ੴ

ਸਿੱਖਬਾਣੀ · SikhBani

ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥

jin keea tin dekhiaa aape jaanai soe
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1093 · 3 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਜਿਨਿ ਕੀਆ ਤਿਨਿ ਦੇਖਿਆ; ਆਪੇ ਜਾਣੈ ਸੋਇ ॥

jin keea tin dekhiaa; aape jaanai soe |

Sant Singh KhalsaHe who created the creation, watches over it; He Himself knows.
Manmohan SinghHe, who has created the mortal, watches him, too. He Himself knows all about him.
Manmohan Singh (Punjabi)ਜਿਸ ਨੇ ਪ੍ਰਾਣੀ ਨੂੰ ਰਚਿਆ ਹੈ, ਉਹ ਉਸ ਦੀ ਦੇਖਭਾਲ ਭੀ ਕਰਦਾ ਹੈ। ਉਸ ਬਾਰੇ ਉਹ ਖ਼ੁਦ ਸਾਰਾ ਕੁੱਛ ਜਾਣਦਾ ਹੈ।
Fareedkot Teekaਜਿਸ ਨੇ ਇਹੁ ਜਗਤ ਉਤਪੰਨ ਕੀਆ ਹੈ, ਤਿਸੀ ਨੇ ਇਸ ਕੇ ਕਰਮੋਂ ਕੋ ਦੇਖਿਆ ਹੈ, ਔ ਸੇ ਪਰਮਾਤਮਾ ਆਪ ਹੀ ਤਿਨ ਕੇ ਫਲ੍ਹ ਕੋ ਜਾਨਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ, ਉਸ ਨੇ ਹੀ ਇਸ ਦੀ ਸੰਭਾਲ ਕੀਤੀ ਹੋਈ ਹੈ, ਉਹ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ।

ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਕੀਆ = ਜਗਤ ਪੈਦਾ ਕੀਤਾ ਹੈ। ਤਿਨਿ = ਉਸ ਪ੍ਰਭੂ ਨੇ। ਦੇਖਿਆ = ਇਸ ਜਗਤ ਦੀ ਸੰਭਾਲ ਕੀਤੀ ਹੈ।

SikhNet (Spanish)Él, Quien lo creó todo, lo observa todo, Él sabe todo acerca de todo.

ਕਿਸ ਨੋ ਕਹੀਐ ਨਾਨਕਾ; ਜਾ ਘਰਿ ਵਰਤੈ ਸਭੁ ਕੋਇ ॥੨॥

kis no kaheeai naanakaa; jaa ghar varatai sabh koe |2|

Sant Singh KhalsaUnto whom should I speak, O Nanak, when everything is contained within the home of the heart? ||2||
Manmohan SinghTo whom should I say anything, O Nanak, when everything is contained in the very home itself?
Manmohan Singh (Punjabi)ਮੈਂ ਕਿਸੇ ਨੂੰ ਕੀ ਆਖਾਂ, ਹੇ ਨਾਨਕ! ਜਦ ਹਰ ਵਸਤੂ ਹਿਰਦੇ-ਘਰ ਅੰਦਰ ਹੀ ਸਮਾਈ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਾਂ ਸਭ ਕਿਸੀ ਕੇ (ਘਰਿ) ਸਰੀਰੋਂ ਮੇਂ ਓਹੀ ਵਰਤਤਾ ਹੈ ਤਾਂ ਕਿਸ ਨੂੰ ਕੁਛ ਕਹੀਏ, ਭਾਵ ਜੋ ਕਹਿਣਾ ਹੋ ਸੋ ਤਿਸੀ ਕੋ ਕਹੀਏ ਵਾ ਬੁਰਾ ਭਲਾ ਕਿਸ ਨੂੰ ਕਹੀਏ॥੨॥
Prof. Sahib Singhਹੇ ਨਾਨਕ! ਜਦੋਂ ਹਰੇਕ ਜੀਵ (ਉਸ ਪਰਮਾਤਮਾ ਦੇ ਘਰ ਤੋਂ ਹਰੇਕ ਲੋੜ ਪੂਰੀ ਕਰਦਾ ਹੈ ਜੋ) ਹਰੇਕ ਦੇ ਹਿਰਦੇ-ਘਰ ਵਿਚ ਮੌਜੂਦ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਅੱਗੇ ਅਰਜ਼ੋਈ ਕਰਨੀ ਵਿਅਰਥ ਹੈ ॥੨॥

ਪਦ ਅਰਥ ਕਿਸ ਨੋ = ਉਸ ਪ੍ਰਭੂ ਤੋਂ ਬਿਨਾ ਹੋਰ ਕਿਸ ਨੂੰ? ਘਰਿ = ਹਿਰਦੇ-ਘਰ ਵਿਚ। ਵਰਤੈ = ਮੌਜੂਦ ਹੈ। ਸਭੁ ਕੋਇ = ਹਰੇਕ ਜੀਵ। ਕਿਸ ਨੋ ਕਹੀਐ = ਕਿਸੇ ਹੋਰ ਨੂੰ ਆਖਣਾ ਵਿਅਰਥ ਹੈ ॥੨॥

SikhNet (Spanish)¿Por qué entonces ir a preguntarle a otro, cuando todo lo que pasa, pasa en el interior? (2)
Answers quote the Granth verbatim with Ang citations. AI commentary is not Gurbani and not a religious ruling.