ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਏ ਮਨ ਹਰਿ ਜੀ ਧਿਆਇ ਤੂ; ਇਕ ਮਨਿ ਇਕ ਚਿਤਿ ਭਾਇ ॥
e man har jee dhiaae too; ik man ik chit bhaae |
Sant Singh KhalsaO mind, meditate on the Dear Lord, with single-minded conscious concentration.
Manmohan SinghO my soul, lovingly remember Thou, the Beloved Lord single-mindedly and with rapt attention.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਇਕਾਗਰ ਚਿੱਤ ਤੇ ਅਫੁਰ ਲੀਨਤਾ ਦੁਆਰਾ ਪੂਜਯ ਪ੍ਰਭੂ ਦਾ ਪਿਆਰ ਨਾਲ ਸਿਮਰਨ ਕਰ।
Fareedkot Teekaਹੇ ਜੀਵ! ਤੂੰ ਹਰਿ ਜੀ ਕੋ ਏਕ ਚਿਤ ਹੋ ਕਰ ਕੇ ਪ੍ਰੇਮ ਕਰ ਧਿਆਵਣਾ ਕਰ॥
Prof. Sahib Singhਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ;
ਪਦ ਅਰਥ ਇਕ ਮਨਿ = ਇਕ ਮਨ ਨਾਲ। ਇਕ ਚਿਤਿ = ਇਕ ਚਿੱਤ ਨਾਲ। ਭਾਇ = ਪ੍ਰੇਮ ਨਾਲ।
SikhNet (Spanish)Oh hombre, habita en el Amor de tu Dios con una mente sencilla.
ਹਰਿ ਕੀਆ ਸਦਾ ਸਦਾ ਵਡਿਆਈਆ; ਦੇਇ. ਨ ਪਛੋਤਾਇ ॥
har keea sadaa sadaa vaddiaaeea; dee. na pachhotaae |
Sant Singh KhalsaThe glorious greatness of the Lord shall last forever and ever; He never regrets what He gives.
Manmohan SinghImperishable and everlasting are the God's glories and He regrets not what He gives.
Manmohan Singh (Punjabi)ਅਬਿਨਾਸੀ ਤੇ ਸਦੀਵੀ ਸਥਿਰ ਹਨ ਵਾਹਿਗੁਰੂ ਦੀਆਂ ਬਜ਼ੁਰਗੀਆਂ। ਉਹ ਦੇ ਕੇ ਪਸਚਾਤਾਪ ਨਹੀਂ ਕਰਦਾ।
Fareedkot Teekaਕਿਉਂਕਿ ਤਿਸ ਹਰਿ ਜੀ ਕੀਆਂ ਦੋਨੋਂ ਲੋਕੋਂ ਮੇਂ ਵਾ ਸਦਾ ਸਰਬ ਪ੍ਰਕਾਰ ਸੇ ਵਡਿਆਈਆਂ ਹੈਂ। ਵਹੁ ਦੇ ਕਰ ਪੁਨਾ ਪਸਚਾਤਾਪ ਨਹੀਂ ਕਰਤਾ ਹੈ, ਭਾਵ ਜੀਵ ਕ੍ਰਿਤਘਨ ਭੀ ਹੈ ਤਉ ਭੀ ਵਹੁ ਦੇਤਾ ਹੀ ਹੈ॥
Prof. Sahib Singhਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ।
ਪਦ ਅਰਥ ਦੇਇ = ਦੇਂਦਾ ਹੈ।
SikhNet (Spanish)Tu Señor es Glorioso; Él no se arrepiente de lo que da. Ofrezco mi vida en sacrificio al Señor,
ਹਉ. ਹਰਿ ਕੈ ਸਦ ਬਲਿਹਾਰਣੈ; ਜਿਤੁ ਸੇਵਿਐ ਸੁਖੁ ਪਾਇ ॥
hau. har kai sad balihaaranai; jit seviai sukh paae |
Sant Singh KhalsaI am forever a sacrifice to the Lord; serving Him, peace is obtained.
Manmohan SinghI am ever a sacrifice unto God, serving whom peace is attained.
Manmohan Singh (Punjabi)ਮੈਂ ਹਮੇਸ਼ਾਂ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਟਹਿਲ ਕਮਾਉਣ ਨਾਲ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਮੈਂ ਤਿਸ ਹਰੀ ਕੇ ਊਪਰ ਸਦਾ ਬਲਿਹਾਰਨੇ ਜਾਤਾ ਹੂੰ, ਜਿਸਕੇ ਸੇਵਣੇ ਸੇ ਸੁਖ ਪਾਈਤਾ ਹੈ॥
Prof. Sahib Singhਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ;
SikhNet (Spanish)Sirviéndolo uno está siempre en Éxtasis.
ਨਾਨਕ. ਗੁਰਮੁਖਿ ਮਿਲਿ ਰਹੈ; ਹਉਮੈ ਸਬਦਿ ਜਲਾਇ ॥੧॥
naanak. guramukh mil rahai; haumai sabad jalaae |1|
Sant Singh KhalsaO Nanak, the Gurmukh remains merged with the Lord; he burns away his ego through the Word of the Shabad. ||1||
Manmohan SinghNanak, burning his ego with the Name, the Guru-ward remains merged in the Lord.
Manmohan Singh (Punjabi)ਨਾਨਕ, ਨਾਮ ਦੇ ਨਾਲ ਆਪਣੀ ਹੰਗਤਾ ਨੂੰ ਸਾੜ ਕੇ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰਮੁਖ ਗੁਰ ਉਪਦੇਸ ਦੁਆਰਾ ਹਉਮੈਂ ਕੋ ਜਲਾਇ ਕਰ ਤਿਸ ਵਾਹਿਗੁਰੂ ਸੇ ਮਿਲ ਰਹੇ ਹੈਂ ਅਰਥਾਤ ਅਭੇਦ ਹੂਏ ਹੈਂ॥੧॥
Prof. Sahib Singhਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ ॥੧॥
SikhNet (Spanish)Dice Nanak, aquéllos que encuentran al Señor por la Gracia del Guru, calman su ego entonados en la Palabra del Shabd. (1)