ਸਤਗੁਰ ਮਤਿ ਗੂੜੑ. ਬਿਮਲ ਸਤਸੰਗਤਿ; ਆਤਮੁ ਰੰਗਿ ਚਲੂਲੁ ਭਯਾ ॥
satagur mat goorra. bimal satasangat; aatam rang chalool bhayaa | Ang 1396
Sant Singh KhalsaThe True Guru's understanding is deep and profound. The Sat Sangat is His Pure Congregation. His Soul is drenched in the deep crimson color of the Lord's Love.
Manmohan SinghProfound is the True Guru's understanding, his association makes man blotless and his soul is imbued deep red with the love of his Lord.
Manmohan Singh (Punjabi)ਡੂੰਘੀ ਹੈ ਸੱਚੇ ਗੁਰਾਂ ਦੀ ਸਮਝ, ਉਨ੍ਹਾਂ ਦੀ ਸੁਹਬਤ ਬੰਦੇ ਨੂੰ ਬੇਦਾਗ ਬਣਾ ਦਿੰਦੀ ਹੈ ਅਤੇ ਉਨ੍ਹਾਂ ਦੀ ਜਿੰਦੜੀ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਗੂੜ੍ਹੀ ਲਾਲ ਰੰਗੀ ਹੋਈ ਹੈ।
Fareedkot Teekaਹੇ ਸਤਿਗੁਰ ਜੀ! ਆਪ ਕੀ (ਮਤਿ) ਬੁਧੀ ਅਤਿ ਗੂਹੜੀ ਹੈ ਔ ਆਪ ਕੀ ਸਤਿਸੰਗਤਿ ਭੀ ਪਰਮ ਨਿਰਮਲ ਹੈ, ਕਿਉਂ ਕਿ ਆਪ ਕੋ ਆਤਮ ਅਨੰਦ ਅਤੀ (ਚਲੂਲੁ) ਗਾਹੜਾ ਅਰਥਾਤ ਸੰਘਨਾ ਪ੍ਰਾਪਤਿ ਭਯਾ ਹੈ॥
Prof. Sahib Singhਗੁਰੂ (ਰਾਮਦਾਸ ਜੀ) ਦੀ ਮੱਤ ਡੂੰਘੀ ਹੈ, (ਆਪ ਦੀ) ਨਿਰਮਲ ਸਤ ਸੰਗਤ ਹੈ; (ਅਤੇ ਆਪ ਦਾ) ਆਤਮਾ ਹਰੀ ਦੇ ਪਿਆਰ ਵਿਚ ਗੂੜ੍ਹਾ ਰੰਗਿਆ ਹੋਇਆ ਹੈ।ਪਦ ਅਰਥ ਸਤਿਗੁਰ ਮਤਿ = ਸਤਿਗੁਰੂ ਦੀ ਬੁੱਧੀ। ਗੂੜ੍ਹ੍ਹ = ਡੂੰਘੀ। ਬਿਮਲ = ਨਿਰਮਲ। ਆਤਮੁ = ਆਤਮਾ। ਰੰਗਿ = (ਹਰੀ ਦੇ) ਪਿਆਰ ਵਿਚ। ਚਲੂਲੁ = ਗੂੜ੍ਹੇ ਰੰਗ ਵਾਲਾ। ਭਯਾ = ਹੋ ਗਿਆ ਹੈ।
SikhNet (Spanish)El Entendimiento del Verdadero Guru es Profundo, la Saad Sangat es Su Congregación Pura, Su Alma es teñida con el púrpura del Amor del Señor.
ਜਾਗੵਾ ਮਨੁ ਕਵਲੁ, ਸਹਜਿ ਪਰਕਾਸੵਾ; ਅਭੈ ਨਿਰੰਜਨੁ. ਘਰਹਿ ਲਹਾ ॥
jaagayaa man kaval, sehaj parakaasayaa; abhai niranjan. ghareh lahaa | Ang 1396
Sant Singh KhalsaThe Lotus of His mind remains awake and aware, illuminated with intuitive wisdom. In His own home, He has obtained the Fearless, Immaculate Lord.
Manmohan SinghIllumined with Divine knowledge, his mind lotus remains awake and in his very home he has attained the fear-free immaculate Lord.
Manmohan Singh (Punjabi)ਬ੍ਰਹਮਿ ਗਿਆਨ ਨਾਲ ਰੋਸ਼ਨ ਹੋਇਆ ਹੋਇਆ ਉਨ੍ਹਾਂ ਦਾ ਚਿੱਤ ਕਮਲ ਸਾਵਧਾਨ ਰਹਿੰਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਉਨ੍ਹਾਂ ਨੇ ਨਿੱਡਰ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਜਬ ਆਪ ਕੇ ਚਿਤ ਮੇਂ (ਸਹਜਿ) ਗਿਆਨ ਰੂਪੀ ਸੂਰਜ ਪਰਕਾਸਿਆ ਤਬ ਆਪ ਕਾ ਮਨ ਰੂਪੀ ਕਮਲ (ਜਾਗਿਆ) ਖਿੜ ਆਯਾ, ਤਿਸੀ ਤੇ ਅਭੈ ਨਿਰੰਜਨ ਕੋ ਆਪ ਨੇ ਹਿਰਦੇ ਘਰ ਮੇਂ ਪਾਯਾ ਹੈ॥
Prof. Sahib Singh(ਸਤਿਗੁਰੂ ਰਾਮਦਾਸ ਜੀ ਦਾ) ਮਨ ਜਾਗਿਆ ਹੋਇਆ ਹੈ, (ਉਹਨਾਂ ਦੇ ਹਿਰਦੇ ਦਾ) ਕਉਲ ਫੁੱਲ ਆਤਮਕ ਅਡੋਲਤਾ ਵਿਚ ਖਿੜਿਆ ਹੋਇਆ ਹੈ ਅਤੇ (ਉਹਨਾਂ ਨੇ) ਨਿਰਭਉ ਹਰੀ ਨੂੰ ਹਿਰਦੇ ਵਿਚ ਹੀ ਲੱਭ ਲਿਆ ਹੈ।ਪਦ ਅਰਥ ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਦੇ ਕਾਰਨ। ਪ੍ਰਕਾਸ੍ਯ੍ਯਾ = ਖਿੜ ਪਿਆ ਹੈ। ਅਭੈ = ਨਿਰਭਉ। ਘਰਹਿ = (ਹਿਰਦੇ-ਰੂਪ) ਘਰ ਵਿਚ ਹੀ। ਲਹਾ = ਲੱਭ ਗਿਆ ਹੈ।
SikhNet (Spanish)El Loto de su mente permanece despierto y conciente, iluminado con la Sabiduría Intuitiva, en su propio hogar, ha obtenido al Inmaculado e Intrépido Señor.
ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜੑਾਯਾ; ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥
satagur dayaal har naam drirraayaa; tis prasaad vas panch kare | Ang 1397
Sant Singh KhalsaThe Merciful True Guru has implanted the Lord's Name within me, and by His Grace, I have overpowered the five thieves.
Manmohan SinghThe merciful True Guru has implanted the Lord's Name within me and by his grace, I have disciplined the five demons.
Manmohan Singh (Punjabi)ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਉਨ੍ਹਾਂ ਦੀ ਦਇਆ ਦੁਆਰਾ, ਮੈਂ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ।
Fareedkot Teekaਸ੍ਰੀ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਆਪ ਕੋ ਦਿਆਲ ਹੋ ਕਰ ਕੇ ਹਰੀ ਕਾ ਨਾਮ ਦ੍ਰਿੜਾਯਾ ਹੈ, ਤਿਸੀ ਤੇ ਤਿਨੋਂ ਕੀ ਕ੍ਰਿਪਾ ਕਰ ਕੇ ਆਪ ਨੇ ਕਾਮ, ਕ੍ਰੋਧ ਆਦੀ ਪਾਂਚ ਸਤ੍ਰੂਓਂ ਕੋ ਅਪਨੇ ਵਸ ਕਰ ਅਰਥਾਤ ਅਧੀਨ ਕਰ ਲੀਆ ਹੈ॥
Prof. Sahib Singhਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ); ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ।ਪਦ ਅਰਥ ਸਤਿਗੁਰਿ ਦਯਾਲਿ = ਦਇਆਲ ਗੁਰੂ (ਅਮਰਦਾਸ ਜੀ) ਨੇ। ਦ੍ਰਿੜਾਯਾ = (ਗੁਰੂ ਰਾਮਦਾਸ ਜੀ ਨੂੰ) ਦ੍ਰਿੜ੍ਹ ਕਰਾਇਆ ਹੈ। ਤਿਸੁ ਪ੍ਰਸਾਦਿ = ਉਸ (ਨਾਮ) ਦੀ ਕ੍ਰਿਪਾ ਨਾਲ। ਪੰਚ = ਕਾਮਾਦਿਕ ਪੰਜੇ (ਵਿਕਾਰ)। ਵਸਿ ਕਰੇ = (ਗੁਰੂ ਰਾਮਦਾਸ ਜੀ ਨੇ) ਕਾਬੂ ਕੀਤੇ ਹਨ।
SikhNet (Spanish)El Misericordioso y Verdadero Guru ha implantado el Nombre del Señor en mí y por Su Gracia he conquistado los cinco ladrones.
ਕਵਿ ਕਲੵ ਠਕੁਰ ਹਰਦਾਸ ਤਨੇ; ਗੁਰ ਰਾਮਦਾਸ ਸਰ ਅਭਰ ਭਰੇ ॥੩॥
kav kalay tthakur haradaas tane; gur raamadaas sar abhar bhare |3| Ang 1397
Sant Singh KhalsaSo speaks KALL the poet: Guru Raam Daas, the son of Har Daas, fills the empty pools to overflowing. ||3||
Manmohan SinghSays Kalsahar, the bard, Guru Ram Dass, the son of Thakar Har Dass, fills the empty tanks.
Manmohan Singh (Punjabi)ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ।
Fareedkot Teekaਸ੍ਰੀ 'ਕਲ' ਕਵੀ ਜੀ ਕਹਿਤੇ ਹੈਂ: ਹੇ (ਠਾਕੁਰ) ਚੌਧਰੀ ਵਾ ਸ੍ਵਾਮੀ ਹਰਦਾਸ ਜੀ ਕੇ (ਤਨੈ) ਪੁਤ੍ਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਜਿਨੋਂ ਕੇ ਰਿਦੇ ਰੂਪੀ ਤਲਾਵ ਪ੍ਰੇਮ ਸੇ ਖਾਲੀ ਥੇ ਤੇ ਰਿਦੇ ਪ੍ਰੇਮ ਆਦੀ ਗੁਣੋਂ ਕਰ ਕੇ ਭਰ ਦੀਏ ਹੈਂ॥੩॥
Prof. Sahib Singhਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੩॥
SikhNet (Spanish)Así dice Kal el poeta, Guru Ram Das, el hijo de Jar Das, llena los lagos vacíos hasta derramarlos. (3)