ਟੋਡੀ ਮਹਲਾ ੫ ਘਰੁ ੩ ਚਉਪਦੇ ॥
ttoddee mahalaa 5 ghar 3 chaupade |
Sant Singh KhalsaTodee, Fifth Mehl, Third House, Chau-Padhay:
Manmohan SinghTodi 5th Guru. Chaupadas.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਟੋਡੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Todi, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਾਂ ਹਾਂ ਲਪਟਿਓ ਰੇ ਮੂੜੑੇ; ਕਛੂ ਨ ਥੋਰੀ ॥
haan haan lapattio re moorrae; kachhoo na thoree |
Sant Singh KhalsaOh! Oh! You cling to Maya, you fool; this is not a trivial matter.
Manmohan SinghAlas! O fool, alas! thou cling to mammon and thy love with it is nor at all insignificant.
Manmohan Singh (Punjabi)ਅਫਸੋਸ! ਅਫਸੋਸ! ਹੇ ਮੂਰਖ ਤੂੰ ਮਾਇਆ ਨਾਲ ਚਿਮੜਿਆ ਹੋਇਆ ਹੋਇਆ ਹੈ। ਇਸ ਨਾਲ ਤੇਰੀ ਪ੍ਰੀਤ ਕੁਝ ਥੋੜੀ ਨਹੀਂ।
Fareedkot Teekaਹੇ ਮੂਰਖ ਜੀਵ! (ਹਾਂ ਹਾਂ) ਅਤੀ ਕਸਟ ਹੈ ਵਿਸਿਅਹੁ ਮੇਂ ਲੰਪਟ ਹੋ ਰਹਿਆ ਹੈਂ, ਇਨ ਮੇਂ ਤੈਨੇ ਕਛ ਥੋੜੀ ਸੀ ਪ੍ਰੀਤੀ ਨਹੀਂ ਕਰੀ, ਭਾਵ ਸੇ ਬਹੁਤ ਕਰੀ ਹੈ॥
Prof. Sahib Singhਹੇ ਮੂਰਖ (ਮਨ)! ਮੈਂ ਸਮਝ ਲਿਆ ਹੈ ਕਿ ਤੂੰ (ਮਾਇਆ ਨਾਲ) ਚੰਬੜਿਆ ਹੋਇਆ ਹੈਂ, (ਤੇਰੀ ਉਸ ਨਾਲ ਪ੍ਰੀਤ ਭੀ) ਕੁਝ ਥੋੜੀ ਜਿਹੀ ਨਹੀਂ ਹੈ।ਪਦ ਅਰਥ ਹਾਂ ਹਾਂ = ਠੀਕ ਹੈ, ਮੈਂ ਸਮਝ ਲਿਆ ਹੈ। ਰੇ ਮੂੜ੍ਹ੍ਹੇ = ਹੇ ਮੂਰਖ (ਮਨ)! ਥੋਰੀ = ਥੋੜੀ।
SikhNet (Spanish)Te aferras a Maya y tu agarre es firme,
ਤੇਰੋ ਨਹੀ; ਸੁ ਜਾਨੀ ਮੋਰੀ ॥ ਰਹਾਉ ॥
tero nahee; su jaanee moree | rahaau |
Sant Singh KhalsaThat which you consider to be yours, is not yours. ||Pause||
Manmohan SinghWhat thou deemest thine own, it not thine. Pause.
Manmohan Singh (Punjabi)ਜਿਸ ਨੂੰ ਤੂੰ ਆਪਣਾ ਨਿੱਜ ਦਾ ਜਾਣਦਾ ਹੈ, ਉਹ ਤੇਰਾ ਨਹੀਂ। ਠਹਿਰਾਉ।
Fareedkot Teekaਜਿਸ ਮੇਂ ਤੇਰਾ ਕੁਛ ਨਹੀਂ ਹੈ, ਸੋ ਮਾਇਆ ਤੈਨੇ (ਮੋਰੀ) ਮੇਰੀ ਹੈ ਐਸੇ ਜਾਨੀ ਹੈ॥ ਰਹਾਉ ॥
Prof. Sahib Singh(ਜੇਹੜੀ ਮਾਇਆ ਸਦਾ) ਤੇਰੀ ਨਹੀਂ ਬਣੀ ਰਹਿਣੀ, ਉਸ ਨੂੰ ਤੂੰ ਆਪਣੀ ਸਮਝ ਰਿਹਾ ਹੈਂ ਰਹਾਉ॥ਪਦ ਅਰਥ ਸੁ = ਉਹ (ਮਾਇਆ)। ਜਾਨੀ ਮੋਰੀ = ਤੂੰ ਆਪਣੀ ਸਮਝ ਬੈਠਾ ਹੈਂ ਰਹਾਉ॥
SikhNet (Spanish)pero eso que consideras tuyo, no es tuyo. (Pausa)
ਆਪਨ ਰਾਮੁ; ਨ ਚੀਨੋ ਖਿਨੂਆ ॥
aapan raam; na cheeno khinooaa |
Sant Singh KhalsaYou do not remember your Lord, even for an instant.
