ੴ

ਸਿੱਖਬਾਣੀ · SikhBani

Ang 1396

Sri Guru Granth Sahib · Svaiyay Third Mehl · 6 shabads, 33 lines
Translations
Shabad Bhatt Bhikha Svaiyay Third Mehl continued from Ang 1395

ਕਹਤਿਅਹ ਕਹਤੀ ਸੁਣੀ; ਰਹਤ. ਕੋ ਖੁਸੀ, ਨ ਆਯਉ ॥

kahatiah kahatee sunee; rehat. ko khusee, na aayau |

Sant Singh KhalsaI listened to preachers and teachers, but I could not be happy with their lifestyles.
Manmohan SinghI have heard people say and preach, but seeing their way of life, I am not at all pleased.
Manmohan Singh (Punjabi)ਮੈਂ ਲੋਕਾਂ ਨੂੰ ਆਖਦੇ ਅਤੇ ਪਰਚਾਰ ਕਰਦੇ ਸੁਣਿਆ ਹੈ, ਪ੍ਰੰਤੂ ਉਨ੍ਹਾਂ ਦੀ ਜੀਵਨ ਰਹੁ-ਰੀਤੀ ਦੇਖ ਕੇ, ਮੈਨੂੰ ਕੋਈ ਪਰਸੰਨਤਾ ਨਹੀਂ ਹੁੰਦੀ।
Fareedkot Teekaਐਸੇ ਕਹਿਣੇ ਵਾਲਿਓਂ ਕੀ ਬਾਣੀ ਸ਼ਾਸਤ੍ਰੋਂ ਕੋ ਕਹਿਤੀ ਹੋਈ ਤੋ ਹਮ ਨੇ ਸੁਣੀ, ਪਰੰਤੂ (ਰਹਿਤ) ਧਾਰਨੇ ਵਾਲਾ ਮੁਝ ਕੋ ਕੋਈ (ਖੁਸ਼ੀ) ਪਸੰਦ ਨਾ ਆਵਤਾ ਭਯਾ॥
Prof. Sahib Singhਸਾਰੇ (ਮੂੰਹੋਂ) ਆਖਦੇ ਹੀ ਆਖਦੇ (ਭਾਵ, ਹੋਰਨਾਂ ਨੂੰ ਉਪਦੇਸ਼ ਕਰਦੇ ਹੀ) ਸੁਣੇ ਹਨ, ਪਰ ਕਿਸੇ ਦੀ ਰਹਤ ਵੇਖ ਕੇ ਮੈਨੂੰ ਆਨੰਦ ਨਹੀਂ ਆਇਆ।

ਪਦ ਅਰਥ ਕਹਤਿਅਹ ਕਹਤੀ = ਆਖਦੇ ਆਖਦੇ। ਰਹਤ ਕੋ = ਰਹਤ ਦੀ, ਰਹਤ ਵੇਖ ਕੇ। ਖੁਸੀ = ਆਨੰਦ। ਰਹਤ ਕੋ ਖੁਸੀ = ਰਹਤ ਦਾ ਆਨੰਦ।

SikhNet (Spanish)escuché también a los que dan sermones y a los maestros, pero no me sentí feliz con su modo de vida.

ਹਰਿ ਨਾਮੁ ਛੋਡਿ. ਦੂਜੈ ਲਗੇ; ਤਿਨੑ ਕੇ ਗੁਣ. ਹਉ ਕਿਆ ਕਹਉ ॥

har naam chhodd. doojai lage; tina ke gun. hau kiaa khau |

Sant Singh KhalsaThose who have abandoned the Lord's Name, and become attached to duality - why should I speak in praise of them?
Manmohan SinghWhy should I recite the praise of those, who, forsaking the Lord's Name, are attached to another.
Manmohan Singh (Punjabi)ਮੈਂ ਉਨ੍ਹਾਂ ਦੀ ਮਹਿਮਾ ਕਿਉਂ ਵਰਨਣ ਕਰਾਂ, ਜੋ ਸੁਆਮੀ ਦੇ ਨਾਮ ਨੂੰ ਤਿਆਗ ਕੇ ਹੋਰਸ ਨਾਲ ਜੁੜੇ ਹੋਏ ਹਨ।
Fareedkot Teekaਜੋ ਹਰੀ ਕੇ ਨਾਮ ਕੋ ਤਿਆਗ ਕਰ ਦ੍ਵੈਤ ਭਾਵ ਵਾ ਦੂਜੇ ਖਿਆਲੋਂ ਮੇਂ ਲਗੇ ਹੂਏ ਹੈਂ, ਮੈਂ ਤਿਨੋਂ ਕੇ ਗੁਣੋਂ ਕੋ ਕਿਆ ਉਚਾਰਨ ਕਰੂੰ, ਭਾਵ ਤਿਨ ਕੇ ਗੁਣ ਭੀ ਔਗੁਣ ਰੂਪ ਹੈਂ॥
Prof. Sahib Singhਉਹਨਾਂ ਲੋਕਾਂ ਦੇ ਗੁਣ ਮੈਂ ਕੀਹ ਆਖਾਂ, ਜਿਹੜੇ ਹਰੀ ਦੇ ਨਾਮ ਨੂੰ ਛੱਡ ਕੇ ਦੂਜੇ (ਭਾਵ, ਮਾਇਆ ਦੇ ਪਿਆਰ) ਵਿਚ ਲੱਗੇ ਹੋਏ ਹਨ?

ਪਦ ਅਰਥ ਛੋਡਿ = ਛੱਡ ਕੇ। ਦੂਜੈ = ਦੂਜਾ-ਪਨ ਵਿਚ, ਦ੍ਵੈਤ ਵਿਚ, ਅਕਾਲ ਪੁਰਖ ਨੂੰ ਛੱਡ ਕੇ ਹੋਰ ਵਿਚ, ਮਾਇਆ ਵਿਚ।

SikhNet (Spanish)¿Por qué hablar a favor de quienes han abandonado el Nombre del Señor y se han apegado a la dualidad?

ਗੁਰੁ ਦਯਿ ਮਿਲਾਯਉ ਭਿਖਿਆ; ਜਿਵ ਤੂ ਰਖਹਿ. ਤਿਵ ਰਹਉ ॥੨॥੨੦॥

gur day milaayau bhikhiaa; jiv too rakheh. tiv rhau |2|20|

Sant Singh KhalsaSo speaks Bhikhaa: the Lord has led me to meet the Guru. As You keep me, I remain; as You protect me, I survive. ||2||20||
Manmohan SinghSays Bikha, God has made me meet the Guru. O Guru, now I live as thou want me to.
Manmohan Singh (Punjabi)ਭਿੱਖਾ ਆਖਦਾ ਹੈ, ਵਾਹਿਗੁਰੂ ਨੇ ਮੈਨੂੰ ਗੁਰਾਂ ਨਾਲ ਮਿਲਾ ਦਿੱਤਾ ਹੈ। ਜਿਸ ਤਰ੍ਹਾਂ ਤੂੰ ਹੇ ਗੁਰਦੇਵ! ਮੈਨੂੰ ਰਖਦਾ ਹੈ, ਉਸੇ ਤਰ੍ਹਾਂ ਹੀ ਹੁਣ ਮੈਂ ਰਹਿੰਦਾ ਹਾਂ।
Fareedkot Teekaਸਤਿਗੁਰੂ ਮੁਝ ਕੋ ਦਈਵ ਨੇ ਮਿਲਾਯਾ ਹੈ, ਸ੍ਰੀ ਭਿੱਖਾ ਜੀ ਅਪਨੇ ਆਪ ਪ੍ਰਤੀ ਕਹਿਤੇ ਹੈਂ: ਹੇ ਮਨ! ਅਬ ਜਿਸ ਪ੍ਰਕਾਰ ਗੁਰੂ ਰਖੇ ਤਿਸੀ ਪ੍ਰਕਾਰ ਤੂੰ ਰਹੁ॥੨॥੨੦॥☬ਗੁਰੂ ਜੀ ਕੋ ਰਾਜਾ ਰੂਪ ਕਹਿ ਕਰ ਸਮਗ੍ਰੀ ਦਿਖਾਵਤੇ ਹੈਂ:
Prof. Sahib Singhਹੇ ਗੁਰੂ (ਅਮਰਦਾਸ)! ਪਿਆਰੇ (ਹਰੀ) ਨੇ ਮੈਨੂੰ, ਭਿਖੇ ਨੂੰ, ਤੂੰ ਮਿਲਾ ਦਿੱਤਾ ਹੈ, ਜਿਵੇਂ ਤੂੰ ਰੱਖੇਂਗਾ ਤਿਵੇਂ ਮੈਂ ਰਹਾਂਗਾ ॥੨॥੨੦॥

ਪਦ ਅਰਥ ਗੁਰ = ਹੇ ਸਤਿਗੁਰ (ਅਮਰਦਾਸ ਜੀ)! ਦਯਿ = ਪਿਆਰੇ (ਅਕਾਲ ਪੁਰਖ) ਨੇ। ਭਿਖਿਆ = ਭਿਖੇ ਭੱਟ ਨੂੰ। ਰਹਉ = ਮੈਂ ਰਹਿੰਦਾ ਹਾਂ ॥੨॥੨੦॥

* ਨੋਟ: ਇਹ ਦੋ ਸਵਈਏ ਭੱਟ ਭਿਖੇ ਦੇ ਉਚਾਰੇ ਹੋਏ ਹਨ।

SikhNet (Spanish)Así dice Bikja, el Señor me ha llevado a conocer al Guru, así como Tú me conservas yo permanezco, así como me proteges, sobrevivo. (2-20)

Open this shabad (6 lines, Angs 1395-1396) →

Shabad Bhatt Bhikha Svaiyay Third Mehl

ਪਹਿਰਿ ਸਮਾਧਿ ਸਨਾਹੁ; ਗਿਆਨਿ ਹੈ ਆਸਣਿ ਚੜਿਅਉ ॥

pahir samaadh sanaahu; giaan hai aasan charriaau |

Sant Singh KhalsaWearing the armor of Samaadhi, the Guru has mounted the saddled horse of spiritual wisdom.
Manmohan SinghWearing the armature of seedless trance the Guru has mounted the saddled horse of Divine knowledge.
Manmohan Singh (Punjabi)ਅਫੁਰ ਤਾੜੀ ਦੀ ਸੰਜੋਅ ਪਾ ਕੇ, ਗੁਰੂ ਜੀ, ਜਿਸ ਘੋਡੇ ਤੇ ਬ੍ਰਹਿਮ ਵੀਚਾਰ ਦੀ ਕਾਠੀ ਪਾਈ ਹੋਈ ਹੈ, ਸਵਾਰ ਹੋਏ ਹਨ।
Fareedkot Teekaਹੇ ਸਤਿਗੁਰੂ ਜੀ! ਆਪ ਸਮਾਧੀ ਰੂਪੀ (ਸਨਾਹੁ) ਸੰਜੋਇ ਪਹਿਰ ਕਰ ਕੇ ਗਿਆਨ ਰੂਪੀ ਘੋੜੇ ਕੇ ਆਸਨ ਪਰ ਚੜ੍ਹਹ?
Prof. Sahib Singhਸਮਾਧੀ-ਰੂਪ ਸੰਨਾਹ (ਜ਼ਿਰਹ-ਬਖ਼ਤਰ) ਪਹਿਨ ਕੇ ਗਿਆਨ-ਰੂਪ ਘੋੜੇ ਉੱਤੇ (ਗੁਰੂ ਅਮਰਦਾਸ ਜੀ ਨੇ) ਆਸਣ ਜਮਾਇਆ ਹੋਇਆ ਹੈ।

