ਭੈਰਉ ਮਹਲਾ ੩ ॥
bhairau mahalaa 3 | Ang 1128
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.
ਸੋ ਮੁਨਿ; ਜਿ ਮਨ ਕੀ ਦੁਬਿਧਾ ਮਾਰੇ ॥
so mun; ji man kee dubidhaa maare | Ang 1128
Sant Singh KhalsaHe alone is a silent sage, who subdues his mind's duality.
Manmohan SinghHe alone is the silent sage, who stills his mind's duality.
Manmohan Singh (Punjabi)ਕੇਵਲ ਉਹ ਹੀ ਖਾਮੋਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਦੂਰ ਕਰਦਾ ਹੈ।
Fareedkot Teekaਸੋਈ ਮੁਨੀਸ੍ਵਰ ਹੈ, ਜੋ ਆਪਣੇ ਮਨ ਕੀ ਦੁਬਿਧਾ ਕੋ ਮਾਰ ਦੇਵੇ॥
Prof. Sahib Singhਅਸਲ ਮੋਨ-ਧਾਰੀ ਸਾਧੂ ਉਹ ਹੈ ਜਿਹੜਾ (ਆਪਣੇ) ਮਨ ਦੀ ਮੇਰ-ਤੇਰ ਮੁਕਾ ਦੇਂਦਾ ਹੈ,ਪਦ ਅਰਥ ਮੁਨਿ = ਮੋਨ-ਧਾਰੀ ਸਾਧੂ। ਜਿ = ਜਿਹੜਾ। ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ।
SikhNet (Spanish)El verdadero ser que vive en el silencio, es sólo el que que logra silenciar la dualidad
ਦੁਬਿਧਾ ਮਾਰਿ; ਬ੍ਰਹਮੁ ਬੀਚਾਰੇ ॥੧॥
dubidhaa maar; braham beechaare |1| Ang 1128
Sant Singh KhalsaSubduing his duality, he contemplates God. ||1||
Manmohan SinghSilencing his duality, he reflects on the Lord.
Manmohan Singh (Punjabi)ਆਪਣੇ ਦਵੈਤ-ਭਾਵ ਨੂੰ ਮਾਰ ਕੇ ਉਹ ਸਾਈਂ ਦਾ ਧਿਆਨ ਧਾਰਦਾ ਹੈ।
Fareedkot Teekaਦੁਬਿਧਾ ਮਾਰ ਕਰ ਕੇ ਕੇਵਲ ਏਕ ਬ੍ਰਹਮ ਕਾ ਹੀ ਵੀਚਾਰੁ ਕਰੇ॥੧॥
Prof. Sahib Singhਅਤੇ ਮੇਰ-ਤੇਰ ਮੁਕਾ ਕੇ (ਉਸ ਮੇਰ-ਤੇਰ ਦੇ ਥਾਂ) ਪਰਮਾਤਮਾ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ ॥੧॥ਪਦ ਅਰਥ ਬ੍ਰਹਮੁ = ਪਰਮਾਤਮਾ। ਬੀਚਾਰੇ = ਮਨ ਵਿਚ ਵਸਾਂਦਾ ਹੈ ॥੧॥
SikhNet (Spanish)en su mente, y al hacerlo, medita en Dios. (1)
ਇਸੁ ਮਨ ਕਉ; ਕੋਈ ਖੋਜਹੁ ਭਾਈ ॥
eis man kau; koee khojahu bhaaee | Ang 1128
Sant Singh KhalsaLet each person examine his own mind, O Siblings of Destiny.
Manmohan SinghLet some one search this mind of his, O brother!
Manmohan Singh (Punjabi)ਕੋਈ ਜਣਾ ਆਪਣੇ ਇਸ ਮਨੂਏ ਦੀ ਖੋਜ ਪੜਤਾਲ ਕਰੇ ਹੇ ਵੀਰ!