Manmohan SinghThy Lord, thou contemplatest not even for a trice.
Manmohan Singh (Punjabi)ਆਪਣੇ ਪ੍ਰਭੂ ਨੂੰ ਤੂੰ ਇਕ ਲੰਮੇ ਭਰ ਲਈ ਭੀ ਨਹੀਂ ਸਿਮਰਦਾ।
Fareedkot Teekaਜੋ ਅਪਨਾ ਸ੍ਵਾਮੀ ਰਾਮ ਹੈ, ਸੋ ਤੈਨੇ ਖਿਨ ਮਾਤ੍ਰ ਭੀ ਨਹੀਂ ਜਾਣਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ (ਹੀ) ਆਪਣਾ (ਅਸਲ ਸਾਥੀ ਹੈ ਉਸ ਨਾਲ ਤੂੰ) ਇਕ ਛਿਨ ਵਾਸਤੇ ਭੀ ਜਾਣ-ਪਛਾਣ ਨਹੀਂ ਪਾਈ।ਪਦ ਅਰਥ ਚੀਨੋ = ਪਛਾਣਿਆ, ਸਾਂਝ ਪਾਈ। ਖਿਨੂਆ = ਇਕ ਛਿਨ ਵਾਸਤੇ ਭੀ।
SikhNet (Spanish)No has probado la Quintaesencia de tu Señor ni siquiera por un momento,
ਜੋ ਪਰਾਈ; ਸੁ ਅਪਨੀ ਮਨੂਆ ॥੧॥
jo paraaee; su apanee manooaa |1|
Sant Singh KhalsaThat which belongs to others, you believe to be your own. ||1||
Manmohan SinghWhat belongs to another, that thou deemest thine own.
Manmohan Singh (Punjabi)ਜਿਹੜੀ ਕਿਸੇ ਦੀ ਮਲਕੀਅਤ ਹੈ, ਉਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।
Fareedkot Teekaਔਰ ਜੋ ਅੰਤ ਕੋ ਪਰਾਈ ਹੋ ਜਾਣੀ ਹੈ, ਸੋ ਮਾਇਆ ਤੈਨੇ ਅਪਨੀ ਮਾਨੀ ਹੈ ॥੧॥
Prof. Sahib Singhਜੇਹੜੀ (ਮਾਇਆ) ਬਿਗਾਨੀ (ਬਣ ਜਾਣੀ) ਹੈ ਉਸ ਨੂੰ ਤੂੰ ਆਪਣੀ ਮੰਨ ਲਿਆ ਹੈ ॥੧॥ਪਦ ਅਰਥ ਮਨੂਆ = ਮੰਨੀ ਹੋਈ ਹੈ ॥੧॥
SikhNet (Spanish)y lo que pertenece a otro, imaginas que es propio.(1)
ਨਾਮੁ ਸੰਗੀ; ਸੋ. ਮਨਿ, ਨ ਬਸਾਇਓ ॥
naam sangee; so. man, na basaaeo |
Sant Singh KhalsaThe Naam, the Name of the Lord, is always with you, but you do not enshrine it within your mind.
Manmohan SinghThe Name which is thy real companion, that, thou enshrinest not in thy mind.
Manmohan Singh (Punjabi)ਨਾਮ, ਜੋ ਤੇਰਾ ਸਾਥੀ ਹੈ, ਉਸ ਨੂੰ ਤੂੰ ਆਪਣੇ ਚਿੱਤ ਵਿੱਚ ਨਹੀਂ ਵਸਾਉਂਦਾ।
Fareedkot Teekaਤੇਰਾ ਸੰਗੀ ਜੋ ਨਾਮੁ ਹੈ, ਸੋਈ ਤੈਨੇ ਮਨ ਮੇਂ ਨਹੀਂ ਵਸਾਯਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ (ਅਸਲ) ਸਾਥੀ ਹੈ, ਉਸ ਨੂੰ ਤੂੰ ਆਪਣੇ ਮਨ ਵਿਚ (ਕਦੇ) ਨਹੀਂ ਵਸਾਇਆ।ਪਦ ਅਰਥ ਸੰਗੀ = ਸਾਥੀ। ਮਨਿ = ਮਨ ਵਿਚ।
SikhNet (Spanish)El Nombre del Señor que te acompañará siempre no Lo enalteces en tu mente,
ਛੋਡਿ ਜਾਹਿ; ਵਾਹੂ ਚਿਤੁ ਲਾਇਓ ॥੨॥
chhodd jaeh; vaahoo chit laaeo |2|
Sant Singh KhalsaYou have attached your consciousness to that which you must eventually abandon. ||2||
Manmohan SinghWhat thou has to leave, with that, thou hast attached thy mind.