ਪਦ ਅਰਥ ਪਹਿਰਿ = ਪਹਿਨ ਕੇ। ਸਮਾਧਿ = ਪ੍ਰਭੂ-ਚਰਨਾਂ ਵਿਚ ਸੁਰਤ ਜੋੜਨੀ। ਸਮਾਧਿ ਸਨਾਹੁ = ਸਮਾਧੀ-ਰੂਪ ਸੰਨਾਹ। ਸੰਨਾਹੁ = ਸੰਜੋਅ, ਲੋਹੇ ਦੀ ਵਰਦੀ। ਹੈ = (ਹਯ) ਘੋੜਾ। ਗਿਆਨ ਹੈ = ਗਿਆਨ ਰੂਪ (ਹਯ) ਘੋੜੇ ਉਤੇ। ਆਸਣਿ ਚੜਿਆਉ = ਆਸਣ ਤੇ ਬੈਠਾ ਹੈ, ਆਸਣ ਜਮਾਇਆ ਹੋਇਆ ਹੈ।

SikhNet (Spanish)Vistiendo la Armadura del Samadhi el Guru ha montado la silla del caballo de la Sabiduría Espiritual;

ਧ੍ਰੰਮ ਧਨਖੁ ਕਰ ਗਹਿਓ; ਭਗਤ ਸੀਲਹ ਸਰਿ ਲੜਿਅਉ ॥

dhram dhanakh kar gahio; bhagat seelah sar larriaau |

Sant Singh KhalsaHolding the bow of Dharma in His Hands, He has shot the arrows of devotion and humility.
Manmohan SinghHolding the bow of faith in his hand, he has charged the arrows of meditation and humility.
Manmohan Singh (Punjabi)ਆਪਣੇ ਹੱਥ ਵਿੱਚ ਈਮਾਨ ਦੀ ਕਮਾਣ ਪਕੜ ਉਨ੍ਹਾਂ ਦੇ ਸਿਮਰਨ ਅਤੇ ਨਿਮਰਤਾ ਦੇ ਤੀਰ ਚਲਾਏ ਹਨ।
Fareedkot Teekaਅਪਨੇ ਹਾਥ ਮੇਂ ਧਰਮ ਕਾ ਹੀ ਧਨੁਖ (ਗਹਿਓ) ਪਕੜਿਆ ਹੈ ਔਰ ਭਗਤੀ ਕੀ ਢਾਲ ਲੇ ਕਰ ਸੀਲ ਸੁਭਾਵ ਕਾ (ਸਰਿ) ਬਾਣ ਧਾਰ ਕਰ ਆਸੁਰੀ ਸੰਪਤੀ ਸਾਥ ਲੜੇ ਹੋ॥
Prof. Sahib Singhਧਰਮ ਦਾ ਧਨੁਖ ਹੱਥਾਂ ਵਿਚ ਫੜ ਕੇ (ਗੁਰੂ ਅਮਰਦਾਸ) ਭਗਤਾਂ ਵਾਲੇ ਸੀਲ-ਰੂਪ ਤੀਰ ਨਾਲ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਲੜ ਰਿਹਾ ਹੈ।

ਪਦ ਅਰਥ ਧ੍ਰੰਮ ਧਨਖੁ = ਧਰਮ ਦਾ ਧਨੁਖ। ਕਰ = ਹੱਥਾਂ ਵਿਚ। ਰਹਿਓ = ਪਕੜਿਆ ਹੋਇਆ ਹੈ। ਭਗਤ ਸੀਲ = ਭਗਤਾਂ ਵਾਲਾ ਸੀਲ (ਸੁਭਾਵ)। ਭਗਤ ਸੀਲਹ = ਭਗਤਾਂ ਵਾਲੇ ਸੀਲ ਦੇ। ਸਰਿ = ਤੀਰ ਨਾਲ।

SikhNet (Spanish)sosteniendo el Arco del Dharma en Sus Manos, Él ha disparado la Flecha de la Devoción y la Humildad.

ਭੈ ਨਿਰਭਉ ਹਰਿ ਅਟਲੁ ਮਨਿ; ਸਬਦਿ ਗੁਰ. ਨੇਜਾ ਗਡਿਓ ॥

bhai nirbhau har attal man; sabad gur. nejaa gaddio |

Sant Singh KhalsaHe is fearless in the Fear of the Eternal Lord God; He has thrust the spear of the Word of the Guru's Shabad into the mind.
Manmohan SinghBecoming fear-free of the fear with the Eternal God in the mind, the Guru has plunged the spear of the name in his heart.
Manmohan Singh (Punjabi)ਅਹਿੱਲ ਵਾਹਿਗੁਰੂ ਦੇ ਚਿੱਤ ਅੰਦਰ ਹੋਣ ਨਾਲ ਡਰ ਤੋਂ ਨਿਡਰ ਹੋ, ਗੁਰਾਂ ਨੇ ਆਪਣੇ ਮਨ ਅੰਦਰ ਨਾਮ ਦਾ ਬਰਛਾ ਖੁਭੋਇਆ ਹੈ।
Fareedkot Teekaਭੈ ਤੇ ਨਿਰਭੈ ਕਰਨੇਹਾਰਾ ਜੋ ਹਰੀ ਕਾ ਨਾਮ ਹੈ, ਸੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਉਪਦੇਸ਼ ਕਰ ਕੇ ਮਨ ਰੂਪੀ ਮਦਾਨ ਮੇਂ ਆਪ ਨੇ ਅਟਲ ਨੇਜਾ ਗਡਿਆ ਹੈ॥
Prof. Sahib Singhਹਰੀ ਦਾ ਭਉ ਰੱਖਣ ਦੇ ਕਾਰਨ (ਗੁਰੂ ਅਮਰਦਾਸ) ਨਿਰਭਉ ਹੈ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹਰੀ ਨੂੰ (ਗੁਰੂ ਅਮਰਦਾਸ ਨੇ) ਮਨ ਵਿਚ ਧਾਰਿਆ ਹੈ-ਇਹ (ਗੁਰੂ ਅਮਰਦਾਸ ਨੇ ਮਾਨੋ), ਨੇਜਾ ਗੱਡਿਆ ਹੋਇਆ ਹੈ;

ਪਦ ਅਰਥ ਭੈ = (ਹਰੀ ਦਾ) ਭਉ ਰੱਖਣ ਦੇ ਕਾਰਨ। ਮਨਿ = ਮਨ ਵਿਚ। ਸਬਦਿ ਗੁਰ = ਸਤਿਗੁਰੂ ਦੇ ਸ਼ਬਦ ਦੁਆਰਾ।

SikhNet (Spanish)Él no tiene miedo del Temor al Eterno. Dios nuestro Señor, ha echado la Lanza de la Palabra del Shabd del Guru a la mente.

ਕਾਮ ਕ੍ਰੋਧ ਲੋਭ ਮੋਹ ਅਪਤੁ; ਪੰਚ ਦੂਤ. ਬਿਖੰਡਿਓ ॥

kaam krodh lobh moh apat; panch doot. bikhanddio |

Sant Singh KhalsaHe has cut down the five demons of unfulfilled sexual desire, unresolved anger, unsatisfied greed, emotional attachment and self-conceit.
Manmohan SinghAnd has thus destroyed the five demons of lust, wrath, avarice, worldly love and self-conceit.
Manmohan Singh (Punjabi)ਅਤੇ ਇਸ ਪ੍ਰਕਾਰ ਉਨ੍ਹਾਂ ਨੇ ਸ਼ਹਿਵਤ, ਗੁੱਸੇ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਦੇ ਪੰਜਾਂ ਭੂਤਨਿਆਂ ਨੂੰ ਮਾਰ ਸੁਟਿਆ ਹੈ।
Fareedkot Teekaਤਿਸੀ ਕਰ ਕੇ ਕਾਮ, ਕ੍ਰੋਧ, ਲੋਭ, ਮੋਹ (ਅਪਤੁ) ਹੰਕਾਰ ਇਨ ਪੰਚ ਦੂਤੋਂ ਕੋ ਬਿਸੇਸ ਕਰ ਕੇ ਆਪ ਨੇ ਖੰਡਨ ਕੀਆ, ਭਾਵ ਨਾਸ ਕੀਆ ਹੈ॥
Prof. Sahib Singhਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਦਿੱਤਾ ਹੈ।

ਪਦ ਅਰਥ ਅਪਤੁ = ਆਪਾ-ਭਾਵ, ਅਹੰਕਾਰ। ਬਿਖੰਡਿਓ = ਨਾਸ ਕਰ ਦਿੱਤੇ ਹਨ। ਦੂਤ = ਵੈਰੀ।

SikhNet (Spanish)Ha cortado los cinco enemigos de la lujuria, el enojo no resuelto, avaricia insatisfecha, apego emocional y actitud voluntariosa.