Fareedkot Teekaਹੇ ਭਾਈ! ਇਸ ਮਨ ਕੋ ਕੋਈ ਖੋਜਣਾ ਕਰਹੁ॥
Prof. Sahib Singhਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ।ਪਦ ਅਰਥ ਕਉ = ਨੂੰ। ਖੋਜਹੁ = ਪੜਤਾਲ ਕਰਦੇ ਰਹੋ। ਭਾਈ = ਹੇ ਭਾਈ!
SikhNet (Spanish)Oh Hermanos del Destino, busquen en el interior de su ser
ਮਨੁ ਖੋਜਤ; ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
man khojat; naam nau nidh paaee |1| rahaau | Ang 1128
Sant Singh KhalsaExamine your mind, and you shall obtain the nine treasures of the Naam. ||1||Pause||
Manmohan SinghSearching his mind, he obtains the Name's nine treasures. Pause
Manmohan Singh (Punjabi)ਆਪਣੇ ਮਨੂਏ ਦੀ ਖੋਜ ਪੜਤਾਲ ਕਰਨ ਦੁਆਰਾ ਉਹ ਨਾਮ ਦੇ ਨੌ ਖ਼ਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਠਹਿਰਾਉ।
Fareedkot Teekaਹਮ ਨੇ ਮਨ ਕੋ ਖੋਜਤੇ ਹੂਏ ਨਾਮ ਰੂਪੀ ਨਉ ਨਿਧੀ ਪਾਈ ਹੈ, ਭਾਵ ਸਰਬ ਸੁਖ ਪਾਏ ਹੈ। ਇਸ ਪਰਕਰਣ ਮੇਂ ਮਨ ਸਬਦ ਕਾ ਅਰਥ ਚੇਤਨ ਸਮਝਣਾ॥੧॥ ਰਹਾਉ ॥
Prof. Sahib Singhਮਨ (ਦੀ ਦੌੜ-ਭੱਜ) ਦੀ ਪੜਤਾਲ ਕਰਦਿਆਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਇਸ ਨਾਮ ਹੀ (ਮਾਨੋ) ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹੈ ॥੧॥ ਰਹਾਉ ॥ਪਦ ਅਰਥ ਖੋਜਤ = ਪੜਤਾਲ ਕਰਦਿਆਂ। ਨਉ ਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਪਾਈ = ਪ੍ਰਾਪਤ ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)y lleguen hasta el Nombre, el Tesoro de Éxtasis. (1-Pausa)
ਮੂਲੁ ਮੋਹੁ ਕਰਿ; ਕਰਤੈ ਜਗਤੁ ਉਪਾਇਆ ॥
mool mohu kar; karatai jagat upaaeaa | Ang 1128
Sant Singh KhalsaThe Creator created the world, upon the foundation of worldly love and attachment.
Manmohan SinghThe Creator-Lord has created the world, on the foundation of worldly attachment.
Manmohan Singh (Punjabi)ਸਿਰਜਣਹਾਰ ਸੁਆਮੀ ਨੇ ਸੰਸਾਰੀ ਲਗਨ ਦੀ ਨੀਂਹ ਉਤੇ ਸੰਸਾਰ ਰਚਿਆ ਹੈ।
Fareedkot Teeka(ਮੂਲੁ ਮੋਹੁ) ਅਗ੍ਯਾਨ ਕਰ ਕੇ ਕਰਤੇ ਪੁਰਖ ਨੇ ਜਗਤ ਕੋ ਉਤਿਪੰਨ੍ਯ ਕੀਆ ਹੈ॥
Prof. Sahib Singh(ਜਗਤ-ਰਚਨਾ ਦੇ) ਮੁੱਢ ਮੋਹ ਨੂੰ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ।ਪਦ ਅਰਥ ਮੂਲੁ = ਮੁੱਢ। ਕਰਿ = ਬਣਾ ਕੇ। ਕਰਤੈ = ਕਰਤਾਰ ਨੇ।
SikhNet (Spanish)Dios creó la Creación junto con las bases de la Pasión,
ਮਮਤਾ ਲਾਇ; ਭਰਮਿ ਭੋੁਲਾਇਆ ॥੨॥
mamataa laae; bharam bhuolaaeaa |2| Ang 1128
Sant Singh KhalsaAttaching it to possessiveness, He has led it into confusion with doubt. ||2||
Manmohan SinghAttaching the world with mine-ness, He has strayed it in doubt.
