ਸੋਰਠਿ ਮਹਲਾ ੯ ॥
soratth mahalaa 9 |
Sant Singh KhalsaSorat'h, Ninth Mehl:
Manmohan SinghSorath 9th Guru.
Manmohan Singh (Punjabi)ਸੋਰਠਿ ਨੌਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Teg Bajadur, Noveno Canal Divino.
ਮਨ ਰੇ; ਪ੍ਰਭ ਕੀ ਸਰਨਿ ਬਿਚਾਰੋ ॥
man re; prabh kee saran bichaaro |
Sant Singh KhalsaO mind, contemplate the Sanctuary of God.
Manmohan SinghO man, think thou of seeking the Lord's protection.
Manmohan Singh (Punjabi)ਹੇ ਬੰਦੇ! ਸੁਆਮੀ ਦੀ ਪਨਾਹ ਲੈਣ ਦਾ ਖਿਆਲ ਕਰ।
Fareedkot Teekaਹੇ ਮੇਰੇ ਮਨ! ਪ੍ਰਭੂ ਕੀ ਸਰਨ ਕੋ ਬਿਚਾਰੋ॥☬ਜੇ ਪੂਛੇ ਸਰਨ ਸੇ ਕਿਆ ਪ੍ਰਾਪਤਿ ਹੋਇਗਾ? ਸੋ ਕਹਿਤੇ ਹੈਂ:
Prof. Sahib Singhਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ।ਪਦ ਅਰਥ ਬਿਚਾਰੋ = (ਪਰਮਾਤਮਾ ਦੇ ਨਾਮ ਦਾ) ਧਿਆਨ ਕਰ।
SikhNet (Spanish)Oh mente, busca el Refugio el Señor, habitando en Él, Ganik, la prostituta, fue emancipada.
ਜਿਹ ਸਿਮਰਤ. ਗਨਕਾ ਸੀ ਉਧਰੀ; ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥
jih simarat. ganakaa see udharee; taa ko jas ur dhaaro |1| rahaau |
Sant Singh KhalsaMeditating on Him in remembrance, Ganika the prostitute was saved; enshrine His Praises within your heart. ||1||Pause||
Manmohan SinghBy meditating on whom, the courtesan was saved, His praise enshrine thee in thy mind. Pause.
Manmohan Singh (Punjabi)ਜਿਸ ਦਾ ਚਿੰਤਨ ਕਰਨ ਦੁਆਰਾ ਵੇਸਵਾ ਤਰ ਗਈ ਸੀ, ਉਸ ਦੀ ਉਸਤਤੀ ਤੂੰ ਆਪਣੇ ਹਿਰਦੇ ਅੰਦਰ ਟਿਕਾ। ਠਹਿਰਾਉ।
Fareedkot Teekaਜਿਸ ਵਾਹਿਗੁਰੂ ਕੇ ਸਿਮਰਨੇ ਕਰ ਵੇਸਵਾ ਉਧਰ ਗਈ ਸੀ। ਵਾ ਵੇਸਵਾ ਜੈਸੀਆਂ ਕਈ ਇਸਤ੍ਰੀਆਂ ਯਥਾ- ਜਨਕ ਪੁਰ ਕੀ ਪਿੰਗੁਲਾ ਨਾਮੁ ਕਹਾਵਣੇ ਵਾਲੀ ੧, ਅਰ ਰਘੁਨਾਥ ਜੀ ਕੋ ਮੁਕਟ ਪਹਿਰਾਵਣੇ ਵਾਲੀ ੨, ਤੋਤਾ ਪੜ੍ਹਵਾਣੇ ਵਾਲੀ ੩, ਉਧਰ ਗਈ ਹੈਂ। ਇਨ ਕੀ ਕਥਾ ਭਾਗਵਤ ਭਗਤਿ ਮਾਲਾਦਿਕ ਗ੍ਰੰਥੋਂ ਮੇਂ ਪ੍ਰਸਿਧ ਹੈਂ, ਜਾਨ ਲੇਨੀਆਂ। ਤਿਸ ਵਾਹਗੁਰੂ ਕੇ ਜਸ ਕੋ ਹਿਰਦੇ ਮੇਂ ਧਾਰਨ ਕਰੋ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥ਪਦ ਅਰਥ ਜਿਹ ਸਿਮਰਤ = ਜਿਸ ਨੂੰ ਸਿਮਰਦਿਆਂ। ਗਨਕਾ = ਵੇਸਵਾ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਕਿਸੇ ਸੰਤ ਨੇ ਇਸ ਨੂੰ ਇਕ ਤੋਤਾ ਦਿੱਤਾ ਸੀ ਜੋ 'ਰਾਮ ਰਾਮ' ਉਚਾਰਦਾ ਸੀ। ਉਸ ਤੋਂ ਰਾਮ-ਨਾਮ ਸਿਮਰਨ ਦੀ ਲਗਨ ਇਸ ਵੇਸਵਾ ਨੂੰ ਭੀ ਲੱਗ ਗਈ ਸੀ। ਉਰ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)Contemplándolo Dru se volvió eterno y todos sus miedos desaparecieron. (1-Pausa)
ਅਟਲ ਭਇਓ ਧ੍ਰੂਅ. ਜਾ ਕੈ ਸਿਮਰਨਿ; ਅਰੁ ਨਿਰਭੈ ਪਦੁ ਪਾਇਆ ॥
attal bheo dhraooa. jaa kai simaran; ar nirabhai pad paaeaa |
Sant Singh KhalsaMeditating on Him in remembrance, Dhroo became immortal, and obtained the state of fearlessness.