Manmohan Singh (Punjabi)ਜਿਸ ਲਈ ਤੂੰ ਤਿਆਗ ਜਾਣਾ ਹੈ, ਉਸ ਨਾਲ ਤੂੰ ਆਪਣਾ ਮਨ ਜੋੜਿਆ ਹੋਇਆ ਹੈ।
Fareedkot Teekaਜੋ ਤੇਰੇ ਕੌ ਛੋਡਿ ਜਾਇਗੀ ਵਾ ਤੂੰ ਉਸ ਕੋ ਛੋਡ ਜਾਇਗਾ, ਤਿਸੀ ਮੇਂ ਤੈਨੇ ਚਿਤੁ ਲਗਾਯਾ ਹੈ॥੨॥
Prof. Sahib Singh(ਜੇਹੜੇ ਪਦਾਰਥ ਆਖ਼ਰ) ਛੱਡ ਜਾਣਗੇ, ਉਹਨਾਂ ਨਾਲ ਤੂੰ ਚਿੱਤ ਜੋੜਿਆ ਹੋਇਆ ਹੈ ॥੨॥ਪਦ ਅਰਥ ਛੋਡਿ ਜਾਹਿ = (ਜੇਹੜੇ ਪਦਾਰਥ) ਛੱਡ ਜਾਣਗੇ। ਵਾਹੂ = ਉਹਨਾਂ ਨਾਲ ॥੨॥
SikhNet (Spanish)y te aferras a lo que vas a tener que dejar.(2)
ਸੋ ਸੰਚਿਓ; ਜਿਤੁ ਭੂਖ ਤਿਸਾਇਓ ॥
so sanchio; jit bhookh tisaaeo |
Sant Singh KhalsaYou collect that which will bring you only hunger and thirst.
Manmohan SinghThou amasseth that, which shall keep thee hungry and thirsty.
Manmohan Singh (Punjabi)ਤੂੰ ਉਸ ਨੂੰ ਇੱਕਤਰ ਕਰਦਾ ਹੈ, ਜੋ ਤੈਨੂੰ ਭੁਖਾ ਤੇ ਤਿਹਾਇਆ ਰੱਖੇਗਾ।
Fareedkot Teekaਸੋਈ ਝੂਠੇ ਪਦਾਰਥੋਂ ਕਾ ਸਮਦਾਯ ਤੈਨੇ ਸੰਚਿਆ ਹੈ ਜਿਸ ਸੇ ਭੂਖਾ ਪਿਆਸਾ ਰਹੈ, ਭਾਵ ਸੇ ਤ੍ਰਿਸਨਾ ਹੀ ਲਗੀ ਰਹੈ॥
Prof. Sahib Singhਹੇ ਭਾਈ! ਤੂੰ ਉਸ ਧਨ-ਪਦਾਰਥ ਨੂੰ ਇਕੱਠਾ ਕਰ ਰਿਹਾ ਹੈਂ, ਜਿਸ ਦੀ ਰਾਹੀਂ (ਮਾਇਆ ਦੀ) ਭੁੱਖ ਤ੍ਰੇਹ (ਬਣੀ ਰਹੇਗੀ)।ਪਦ ਅਰਥ ਸੰਚਿਓ = ਇਕੱਠਾ ਕੀਤਾ ਹੈ। ਜਿਤੁ = ਜਿਸ ਦੀ ਰਾਹੀਂ। ਤਿਸਾਇਓ = ਤ੍ਰਿਖਾ, ਤ੍ਰੇਹ।
SikhNet (Spanish)Te haces de todo lo que pule tu apetito
ਅੰਮ੍ਰਿਤ ਨਾਮੁ ਤੋਸਾ; ਨਹੀ ਪਾਇਓ ॥੩॥
amrit naam tosaa; nahee paaeo |3|
Sant Singh KhalsaYou have not obtained the supplies of the Ambrosial Naam. ||3||
Manmohan SinghThou hast not obtained the viaticum of the ambrosial Name.
