ੴ

ਸਿੱਖਬਾਣੀ · SikhBani

ਪੜੑੀਐ ਨਾਮੁ ਸਾਲਾਹ ਹੋਰਿ ਬੁਧੀਂ ਮਿਥਿਆ ॥

parraeeai naam saalaah hor budhanee mithiaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1289 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਪੜੑੀਐ ਨਾਮੁ ਸਾਲਾਹ; ਹੋਰਿ ਬੁਧੀਂ ਮਿਥਿਆ ॥

parraeeai naam saalaah; hor budhanee mithiaa |

Sant Singh KhalsaRead the Praise of the Lord's Name; other intellectual pursuits are false.
Manmohan SinghRead thou the praise of the Lord's Name, False is every other intellect.
Manmohan Singh (Punjabi)ਤੂੰ ਸੁਆਮੀ ਦੇ ਨਾਮ ਦੀ ਸਿਫ਼ਤ-ਸ਼ਲਾਘਾ ਨੂੰ ਵਾਚ ਝੂਠੀ ਹੈ ਹੋਰ ਤਰ੍ਹਾਂ ਦੀ ਅਕਲ।
Fareedkot Teekaਪਰਮੇਸਰ ਕਾ ਨਾਮ ਪੜੀਐ ਅਰਥਾਤ ਉਸਤਤੀ ਕਰੀਏ ਔਰ ਚਤਰਾਈਆਂ ਸਭ ਝੂਠੀਆਂ ਹੈਂ॥
Prof. Sahib Singhਪ੍ਰਭੂ ਦਾ 'ਨਾਮ' ਪੜ੍ਹਨਾ ਚਾਹੀਦਾ ਹੈ, ਸਿਫ਼ਤ-ਸਾਲਾਹ ਪੜ੍ਹਨੀ ਚਾਹੀਦੀ ਹੈ, 'ਨਾਮ' ਤੋਂ ਬਿਨਾ ਹੋਰ ਅਕਲਾਂ ਵਿਅਰਥ ਹਨ;

ਪਦ ਅਰਥ ਹੋਰਿ ਬੁਧੀ = ਹੋਰ ਅਕਲਾਂ। ਮਿਥਿਆ = ਵਿਅਰਥ।

SikhNet (Spanish)Lee sólo el Nombre del Señor, todo lo demás es falsedad intelectual.

ਬਿਨੁ ਸਚੇ ਵਾਪਾਰ; ਜਨਮੁ ਬਿਰਥਿਆ ॥

bin sache vaapaar; janam birathiaa |

Sant Singh KhalsaWithout dealing in Truth, life is worthless.
Manmohan SinghVain is the life, if one deals not in the True Name
Manmohan Singh (Punjabi)ਵਿਅਰਥ ਹੈ ਜੀਵਨ, ਜੇਕਰ ਇਨਸਾਨ ਸਤਿਨਾਮ ਦਾ ਵਣਜ ਨਹੀਂ ਕਰਦਾ।
Fareedkot Teekaਸਚੇ ਨਾਮ ਕੇ ਵਾਪਾਰ ਬਿਨਾਂ ਜੀਵ ਕਾ ਜਨਮ ਬਿਅਰਥ ਹੈ॥
Prof. Sahib Singh('ਨਾਮ' ਹੀ ਸੱਚਾ ਵਪਾਰ ਹੈ, ਇਸ) ਸੱਚੇ ਵਪਾਰ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ।

ਪਦ ਅਰਥ ਕਿਨ ਹੀ = ਕਿਨਿ ਹੀ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ ' ਿ ' ਉੱਡ ਗਈ ਹੈ) ਕਿਸੇ ਨੇ ਹੀ। ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ।

SikhNet (Spanish)Sin vivir en la Verdad, la vida es inútil, no tiene valor.