Manmohan SinghMeditate thou on Him, by whose meditation, Dhru became immortal and obtained the state of fearlessness.
Manmohan Singh (Punjabi)ਤੂੰ ਉਸ ਦੀ ਬੰਦਗੀ ਕਰ, ਜਿਸ ਦੀ ਬੰਦਗੀ ਕਰਨ ਦੁਆਰਾ, ਧੁਰੂ ਅਹਿੱਲ ਹੋ ਗਿਆ ਅਤੇ ਉਸ ਨੇ ਡਰ ਰਹਿਤ ਮਰਤਬਾ ਪ੍ਰਾਪਤ ਕਰ ਲਿਆ।
Fareedkot Teekaਜਿਸ ਪ੍ਰਮੇਸ੍ਵਰ ਕੋ ਸਿਮਰਨੇ ਕਰ ਧ੍ਰੂਅ ਭਗਤ ਅਟਲ ਪਦਵੀ ਕੌ ਪ੍ਰਾਪਤਿ ਹੂਆ ਹੈ ਅਰ ਨਿਰਭੈ ਕਰਤਾ ਮੋਖੁ ਪਦੁ ਤਿਸ ਨੇ ਪਾਯਾ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ,ਪਦ ਅਰਥ ਧ੍ਰੂਅ = ਧ੍ਰੁਵ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਰਾਜਾ ਉਤਾਨਪਾਦ ਦਾ ਪੁੱਤਰ। ਮਤੇਈ ਮਾਂ ਦੇ ਨਿਰਾਦਰ ਤੋਂ ਉਪਰਾਮ ਹੋ ਕੇ ਜੰਗਲ ਵਿਚ ਭਗਤੀ ਕਰਨ ਜਾ ਲੱਗਾ, ਤੇ ਸਦਾ ਲਈ ਅਟੱਲ ਸੋਭਾ ਖੱਟ ਗਿਆ। ਸਿਮਰਨਿ = ਸਿਮਰਨ ਨਾਲ। ਨਿਰਭੈ ਪਦੁ = ਨਿਰਭੈਤਾ ਦਾ ਆਤਮਕ ਦਰਜਾ।
SikhNet (Spanish)Tu Señor elimina toda tristeza.
ਦੁਖ ਹਰਤਾ ਇਹ ਬਿਧਿ ਕੋ ਸੁਆਮੀ; ਤੈ. ਕਾਹੇ ਬਿਸਰਾਇਆ ॥੧॥
dukh harataa ih bidh ko suaamee; tai. kaahe bisaraaeaa |1|
Sant Singh KhalsaThe Lord and Master removes suffering in this way - why have you forgotten Him? ||1||
Manmohan SinghMy Lord is such a Remover of anguish; why hast thou forgotten Him?
Manmohan Singh (Punjabi)ਮੇਰਾ ਸੁਆਮੀ ਐਸ ਤਰ੍ਹਾਂ ਦੁੱਖੜੇ ਦੂਰ ਕਰਨ ਵਾਲਾ ਹੈ। ਤੂੰ ਉਸ ਨੂੰ ਕਿਉਂ ਭੁਲਾ ਛੱਡਿਆ ਹੈ।
Fareedkot Teekaਇਸ ਪ੍ਰਕਾਰ ਦੁਖੋਂ ਕੋ ਹਰਨੇ ਵਾਲਾ ਸੁਆਮੀ ਤੈਨੇ ਕਿਸ ਵਾਸਤੇ ਬਿਸਰਾਯਾ ਹੈ? ॥੧॥
Prof. Sahib Singhਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥ਪਦ ਅਰਥ ਇਹ ਬਿਧਿ ਕੋ = ਇਸ ਤਰ੍ਹਾਂ ਦਾ। ਹਰਤਾ = ਦੂਰ ਕਰਨ ਵਾਲਾ। ਕਾਹੇ = ਕਿਉਂ? ॥੧॥
SikhNet (Spanish)¿Por qué lo abandonas? (1)
ਜਬ ਹੀ ਸਰਨਿ ਗਹੀ ਕਿਰਪਾ ਨਿਧਿ; ਗਜ ਗਰਾਹ ਤੇ ਛੂਟਾ ॥
jab hee saran gahee kirapaa nidh; gaj garaah te chhoottaa |
Sant Singh KhalsaAs soon as the elephant took to the protective Sanctuary of the Lord, the ocean of mercy, he escaped from the crocodile.