Manmohan Singh (Punjabi)ਸੰਸਾਰ ਨੂੰ ਅਪਣਤ ਨਾਲ ਜੋੜ, ਉਸ ਨੇ ਇਸ ਨੂੰ ਸੰਦੇਹ ਅੰਦਰ ਗੁਮਰਾਹ ਕੀਤਾ ਹੈ।
Fareedkot Teekaਮਮਤਾ ਕੋ ਲਾਇ ਕਰ ਭਰਮ ਕੇ ਬਲ ਕਰ ਕੇ ਅਪਣੇ ਸਰੂਪ ਸੇ ਭੁਲਾਇ ਦੀਆ ਹੈ॥੨॥
Prof. Sahib Singhਜੀਵਾਂ ਨੂੰ ਅਪਣੱਤ ਚੰਬੋੜ ਕੇ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਪਾ ਕੇ (ਉਸ ਨੇ ਆਪ ਹੀ) ਕੁਰਾਹੇ ਪਾ ਦਿੱਤਾ ॥੨॥ਪਦ ਅਰਥ ਮਮਤਾ = {ਮਮ = ਮੇਰਾ} ਮਲਕੀਅਤ ਬਣਾਣ ਦਾ ਸੁਭਾਉ, ਅਪਣੱਤ। ਭਰਮਿ = ਭਰਮ ਵਿਚ, ਭਟਕਣਾ ਵਿਚ। ਭਲਾਇਆ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ਹੈ 'ਭੁਲਾਇਆ'। ਇਥੇ 'ਭੋਲਾਇਆ' ਪੜ੍ਹਨਾ ਹੈ} ॥੨॥
SikhNet (Spanish)y el sentimiento ególatra trajo la duda en la mente y la desvió del Sendero. (2)
ਇਸੁ ਮਨ ਤੇ; ਸਭ ਪਿੰਡ ਪਰਾਣਾ ॥
eis man te; sabh pindd paraanaa | Ang 1128
Sant Singh KhalsaFrom this Mind come all bodies, and the breath of life.
Manmohan SinghFrom this mind are all the bodies and life-breaths.
Manmohan Singh (Punjabi)ਇਸ ਮਨੂਏ ਤੋਂ ਹੀ ਸਮੂਹ ਸਰੀਰ ਅਤੇ ਜੀਵਨ ਸੁਆਸ ਹਨ।
Fareedkot Teekaਇਸ ਮਨ ਤੇ ਹੀ ਸੰਪੂਰਨ (ਪਿੰਡ) ਦੇਹਾ ਔ ਪ੍ਰਾਣ ਹੈਂ, ਭਾਵ ਸਭੀ ਸਰੀਰ ਔਰ ਪ੍ਰਾਣ ਕਲਾ ਇਸੀ ਕੀ ਸਤਾ ਕਰ ਸਫੁਰਤਾ ਹੋ ਰਹੀ ਹੈ॥
Prof. Sahib Singhਇਹ ਮਨ (ਦੇ ਮੇਰ-ਤੇਰ ਅਪਣੱਤ ਆਦਿਕ ਦੇ ਸੰਸਕਾਰਾਂ) ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ।ਪਦ ਅਰਥ ਤੇ = ਤੋਂ। ਮਨ ਤੇ = ਮਨ ਤੋਂ, ਮਨ ਦੇ ਸੰਸਕਾਰਾਂ ਤੋਂ। ਪਿੰਡ ਪਰਾਣਾ = ਸਰੀਰ ਤੇ ਪ੍ਰਾਣ, ਜਨਮ ਮਰਨ ਦਾ ਗੇੜ।
SikhNet (Spanish)De esta Mente viene todos los cuerpos y la respiración vital.