ਭਲਉ ਭੂਹਾਲੁ. ਤੇਜੋ ਤਨਾ; ਨ੍ਰਿਪਤਿ ਨਾਥੁ ਨਾਨਕ ਬਰਿ ॥

bhlau bhoohaal. tejo tanaa; nripat naath naanak bar |

Sant Singh KhalsaGuru Amar Daas, the son of Tayj Bhaan, of the noble Bhalla dynasty, blessed by Guru Nanak, is the Master of kings.
Manmohan SinghGuru Amar Dass, the son of Tej Bhan, is the supreme person in the dynasty of Bhallas. Through the blessings of Guru Nanak, he is now the king of kings.
Manmohan Singh (Punjabi)ਤੇਜਭਾਨ ਦੇ ਪੁਤ੍ਰ, ਗੁਰੂ ਅਮਰਦਾਸ ਜੀ, ਭੱਲਿਆਂ ਦੇ ਖਾਨਦਾਨ ਦੇ ਸ਼੍ਰੋਮਣੀ ਪੁਰਸ਼ ਹਨ। ਗੁਰੂ ਨਾਨਕ ਦੇਵ ਜੀ ਦੇ ਵਰ ਰਾਹੀਂ ਉਹ ਹੁਣ ਪਾਤਿਸ਼ਾਹਾਂ ਦੇ ਪਾਤਿਸ਼ਾਹ ਹਨ।
Fareedkot Teeka(ਭਲਉ) ਉਤਮ (ਭੂਹਾਲੁ) ਰਾਜਾ ਸ੍ਰੀ ਤੇਜੋਮਲ ਜੀ ਕੇ ਪੁਤ੍ਰ ਆਪ ਹੋ। ਸੋ ਰਾਜਾ ਕੈਸੇ ਭਏ ਹੋ? ਸੰਪੂਰਨ (ਨ੍ਰਿਪਤਿ ਨਾਥੁ) ਰਾਜਿਓਂ ਕੇ ਰਾਜੇ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੈਂ, ਤਿਨੋਂ ਕੇ ਵਰ ਕਰ ਕੇ ਆਪ ਭਏ ਹੋ॥
Prof. Sahib Singhਤੇਜਭਾਨ ਜੀ ਦੇ ਪੁਤ੍ਰ ਹੇ ਗੁਰੂ ਅਮਰਦਾਸ ਜੀ! ਤੂੰ ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ ਹੈਂ ਅਤੇ (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈਂ।

ਪਦ ਅਰਥ ਭਲਉ = ਭੱਲਿਆਂ ਦੀ ਕੁਲ ਵਿਚ। ਭੂਹਾਲੁ = ਭੂਪਾਲੁ, ਰਾਜਾ। ਭਲਉ ਭੂਹਾਲੁ = ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ। ਤੇਜੋ ਤਨਾ = ਹੇ ਤੇਜਭਾਨ ਜੀ ਦੇ ਪੁੱਤਰ! ਨ੍ਰਿਪਤਿ ਨਾਥੁ = ਰਾਜਿਆਂ ਦਾ ਰਾਜਾ। ਨਾਨਕ ਬਰਿ = (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ।

SikhNet (Spanish)Guru Amar Das, el hijo de Tai Bhan, de la Noble Dinastía Bhala, bendecido por Guru Nanak, es el Maestro de Reyes.

ਗੁਰ ਅਮਰਦਾਸ, ਸਚੁ ਸਲੵ ਭਣਿ; ਤੈ ਦਲੁ ਜਿਤਉ. ਇਵ ਜੁਧੁ ਕਰਿ ॥੧॥੨੧॥

gur amaradaas, sach salay bhan; tai dal jitau. iv judh kar |1|21|

Sant Singh KhalsaSALL speaks the truth; O Guru Amar Daas, you have conquered the army of evil, fighting the battle this way. ||1||21||
Manmohan SinghSall says verily, thisewsie, thou, O Guru Amar Dass, has overpowered the enemy-hosts, waging a war.
Manmohan Singh (Punjabi)ਸੱਚ ਆਖਦਾ ਹੈ ਸਲ, ਤੂੰ ਹੇ ਗੁਰੂ ਅਮਰਦਾਸ! ਇਸ ਤਰ੍ਹਾਂ ਲੜਾਈ ਕਰ ਕੇ ਦੁਸ਼ਮਨ ਦੀਆਂ ਫੋਜਾਂ ਨੂੰ ਹਰਾ ਦਿੱਤਾ ਹੈ।
Fareedkot Teekaਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ! ਸ੍ਰੀ ਸਲ ਭੱਟ ਜੀ ਉਚਾਰਨ ਕਰਤੇ ਹੈਂ: ਆਪ ਨੇ (ਸਚੁ) ਨਿਸਚੇ ਕਰ ਕੇ ਪੂਰਬੋਕਤ ਪ੍ਰਕਾਰ ਸੇ ਯੁਧ ਕਰ ਕੇ (ਇਵ) ਐਸੇ ਆਸੁਰੀ ਦਲ ਕੋ ਜੀਤ ਲੀਆ ਹੈ॥੧॥੨੧॥
Prof. Sahib Singhਸਲ੍ਯ੍ਯ ਕਵੀ (ਇਉਂ) ਆਖਦਾ ਹੈ- ਹੇ ਗੁਰੂ ਅਮਰਦਾਸ! ਤੂੰ ਇਸ ਤਰ੍ਹਾਂ ਜੁੱਧ ਕਰ ਕੇ (ਇਹ ਵਿਕਾਰਾਂ ਦਾ) ਦਲ ਜਿੱਤ ਲਿਆ ਹੈ ॥੧॥੨੧॥

ਪਦ ਅਰਥ ਭਣਿ = ਆਖ। ਤੈ = ਆਪ ਨੇ, ਤੂੰ। ਇਵ = ਇਸ ਤਰ੍ਹਾਂ। ਕਰਿ = ਕਰ ਕੇ। ਦਲੁ = ਫ਼ੌਜ ॥੧॥੨੧॥

* ਨੋਟ: ਇਹ ਇਕ ਸਵਈਆ ਭੱਟ ਸਲ੍ਯ੍ਯ ਦਾ ਹੈ।

SikhNet (Spanish)Sal, dice la Verdad, oh Guru Amar Das, has conquistado el ejército de la maldad, librando la batalla de esa manera. (1-21)

Open this shabad →

ਘਨਹਰ ਬੂੰਦ. ਬਸੁਅ ਰੋਮਾਵਲਿ; ਕੁਸਮ ਬਸੰਤ. ਗਨੰਤ, ਨ ਆਵੈ ॥

ghanahar boond. basua romaaval; kusam basant. ganant, na aavai |

Sant Singh KhalsaThe raindrops of the clouds, the plants of the earth, and the flowers of the spring cannot be counted.
Manmohan SinghNo one can count the rain drops falling from the clouds, the vegetation of the earth or the flowers of the spring.
Manmohan Singh (Punjabi)ਬੱਦਲਾਂ ਦੀਆਂ ਕਣੀਆਂ ਧਰਤੀ ਦੀ ਬਨਾਸਪਤੀ ਅਤੇ ਬਹਾਰ ਦੇ ਫੁੱਲ ਗਿਣੇ ਨਹੀਂ ਜਾ ਸਕਦੇ।
Fareedkot Teeka(ਘਨਹਰ) ਬਦਲੋਂ ਕੀਆਂ ਬੂੰਦੋਂ ਕੀ ਔ (ਬਸੁਅ) ਧਰਤੀ ਕੀ ਰੋਮਾਵਲੀ ਜੋ ਬਨ ਤ੍ਰਿਣ ਆਦੀ ਬਨਾਸਪਤੀ ਕੇ ਪੁਨਾ ਬਸੰਤ ਕੇ ਫੂਲੋਂ ਕੀ ਗਿਨਤੀ ਨਹੀਂ ਆਵਤੀ ਹੈ॥
Prof. Sahib Singhਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ-ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ।

ਪਦ ਅਰਥ ਘਨਹਰ = ਬੱਦਲ। ਬੂੰਦ = ਕਣੀਆਂ। ਘਨਹਰ ਬੂੰਦ = ਬੱਦਲਾਂ ਦੀਆਂ ਕਣੀਆਂ। ਬਸੁਅ = ਬਸੁਧਾ, ਧਰਤੀ। ਰੋਮਾਵਲਿ = ਰੋਮਾਂ ਦੀ ਪੰਕਤੀ। ਬਸੁਅ ਰੋਮਾਵਲਿ = ਧਰਤੀ ਦੀ ਰੋਮਾਵਲੀ, ਬਨਸਪਤੀ। ਕੁਸਮ = ਫੁੱਲ। ਬਸੰਤ = ਬਸੰਤ ਰੁੱਤ ਦੇ। ਗਨੰਤ = ਗਿਣਦਿਆਂ।

SikhNet (Spanish)Las gotas de las nubes, las plantas de la tierra y las flores de la primavera no se pueden contar.

ਰਵਿ ਸਸਿ ਕਿਰਣਿ. ਉਦਰੁ ਸਾਗਰ ਕੋ; ਗੰਗ ਤਰੰਗ. ਅੰਤੁ, ਕੋ ਪਾਵੈ ॥

rav sas kiran. udar saagar ko; gang tarang. ant, ko paavai |

Sant Singh KhalsaWho can know the limits of the rays of the sun and the moon, the waves of the ocean and the Ganges?
Manmohan SinghWho can know the limit of the rays of the sun or the moon and waves of the belly of ocean or of the Ganges?
Manmohan Singh (Punjabi)ਸੂਰਜ ਤੇ ਚੰਦ ਦੀਆਂ ਸੁਆਵਾਂ, ਸਮੁੰਦਰ ਦੇ ਪੇਟ ਅਤੇ ਗੰਗਾ ਦੀਆਂ ਲਹਿਰਾਂ ਦੇ ਓੜਕ ਨੂੰ ਕੌਣ ਪਾ ਸਕਦਾ ਹੈ।
Fareedkot Teekaਸੂਰਜ ਔ ਚੰਦ੍ਰਮਾਂ ਕੀਆਂ ਕਿਰਨੋਂ ਕਾ ਔ ਸਮੁੰਦ੍ਰ ਕੇ ਉਦਰ ਕਾ ਗੰਗਾ ਉਪਲਖਤ ਸਰਬ ਨਦੀਓਂ ਕੇ (ਤਰੰਗ) ਲਹਿਰੋਂ ਕਾ ਅੰਤ ਕੌਨ ਪਾਇ ਸਕਤਾ ਹੈ, ਭਾਵ ਕੋਈ ਨਹੀਂ ਪਾਵਤਾ ਹੈ॥
Prof. Sahib Singhਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ ਗੰਗਾ ਦੀਆਂ ਠਿਲ੍ਹਾਂ-ਇਹਨਾਂ ਦਾ ਅੰਤ ਕੌਣ ਪਾ ਸਕਦਾ ਹੈ?

ਪਦ ਅਰਥ ਰਵਿ = ਸੂਰਜ। ਸਸਿ = ਚੰਦ੍ਰਮਾ। ਉਦਰੁ = ਪੇਟ। ਗੰਗ ਤਰੰਗ = ਗੰਗਾ ਦੀਆਂ ਲਹਿਰਾਂ (ਠਿਲ੍ਹਾਂ)। ਕੋ = ਕੌਣ? ਪਾਵੈ = ਪਾ ਸਕਦਾ ਹੈ।

SikhNet (Spanish)¿Quien podría conocer los límites de los rayos del sol y de la luna, las olas del océano y del Ganges?

