ਮਹਲਾ ੨ ॥
mahalaa 2 |
Sant Singh KhalsaSecond Mehl:
Manmohan SinghSecond Guru.
Manmohan Singh (Punjabi)ਦੂਜੀ ਪਾਤਸ਼ਾਹੀ।
SikhNet (Spanish)Mejl Guru Angad, Segundo Canal Divino.
ਨਿਹਫਲੰ. ਤਸਿ ਜਨਮਸਿ; ਜਾਵਤੁ ਬ੍ਰਹਮ. ਨ ਬਿੰਦਤੇ ॥
nihafalan. tas janamas; jaavat braham. na bindate |
Sant Singh KhalsaLife is useless, as long as one does not know the Lord God.
Manmohan SinghUntil the mortal knows the Pervading God his human birth is unprofitable.
Manmohan Singh (Punjabi)ਜਦ ਤਾਈਂ ਪ੍ਰਾਣੀ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਉਸ ਦਾ ਮਨੁੱਖਾ ਜਨਮ ਨਿਸਫਲ ਹੈ।
Fareedkot Teeka(ਤਸਿ) ਤਿਸ ਪੁਰਸ ਕੇ (ਜਨਮਸਿ) ਜਨਮ ਕਾ ਹੋਣਾ (ਨਿਹਫਲੰ) ਬਿਅਰਥ ਹੈ (ਜਾਵਤ) ਜਬ ਤਕ ਬ੍ਰਹਮ ਕੋ ਨਹੀਂ ਜਾਣਿਆ ਹੈ॥
Prof. Sahib Singhਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ।ਪਦ ਅਰਥ ਤਸਿ = (ਸੰ: ਤਸਯ) ਉਸ (ਮਨੁੱਖ) ਦਾ। ਜਨਮਸਿ = (ਸੰ: ਜਨਮ-ਅਸਤਿ। ਅਸਤਿ = ਹੈ) ਜਨਮ ਹੈ। ਜਾਵਤੁ = (ਸੰ: ਯਾਵਤ) ਜਦ ਤਕ। ਬਿੰਦਤੇ = ਜਾਣਦਾ ਹੈ।
SikhNet (Spanish)En tanto uno no conoce al Señor, la vida no tiene provecho.
ਸਾਗਰੰ ਸੰਸਾਰਸਿ; ਗੁਰ ਪਰਸਾਦੀ ਤਰਹਿ ਕੇ ॥
saagaran sansaaras; gur parasaadee tareh ke |
Sant Singh KhalsaOnly a few cross over the world-ocean, by Guru's Grace.
Manmohan SinghThat world-ocean few cross over by the Guru's grace.
Manmohan Singh (Punjabi)ਜਗਤ ਸਮੁੰਦਰ ਉਸ ਤੋਂ ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਪਾਰ ਹੁੰਦੇ ਹਨ।
Fareedkot Teekaਸੰਸਾਰ ਸਾਗਰ ਕੋ ਗੁਰੂ ਕ੍ਰਿਪਾ ਸੇ (ਕੇ) ਕੋਈ ਵਿਹਲੇ ਤਰੇ ਹੈਂ॥
Prof. Sahib Singhਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ।ਪਦ ਅਰਥ ਸੰਸਾਰਸਿ = (ਸੰ: ਸੰਸਾਰਸਯ) ਸੰਸਾਰ ਦਾ। ਤਰਹਿ = ਤਰਦੇ ਹਨ। ਕੇ = ਕਈ ਜੀਵ।
SikhNet (Spanish)Pocos son los que cruzan el océano del mundo, por la Gracia del Guru.
ਕਰਣ ਕਾਰਣ ਸਮਰਥੁ ਹੈ; ਕਹੁ ਨਾਨਕ ਬੀਚਾਰਿ ॥
karan kaaran samarath hai; kahu naanak beechaar |
Sant Singh KhalsaThe Lord is the All-powerful Cause of causes, says Nanak after deep deliberation.
Manmohan SinghPotent to do all the works is the Lord. After deep deliberation Nanak says this.
Manmohan Singh (Punjabi)ਸਾਰੇ ਕੰਮ ਨੇਪਰੇ ਚਾੜ੍ਹਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਕਾਰਣ) ਮਾਯਾ ਮਹਤਵਾਦਿਕ ਜਗਤ ਕੇ ਕਾਰਣ ਹੈਂ, ਵਾ (ਕਾਰਣ) ਜਗਤ ਤਿਸ ਕੇ ਕਰਣ ਕੇ ਜੋ ਸਾਮਰਥ ਹੈਂ ਤਿਸ ਕਾ ਵੀਚਾਰ ਕਰੋ॥
Prof. Sahib Singhਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਉਸ ਦਾ ਧਿਆਨ ਧਰ,ਪਦ ਅਰਥ ਕਰਣ = ਜਗਤ।
SikhNet (Spanish)El Señor tiene el Poder de realizar lo que sea, y así lo ha entendido Nanak después de una profunda deliberación.
ਕਾਰਣੁ ਕਰਤੇ ਵਸਿ ਹੈ; ਜਿਨਿ ਕਲ ਰਖੀ ਧਾਰਿ ॥੨॥
kaaran karate vas hai; jin kal rakhee dhaar |2|
Sant Singh KhalsaThe creation is subject to the Creator, who sustains it by His Almighty Power. ||2||
Manmohan SinghThe creation is in the control of the Creator who by His might is sustaining it.
Manmohan Singh (Punjabi)ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਜੋ ਆਪਣੀ ਸ਼ਕਤੀ ਦੁਆਰਾ ਇਸ ਨੂੰ ਆਸਰਾ ਦੇ ਰਿਹਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਸਰਬ ਮੇਂ ਪ੍ਰਾਣ ਕਲਾ ਧਾਰ ਰਖੀ ਹੈ ਤਿਸ ਕਰਤੇ ਕੇ ਸਭ ਕਾਰਣ ਅਧੀਨ ਹੈਂ॥੨॥
Prof. Sahib Singhਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ ਅਤੇ ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ ॥੨॥ਪਦ ਅਰਥ ਕਲ = ਕਲਾ, ਸੱਤਿਆ। ❀ ਨੋਟ: ਲਫ਼ਜ਼ 'ਕੇ' ਦਾ ਅਰਥ "ਕੋਈ ਵਿਰਲਾ" ਕਰਨਾ ਗ਼ਲਤ ਹੈ, ਕਿਉਂਕਿ ਇਸ ਦੇ ਨਾਲ ਦੀ 'ਕ੍ਰਿਆ' "ਤਰਹਿ" ਬਹੁ-ਵਚਨ ਹੈ। 'ਜਪੁਜੀ' ਦੇ ਆਖ਼ੀਰ ਵਿਚ "ਕੇ ਨੇੜੇ ਕੇ ਦੂਰਿ" -ਇਥੇ ਲਫ਼ਜ਼ 'ਕੇ' ਦਾ ਅਰਥ ਹੈ 'ਕਈ' ॥੨॥
SikhNet (Spanish)El origen está en las Manos del Creador, y Él conserva todo por el Poder de Su Fuerza. (2)