ਅੰਤੁ ਨ ਪਾਰਾਵਾਰੁ; ਨ ਕਿਨ ਹੀ ਪਾਇਆ ॥

ant na paaraavaar; na kin hee paaeaa |

Sant Singh KhalsaNo one has ever found the Lord's end or limitation.
Manmohan SinghNone knows the Lord's end and limit. No one has ever known it.
Manmohan Singh (Punjabi)ਪ੍ਰਭੂ ਦੇ ਅਖੀਰ ਅਤੇ ਓੜਕ ਨੂੰ ਕੋਈ ਨਹੀਂ ਜਾਣਦਾ। ਕਦੇ ਭੀ ਸਿਕੇ ਨੂੰ ਇਸ ਦਾ ਪਤਾ ਨਹੀਂ ਲੱਗਾ।
Fareedkot Teekaਪਰਮੇਸਰ ਕੇ ਪਾਰ ਉਰਾਰ ਕਾ ਕਿਸੀ (ਨ) ਪੁਰਸ਼ ਨੇ ਅੰਤ ਨਹੀਂ ਪਾਇਆ ਹੈ॥
Prof. Sahib Singh(ਇਹਨਾਂ ਹੋਰ ਹੋਰ ਕਿਸਮਾਂ ਦੀਆਂ ਅਕਲਾਂ ਤੇ ਚਤੁਰਾਈਆਂ ਨਾਲ) ਕਦੇ ਕਿਸੇ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ, ਉਸਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਾ,

ਪਦ ਅਰਥ ਸਚੁ = ਸੱਚ, ਸਦਾ-ਥਿਰ ਹਰਿ-ਨਾਮ। ਭਾਇਆ = ਚੰਗਾ ਲੱਗਦਾ।

SikhNet (Spanish)Nadie ha encontrado el límite del Señor.

ਸਭੁ ਜਗੁ ਗਰਬਿ ਗੁਬਾਰੁ; ਤਿਨ ਸਚੁ. ਨ ਭਾਇਆ ॥

sabh jag garab gubaar; tin sach. na bhaaeaa |

Sant Singh KhalsaAll the world is enveloped by the darkness of egotistical pride. It does not like the Truth.
Manmohan SinghAll the men are enveloped by the darkness of self-conceit, They love not the true Name.
Manmohan Singh (Punjabi)ਸਾਰਿਆਂ ਪੁਰਸ਼ਾਂ ਨੂੰ ਸਵੈ-ਹੰਗਤਾ ਦੇ ਅਨ੍ਹੇਰੇ ਨੇ ਘੇਰਿਆਂ ਹੋਇਆ ਹੈ। ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦੇ।
Fareedkot Teekaਸਭ ਜਗ ਕੋ ਗਰਬ ਕਰ (ਗੁਬਾਰੁ) ਅੰਧੇਰ ਹੋ ਰਹਾ ਹੈ ਅਰ ਤਿਨ ਕੋ ਸਚ ਨਹੀਂ ਭਾਇਆ ਹੈ॥
Prof. Sahib Singh(ਹਾਂ, ਇਹਨਾਂ ਅਕਲਾਂ ਦੇ ਕਾਰਨ) ਸਾਰਾ ਜਗਤ ਅਹੰਕਾਰ ਵਿਚ ਅੰਨ੍ਹਾ ਹੋ ਜਾਂਦਾ ਹੈ, ਇਹਨਾਂ (ਨਾਮ-ਹੀਣ ਵਿਦਵਾਨਾਂ) ਨੂੰ 'ਸਚੁ' (ਭਾਵ, 'ਨਾਮ' ਸਿਮਰਨਾ) ਚੰਗਾ ਨਹੀਂ ਲੱਗਦਾ।

ਪਦ ਅਰਥ ਗਰਬਿ = ਅਹੰਕਾਰ ਵਿਚ। ਗੁਬਾਰੁ = ਅੰਨ੍ਹਾ।

SikhNet (Spanish)El mundo entero está envuelto en la oscuridad del orgullo egoísta, y la Verdad no se toma en cuenta.

ਚਲੇ ਨਾਮੁ ਵਿਸਾਰਿ; ਤਾਵਣਿ ਤਤਿਆ ॥

chale naam visaar; taavan tatiaa |

Sant Singh KhalsaThose who depart from this world, forgetting the Naam, shall be roasted in the frying pan.
Manmohan SinghThey, who depart, forgetting the Name, are roasted in the frying pan,
Manmohan Singh (Punjabi)ਜੋ ਨਾਮ ਨੂੰ ਭੁਲਾ ਕੇ ਜਾਂਦੇ ਹਨ, ਉਹ ਕੜਾਹੀ ਵਿੱਚ ਭੁੰਨੇ ਜਾਂਦੇ ਹਨ।
Fareedkot Teekaਜੋ ਮਨਮੁਖ ਨਾਮ ਕੋ ਵਿਸਾਰ ਕਰ ਚਲੇ ਹੈਂ ਵਹੁ ਤਪਾਉਣੇ ਵਾਲੇ ਭਾਂਡਿਓਂ ਮੇਂ ਤਤੇ ਕਰੀਏ ਹੈਂ॥
Prof. Sahib Singh(ਜਿਉਂ ਜਿਉਂ) ਇਹ ਨਾਮ ਵਿਸਾਰ ਕੇ ਤੁਰਦੇ ਹਨ ('ਹਉਮੈ' ਦੇ ਕਾਰਨ, ਮਾਨੋ,) ਕੜਾਹੇ ਵਿਚ ਤਲੀਦੇ ਹਨ।

