ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਸਭੇ ਗਲਾ ਆਪਿ; ਥਾਟਿ ਬਹਾਲੀਓਨੁ ॥
sabhe galaa aap; thaatt bahaaleeon |
Sant Singh KhalsaThe Lord Himself puts everything in its proper place.
Manmohan SinghThe Lord Himself puts everything in its proper place.
Manmohan Singh (Punjabi)ਸੁਆਮੀ ਖੁਦ ਹਰ ਵਸਤੂ ਨੂੰ ਇਸ ਦੇ ਮੁਨਾਸਬ ਟਿਕਾਣੇ ਤੇ ਰੱਖਦਾ ਹੈ।
Fareedkot Teekaਤਿਸ ਵਾਹਿਗੁਰੂ ਨੇ ਆਪ ਹੀ ਸੰਪੂਰਨ ਬਾਤਾਂ (ਖਾਟਿ) ਸੂਤ ਕਰੀਆਂ ਹੈਂ, ਵਾ ਸਭ ਬਾਤੈਂ ਰਚਕੇ ਠਹਰਾਈਆਂ ਹੈਂ॥
Prof. Sahib Singhਪ੍ਰਭੂ ਨੇ ਆਪ ਹੀ ਸਾਰੀਆਂ (ਜਗਤ-) ਵਿਓਂਤਾਂ ਬਣਾ ਕੇ ਕਾਇਮ ਕੀਤੀਆਂ ਹਨ;
ਪਦ ਅਰਥ ਬਹਾਲੀਓਨੁ = ਉਸ ਪ੍ਰਭੂ ਨੇ ਆਪ ਕਾਇਮ ਕੀਤੀਆਂ ਹਨ।
SikhNet (Spanish)Es el Señor Mismo Quien establece todo;
ਆਪੇ ਰਚਨੁ ਰਚਾਇ; ਆਪੇ ਹੀ ਘਾਲਿਓਨੁ ॥
aape rachan rachaae; aape hee ghaalion |
Sant Singh KhalsaHe Himself created the creation, and He Himself destroys it.
Manmohan SinghHimself creating the creation, the Lord Himself destroys it.
Manmohan Singh (Punjabi)ਖੁਦ ਉਤਪਤੀ ਨੂੰ ਉਤਪੰਨ ਕਰ ਕੇ, ਸਾਹਿਬ ਆਪ ਹੀ ਇਸ ਨੂੰ ਨਾਸ ਕਰ ਦਿੰਦਾ ਹੈ।
Fareedkot Teekaਪੁਨਾ ਤਿਸ ਨੇ ਆਪ ਹੀ ਰਚਨਾ ਕੋ ਮਾਇਆ ਸੇ ਰਚਾਇ ਕਰ ਕੇ ਆਪਣੀ ਸਤਾ ਕੋ ਸਰਬ ਬੀਚ ਪਾਇਆ ਹੈ, ਵਾ ਰਚਨਾ ਕਾ ਨਾਸ ਕੀਆ ਹੈ॥
Prof. Sahib Singhਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈ;
ਪਦ ਅਰਥ ਘਾਲਿਓਨੁ = ਉਸ (ਹਰੀ) ਨੇ ਨਾਸ ਕੀਤਾ ਹੈ।
SikhNet (Spanish)Él hace realidad las cosas y Él Mismo las destruye.
ਆਪੇ ਜੰਤ ਉਪਾਇ; ਆਪਿ ਪ੍ਰਤਿਪਾਲਿਓਨੁ ॥
aape jant upaae; aap pratipaalion |
Sant Singh KhalsaHe Himself fashions His creatures, and He Himself nourishes them.
Manmohan SinghFashioning the creatures Himself, He Himself nourishes them.