Manmohan SinghNo sooner, did the elephant take the protection of the Ocean of mercy than he escaped from the crocodile.
Manmohan Singh (Punjabi)ਜਦ ਹੀ ਹਾਥੀ ਨੇ ਮਿਹਰਾਂ ਦੇ ਸਮੁੰਦਰ (ਪ੍ਰਭੂ) ਦੀ ਓਟ ਲਈ, ਉਸੇ ਵੇਲੇ ਹੀ ਉਹ ਮਗਰ-ਮੱਛ ਪਾਸੋਂ ਰਿਹਾਈ ਪਾ ਗਿਆ ਹੈ।
Fareedkot Teekaਜਬ ਨਿਸਚੇਕਰ (ਗਜ) ਹਸਤੀ ਨੇ ਕ੍ਰਿਪਾ ਕੇ ਸਮੁੰਦ੍ਰ ਕੀ ਸਰਨ ਪਕੜੀ ਤਬ ਵਹੁ ਤੰਦੂਏ ਸੇ ਛੂਟ ਜਾਤਾ ਭਯਾ॥
Prof. Sahib Singhਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ।ਪਦ ਅਰਥ ਗਹੀ = ਫੜੀ। ਗਜ = ਹਾਥੀ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਇਕ ਗੰਧਰਬ ਸਰਾਪ ਦੇ ਕਾਰਨ ਹਾਥੀ ਦੀ ਜੂਨੇ ਜਾ ਪਿਆ ਸੀ। ਜਦੋਂ ਇਹ ਵਰੁਣ ਦੇ ਤਲਾਬ ਵਿਚ ਵੜਿਆ, ਤਾਂ ਇਕ ਤੰਦੂਏ ਨੇ ਇਸ ਨੂੰ ਫੜ ਲਿਆ। ਰਾਮ-ਨਾਮ ਦੀ ਬਰਕਤਿ ਨਾਲ ਤੰਦੂਏ ਦੇ ਪੰਜੇ ਤੋਂ ਬਚਿਆ।
SikhNet (Spanish)El elefante, buscando el Refugio del Benévolo Señor fue salvado de las fauces del cocodrilo.
ਮਹਮਾ ਨਾਮ. ਕਹਾ ਲਉ ਬਰਨਉ; ਰਾਮ ਕਹਤ. ਬੰਧਨ ਤਿਹ ਤੂਟਾ ॥੨॥
mahamaa naam. kahaa lau barnau; raam kehat. bandhan tih toottaa |2|
Sant Singh KhalsaHow much can I describe the Glorious Praises of the Naam? Whoever chants the Lord's Name, his bonds are broken. ||2||
Manmohan SinghHow far can I describe the praise of the Name? Who-so-ever utters the Lord's Name, his bonds break.
Manmohan Singh (Punjabi)ਮੈਂ ਨਾਮ ਦੀ ਉਸਤਤੀ ਕਿਥੋਂ ਤੋੜੀ ਬਿਆਨ ਕਰ ਸਕਦਾ ਹਾਂ? ਜੋ ਕੋਈ ਭੀ ਸਾਈਂ ਦੇ ਨਾਮ ਨੂੰ ਉਚਾਰਦਾ ਹੈ, ਉਸ ਦੇ ਜੂੜ ਟੁੱਟ ਜਾਂਦੇ ਹਨ।
Fareedkot Teekaਸੋ ਹੇ ਭਾਈ! ਨਾਮ ਕੀ ਮਹਿਮਾਂ ਕਹਾਂ ਤਕ ਬਰਨਨ ਕਰੋਂ, ਰਾਮ ਕਾ ਨਾਮ ਕਹਿਨੇ ਸੇ ਤਿਸ ਕਾ ਬੰਧਨ ਟੂਟ ਜਾਤਾ ਭਯਾ॥੨॥
Prof. Sahib Singhਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥
SikhNet (Spanish)Oh, ¿qué límite puede tener la Alabanza del Nombre? A quien sea que recite el Naam, el Nombre del Señor sus amarras le serán quitadas. (2)
ਅਜਾਮਲੁ ਪਾਪੀ. ਜਗੁ ਜਾਨੇ; ਨਿਮਖ ਮਾਹਿ ਨਿਸਤਾਰਾ ॥
ajaamal paapee. jag jaane; nimakh maeh nisataaraa |
Sant Singh KhalsaAjaamal, known throughout the world as a sinner, was redeemed in an instant.