ਮਨ ਕੈ ਵੀਚਾਰਿ; ਹੁਕਮੁ ਬੁਝਿ ਸਮਾਣਾ ॥੩॥
man kai veechaar; hukam bujh samaanaa |3| Ang 1128
Sant Singh KhalsaBy mental contemplation, the mortal realizes the Hukam of the Lord's Command, and merges in Him. ||3||
Manmohan SinghRealising the Lord's will, through hearty meditation, one merges in Him.
Manmohan Singh (Punjabi)ਦਿਲੀ ਸਿਮਰਨ ਰਾਹੀਂ ਂ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਨ ਦੁਆਰਾ ਬੰਦਾ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਨੇ ਮਨ ਕੇ ਸਰੂਪ ਕਾ ਵੀਚਾਰ ਕੀਆ ਹੈ, ਸੋ ਪੁਰਖ ਹੁਕਮ ਕੋ ਬੂਝ ਕਰ ਪਰਮੇਸ੍ਵਰ ਮੇਂ ਸਮਾਇ ਗਿਆ ਹੈ॥੩॥
Prof. Sahib Singhਮਨ ਦੇ (ਸੁਚੱਜੇ) ਵੀਚਾਰ ਦੀ ਰਾਹੀਂ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੩॥ਪਦ ਅਰਥ ਕੈ ਵੀਚਾਰਿ = ਦੇ ਵੀਚਾਰ ਦੀ ਰਾਹੀਂ। ਬੁਝਿ = ਸਮਝ ਕੇ। ਸਮਾਣਾ = (ਜਨਮ ਮਰਨ) ਮੁੱਕ ਜਾਂਦਾ ਹੈ ॥੩॥
SikhNet (Spanish)Con la meditación, el mortal conoce el Jukam del Comando del Señor y se inmerge en Él. (3)
ਕਰਮੁ ਹੋਵੈ; ਗੁਰੁ ਕਿਰਪਾ ਕਰੈ ॥
karam hovai; gur kirapaa karai | Ang 1129
Sant Singh KhalsaWhen the mortal has good karma, the Guru grants His Grace.
Manmohan SinghWhosoever has good destiny; on him the Guru showers his benediction.
Manmohan Singh (Punjabi)ਜਿਸ ਕਿਸੇ ਦੀ ਚੰਗੀ ਪ੍ਰਾਲਬਧ ਹੈ, ਉਸ ਉਤੇ ਗੁਰੂ ਜੀ ਆਪਣੀ ਮਿਹਰ ਧਾਰਦੇ ਹਨ।
Fareedkot Teekaਜਿਸ ਪੁਰਸ਼ ਕੇ ਪੂਰਬ ਕਰਮ ਉਤਮ ਹੋਤੇ ਹੈਂ, ਤਿਸ ਪਰ ਗੁਰੂ ਕ੍ਰਿਪਾ ਦ੍ਰਿਸ੍ਟੀ ਕਰਤੇ ਹੈਂ॥
Prof. Sahib Singhਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਜੀਵ ਉੱਤੇ) ਕਿਰਪਾ ਕਰਦਾ ਹੈ,ਪਦ ਅਰਥ ਕਰਮੁ = (ਪਰਮਾਤਮਾ ਦੀ) ਮਿਹਰ।
SikhNet (Spanish)Cuando el mortal tiene un buen Karma, el Guru confiere Su Gracia,
ਇਹੁ ਮਨੁ ਜਾਗੈ; ਇਸੁ ਮਨ ਕੀ ਦੁਬਿਧਾ ਮਰੈ ॥੪॥
eihu man jaagai; is man kee dubidhaa marai |4| Ang 1129
Sant Singh KhalsaThen this mind is awakened, and the duality of this mind is subdued. ||4||
Manmohan SinghThen is this mind awakened and stilled is the duality of the mind.