Manmohan Singh (Punjabi)ਤੈਂ ਅੰਮ੍ਰਿਤਮਈ ਨਾਮ ਦਾ ਸਫਰ ਖਰਚ ਪ੍ਰਾਪਤ ਨਹੀਂ ਕੀਤਾ।
Fareedkot Teekaਜੋ ਅੰਮ੍ਰਿਤ ਰੂਪ ਨਾਮ ਹੈ, ਸੋ ਤੈਨੇ (ਤੋਸਾ) ਖਰਚੁ ਨਹੀਂ ਪਾਯਾ ਹੈ॥੩॥
Prof. Sahib Singhਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜੀਵਨ-ਸਫ਼ਰ ਦਾ ਖ਼ਰਚ ਹੈ, ਉਹ ਤੂੰ ਹਾਸਲ ਨਹੀਂ ਕੀਤਾ ॥੩॥ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਤੋਸਾ = ਰਸਤੇ ਦਾ ਖ਼ਰਚ ॥੩॥
SikhNet (Spanish)y no atesoras el Nombre Ambrosial que te alivia en el Sendero.(3)
ਕਾਮ ਕ੍ਰੋਧਿ; ਮੋਹ ਕੂਪਿ ਪਰਿਆ ॥
kaam krodh; moh koop pariaa |
Sant Singh KhalsaYou have fallen into the pit of sexual desire, anger and emotional attachment.
Manmohan SinghThou hast fallen into the well of lust, wrath, and worldly love.
Manmohan Singh (Punjabi)ਤੂੰ ਮਿਥਨ ਹੁਲਾਸ, ਗੁੱਸੇ ਅਤੇ ਸੰਸਾਰੀ ਮਮਤਾ ਦੇ ਖੂਹ ਵਿੱਚ ਡਿੱਗ ਪਿਆ ਹੈ।
Fareedkot Teekaਕਾਮੁ, ਕ੍ਰੋਧ, ਮੋਹਿ ਆਦਿ ਵਿਕਾਰੋਂ ਰੂਪ ਕੂਏ ਮੇਂ ਜੀਵੋਂ ਕਾ ਸਮਦਾਯ ਪੜਾ ਹੂਆ ਹੈ॥
Prof. Sahib Singh(ਹੇ ਭਾਈ!) ਤੂੰ ਕਾਮ ਕ੍ਰੋਧ ਵਿਚ ਤੂੰ ਮੋਹ ਦੇ ਖੂਹ ਵਿਚ ਪਿਆ ਹੋਇਆ ਹੈਂ।ਪਦ ਅਰਥ ਕ੍ਰੋਧਿ = ਕ੍ਰੋਧ ਵਿਚ। ਕੂਪਿ = ਖੂਹ ਵਿਚ।
SikhNet (Spanish)El mundo se está ahogando en el pozo de la lujuria y del enojo,
ਗੁਰ ਪ੍ਰਸਾਦਿ; ਨਾਨਕ ਕੋ ਤਰਿਆ ॥੪॥੧॥੧੬॥
gur prasaad; naanak ko tariaa |4|1|16|
Sant Singh KhalsaBy Guru's Grace, O Nanak, a rare few are saved. ||4||1||16||
Manmohan SinghNanak, rare is the person, who is saved through the Guru's grace.
Manmohan Singh (Punjabi)ਨਾਨਕ, ਕਿਸੇ ਵਿਰਲੇ ਪੁਰਸ਼ ਦਾ ਹੀ, ਗੁਰਾਂ ਦੀ ਦਇਆ ਰਾਹੀਂ ਪਾਰ ਉਤਾਰਾ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੇ ਗੁਰੋਂ ਕੀ ਕ੍ਰਿਪਾ ਕਰ ਕੇ ਹੀ ਕੋਈ ਵਿਰਲਾ ਤਰਿਆ ਹੈ॥੪॥੧॥੧੬॥☬ਜੇਕਰ ਕਹੇ ਆਪ ਮਾਇਆ ਮੇਂ ਕਿਉਂ ਨਹੀਂ ਲਿਪਟੇ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਤੇਰੇ ਭੀ ਕੀਹ ਵੱਸ?) ਕੋਈ ਵਿਰਲਾ ਮਨੁੱਖ ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ (ਇਸ ਖੂਹ ਵਿਚੋਂ) ਪਾਰ ਲੰਘਦਾ ਹੈ ॥੪॥੧॥੧੬॥ਪਦ ਅਰਥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੋ = ਕੋਈ ਵਿਰਲਾ ॥੪॥੧॥੧੬॥
SikhNet (Spanish)y extraordinario es aquél, oh dice Nanak, que es salvado por la Gracia del Guru.(4-1-16)