ੴ

ਸਿੱਖਬਾਣੀ · SikhBani

ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥

sabhe thok visaar iko mit kar
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1093 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਸਭੇ ਥੋਕ ਵਿਸਾਰਿ; ਇਕੋ ਮਿਤੁ ਕਰਿ ॥

sabhe thok visaar; iko mit kar |

Sant Singh KhalsaForget everything, and be friends with the One Lord alone.
Manmohan SinghForget thou all other things and befriend the One Lord alone.
Manmohan Singh (Punjabi)ਤੂੰ ਹੋਰ ਸਾਰੀਆਂ ਚੀਜ਼ਾਂ ਨੂੰ ਭੁਲਾ ਦੇ ਅਤੇ ਕੇਵਲ ਇੱਕ ਪ੍ਰਭੂ ਨੂੰ ਹੀ ਆਪਣਾ ਮਿੱਤਰ ਬਣਾ।
Fareedkot Teekaਤਾਂ ਤੇ ਸਭ ਪਦਾਰਥੋਂ ਕੋ ਬਿਸਾਰ ਕਰ ਕੇ ਇਕੋ ਹੀ ਮਿਤ੍ਰ ਕਰ॥
Prof. Sahib Singhਹੋਰ ਸਭ ਚੀਜ਼ਾਂ (ਦਾ ਮੋਹ) ਵਿਸਾਰ ਕੇ ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,

ਪਦ ਅਰਥ ਥੋਕ = ਚੀਜ਼ਾਂ।

SikhNet (Spanish)Deja ya todo lo demás y has amistad sólo con Dios,

ਮਨੁ ਤਨੁ ਹੋਇ ਨਿਹਾਲੁ; ਪਾਪਾ ਦਹੈ ਹਰਿ ॥

man tan hoe nihaal; paapaa dahai har |

Sant Singh KhalsaYour mind and body shall be enraptured, and the Lord shall burn away your sins.
Manmohan SinghThy soul and body shall be enraptured and they God shall burn all thine sins.
Manmohan Singh (Punjabi)ਤੇਰੀ ਆਤਮਾ ਅਤੇ ਦੇਹ ਪ੍ਰਸੰਨ ਥੀ ਵੰਝਣਗੇ ਅਤੇ ਤੇਰਾ ਵਾਹਿਗੁਰੂ ਤੇਰੇ ਸਾਰੇ ਪਾਪਾਂ ਨੂੰ ਸਾੜ ਸੁੱਟੇਗਾ।
Fareedkot Teekaਮਨ ਤਨ ਕਰ ਕੇ ਸੁਖੀ ਹੋਵੋਂਗਾ ਔ ਪਾਪੋਂ ਕੋ ਹਰੀ (ਦਹੈ) ਜਲਾਵੇ ਅਰਥਾਤ ਨਸਟ ਕਰੇਗਾ॥
Prof. Sahib Singhਤੇਰਾ ਮਨ ਖਿੜ ਆਵੇਗਾ ਤੇਰਾ ਸਰੀਰ ਹੌਲਾ-ਫੁੱਲ ਹੋ ਜਾਇਗਾ (ਕਿਉਂਕਿ) ਪਰਮਾਤਮਾ ਸਾਰੇ ਪਾਪ ਸਾੜ ਦੇਂਦਾ ਹੈ।

ਪਦ ਅਰਥ ਨਿਹਾਲੁ = ਖਿੜਿਆ ਹੋਇਆ। ਦਹੈ = ਸਾੜ ਦੇਂਦਾ ਹੈ।

SikhNet (Spanish)así tu cuerpo y mente serán bendecidos y tu Dios te liberará de las consecuencias de tus errores.