ਰੁਦ੍ਰ ਧਿਆਨ, ਗਿਆਨ ਸਤਿਗੁਰ ਕੇ; ਕਬਿ ਜਨ ਭਲੵ. ਉਨਹ ਜੋੁ ਗਾਵੈ ॥

rudr dhiaan, giaan satigur ke; kab jan bhalay. unah juo gaavai |

Sant Singh KhalsaWith Shiva's meditation and the spiritual wisdom of the True Guru, says BHALL the poet, these may be counted.
Manmohan SinghSays Bhall, the poetical persons, with the Shiva's concentration, though man may be able to count them, however, he can know not the gnosis of the True Guru.
Manmohan Singh (Punjabi)ਭੱਲ ਕਵੀ ਪੁਰਸ਼ ਆਖਦਾ ਹੈ, ਸ਼ਿਵਜੀ ਦੀ ਇਕਾਗਰਤਾ ਨਾਲ ਭਾਵੇਂ ਇਨਸਾਨ ਉਨ੍ਹਾਂ ਨੂੰ ਗਿਣ (ਗਾਇਨ ਕਰ) ਲਵੇ, ਪ੍ਰੰਤੂ ਉਹ ਸੱਚੇ ਗੁਰਾਂ ਦੇ ਬ੍ਰਹਮ ਵੀਚਾਰ ਨੂੰ ਜਾਣ ਨਹੀਂ ਸਕਦਾ।
Fareedkot Teekaਸ਼ਿਵਜੀ ਕੇ ਧਿਆਨ ਕਾ ਔਰ ਸਤਿਗੁਰੋਂ ਕੇ ਗਿਆਨ ਕਾ ਭੀ ਜੈਸੇ ਅੰਤ ਨਹੀਂ ਹੈ; ਵਾ ਸਤਿਗੁਰੋਂ ਕੇ ਗਿਆਨ ਉਪਦੇਸ਼ ਦੇਣੇ ਸੇ ਔ ਸ਼ਿਵਜੀ ਕਾ ਧਿਆਨ ਕਰਨੇ ਸੇ ਸ੍ਰੀ ਕਲ ਨਾਮ ਕਵੀ ਜਨ ਜੀ ਕਹਿਤੇ ਹੈਂ: ਜੇ ਕੋਈ ਉਨ ਪੂਰਬੋਕਤ ਵਸਤੂਓਂ ਕੋ ਭੀ ਗਾਇਨ ਕਰ ਲੇਵੈ, ਭਾਵ ਤਿਨੋਂ ਕੀ ਗਿਣਤੀ ਕਰ ਕੇ ਅੰਤ ਪਾਇ ਲੇਵੇ ਤਉ ਪਾਇ ਲੇਵੇ॥
Prof. Sahib Singhਸ਼ਿਵ ਜੀ ਵਾਂਗ ਪੂਰਨ ਸਮਾਧੀ ਲਾ ਕੇ ਅਤੇ ਸਤਿਗੁਰੂ ਦੇ ਬਖ਼ਸ਼ੇ ਗਿਆਨ ਦੁਆਰਾ, ਹੇ ਭਲ੍ਯ੍ਯ ਕਵੀ! ਉਹਨਾਂ ਉਪਰ-ਦੱਸੇ ਪਦਾਰਥਾਂ ਨੂੰ ਭਾਵੇਂ ਕੋਈ ਮਨੁੱਖ ਵਰਣਨ ਕਰ ਸਕੇ,

ਪਦ ਅਰਥ ਰੁਦ੍ਰ = ਸ਼ਿਵ। ਰੁਦ੍ਰ ਧਿਆਨ = ਸ਼ਿਵ ਜੀ ਵਾਲੇ ਧਿਆਨ ਨਾਲ (ਭਾਵ, ਪੂਰਨ ਅਡੋਲ ਸਮਾਧੀ ਲਾ ਕੇ)। ਭਲ੍ਯ੍ਯ = ਹੇ ਭਲ੍ਯ੍ਯ! ਉਨਹ = ਬੱਦਲਾਂ ਦੀਆਂ ਕਣੀਆਂ, ਬਨਸਪਤੀ, ਬਸੰਤ ਦੇ ਫੁੱਲ, ਸੂਰਜ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦੀ ਥਾਹ, ਤੇ ਗੰਗਾ ਦੀਆਂ ਠਿਲ੍ਹਾਂ = ਇਹਨਾਂ ਸਾਰਿਆਂ ਨੂੰ। ਜ ਗਾਵੈ = ਜੇ ਕੋਈ ਵਰਣਨ ਕਰ ਲਏ ਤਾਂ ਭਾਵੇਂ ਕਰ ਲਏ।

SikhNet (Spanish)Con la Meditación de Shiva y la Sabiduría Espiritual del Verdadero Guru, dice Baal, el poeta, podrían ser contados.

ਭਲੇ ਅਮਰਦਾਸ. ਗੁਣ ਤੇਰੇ; ਤੇਰੀ ਉਪਮਾ, ਤੋਹਿ ਬਨਿ ਆਵੈ ॥੧॥੨੨॥

bhale amaradaas. gun tere; teree upamaa, tohi ban aavai |1|22|

Sant Singh KhalsaO Guru Amar Daas, Your Glorious Virtues are so sublime; Your Praises belong only to You. ||1||22||
Manmohan SinghSublime are thine virtues, O Guru Amar Dass. Thy praise becomes only thee.
Manmohan Singh (Punjabi)ਸ਼ੇਸ਼ਟ ਹਨ ਤੇਰੀਆਂ ਨੇਕੀਆਂ, ਹੇ ਗੁਰੂ ਅਮਰਦਾਸ! ਤੇਰੀ ਮਹਿਮਾ ਕੇਵਲ ਤੈਨੂੰ ਹੀ ਫਬਦੀ ਹੈ।
Fareedkot Teekaਹੇ ਭਲਿਓਂ ਕੀ ਕੁਲ ਮੇਂ ਅਵਤਾਰ ਧਾਰਨੇਹਾਰੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ! ਪਰੰਤੂ ਆਪ ਕੇ ਗੁਣ ਕਹੇ ਨਹੀਂ ਜਾਤੇ ਹੈਂ, ਕਿਉਂ ਕਿ ਆਪ ਕੇ ਗੁਣ ਬਿਅੰਤ ਹੀ ਹੈਂ। ਤਿਸੀ ਤੇ ਤੁਮਾਰੀ ਉਪਮਾ ਤੁਮ ਕੋ ਹੀ ਬਨ ਆਵਤੀ ਹੈ, ਭਾਵ ਯੇਹ ਹੈ ਕਿ ਐਸੀ ਔਰ ਕੋਈ ਵਸਤੂ ਨਹੀਂ ਹੈ ਜਿਸ ਕੀ ਉਪਮਾ ਆਪ ਕੋ ਦਈਏ। ਤਾਂ ਤੇ ਤੁਮ ਆਪ ਹੀ ਉਪਮਾਨ ਔ ਆਪ ਹੀ ਉਪਮੇਯ ਸਰੂਪ ਹੈਂ॥੧॥੨੨॥੯॥੧੯॥੬੦॥
Prof. Sahib Singhਪਰ ਭੱਲਿਆਂ ਦੀ ਕੁਲ ਵਿਚ ਪ੍ਰਗਟ ਹੋਏ ਹੇ ਗੁਰੂ ਅਮਰਦਾਸ ਜੀ! ਤੇਰੇ ਗੁਣ ਵਰਣਨ ਨਹੀਂ ਹੋ ਸਕਦੇ। ਤੇਰੇ ਜਿਹਾ ਤੂੰ ਆਪ ਹੀ ਹੈਂ ॥੧॥੨੨॥

ਪਦ ਅਰਥ ਤੋਹਿ = ਤੈਨੂੰ ਹੀ। ਬਨਿ ਆਵੈ = ਫਬਦੀ ਹੈ। ਉਪਮਾ = ਬਰਾਬਰ ਦੀ ਸ਼ੈ। ਤੇਰੀ ਉਪਮਾ ਤੋਹਿ ਬਨਿ ਆਵੈ = ਤੇਰੇ ਜਿਹਾ ਤੂੰ ਆਪ ਹੀ ਹੈਂ ਤੇਰੇ ਬਰਾਬਰ ਦਾ ਤੈਨੂੰ ਹੀ ਦੱਸੀਏ ਤਾਂ ਗੱਲ ਫਬਦੀ ਹੈ। ਜ = (ਅਸਲੀ ਲਫ਼ਜ਼ ਹੈ 'ਜੋ' ਇਥੇ ਪੜ੍ਹਨਾ ਹੈ 'ਜੁ') ॥੧॥੨੨॥

* ਵੇਰਵਾ: ਇਹਨਾਂ ਉੱਪਰ-ਲਿਖੇ ਅੰਕਾਂ ਨੂੰ ਵਿਚਾਰਨ ਦੀ ਲੋੜ ਹੈ। ਅੰਕ ੧-ਇਹ ਭੱਟ ਭਲ੍ਯ੍ਯ ਦਾ ਸਵਈਆ ਹੈ। ਅੰਕ ੨੨-ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਾਰੇ ਸਵਈਆਂ ਦਾ ਜੋੜ ੨੨ ਹੈ, ਜਿਨ੍ਹਾਂ ਦਾ ਵੇਰਵਾ ਇਉਂ ਹੈ: ਕਲ੍ਯ੍ਯਸਹਾਰ ਦੇ = ੯। ਜਾਲਪ ਦੇ = ੫। ਕੀਰਤ ਦੇ = ੪। ਭਿਖੇ ਦੇ = ੨। ਸਲ੍ਯ੍ਯ ਦਾ = ੧। ਭਲ੍ਯ੍ਯ ਦਾ = ੧। ਜੋੜ = ੨੨। ਜੇ ਹੁਣ ਤਕ ਦੇ ਸਾਰੇ ਹੀ ਸਵਈਆਂ ਦੀ ਗਿਣਤੀ ਲਈਏ ਤਾਂ ਇਉਂ ਹੈ: ਸ੍ਰੀ ਮੁਖਬਾਕ੍ਯ੍ਯ ਮਹਲਾ ੫ = ੯। ਸ੍ਰੀ ਮੁਖ ਬਾਕ੍ਯ੍ਯ ੫ = ੧੧। ਮਹਲੇ ਪਹਿਲੇ ਕੇ = ੧੦। ਮਹਲੇ ਦੂਜੇ ਕੇ = ੧੦। ਮਹਲੇ ਤੀਜੇ ਕੇ = ੨੨। ਕੁੱਲ ਜੋੜ = ੬੨।

SikhNet (Spanish)Oh Guru Amar Das, Tus Gloriosas Virtudes son Sublimes, Tus Alabanzas sólo Te perteneces a Ti. (1-22)