Manmohan Singh (Punjabi)ਤਦ ਇਹ ਮਨੂਆ ਜਾਗ ਉਠਦਾ ਹੈ ਅਤੇ ਮਿਟ ਜਾਂਦੀ ਹੈ ਮਨੂਏ ਦੀ ਦਵੈਤ-ਭਾਵਨਾ।
Fareedkot Teekaਇਹੁ ਮਨ ਜਾਗਤਾ ਹੈ, ਤੋ ਇਸ ਮਨ ਕੀ ਦੁਬਿਧਾ (ਮਰੈ) ਦੂਰ ਹੋ ਜਾਵੈ ਹੈ॥੪॥
Prof. Sahib Singhਤਾਂ (ਜੀਵ ਦਾ) ਇਹ ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਇਸ ਮਨ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੪॥ਪਦ ਅਰਥ ਜਾਗੈ = ਸੁਚੇਤ ਹੋ ਜਾਂਦਾ। ਮਰੈ = ਮੁੱਕ ਜਾਂਦੀ ਹੈ ॥੪॥
SikhNet (Spanish)entonces la mente despierta, deshaciéndose de la dualidad de la mente. (4)
ਮਨ ਕਾ ਸੁਭਾਉ; ਸਦਾ ਬੈਰਾਗੀ ॥
man kaa subhaau; sadaa bairaagee | Ang 1129
Sant Singh KhalsaIt is the innate nature of the mind to remain forever detached.
Manmohan SinghThe mind's innate is ever to remain detached.
Manmohan Singh (Punjabi)ਮਨੂਏ ਦੀ ਜਮਾਂਦਰੂ ਖਸਲਤ ਸਦੀਵੀ ਹੀ ਨਿਰਲੇਪ ਰਹਿਣਾ ਹੈ।
Fareedkot Teeka(ਮਨ) ਨਾਮ ਅੰਤਹਕਰਣ ਵਛਿੰਨ ਚੇਤਨ ਕਾ ਜੋ (ਸੁਭਾਉ) ਸ੍ਵਰੂਪ ਹੈ, ਸੋ ਸਦੀਵਕਾਲ (ਬੈਰਾਗੀ) ਉਦਾਸੀਨ ਹੈ॥
Prof. Sahib Singh(ਜੀਵ ਦੇ) ਮਨ ਦਾ ਅਸਲਾ ਉਹ ਪ੍ਰਭੂ ਹੈ ਜੋ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ।ਪਦ ਅਰਥ ਸੁਭਾਉ = ਅਸਲਾ। ਬੈਰਾਗੀ = ਮਾਇਆ ਤੋਂ ਨਿਰਲੇਪ।
SikhNet (Spanish)La naturaleza innata de la mente es permanecer desapegada,
ਸਭ ਮਹਿ ਵਸੈ; ਅਤੀਤੁ ਅਨਰਾਗੀ ॥੫॥
sabh meh vasai; ateet anaraagee |5| Ang 1129
Sant Singh KhalsaThe Detached, Dispassionate Lord dwells within all. ||5||
Manmohan SinghThe Uncontaminated and unattached, Lord abides within all the hearts.