Manmohan SinghAjamal, a known sinner in the world, in an instant, was redeemed.
Manmohan Singh (Punjabi)ਜਗਤ ਅੰਦਰ, ਅਜਾਮਲ ਗੁਨਾਹਗਾਰ ਜਾਣਿਆ ਜਾਂਦਾ ਸੀ। ਇਕ ਮੁਹਤ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ।
Fareedkot Teekaਅਜਾਮਲ ਪਾਪੀ ਜਿਸ ਕੋ ਸਭ ਜਗਤ ਜਾਨਤਾ ਥਾ, ਤਿਸ ਕਾ ਏਕ ਛਿਨ ਵਿਖੇ ਛੁਟਕਾਰਾ ਹੋ ਜਾਤਾ ਭਯਾ॥
Prof. Sahib Singhਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ।ਪਦ ਅਰਥ ਅਜਾਮਲੁ = ਕਨੌਜ ਦਾ ਇਕ ਵੇਸਵਾ-ਗਾਮੀ ਬ੍ਰਾਹਮਣ। ਕਿਸੇ ਮਹਾਤਮਾ ਦੇ ਕਹਿਣ ਤੇ ਇਸ ਨੇ ਆਪਣੇ ਇਕ ਪੁੱਤਰ ਦਾ ਨਾਮ 'ਨਾਰਾਇਣ' ਰੱਖਿਆ। ਉਥੋਂ ਹੀ 'ਨਾਰਾਇਣ' ਦਾ ਸਿਮਰਨ ਕਰਨ ਦੀ ਲਗਣ ਲੱਗ ਗਈ, ਤੇ, ਵਿਕਾਰਾਂ ਵਿਚੋਂ ਬਚ ਨਿਕਲਿਆ।
SikhNet (Spanish)Yamal fue conocido como un malvado en el mundo, pero en un instante fue redimido.
ਨਾਨਕ ਕਹਤ. ਚੇਤ ਚਿੰਤਾਮਨਿ; ਤੈ ਭੀ ਉਤਰਹਿ ਪਾਰਾ ॥੩॥੪॥
naanak kehat. chet chintaaman; tai bhee utareh paaraa |3|4|
Sant Singh KhalsaSays Nanak, remember the Chintaamani, the jewel which fulfills all desires, and you too shall be carried across and saved. ||3||4||
Manmohan SinghSays Nanak, remember, thou, the Jewel which grants all wishes and thou too shalt be ferried across.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਇੱਛਾ-ਪੂਰਕ ਹੀਰੇ ਦਾ ਸਿਮਰਨ ਕਰ ਅਤੇ ਤੇਰਾ ਭੀ ਪਾਰ ਉਤਾਰਾ ਹੋ ਜਾਵੇਗਾ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! (ਚਿੰਤਾਮਨਿ) ਮਨ ਬਾਂਛਤ ਫਲ ਦੇਨੇ ਵਾਲੇ ਵਾਹਗੁਰੂ ਕਾ ਸਿਮਰਨ ਕਰ, ਇਸ ਸੇ ਤੂੰ ਭੀ ਸੰਸਾਰ ਸਮੁੰਦ੍ਰ ਸੇ ਤਰ ਜਾਵੇਂਗਾ॥੩॥੪॥☬ਜਗ੍ਯਾਸੂ ਕੀ ਤਰਫ ਸੇ ਪ੍ਰਸ਼ਨ ਕਹ ਕਰ ਗੁਰੂ ਜੀ ਆਪ ਹੀ ਉਤ੍ਰ ਦੇਤੇ ਹੈਂ:
Prof. Sahib Singhਨਾਨਕ ਆਖਦਾ ਹੈ-(ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੩॥੪॥ਪਦ ਅਰਥ ਚੇਤ = ਸਿਮਰ। ਚਿੰਤਾਮਨਿ = ਪਰਮਾਤਮਾ, ਉਹ ਜੋ ਮਣੀ ਹਰੇਕ ਚਿਤਵਨੀ ਪੂਰੀ ਕਰਦੀ ਹੈ ॥੩॥੪॥
SikhNet (Spanish)Dice Nanak, alaba a tu Señor, la Joya que cumple los deseos, para que también seas llevado a través. (3‑4)