Open this shabad →

Shabad Bhatt Kalh Sahar Svaiyay Fourth Mehl

ਸਵਈਏ ਮਹਲੇ ਚਉਥੇ ਕੇ ੪ ॥

saveee mahale chauthe ke 4 |

Sant Singh KhalsaSwaiyas In Praise Of The Fourth Mehl:
Manmohan SinghSaways in the praise of the 4th Guru.
Manmohan Singh (Punjabi)ਸਵੱਈਏ, ਚੌਥੀ ਪਾਤਿਸ਼ਾਹੀ ਦੀ ਮਹਿਮਾਂ ਵਿੱਚ।
Fareedkot Teekaਅਬ ਸ੍ਰੀ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਜੀ ਉਸਤਤੀ ਉਚਾਰਨ ਕਰਤੇ ਹੈਂ:
Prof. Sahib Singhਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
SikhNet (Spanish)Sweyas, en Alabanza de Guru Ram Das, Mejl Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਇਕ ਮਨਿ; ਪੁਰਖੁ ਨਿਰੰਜਨੁ ਧਿਆਵਉ ॥

eik man; purakh niranjan dhiaavau |

Sant Singh KhalsaMeditate single-mindedly on the Immaculate Primal Lord God.
Manmohan SinghSingle-mindedly, contemplate thou thy immaculate Lord.
Manmohan Singh (Punjabi)ਇਕ ਚਿੱਤ ਨਾਲ, ਤੂੰ ਆਪਣੇ ਪਵਿੱਤਰ ਪ੍ਰਭੂ ਦਾ ਆਰਾਧਨ ਕਰ।
Fareedkot Teekaਮਨ ਕੋ ਇਕਾਗ੍ਰ ਕਰ ਕੇ ਨਿਰੰਜਨ ਪੁਰਖ ਕੋ ਧਿਆਵਤਾ ਹੂੰ॥
Prof. Sahib Singhਮੈਂ ਇਕਾਗ੍ਰ-ਮਨ ਹੋ ਕੇ ਮਾਇਆ ਤੋਂ ਰਹਿਤ ਅਕਾਲ ਪੁਰਖ ਨੂੰ ਸਿਮਰਾਂ,

ਪਦ ਅਰਥ ਇਕ ਮਨਿ = ਇਕਾਗ੍ਰ ਮਨ ਦੀ ਰਾਹੀਂ। ਨਿਰੰਜਨੁ = ਅੰਜਨੁ (ਮਾਇਆ) ਤੋਂ ਰਹਤ। ਧਿਆਵਉ = ਮੈਂ ਧਿਆਵਾਂ।

SikhNet (Spanish)Medita con tu mente tranquila en el Inmaculado Señor Creador, por la Gracia del Guru

ਗੁਰ ਪ੍ਰਸਾਦਿ; ਹਰਿ ਗੁਣ ਸਦ ਗਾਵਉ ॥

gur prasaad; har gun sad gaavau |

Sant Singh KhalsaBy Guru's Grace, sing the Glorious Praises of the Lord forever.
Manmohan SinghBy the Guru's grace, ever sing thou the praise of thy God.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਜਿਸ ਹਰੀ ਕੀ ਕ੍ਰਿਪਾ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੇ ਸਰਬਦਾ ਕਾਲ ਗੁਣੋਂ ਕੋ ਗਾਇਨ ਕਰੂੰ॥
Prof. Sahib Singhਗੁਰੂ ਜੀ ਦੀ ਕ੍ਰਿਪਾ ਨਾਲ ਸਦਾ ਹਰੀ ਦੇ ਗੁਣ ਗਾਵਾਂ,

ਪਦ ਅਰਥ ਹਰਿ ਗੁਣ = ਹਰੀ ਦੇ ਗੁਣ। ਗਾਵਉ = ਮੈਂ ਗਾਵਾਂ। ਗਾਵਤ = ਗਾਉਂਦਿਆਂ।

SikhNet (Spanish)canta las Gloriosas Alabanzas por siempre.

ਗੁਨ ਗਾਵਤ; ਮਨਿ ਹੋਇ ਬਿਗਾਸਾ ॥

gun gaavat; man hoe bigaasaa |

Sant Singh KhalsaSinging His Praises, the mind blossoms forth in ecstasy.
Manmohan SinghSinging the Lord's praise, the mind blossoms forth,
Manmohan Singh (Punjabi)ਹਰੀ ਦਾ ਜੱਸ ਗਾਇਨ ਕਰਨ ਦੁਆਰਾ, ਮਨੂਆ ਖਿੜ ਜਾਂਦਾ ਹੈ,
Fareedkot Teekaਜਿਨ ਸਤਿਗੁਰੋਂ ਕੇ ਗੁਣੋਂ ਕੋ ਗਾਵਤਿਆਂ ਹੋਇਆਂ ਮਨ ਮੇਂ (ਬਿਗਾਸਾ) ਅਨੰਦ ਪ੍ਰਾਪਤਿ ਹੋਵੇਗਾ॥
Prof. Sahib Singhਅਤੇ ਗੁਣ ਗਾਂਦਿਆਂ ਗਾਂਦਿਆਂ ਮੇਰੇ ਮਨ ਵਿਚ ਖਿੜਾਉ ਪੈਦਾ ਹੋਵੇ,

ਪਦ ਅਰਥ ਮਨਿ = ਮਨ ਵਿਚ। ਬਿਗਾਸਾ = ਖਿੜਾਉ, ਆਨੰਦ, ਖ਼ੁਸ਼ੀ।

SikhNet (Spanish)Entonando Sus Alabanzas, la mente florece, en total Éxtasis.

ਸਤਿਗੁਰ; ਪੂਰਿ. ਜਨਹ ਕੀ ਆਸਾ ॥

satigur; poor. janah kee aasaa |

Sant Singh KhalsaThe True Guru fulfills the hopes of His humble servant.
Manmohan Singhand the True Guru, fulfills the desires of His slave.
Manmohan Singh (Punjabi)ਅਤੇ ਸੱਚੇ ਗੁਰੂ ਜੀ ਉਸ ਦੇ ਗੋਲੇ ਦੀਆਂ ਉਮੈਦਾ ਪੂਰੀਆਂ ਕਰ ਦਿੰਦੇ ਹਨ।
Fareedkot Teekaਹੇ ਸਤਿਗੁਰ ਜੀ! ਤਾਂ ਤੇ ਮੈਂ ਦਾਸ ਕੀ ਆਸਾ ਕੋ ਪੂਰਨ ਕਰੀਏ॥
Prof. Sahib Singhਹੇ ਸਤਿਗੁਰੂ! ਮੈਂ ਦਾਸ ਦੀ ਆਸ ਪੂਰੀ ਕਰ।

ਪਦ ਅਰਥ ਸਤਿਗੁਰ = ਹੇ ਸਤਿਗੁਰੂ! ਪੂਰਿ = ਪੂਰੀ ਕਰ। ਜਨਹ ਕੀ = ਦਾਸ ਦੀ।

SikhNet (Spanish)El Guru Verdadero satisface las esperanzas de Su humilde Sirviente, sirviendo al Guru Verdadero,

ਸਤਿਗੁਰੁ ਸੇਵਿ; ਪਰਮ ਪਦੁ ਪਾਯਉ ॥

satigur sev; param pad paayau |

Sant Singh KhalsaServing the True Guru, the supreme status is obtained.
Manmohan SinghServing the True Guru, the mortal attain the supreme status,
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ,
Fareedkot Teekaਸ੍ਰੀ ਸਤਿਗੁਰ ਅਮਰਦਾਸ ਸਾਹਿਬ ਜੀ ਕੋ ਸੇਵ ਕਰ ਕੇ ਆਪ ਨੇ ਪਰਮ ਪਦ ਪਾਯਾ ਹੈ॥
Prof. Sahib Singh(ਜਿਸ ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਨੂੰ ਸੇਵ ਕੇ ਉੱਚੀ ਪਦਵੀ ਪਾਈ ਹੈ,

ਪਦ ਅਰਥ ਸੇਵਿ = ਸੇਵ ਕੇ, ਸੇਵਾ ਕਰ ਕੇ। ਪਰਮ ਪਦੁ = ਉੱਚੀ ਪਦਵੀ, ਉੱਚਾ ਦਰਜਾ। ਪਾਯਉ = ਪਾਇਆ ਹੈ (ਜਿਸ ਗੁਰੂ ਰਾਮਦਾਸ ਜੀ ਨੇ)।

SikhNet (Spanish)el Estado Supremo es obtenido, medita en el Imperecedero Señor Dios sin Forma,

ਅਬਿਨਾਸੀ ਅਬਿਗਤੁ; ਧਿਆਯਉ ॥

abinaasee abigat; dhiaayau |

Sant Singh KhalsaMeditate on the Imperishable, Formless Lord God.
Manmohan Singhand meditates on the Imperishable and Formless Lord.
Manmohan Singh (Punjabi)ਅਤੇ ਅਮਰ ਤੇ ਸਰੂਪ-ਰਹਿਤ ਸੁਆਮੀ ਦੀ ਬੰਦਗੀ ਕਰਦਾ ਹੈ।
Fareedkot Teekaਆਪ ਨੇ ਅਬਿਨਾਸੀ ਅਬਿਗਤ ਵਾਹਿਗੁਰੂ ਕੋ ਧਿਆਯਾ ਹੈ॥
Prof. Sahib Singhਅਤੇ ਅਬਿਨਾਸੀ ਤੇ ਅਦ੍ਰਿਸ਼ਟ ਹਰੀ ਨੂੰ ਸਿਮਰਿਆ ਹੈ,

ਪਦ ਅਰਥ ਅਬਿਗਤੁ = ਅਵਿਅਕਤ, ਅਦ੍ਰਿਸ਼ਟ ਅਕਾਲ ਪੁਰਖ।

SikhNet (Spanish)conociéndolo, uno escapa de la pobreza. Kal Sajar, recita sus Gloriosas Alabanzas,

ਤਿਸੁ ਭੇਟੇ; ਦਾਰਿਦ੍ਰੁ. ਨ ਚੰਪੈ ॥

tis bhette; daaridru. na chanpai |

Sant Singh KhalsaMeeting with Him, one escapes poverty.
Manmohan SinghMeeting with Him, poverty clings not to one.
Manmohan Singh (Punjabi)ਉਸ ਲਾਲ ਮਿਲਣ ਦੁਆਰਾ, ਜੀਵ ਨੂੰ ਗਰੀਬੀ ਨਹੀਂ ਚਿਮੜਦੀ।
Fareedkot Teekaਹੇ ਸਤਿਗੁਰੂ ਜੀ! ਤਿਸ ਆਪ ਕੇ ਮਿਲਨੇ ਸੇ ਦਰਿਦ੍ਰ ਨਹੀਂ (ਚੰਪੈ) ਦਬਾਵਤਾ ਹੈ॥
Prof. Sahib Singhਉਸ (ਗੁਰੂ ਰਾਮਦਾਸ) ਦੀ ਚਰਨੀਂ ਲੱਗਿਆਂ, ਦਲਿੱਦ੍ਰ ਨਹੀਂ ਚੰਬੜਦਾ,

ਪਦ ਅਰਥ ਤਿਸੁ = ਉਸ (ਗੁਰੂ ਰਾਮਦਾਸ) ਨੂੰ। ਭੇਟੇ = ਭੇਟਿਆਂ, ਚਰਨੀਂ ਲੱਗਿਆਂ। ਚੰਪੈ = ਚੰਬੜਦਾ। ਦਾਰਿਦੁ = ਦਲਿਦ੍ਰ, ਗਰੀਬੀ।

SikhNet (Spanish)yo canto las Alabanzas Puras de ese Humilde ser que ha sido bendecido con el Néctar Ambrosial del Naam,