Manmohan Singh (Punjabi)ਮੈਲ-ਰਹਿਤ ਅਤੇ ਵਿਰਕਤ ਪ੍ਰਭੂ ਸਰਿਆਂ ਦਿਲਾਂ ਅੰਦਰ ਵਸਦਾ ਹੈ।
Fareedkot Teekaਸਰਬ ਕੇ ਬੀਚ ਬਸਤਾ ਹੂਆ (ਅਨਰਾਗੀ) ਪ੍ਰੀਤੀ ਪੂਰਬਕ ਭੀ (ਅਤੀਤੁ) ਅਸੰਗ ਹੈ॥੫॥
Prof. Sahib Singhਜੋ ਸਭ ਵਿਚ ਵੱਸਦਾ ਹੈ ਜੋ ਵਿਰਕਤ ਹੈ ਜੋ ਨਿਰਮੋਹ ਹੈ ॥੫॥ਪਦ ਅਰਥ ਅਤੀਤੁ = ਵਿਰਕਤ। ਅਨਰਾਗੀ = ਰਾਗ-ਰਹਿਤ {ਅਨ-ਰਾਗੀ} ਨਿਰਮੋਹ ॥੫॥
SikhNet (Spanish)pues en el interior de todas las mentes habita el Dios Desapasionado y Desapegado. (5)
ਕਹਤ ਨਾਨਕੁ; ਜੋ ਜਾਣੈ ਭੇਉ ॥
kehat naanak; jo jaanai bheo | Ang 1129
Sant Singh KhalsaSays Nanak, one who understands this mystery,
Manmohan SinghSays Nanak, he who understands this mystery;
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਇਸ ਭੈਤ ਨੂੰ ਸਮਝਦਾ ਹੈ,
Fareedkot Teekaਸ੍ਰੀ ਗੁਰੂ ਅਮਰਦਾਸ ਜੀ ਕਹਤੇ ਹੈਂ: ਜੋ ਮੁਨੀ ਇਸ ਭੇਦ ਕੋ ਜਾਣਤਾ ਹੈ॥
Prof. Sahib Singhਨਾਨਕ ਆਖਦਾ ਹੈ ਕਿ ਜਿਹੜਾ ਮਨੁੱਖ (ਆਪਣੇ ਇਸ ਅਸਲੇ ਬਾਰੇ) ਇਹ ਭੇਤ ਸਮਝ ਲੈਂਦਾ ਹੈ,ਪਦ ਅਰਥ ਭੇਉ = ਭੇਤ।
SikhNet (Spanish)Dice Nanak, quien conoce los Misterios de la mente,
ਆਦਿ ਪੁਰਖੁ ਨਿਰੰਜਨ ਦੇਉ ॥੬॥੫॥
aad purakh niranjan deo |6|5| Ang 1129
Sant Singh Khalsabecomes the embodiment of the Primal, Immaculate, Divine Lord God. ||6||5||
Manmohan Singhhe becomes the embodiment of the Primal Being, the Immaculate Lord.
Manmohan Singh (Punjabi)ਉਹ ਪਰਾਪੂਰਬਲੀ ਵਿਅਕਤੀ, ਪਵਿੱਤਰ ਪ੍ਰਭੂ ਦਾ ਪਵਿਤਰ ਪ੍ਰਭੂ ਦਾ ਸਰੂਪ ਹੋ ਜਾਂਦਾ ਹੈ।
Fareedkot Teekaਓਹ ਆਦਿ ਪੁਰਖ ਨਿੰਰਜਨ ਦੇਉ ਕਾ ਸ੍ਵਰੂਪ ਮਨ ਕੋ ਹੀ ਸਮਝਤਾ ਹੈ॥੬॥੫॥☬ਸ੍ਰੀ ਗੁਰੂ ਜੀ ਨਾਮ ਕੀ ਮਹਿਮਾ ਕਥਨ ਕਰਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਉਹ (ਪਰਮਾਤਮਾ ਦੀ ਯਾਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ ਮਮਤਾ ਦੀ ਦੁਬਿਧਾ ਆਦਿਕ ਨੂੰ ਮੁਕਾ ਕੇ) ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਅਤੇ ਜੋ ਮਾਇਆ ਦੇ ਮੋਹ ਤੋਂ ਨਿਰਲੇਪ ਚਾਨਣ-ਰੂਪ ਹੈ ॥੬॥੫॥ਪਦ ਅਰਥ ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਦੇਉ = ਪ੍ਰਕਾਸ਼-ਰੂਪ ॥੬॥੫॥
SikhNet (Spanish)es el Ser Primordial, el Dios Inmaculado. (6-5)