਹਿੰਦੂਆਂ ਦੇ ਕਰਮ-ਕਾਂਡ ਅਤੇ ਮੁਸਲਮਾਨਾਂ ਦੀ ਸ਼ਰਹ ਦੀ ਲੋੜ ਨਹੀਂ ਰਹੀ। ਰੱਬ ਨੂੰ ਮਿਲਣ ਲਈ, ਬੱਸ, ਇੱਕੋ ਹੀ ਗੁਰ ਹੈ ਕਿ ਮਨੁੱਖ ਆਪਣੇ ਆਪ ਦੀ ਖੋਜ ਕਰੇ ਤੇ ਹਿਰਦੇ ਵਿਚ ਪ੍ਰਭੂ ਦਾ ਪ੍ਰੇਮ ਵਸਾਏ। * ਨੋਟ: ਜਿਹੜਾ ਮਹਾਂ ਪੁਰਖ ਮੁਸਲਮਾਨੀ ਰਾਜ ਸਮੇ ਅਤੇ ਹਿੰਦੂ-ਸੱਭਿਅਤਾ ਦੇ ਗੜ੍ਹ ਕਾਂਸ਼ੀ ਵਿਚ ਰਹਿੰਦਾ ਹੋਇਆ ਇਤਨੀ ਦਲੇਰੀ ਨਾਲ ਸੱਚ ਦਾ ਹੋਕਾ ਦੇ ਸਕਦਾ ਹੈ, ਦੋਹਾਂ ਕੌਮਾਂ ਦੇ ਧਰਮ-ਰਾਖਿਆਂ ਦਾ ਉਸ ਦੇ ਵਿਰੁੱਧ ਹੋ ਜਾਣਾ ਅਚਰਜ ਗੱਲ ਨਹੀਂ ਹੈ। * ਨੋਟ: ਇਸ ਸ਼ਬਦ ਦੀ 'ਰਹਾਉ' ਦੀ ਤੁਕ ਪੜ੍ਹਨ ਵੇਲੇ ਪਾਠਕਾਂ ਨੂੰ ਪਹਿਲਾਂ ਇਹ ਖ਼ਿਆਲ ਪੈਦਾ ਹੁੰਦਾ ਹੈ ਕਿ 'ਪੰਡਿਤ ਮੁਲਾਂ' ਛੱਡਣ ਦਾ ਭਾਵ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ। ਪਰ ਬੰਦ ਨੰ: ੩ ਵਿਚ ਜਾ ਕੇ ਇਹ ਪ੍ਰਸ਼ਨ ਕੁਝ ਕੁਝ ਹੱਲ ਹੋ ਜਾਂਦਾ ਹੈ ਕਿ ਪੰਡਿਤਾਂ ਦੇ ਦੱਸੇ ਕਰਮ-ਕਾਂਡ ਅਤੇ ਮੌਲਵੀਆਂ ਦੀ ਦੱਸੀ ਸ਼ਰਹ ਦਾ ਹੀ ਕਬੀਰ ਜੀ ਜ਼ਿਕਰ ਕਰ ਰਹੇ ਹਨ। ਉਂਞ ਕੋਈ ਐਸੀ ਰਮਜ਼ ਦੀ ਗੱਲ ਇੱਥੇ ਨਹੀਂ, ਜਿਸ ਨੂੰ ਸਮਝਣ ਲੱਗਿਆਂ ਕੋਈ ਭੁਲੇਖਾ ਪੈ ਜਾਏ ਅਤੇ ਕੋਈ ਉਲਟ-ਪੁਲਟ ਗੱਲ ਸਮਝੀ ਜਾਏ। ਸੋ, ਸਤਿਗੁਰੂ ਜੀ ਨੇ ਜਿਵੇਂ ਇਸੇ ਰਾਗ ਦੇ ਸ਼ਬਦ ਨੰ: ੧੧ ਦੇ ਨਾਲ ਆਪਣੇ ਵਲੋਂ ਇਕ ਸ਼ਬਦ ਦਰਜ ਕੀਤਾ ਹੈ, ਇੱਥੇ ਅਜਿਹੀ ਲੋੜ ਨਹੀਂ ਪਈ। ਪਰ, ਇਸ
SikhNet (Spanish)sí, busca en ningún otro lugar más que en tu interior y mira, así te encontrarás con el Mismo Dios. (4-7)