ਕਲੵ ਸਹਾਰੁ, ਤਾਸੁ ਗੁਣ ਜੰਪੈ ॥

kalay sahaar, taas gun janpai |

Sant Singh KhalsaKal Sahaar chants His Glorious Praises.
Manmohan SinghKalshar recites the praise of Him.
Manmohan Singh (Punjabi)ਕਲਸਹਾਰ ਉਸ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਕਲਸਹਾਰ ਜੀ ਕਹਿਤੇ ਹੈਂ: ਮੈਂ ਤਿਸ ਆਪ ਕੇ ਗੁਣੋਂ ਕੋ (ਜੰਪੈ) ਉਚਾਰਨ ਕਰਤਾ ਹੂੰ॥
Prof. Sahib Singhਕਲ੍ਯ੍ਯਸਹਾਰ ਕਵੀ ਉਸ (ਗੁਰੂ ਰਾਮਦਾਸ ਜੀ) ਦੇ ਗੁਣ ਗਾਉਂਦਾ ਹੈ।

ਪਦ ਅਰਥ ਤਾਸੁ = ਉਸ (ਗੁਰੂ ਰਾਮਦਾਸ ਜੀ) ਦੇ।

SikhNet (Spanish)el Nombre del Señor. Él sirvió al Verdadero Guru y fue bendecido con la Sublime Esencia del Shabd,

ਜੰਪਉ ਗੁਣ ਬਿਮਲ. ਸੁਜਨ ਜਨ ਕੇਰੇ; ਅਮਿਅ ਨਾਮੁ, ਜਾ ਕਉ ਫੁਰਿਆ ॥

janpau gun bimal. sujan jan kere; amia naam, jaa kau furiaa |

Sant Singh KhalsaI chant the pure praises of that humble being who has been blessed with the Ambrosial Nectar of the Naam, the Name of the Lord.
Manmohan SinghI recite the pure praise of the sublime person, who recites the Lord's Nectar-Name.
Manmohan Singh (Punjabi)ਮੈਂ ਸ਼੍ਰੇਸ਼ਟ ਪੁਰਸ਼ ਹਾਂ, ਉਸ ਪੁਰਸ਼ ਦੀ ਪਵਿੱਤਰ ਪ੍ਰਭਤਾ ਉਚਾਰਨ ਕਰਦਾ ਹਾਂ, ਜਿਸ ਨੂੰ ਪ੍ਰਭੂ ਦਾ ਅੰਮ੍ਰਿਤਮਈ ਨਾਮ ਅਉੜਿਆ ਹੈ।
Fareedkot Teekaਹੇ ਭਾਈ! ਮੇਰੇ ਸਾਥੀਓਂ (ਜਨ) ਦਾਸੋਂ ਕੇ ਸ੍ਵਜਨ ਜੋ ਗੁਰੂ ਜੀ ਹੈਂ ਤਿਨ ਕੇ ਨਿਰਮਲ ਗੁਣੋਂ ਕੋ ਜਪੋ, ਜਿਸ ਕੋ ਅੰਮ੍ਰਿਤ ਰੂਪ ਨਾਮ (ਫੁਰਿਆ) ਫਲੀਭੂਤ ਭਯਾ ਹੈ॥
Prof. Sahib Singhਮੈਂ ਉਸ ਸ੍ਰੇਸ਼ਟ ਜਨ (ਗੁਰੂ ਰਾਮਦਾਸ ਜੀ) ਦੇ ਨਿਰਮਲ ਗੁਣ ਗਾਉਂਦਾ ਹਾਂ, ਜਿਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਅਨੁਭਵ ਹੋਇਆ ਹੈ,

ਪਦ ਅਰਥ ਜੰਪਉ = ਮੈਂ ਜਪਦਾ ਹਾਂ। ਬਿਮਲੁ = ਨਿਰਮਲ। ਸੁਜਨ = ਸ੍ਰੇਸ਼ਟ। ਜਨ ਕੇਰੇ = ਜਨ ਦੇ। ਕੇਰੇ = ਦੇ। ਅਮਿਅ ਨਾਮੁ = ਅੰਮ੍ਰਿਤ-ਮਈ ਨਾਮ। ਜਾ ਕਉ = ਜਿਸ (ਗੁਰੂ ਰਾਮਦਾਸ ਜੀ) ਨੂੰ। ਫੁਰਿਆ = ਅਨੁਭਵ ਹੋਇਆ।

SikhNet (Spanish)la Palabra de Dios, el Naam Inmaculado ha sido enaltecido en su corazón.

ਇਨਿ ਸਤਗੁਰੁ ਸੇਵਿ. ਸਬਦ ਰਸੁ ਪਾਯਾ; ਨਾਮੁ ਨਿਰੰਜਨ ਉਰਿ ਧਰਿਆ ॥

ein satagur sev. sabad ras paayaa; naam niranjan ur dhariaa |

Sant Singh KhalsaHe served the True Guru and was blessed with the sublime essence of the Shabad, the Word of God. The Immaculate Naam has been enshrined in his heart.
Manmohan SinghServing Amar Dass, the True Guru, that Guru Ram Dass was blessed with the Lord's elixir and he enshrined the immaculate Name in his mind.
Manmohan Singh (Punjabi)ਅਮਰਦਾਸ, ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਇਸ ਗੁਰੂ ਰਾਮਦਾਸ ਜੀ ਨੂੰ ਪ੍ਰਭੂ ਦੇ ਅੰਮ੍ਰਿਤ ਦੀ ਦਾਤ ਮਿਲੀ ਅਤੇ ਉਨ੍ਹਾਂ ਪਵਿੱਤਰ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾ ਲਿਆ।
Fareedkot Teekaਅਪਨੇ ਸਾਥੀਓਂ ਪ੍ਰਤੀ ਕਹਿਤੇ ਹੈਂ: ਹੇ ਭਾਈ! ਇਨ ਗੁਰ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਸੇਵਾ ਕਰ ਕੇ ਨਿਰੰਜਨ ਕਾ ਨਾਮ ਰਿਦੇ ਬੀਚ ਧਾਰਨ ਕੀਆ ਹੈ ਔ (ਸਬਦ ਰਸੁ) ਬ੍ਰਹਮਾਨੰਦ ਪਾਯਾ ਹੈ॥
Prof. Sahib Singhਇਸ (ਗੁਰੂ ਰਾਮਦਾਸ ਜੀ) ਨੇ (ਅਮਰਦਾਸ ਜੀ) ਨੂੰ ਸੇਵ ਕੇ ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ ਤੇ ਨਿਰੰਜਨ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ।

ਪਦ ਅਰਥ ਇਨਿ = ਇਸ (ਗੁਰੂ ਰਾਮਦਾਸ ਜੀ) ਨੇ। ਸਬਦ ਰਸੁ = ਸਬਦ ਦਾ ਆਨੰਦ। ਨਾਮੁ ਨਿਰੰਜਨ = ਨਿਰੰਜਨ ਦਾ ਨਾਮ। ਉਰਿ = ਹਿਰਦੇ ਵਿਚ। ਧਰਿਆ = ਟਿਕਾਇਆ ਹੈ।

SikhNet (Spanish)Él disfruta y saborea el Nombre del Señor, y compra las Gloriosas Virtudes del Señor del Universo.

ਹਰਿ ਨਾਮ ਰਸਿਕੁ. ਗੋਬਿੰਦ ਗੁਣ ਗਾਹਕੁ; ਚਾਹਕੁ. ਤਤ ਸਮਤ ਸਰੇ ॥

har naam rasik. gobind gun gaahak; chaahak. tat samat sare |

Sant Singh KhalsaHe enjoys and savors the Lord's Name, and purchases the Glorious Virtues of the Lord of the Universe. He seeks the essence of reality; he is the Fountain of even-handed justice.
Manmohan SinghGuru Ram Dass is the enjoyer of the God's Name, the purchaser of the Lord's virtues, the seeker of the Master's quintessence and the fountain of even-handed justice.
Manmohan Singh (Punjabi)ਗੁਰੂ ਰਾਮਦਾਸ ਜੀ, ਵਾਹਿਗੁਰੂ ਦੇ ਨਾਮ ਦੇ ਰਸੀਏ, ਸੁਆਮੀ ਦੀਆਂ ਨੇਕੀਆਂ ਦੇ ਖਰੀਦਦਾਰ, ਮਾਲਕ ਦੇ ਜੌਹਰ ਦੇ ਚਾਹਵਾਨ ਅਤੇ ਸੋਲਾ ਆਨੇ ਇਲਸਾਫ ਦੇ ਚਸ਼ਮੇ ਹਨ।
Fareedkot Teekaਹਰੀ ਕੇ ਨਾਮ ਕੇ ਰਸਕ ਔਰ ਗੋਬਿੰਦ ਕੇ ਗੁਣੋਂ ਕੇ (ਗਾਹਕੁ) ਗ੍ਰਹਿਣ ਕਰਨੇ ਵਾਲੇ ਵਾ ਖਰੀਦਣੇਹਾਰੇ ਔਰ (ਤਤ) ਤਤ ਸਰੂਪ ਕੋ ਸਮਤਾ ਦ੍ਰਿਸਟੀ ਸੇ (ਸਰੇ) ਸੰਪੂਰਨ ਬ੍ਰਹਮੰਡ ਮੇਂ (ਚਾਹਿਕ) ਦੇਖਨੇ ਵਾਲੇ ਹੈਂ॥
Prof. Sahib Singh(ਗੁਰੂ ਰਾਮਦਾਸ) ਅਕਾਲ ਪੁਰਖ ਦੇ ਨਾਮ ਦਾ ਰਸੀਆ ਹੈ, ਗੋਬਿੰਦ ਦੇ ਗੁਣਾਂ ਦਾ ਗਾਹਕ ਹੈ, ਅਕਾਲ ਪੁਰਖ ਨਾਲ ਪਿਆਰ ਕਰਨ ਵਾਲਾ ਹੈ, ਅਤੇ ਸਮ-ਦ੍ਰਿਸ਼ਟਤਾ ਦਾ ਸਰੋਵਰ ਹੈ।

ਪਦ ਅਰਥ ਰਸਿਕੁ = ਰਸੀਆ, ਪ੍ਰੇਮੀ। ਗੁਣ ਗਾਹਕੁ = ਗੁਣਾਂ ਦਾ ਗਾਹਕ। ਚਾਹਕੁ ਤਤ = ਹਰੀ ਦਾ ਚਾਹੁਣ ਵਾਲਾ। ਸਮਤ = ਸਮਦ੍ਰਿਟਸ਼ਤਾ, ਸਭ ਨੂੰ ਇਕ ਪਿਆਰ ਭਾਵ ਨਾਲ ਵੇਖਣਾ। ਸਰੇ = ਸਰੋਵਰ।

SikhNet (Spanish)Él busca la Esencia de la Realidad y es la Fuente de toda Justicia impartida.