ਪਦ ਅਰਥ ਤਾਵਣਿ = ਕੜਾਹੇ ਵਿਚ। ਤਤਿਆ = ਤਲੀਦੇ ਹਨ।

SikhNet (Spanish)Quiénes dejan este mundo habiéndose olvidado

ਬਲਦੀ ਅੰਦਰਿ ਤੇਲੁ; ਦੁਬਿਧਾ ਘਤਿਆ ॥

baladee andar tel; dubidhaa ghatiaa |

Sant Singh KhalsaThey pour the oil of duality within, and burn.
Manmohan SinghThe oil of duality, poured in their mind, ever burns them.
Manmohan Singh (Punjabi)ਉਨ੍ਹਾਂ ਦੇ ਮਨ ਵਿੱਚ ਪਿਆ ਹੋਇਆ ਦਵੈਤ-ਭਾਵ ਦਾ ਤੇਲ, ਹਮੇਸ਼ਾਂ ਹੀ ਉਨ੍ਹਾਂ ਨੂੰ ਸਾੜਦਾ ਹੈ।
Fareedkot Teekaਰਿਦੇ ਮੇਂ ਤ੍ਰਿਸ਼ਨਾ ਅਗਨੀ ਜਲਤੀ, ਪਰ ਦ੍ਵੈਤ ਭਾਵ ਰੂਪ ਤੇਲ ਪਾਇਆ ਹੈ ਤਿਸ ਤੇ ਅਧਕ ਜਲਤੇ ਹੈਂ॥
Prof. Sahib Singh(ਇਹਨਾਂ ਦੇ ਹਿਰਦੇ ਵਿਚ ਪੈਦਾ ਹੋਈ ਹੋਈ) ਦੁਬਿਧਾ, ਮਾਨੋ, ਬਲਦੀ ਵਿਚ ਤੇਲ ਪਾਇਆ ਜਾਂਦਾ ਹੈ (ਭਾਵ, 'ਦੁਬਿਧਾ' ਦੇ ਕਾਰਨ ਵਿੱਦਿਆ ਤੋਂ ਪੈਦਾ ਹੋਇਆ ਅਹੰਕਾਰ ਹੋਰ ਵਧੀਕ ਦੁਖੀ ਕਰਦਾ ਹੈ)।
SikhNet (Spanish)del Naam serán achicharrados en el comal de la consecuencia de sus propias acciones.

ਆਇਆ ਉਠੀ ਖੇਲੁ; ਫਿਰੈ ਉਵਤਿਆ ॥

aaeaa utthee khel; firai uvatiaa |

Sant Singh KhalsaThey come into the world and wander around aimlessly; they depart when the play is finished.
Manmohan SinghHe comes and departs after the life's play, In between he wanders unrestrained.
Manmohan Singh (Punjabi)ਉਹ ਆਉਂਦਾ ਅਤੇ ਜੀਵਨ ਦੀ ਖੇਡ ਮਗਰੋਂ ਟੁਰ ਜਾਂਦਾ ਹੈ। ਫਿਰ ਵਿਚਕਾਰ ਉਹ ਅਮੋੜ ਹੀ ਭਟਕਦਾ ਹੈ।
Fareedkot Teekaਸੰਸਾਰ ਮੇਂ ਜੀਉ ਆਇਆ ਹੈ (ਉਵਤਿਆ) ਗੁਰੂ ਸਾਸਤ੍ਰ ਤੇ ਵਿਪਰਜੇ ਹੂਆ ਫਿਰਤਾ ਹੈ, (ਉਠੀ ਖੇਲੁ) ਚਾਰ ਦਿਨ ਖੇਲ ਕਰ ਅੰਤ ਕੋ ਉਠ ਚਲਤਾ ਹੈ॥
Prof. Sahib Singh(ਅਜੇਹਾ ਬੰਦਾ ਜਗਤ ਵਿਚ) ਆਉਂਦਾ ਹੈ ਤੇ ਮਰ ਜਾਂਦਾ ਹੈ (ਭਾਵ, ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ, ਤੇ ਸਾਰੀ ਉਮਰ) ਅਵੈੜਾ ਹੀ ਭੌਂਦਾ ਫਿਰਦਾ ਹੈ।