ਆਵਣ ਜਾਣਾ ਚੁਕੈ; ਜਨਮਿ ਨ ਜਾਹਿ ਮਰਿ ॥

aavan jaanaa chukai; janam na jaeh mar |

Sant Singh KhalsaYour comings and goings in reincarnation shall cease; you shall not be reborn and die again.
Manmohan SinghThine comings and goings shall end and thou shalt not be born and die again.
Manmohan Singh (Punjabi)ਤੇਰੇ ਆਉਣੇ ਅਤੇ ਜਾਣੇ ਮੁਕ ਜਾਣਗੇ ਅਤੇ ਤੂੰ ਮੁੜ ਕੇ ਜੰਮੇ ਤੇ ਮਰੇਗਾ ਨਹੀਂ।
Fareedkot Teekaਆਵਣ ਜਾਣਾ ਚੂਕ ਜਾਏਗਾ ਜਨਮ ਮਰਨ ਕੇ ਫੇਰੇ ਮੇਂ ਨਾ ਜਾਏਗਾ॥
Prof. Sahib Singh(ਜਗਤ ਵਿਚ ਤੇਰਾ) ਜੰਮਣਾ ਮਰਨਾ ਮੁੱਕ ਜਾਇਗਾ, ਤੂੰ ਮੁੜ ਮੁੜ ਨਹੀਂ ਜੰਮੇ ਮਰੇਂਗਾ।

ਪਦ ਅਰਥ ਚੁਕੈ = ਮੁੱਕ ਜਾਂਦਾ ਹੈ। ਜਨਮਿ = ਜਨਮ ਕੇ, ਜੰਮ ਕੇ।

SikhNet (Spanish)Tus idas y venidas cesarán y no nacerás para morir otra vez.

ਸਚੁ ਨਾਮੁ ਆਧਾਰੁ; ਸੋਗਿ ਨ ਮੋਹਿ ਜਰਿ ॥

sach naam aadhaar; sog na mohi jar |

Sant Singh KhalsaThe True Name shall be your Support, and you shall not burn in sorrow and attachment.
Manmohan SinghThe True Name shall be thy mainstay and thou shalt burn not in sorrow and worldly love.
Manmohan Singh (Punjabi)ਸਤਿਨਾਮ ਤੇਰਾ ਆਸਰਾ ਹੋਵੇਗਾ ਅਤੇ ਤੂੰ ਸ਼ੋਕ ਤੇ ਸੰਸਾਰੀ ਮਮਤਾ ਅੰਦਰ ਨਹੀਂ ਸੜੇਗਾਂ।
Fareedkot Teekaਜੇ ਸਚ ਨਾਮ ਕਾ ਆਸਰਾ ਕਰੇਂਗਾ ਸੋਗ ਤਥਾ ਮੋਹ ਮੇਂ ਨਾ ਜਲੇਗਾ॥
Prof. Sahib Singhਪ੍ਰਭੂ ਦੇ ਨਾਮ ਨੂੰ ਆਸਰਾ ਬਣਾ, ਤੂੰ ਚਿੰਤਾ ਵਿਚ ਤੇ ਮੋਹ ਵਿਚ ਨਹੀਂ ਸੜੇਂਗਾ।

ਪਦ ਅਰਥ ਆਧਾਰੁ = ਆਸਰਾ। ਸੋਗਿ = ਸੋਗ ਵਿਚ, ਚਿੰਤਾ ਵਿਚ। ਜਰਿ = ਸੜ।

SikhNet (Spanish)Sí, si lo principal en tu vida es el Nombre Verdadero, entonces no te afligirás ni por la edad, ni por el sufrimiento.

ਨਾਨਕ ਨਾਮੁ ਨਿਧਾਨੁ; ਮਨ ਮਹਿ ਸੰਜਿ ਧਰਿ ॥੨੦॥

naanak naam nidhaan; man meh sanj dhar |20|

Sant Singh KhalsaO Nanak, gather in the treasure of the Naam, the Name of the Lord, within your mind. ||20||
Manmohan SinghName, amass thou the treasure of the Name, within thy mind.
Manmohan Singh (Punjabi)ਨਾਨਕਾ, ਤੂੰ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਨਾਮ ਦੇ ਖ਼ਜ਼ਾਨੇ ਨੂੰ ਇਕੱਤਰ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਨਾਮ ਖਜਾਨੇ ਕੋ ਮਨ ਮੇਂ ਇਕਤ੍ਰ ਕਰ ਰਖੁ॥੨੦॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਇਕੱਠਾ ਕਰ ਰੱਖ ॥੨੦॥

ਪਦ ਅਰਥ ਸੰਜਿ ਧਰਿ = ਸੰਚ ਲੈ, ਇਕੱਠਾ ਕਰ ॥੨੦॥

SikhNet (Spanish)Dice Nanak, has acopio sólo del Tesoro del Nombre del Señor en la mente. (20)
Answers quote the Granth verbatim with Ang citations. AI commentary is not Gurbani and not a religious ruling.