ਕਵਿ ਕਲੵ ਠਕੁਰ ਹਰਦਾਸ ਤਨੇ; ਗੁਰ ਰਾਮਦਾਸ. ਸਰ ਅਭਰ ਭਰੇ ॥੧॥

kav kalay tthakur haradaas tane; gur raamadaas. sar abhar bhare |1|

Sant Singh KhalsaSo speaks KALL the poet: Guru Raam Daas, the son of Har Daas, fills the empty pools to overflowing. ||1||
Manmohan SinghSays Kalsahar, the bard, Guru Ram Dass, the son of Thankar Har Dass, fills the empty tanks.
Manmohan Singh (Punjabi)ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਜੀ ਖਾਲੀ ਸਰੋਵਰ ਨੂੰ ਪਰੀ-ਪੂਰਨ ਕਰ ਦਿੰਦੇ ਹਨ।
Fareedkot Teekaਸ੍ਰੀ 'ਕਲ' ਕਵੀ ਜੀ ਕਹਿਤੇ ਹੈਂ: ਹੇ (ਠਾਕੁਰ) ਚੌਧਰੀ ਵਾ ਸ੍ਵਾਮੀ ਹਰਦਾਸ ਜੀ ਕੇ (ਤਨੈ) ਪੁਤ੍ਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਜਿਨੋਂ ਕੇ ਰਿਦੇ ਰੂਪੀ ਤਲਾਵ ਪ੍ਰੇਮ ਸੇ ਖਾਲੀ ਥੇ ਤੇ ਰਿਦੇ ਪ੍ਰੇਮ ਆਦੀ ਗੁਣੋਂ ਕਰ ਕੇ ਭਰ ਦੀਏ ਹੈਂ॥੧॥
Prof. Sahib Singhਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪੀ) ਖ਼ਾਲੀ ਸਰੋਵਰਾਂ ਨੂੰ (ਨਾਮ ਨਾਲ) ਭਰਨ ਵਾਲੇ ਹਨ ॥੧॥

ਪਦ ਅਰਥ ਠਕੁਰ = ਠਾਕੁਰ (ਆਦਰ ਦਾ ਪਦ ਹੈ)। ਹਰਦਾਸ ਤਨੇ = ਹਰਦਾਸ ਦਾ ਪੁੱਤ੍ਰ। ਅਭਰ = ਨਾਹ ਭਰੇ ਹੋਏ, ਖ਼ਾਲੀ। ਭਰੇ = ਭਰਨ ਵਾਲਾ ॥੧॥

SikhNet (Spanish)Así dice Kal el poeta, Guru Ram Das, hijo de Jar Das, llena los lagos vacíos hasta derramarlos. (1)

Open this shabad →

Shabad Bhatt Kalh Sahar Svaiyay Fourth Mehl

ਛੁਟਤ ਪਰਵਾਹ ਅਮਿਅ ਅਮਰਾ ਪਦ; ਅੰਮ੍ਰਿਤ ਸਰੋਵਰ ਸਦ ਭਰਿਆ ॥

chhuttat paravaah amia amaraa pad; amrit sarovar sad bhariaa |

Sant Singh KhalsaThe stream of ambrosial nectar flows and the immortal status is obtained; the pool is forever overflowing with Ambrosial Nectar.
Manmohan SinghFrom Guru Ram Dass proceeds the stream of Nectar and immortal status, and he is like a tank of ambrosia that is always filled up to brim.
Manmohan Singh (Punjabi)ਗੁਰੂ ਰਾਮਦਾਸ ਜੀ ਪਾਸੋ ਅੰਮ੍ਰਿਤ ਅਤੇ ਅਵਿਨਾਸ਼ੀ ਮਰਤਬੇ ਦੀ ਨਦੀ ਜਾਰੀ ਹੁੰਦੀ ਹੈ ਅਤੇ ਉਹ ਸੁਧਾਰਸ ਦੇ ਸਦੀਵੀ ਭਰਪੂਬ ਤਾਲਾਬ ਹਨ।
Fareedkot Teekaਆਪ ਕੇ ਦਰਬਾਰ ਸ੍ਰੀ ਅੰਮ੍ਰਿਤਸਰ ਜੀ ਮੇਂ ਕਥਾ ਕੀਰਤਨ ਅਮਰਾ ਪਦ ਕੇ ਦੇਨਹਾਰੇ ਅੰਮ੍ਰਿਤ ਕੇ ਪਰਵਾਹਿ ਛੂਟ ਰਹੇ ਅਰਥਾਤ ਚਲ ਰਹੇ ਹੈਂ। ਸਰੋਵਰ ਅੰਮ੍ਰਿਤ ਕਰ ਸਦਾ ਭਰਿਆ ਰਹਿਤਾ ਹੈ; ਵਾ ਆਪ ਕਾ ਰਿਦਾ ਸਰੋਵਰ ਸਿਧਾਂਤ ਰੂਪ ਅੰਮ੍ਰਿਤ ਸੇ ਸਦਾ ਭਰਿਆ ਰਹਿਤਾ ਹੈ, ਤਿਸ ਸਰੋਵਰ ਤੇ ਉਪਦੇਸ਼ ਕੇ ਪ੍ਰਵਾਹਿ ਛੂਟ ਰਹੇ ਹੈਂ॥
Prof. Sahib Singh(ਗੁਰੂ ਰਾਮਦਾਸ) ਅੰਮ੍ਰਿਤ ਦਾ ਸਰੋਵਰ (ਹੈ, ਜੋ) ਸਦਾ ਭਰਿਆ ਰਹਿੰਦਾ ਹੈ (ਅਤੇ ਜਿਸ ਵਿਚੋਂ) ਅਟੱਲ ਪਦਵੀ ਦੇਣ ਵਾਲੇ ਅੰਮ੍ਰਿਤ ਦੇ ਚਸ਼ਮੇ ਚੱਲ ਰਹੇ ਹਨ।

ਪਦ ਅਰਥ ਅਮਿਅ = ਅੰਮ੍ਰਿਤ ਦਾ। ਅਮਰਾ ਪਦ = ਅਮਰ (ਅਟੱਲ) ਪਦਵੀ ਦੇਣ ਵਾਲਾ। ਅੰਮ੍ਰਿਤ ਸਰੋਵਰ = ਅੰਮ੍ਰਿਤ ਦਾ ਸਰੋਵਰ। ਸਦ = ਸਦਾ।

SikhNet (Spanish)El flujo del Néctar Ambrosial fluye y la Inmortalidad es obtenida, el lago está para siempre derramando Néctar Ambrosial.

ਤੇ ਪੀਵਹਿ ਸੰਤ. ਕਰਹਿ ਮਨਿ ਮਜਨੁ; ਪੁਬ ਜਿਨਹੁ ਸੇਵਾ ਕਰੀਆ ॥

te peeveh sant. kareh man majan; pub jinahu sevaa kareea |

Sant Singh KhalsaThose Saints who have served the Lord in the past drink in this Nectar, and bathe their minds in it.
Manmohan SinghOnly those saints in-drink this nectar and bathe their mind in it, who have served their Lord in the past.
Manmohan Singh (Punjabi)ਕੇਵਲ ਉਹ ਸਾਧੂ ਹੀ ਇਸ ਅੰਮ੍ਰਿਤ ਨੂੰ ਪਾਨ ਕਰਦੇ ਅਤੇ ਆਪਣੇ ਮਨੂਏ ਨੂੰ ਇਸ ਅੰਦਰ ਨੁਹਾਉਂਦੇ ਹਨ, ਜਿਨ੍ਹਾਂ ਨੇ ਪਿਛਲੇ ਸਮੇ ਅੰਦਰ ਆਪਣੇ ਸਾਈਂ ਦੀ ਘਾਲ ਕਮਾਈ ਸੀ।
Fareedkot Teekaਜਿਨੋਂ ਨੇ ਪੂਰਬ ਜਨਮੋਂ ਮੇਂ ਸਤਿਗੁਰ ਔ ਸੰਤੋਂ ਕੀ ਸੇਵਾ ਕਰੀ ਹੈ ਤੇ ਜਨ ਇਸ ਅੰਮ੍ਰਿਤ ਸਰੋਵਰ ਮੇਂ ਇਸ਼ਨਾਨ ਕਰ ਕੇ ਮਨ ਲਗਾਇ ਕਰ ਪਾਨ ਕਰਤੇ ਹੈਂ॥
Prof. Sahib Singh(ਇਸ ਅੰਮ੍ਰਿਤ ਨੂੰ) ਉਹ ਸੰਤ ਜਨ ਪੀਂਦੇ ਹਨ (ਅਤੇ) ਅੰਤਰ-ਆਤਮੇ ਇਸ਼ਨਾਨ ਕਰਦੇ ਹਨ, ਜਿਨ੍ਹਾਂ ਨੇ ਪੂਰਬਲੇ ਜਨਮ ਦੀ ਕੋਈ ਸੇਵਾ ਕੀਤੀ ਹੋਈ ਹੈ।

ਪਦ ਅਰਥ ਤੇ ਸੰਤ = ਉਹ ਸੰਤ (ਬਹੁ-ਵਚਨ)। ਪੀਵਹਿ = ਪੀਂਦੇ ਹਨ। ਕਰਹਿ = ਕਰਦੇ ਹਨ। ਮਨਿ = ਮਨ ਵਿਚ। ਮਜਨੁ = ਇਸ਼ਨਾਨ। ਪੁਬ = ਪੂਰਬਲੇ ਜਨਮ ਦੀ। ਜਿਨਹੁ = ਜਿਨ੍ਹਾਂ ਨੇ। ਕਰੀਆ = ਕੀਤੀ ਹੈ।

SikhNet (Spanish)Los Santos que han servido al Señor en el pasado, beben de éste Néctar y bañan su mente en Él.