ਪਦ ਅਰਥ ਉਠੀ ਖੇਲੁ = ਖੇਡ ਮੁੱਕ ਜਾਂਦੀ ਹੈ, ਮਰ ਜਾਂਦਾ ਹੈ। ਉਵਤਿਆ = ਅਵੈੜਾ।

SikhNet (Spanish)Ahí el aceite de la dualidad les es vertido y se cuecen. Ellos llegan a este mundo y vagan sin rumbo,

ਨਾਨਕ ਸਚੈ ਮੇਲੁ; ਸਚੈ ਰਤਿਆ ॥੨੪॥

naanak sachai mel; sachai ratiaa |24|

Sant Singh KhalsaO Nanak, imbued with Truth, the mortals merge in Truth. ||24||
Manmohan SinghNanak, imbued with the True Name, one merges in the True Lord.
Manmohan Singh (Punjabi)ਨਾਨਕ ਸੱਚੇ ਨਾਮ ਨਾਲ ਰੰਗੀਜਣ ਦੁਆਰਾ, ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ ਸਚੇ ਨਾਮ ਮੇਂ ਰਤੇ ਹੈਂ, ਸੋ ਤਿਨ ਕਾ ਸਚੇ ਸਾਥ ਮੇਲ ਹੂਆ ਹੈ॥੨੪॥☬ਇਕ ਨਾਨੂੰ ਨਾਮ ਕਾ ਬ੍ਰਾਹਮਣ ਭਵਿਖ੍ਯਤ ਪੁਰਾਨ ਮੇਂ ਨਾਨਕ ਰੂਪ ਅਵਤਾਰ ਸੁਣ ਕੇ ਆਪ ਕੋ ਨਾਨਕ ਅਵਤਾਰ ਮਾਨਤਾ ਥਾ। ਸ੍ਰੀ ਗੁਰੂ ਜੀ ਸੂਰਯ ਗ੍ਰਹਣ ਪਰ ਕੁਰਖੇਤ੍ਰ ਮੇਂ ਗਏ ਅਰ ਵਹੁ ਭੀ ਬਹੁਤ ਸੇ ਪੰਡਤੋਂ ਕੇ ਸਾਥ ਆਇਆ। ਤਬ ਸ੍ਰੀ ਗੁਰੂ ਜੀ ਨੇ ਗ੍ਰਹਣ ਸਮੇਂ ਤਿਨ ਕੇ ਦੇਖਤੇ ਮਿਰਗ ਕਾ ਮਾਸ ਰਿਝਣਾ ਰਖਾਇ ਦੀਆ। ਵਹੁ ਬ੍ਰਾਹਮਣ ਬਹੁਤ ਬੁਰਾ ਮਾਨ ਕਰ ਸ੍ਰੀ ਗੁਰੂ ਜੀ ਸੇ ਚਰਚਾ ਕਰਨੇ ਲਗੇ। ਤਿਨ ਪ੍ਰਤੀ ਮਾਸ ਰੂਪ ਪ੍ਰਪੰਚ ਕੋ ਸਿਧ ਕਰਤੇ ਹੂਏ ਅੰਤ ਕੋ ਉਸੀ ਮਾਸ ਕੀ ਸਭ ਤੋ ਤਸਮਈ ਦਿਖਾਇ ਦਈ। ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਉਸ ਬੰਦੇ ਦਾ ਮੇਲ ਹੁੰਦਾ ਹੈ ਜੋ ਉਸ ਸੱਚੇ (ਦੇ ਪਿਆਰ) ਵਿਚ ਰੰਗਿਆ ਹੁੰਦਾ ਹੈ ॥੨੪॥

ਪਦ ਅਰਥ ਸਚੇ ਰਤਿਆ = ਸੱਚੇ ਵਿਚ ਰੰਗਿਆ ਹੋਇਆ। ਸਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੨੪॥

SikhNet (Spanish)y cuando terminan su quehacer, parten. Oh, dice Nanak, los que están imbuidos en la Verdad se funden en la Verdad. (24)
Answers quote the Granth verbatim with Ang citations. AI commentary is not Gurbani and not a religious ruling.