Manmohan Singh (Punjabi)ਖੁਦ ਜੀਵਾਂ ਨੂੰ ਸਾਜ ਕੇ, ਉਹ ਖੁਦ ਹੀ ਉਨ੍ਹਾਂ ਦਾ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਆਪ ਹੀ ਜੀਵੋਂ ਕੋ ਉਤਪਤਿ ਕਰ ਕੇ ਆਪ ਹੀ ਤਿਨੋਂ ਕੀ ਪ੍ਰਤਿਪਾਲਨਾ ਕਰੀ ਹੈ॥
Prof. Sahib Singhਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਹੀ ਪਾਲਦਾ ਹੈ;
ਪਦ ਅਰਥ ਪ੍ਰਤਿਪਾਲਿਓਨੁ = ਉਸ ਨੇ (ਹਰੇਕ ਜੀਵ ਨੂੰ) ਪਾਲਿਆ ਹੈ।
SikhNet (Spanish)Él trae a la vida a Sus criaturas y Él Mismo las sostiene.
ਦਾਸ ਰਖੇ ਕੰਠਿ ਲਾਇ; ਨਦਰਿ ਨਿਹਾਲਿਓਨੁ ॥
daas rakhe kantth laae; nadar nihaalion |
Sant Singh KhalsaHe hugs His slaves close in His embrace, and blesses them with His Glance of Grace.
Manmohan SinghHis attendants He hugs to His bosom and makes them happy with his gracious glance.
Manmohan Singh (Punjabi)ਆਪਣੇ ਸੇਵਕਾਂ ਨੂੰ ਉਹ ਆਪਣੀ ਛਾਤੀ ਨਾਲ ਲਾਉਂਦਾ ਹੈ ਅਤੇ ਆਪਣੀ ਮਿਹਰ ਦੀ ਨਿਗ੍ਹਾ ਨਾਲ ਉਨ੍ਹਾਂ ਨੂੰ ਨਿਹਾਲ ਕਰ ਦਿੰਦਾ ਹੈ।
Fareedkot Teekaਅਪਨੇ ਦਾਸੋਂ ਕੋ ਕਿਰਪਾ ਦ੍ਰਿਸ਼ਟੀ ਸੇ ਦੇਖ ਕਰ ਗਲੇ ਸਾਥ ਲਗਾਇ ਕਰ ਰਖਿਆ ਹੈ॥
Prof. Sahib Singhਆਪੇ ਹੀ ਆਪਣੇ ਸੇਵਕਾਂ ਨੂੰ ਗਲ ਲਾ ਕੇ ਰੱਖਦਾ ਹੈ, ਆਪ ਹੀ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ।
ਪਦ ਅਰਥ ਨਿਹਾਲਿਓਨੁ = ਉਸ ਨੇ ਵੇਖਿਆ ਹੈ।
SikhNet (Spanish)Lleva a Sus Esclavos a Su Pecho y los bendice con Su Mirada de Gracia.
ਨਾਨਕ. ਭਗਤਾ ਸਦਾ ਅਨੰਦੁ; ਭਾਉ ਦੂਜਾ ਜਾਲਿਓਨੁ ॥੨੮॥
naanak. bhagataa sadaa anand; bhaau doojaa jaalion |28|
Sant Singh KhalsaO Nanak, His devotees are forever in bliss; they have burnt away the love of duality. ||28||
Manmohan SinghNanak, His saints are ever in bliss and the love of another, they consign to fire.
Manmohan Singh (Punjabi)ਨਾਨਕ, ਉਸ ਦੇ ਸਾਧੂ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ। ਹੋਰਸ ਦੀ ਪ੍ਰੀਤ ਨੂੰ ਉਹ ਸਾੜ ਸੁੱਟਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨੋਂ ਨੇ ਦ੍ਵੈਤ ਭਾਵ ਕੌ ਜਲਾਇ ਦੀਆ ਹੈ, ਤਿਨੋਂ ਭਗਤੋਂ ਕੋ ਸਦਾ ਅਨੰਦ ਰਹਿਤਾ ਹੈ॥੨੮॥
Prof. Sahib Singhਹੇ ਨਾਨਕ! ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ, (ਕਿਉਂਕਿ) ਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ ॥੨੮॥
ਪਦ ਅਰਥ ਜਾਲਿਓਨੁ = ਉਸ ਨੇ ਸਾੜਿਆ ਹੈ ॥੨੮॥
SikhNet (Spanish)Dice Nanak, sus Devotos están siempre en Éxtasis, pues se han podido deshacer de la idea del otro. (28)