ਤਿਨ ਭਉ ਨਿਵਾਰਿ. ਅਨਭੈ ਪਦੁ ਦੀਨਾ; ਸਬਦ ਮਾਤ੍ਰ ਤੇ ਉਧਰ ਧਰੇ ॥

tin bhau nivaar. anabhai pad deenaa; sabad maatr te udhar dhare |

Sant Singh KhalsaGod takes their fears away, and blesses them with the state of fearless dignity. Through the Word of His Shabad, He has saved them.
Manmohan SinghThe Lord drives away their fear, blesses them with the fearless status and ferries them across through His name alone.
Manmohan Singh (Punjabi)ਪ੍ਰਭੂ ਉਨ੍ਹਾਂ ਦਾ ਡਰ ਦੂਰ ਕਰ ਦਿੰਦਾ ਹੈ। ਉਨ੍ਹਾਂ ਨੂੰ ਡਰ-ਰਹਿਤ ਪਦਵੀ ਰਖ਼ਸ਼ਦਾ ਹੈ ਅਤੇ ਉਨ੍ਹਾਂ ਦਾ ਕੇਵਲ ਆਪਣੇ ਨਾਮ ਰਾਹੀਂ ਪਾਰ ਉਤਾਰਾ ਦਰ ਦਿੰਦਾ ਹੈ।
Fareedkot Teekaਤਿਨ ਪੁਰਸ਼ੋਂ ਕਾ ਜਨਮ ਮਰਨ ਕਾ ਭੈ ਆਪ ਨੇ ਨਿਵਾਰ ਕਰ ਕੇ ਨਿਰਭੈ ਪਦ ਜੋ ਅਨਭਵ ਸਰੂਪ ਹੈ, ਸੋ ਦੀਆ ਹੈ, ਵਹੁ ਉਪਦੇਸ ਮਾਤ੍ਰ ਸੇ ਹੀ ਆਪ ਨੇ ਉਧਾਰ ਰਖੇ ਹੈਂ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਉਹਨਾਂ (ਸੰਤ ਜਨਾਂ) ਦਾ ਭਉ ਦੂਰ ਕਰਕੇ, ਉਹਨਾਂ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ਹੈ, ਤੇ ਆਪਣਾ ਸ਼ਬਦ ਸੁਣਾਉਂਦਿਆਂ ਹੀ ਉਹਨਾਂ ਨੂੰ ਪਾਰ ਉਤਾਰ ਦਿੱਤਾ ਹੈ।

ਪਦ ਅਰਥ ਤਿਨ = ਉਹਨਾਂ (ਸੰਤ-ਜਨਾਂ) ਦਾ। ਨਿਵਾਰਿ = ਦੂਰ ਕਰ ਕੇ। ਅਨਭੈ ਪਦੁ = ਨਿਰਭੈਤਾ ਦਾ ਦਰਜਾ। ਸਬਦ ਮਾਤ੍ਰ = ਆਪਣਾ ਸ਼ਬਦ ਸੁਣਾਉਂਦਿਆਂ ਹੀ। ਉਧਰ ਧਰੇ = ਉੱਧਾਰ ਦਿੱਤੇ, ਪਾਰ ਕਰ ਦਿੱਤੇ।

SikhNet (Spanish)Dios remueve sus miedos y los bendice con el Estado de Dignidad sin miedos, a través de la Palabra de Su Shabd, los ha salvado.

ਕਵਿ ਕਲੵ. ਠਕੁਰ ਹਰਦਾਸ ਤਨੇ; ਗੁਰ ਰਾਮਦਾਸ, ਸਰ ਅਭਰ ਭਰੇ ॥੨॥

kav kalay. tthakur haradaas tane; gur raamadaas, sar abhar bhare |2|

Sant Singh KhalsaSo speaks KALL the poet: Guru Raam Daas, the son of Har Daas, fills the empty pools to overflowing. ||2||
Manmohan SinghSays Kalsahar, the bard, Guru Ram Dass, the son of the Thakar Har Dass, fills the empty tanks.
Manmohan Singh (Punjabi)ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਿਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ।
Fareedkot Teekaਸ੍ਰੀ 'ਕਲ' ਕਵੀ ਜੀ ਕਹਿਤੇ ਹੈਂ: ਹੇ (ਠਾਕੁਰ) ਚੌਧਰੀ ਵਾ ਸ੍ਵਾਮੀ ਹਰਦਾਸ ਜੀ ਕੇ (ਤਨੈ) ਪੁਤ੍ਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਜਿਨੋਂ ਕੇ ਰਿਦੇ ਰੂਪੀ ਤਲਾਵ ਪ੍ਰੇਮ ਸੇ ਖਾਲੀ ਥੇ ਤੇ ਰਿਦੇ ਪ੍ਰੇਮ ਆਦੀ ਗੁਣੋਂ ਕਰ ਕੇ ਭਰ ਦੀਏ ਹੈਂ॥੨॥
Prof. Sahib Singhਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੨॥
SikhNet (Spanish)Así dice Kal el poeta, Guru Ram Das, el hijo de Jar Das, llena los lagos vacíos hasta derramarlos. (2)

Open this shabad →

Shabad Bhatt Kalh Sahar Svaiyay Fourth Mehl continues on Ang 1397

ਸਤਗੁਰ ਮਤਿ ਗੂੜੑ. ਬਿਮਲ ਸਤਸੰਗਤਿ; ਆਤਮੁ ਰੰਗਿ ਚਲੂਲੁ ਭਯਾ ॥

satagur mat goorra. bimal satasangat; aatam rang chalool bhayaa |

Sant Singh KhalsaThe True Guru's understanding is deep and profound. The Sat Sangat is His Pure Congregation. His Soul is drenched in the deep crimson color of the Lord's Love.
Manmohan SinghProfound is the True Guru's understanding, his association makes man blotless and his soul is imbued deep red with the love of his Lord.
Manmohan Singh (Punjabi)ਡੂੰਘੀ ਹੈ ਸੱਚੇ ਗੁਰਾਂ ਦੀ ਸਮਝ, ਉਨ੍ਹਾਂ ਦੀ ਸੁਹਬਤ ਬੰਦੇ ਨੂੰ ਬੇਦਾਗ ਬਣਾ ਦਿੰਦੀ ਹੈ ਅਤੇ ਉਨ੍ਹਾਂ ਦੀ ਜਿੰਦੜੀ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਗੂੜ੍ਹੀ ਲਾਲ ਰੰਗੀ ਹੋਈ ਹੈ।
Fareedkot Teekaਹੇ ਸਤਿਗੁਰ ਜੀ! ਆਪ ਕੀ (ਮਤਿ) ਬੁਧੀ ਅਤਿ ਗੂਹੜੀ ਹੈ ਔ ਆਪ ਕੀ ਸਤਿਸੰਗਤਿ ਭੀ ਪਰਮ ਨਿਰਮਲ ਹੈ, ਕਿਉਂ ਕਿ ਆਪ ਕੋ ਆਤਮ ਅਨੰਦ ਅਤੀ (ਚਲੂਲੁ) ਗਾਹੜਾ ਅਰਥਾਤ ਸੰਘਨਾ ਪ੍ਰਾਪਤਿ ਭਯਾ ਹੈ॥
Prof. Sahib Singhਗੁਰੂ (ਰਾਮਦਾਸ ਜੀ) ਦੀ ਮੱਤ ਡੂੰਘੀ ਹੈ, (ਆਪ ਦੀ) ਨਿਰਮਲ ਸਤ ਸੰਗਤ ਹੈ; (ਅਤੇ ਆਪ ਦਾ) ਆਤਮਾ ਹਰੀ ਦੇ ਪਿਆਰ ਵਿਚ ਗੂੜ੍ਹਾ ਰੰਗਿਆ ਹੋਇਆ ਹੈ।

ਪਦ ਅਰਥ ਸਤਿਗੁਰ ਮਤਿ = ਸਤਿਗੁਰੂ ਦੀ ਬੁੱਧੀ। ਗੂੜ੍ਹ੍ਹ = ਡੂੰਘੀ। ਬਿਮਲ = ਨਿਰਮਲ। ਆਤਮੁ = ਆਤਮਾ। ਰੰਗਿ = (ਹਰੀ ਦੇ) ਪਿਆਰ ਵਿਚ। ਚਲੂਲੁ = ਗੂੜ੍ਹੇ ਰੰਗ ਵਾਲਾ। ਭਯਾ = ਹੋ ਗਿਆ ਹੈ।

SikhNet (Spanish)El Entendimiento del Verdadero Guru es Profundo, la Saad Sangat es Su Congregación Pura, Su Alma es teñida con el púrpura del Amor del Señor.

ਜਾਗੵਾ ਮਨੁ ਕਵਲੁ, ਸਹਜਿ ਪਰਕਾਸੵਾ; ਅਭੈ ਨਿਰੰਜਨੁ. ਘਰਹਿ ਲਹਾ ॥

jaagayaa man kaval, sehaj parakaasayaa; abhai niranjan. ghareh lahaa |

Sant Singh KhalsaThe Lotus of His mind remains awake and aware, illuminated with intuitive wisdom. In His own home, He has obtained the Fearless, Immaculate Lord.
Manmohan SinghIllumined with Divine knowledge, his mind lotus remains awake and in his very home he has attained the fear-free immaculate Lord.
Manmohan Singh (Punjabi)ਬ੍ਰਹਮਿ ਗਿਆਨ ਨਾਲ ਰੋਸ਼ਨ ਹੋਇਆ ਹੋਇਆ ਉਨ੍ਹਾਂ ਦਾ ਚਿੱਤ ਕਮਲ ਸਾਵਧਾਨ ਰਹਿੰਦਾ ਹੈ ਅਤੇ ਆਪਣੇ ਧਾਮ ਅੰਦਰ ਹੀ ਉਨ੍ਹਾਂ ਨੇ ਨਿੱਡਰ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਜਬ ਆਪ ਕੇ ਚਿਤ ਮੇਂ (ਸਹਜਿ) ਗਿਆਨ ਰੂਪੀ ਸੂਰਜ ਪਰਕਾਸਿਆ ਤਬ ਆਪ ਕਾ ਮਨ ਰੂਪੀ ਕਮਲ (ਜਾਗਿਆ) ਖਿੜ ਆਯਾ, ਤਿਸੀ ਤੇ ਅਭੈ ਨਿਰੰਜਨ ਕੋ ਆਪ ਨੇ ਹਿਰਦੇ ਘਰ ਮੇਂ ਪਾਯਾ ਹੈ॥
Prof. Sahib Singh(ਸਤਿਗੁਰੂ ਰਾਮਦਾਸ ਜੀ ਦਾ) ਮਨ ਜਾਗਿਆ ਹੋਇਆ ਹੈ, (ਉਹਨਾਂ ਦੇ ਹਿਰਦੇ ਦਾ) ਕਉਲ ਫੁੱਲ ਆਤਮਕ ਅਡੋਲਤਾ ਵਿਚ ਖਿੜਿਆ ਹੋਇਆ ਹੈ ਅਤੇ (ਉਹਨਾਂ ਨੇ) ਨਿਰਭਉ ਹਰੀ ਨੂੰ ਹਿਰਦੇ ਵਿਚ ਹੀ ਲੱਭ ਲਿਆ ਹੈ।

ਪਦ ਅਰਥ ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਦੇ ਕਾਰਨ। ਪ੍ਰਕਾਸ੍ਯ੍ਯਾ = ਖਿੜ ਪਿਆ ਹੈ। ਅਭੈ = ਨਿਰਭਉ। ਘਰਹਿ = (ਹਿਰਦੇ-ਰੂਪ) ਘਰ ਵਿਚ ਹੀ। ਲਹਾ = ਲੱਭ ਗਿਆ ਹੈ।

SikhNet (Spanish)El Loto de su mente permanece despierto y conciente, iluminado con la Sabiduría Intuitiva, en su propio hogar, ha obtenido al Inmaculado e Intrépido Señor.

Open this shabad (4 lines, Angs 1396-1397) →

Ang 1396 of 1430